Page #1
--------------------------------------------------------------------------
________________
ਦਾਦਾ ਭਗਵਾਨ ਪ੍ਰਪਿਤ
ਮੈਂ ਕੌਣ ਹਾਂ ?
ਖੁਦ ਖੁਦ ਤੋਂ ਹੀ ਕਦੋਂ ਤੱਕ ਅਨਜਾਣ ਰਹੋਗੇ ? *ਖੁਦਾ ਕੌਣ ਹੋ ਓਹੀ ਜਾਣਨ ਦੀ ਜ਼ਰੂਰਤ ਹੈ |
Page #2
--------------------------------------------------------------------------
________________
txxxx
WS
www wNN
N NNNNNNNNNNNNNNNNNNNNNN%%%%%%%%%%%%%%%%%
%%%%%
%%
\
\
\
ਸੰਕਲਨ : ਡਾ . ਨੀਰੁ ਭੈਣ ਅਮੀਨ
ਮੈਂ ਕੌਣ ਹਾਂ ?
ਦਾਦਾ ਭਗਵਾਨ ਰੂਪਿਤ
ਅ
ਅ ਅ
W
WW .
W
N
%
C3
%
%
%%%
%
%
%%
%
%
%
%%
%
%
%
%
%
%%
%
%
%%%%%%%%%%
%%%
%
Page #3
--------------------------------------------------------------------------
________________
ਪ੍ਰਕਾਸ਼ਕ : ਸ੍ਰੀ ਅਜੀਤ ਸੀ. ਪਟੇਲ
ਦਾਦਾ ਭਗਵਾਨ ਅਰਾਧਣਾ ਸਟ 5, ਮਮਤਾ ਪਾਰਕ ਸੁਸਾਇਟੀ, ਨਵ ਗੁਜਰਾਤ ਕਾਲਜ ਦੇ ਪਿੱਛੇ, ਉਸਮਾਨਪੁਰਾ, ਅਹਿਮਦਾਬਾਦ - 380014, ਗੁਜਰਾਤ, ਫ਼ੋਨ- (079) 39830100
© All Rights reserved - Deepakbhai Desai Trimandir, Simandhar City,Ahmedabad- Kalol Highway, Adalaj, Dist. - Gandhinagar- 382421, Gujrat, India. No part of this book may be used or reproduced in any manner whatsoever without written permission from the holder of the copyright.
ਪਹਿਲਾ ਸੰਸਕਰਨ : ਜੁਲਾਈ 2016, 2000 ਕਾਪੀਆਂ ਭਾਵ ਮੁੱਲ :ਪਰਮ ਵਿਨਯ’ ਅਤੇ ‘ਮੈਂ ਕੁਝ ਨਹੀਂ ਜਾਣਦਾ, ਇਹ ਭਾਵ !
ਵ ਮੁੱਲ :10 ਰੁਪਏ ਮੁਦਰਕ
:ਅੰਬਾ ਆਫ਼ਸੈੱਟ, ਪਾਰਸ਼ਵਨਾਥ ਚੈਂਬਰਜ਼, ਨਵੀਂ ਰਿਜ਼ਰਵ ਬੈਂਕ ਦੇ ਕੋਲ ਇਨਕਮਟੈਂਕਸ, ਅਹਿਮਦਾਬਾਦ-380014. ਫੋਨ: (09) 27542964
Page #4
--------------------------------------------------------------------------
________________
ਤ੍ਰਿਮੰਤਰ
વર્તમાનતીર્થંકર શ્રીસીમંધરસ્વામી ਨਮੋ ਅਰਿਹੰਤਾਣੀ
ਨਮੋ ਸਿੱਧਾਣੀ ਨਮੋ ਆਯਰਿਯਾਣੀ ਨਮੋ ਉਵਝਾਇਆਣੀ ਨਮੋ ਲੋਏ ਸਵਸਾਹੂਣੀ | ਐਸੋ ਪੰਚ ਨਮੁਕਾਰੋ
ਸ ਪਾਵਪਣਾਸ਼ਣੋ ਮੰਗਲਾਣਮ ਚ ਸਵੇਸਿੰ
ਪੜ੍ਹਮੰ ਹਵਇ ਮੰਗਲੰ॥1 ਓਮ ਨਮੋ ਭਗਵਤੇ ਵਾਸੂਦੇਵਾਯ॥ 2
ਓਮ ਨਮ: ਸ਼ਿਵਾਯ॥ 3
ਜੈ ਸੱਚਿਦਾਨੰਦ
Page #5
--------------------------------------------------------------------------
________________
ਆਤਮਗਿਆਨ ਪ੍ਰਾਪਤੀ ਦੀ ਪ੍ਰੱਤਖ ਲਿੰਕ
‘ਮੈਂ ਤਾਂ ਕੁਝ ਲੋਕਾਂ ਨੂੰ ਅਪਣੇ ਹੱਥੋਂ ਸਿੱਧੀ ਦੇਣ ਵਾਲਾ ਹਾਂ | ਪਿੱਛੇ ਅਨੁਯਾਈ ਚਾਹੀਦੇ ਹਨ ਕਿ ਨਹੀਂ ਚਾਹੀਦੇ ? ਪਿੱਛੇ ਲੋਕਾਂ ਨੂੰ ਮਾਰਗ ਤਾਂ ਚਾਹੀਦਾ ਹੈ ਨਾ ??
-ਦਾਦਾ
ਪਰਮ ਪੂਜਨੀਕ ਦਾਦਾੜ੍ਹੀ ਪਿੰਡ-ਪਿੰਡ, ਦੇਸ਼-ਵਿਦੇਸ਼ ਘੁੰਮ ਕੇ ਸਾਧਕਾਂ ਨੂੰ ਸਤਸੰਗ ਅਤੇ ਆਤਮਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ | ਆਪ ਨੇ ਆਪਣੇ ਜੀਵਨਕਾਲ ਵਿਚ ਹੀ ਡਾ. ਨੀਰੂਭੈਣ ਅਮੀਨ (ਨੀਰੂਮਾਂ) ਨੂੰ ਆਤਮ ਗਿਆਨ ਪ੍ਰਾਪਤ ਕਰਵਾਉਣ ਦੀ ਸਿੱਧੀ ਪ੍ਰਦਾਨ ਕੀਤੀ ਸੀ | ਦਾਦਾ ਸ਼੍ਰੀ ਦੇ ਸ਼ਰੀਰ ਛੱਡਣ (ਅਕਾਲ ਚਲਾਣੇ) ਤੋਂ ਬਾਅਦ ਨੀਰੂਮਾਂ ਉਸੇ ਤਰ੍ਹਾਂ ਹੀ ਸਾਧਕਾਂ ਨੂੰ ਸਤਸੰਗ ਅਤੇ ਆਤਮਗਿਆਨ ਦੀ ਪ੍ਰਾਪਤੀ, ਨਿਮਿਤ ਭਾਵ ਨਾਲ ਕਰਵਾ ਰਹੇ ਸਨ | ਪੂਜਨੀਕ ਦੀਪਕ ਭਾਈ ਦੇਸਾਈ ਨੂੰ ਵੀ ਦਾਦਾ ਨੇ ਸਤਸੰਗ ਕਰਨ ਦੀ ਸਿੱਧੀ ਦਿੱਤੀ ਸੀ | ਨੀਰੂਮਾਂ ਦੀ ਹਾਜ਼ਰੀ ਵਿੱਚ ਹੀ ਉਹਨਾਂ ਦੇ ਆਸ਼ੀਰਵਾਦ ਨਾਲ ਪੂਜਨੀਕ ਦੀਪਕ ਭਾਈ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਥਾਵਾਂ ਤੇ ਜਾ ਕੇ ਸਾਧਕਾਂ ਨੂੰ ਆਤਮ ਗਿਆਨ ਕਰਵਾ ਰਹੇ ਹਨ, ਜੋ ਨੀਰੂਮਾਂ ਦੇ ਸ਼ਰੀਰ ਛੱਡਣ ਤੋਂ ਬਾਅਦ ਅੱਜ ਵੀ ਜਾਰੀ ਹੈ | ਇਸ ਆਤਮ ਗਿਆਨ ਪ੍ਰਾਪਤੀ ਦੇ ਬਾਅਦ ਹਜ਼ਾਰਾਂ ਸਾਧਕ ਸੰਸਾਰ ਵਿੱਚ ਰਹਿੰਦੇ ਹੋਏ ਜਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਮੁਕਤ ਰਹਿ ਕੇ ਆਤਮ ਰਮਣਤਾ ਦਾ ਅਨੁਭਵ ਕਰਦੇ ਹਨ |
ਗਰੰਥ ਵਿੱਚ ਲਿਖੀ ਬਾਈ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਬਹੁਤ ਜ਼ਿਆਦਾ ਉਪਯੋਗੀ ਸਿੱਧ ਹੋਵੇਗੀ, ਪਰ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਆਤਮ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ | ਅਕ੍ਰਮ ਮਾਰਗ ਦੇ ਦੁਆਰਾ ਆਤਮ ਗਿਆਨ ਦੀ ਪ੍ਰਾਪਤੀ ਦਾ ਰਾਹ ਅੱਜ ਵੀ ਖੁੱਲਾ ਹੈ | ਜਿਵੇਂ ਜਗਦਾ ਹੋਇਆ ਦੀਵਾ ਹੀ ਦੂਜੇ ਦੀਵੇ ਨੂੰ ਜਗਾ ਸਕਦਾ ਹੈ, ਉਸੀ ਤਰ੍ਹਾਂ ਪ੍ਰੱਤਖ ਆਤਮ ਗਿਆਨੀ ਤੋਂ ਆਤਮ ਗਿਆਨ ਪ੍ਰਾਪਤ ਕਰਕੇ ਹੀ ਖ਼ੁਦ ਦਾ ਆਤਮਾ ਜਗਾ ਸਕਦਾ ਹੈ |
Page #6
--------------------------------------------------------------------------
________________
ਬੇਨਤੀ ਆਤਮਵਿਗਿਆਨੀ ਸ੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਜਿਹਨਾਂ ਨੂੰ ਲੋਕ “ਦਾਦਾ ਭਗਵਾਨ ਦੇ ਨਾਂ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ੍ਰੀ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸੰਬੰਧੀ ਜੋ ਵਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ । “ਮੈਂ ਕੌਣ ਹਾਂ ?? ਪੁਸਤਕ ਵਿੱਚ ਆਤਮਾ, ਆਤਮ ਗਿਆਨ ਅਤੇ ਜਗਤ ਕਰਤਾ ਦੇ ਬਾਰੇ ਵਿੱਚ ਬੁਨਿਆਦੀ ਗੱਲਾਂ ਸੰਖੇਪ ਵਿੱਚ ਸੰਕਲਨ ਕੀਤੀਆਂ ਗਈਆਂ ਹਨ | ਸਮਝਦਾਰ ਇੰਨਸਾਨ ਦੇ ਪੜ੍ਹਦੇ ਹੀ ਆਤਮ ਸਾਖ਼ਸ਼ਾਤਕਾਰ ਦੀ ਭੂਮਿਕਾ ਨਿਸ਼ਚਿਤ ਬਣ ਜਾਂਦੀ ਹੈ, ਇਸ ਤਰ੍ਹਾਂ ਦਾ ਬਹੁਤ ਲੋਕਾਂ ਦਾ ਅਨੁਭਵ ਹੈ |
‘ਅੰਬਾਲਾਲਭਾਈ ਨੂੰ ਸਭ ‘ਦਾਦਾਜੀ ਕਹਿੰਦੇ ਸਨ | ‘ਦਾਦਾਜੀ ਯਾਨੀ ਪਿਤਾਸ਼ੀ ਅਤੇ ‘ਦਾਦਾ ਭਗਵਾਨ ਤਾਂ ਉਹ ਅੰਦਰ ਵਾਲੇ ਪ੍ਰਮਾਤਮਾ ਨੂੰ ਕਹਿੰਦੇ ਸਨ | ਸਰੀਰ ਭਗਵਾਨ ਨਹੀਂ ਹੋ ਸਕਦਾ, ਉਹ ਤਾਂ ਵਿਨਾਸ਼ੀ ਹੈ | ਭਗਵਾਨ ਤਾਂ ਅਵਿਨਾਸ਼ੀ ਹੈ ਅਤੇ ਉਸਨੂੰ ਉਹ ‘ਦਾਦਾ ਭਗਵਾਨ ਕਹਿੰਦੇ ਸਨ, ਜੋ ਹਰੇਕ ਜੀਵ ਦੇ ਅੰਦਰ ਹੈ |
ਪਸਤੁਤ ਅਨੁਵਾਦ ਵਿੱਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੁਣਨ ਵਾਲੇ ਨੂੰ ਏਦਾਂ ਲੱਗੇ ਕਿ ਦਾਦਾ ਜੀ ਦੀ ਹੀ ਵਾਈ ਸੁਈ ਜਾ ਰਹੀ ਹੈ, ਇਹੋ ਜਿਹਾ ਅਨੁਭਵ ਹੋਵੇ । ਉਹਨਾਂ ਦੀ ਹਿੰਦੀ ਦੇ ਬਾਰੇ ਵਿੱਚ ਉਹਨਾਂ ਦੇ ਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ “ਸਾਡੀ ਹਿੰਦੀ ਯਾਮਨੀ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ ਦਾ ਮਿਕਸਚਰ ਹੈ, ਪਰ ਜਦੋਂ ‘ਟੀ (ਚਾਰ) ਬਣੇਗੀ, ਤਾਂ ਚੰਗੀ ਬਣੇਗੀ |
ਗਿਆਨੀ ਦੀ ਵਾਈ ਨੂੰ ਪੰਜਾਬੀ ਭਾਸ਼ਾ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਪਰ ਦਾਦਾਸ਼ੀ ਦੇ ਆਤਮ ਗਿਆਨ ਦਾ ਸਹੀ ਭਾਵ, ਜਿਉਂ ਦਾ ਤਿਉਂ ਤਾਂ, ਤੁਹਾਨੂੰ ਗੁਜਰਾਤੀ ਭਾਸ਼ਾ ਵਿੱਚ ਹੀ ਮਿਲੇਗਾ | ਜਿਹਨਾਂ ਨੇ ਗਿਆਨ ਦੀ ਡੂੰਘਾਈ ਵਿੱਚ ਜਾਣਾ ਹੋਵੇ, ਗਿਆਨ ਦਾ ਸਹੀ ਮਰਮ ਸਮਝਣਾ ਹੋਵੇ, ਉਹ ਇਸ ਦੇ ਲਈ ਗੁਜਰਾਤੀ ਭਾਸ਼ਾ ਸਿੱਖਣ, ਇਹੋ ਜਿਹੀ ਸਾਡੀ ਬੇਨਤੀ ਹੈ |
ਅਨੁਵਾਦ ਸੰਬੰਧੀ ਖਾਮੀਆਂ ਦੇ ਲਈ ਤੁਹਾਡੇ ਤੋਂ ਖਿਮਾ ਮੰਗਦੇ ਹਾਂ
Page #7
--------------------------------------------------------------------------
________________
ਦਾਦਾ ਭਗਵਾਨ ਕੌਣ ? ਜੂਨ 1958 ਦੀ ਇੱਕ ਸ਼ਾਮ ਦਾ ਕਰੀਬ ਛੇ ਵਜੇ ਦਾ ਸਮਾਂ, ਭੀੜ ਨਾਲ ਭਰਿਆ ਸੂਰਤ ਸ਼ਹਿਰ ਦਾ ਰੇਲਵੇ ਸਟੇਸ਼ਨ, ਪਲੇਟਫਾਰਮ ਨੰ : 3 ਦੀ ਬੈਂਚ ਉੱਤੇ ਬੈਠੇ ਸ੍ਰੀ ਅੰਬਾਲਾਲ ਮੂਜੀ ਭਾਈ ਪਟੇਲ ਰੂਪੀ ਦੇਹ ਮੰਦਰ ਵਿੱਚ ਕੁਦਰਤੀ ਰੂਪ ਵਿੱਚ, ਅਕ੍ਰਮ ਰੂਪ ਵਿੱਚ, ਕਈ ਜਨਮਾਂ ਤੋਂ ਪ੍ਰਗਟ ਹੋਣ ਲਈ ਵਿਆਕੁਲ ‘ਦਾਦਾ ਭਗਵਾਨ ਪੂਰਨ ਰੂਪ ਵਿੱਚ ਪ੍ਰਗਟ ਹੋਏ | ਅਤੇ ਕੁਦਰਤ ਨੇ ਸਿਰਜਿਆ ਅਧਿਆਤਮ ਦਾ ਅਦਭੁਤ ਅਚੰਭਾ | ਇੱਕ ਹੀ ਘੰਟੇ ਵਿੱਚ ਉਹਨਾਂ ਨੂੰ ਵਿਸ਼ਵ ਦਰਸ਼ਨ ਹੋਇਆ | ‘ਮੈਂ ਕੌਣ ? ਭਗਵਾਨ ਕੌਣ ? ਜਗਤ ਕੌਣ ਚਲਾਉਂਦਾ ਹੈ ? ਕਰਮ ਕੀ ਹਨ ? ਮੁਕਤੀ ਕੀ ਹੈ ?' ਆਦਿ ਜਗਤ ਦੇ ਸਾਰੇ ਅਧਿਆਤਮਿਕ ਪ੍ਰਸ਼ਨਾਂ ਦਾ ਸੰਪੂਰਨ ਰਹੱਸ ਪ੍ਰਗਟ ਹੋਇਆ | ਇਸ ਤਰ੍ਹਾਂ ਕੁਦਰਤ ਨੇ ਵਿਸ਼ਵ ਦੇ ਸਾਹਮਣੇ ਇੱਕ ਅਦੁੱਤੀ ਪੂਰਨ ਦਰਸ਼ਨ ਪੇਸ਼ ਕੀਤਾ ਅਤੇ ਉਸਦੇ ਮਾਧਿਅਮ ਬਣੇ ਸ੍ਰੀ ਅੰਬਾਲਾਲ ਮੂਲਜੀਭਾਈ ਪਟੇਲ, ਗੁਜਰਾਤ ਦੇ ਚਰੋਤਰ ਖੇਤਰ ਦੇ ਭਾਦਰਣ ਪਿੰਡ ਦੇ ਪਾਟੀਦਾਰ, ਕਾਂਨਟਰੈਕਟ ਦਾ ਵਪਾਰ ਕਰਨ ਵਾਲੇ, ਫਿਰ ਵੀ ਪੂਰੀ ਤਰ੍ਹਾਂ ਵੀਰਾਗ ਪੁਰਖ਼ !
