Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 53
________________ “ਮੈਂ” ਕੌਣ ਹਾਂ 45 ਸਾਡੀ ਆਗਿਆ ਦਾ ਪਾਲਣ ਕਰਨ ਦਾ ਨਿਸ਼ਚਾ ਕਰਨਾ ਚਾਹੀਦਾ ਹੈ | ਤੁਹਾਨੂੰ ਇਹ ਨਹੀਂ ਵੇਖਣਾ ਹੈ ਕਿ ਆਗਿਆ ਦਾ ਪਾਲਣ ਹੁੰਦਾ ਹੈ ਜਾਂ ਨਹੀਂ | ਆਗਿਆ ਦਾ ਪਾਲਣ ਜਿੰਨਾ ਹੋ ਸਕੇ ਓਨਾ ਸਹੀ, ਪਰ ਸਾਨੂੰ ਨਿਸ਼ਚੈ ਕਰਨਾ ਹੈ ਕਿ ਆਗਿਆ ਦਾ ਪਾਲਣ ਕਰਨਾ ਹੈ | ਪ੍ਰਸ਼ਨ ਕਰਤਾ : ਘੱਟ-ਜ਼ਿਆਦਾ ਪਾਲਣ ਹੋਵੇ, ਉਸ ਵਿੱਚ ਕੋਈ ਹਰਕਤ (ਹਰਜ) ਨਹੀਂ ਹੈ ਨਾ ? ਦਾਦਾ ਸ੍ਰੀ : “ਹਰਕਤ (ਹਰਜ) ਨਹੀਂ', ਇਸ ਤਰ੍ਹਾਂ ਨਹੀਂ | ਅਸੀਂ ਨਿਸ਼ਚੇ ਕਰੀਏ ਕਿ ਆਗਿਆ ਦਾ ਪਾਲਣ ਕਰਨਾ ਹੀ ਹੈ | ਸਵੇਰੇ ਤੋਂ ਹੀ ਨਿਸ਼ਚੇ ਕਰੀਏ ਕਿ ‘ਪੰਜ ਆਗਿਆ ਵਿੱਚ ਹੀ ਰਹਿਣਾ ਹੈ, ਪਾਲਣ ਕਰਨਾ ਹੀ ਹੈ |' ਨਿਸ਼ਚਾ ਕੀਤਾ, ਓਦੋਂ ਤੋਂ ਸਾਡੀ ਆਗਿਆ ਵਿੱਚ ਆ ਗਿਆ, ਮੈਨੂੰ ਏਨਾ ਹੀ ਚਾਹੀਦਾ ਹੈ |ਪਾਲਣ ਨਹੀਂ ਹੁੰਦਾ, ਉਸਦੇ ਕਾਜ਼ੇਜ (ਕਾਰਨ) ਮੈਨੂੰ ਪਤਾ ਹਨ | ਸਾਨੂੰ ਪਾਲਣ ਕਰਨਾ ਹੈ, ਇਹੋ ਜਿਹਾ ਨਿਸ਼ਚੇ ਹੀ ਕਰਨਾ ਹੈ | ਸਾਡੇ ਗਿਆਨ ਨਾਲ ਤਾਂ ਮੋਕਸ਼ ਹੋਣ ਹੀ ਵਾਲਾ ਹੀ ਹੈ | ਜੇ ਕੋਈ ਆਗਿਆ ਵਿੱਚ ਰਹੇਗਾ ਤਾਂ ਉਸਦਾ ਮੋਕਸ਼ ਹੋਵੇਗਾ, ਉਸ ਵਿੱਚ ਦੋ ਰਾਵਾਂ ਨਹੀਂ ਹਨ | ਫਿਰ ਕੋਈ ਨਹੀਂ ਪਾਲਦਾ ਹੋਵੇ, ਪਰ ਉਸਨੇ ਗਿਆਨ ਲਿਆ ਹੋਵੇ ਜੇ, ਤਾਂ ਉਹ ਉੱਗੇ ਬਿਨਾਂ ਰਹਿਣ ਵਾਲਾ ਨਹੀਂ ਹੈ | ਇਸ ਲਈ ਲੋਕ ਮੈਨੂੰ ਕਹਿੰਦੇ ਹਨ ਕਿ, ‘ਗਿਆਨ ਪਾਏ ਹੋਏ ਕੁਝ ਲੋਕ ਆਗਿਆ ਦਾ ਪਾਲਣ ਨਹੀਂ ਕਰਦੇ ਹਨ, ਉਹਨਾਂ ਦਾ ਕੀ ?’ ਮੈਂ ਕਿਹਾ, ‘ਇਹ ਤੈਨੂੰ ਵੇਖਣ ਦੀ ਜ਼ਰੂਰਤ ' ਨਹੀਂ ਹੈ, ਇਹ ਮੈਨੂੰ ਵੇਖਣ ਦੀ ਜ਼ਰੂਰਤ ਹੈ | ਗਿਆਨ ਮੇਰੇ ਕੋਲੋਂ ਲੈ ਗਏ ਹਨ ਨਾ | ਤੇਰਾ ਘਾਟਾ ਤਾਂ ਨਹੀਂ ਹੋਇਆ ਨਾ ?' ਕਿਉਂਕਿ ਪਾਪ ਭਸਮੀਭੂਤ ਹੋਏ ਬਿਨਾਂ ਰਹਿੰਦੇ ਨਹੀਂ | ਸਾਡੇ ਇਹਨਾਂ ਪੰਜ ਵਾਕਾਂ ਵਿੱਚ ਰਹੋਗੇ ਤਾਂ ਪਹੁੰਚ ਜਾਓਗੇ | ਅਸੀਂ ਨਿਰੰਤਰ ਪੰਜ ਵਾਕਾਂ ਵਿੱਚ ਹੀ ਰਹਿੰਦੇ ਹਾਂ ਅਤੇ ਅਸੀਂ ਜਿਸ ਵਿੱਚ ਰਹਿੰਦੇ ਹਾਂ ਉਹੀ ‘ਦਸ਼ਾ ਤੁਹਾਨੂੰ ਦਿੱਤੀ ਹੈ | ਆਗਿਆ ਵਿੱਚ ਰਹਿਣ ਤੇ ਕੰਮ ਹੋਵੇਗਾ | ਖ਼ੁਦ ਦੀ ਸਮਝ ਨਾਲ ਲੱਖ ਜਨਮ ਸਿਰ ਭੰਨਾਂਗੇ ਤਾਂ ਵੀ ਕੁਝ ਹੋਣ ਵਾਲਾ ਨਹੀਂ ਹੈ | ਪਰ ਇਹ ਤਾਂ ਆਗਿਆ ਵੀ ਖ਼ੁਦ ਦੀ ਅਕਲ ਨਾਲ ਪਾਲ਼ੇ | ਫਿਰ, ਆਗਿਆ ਵੀ ਸਮਝਾਂਗੇ ਆਪਣੀ ਸਮਝ ਨਾਲ ਹੀ ਨਾ ! ਇਸ ਲਈ ਉੱਥੇ ਵੀ ਥੋੜਾ-ਥੋੜਾ ਲੀਕੇਜ਼ ਹੁੰਦਾ ਰਹਿੰਦਾ ਹੈ | ਫਿਰ ਵੀ ਆਗਿਆ ਪਾਲਣ ਦੇ ਪਿੱਛੇ ਉਸਦਾ ਆਪਣਾ ਭਾਵ ਤਾਂ ਇਹੋ ਜਿਹਾ ਹੀ ਹੈ ਕਿ ‘ਆਗਿਆ ਪਾਲਣ ਕਰਨਾ ਹੀ ਹੈ |' ਇਸ

Loading...

Page Navigation
1 ... 51 52 53 54 55 56 57 58 59