Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 11
________________ “ਮੈਂ” ਕੌਣ ਹਾਂ 3 ਬਿਲੀਫ਼ (ਮਾਨਤਾ) ਘਰ ਕਰ ਗਈ ਹੈ (ਬੈਠ ਗਈ ਹੈ), ਇਹ ਰੰਗ ਬਿਲੀਫ਼ ਹੈ | (2) ਬਿਲੀਫ਼ - ਰੰਗ, ਰਾਇਟ ! ਕਿੰਨੀਆਂ ਸਾਰੀਆਂ ਰੰਗ ਬਿਲੀਫ਼ ! ‘ਮੈਂ ਚੰਦੂਲਾਲ ਹਾਂ’ ਇਹ ਮਾਨਤਾ, ਇਹ ਬਿਲੀਫ਼ ਤਾਂ ਤੁਹਾਡੀ, ਰਾਤ ਨੂੰ ਨੀਂਦ ਵਿੱਚ ਵੀ ਨਹੀਂ ਹਟਦੀ ਹੈ ਨਾ ! ਫਿਰ ਲੋਕ ਸਾਡਾ ਵਿਆਹ ਕਰਵਾ ਕੇ ਸਾਨੂੰ ਕਹਿਣਗੇ ਕਿ ਤੂੰ ਤਾਂ ਇਸ ਇਸਤਰੀ ਦਾ ਪਤੀ ਹੈ |' ਇਸ ਲਈ ਅਸੀਂ ਫਿਰ ਅਧਿਕਾਰ(ਮਲਕੀਅਤ) ਮੰਨ ਲਿਆ | ਫਿਰ ‘ਮੈਂ ਇਸਦਾ ਪਤੀ ਹਾਂ, ਪਤੀ ਹਾਂ” ਕਰਦੇ ਰਹੇ | ਕੋਈ ਹਮੇਸ਼ਾ ਦੇ ਲਈ ਪਤੀ ਹੁੰਦਾ ਹੈ ਕੀ ? ਡਾਇਵੋਰਸ ਹੋਣ ਦੇ ਬਾਅਦ ਦੂਜੇ ਦਿਨ ਉਸਦਾ ਪਤੀ ਰਹੇਗਾ ਕੀ? ਅਰਥਾਤ ਇਹ ਸਾਰੀ ਰੰਗ ਬਿਲੀਫ਼ ਬੈਠ ਗਈ ਹੈ | ‘ਮੈਂ ਚੰਦੂਲਾਲ ਹਾਂ’ ਇਹ ਰੌਂਗ ਬਿਲੀਫ਼ ਹੈ | ਫਿਰ ‘ਇਸ ਇਸਤਰੀ ਦਾ ਪਤੀ ਹਾਂ’ ਇਹ ਦੂਜੀ ਲੌਂਗ ਬਿਲੀਫ਼ | ‘ਮੈਂ ਵੈਸ਼ਨੂੰ ਹਾਂ’ ਇਹ ਤੀਸਰੀ ਲੌਂਗ ਬਿਲੀਫ਼ | ‘ਮੈਂ ਵਕੀਲ ਹਾਂ” ਇਹ ਚੌਥੀ ਰੰਗ ਬਿਲੀਫ਼ | ‘ਮੈਂ ਇਸ ਲੜਕੇ ਦਾ ਫਾਦਰ ਹਾਂ” ਇਹ ਪੰਜਵੀਂ ਰੰਗ ਬਿਲੀਫ਼ | ‘ਇਸਦਾ ਮਾਮਾ ਹਾਂ', ਇਹ ਛੇਵੀਂ ਰੌਂਗ ਬਿਲੀਫ਼ | ‘ਮੈਂ ਗੋਰਾ ਹਾਂ” ਇਹ ਸੱਤਵੀਂ ਰੰਗ ਬਿਲੀਫ਼ | ‘ਮੈਂ ਪੰਤਾਲੀ ਸਾਲ ਦਾ ਹਾਂ', ਇਹ ਅੱਠਵੀਂ ਲੌਂਗ ਬਿਲੀਫ਼ | ‘ਮੈਂ ਇਸਦਾ ਭਾਗੀ (ਹਿੱਸੇਦਾਰ) ਹਾਂ’ ਇਹ ਵੀ ਰੰਗ ਬਿਲੀਫ਼ | ‘ਮੈਂ ਇਨਕਮ-ਟੈਕਸ ਪੇਅਰ ਹਾਂ' ਇਸ ਤਰ੍ਹਾਂ ਤੁਸੀਂ ਕਹੋ ਤਾਂ ਉਹ ਵੀ ਲੌਂਗ ਬਿਲੀਫ਼ | ਇਹੋ ਜਿਹੀਆਂ ਕਿੰਨੀਆਂ ਰੌਂਗ ਬਿਲੀਫ਼ ਬੈਠ ਗਈਆਂ ਹੋਣਗੀਆਂ ? “ਮੈਂ” ਦਾ ਸਥਾਨ ਪਰਿਵਰਤਨ! ‘ਮੈਂ ਚੰਦੂਲਾਲ ਹਾਂ’ ਇਹ ਹੰਕਾਰ ਹੈ | ਕਿਉਂਕਿ ਜਿੱਥੇ ‘ਮੈਂ’ ਨਹੀਂ, ਉੱਥੇ ‘ਮੈਂ’ ਦਾ ਆਰੋਪਣ ਕੀਤਾ, ਉਸਦਾ ਨਾਂ ਹੰਕਾਰ | ਪ੍ਰਸ਼ਨ ਕਰਤਾ : ‘ਮੈਂ ਚੰਦੂਲਾਲ ਹਾਂ’ ਕਿਹਾ, ਉਸ ਵਿੱਚ ਹੰਕਾਰ ਕਿੱਥੋਂ ਆਇਆ ? ‘ਮੈਂ ਇਹੋ ਜਿਹਾ ਹਾਂ, ਓਹੋ ਜਿਹਾ ਹਾਂ’ ਏਦਾਂ ਕਰੇ ਉਹ ਵੱਖਰੀ ਗੱਲ ਹੈ, ਪਰ ਸਹਿਜ-ਸੁਭਾਅ ਨਾਲ ਕਹੀਏ, ਉਸ ਵਿੱਚ ਹੰਕਾਰ ਕਿਥੋਂ ਆਇਆ ?

Loading...

Page Navigation
1 ... 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59