‘ਵਪਾਰ (ਧੰਧਾ) ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਵਿੱਚ ਵਪਾਰ ਨਹੀਂ, ਇਸ ਸਿਧਾਂਤ ਨਾਲ ਉਹਨਾਂ ਨੇ ਪੂਰਾ ਜੀਵਨ ਬਤੀਤ ਕੀਤਾ | ਜੀਵਨ ਵਿੱਚ ਕਦੇ ਵੀ ਉਹਨਾਂ ਨੇ ਕਿਸੇ ਦੇ ਕੋਲੋਂ ਪੈਸਾ ਨਹੀਂ ਲਿਆ, ਸਗੋਂ ਅਪਣੀ ਕਮਾਈ ਨਾਲ ਭਗਤਾਂ ਨੂੰ ਯਾਤਰਾ ਕਰਵਾਉਂਦੇ ਸਨ |
| ਉਹਨਾਂ ਨੂੰ ਪ੍ਰਾਪਤ ਹੋਇਆ, ਉਸੇ ਤਰ੍ਹਾਂ ਬਸ ਦੋ ਹੀ ਘੰਟਿਆਂ ਵਿੱਚ ਹੋਰ ਭਗਤਾਂ ਨੂੰ ਵੀ ਉਹ ਆਤਮ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ, ਉਹਨਾਂ ਦੇ ਅਦਭੁਤ ਸਿੱਧ ਹੋਏ ਗਿਆਨ ਪ੍ਰਯੋਗ ਨਾਲ । ਉਸਨੂੰ ਅਕ੍ਰਮ ਮਾਰਗ ਕਿਹਾ | ਅਕ੍ਰਮ, ਭਾਵ ਬਿਨਾਂ ਕ੍ਰਮ ਦੇ, ਅਤੇ ਭ੍ਰਮ ਭਾਵ ਪੌੜੀਆਂ ਨਾਲ ਉੱਪਰ ਚੜਣਾ | ਅਕ੍ਰਮ ਭਾਵ ਲਿਫਟ ਮਾਰਗ, ਸ਼ਾਰਟ ਕਟ |
ਉਹ ਖ਼ੁਦ ਹਰੇਕ ਨੂੰ ‘ਦਾਦਾ ਭਗਵਾਨ ਕੋਣ ?’ ਦਾ ਰਹੱਸ ਦੱਸਦੇ ਹੋਏ ਕਹਿੰਦੇ ਸਨ ਕਿ ਇਹ ਜੋ ਤੁਹਾਨੂੰ ਦਿਖਾਈ ਦਿੰਦੇ ਹਨ ਉਹ ਦਾਦਾ ਭਗਵਾਨ ਨਹੀਂ ਹਨ, ਉਹ ਤਾਂ ‘ਏ .ਐੱਮ. ਪਟੇਲ ਹਨ | ਅਸੀਂ ਗਿਆਨੀ ਪੁਰਖ਼ ਹਾਂ ਅਤੇ ਅੰਦਰ ਪ੍ਰਗਟ ਹੋਏ ਹਨ, ਉਹ ‘ਦਾਦਾ ਭਗਵਾਨ’ ਹਨ | ਦਾਦਾ ਭਗਵਾਨ ਤਾਂ ਚੌਦਾਂ ਲੋਕ ਦੇ ਨਾਥ ਹਨ | ਉਹ ਤੁਹਾਡੇ ਵਿੱਚ ਵੀ ਹਨ, ਸਾਰਿਆਂ ਵਿੱਚ ਹਨ | ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ‘ਇੱਥੇ ਸਾਡੇ ਅੰਦਰ ਸੰਪੂਰਨ ਰੂਪ ਵਿੱਚ ਵਿਅਕਤ (ਪ੍ਰਗਟ ) ਹੋਏ ਹਨ | ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ ।”
Page #8
--------------------------------------------------------------------------
________________
| ਸੰਪਾਦਕੀ ਜੀਵਣ ਵਿੱਚ ਜੋ ਕੁਝ ਵੀ ਸਾਹਮਣੇ ਆਇਆ, ਉਸਦਾ ਪੂਰੀ ਤਰ੍ਹਾਂ ਨਾਲ ਰੀਅਲਾਇਜ਼ੇਸ਼ਨ ਕੀਤੇ ਬਿਨਾਂ ਮਨੁੱਖ ਨੇ ਉਸਨੂੰ ਅਪਣਾਇਆ ਨਹੀਂ ਹੈ | ਸਭ ਦਾ ਰੀਅਲਾਇਜ਼ੇਸ਼ਨ ਕੀਤਾ, ਕੇਵਲ ‘ਸੈਲਫ਼’ ਦਾ ਹੀ ਰੀਅਲਾਇਜ਼ੇਸ਼ਨ ਨਹੀਂ ਕੀਤਾ ਹੈ | ਅਨੰਤ ਜਨਮਾਂ ਤੋਂ ਮੈਂ ਕੌਣ ਹਾਂ? ਉਸਦੀ ਪਹਿਚਾਣ ਹੀ ਅਟਕੀ ਹੋਈ ਹੈ, ਇਸ ਲਈ ਤਾਂ ਇਸ ਭਟਕਣ ਦਾ ਅੰਤ ਨਹੀਂ ਹੁੰਦਾ ! ਉਸਦੀ ਪਹਿਚਾਣ ਕਿਵੇਂ ਹੋਵੇ ?
ਜਿਸਨੂੰ ਖ਼ੁਦ ਦੀ ਪਹਿਚਾਣ ਹੋ ਗਈ ਹੋਵੇ, ਉਹੀ ਵਿਅਕਤੀ ਦੂਜੇ ਵਿਅਕਤੀਆਂ ਨੂੰ ਅਸਾਨੀ ਨਾਲ ਪਹਿਚਾਣ ਕਰਾ ਸਕਦਾ ਹੈ | ਇਹੋ ਜਿਹਾ ਸਮਰਥ ਯਾਅਨੀ ਖੁਦ ‘ਗਿਆਨੀਂ ਹੀ ! ਗਿਆਨੀ ਪੁਰਖ, ਕਿ ਜਿਸਨੂੰ ਇਸ ਸੰਸਾਰ ਵਿੱਚ ਕੁਝ ਵੀ ਜਾਣਨ ਨੂੰ, ਕਿ ਕੁਝ ਵੀ ਕਰਨ ਨੂੰ ਬਾਕੀ ਨਾ ਰਿਹਾ ਹੋਵੇ ਉਹ ! ਇਹੋ ਜਿਹੇ ਗਿਆਨੀ ਪੁਰਖ਼ ਪਰਮ ਪੂਜਨੀਕ ਦਾਦਾਜੀ, ਇਸ ਕਾਲ ਵਿੱਚ ਸਾਡੇ ਵਿੱਚ ਆ ਕੇ, ਸਾਡੀ ਹੀ ਭਾਸ਼ਾ ਵਿੱਚ, ਅਸੀਂ ਸਮਝ ਸਕੀਏ ਇਹੋ ਜਿਹੀ ਸਰਲ ਭਾਸ਼ਾ ਵਿੱਚ, ਹਰ ਕਿਸੇ ਦਾ ਮੂਲ ਪ੍ਰਸ਼ਨ ‘ਮੈਂ ਕੌਣ ਹਾਂ ਦਾ ਹੱਲ ਸਹਿਜ-ਸੁਭਾ ਨਾਲ ਦੱਸ ਦਿੰਦੇ ਹਨ |
| ਏਨਾ ਹੀ ਨਹੀਂ, ਪਰ ਇਹ ਸੰਸਾਰ ਕੀ ਹੈ ? ਕਿਸ ਤਰ੍ਹਾਂ ਚਲ ਰਿਹਾ ਹੈ ? ਕਰਤਾ ਕੌਣ ? ਭਗਵਾਨ ਕੌਣ ਹੈ ? ਮੋਕਸ਼ ਕੀ ਹੈ ? ਗਿਆਨੀ ਪੁਰਖ਼ ਕਿਸ ਨੂੰ ਕਹਿੰਦੇ ਹਨ ? ਸੀਮੰਧਰ ਸੁਆਮੀ ਕੌਣ ਹਨ ? ਸੰਤ, ਗੁਰੂ ਅਤੇ ਗਿਆਨੀ ਪੁਰਖ਼ ਵਿੱਚ ਕੀ ਭੇਦ ਹੈ ? ਗਿਆਨੀ ਨੂੰ ਕਿਸ ਤਰ੍ਹਾਂ ਪਹਿਚਾਣੀਏ ? ਗਿਆਨੀ ਕੀ ਕਰ ਸਕਦੇ ਹਨ ? ਉਸ ਵਿੱਚ ਵੀ ਪਰਮ ਪੂਜਨੀਕ ਦਾਦਾਸ਼ੀ ਦਾ ਅਮ ਮਾਰਗ ਕੀ ਹੈ ? ਮਿਕ ਰੂਪ ਵਿੱਚ ਤਾਂ ਮੋਕਸ਼ ਮਾਰਗ ਉੱਤੇ ਅਨੰਤ ਜਨਮਾਂ ਤੋਂ ਬਚਦੇ ਹੀ ਆਏ ਹਾਂ ਪਰ “ਲਿਫਟ (ਐਲੀਵੇਟਰ) ਜਿਹਾ ਵੀ ਮੋਕਸ਼ ਮਾਰਗ ਵਿੱਚ ਕੁਝ ਹੋ ਸਕਦਾ ਹੈ ਨਾ ? ਅਮ ਮਾਰਗ ਨਾਲ, ਇਸ ਕਾਲ ਵਿੱਚ, ਸੰਸਾਰ ਵਿੱਚ ਰਹਿੰਦੇ ਹੋਏ ਵੀ ਮੋਕਸ਼ ਹੈ ਅਤੇ ਮੋਕਸ਼ ਕਿਸ ਤਰ੍ਹਾਂ ਪ੍ਰਾਪਤ ਕਰਨਾ ਇਸਦੀ ਪੂਰੀ ਤਰ੍ਹਾਂ ਨਾਲ ਸਮਝ ਅਤੇ ਸਹੀ ਦਿਸ਼ਾ ਦੀ ਪ੍ਰਾਪਤੀ ਪਰਮ ਪੂਜਨੀਕ ਦਾਦਾਸ਼ੀ ਨੇ ਕਰਵਾਈ ਹੈ |
‘ਮੈਂ ਕੌਣ ਹਾਂ’ ਦੀ ਪਹਿਚਾਣ ਦੇ ਬਾਅਦ ਕਿਹੋ ਜਿਹਾ ਅਨੁਭਵ ਰਹਿੰਦਾ ਹੈ, ਸੰਸਾਰ ਵਿਹਾਰ ਨਿਭਾਉਂਦੇ ਹੋਏ ਵੀ ਪੂਰਣ ਨਿਰਲੇਪ ਆਤਮ ਸਥਿਤੀ ਦੇ ਅਨੁਭਵ ਵਿੱਚ ਰਿਹਾ ਜਾ ਸਕਦਾ ਹੈ | ਆਧੀ - ਵਿਆਧੀ ਅਤੇ ਉਪਾਧੀ ਵਿੱਚ ਵੀ ਲਗਾਤਾਰ ਸਵੈ ਸਮਾਧੀ ਵਿੱਚ ਰਹਿ ਸਕੇ, ਇਹੋ ਜਿਹੇ ਅਕ੍ਰਮ ਵਿਗਿਆਨ ਦੀ ਪ੍ਰਾਪਤੀ ਦੇ ਬਾਅਦ, ਹਜ਼ਾਰਾਂ ਮਹਾਤਮਾ ਦਾ ਅਨੁਭਵ ਹੈ ! ਇਹਨਾਂ ਸਾਰਿਆਂ ਦੀ ਪ੍ਰਾਪਤੀ ਲਈ ਪ੍ਰਸਤੁਤ ਸੰਕਲਨ ਮੋਕਸ਼ ਪਾਉਣ ਵਾਲਿਆਂ ਦੇ ਲਈ ਮੋਕਸ਼ ਮਾਰਗ ਵਿੱਚ ਪ੍ਰਕਾਸ਼ ਸਤੰਬ ਬਣ ਕੇ ਦਿਸ਼ਾ ਦਿਖਾਵੇ ਇਹੋ ਪ੍ਰਾਰਥਨਾ |
ਡਾ. ਨੀਰੂਭੈਣ ਅਮੀਨ ਦੇ ਜੈ ਸੱਚਿਦਾਨੰਦ
Page #9
--------------------------------------------------------------------------
________________
ਮੈਂ ਕੌਣ ਹਾਂ ?
(1) “ਮੈਂ ਕੌਣ ਹਾਂ ?
ਭਿੰਨ, ਨਾਮ ਅਤੇ “ਖੁਦਾ ! ਦਾਦਾ ਸ੍ਰੀ : ਕੀ ਨਾਂ ਹੈ ਤੁਹਾਡਾ ? ਪ੍ਰਸ਼ਨ ਕਰਤਾ : ਮੇਰਾ ਨਾਂ ਚੰਦੂਲਾਲ ਹੈ । ਦਾਦਾ ਸ੍ਰੀ : ਸੱਚਮੁੱਚ ਤੁਸੀਂ ਚੰਦੂਲਾਲ ਹੋ ? ਪ੍ਰਸ਼ਨ ਕਰਤਾ : ਜੀ ਹਾਂ । ਦਾਦਾ ਸ੍ਰੀ : ਚੰਦੂਲਾਲ ਤਾਂ ਤੁਹਾਡਾ ਨਾਂ ਹੈ | ਚੰਦੂਲਾਲ ਤੁਹਾਡਾ ਨਾਂ ਨਹੀਂ ਹੈ ? ਤੁਸੀਂ ‘ਖ਼ੁਦ ਚੰਦੂਲਾਲ ਹੋ ਕਿ ਤੁਹਾਡਾ ਨਾਂ ਚੰਦੂਲਾਲ ਹੈ ? ਪ੍ਰਸ਼ਨ ਕਰਤਾ : ਉਹ ਤਾਂ ਨਾਂ ਹੈ | ਦਾਦਾ ਸ੍ਰੀ : ਹਾਂ, ਤਾਂ ਫਿਰ ‘ਤੁਸੀਂ ਕੌਣ ? ਜੇ ‘ਚੰਦੂਲਾਲ ਤੁਹਾਡਾ ਨਾਂ ਹੈ ਤਾਂ ‘ਤੁਸੀਂ ਕੌਣ ਹੋ ? ਤੁਹਾਡਾ ‘ਨਾਂ ਅਤੇ ‘ਤੁਸੀਂ ਅਲੱਗ ਨਹੀਂ ? ‘ਤੁਸੀਂ ਨਾਂ ਤੋਂ ਅਲੱਗ ਹੋ ਤਾਂ ‘ਤੁਸੀਂ (ਖ਼ੁਦ) ਕੌਣ ਹੋ ? ਇਹ ਗੱਲ ਤੁਹਾਨੂੰ ਸਮਝ ਵਿੱਚ ਆਉਂਦੀ ਹੈ ਨਾ, ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ ? “ਇਹ ਮੇਰਾ ਚਸ਼ਮਾ' ਕਹਿਣ ਤੇ ਤਾਂ ਚਸ਼ਮਾ ਅਤੇ ਅਸੀਂ ਵੱਖਰੇ ਹੋਏ ਨਾ ? ਏਦਾਂ ਹੀ ਤੁਸੀਂ (ਖ਼ੁਦ) ਨਾਂ ਤੋਂ ਵੱਖਰੇ ਹੋ, ਇਸ ਤਰ੍ਹਾਂ ਹੁਣ ਨਹੀਂ ਲੱਗਦਾ ?
ਜਿਵੇਂ ਕਿ ਦੁਕਾਨ ਦਾ ਨਾਂ ਰੱਖੀਏ ‘ਜਨਰਲ ਵੇਡਰਸ’, ਤਾਂ ਉਹ ਕੋਈ ਗੁਨਾਹ ਨਹੀਂ ਹੈ | ਪਰ ਉਸਦੇ ਸੇਠ ਨੂੰ ਅਸੀਂ ਕਹੀਏ ਕਿ “ਓਏ ! ਜਨਰਲ ਟ੍ਰੇਡਰਸ, ਇੱਥੇ ਆ ” ਤਾਂ ਸੇਠ ਕੀ ਕਹਿਣਗੇ ਕਿ “ਮੇਰਾ ਨਾਂ ਤਾਂ ਜਯੰਤੀਲਾਲ ਹੈ ਅਤੇ ਜਨਰਲ ਟ੍ਰੇਡਰਸ ਤਾਂ ਮੇਰੀ ਦੁਕਾਨ ਦਾ ਨਾਂ ਹੈ | ਅਰਥਾਤ ਦੁਕਾਨ ਦਾ ਨਾਂ ਅਲੱਗ ਅਤੇ ਸੇਠ ਉਸ ਤੋਂ ਅਲੱਗ, ਮਾਲ ਅਲੱਗ, ਸਭ ਅਲੱਗ ਅਲੱਗ ਹੁੰਦਾ ਹੈ ਨਾ ? ਤੁਹਾਨੂੰ ਕੀ ਲੱਗਦਾ ਹੈ
Page #10
--------------------------------------------------------------------------
________________
ਮੈਂ ਕੌਣ ਹਾਂ
ਪ੍ਰਸ਼ਨ ਕਰਤਾ : ਸਹੀ ਹੈ | ਦਾਦਾ ਸ੍ਰੀ : ਪਰ ਇਥੇ ਤਾਂ, “ਨਹੀਂ, ਮੈਂ ਹੀ ਚੰਦੂਲਾਲ ਹਾਂ ਏਦਾਂ ਕਹਾਂਗੇ | ਅਰਥਾਤ ਦੁਕਾਨ ਦਾ ਬੋਰਡ ਵੀ ਮੈਂ, ਅਤੇ ਸੇਠ ਵੀ ਮੈਂ ! ਤੁਸੀਂ ਚੰਦੂਲਾਲ ਹੋ, ਉਹ ਤਾਂ ਪਹਿਚਾਣ ਦਾ ਸਾਧਨ ਹੈ |
| ਅਸਰ ਹੋਇਆ, ਤਾਂ ਆਤਮਸਰੂਪ ਨਹੀਂ !
ਤੁਸੀਂ ਚੰਦੂਲਾਲ ਬਿਲਕੁਲ ਨਹੀਂ ਹੋ ਇਹੋ ਜਿਹਾ ਵੀ ਨਹੀਂ । ਤੁਸੀਂ ਹੋ ਚੰਦੂਲਾਲ, ਪਰ 'ਬਾਇ ਰਿਲੇਟਿਵ ਵਿਊ ਪੁਆਇੰਟ (ਵਿਹਾਰਿਕ ਦ੍ਰਿਸ਼ਟੀ) ਤੋਂ ਯੂ ਆਰ ਚੰਦੂਲਾਲ, ਇਜ਼ ਕਰੈਕਟ | ਪ੍ਰਸ਼ਨ ਕਰਤਾ : ਮੈਂ ਤਾਂ ਆਤਮਾ ਹਾਂ, ਪਰ ਨਾਂ ਚੰਦੂਲਾਲ ਹੈ | ਦਾਦਾ ਸ੍ਰੀ : ਹਾਂ, ਪਰ ਹੁਣੇ ‘ਚੰਦੂ ਲਾਲ ਨੂੰ ਕੋਈ ਗਾਲ੍ਹ ਕੱਢੇ ਤਾਂ ਤੁਹਾਨੂੰ ਅਸਰ ਹੋਏਗਾ ਕਿ ਨਹੀਂ ? ਪ੍ਰਸ਼ਨ ਕਰਤਾ : ਅਸਰ ਤਾਂ ਹੋਏਗਾ ਹੀ । ਦਾਦਾ ਸ੍ਰੀ : ਤਦ ਤਾਂ ਤੁਸੀਂ ‘ਚੰਦੂਲਾਲ’ ਹੋ, “ਆਤਮਾ ਨਹੀਂ ਹੋ | ਆਤਮਾ ਹੁੰਦੇ ਤਾਂ ਤੁਹਾਨੂੰ ਅਸਰ ਨਹੀਂ ਹੁੰਦਾ, ਅਤੇ ਅਸਰ ਹੁੰਦਾ ਹੈ, ਇਸ ਲਈ ਤੁਸੀਂ ਚੰਦੂਲਾਲ ਹੀ ਹੋ |
| ਚੰਦੂਲਾਲ ਦੇ ਨਾਂ ਤੋਂ ਕੋਈ ਗਾਲ੍ਹਾਂ ਕੱਢੇ ਤਾਂ ਤੁਸੀਂ ਉਸਨੂੰ ਫੜ ਲੈਂਦੇ ਹੋ | ਚੰਦੂ ਲਾਲ ਦਾ ਨਾਂ ਲੈ ਕੇ ਕੋਈ ਪੁੱਠਾ-ਸਿੱਧਾ ਬੋਲੇ ਤਾਂ ਤੁਸੀਂ ਕੰਧ ਨਾਲ ਕੰਨ ਲਾ ਕੇ ਸੁਣਦੇ ਹੋ | ਅਸੀਂ ਕਹੀਏ ਕਿ, “ਭਾਈ, ਕੰਧ ਤੁਹਾਨੂੰ ਕੀ ਕਹਿ ਰਹੀ ਹੈ ?' ਤਦ ਕਹਿੰਦੇ ਹੋ, ‘ਨਹੀਂ, ਕੰਧ ਨਹੀਂ, ਅੰਦਰ ਮੇਰੀ ਗੱਲ ਹੋ ਰਹੀ ਹੈ ਉਸਨੂੰ ਮੈਂ ਸੁਣ ਰਿਹਾ ਹਾਂ | ਕਿਸਦੀ ਗੱਲ ਹੋ ਰਹੀ ਹੈ ? ਤਦ ਕਰੋ, ਚੰਦੂਲਾਲ ਦੀ | ਓਏ, ਪਰ ਤੁਸੀਂ ਚੰਦੂ ਲਾਲ ਨਹੀਂ ਹੋ | ਜੇ ਤੁਸੀਂ ਆਤਮਾ ਹੋ ਤਾਂ ਚੰਦੂਲਾਲ ਦੀ ਗੱਲ ਆਪਣੇ ਉੱਤੇ ਨਹੀਂ ਲੈਂਦੇ | ਪ੍ਰਸ਼ਨ ਕਰਤਾ : ਅਸਲ ਵਿੱਚ ਤਾਂ ‘ਮੈਂ ਆਤਮਾ ਹੀ ਹਾਂ ਨਾ ? ਦਾਦਾ ਸ੍ਰੀ : ਅਜੇ ਤੁਸੀਂ ਆਤਮਾ ਹੋਏ ਨਹੀਂ ਹੋ ਨਾ ? ਚੰਦੂਲਾਲ ਹੀ ਹੋ ਨਾ ? ਮੈਂ ਚੰਦੂਲਾਲ ਹਾਂ` ਇਹ ਆਰੋਪਿਤ ਭਾਵ ਹੈ । ਤੁਹਾਨੂੰ “ਮੈਂ ਚੰਦੂਲਾਲ ਹੀ ਹਾਂ, ਇਹੋ ਜਿਹੀ
Page #11
--------------------------------------------------------------------------
________________
“ਮੈਂ” ਕੌਣ ਹਾਂ
3
ਬਿਲੀਫ਼ (ਮਾਨਤਾ) ਘਰ ਕਰ ਗਈ ਹੈ (ਬੈਠ ਗਈ ਹੈ), ਇਹ ਰੰਗ ਬਿਲੀਫ਼ ਹੈ | (2) ਬਿਲੀਫ਼ - ਰੰਗ, ਰਾਇਟ ! ਕਿੰਨੀਆਂ ਸਾਰੀਆਂ ਰੰਗ ਬਿਲੀਫ਼ !
‘ਮੈਂ ਚੰਦੂਲਾਲ ਹਾਂ’ ਇਹ ਮਾਨਤਾ, ਇਹ ਬਿਲੀਫ਼ ਤਾਂ ਤੁਹਾਡੀ, ਰਾਤ ਨੂੰ ਨੀਂਦ ਵਿੱਚ ਵੀ ਨਹੀਂ ਹਟਦੀ ਹੈ ਨਾ ! ਫਿਰ ਲੋਕ ਸਾਡਾ ਵਿਆਹ ਕਰਵਾ ਕੇ ਸਾਨੂੰ ਕਹਿਣਗੇ ਕਿ ਤੂੰ ਤਾਂ ਇਸ ਇਸਤਰੀ ਦਾ ਪਤੀ ਹੈ |' ਇਸ ਲਈ ਅਸੀਂ ਫਿਰ ਅਧਿਕਾਰ(ਮਲਕੀਅਤ) ਮੰਨ ਲਿਆ | ਫਿਰ ‘ਮੈਂ ਇਸਦਾ ਪਤੀ ਹਾਂ, ਪਤੀ ਹਾਂ” ਕਰਦੇ ਰਹੇ | ਕੋਈ ਹਮੇਸ਼ਾ ਦੇ ਲਈ ਪਤੀ ਹੁੰਦਾ ਹੈ ਕੀ ? ਡਾਇਵੋਰਸ ਹੋਣ ਦੇ ਬਾਅਦ ਦੂਜੇ ਦਿਨ ਉਸਦਾ ਪਤੀ ਰਹੇਗਾ ਕੀ? ਅਰਥਾਤ ਇਹ ਸਾਰੀ ਰੰਗ ਬਿਲੀਫ਼ ਬੈਠ ਗਈ ਹੈ |
‘ਮੈਂ ਚੰਦੂਲਾਲ ਹਾਂ’ ਇਹ ਰੌਂਗ ਬਿਲੀਫ਼ ਹੈ | ਫਿਰ ‘ਇਸ ਇਸਤਰੀ ਦਾ ਪਤੀ ਹਾਂ’ ਇਹ ਦੂਜੀ ਲੌਂਗ ਬਿਲੀਫ਼ | ‘ਮੈਂ ਵੈਸ਼ਨੂੰ ਹਾਂ’ ਇਹ ਤੀਸਰੀ ਲੌਂਗ ਬਿਲੀਫ਼ | ‘ਮੈਂ ਵਕੀਲ ਹਾਂ” ਇਹ ਚੌਥੀ ਰੰਗ ਬਿਲੀਫ਼ | ‘ਮੈਂ ਇਸ ਲੜਕੇ ਦਾ ਫਾਦਰ ਹਾਂ” ਇਹ ਪੰਜਵੀਂ ਰੰਗ ਬਿਲੀਫ਼ | ‘ਇਸਦਾ ਮਾਮਾ ਹਾਂ', ਇਹ ਛੇਵੀਂ ਰੌਂਗ ਬਿਲੀਫ਼ | ‘ਮੈਂ ਗੋਰਾ ਹਾਂ” ਇਹ ਸੱਤਵੀਂ ਰੰਗ ਬਿਲੀਫ਼ | ‘ਮੈਂ ਪੰਤਾਲੀ ਸਾਲ ਦਾ ਹਾਂ', ਇਹ ਅੱਠਵੀਂ ਲੌਂਗ ਬਿਲੀਫ਼ | ‘ਮੈਂ ਇਸਦਾ ਭਾਗੀ (ਹਿੱਸੇਦਾਰ) ਹਾਂ’ ਇਹ ਵੀ ਰੰਗ ਬਿਲੀਫ਼ | ‘ਮੈਂ ਇਨਕਮ-ਟੈਕਸ ਪੇਅਰ ਹਾਂ' ਇਸ ਤਰ੍ਹਾਂ ਤੁਸੀਂ ਕਹੋ ਤਾਂ ਉਹ ਵੀ ਲੌਂਗ ਬਿਲੀਫ਼ | ਇਹੋ ਜਿਹੀਆਂ ਕਿੰਨੀਆਂ ਰੌਂਗ ਬਿਲੀਫ਼ ਬੈਠ ਗਈਆਂ ਹੋਣਗੀਆਂ ?
“ਮੈਂ” ਦਾ ਸਥਾਨ ਪਰਿਵਰਤਨ!
‘ਮੈਂ ਚੰਦੂਲਾਲ ਹਾਂ’ ਇਹ ਹੰਕਾਰ ਹੈ | ਕਿਉਂਕਿ ਜਿੱਥੇ ‘ਮੈਂ’ ਨਹੀਂ, ਉੱਥੇ ‘ਮੈਂ’ ਦਾ ਆਰੋਪਣ ਕੀਤਾ, ਉਸਦਾ ਨਾਂ ਹੰਕਾਰ |
ਪ੍ਰਸ਼ਨ ਕਰਤਾ : ‘ਮੈਂ ਚੰਦੂਲਾਲ ਹਾਂ’ ਕਿਹਾ, ਉਸ ਵਿੱਚ ਹੰਕਾਰ ਕਿੱਥੋਂ ਆਇਆ ? ‘ਮੈਂ ਇਹੋ ਜਿਹਾ ਹਾਂ, ਓਹੋ ਜਿਹਾ ਹਾਂ’ ਏਦਾਂ ਕਰੇ ਉਹ ਵੱਖਰੀ ਗੱਲ ਹੈ, ਪਰ ਸਹਿਜ-ਸੁਭਾਅ ਨਾਲ ਕਹੀਏ, ਉਸ ਵਿੱਚ ਹੰਕਾਰ ਕਿਥੋਂ ਆਇਆ ?
Page #12
--------------------------------------------------------------------------
________________
4
“ਮੈਂ” ਕੌਣ ਹਾਂ
ਦਾਦਾ ਸ੍ਰੀ : ਸਹਿਜ-ਸੁਭਾਅ ਨਾਲ ਬੋਲੀਏ ਤਾਂ ਵੀ ਹੰਕਾਰ ਕੀ ਚਲਾ ਜਾਂਦਾ ਹੈ ? ‘ਮੇਰਾ ਨਾਂ ਚੰਦੂਲਾਲ ਹੈ” ਇਸ ਤਰ੍ਹਾਂ ਸਹਿਜ ਬੋਲਣ ਤੇ ਵੀ ਉਹ ਹੰਕਾਰ ਹੀ ਹੈ | ਕਿਉਂਕਿ ਤੁਸੀਂ ‘ਜੋ ਹੋ” ਉਹ ਜਾਣਦੇ ਨਹੀਂ ਹੋ ਅਤੇ ‘ਜੋ ਨਹੀਂ ਹੋ’ ਉਸਦਾ ਆਰੋਪਣ (ਮੜ੍ਹਨਾ) ਕਰਦੇ ਹਾਂ, ਉਹ ਸਾਰਾ ਹੰਕਾਰ ਹੀ ਹੈ ਨਾ !
‘ਤੁਸੀਂ ਚੰਦੂ ਲਾਲ ਹੋ’ ਉਹ ਡਰਾਮੈਟਿਕ ਵਸਤੂ ਹੈ | ਅਰਥਾਤ ‘ਮੈਂ ਚੰਦੂ ਲਾਲ ਹਾਂ' ਇਸ ਤਰ੍ਹਾਂ ਬੋਲਣ ਵਿੱਚ ਹਰਜ਼ ਨਹੀਂ ਹੈ ਪਰ ‘ਮੈਂ ਚੰਦੂ ਲਾਲ ਹਾਂ’ ਇਹ ਬਿਲੀਫ਼ ਨਹੀਂ ਹੋਈ ਚਾਹੀਦੀ |
ਪ੍ਰਸ਼ਨ ਕਰਤਾ : ਹਾਂ, ਵਰਨਾ ‘ਮੈਂ’ ਪਦ ਆ ਗਿਆ |
ਦਾਦਾ ਸ਼੍ਰੀ : ‘ਮੈਂ’ ‘ਮੈਂ ਦੀ ਥਾਂ ਤੇ ਬੈਠੇ ਤਾਂ ਹੰਕਾਰ ਨਹੀਂ ਹੈ | ਪਰ ‘ਮੈਂ’ ਮੂਲ ਜਗ੍ਹਾ ਉੱਤੇ ਨਹੀਂ ਹੈ, ਆਰੋਪਿਤ ਜਗ੍ਹਾ ਉੱਤੇ ਹੈ ਇਸ ਲਈ ਹੰਕਾਰ | ਆਰੋਪਿਤ ਜਗ੍ਹਾ ਤੋਂ ‘ਮੈਂ” ਹਟ ਜਾਏ ਅਤੇ ਮੂਲ ਜਗ੍ਹਾ ਉੱਤੇ ਬੈਠ ਜਾਏ ਤਾਂ ਹੰਕਾਰ ਗਿਆ ਸਮਝੋ । ਅਰਥਾਤ ‘ਮੈਂ” ਕੱਢਣਾ ਨਹੀਂ ਹੈ, ‘ਮੈਂ’ ਨੂੰ ਉਸਦੇ ਇਗਜ਼ੈਕਟ ਪਲੇਸ (ਸਹੀ ਥਾਂ) ਉੱਤੇ ਰੱਖਣਾ ਹੈ |
‘ਖ਼ੁਦ” ਖ਼ੁਦ ਤੋਂ ਹੀ ਅਗਿਆਨੀ (ਅਣਜਾਣ) !
ਇਹ ਤਾਂ ਅਨੰਤ ਜਨਮਾਂ ਤੋਂ, ਖ਼ੁਦ, ‘ਖ਼ੁਦ’ ਤੋਂ ਗੁਪਤ (ਅਣਜਾਣ) ਰਹਿਣ ਦੀ ਕੋਸ਼ਿਸ਼ ਹੈ | ਖ਼ੁਦ, ‘ਖ਼ੁਦ’ ਤੋਂ ਗੁਪਤ ਰਹੇ ਅਤੇ ਪਰਾਇਆ ਸਭ ਕੁਝ ਜਾਣਿਆ, ਇਹ ਅਜੂਬਾ ਹੀ ਹੈ ਨਾ ! ਖ਼ੁਦ, ਖ਼ੁਦ ਤੋਂ ਕਿੰਨੇ ਸਮੇਂ ਤੱਕ ਗੁਪਤ ਰਹੋਗੇ ? ਕਦੋਂ ਤੱਕ ਰਹੋਗੇ ? ‘ਖ਼ੁਦ ਕੌਣ ਹੈ’ ਇਸ ਪਹਿਚਾਣ ਦੇ ਲਈ ਹੀ ਇਹ ਜਨਮ ਹੈ | ਮਨੁੱਖੀ ਜਨਮ ਇਸ ਲਈ ਹੀ ਹੈ ਕਿ ‘ਖ਼ੁਦ ਕੌਣ ਹੈ’ ਉਸਦੀ ਖੋਜ ਕਰ ਲਈਏ | ਨਹੀਂ ਤਾਂ ਤਦ ਤੱਕ ਭਟਕਦੇ ਰਹੋਗੇ | ‘ਮੈਂ ਕੌਣ ਹਾਂ’ ਇਹ ਜਾਣਨਾ ਪਏਗਾ ਨਾ ? ਤੁਸੀਂ ‘ਖ਼ੁਦ ਕੌਣ ਹੋ’ ਇਹ ਜਾਣਨਾ ਹੋਏਗਾ ਕਿ ਨਹੀਂ ਜਾਣਨਾ ਹੋਏਗਾ ?
(3) ‘I” ਅਤੇ ‘My” ਨੂੰ ਅਲੱਗ ਕਰਨ ਦਾ ਪ੍ਰਯੋਗ ! ਸੇਪਰੇਟ, ‘।” ਐਂਡ ‘My !
ਤੁਹਾਨੂੰ ਕਿਹਾ ਜਾਏ ਕਿ, Separate “I” and “My' with Separator, ਤਾਂ ਕੀ ਤੁਸੀਂ ‘।”
Page #13
--------------------------------------------------------------------------
________________
ਮੈਂ ਕੌਣ ਹਾਂ ਅਤੇ “My’ ਨੂੰ ਸੇਪਰੇਟ ਕਰ ਸਕੋਗੇ ? | ਐਂਡ ‘My’ ਨੂੰ ਸੇਪਰੇਟ ਕਰਨਾ ਚਾਹੀਦਾ ਕਿ ਨਹੀਂ ? ਜਗਤ ਵਿੱਚ ਕਦੇ ਨਾ ਕਦੇ ਜਾਣਨਾ ਤਾਂ ਪਏਗਾ ਨਾ ! ਸੇਪਰੇਟ ‘I’ ਐਂਡ ‘My | ਜਿਵੇਂ ਦੁੱਧ ਦੇ ਲਈ ਸੇਪਰੇਟਰ ਹੁੰਦਾ ਹੈ ਨਾ, ਉਸ ਵਿੱਚੋਂ ਮਲਾਈ ਸੇਪਰੇਟ (ਵੱਖ) ਕਰਦੇ ਹਾਂ ਨਾ ? ਏਦਾਂ ਹੀ ਇਹ ਅਲੱਗ ਕਰਨਾ ਹੈ । ਤੁਹਾਡੇ ਕੋਲ “My’ ਜਿਹੀ ਕੋਈ ਚੀਜ਼ ਹੈ ? “ ਇਕੱਲਾ ਹੈ ਕਿ “My’ ਨਾਲ ਹੀ ਹੈ ? ਪ੍ਰਸ਼ਨ ਕਰਤਾ : “My’ ਨਾਲ ਹੀ ਹੋਏਗਾ ਨਾ ! ਦਾਦਾ ਸ੍ਰੀ : ਕੀ ਕੀ “My' ਹੈ ਤੁਹਾਡੇ ਕੋਲ ? ਪ੍ਰਸ਼ਨ ਕਰਤਾ : ਮੇਰਾ ਘਰ ਅਤੇ ਘਰ ਦੀਆਂ ਸਾਰੀਆਂ ਚੀਜ਼ਾਂ | ਦਾਦਾ ਸ੍ਰੀ : ਸਾਰੀਆਂ ਤੁਹਾਡੀਆਂ ਕਹਾਉਣ ? ਅਤੇ ਵਾਈਫ ਕਿਸ ਦੀ ਕਹੀ ਜਾਏਗੀ ? ਪ੍ਰਸ਼ਨ ਕਰਤਾ : ਉਹ ਵੀ ਮੇਰੀ । ਦਾਦਾ ਸ੍ਰੀ : ਅਤੇ ਬੱਚੇ ਕਿਸਦੇ ? ਪ੍ਰਸ਼ਨ ਕਰਤਾ : ਉਹ ਵੀ ਮੇਰੇ | ਦਾਦਾ ਸ੍ਰੀ : ਅਤੇ ਇਹ ਘੜੀ ਕਿਸਦੀ ? ਪ੍ਰਸ਼ਨ ਕਰਤਾ : ਉਹ ਵੀ ਮੇਰੀ । ਦਾਦਾ ਸ੍ਰੀ : ਅਤੇ ਇਹ ਹੱਥ ਕਿਸਦੇ ? ਪ੍ਰਸ਼ਨ ਕਰਤਾ : ਹੱਥ ਵੀ ਮੇਰੇ ਹਨ | ਦਾਦਾ ਸ੍ਰੀ : ਫਿਰ “ਮੇਰਾ ਸਿਰ, ਮੇਰਾ ਸਰੀਰ, ਮੇਰੇ ਪੈਰ, ਮੇਰੇ ਕੰਨ, ਮੇਰੀਆਂ ਅੱਖਾਂ ਇੰਝ ਕਹਾਂਗੇ | ਇਸ ਸ਼ਰੀਰ ਦੀਆਂ ਸਾਰੀਆਂ ਵਸਤੂਆਂ ਨੂੰ “ਮੇਰਾ` ਕਹਿੰਦੇ ਹਨ, ਤਦ “ਮੇਰਾ` ਕਹਿਣ ਵਾਲੇ ‘ਤੁਸੀਂ ਕੌਣ ਹੋ ? ਇਹ ਨਹੀਂ ਸੋਚਿਆ ? – My' ਨੇਮ ਇਜ਼ ਚੰਦੂਲਾਲ ਕਰੋ ਅਤੇ ਫਿਰ ਕਹੋ ‘ਮੈਂ ਚੰਦੂ ਲਾਲ ਹਾਂ, ਇਸ ਵਿੱਚ ਕੋਈ ਵਿਰੋਧਾਭਾਸ ਨਹੀਂ ਲੱਗਦਾ ? ਪ੍ਰਸ਼ਨ ਕਰਤਾ : ਲੱਗਦਾ ਹੈ |
Page #14
--------------------------------------------------------------------------
________________
ਮੈਂ ਕੌਣ ਹਾਂ ਦਾਦਾ ਸ੍ਰੀ : ਤੁਸੀਂ ਚੰਦੂ ਲਾਲ ਹੋ, ਪਰ ਇਸ ਵਿੱਚ ‘॥ ਐਂਡ ‘My’ ਦੋ ਹਨ | ਇਹ ‘ ਐਂਡ ‘My’ ਦੀਆਂ ਦੋ ਰੇਲਵੇ ਲਾਈਨਾਂ ਅਲੱਗ ਹੀ ਹੁੰਦੀਆਂ ਹੈ | ਪੈਰੇਲਲ ਹੀ ਰਹਿੰਦੀਆਂ ਹਨ, ਕਦੇ ਏਕਾਕਾਰ ਹੁੰਦੀਆਂ ਹੀ ਨਹੀਂ ਹਨ | ਫਿਰ ਵੀ ਤੁਸੀਂ ਏਕਾਕਾਰ ਮੰਨਦੇ ਹੋ, ਇਸਨੂੰ ਸਮਝ ਕੇ ਇਸ ਵਿੱਚੋਂ ਦੀ ‘My' ਨੂੰ ਸੇਪਰੇਟ ਕਰ ਦਿਓ | ਤੁਹਾਡੇ ਵਿੱਚ ਜੋ “My ਹੈ, ਉਸਨੂੰ ਇੱਕ ਪਾਸੇ ਰੱਖੋ | My’ ਹਾਰਟ, ਤਾਂ ਉਸਨੂੰ ਇੱਕ ਪਾਸੇ ਰੱਖੋ | ਇਸ ਸ਼ਰੀਰ ਵਿਚੋਂ ਹੋਰ ਕੀ-ਕੀ ਸੈਂਪਰੇਟ ਕਰਨਾ ਹੋਏਗਾ ? ਪ੍ਰਸ਼ਨ ਕਰਤਾ : ਪੈਰ, ਇੰਦਰੀਆਂ | ਦਾਦਾ ਸ੍ਰੀ : ਹਾਂ, ਸਾਰੇ | ਪੰਜ ਇੰਦਰੀਆਂ, ਪੰਜ ਕਰਮ ਇੰਦਰੀਆਂ ਸਭ | ਅਤੇ ਫਿਰ ‘ਮਾਈ ਮਾਇੰਡ` ਕਹਿੰਦੇ ਹਾਂ ਕਿ ‘ਆਈ ਐਮ ਮਾਇੰਡ` ਕਹਿੰਦੇ ਹਾਂ ? ਪ੍ਰਸ਼ਨ ਕਰਤਾ : ‘ਮਾਈ ਮਾਇੰਡ ਕਹਿੰਦੇ ਹਨ | ਦਾਦਾ ਸ੍ਰੀ : ਮੇਰੀ ਬੁੱਧੀ ਕਹਿੰਦੇ ਹਨ ਨਾ | ਪ੍ਰਸ਼ਨ ਕਰਤਾ : ਹਾਂ ॥ ਦਾਦਾ ਸ੍ਰੀ : ਮੇਰਾ ਚਿੱਤ ਕਹਿੰਦੇ ਹਨ ਨਾ ? ਪ੍ਰਸ਼ਨ ਕਰਤਾ : ਹਾਂ | ਦਾਦਾ ਸ੍ਰੀ : ਅਤੇ ‘ਮਾਈ ਗੋਇਜ਼ਮ' ਬੋਲਦੇ ਹਨ ਕਿ “ਆਈ ਐਮ ਈਗੋਇਜ਼ਮ ਬੋਲਦੇ ਹਨ ?? ਪ੍ਰਸ਼ਨ ਕਰਤਾ : ‘ਮਾਈ ਈਗੋਇਜ਼ਮ’ | ਦਾਦਾ ਸ੍ਰੀ : ‘ਮਾਈ ਈਗੋਇਜ਼ਮ ਕਹਾਂਗੇ ਤਾਂ ਹੀ ਉਸਨੂੰ ਵੱਖ ਕਰ ਸਕਾਂਗੇ | ਪਰ ਉਸਦੇ ਅੱਗੇ ਜੋ ਹੈ, ਉਸ ਵਿੱਚ ਤੁਹਾਡਾ ਹਿੱਸਾ ਕੀ ਹੈ, ਇਹ ਤੁਸੀਂ ਨਹੀਂ ਜਾਣਦੇ | ਇਸ ਲਈ ਫਿਰ ਪੂਰੀ ਤਰ੍ਹਾਂ ਸੈਂਪਰੇਸ਼ਨ ਨਹੀਂ ਹੋ ਪਾਉਂਦਾ | ਤੁਸੀਂ, ਤੁਹਾਡਾ ਕੁਝ ਹੱਦ ਤੱਕ ਹੀ ਜਾਣ ਪਾਓਗੇ | ਤੁਸੀਂ ਸਥੂਲ ਵਸਤੂ ਹੀ ਜਾਣਦੇ ਹੋ, ਸੂਖ਼ਮ ਦੀ ਪਹਿਚਾਣ ਹੀ ਨਹੀਂ ਹੈ | ਸੂਖਮ
Page #15
--------------------------------------------------------------------------
________________
ਮੈਂ ਕੌਣ ਹਾਂ ਨੂੰ ਵੱਖ ਕਰਨਾ, ਫਿਰ ਸੂਖ਼ਮਤਰ ਨੂੰ ਵੱਖ ਕਰਨਾ, ਫਿਰ ਸੂਖਮਤਮ ਨੂੰ ਵੱਖ ਕਰਨਾ ਤਾਂ ਗਿਆਨੀ ਪੁਰਖ ਦਾ ਹੀ ਕੰਮ ਹੈ ।
| ਪਰ ਇੱਕ-ਇੱਕ ਕਰਕੇ ਸਾਰੇ ਸਪੇਅਰ ਪਾਰਟਸ ਅਲੱਗ ਕਰਦੇ ਜਾਈਏ ਤਾਂ (1) ਅਤੇ 'My’, ਦੋਨੋਂ ਅਲੱਗ ਹੋ ਸਕਦੇ ਹਨ ਨਾ ? ” ਅਤੇ “My’ ਦੋਨੋਂ ਅਲੱਗ ਕਰਨ ਤੇ ਅਖੀਰ ਕੀ ਬਚੇਗਾ ? “My' ਨੂੰ ਇੱਕ ਪਾਸੇ ਰੱਖੀਏ ਤਾਂ ਅਖੀਰ ਕੀ ਬੱਚਿਆ ? ਪ੍ਰਸ਼ਨ ਕਰਤਾ : “| ਦਾਦਾ ਸ੍ਰੀ : ਉਹ ‘।' ਹੀ ਤੁਸੀਂ ਹੋ | ਬਸ, ਉਸੇ ‘ ਨੂੰ ਰਿਯਲਾਇਜ਼ ਕਰਨਾ ਹੈ | ਪ੍ਰਸ਼ਨ ਕਰਤਾ : ਤਾਂ ਸੇਪਰੇਟ ਕਰਕੇ ਇਹ ਸਮਝਣਾ ਹੈ ਕਿ ਜੋ ਬਾਕੀ ਬਚਿਆ ਉਹ ਮੈਂ ਹਾਂ ? ਦਾਦਾ ਸ੍ਰੀ : ਹਾਂ, ਸੇਪਰੇਟ ਕਰਨ ਤੇ ਜੋ ਬਾਕੀ ਬਚਿਆ, ਉਹ ਤੁਸੀਂ ਖੁਦ ਹੋ’, ‘ ਤੁਸੀਂ ਖੁਦ ਹੀ ਹੋ | ਉਸਦੀ ਤਲਾਸ਼ ਤਾਂ ਕਰਨੀ ਹੋਏਗੀ ਨਾ ? ਅਰਥਾਤ ਇਹ ਸੌਖਾ ਰਸਤਾ ਹੈ ਨਾ ? “’ ਅਤੇ ‘My’ ਅਲੱਗ ਕਰੀਏ ਤਾਂ ? ਪ੍ਰਸ਼ਨ ਕਰਤਾ : ਵੈਸੇ ਰਸਤਾ ਤਾਂ ਅਸਾਨ ਹੈ, ਪਰ ਉਹ ਸੂਖ਼ਮਤਰ ਅਤੇ ਸੂਖਮਤਮ ਵੀ ਅਲੱਗ ਹੋਣ ਤਦ ਨਾ ? ਉਹ ਬਿਨਾਂ ਗਿਆਨੀ ਦੇ ਨਹੀਂ ਹੋਏਗਾ ਨਾ ? ਦਾਦਾ ਸ੍ਰੀ : ਹਾਂ, ਉਹ ਗਿਆਨੀ ਪੁਰਖ਼ ਦੱਸ ਦੇਣਗੇ | ਇਸ ਲਈ ਅਸੀਂ ਕਹਿੰਦੇ ਹਾਂ ਨਾ, Separate 1 and “My with Gnani's separator. ਉਸ ਸੇਪਰੇਟਰ ਨੂੰ ਸ਼ਾਸਤਰਕਾਰ ਕੀ ਕਹਿੰਦੇ ਹਨ ? ਭੇਦ ਗਿਆਨ ਕਹਿੰਦੇ ਹਨ | ਬਿਨਾਂ ਭੇਦ ਗਿਆਨ ਦੇ ਤੁਸੀਂ ਕਿਵੇਂ ਅਲੱਗ ਕਰੋਗੇ ? ਕੀ-ਕੀ ਚੀਜ਼ ਤੁਹਾਡੀ ਹੈ ਅਤੇ ਕੀ-ਕੀ ਤੁਹਾਡੀ ਨਹੀਂ ਹੈ, ਇਹਨਾਂ ਦੋਹਾਂ ਦਾ ਤੁਹਾਨੂੰ ਭੇਦ ਗਿਆਨ ਨਹੀਂ ਹੈ | ਭੇਦ ਗਿਆਨ ਮਤਲਬ ਇਹ ਸਭ “ਮੇਰਾ ਹੈ ਅਤੇ ਮੈਂ ਅਲੱਗ ਹਾਂ ਇਸ ਤੋਂ | ਇਸ ਲਈ ਗਿਆਨੀ ਪੁਰਖ ਦੇ ਕੋਲ, ਉਹਨਾਂ ਦੇ ਸੰਗਤ ਵਿੱਚ ਰਹੀਏ ਤਾਂ ਭੇਦ ਗਿਆਨ ਪ੍ਰਾਪਤ ਹੋ ਜਾਏ ਅਤੇ ਫਿਰ ਸਾਨੂੰ (੧॥ ਅਤੇ “My?) ਸੇਪਰੇਟ ਹੋ ਜਾਏਗਾ ।
Page #16
--------------------------------------------------------------------------
________________
“ਮੈਂ” ਕੌਣ ਹਾਂ ‘।” ਅਤੇ ‘My’ ਦਾ ਭੇਦ ਕਰੀਏ ਤਾਂ ਬਹੁਤ ਸੌਖਾ ਹੈ ਨਾ ਇਹ ? ਮੈਂ ਇਹ ਤਰੀਕਾ ਦੱਸਿਆ, ਇਸਦੇ ਅਨੁਸਾਰ ਅਧਿਆਤਮ ਸੌਖਾ ਹੈ ਕਿ ਔਖਾ ਹੈ ? ਵਰਨਾ ਇਸ ਯੁੱਗ ਦੇ ਜੀਵਾਂ ਦਾ ਤਾਂ ਸਾਸ਼ਤਰ ਪੜ੍ਹਦੇ-ਪੜ੍ਹਦੇ ਦਮ ਨਿਕਲ ਜਾਏਗਾ |
ਹੋਏਗੀ ਨਾ,
ਪ੍ਰਸ਼ਨ ਕਰਤਾ : ਵੈਸੇ ਤੁਹਾਡੇ ਵਰਗਿਆਂ ਦੀ ਜ਼ਰੂਰਤ
ਤਾਂ ?
ਦਾਦਾ ਸ੍ਰੀ : ਹਾਂ, ਜ਼ਰੂਰਤ ਹੋਏਗੀ | ਪਰ ਗਿਆਨੀ ਪੁਰਖ਼ ਤਾਂ ਜ਼ਿਆਦਾ ਹੁੰਦੇ ਨਹੀਂ ਨਾ ! ਪਰ ਜਦੋਂ ਕਦੇ ਹੋਣ, ਤਦ ਅਸੀਂ ਆਪਣਾ ਕੰਮ ਕੱਢ ਲਈਏ | ਗਿਆਨੀ ਪੁਰਖ਼ ਦਾ ‘ਸੇਪਰੇਟਰ’ ਲੈ ਲੈਣਾ ਇੱਕ-ਅੱਧੇ ਘੰਟੇ ਦੇ ਲਈ, ਉਸਦਾ ਭਾੜਾ-ਵਾੜਾ (ਕਿਰਾਇਆ) ਨਹੀਂ ਹੁੰਦਾ ! ਉਸ ਨਾਲ ਸੇਪਰੇਟ ਕਰ ਲੈਣਾ | ਇਸ ਨਾਲ ‘।” ਅਲੱਗ ਹੋ ਜਾਏਗਾ, ਵਰਨਾ ਨਹੀਂ ਹੋਏਗਾ ਨਾ ! ‘।” ਅਲੱਗ ਹੋਣ ਤੇ ਸਾਰਾ ਕੰਮ ਹੋ ਜਾਏਗਾ | ਸਾਰੇ ਸਾਸ਼ਤਰਾਂ ਦਾ ਸਾਰ ਏਨਾ ਹੀ ਹੈ |
8
ਸਮਝਣ ਦੇ ਲਈ
ਆਤਮਾ ਹੋਣਾ ਹੈ ਤਾਂ ‘ਮੇਰਾ’ (ਮਾਈ) ਸਭ ਕੁਝ ਸਮਰਪਿਤ ਕਰ ਦੇਣਾ ਪਏਗਾ | ਗਿਆਨੀ ਪੁਰਖ਼ ਨੂੰ ‘My’ ਸੌਂਪ ਦਿੱਤਾ ਤਾਂ ਇਕੱਲਾ ‘।” ਤੁਹਾਡੇ ਕੋਲ ਰਹੇਗਾ | ‘।” ਵਿਦ ‘My’ ਉਸਦਾ ਨਾਂ ਜੀਵਾਤਮਾ ਹੈ | ‘ਮੈਂ ਹਾਂ ਅਤੇ ਇਹ ਸਭ ਮੇਰਾ ਹੈ” ਉਹ ਜੀਵਾਤਮ ਦਸ਼ਾ ਅਤੇ ‘ਮੈਂ ਹੀ ਹਾਂ ਅਤੇ ਮੇਰਾ ਕੁਝ ਨਹੀਂ’ ਉਹ ਪਰਮਾਤਮ ਦਸ਼ਾ | ਅਰਥਾਤ ‘My’ ਦੀ ਵਜ੍ਹਾ ਨਾਲ ਮੋਕਸ਼ ਨਹੀਂ ਹੁੰਦਾ ਹੈ | ‘ਮੈਂ ਕੌਣ ਹਾਂ’ ਦਾ ਗਿਆਨ ਹੋਣ ਤੇ ਹੀ ‘My’ ਛੁੱਟ ਜਾਂਦਾ ਹੈ | ‘My’ ਛੁੱਟ ਗਿਆ ਤਾਂ ਸਭ ਛੁੱਟ ਗਿਆ |
‘My’ ਇਜ਼ ਰਿਲੇਟਿਵ ਡਿਪਾਰਟਮੈਂਟ ਐਂਡ ‘।” ਇਜ਼ ਰੀਅਲ | ਅਰਥਾਤ ‘।’ ਟੇਂਮਪਰਰੀ ਨਹੀਂ ਹੁੰਦਾ, । ਇਜ਼ ਪਰਮਾਨੈਂਟ | ‘My’ ਇਜ਼ ਟੇਂਮਪਰਰੀ | ਯਾਅਨੀ ਤੁਹਾਨੂੰ ‘।” ਲੱਭਣਾ ਹੈ |
(4) ਸੰਸਾਰ ਵਿੱਚ ਉੱਪਰੀ ਕੌਣ ?
ਗਿਆਨੀ ਹੀ ਪਹਿਚਾਣ ਕਰਾਏ “ਮੈਂ” ਦੀ !
ਪ੍ਰਸ਼ਨ ਕਰਤਾ : ‘ਮੈਂ ਕੌਣ ਹਾਂ’ ਇਹ ਜਾਣਨ ਦੀ ਜੋ ਗੱਲ ਹੈ, ਉਹ ਇਸ ਸੰਸਾਰ ਵਿੱਚ
Page #17
--------------------------------------------------------------------------
________________
ਮੈਂ ਕੌਣ ਹਾਂ ਰਹਿ ਕੇ ਕਿਵੇਂ ਸੰਭਵ ਹੋ ਸਕਦੀ ਹੈ ? ਦਾਦਾ ਸ੍ਰੀ : ਤਾਂ ਕਿੱਥੇ ਰਹਿ ਕੇ ਜਾਣ ਸਕੀਏ ਉਸਨੂੰ ? ਸੰਸਾਰ ਤੋਂ ਇਲਾਵਾ ਹੋਰ ਕੋਈ ਜਗ੍ਹਾ ਹੈ ਜਿੱਥੇ ਰਹਿ ਸਕੀਏ ? ਇਸ ਜਗਤ ਵਿੱਚ ਸਾਰੇ ਸੰਸਾਰੀ ਹੀ ਹਨ ਅਤੇ ਸਾਰੇ ਸੰਸਾਰ ਵਿੱਚ ਰਹਿੰਦੇ ਹਨ | ਇੱਥੇ “ਮੈਂ ਕੌਣ ਹਾਂ? ਇਹ ਜਾਣਨ ਨੂੰ ਮਿਲੇ, ਏਦਾਂ ਹੈ । ਤੁਸੀਂ ਕੌਣ ਹੋ? ਇਹ ਸਮਝਣ ਦਾ ਵਿਗਿਆਨ ਹੀ ਹੈ ਇੱਥੇ | ਇੱਥੇ ਆਉਣਾ, ਅਸੀਂ ਤੁਹਾਨੂੰ ਪਹਿਚਾਣ ਕਰਾ ਦੇਵਾਂਗੇ ।
ਅਤੇ ਇਹ ਅਸੀਂ ਤੁਹਾਨੂੰ ਜਿੰਨਾ ਪੁੱਛਦੇ ਹਾਂ, ਉਹ ਅਸੀਂ ਤੁਹਾਨੂੰ ਏਦਾਂ ਨਹੀਂ ਕਹਿੰਦੇ ਕਿ ਤੁਸੀਂ ਏਦਾਂ ਕਰੋ | ਤੁਹਾਡੇ ਤੋਂ ਹੋ ਸਕੇ, ਏਦਾਂ ਨਹੀਂ ਹੈ | ਅਰਥਾਤ ਅਸੀਂ ਤੁਹਾਨੂੰ ਕੀ ਕਹਿੰਦੇ ਹਾਂ ਕਿ ਅਸੀਂ ਤੁਹਾਡਾ ਸਭ ਕਰ ਦੇਵਾਂਗੇ | ਇਸ ਲਈ ਤੁਸੀਂ ਚਿੰਤਾ ਨਾ ਕਰਨਾ | ਇਹ ਤਾਂ ਪਹਿਲਾਂ ਸਮਝ ਲਓ ਕਿ ਅਸਲ ਵਿੱਚ “ਅਸੀਂ ਕੀ ਹਾਂ ਅਤੇ ਕੀ ਜਾਣਨ ਯੋਗ ਹੈ ? ਸਹੀ ਗੱਲ ਕੀ ਹੈ ? ਕਰੈਂਕਟਨੈੱਸ ਕੀ ਹੈ ? ਦੁਨੀਆ ਕੀ ਹੈ ? ਇਹ ਸਭ ਕੀ ਹੈ ? ਪ੍ਰਮਾਤਮਾ ਕੀ ਹੈ ?
ਪਰਮਾਤਮਾ ਹੈ ? ਪਰਮਾਤਮਾ ਹੈ ਹੈ ਅਤੇ ਉਹ ਤੁਹਾਡੇ ਕੋਲ ਹੀ ਹੈ | ਬਾਹਰ ਕਿੱਥੇ ਲੱਭਦੇ ਹੋ ? ਪਰ ਕੋਈ ਸਾਡਾ ਇਹ ਦਰਵਾਜ਼ਾ ਖੋਲ ਦੇਵੇ ਤਾਂ ਦਰਸ਼ਨ ਕਰ ਸਕੀਏ ਨਾ ! ਇਹ ਦਰਵਾਜ਼ਾ ਇਸ ਤਰ੍ਹਾਂ ਬੰਦ ਹੋ ਗਿਆ ਹੈ ਕਿ ਖੁਦ ਤੋਂ ਖੁਲ੍ਹ ਸਕੇ, ਏਦਾਂ ਹੈ ਹੀ ਨਹੀਂ । ਉਹ ਤਾਂ ਜੋ ਖ਼ੁਦ ਪਾਰ ਹੋਏ ਹੋਣ, ਇਹੋ ਜਿਹੇ ਤਰਨ ਤਾਰਨ ਗਿਆਨੀ ਪੁਰਖ ਦਾ ਹੀ ਕੰਮ ਹੈ |
ਖੁਦ ਦੀਆਂ ਹੀ ਭੁੱਲਾਂ ਖੁਦ ਦੀ ਉੱਪਰੀ !
ਭਗਵਾਨ ਤਾਂ ਤੁਹਾਡਾ ਸਰੂਪ ਹੈ । ਤੁਹਾਡਾ ਕੋਈ ਉੱਪਰੀ ਹੈ ਹੀ ਨਹੀਂ । ਕੋਈ ਬਾਪ ਵੀ ਉੱਪਰ ਨਹੀਂ ਹੈ | ਤੁਹਾਡਾ ਕੋਈ ਕੁਝ ਕਰਨ ਵਾਲਾ ਹੀ ਨਹੀਂ । ਤੁਸੀਂ ਸੁਤੰਤਰ ਹੀ ਹੋ, ਕੇਵਲ ਆਪਣੀਆਂ ਭੁੱਲਾਂ ਦੇ ਕਾਰਨ ਤੁਸੀਂ ਬੰਨੇ ਹੋਏ ਹੋ |
| ਤੁਹਾਡਾ ਕੋਈ ਉੱਪਰੀ ਨਹੀਂ ਹੈ ਅਤੇ ਤੁਹਾਡੇ ਵਿੱਚ ਕਿਸੇ ਜੀਵ ਦਾ ਦਖ਼ਲ (ਰੋਕ-ਟੋਕ) ਵੀ ਨਹੀਂ ਹੈ | ਏਨੇ ਸਾਰੇ ਜੀਵ ਹਨ, ਪਰ ਕਿਸੇ ਜੀਵ ਦਾ ਤੁਹਾਡੇ ਵਿੱਚ ਦਖ਼ਲ ਨਹੀਂ ਹੈ | ਅਤੇ ਇਹ ਲੋਕ ਜੋ ਦਖ਼ਲ ਕਰਦੇ ਹਨ, ਤਾਂ ਉਹ ਤੁਹਾਡੀ ਭੁੱਲ ਦੀ ਵਜ਼ਾ
Page #18
--------------------------------------------------------------------------
________________
10
“ਮੈਂ” ਕੌਣ ਹਾਂ
ਨਾਲ ਦਖ਼ਲ ਕਰਦੇ ਹਨ | ਤੁਸੀਂ ਜੋ (ਪਹਿਲਾਂ) ਦਖ਼ਲ ਕੀਤੀ ਸੀ, ਉਸਦਾ ਇਹ ਫਲ ਹੈ |
ਇਹ ਮੈਂ ਖ਼ੁਦ ‘ਦੇਖ ਕੇ” ਦੱਸਦਾ ਹਾਂ |
ਅਸੀਂ ਇਹਨਾਂ ਦੋ ਵਾਕਾਂ ਦੀ ਗਾਰੰਟੀ ਦਿੰਦੇ ਹਾਂ, ਇਸ ਵਿੱਚ ਮਨੁੱਖ ਮੁਕਤ ਰਹਿ ਸਕਦਾ ਹੈ | ਅਸੀਂ ਕੀ ਕਹਿੰਦੇ ਹਾਂ ਕਿ,
‘ਤੁਹਾਡਾ ਉੱਪਰੀ ਦੁਨੀਆ ਵਿੱਚ ਕੋਈ ਨਹੀਂ | ਤੁਹਾਡੇ ਉੱਪਰ ਤੁਹਾਡੇ ਬਲੰਡਰਜ਼ ਅਤੇ ਤੁਹਾਡੀਆਂ ਮਿਸਟੇਕਸ ਹਨ | ਇਹ ਦੋਨੋਂ ਨਾ ਹੋਣ ਤਾਂ ਤੁਸੀਂ ਪਰਮਾਤਮਾ ਹੀ ਹੋ |
ਅਤੇ ‘ਤੁਹਾਡੇ ਵਿੱਚ ਕਿਸੇ ਦਾ ਜ਼ਰਾ ਵੀ ਦਖ਼ਲ ਨਹੀਂ ਹੈ | ਕੋਈ ਜੀਵ ਕਿਸੇ ਜੀਵ ਵਿੱਚ ਜ਼ਰਾ ਜਿੰਨਾ ਵੀ ਦਖ਼ਲ ਕਰ ਸਕੇ ਇਹੋ ਜਿਹੀ ਸਥਿਤੀ ਵਿੱਚ ਹੀ ਨਹੀਂ ਹੈ, ਇਹੋ ਜਿਹਾ ਇਹ ਜਗਤ ਹੈ |
ਇਹ ਦੋ ਵਾਕ ਸਾਰਾ ਹੱਲ ਲਿਆ ਦਿੰਦੇ ਹਨ |
(5) ਜਗਤ ਵਿੱਚ ਕਰਤਾ ਕੌਣ ?
ਜਗਤ ਕਰਤਾ ਦੀ ਵਾਸਤਵਿਕਤਾ !
ਫੈਕਟ
ਵਸਤੂ _ ਨਹੀਂ ਜਾਣਨ ਕਰਕੇ ਹੀ ਇਹ ਸਭ ਉਲਝਿਆ ਹੋਇਆ ਹੈ | ਹੁਣ ਤੁਹਾਨੂੰ, ‘ਜੋ ਜਾਣਿਆ ਹੋਇਆ ਹੈ’ ਉਹ ਜਾਣਨਾ ਹੈ, ਜਾਂ “ਜੋ ਨਹੀਂ ਜਾਇਆ ਹੋਇਆ ਹੈ ਉਹ ਜਾਣਨਾ ਹੈ ?
ਜਗਤ ਕੀ ਹੈ ? ਕਿਸ ਤਰ੍ਹਾਂ ਬਣਿਆ ? ਬਣਾਉਣ ਵਾਲਾ ਕੌਣ ? ਸਾਨੂੰ ਇਸ ਜਗਤ ਤੋਂ ਕੀ ਲੈਣਾ-ਦੇਣਾ ? ਸਾਡੇ ਨਾਲ ਸਾਡੇ ਰਿਸ਼ਤੇਦਾਰਾਂ ਦਾ ਕੀ ਲੈਣਾ-ਦੇਣਾ ? ਬਿਜਨੈਸ ਕਿਸ ਅਧਾਰ ਤੇ ? ਮੈਂ ਕਰਤਾ ਹਾਂ ਜਾਂ ਕੋਈ ਹੋਰ ਕਰਤਾ ਹੈ ? ਇਹ ਸਭ ਜਾਣਨ ਦੀ ਜ਼ਰੂਰਤ ਤਾਂ ਹੈ ਹੀ ਨਾ ?
ਪ੍ਰਸ਼ਨ ਕਰਤਾ : ਜੀ ਹਾਂ |
ਦਾਦਾ ਸ਼੍ਰੀ : ਇਸ ਲਈ ਇਸ ਵਿੱਚ ਸ਼ੁਰੂ ਵਿੱਚ ਤੁਹਾਨੂੰ ਕੀ ਜਾਣਨਾ ਹੈ, ਉਸਦੀ ਗੱਲ ਪਹਿਲਾਂ ਕਰੀਏ | ਜਗਤ ਕਿਸ ਨੇ ਬਣਾਇਆ ਹੋਏਗਾ, ਤੁਹਾਨੂੰ ਕੀ ਲੱਗਦਾ ਹੈ ? ਕਿਸ ਨੇ ਬਣਾਇਆ ਹੋਏਗਾ ਇਹੋ ਜਿਹਾ ਉਲਝਣ ਭਰਿਆ ਜਗਤ ? ਤੁਹਾਡਾ ਕੀ ਮੱਤ ਹੈ ?
Page #19
--------------------------------------------------------------------------
________________
11
ਮੈਂ ਕੌਣ ਹਾਂ ਪ੍ਰਸ਼ਨ ਕਰਤਾ : ਈਸ਼ਵਰ ਨੇ ਹੀ ਬਣਾਇਆ ਹੋਏਗਾ | ਦਾਦਾ ਸ੍ਰੀ : ਤਾਂ ਫਿਰ ਸਾਰੇ ਸੰਸਾਰ ਨੂੰ ਚਿੰਤਾ ਵਿੱਚ ਕਿਉਂ ਰੱਖਿਆ ਹੈ ? ਚਿੰਤਾ ਤੋਂ ਬਾਹਰ ਦੀ ਅਵਸਥਾ ਹੀ ਨਹੀਂ ਹੈ | ਪ੍ਰਸ਼ਨ ਕਰਤਾ : ਸਾਰੇ ਲੋਕ ਚਿੰਤਾ ਕਰਦੇ ਹੀ ਹਨ ਨਾ ? ਦਾਦਾ ਸ੍ਰੀ : ਹਾਂ, ਪਰ ਉਸ ਨੇ ਇਹ ਸੰਸਾਰ ਬਣਾਇਆ ਤਾਂ ਚਿੰਤਾ ਵਾਲਾ ਕਿਉਂ ਬਣਾਇਆ ? ਉਸਨੂੰ ਫੜਵਾ ਦਿਓ, ਸੀਬੀਆਈ ਵਾਲਿਆਂ ਨੂੰ ਭੇਜ ਕੇ ਪਰ ਭਗਵਾਨ ਗੁਨਾਹਗਾਰ ਹੈ ਹੀ ਨਹੀਂ ! ਇਹ ਤਾਂ ਲੋਕਾਂ ਨੇ ਉਸਨੂੰ ਗੁਨਾਹਗਾਰ ਕਰਾਰ ਦਿਤਾ ਹੈ |
ਅਸਲ ਵਿੱਚ ਤਾਂ, ਗੋਡ ਇਜ਼ ਨੋਟ ਕ੍ਰਿਏਟਰ ਆਫ਼ ਦਿਸ ਵਰਲਡ ਏਟ ਆਲ | ਓਨਲੀ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ ਹਨ | ਅਰਥਾਤ ਇਹ ਤਾਂ ਸਾਰੀ ਕੁਦਰਤੀ ਰਚਨਾ ਹੈ । ਉਸਨੂੰ ਗੁਜਰਾਤੀ ਵਿੱਚ ਮੈਂ ‘ਵਿਵਸਥਿਤ ਸ਼ਕਤੀ’ ਕਹਿੰਦਾ ਹਾਂ | ਇਹ ਤਾਂ ਬਹੁਤ ਸੂਖਮ ਗੱਲ ਹੈ ।
ਉਸਨੂੰ ਮੋਕਸ਼ ਕਹਿੰਦੇ ਹੀ ਨਹੀਂ ! ਛੋਟਾ ਬੱਚਾ ਹੋਵੇ ਉਹ ਵੀ ਕਹਿੰਦਾ ਹੈ ਕਿ, “ਭਗਵਾਨ ਨੇ ਬਣਾਇਆ | ਵੱਡੇ ਸੰਤ ਹੋਣ ਉਹ ਵੀ ਕਹਿੰਦੇ ਹਨ ਕਿ ‘ਭਗਵਾਨ ਨੇ ਬਣਾਇਆ | ਇਹ ਲੌਕਿਕ ਗੱਲ ਹੈ, ਅਲੌਕਿਕ (ਰੀਅਲ) ਨਹੀਂ ਹੈ |
ਭਗਵਾਨ ਜੇ ਕ੍ਰਿਏਟਰ ਹੁੰਦਾ ਤਾਂ ਉਹ ਸਦਾ ਦੇ ਲਈ ਸਾਡੇ ਉੱਪਰ ਠਹਿਰਦਾ ਅਤੇ ਮੋਕਸ਼ ਜਿਹੀ ਚੀਜ਼ ਨਾ ਹੁੰਦੀ | ਪਰ ਮੋਕਸ਼ ਹੈ | ਭਗਵਾਨ ਕ੍ਰਿਏਟਰ ਨਹੀਂ ਹੈ | ਮੋਕਸ਼ ਨੂੰ ਸਮਝਣ ਵਾਲੇ ਲੋਕ ਭਗਵਾਨ ਨੂੰ ਕ੍ਰਿਏਟਰ ਨਹੀਂ ਮੰਨਦੇ । “ਮੋਕਸ਼ ਅਤੇ ‘ਭਗਵਾਨ ਕ੍ਰਿਏਟਰ` ਇਹ ਦੋਨੋਂ ਵਿਰੋਧਾਭਾਸੀ ਗੱਲਾਂ ਹਨ | ਕ੍ਰਿਏਟਰ ਤਾਂ ਹਮੇਸ਼ਾਂ ਦਾ ਉਪਕਾਰੀ ਹੋਇਆ ਅਤੇ ਉਪਕਾਰੀ ਹੋਇਆ ਇਸ ਲਈ ਅਖੀਰ ਤੱਕ ਤਾਂ ਉੱਪਰੀ ਦਾ ਉੱਪਰੀ ਹੀ ਰਿਹਾ ।
ਤਾਂ ਭਗਵਾਨ ਨੂੰ ਕਿਸ ਨੇ ਬਣਾਇਆ ? ਭਗਵਾਨ ਨੇ ਬਣਾਇਆ, ਜੇ ਇਸ ਤਰ੍ਹਾਂ ਅਸੀਂ ਅਲੌਕਿਕ (ਰੀਅਲ) ਤਰੀਕੇ
Page #20
--------------------------------------------------------------------------
________________
ਮੈਂ ਕੌਣ ਹਾਂ
ਨਾਲ ਕਹਾਂਗੇ ਤਾਂ “ਲੌਜਿਕ (ਤਰਕ-ਸ਼ਾਸ਼ਤਰ) ਵਾਲੇ ਸਾਨੂੰ ਪੁੱਛਣਗੇ ਕਿ, “ਭਗਵਾਨ ਨੂੰ ਕਿਸ ਨੇ ਬਣਾਇਆ ?? ਇਸ ਲਈ ਪ੍ਰਸ਼ਨ ਖੜ੍ਹੇ ਹੁੰਦੇ ਹਨ | ਲੋਕ ਮੈਨੂੰ ਕਹਿੰਦੇ ਹਨ, ਸਾਨੂੰ ਲੱਗਦਾ ਹੈ ਕਿ ਭਗਵਾਨ ਹੀ ਦੁਨੀਆ ਦੇ ਕਰਤਾ ਹਨ | ਤੁਸੀਂ ਤਾਂ ਇਨਕਾਰ ਕਰਦੇ ਹੋ, ਪਰ ਤੁਹਾਡੀ ਗੱਲ ਮੰਨਣ ਵਿੱਚ ਨਹੀਂ ਆਉਂਦੀ ਹੈ । ਤਦ ਮੈਂ ਪੁੱਛਦਾ ਹਾਂ ਕਿ ਜੇ ਮੈਂ ਸਵੀਕਾਰ ਕਰਾਂ ਕਿ ਭਗਵਾਨ ਕਰਤਾ ਹੈ, ਤਾਂ ਉਸ ਭਗਵਾਨ ਨੂੰ ਕਿਸ ਨੇ ਬਣਾਇਆ ਹੈ ? ਇਹ ਤੁਸੀਂ ਮੈਨੂੰ ਦੱਸੋ | ਅਤੇ ਉਸ ਬਣਾਉਣ ਵਾਲੇ ਨੂੰ ਕਿਸ ਨੇ ਬਣਾਇਆ ? ਕੋਈ ਵੀ ਕਰਤਾ ਹੋਇਆ ਤਾਂ ਉਸਦਾ ਕਰਤਾ ਹੋਣਾ ਚਾਹੀਦਾ ਹੈ, ਇਹ “ਲੌਜਿਕ ਹੈ | ਪਰ ਫਿਰ ਉਸਦਾ ਐਂਡ (ਅੰਤ) ਹੀ ਨਹੀਂ ਆਏਗਾ, ਇਸ ਲਈ ਇਹ ਗੱਲ ਗਲਤ ਹੈ |
ਨਾ ਆਦਿ, ਨਾ ਹੀ ਅੰਤ, ਜਗਤ ਦਾ ! | ਯਾਨੀ ਕਿਸੇ ਦੇ ਬਣਾਏ ਬਗੈਰ ਬਣਿਆ ਹੈ, ਕਿਸੇ ਨੇ ਬਣਾਇਆ ਨਹੀਂ ਹੈ ਇਸਨੂੰ । ਕਿਸੇ ਨੇ ਬਣਾਇਆ ਨਹੀਂ ਹੈ, ਇਸ ਲਈ ਹੁਣ ਕਿਸ ਨੂੰ ਪੁੱਛਾਂਗੇ ਇਸ ਦੇ ਬਾਰੇ ਵਿੱਚ ਅਸੀਂ ? ਮੈਂ ਵੀ ਲੱਭਦਾ ਸੀ ਕਿ ਕੌਣ ਇਸਦਾ ਜਿੰਮੇਵਾਰ ਹੈ, ਜਿਸਨੇ ਇਹ ਸਾਰਾ ਝਮੇਲਾ ਕੀਤਾ ! ਮੈਂ ਸਭ ਥਾਂ ਤਲਾਸ਼ ਕੀਤਾ, ਪਰ ਕਿਤੇ ਨਹੀਂ ਮਿਲਿਆ | | ਮੈਂ ਫੌਰਅਨ ਦੇ ਸਾਇੰਟਿਸਟਾਂ ਨੂੰ ਕਿਹਾ ਕਿ, ਗੋਡ ਕ੍ਰਿਏਟਰ ਹੈ, ਇਸਨੂੰ ਸਾਬਿਤ (ਪ੍ਰਮਾਣਿਤ) ਕਰਨ ਦੇ ਲਈ ਤੁਸੀਂ ਮੇਰੇ ਨਾਲ ਥੋੜੀ ਗੱਲਬਾਤ ਕਰੋ । ਜੇ ਉਹ ਕ੍ਰਿਏਟਰ ਹੈ, ਤਾਂ ਉਸਨੇ ਕਿਹੜੇ ਸਾਲ ਵਿੱਚ ਕ੍ਰਿਏਟ ਕੀਤਾ ਉਹ ਦੱਸੋ | ਤਦ ਉਹ ਕਹਿੰਦੇ ਹਨ, “ਸਾਲ ਸਾਨੂੰ ਪਤਾ ਨਹੀਂ ਹੈ | ਮੈਂ ਪੁੱਛਿਆ, “ਪਰ ਉਸਦੀ ਬਿਗਨਿੰਗ ਹੋਈ ਕਿ ਨਹੀਂ ਹੋਈ ? ਤਦ ਕਹਿਣ, ਹਾਂ, ਬਿਗਨਿੰਗ ਹੋਈ | ਕ੍ਰਿਏਟਰ ਕਿਹਾ, ਮੰਨਿਆ ਬਿਗਨਿੰਗ ਹੋਏਗੀ ਹੀ ! ਜਿਸਦੀ ਬਿਗਨਿੰਗ ਹੋਏਗੀ, ਉਸਦਾ ਅੰਤ ਹੋਏਗਾ | ਪਰ ਇਹ ਤਾਂ ਬਿਨਾਂ ਐਂਡ ਦਾ ਜਗਤ ਹੈ | ਬਿਗਨਿੰਗ ਨਹੀਂ ਹੋਈ ਫਿਰ ਐਂਡ ਕਿੱਥੋਂ ਦੀ ਹੋਵੇਗਾ ? ਇਹ ਤਾਂ ਅਨਾਦਿ ਅਨੰਤ ਹੈ | ਜਿਸਦੀ ਬਿਗਨਿੰਗ ਨਾ ਹੋਈ ਹੋਵੇ, ਉਸਦਾ ਬਣਾਉਣ ਵਾਲਾ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਲੱਗਦਾ ?
ਭਗਵਾਨ ਦਾ ਸਹੀ ਪਤਾ ! ਤਦ ਇਹ ਫ਼ੈਰਅਨ ਦੇ ਸਾਇੰਟਿਸਟਾਂ ਨੇ ਪੁੱਛਿਆ ਕਿ, “ਤਾਂ ਕੀ ਭਗਵਾਨ ਨਹੀਂ
Page #21
--------------------------------------------------------------------------
________________
13
ਮੈਂ ਕੌਣ ਹਾਂ ।
ਹਨ ? ਤਦ ਮੈਂ ਕਿਹਾ, “ਭਗਵਾਨ ਨਾ ਹੁੰਦੇ ਤਾਂ ਇਸ ਜਗਤ ਵਿੱਚ ਜੋ ਭਾਵਨਾਵਾਂ ਹਨ, ਸੁੱਖ ਅਤੇ ਦੁੱਖ ਦਾ ਜੋ ਅਨੁਭਵ ਹੁੰਦਾ ਹੈ, ਉਸਦਾ ਕੋਈ ਅਨੁਭਵ ਹੀ ਨਹੀਂ ਹੁੰਦਾ | ਇਸ ਲਈ ਭਗਵਾਨ ਜ਼ਰੂਰ ਹਨ | ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ, “ਭਗਵਾਨ ਕਿੱਥੇ ਰਹਿੰਦੇ ਹਨ ?? ਮੈਂ ਕਿਹਾ, “ਤੁਹਾਨੂੰ ਕਿੱਥੇ ਲੱਗਦਾ ਹੈ ?' ਤਦ ਉਹ ਕਹਿਣ, ਉੱਪਰ’ | ਮੈਂ ਪੁੱਛਿਆ, 'ਉਹ ਉੱਪਰ ਕਿੱਥੇ ਰਹਿੰਦੇ ਹਨ ? ਉਹਨਾਂ ਦੀ ਗਲੀ ਦਾ ਨੰਬਰ ਕੀ ? ਕਿਹੜੀ ਗਲੀ, ਜਾਣਦੇ ਹੋ ਤੁਸੀਂ ? ਚਿੱਠੀ ਪੁੱਜੇ ਇਹੋ ਜਿਹਾ ਸਹੀ ਐਡਰੈਸ ਹੈ ਤੁਹਾਡੇ ਕੋਲ ?? ਉੱਪਰ ਤਾਂ ਕੋਈ ਬਾਪ ਵੀ ਨਹੀਂ ਹੈ | ਸਾਰੀ ਜਗ੍ਹਾ ਮੈਂ ਘੁੰਮ ਆਇਆ | ਸਭ ਲੋਕ ਕਹਿੰਦੇ ਸਨ ਕਿ ਉੱਪਰ ਹੈ, ਉੱਪਰ ਉਂਗਲ ਉਠਾਉਂਦੇ ਰਹੇ | ਇਸ ਨਾਲ ਮੇਰੇ ਮਨ ਵਿੱਚ ਹੋਇਆ ਕਿ ਸਭ ਲੋਕ ਦੱਸ ਰਹੇ ਹਨ, ਇਸ ਲਈ ਕੁਝ ਹੋਣਾ ਚਾਹੀਦਾ ਹੈ | ਇਸ ਲਈ ਮੈਂ ਉੱਪਰ ਸਭ ਜਗ੍ਹਾ ਤਲਾਸ਼ ਕਰ ਕੇ ਆਇਆ ਤਾਂ ਉੱਪਰ ਤਾਂ ਖਾਲੀ ਆਕਾਸ਼ ਹੀ ਹੈ, ਉੱਪਰ ਕੋਈ ਨਹੀਂ ਮਿਲਿਆ | ਉੱਪਰ ਤਾਂ ਕੋਈ ਰਹਿੰਦਾ ਨਹੀਂ ਹੈ | ਹੁਣ ਉਹਨਾਂ ਫ਼ੌਰਅਨ ਦੇ ਸਾਇੰਟਿਸਟਾਂ ਨੇ ਮੈਨੂੰ ਕਿਹਾ ਕਿ, “ਭਗਵਾਨ ਦਾ ਸਹੀ ਐਡਰੈਸ ਦੱਸੋਗੇ ?? ਮੈਂ ਕਿਹਾ, ‘ਲਿਖ ਲਵੋ | ਗਾਂਡ ਇਜ਼ ਇਨ ਐਵਰੀ ਕ੍ਰਿਏਚਰ, ਵੈਦਰ ‘ਵਿਜ਼ੀਬਲ) ਅਤੇ ਇਨਵਿਜ਼ੀਬਲ, ਨੈਟ ਇਨ ਕ੍ਰਿਏਸ਼ਨ । (ਭਗਵਾਨ, ਅੱਖਾਂ ਨਾਲ ਦਿਖਾਈ ਦੇਣ ਵਾਲੇ ਜਾਂ ਨਾ ਦਿਖਾਈ ਦੇਣ ਵਾਲੇ, ਹਰ ਇਕ ਜੀਵ ਵਿੱਚ ਬਿਰਾਜਮਾਨ ਹਨ, ਪਰ ਮਾਨਵ ਦੁਆਰਾ ਬਣਾਈ ਚੀਜ਼ ਵਿੱਚ ਨਹੀਂ )
ਇਹ ਟੈਪਰਿਕਾਰਡਰ ‘ਕ੍ਰਿਏਸ਼ਨ ਕਰਾਉਂਦਾ ਹੈ | ਜਿੰਨੀ ਮੈਨਮੇਡ (ਮਾਨਵ ਦੁਆਰਾ ਬਣਾਈਆਂ) ਵਸਤੂਆਂ ਹਨ, ਮਨੁੱਖਾਂ ਦੀ ਬਣਾਈਆਂ ਹੋਈਆਂ ਵਸਤੂਆਂ ਹਨ, ਉਹਨਾਂ ਵਿੱਚ ਭਗਵਾਨ ਨਹੀਂ ਹਨ । ਜੋ ਕੁਦਰਤੀ ਰਚਨਾ ਹੈ, ਉਸ ਵਿੱਚ ਭਗਵਾਨ ਹੈ | | ਮਨ ਦੇ ਅਨੁਕੂਲ ਦਾ ਸਿਧਾਂਤ !
ਕਿੰਨੇ ਸਾਰੇ ਸੰਜੋਗ ਇਕੱਠੇ ਹੋਣ ਤੇ ਕੋਈ ਕੰਮ ਹੁੰਦਾ ਹੈ, ਯਾਅਨੀ ਇਹ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ ਹਨ | ਉਸ ਵਿੱਚ ਈਗੋਇਜ਼ਮ ਕਰਕੇ, ਮੈਂ ਕੀਤਾ`, ਕਹਿ ਕੇ ਡੀਗਾਂ ਮਾਰਦੇ ਰਹਿੰਦੇ ਹਨ | ਪਰ ਚੰਗਾ ਹੋਣ ਤੇ “ਮੈਂ ਕੀਤਾ ਅਤੇ ਵਿਗੜਨ ਤੇ ‘ਮੇਰੇ ਸੰਜੋਗ ਅਜੇ ਠੀਕ ਨਹੀਂ ਹਨ। ਏਦਾਂ ਸਾਡੇ ਲੋਕ ਕਹਿੰਦੇ ਹਨ ਨਾ ?
Page #22
--------------------------------------------------------------------------
________________
14
ਮੈਂ ਕੌਣ ਹਾਂ ਸੰਯੋਗਾਂ ਨੂੰ ਮੰਨਦੇ ਹਨ ਨਾ, ਸਾਡੇ ਲੋਕ ? ਪ੍ਰਸ਼ਨ ਕਰਤਾ : ਹਾਂ | ਦਾਦਾ ਸ੍ਰੀ : ਕਮਾਈ ਹੁੰਦੀ ਹੈ ਤਾਂ ਉਸਦਾ ਗਵਰਸ ਲੈਂਦਾ ਹੈ ਅਤੇ ਜਦੋਂ ਘਾਟਾ ਹੁੰਦਾ ਹੈ ਤਾਂ ਕੁਝ ਬਹਾਨਾ ਬਣਾਉਂਦਾ ਹੈ | ਅਸੀਂ ਪੁੱਛੀਏ, “ਸੇਠ ਜੀ, ਏਦਾਂ ਕਿਉਂ ਹੋ ਗਏ ਹਨ ਹੁਣ ?' ਤਦ ਉਹ ਕਹਿਣਗੇ, “ਭਗਵਾਨ ਰੁੱਸ ਗਏ ਹਨ | ਪ੍ਰਸ਼ਨ ਕਰਤਾ : ਮਨ ਦੇ ਅਨੁਕੂਲ ਦਾ ਸਿਧਾਂਤ ਹੋ ਗਿਆ | ਦਾਦਾ ਸ੍ਰੀ : ਹਾਂ, ਮਨ ਦੇ ਅਨੁਕੂਲ, ਪਰ ਇਹੋ ਜਿਹਾ ਆਰੋਪ ਉਸਦੇ ਉੱਪਰ (ਭਗਵਾਨ ਉੱਤੇ) ਨਹੀਂ ਲਗਾਉਣਾ ਚਾਹੀਦਾ | ਵਕੀਲ ਉੱਤੇ ਆਰੋਪ ਲਗਾਈਏ ਜਾਂ ਹੋਰ ਕਿਸੇ ਤੇ ਆਰੋਪ ਲਗਾਈਏ ਉਹ ਤਾਂ ਠੀਕ ਹੈ, ਪਰ ਕੀ ਭਗਵਾਨ ਉੱਤੇ ਆਰੋਪ ਲਗਾ ਸਕਦੇ ਹਨ ? ਵਕੀਲ ਤਾਂ ਦਾਦਾ ਦਾਇਰ ਕਰਕੇ ਹਿਸਾਬ ਮੰਗੇ ਪਰ ਇਸਦਾ ਦਾਵਾ ਕੌਣ ਦਾਇਰ ਕਰੇਗਾ ? ਇਸਦਾ ਫਲ ਤਾਂ ਅਗਲੇ ਜਨਮ ਵਿੱਚ ਸੰਸਾਰ ਦੀ ਭਿਆਨਕ ਹਥਕੜੀ ਮਿਲੇ | ਕੀ ਭਗਵਾਨ ਦੇ ਉੱਪਰ ਆਰੋਪ ਲਗਾ ਸਕਦੇ ਹਾਂ ? ਪ੍ਰਸ਼ਨ ਕਰਤਾ : ਨਹੀਂ ਲਗਾ ਸਕਦੇ । ਦਾਦਾ ਸ੍ਰੀ : ਜਾਂ ਫਿਰ ਕਹੇਗਾ, “ਸਟਾਰਜ਼ ਫ਼ੇਵਰੇਬਲ (ਹਿ ਅਨੁਕੂਲ ਨਹੀਂ ਹਨ | ਜਾਂ ਫਿਰ ‘ਹਿੱਸੇਦਾਰ ਮੋਇਆ ਵਿੰਗਾ ਹੈ। ਇੰਝ ਕਹੇ | ਨਹੀਂ ਤਾਂ ‘ਮੁੰਡੇ ਦੀ ਬਹੂ ਮਨਹੂਸ ਹੈ ਏਦਾਂ ਕਹੇ | ਪਰ ਆਪਣੇ ਸਿਰ ਨਹੀਂ ਆਉਣ ਦਿੰਦਾ ! ਆਪਣੇ ਸਿਰ ਕਦੇ ਗੁਨਾਹਗਾਰੀ ਨਹੀਂ ਲੈਂਦਾ | ਇਸਦੇ ਬਾਰੇ ਵਿੱਚ ਮੇਰੀ ਇੱਕ ਫੌਰਅਨ ਵਾਲੇ ਨਾਲ ਗੱਲਬਾਤ ਹੋਈ ਸੀ | ਉਸਨੇ ਪੁੱਛਿਆ ਕਿ ‘ਤੁਹਾਡੇ ਇੰਡੀਅਨ ਲੋਕ ਗੁਨਾਹ ਆਪਣੇ ਸਿਰ ਕਿਉਂ ਨਹੀਂ ਆਉਣ ਦਿੰਦੇ ?? ਮੈਂ ਕਿਹਾ, “ਇਹੀ ਇੰਡੀਅਨ ਪਜ਼ਲ ਹੈ । ਇੰਡੀਆ ਦਾ ਸਭ ਤੋਂ ਵੱਡਾ ਪਜ਼ਲ (ਸੱਮਸਿਆ) ਹੋਵੇ ਤਾਂ, ਇਹੀ ਹੈ |
ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ !
ਇਸ ਲਈ ਗੱਲਬਾਤ ਕਰੋ, ਜੋ ਕੁਝ ਵੀ ਗੱਲਬਾਤ ਕਰਨੀ ਹੋਵੇ ਉਹ ਸਭ ਕਰੋ | ਇਹੋ ਜਿਹੀ ਗੱਲਬਾਤ ਕਰੋ ਕਿ ਜਿਸ ਨਾਲ ਤੁਹਾਨੂੰ ਸਾਰਾ ਖ਼ੁਲਾਸਾ ਹੋ ਜਾਏ ।
Page #23
--------------------------------------------------------------------------
________________
“ਮੈਂ” ਕੌਣ ਹਾਂ
ਪ੍ਰਸ਼ਨ ਕਰਤਾ : ਇਹ ‘ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ' ਸਮਝ ਵਿੱਚ ਨਹੀਂ ਆਇਆ |
15
ਦਾਦਾ ਸ੍ਰੀ : ਇਹ ਸਭ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ (ਵਿਗਿਆਨਿਕ ਸੰਯੋਗਿਕ ਪ੍ਰਮਾਣਾਂ) ਦੇ ਆਧਾਰ ਉੱਤੇ ਹੈ | ਸੰਸਾਰ ਵਿੱਚ ਇੱਕ ਵੀ ਪਰਮਾਣੂ ਚੇਂਜ ਹੋ ਸਕੇ ਏਦਾਂ ਨਹੀਂ ਹੈ | ਹੁਣੇ ਤੁਸੀਂ ਭੋਜਨ ਕਰਨ ਬੈਠੇ, ਤਾਂ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਕੀ ਖਾਣ ਵਾਲਾ ਹਾਂ ? ਬਣਾਉਣ ਵਾਲਾ ਨਹੀਂ ਜਾਣਦਾ ਕਿ ਕੱਲ੍ਹ ਖਾਣੇ ਵਿੱਚ ਕੀ ਬਣਾਉਣਾ ਹੈ ? ਇਹ ਕਿਵੇਂ ਹੋ ਜਾਂਦਾ ਹੈ, ਇਹੀ ਅਜੂਬਾ ਹੈ | ਤੁਹਾਡੇ ਤੋਂ ਕਿੰਨਾ ਖਾਧਾ ਜਾਏਗਾ ਅਤੇ ਕਿੰਨਾ ਨਹੀਂ, ਉਹ ਸਾਰਾ ਪਰਮਾਣੂ ਮਾਤਰ, ਨਿਸ਼ਚਿਤ ਹੈ |
ਤੁਸੀਂ ਅੱਜ ਮੈਨੂੰ ਮਿਲੇ ਨਾ, ਉਹ ਕਿਸ ਅਧਾਰ ਤੇ ਮਿਲ ਸਕੇ ? ਓਨਲੀ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ ਹਨ | ਅਤਿ-ਅਤਿ ਗੁਪਤ (ਗਹਿਰੇ) ਕਾਰਣ ਹਨ | ਉਸ ਕਾਰਣ ਨੂੰ ਲੱਭ ਲਓ |
ਪ੍ਰਸ਼ਨ ਕਰਤਾ : ਪਰ ਉਹ ਲੱਭੀਏ ਕਿਸ ਤਰ੍ਹਾਂ ?
ਦਾਦਾ ਸ੍ਰੀ : ਜਿਵੇਂ ਹੁਣ ਤੁਸੀਂ ਇੱਥੇ ਆਏ, ਉਸ ਵਿੱਚ ਤੁਹਾਡੇ ਵੱਸ ਵਿੱਚ ਕੁਝ ਹੈ ਨਹੀਂ | ਉਹ ਤਾਂ ਤੁਸੀਂ ਮੰਨਦੇ ਹੋ, ਈਗੋਇਜ਼ਮ ਕਰਦੇ ਹੋ ਕਿ, ‘ਮੈਂ ਆਇਆ ਅਤੇ ਗਿਆ |' ਇਹ ਜੋ ਤੁਸੀਂ ਕਹਿੰਦੇ ਹੋ, ‘ਮੈਂ ਆਇਆ’ ਅਤੇ ਮੈਂ ਕਹਾਂ ਕਿ, ‘ਕੱਲ੍ਹ ਕਿਉਂ ਨਹੀਂ ਆਏ ਸੀ ?? ਤਦ ‘ਇੰਝ’ ਪੈਰ ਦਿਖਾਏ, ਇਸ ਤੋਂ ਕੀ ਸਮਝਿਆ ਜਾਏ ?
ਪ੍ਰਸ਼ਨ ਕਰਤਾ : ਪੈਰ ਦੁੱਖਦੇ ਸਨ |
ਦਾਦਾ ਸ੍ਰੀ : ਹਾਂ, ਪੈਰ ਦੁੱਖਦੇ ਸਨ | ਪੈਰ ਦਾ ਬਹਾਨਾ ਕਰੇ ਤਾਂ ਨਹੀਂ ਸਮਝ ਜਾਈਏ ਕਿ ਆਉਣ ਵਾਲੇ ਤੁਸੀਂ, ਕਿ ਪੈਰ ਆਉਣ ਵਾਲੇ ?
ਪ੍ਰਸ਼ਨ ਕਰਤਾ : ਪਰ ਮੈਂ ਹੀ ਆਇਆ ਕਿਹਾ ਜਾਏਗਾ ਨਾ ?
ਦਾਦਾ ਸ੍ਰੀ : ਤੁਸੀਂ ਹੀ ਆਏ ਹੋ ਨਾ, ਨਹੀਂ ? ਜੇ ਪੈਰ ਦਰਦ ਕਰਦੇ ਹੋਣ ਤਦ ਵੀ ਤੁਸੀਂ ਆਓਗੇ ?
ਪ੍ਰਸ਼ਨ ਕਰਤਾ : ਮੇਰੀ ਖ਼ੁਦ ਦੀ ਇੱਛਾ ਸੀ ਆਉਣ ਦੀ, ਇਸ ਲਈ ਆਇਆ ਹਾਂ |
Page #24
--------------------------------------------------------------------------
________________
16
ਮੈਂ ਕੌਣ ਹਾਂ ਦਾਦਾ ਸ੍ਰੀ : ਹਾਂ, ਇੱਛਾ ਸੀ ਤੁਹਾਡੀ, ਇਸ ਲਈ ਆਏ | ਪਰ ਇਹ ਪੈਰ ਆਦਿ ਸਭ ਠੀਕ ਸਨ ਤਾਂ ਹੀ ਆ ਸਕੇ ਨਾ ? ਠੀਕ ਨਾ ਹੁੰਦੇ ਤਾਂ ? ਪ੍ਰਸ਼ਨ ਕਰਤਾ : ਪਰ ਤਦ ਤਾਂ ਨਹੀਂ ਆ ਪਾਉਂਦਾ, ਸਹੀ ਗੱਲ ਹੈ । ਦਾਦਾ ਸ੍ਰੀ : ਯਾਅਨੀ ਤੁਸੀਂ ਇੱਕਲੇ ਆ ਪਾਉਂਦੇ ਹੋ ? ਜਿਵੇਂ ਇੱਕ ਆਦਮੀ ਰੱਥ ਵਿੱਚ ਬੈਠ ਕੇ ਇੱਥੇ ਆਇਆ ਅਤੇ ਕਹੇ, “ਮੈਂ ਆਇਆ, ਮੈਂ ਆਇਆ | ਤਦ ਅਸੀਂ ਪੁੱਛੀਏ, ‘ਤੁਹਾਡੇ ਪੈਰ ਨੂੰ ਤਾਂ ਪੈਰੇਲੀਸਿਸ ਹੋਇਆ ਹੈ, ਤਾਂ ਤੁਸੀਂ ਆਏ ਕਿਵੇਂ ? ਤਦ ਉਹ ਕਹੇ, “ਰੱਥ ਵਿੱਚ ਆਇਆ | ਪਰ ਮੈਂ ਹੀ ਆਇਆ, ਮੈਂ ਹੀ ਆਇਆ | “ਓਏ ! ਪਰ ਰੱਥ ਆਇਆ ਕਿ ਤੁਸੀਂ ਆਏ ?' ਤਦ ਉਹ ਕਹੇ, 'ਰੱਥ ਆਇਆ | ਫਿਰ ਮੈਂ ਕਹਾਂ ਕਿ, “ਰੱਥ ਆਇਆ ਕਿ ਬਲਦ ਆਏ ??
| ਅਰਥਾਤ ਗੱਲ ਕਿੱਥੇ ਦੀ ਕਿੱਥੇ ਹੈ ਇਹ ਤਾਂ ! ਪਰ ਵੇਖੋ ਪੁੱਠਾ (ਉਲਟਾ) ਮੰਨ ਲਿਆ ਹੈ ਨਾ ! ਸਾਰੇ ਸੰਜੋਗ ਅਨੁਕੂਲ ਹੋਣ, ਤਾਂ ਆ ਸਕੇ, ਵਰਨਾ ਨਹੀਂ ਆ ਸਕਦੇ | | ਸਿਰ ਦੁੱਖਦਾ ਹੋਵੇ ਤਾਂ, ਤੁਸੀਂ ਆਏ ਹੋਵੋ ਤਾਂ ਵੀ ਵਾਪਸ ਚਲੇ ਜਾਓਗੇ ? ਅਸੀਂ ਹੀ ਆਉਣ-ਜਾਣ ਵਾਲੇ ਹੋਈਏ, ਤਾਂ ਸਿਰ ਦਰਦ ਦਾ ਬਹਾਨਾ ਨਹੀਂ ਬਣਾ ਸਕਦੇ ਨਾ ? ਓਏ, ਤਦ ਸਿਰ ਆਇਆ ਸੀ ਕਿ ਤੁਸੀਂ ਆਏ ਸੀ ? ਜੇ ਕੋਈ ਰਸਤੇ ਵਿੱਚ ਮਿਲੇ ਅਤੇ ਕਹੇ, ਚਲੋ ਚੰਦੂਲਾਲ ਮੇਰੇ ਨਾਲ ਤਾਂ ਵੀ ਤੁਸੀਂ ਵਾਪਸ ਚਲੇ ਜਾਓਗੇ | ਇਸ ਲਈ ਸੰਜੋਗ ਅਨੁਕੂਲ ਹੋਣ, ਇੱਥੇ ਪੁੱਜਣ ਤੱਕ ਕੋਈ ਰੋਕਣ ਵਾਲਾ ਨਾ ਮਿਲੇ ਤਾਂ ਹੀ ਆ ਸਕੋਗੇ |
ਖ਼ੁਦ ਦੀ ਸੱਤਾ ਕਿੰਨੀ ? ਤੁਸੀਂ ਤਾਂ ਕਦੇ ਖਾਧਾ ਵੀ ਨਹੀਂ ਹੈ ਨਾ ! ਇਹ ਤਾਂ ਸਾਰਾ ਚੰਦੂਲਾਲ ਖਾਂਦੇ ਹਨ ਅਤੇ ਤੁਸੀਂ ਮਨ ਵਿੱਚ ਮੰਨਦੇ ਹੋ ਕਿ ਮੈਂ ਖਾਧਾ | ਚੰਦੂਲਾਲ ਖਾਂਦੇ ਹਨ ਅਤੇ ਸੰਡਾਸ (ਜੰਗਲ-ਪਾਣੀ) ਵੀ ਚੰਦੂਲਾਲ ਜਾਂਦੇ ਹਨ | ਬਿਨਾਂ ਵਜਾ ਇਸ ਵਿੱਚ ਫਸੇ ਹੋ | ਇਹ ਤੁਹਾਡੀ ਸਮਝ ਵਿੱਚ ਆਉਂਦਾ ਹੈ ? ਪ੍ਰਸ਼ਨ ਕਰਤਾ : ਸਮਝਾਓ | ਦਾਦਾ ਸ੍ਰੀ : ਹਾਂ ਇਸ ਸੰਸਾਰ ਵਿੱਚ ਕੋਈ ਮਨੁੱਖ ਸੰਡਾਸ ਜਾਣ ਦੀ ਵੀ ਸੁਤੰਤਰ ਹਕੂਮਤ
Page #25
--------------------------------------------------------------------------
________________
“ਮੈਂ” ਕੌਣ ਹਾਂ
17
(ਸੱਤਾ) ਵਾਲਾ ਜਨਮਿਆ ਨਹੀਂ ਹੈ | ਸੰਡਾਸ ਜਾਣ ਦੀ ਵੀ ਸੁਤੰਤਰ ਸੱਤਾ ਨਹੀਂ ਹੈ ਕਿਸੇ ਦੀ, ਫਿਰ ਹੋਰ ਕਿਹੜੀ ਸੱਤਾ ਹੋਏਗੀ ? ਇਹ ਤਾਂ, ਜਿੱਥੋਂ ਤੱਕ ਤੁਹਾਡੀ ਮਰਜ਼ੀ ਦੇ ਅਨੁਸਾਰ ਥੋੜਾ ਬਹੁਤ ਹੁੰਦਾ ਹੈ, ਤਾਂ ਮਨ ਵਿੱਚ ਮੰਨ ਲੈਂਦੇ ਹਾਂ ਕਿ ਮੇਰੇ ਤੋਂ ਹੀ ਹੁੰਦਾ ਹੈ ਸਭ ਕੁਝ | ਕਦੇ ਜਦੋਂ ਅਟਕੇ ਨਾ, ਤਦ ਪਤਾ ਲਗੇ |
ਮੈਂ ਫ਼ੌਰਅਨ ਰਿਟਰਨ ਡਾਕਟਰਾਂ ਨੂੰ ਇੱਥੇ ਬੜੌਦਾ ਵਿੱਚ ਬੁਲਾਇਆ ਸੀ, ਦਸਬਾਰਾਂ ਜਾਇਆਂ ਨੂੰ | ਉਹਨਾਂ ਨੂੰ ਮੈਂ ਕਿਹਾ, ‘ਸੰਡਾਸ ਜਾਣ ਦੀ ਸੁਤੰਤਰ ਸ਼ਕਤੀ ਤੁਹਾਡੀ ਨਹੀਂ ਹੈ |' ਇਸ ਉੱਤੇ ਉਹਨਾਂ ਵਿੱਚ ਖ਼ਲਬਲੀ ਮਚ ਗਈ | ਅੱਗੋਂ ਕਿਹਾ ਕਿ, ਉਹ ਤਾਂ ਕਦੇ ਰੁੱਕ ਜਾਣ ਤੇ ਹੀ ਪਤਾ ਚੱਲੇਗਾ | ਤਦ ਉੱਥੇ ਕਿਸੇ ਦੀ ਹੈਲਪ ਲੈਣੀ ਪਏਗੀ | ਇਸ ਲਈ ਇਹ ਤੁਹਾਡੀ ਸੁਤੰਤਰ ਸ਼ਕਤੀ ਹੈ ਹੀ ਨਹੀਂ | ਇਹ ਤਾਂ ਭਰਮ-ਭੁਲੇਖੇ ਨਾਲ ਤੁਸੀਂ ਕੁਦਰਤ ਦੀ ਸ਼ਕਤੀ ਨੂੰ ਖ਼ੁਦ ਦੀ ਸ਼ਕਤੀ ਮੰਨ ਲਿਆ ਹੈ | ਪਰਾਈ ਸੱਤਾ ਨੂੰ ਖ਼ੁਦ ਦੀ ਸੱਤਾ ਮੰਨਦੇ ਹੋ, ਉਸੇ ਦਾ ਨਾਂ ਭਰਮ-ਭੁਲੇਖਾ | ਇਹ ਗੱਲ ਥੋੜੀ ਬਹੁਤ ਸਮਝ ਵਿੱਚ ਆਈ ਤੁਹਾਨੂੰ ? ਦੋ ਆਨੇ ਜਾਂ ਚਾਰ ਆਨੇ, ਜਿੰਨਾ ਵੀ ਸਮਝ ਵਿੱਚ ਆਇਆ ?
ਪ੍ਰਸ਼ਨ ਕਰਤਾ : ਹਾਂ, ਸਮਝ ਵਿੱਚ ਆਉਂਦਾ ਹੈ |
ਦਾਦਾ ਸ੍ਰੀ : ਓਨਾ ਸਮਝ ਵਿੱਚ ਆਏ ਤਾਂ ਵੀ ਹੱਲ ਨਿਕਲ ਆਏ | ਇਹ ਲੋਕ ਜੋ ਬੋਲਦੇ ਹਨ ਨਾ ਕਿ, “ਮੈਂ ਏਨਾ ਤਪ ਕੀਤਾ, ਏਦਾਂ ਜਾਪ ਕੀਤੇ, ਵਰਤ ਰੱਖੇ? ਇਹ ਸਭ ਕ੍ਰਾਂਤੀ (ਭਰਮ-ਭੁਲੇਖਾ) ਹੈ | ਫਿਰ ਵੀ ਜੁਗਤ ਤਾਂ ਏਦਾਂ ਦਾ ਏਦਾਂ ਹੀ ਰਹੇਗਾ | ਹੰਕਾਰ ਕੀਤੇ ਬਿਨਾਂ ਨਹੀਂ ਰਹੇਗਾ | ਸੁਭਾਅ ਹੈ ਨਾ ?
ਕਰਤਾ, ਨਿਮਿੱਤ ਕਰਤਾ
:
ਪ੍ਰਸ਼ਨ ਕਰਤਾ : ਜੇਕਰ ਅਸਲੀਅਤ ਵਿੱਚ ਖ਼ੁਦ ਕਰਤਾ ਨਹੀਂ ਹੈ, ਤਾਂ ਫਿਰ ਕਰਤਾ ਕੌਣ ਹੈ ? ਅਤੇ ਉਸਦਾ ਸਰੂਪ ਕੀ ਹੈ ?
ਦਾਦਾ ਸ੍ਰੀ : ਏਦਾਂ ਹੈ, ਨਿਮਿੱਤ ਕਰਤਾ ਤਾਂ ਖ਼ੁਦ ਹੀ ਹੈ | ਖ਼ੁਦ ਸੁਤੰਤਰ ਕਰਤਾ ਤਾਂ ਹੀ ਨਹੀਂ ਪਰ ਨੈਮੀਤਿਕ ਕਰਤਾ ਹੈ | ਯਾਅਨੀ ਪਾਰਲੀਮੈਂਟਰੀ ਪੱਧਤੀ ਨਾਲ ਕਰਤਾ ਹੈ | ਪਾਰਲੀਮੈਂਟਰੀ ਪੱਧਤੀ ਯਾਅਨੀ ? ਜਿਵੇਂ ਪਾਰਲੀਮੈਂਟ ਵਿੱਚ ਵੋਟਿੰਗ ਹੁੰਦੀ ਹੈ ਅਤੇ ਫਿਰ
Page #26
--------------------------------------------------------------------------
________________
18
ਮੈਂ ਕੌਣ ਹਾਂ ਅੰਤ ਵਿੱਚ ਖੁਦ ਦਾ ਵੋਟ ਹੁੰਦਾ ਹੈ ਨਾ, ਉਸਦੇ ਅਧਾਰ ਤੇ ਖ਼ੁਦ ਕਹਿੰਦਾ ਹੈ ਕਿ ਇਹ ਤਾਂ ਮੈਨੂੰ ਕਰਨਾ ਹੋਏਗਾ | ਉਸ ਹਿਸਾਬ ਨਾਲ ਕਰਤਾ ਹੁੰਦਾ ਹੈ, ਇਸ ਤਰ੍ਹਾਂ ਯੋਜਨਾ ਦੀ ਉਤਪਤੀ ਹੁੰਦੀ ਹੈ। ਯੋਜਨਾ ਕਰਨ ਵਾਲਾ ਖ਼ੁਦ ਹੀ ਹੈ | ਕਰਤਾਪਨ ਕੇਵਲ ਯੋਜਨਾ ਵਿੱਚ ਹੀ ਹੁੰਦਾ ਹੈ | ਯੋਜਨਾ ਵਿੱਚ ਉਸਦੇ ਹਸਤਾਖਰ ਹਨ | ਪਰ ਸੰਸਾਰ ਦੇ ਲੋਕ ਇਹ ਜਾਣਦੇ ਨਹੀਂ | ਉਹ ਅਸ਼ਟੀ ਕੰਪਿਊਟਰ, ਛੋਟੇ ਕੰਪਿਊਟਰ ਵਰਗਾ ਹੈ | ਜਿਵੇਂ ਛੋਟੇ ਕੰਪਿਊਟਰ ਵਿੱਚੋਂ ਫੀਡ ਕੀਤਾ ਹੋਇਆ ਨਿਕਲੇ ਅਤੇ ਵੱਡੇ ਕੰਪਿਊਟਰ ਵਿੱਚ ਉਹ ਫ਼ੀਡ ਹੋ ਜਾਏ, ਇਸ ਤਰ੍ਹਾਂ ਇਹ ਯੋਜਨਾ ਉਤਪੰਨ ਹੋ ਕੇ ਵੱਡੇ ਕੰਪਿਊਟਰ ਵਿੱਚ ਜਾਂਦੀ ਹੈ | ਵੱਡਾ ਕੰਪਿਊਟਰ ਉਹ ਸਮਸ਼ਟੀ ਕੰਪਿਊਟਰ ਹੈ । ਉਹ ਫਿਰ ਉਸਦਾ ਵਿਸਰਜਨ (ਨਿਕਾਲ) ਕਰਦਾ ਹੈ | ਇਸ ਲਈ ਇਸ ਜਨਮ ਦੀ ਸਾਰੀ ਲਾਈਫ਼ ਵਿਸਰਜਨ (ਨਿਕਾਲ) ਸਰੂਪ ਵਿੱਚ ਹੈ, ਜਿਸਦਾ ਸਰਜਨ (ਉਤਪਤੀ) ਪਿਛਲੇ ਜਨਮ ਵਿੱਚ ਕੀਤਾ ਹੁੰਦਾ ਹੈ | ਇਸ ਲਈ ਇਸ ਭਵ ਵਿੱਚ ਜਨਮ ਤੋਂ ਲੈ ਕੇ ਮੌਤ ਤਕ ਵਿਸਰਜਨ (ਨਿਕਾਲ) ਸਰੂਪ ਹੀ ਹੈ | ਖੁਦ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਪਰਸੱਤਾ ਵਿੱਚ ਹੀ ਹੈ | ਇੱਕ ਵਾਰ ਯੋਜਨਾ ਹੋ ਗਈ ਕਿ ਸਭ ਪਰਸੱਤਾ ਵਿੱਚ ਚਲਾ ਜਾਂਦਾ ਹੈ | ਪਰਿਣਾਮ ਵਿੱਚ ਪਰਸੱਤਾ ਦਾ ਹੀ ਅਮਲ ਚਲਦਾ ਹੈ | ਅਰਥਾਤ ਪਰਿਣਾਮ ਅਲੱਗ ਹੈ | ਪਰਿਣਾਮ ਪਰਸੱਤਾ ਦੇ ਅਧੀਨ ਹੈ | ਤੁਹਾਨੂੰ ਸਮਝ ਵਿੱਚ ਆਉਂਦਾ ਹੈ ? ਇਹ ਗੱਲ ਬਹੁਤ ਡੂੰਘੀ ਹੈ ।
ਕਰਤਾਪ ਨਾਲ ਕਰਮਬੰਧਨ ! ਪ੍ਰਸ਼ਨ ਕਰਤਾ : ਇਸ ਕਰਮ ਦੇ ਬੰਧਨ ਵਿੱਚੋਂ ਛੁੱਟਣ ਦੇ ਲਈ ਕੀ ਕਰੀਏ ? ਦਾਦਾ ਸ੍ਰੀ : ਇਹ ਕਰਮ ਜੋ ਹਨ ਉਹ ਕਰਤਾ ਦੇ ਅਧੀਨ ਹਨ | ਇਸ ਲਈ ਕਰਤਾ ਹੋਵੋ ਤਾਂ ਹੀ ਕਰਮ ਹੋਵੇਗਾ | ਕਰਤਾ ਨਾ ਹੋਵੇ ਤਾਂ ਕਰਮ ਨਹੀਂ ਹੋਵੇਗਾ | ਕਰਤਾ ਕਿਵੇਂ ? ਆਰੋਪਿਤ ਭਾਵ ਵਿੱਚ ਜਾ ਬੈਠਾ ਇਸ ਲਈ ਕਰਤਾ ਹੋਇਆ | ਆਪਣੇ ਮੂਲ ਸੁਭਾਅ ਵਿੱਚ ਆਏ ਤਾਂ ਖ਼ੁਦ ਕਰਤਾ ਹੈ ਹੀ ਨਹੀਂ । ਮੈਂ ਕੀਤਾ’ ਏਦਾਂ ਕਿਹਾ ਇਸ ਲਈ ਕਰਤਾ ਹੋਇਆ | ਯਾਨੀ ਕਰਮ ਨੂੰ ਆਧਾਰ ਦਿੱਤਾ | ਹੁਣ ਖੁਦ ਕਰਤਾ ਨਾ ਹੋਵੇ ਤਾਂ ਕਰਮ ਡਿੱਗ ਜਾਏ, ਨਿਰਾਧਾਰ (ਬਿਨਾਂ ਅਧਾਰ ਤੇ) ਹੋਣ ਤੇ ਕਰਮ ਡਿੱਗ ਜਾਏਗਾ | ਯਾਨੀ ਕਰਤਾਪਨ ਹੈ। ਤਦ ਤੱਕ ਕਰਮ ਹੈ |
Page #27
--------------------------------------------------------------------------
________________
ਮੈਂ ਕੌਣ ਹਾਂ ਛੂਟੇ ਦੇਹਾਧਿਆਸ ਤੋ ਨਹੀਂ ਕਰਤਾ ਤੂੰ ਕਰਮ, ਨਹੀਂ ਭੋਗਤਾ ਤੂੰ ਇਸਕਾ, ਯਹੀ ਧਰਮ ਕਾ ਮਰਮ’
| ਸ਼ੀਮਦ ਰਾਜਚੰਦਰ ਅਜੇ ਤੁਸੀਂ “ਮੈਂ ਚੰਦੂ ਲਾਲ ਹਾਂ ਇਸ ਤਰ੍ਹਾਂ ਮੰਨ ਬੈਠੇ ਹੋ, ਇਸ ਲਈ ਸਾਰਾ ਏਕਾਕਾਰ ਹੋ ਗਿਆ ਹੈ | ਅੰਦਰ ਦੋ ਵਸਤੂਆਂ ਅਲੱਗ-ਅਲੱਗ ਹਨ | ਤੁਸੀਂ ਅਲੱਗ ਅਤੇ ਚੰਦੂਲਾਲ ਅਲੱਗ ਹਨ | ਪਰ ਇਹ ਤੁਸੀਂ ਨਹੀਂ ਜਾਣਦੇ, ਤਦ ਤੱਕ ਕੀ ਹੋ ਸਕਦਾ ਹੈ ? ਗਿਆਨੀ ਪੁਰਖ਼ ਭੇਦ ਵਿਗਿਆਨ ਨਾਲ ਅਲੱਗ-ਅਲੱਗ ਕਰ ਦੇਣ, ਫਿਰ ਜਦੋਂ ‘ਤੁਸੀਂ (‘ਚੰਦੂਲਾਲ` ਤੋਂ ਅਲੱਗ ਹੋ ਜਾਓ, ਤਦ ‘ਤੁਹਾਨੂੰ ਕੁਝ ਵੀ ਕਰਨ ਦਾ ਨਹੀਂ, ਸਭ ‘ਚੰਦੂ ਲਾਲ’ ਕਰਿਆ ਕਰਣਗੇ ।
(6) ਭੇਦ ਗਿਆਨ ਕੌਣ ਕਰਾਏ ? ਆਤਮਾ-ਅਨਾਤਮਾ ਦਾ ਵਿਗਿਆਨਿਕ ਵਿਭਾਜਨ !
ਜਿਵੇਂ ਇਸ ਮੁੰਦਰੀ (ਅੰਗੁਠੀ) ਵਿੱਚ ਸੋਨਾ ਅਤੇ ਤਾਂਬਾ ਦੋਨੋਂ ਮਿਲੇ ਹੋਏ ਹਨ, ਉਸਨੂੰ ਅਸੀਂ ਪਿੰਡ ਵਿੱਚ ਲੈ ਜਾ ਕੇ ਕਿਸੇ ਨੂੰ ਕਹੀਏ ਕਿ, 'ਭਰਾਵਾ, ਅਲੱਗ ਅਲੱਗ ਕਰ ਦਿਓ ਨਾ ! ਤਾਂ ਕੀ ਕੋਈ ਵੀ ਕਰ ਦੇਵੇਗਾ ? ਕੌਣ ਕਰ ਸਕੇਗਾ ? ਪ੍ਰਸ਼ਨ ਕਰਤਾ : ਸੁਨਿਆਰਾ ਹੀ ਕਰ ਸਕੇਗਾ | ਦਾਦਾ ਸ੍ਰੀ : ਜਿਸਦਾ ਇਹ ਕੰਮ ਹੈ, ਜੋ ਇਸ ਵਿੱਚ ਐਕਸਪਰਟ ਹੈ, ਉਹ ਸੋਨਾ ਅਤੇ ਤਾਂਬਾ ਦੋਨੋਂ ਅਲੱਗ ਕਰ ਦੇਵੇਗਾ | ਸੌ ਦਾ ਸੌ ਟੱਚ ਸੋਨਾ ਅਲੱਗ ਕਰ ਦੇਵੇਗਾ, ਕਿਉਂਕਿ ਉਹ ਦੋਹਾਂ ਦੇ ਗੁਣਧਰਮ ਜਾਣਦਾ ਹੈ ਕਿ ਸੋਨੇ ਦੇ ਗੁਣਧਰਮ ਇਹ ਹਨ ਅਤੇ ਤਾਂਬੇ ਦੇ ਗੁਣ ਧਰਮ ਇਹੋ ਜਿਹੇ ਹਨ | ਉਸੇ ਤਰ੍ਹਾਂ ਗਿਆਨੀ ਪੁਰਖ ਆਤਮਾ ਦੇ ਗੁਣ ਧਰਮ ਨੂੰ ਜਾਣਦੇ ਹਨ ਅਤੇ ਅਨਾਤਮਾ ਦੇ ਗੁਣ ਧਰਮ ਨੂੰ ਵੀ ਜਾਣਦੇ ਹਨ |
ਜਿਵੇਂ ਮੁੰਦਰੀ (ਅੰਗੂਠੀ) ਵਿੱਚ ਸੋਨੇ ਅਤੇ ਤਾਂਬੇ ਦਾ ‘ਮਿਕਸਚਰ’ ਹੋਵੇ ਤਾਂ ਉਸਨੂੰ ਅਲੱਗ ਕੀਤਾ ਜਾ ਸਕਦਾ ਹੈ | ਸੋਨਾ ਅਤੇ ਤਾਂਬਾ ਦੋਨੋਂ ਕੰਪਾਊਂਡ ਸਰੂਪ ਹੋ ਜਾਣ ਤਾਂ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ | ਕਿਉਂਕਿ ਇਸ ਨਾਲ ਗੁਣਧਰਮ ਅਲੱਗ ਹੀ ਤਰ੍ਹਾਂ ਦੇ ਹੋ ਜਾਂਦੇ ਹਨ | ਇਸੇ ਤਰ੍ਹਾਂ ਜੀਵ ਦੇ ਅੰਦਰ ਚੇਤਨ ਅਤੇ ਅਚੇਤਨ ਦਾ
Page #28
--------------------------------------------------------------------------
________________
20
ਮੈਂ ਕੌਣ ਹਾਂ ਮਿਕਸਚਰ ਹੈ, ਉਹ ਕੰਪਾਊਂਡ ਸਰੂਪ ਨਹੀਂ ਹੋਏ | ਇਸ ਲਈ ਫਿਰ ਤੋਂ ਆਪਣੇ ਸੁਭਾਅ ਨੂੰ ਪ੍ਰਾਪਤ ਕਰ ਸਕਦੇ ਹਨ | ਕੰਪਾਊਂਡ ਹੋਇਆ ਹੁੰਦਾ ਤਾਂ ਪਤਾ ਹੀ ਨਹੀਂ ਲੱਗਦਾ | ਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਹੀਂ ਚੱਲਦਾ ਅਤੇ ਅਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਹੀਂ ਚੱਲਦਾ ਅਤੇ ਤੀਜਾ ਹੀ ਗੁਣ ਧਰਮ ਪੈਦਾ ਹੋ ਜਾਂਦਾ | ਪਰ ਏਦਾਂ ਨਹੀਂ ਹੈ । ਉਹ ਤਾਂ ਕੇਵਲ ਮਿਕਸਚਰ ਹੋਇਆ ਹੈ | ਇਸ ਲਈ ਗਿਆਨੀ ਪੁਰਖ ਇਹਨਾਂ ਨੂੰ ਅਲੱਗ ਕਰਕੇ ਦੇ ਦੇਣ ਤਾਂ ਆਤਮਾ ਦੀ ਪਹਿਚਾਣ ਹੋ ਜਾਏ ।
ਗਿਆਨ ਵਿਧੀ ਕੀ ਹੈ ? ਪ੍ਰਸ਼ਨ ਕਰਤਾ : ਤੁਹਾਡੀ ਗਿਆਨ ਵਿਧੀ ਕੀ ਹੈ ? ਦਾਦਾ ਸ੍ਰੀ : ਗਿਆਨ ਵਿਧੀ ਤਾਂ ਸੇਪਰੇਸ਼ਨ (ਅਲੱਗ) ਕਰਨਾ ਹੈ, ਪੁਦਗਲ (ਅਨਾਤਮਾ) ਅਤੇ ਆਤਮਾ ਦਾ ! ਸੁੱਧ ਚੇਤਨ ਅਤੇ ਪੁਦਰਾਲ ਦੋਹਾਂ ਦਾ ਸੇਪਰੇਸ਼ਨ | ਪ੍ਰਸ਼ਨ ਕਰਤਾ : ਇਹ ਸਿਧਾਂਤਿਕ ਤਾਂ ਠੀਕ ਹੀ ਹੈ ਪਰ ਉਸਦੀ ਪੱਧਤੀ ਕੀ ਹੈ ? ਦਾਦਾ ਸ੍ਰੀ : ਇਸ ਵਿੱਚ ਲੈਣ-ਦੇਣ ਕੁਝ ਹੁੰਦਾ ਨਹੀਂ ਹੈ, ਕੇਵਲ ਇੱਥੇ ਬੈਠ ਕੇ ਇਹ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਬੋਲਣ ਦੀ ਜ਼ਰੂਰਤ ਹੈ (“ਮੈਂ ਕੌਣ ਹਾਂ ਉਸਦੀ ਪਹਿਚਾਣ, ਗਿਆਨ ਕਰਾਉਣਾ, ਦੋ ਘੰਟੇ ਦਾ ਗਿਆਨ ਪ੍ਰਯੋਗ ਹੁੰਦਾ ਹੈ । ਉਸ ਵਿੱਚੋਂ ਅਠਤਾਲੀ ਮਿੰਟ ਆਤਮਾਅਨਾਤਮਾ ਦਾ ਭੇਦ ਕਰਨ ਵਾਲੇ ਭੇਦ ਵਿਗਿਆਨ ਦੇ ਵਾਕ ਬੁਲਾਏ ਜਾਂਦੇ ਹਨ | ਜੋ ਸਾਰਿਆਂ ਨੂੰ ਬੋਲਣੇ ਹੁੰਦੇ ਹਨ । ਉਸਦੇ ਬਾਅਦ ਇੱਕ ਘੰਟੇ ਵਿੱਚ ਪੰਜ ਆਗਿਆਵਾਂ ਉਦਾਹਰਣ ਦੇ ਕੇ ਵਿਸਤਾਰ ਨਾਲ ਸਮਝਾਈਆਂ ਜਾਂਦੀਆਂ ਹਨ, ਕਿ ਹੁਣ ਬਾਕੀ ਦਾ ਜੀਵਨ ਕਿਵੇਂ ਬਤੀਤ ਕਰਨਾ ਕਿ ਜਿਸ ਨਾਲ ਨਵੇਂ ਕਰਮ ਨਾ ਬੰਨ੍ਹੇ ਜਾਣ ਅਤੇ ਪੁਰਾਣੇ ਕਰਮ ਪੂਰੀ ਤਰ੍ਹਾਂ ਖਤਮ ਹੋ ਜਾਣ, ਨਾਲ ਹੀ ‘ਮੈਂ ਸ਼ੁਧ ਆਤਮਾ ਹਾਂ’ ਦਾ ਟੀਚਾ (ਲਕਸ਼) ਹਮੇਸ਼ਾਂ ਰਿਹਾ ਕਰੇ!)
ਲੋੜ ਗੁਰੁ ਦੀ ? ਗਿਆਨੀ ਦੀ ? . ਪ੍ਰਸ਼ਨ ਕਰਤਾ : ਦਾਦਾ ਜੀ ਮਿਲਣ ਤੋਂ ਪਹਿਲਾਂ ਕਿਸੇ ਨੂੰ ਗੁਰੂ ਮੰਨਿਆ ਹੋਵੇ ਤਾਂ ? ਤਾਂ ਉਹਨਾਂ ਦਾ ਕੀ ਕਰੀਏ ?
Page #29
--------------------------------------------------------------------------
________________
27
ਮੈਂ ਕੌਣ ਹਾਂ ਦਾਦਾ ਸ੍ਰੀ : ਉਹਨਾਂ ਦੇ ਉੱਥੇ ਜਾਣਾ, ਅਤੇ ਨਹੀਂ ਜਾਣਾ ਹੋਵੇ ਤਾਂ, ਜਾਣਾ ਜ਼ਰੂਰੀ ਵੀ ਨਹੀਂ ਹੈ | ਅਸੀਂ ਜਾਣਾ ਚਾਹੀਏ ਤਾਂ ਜਾਈਏ ਅਤੇ ਨਾ ਜਾਣਾ ਹੋਵੇ ਤਾਂ ਨਾ ਜਾਈਏ । ਉਹਨਾਂ ਨੂੰ ਦੁੱਖ ਨਾ ਹੋਵੇ, ਇਸ ਦੇ ਲਈ ਜਾਣਾ ਚਾਹੀਦਾ ਹੈ | ਸਾਨੂੰ ਵਿਨੈ ਰੱਖਣਾ ਚਾਹੀਦਾ ਹੈ | ਇੱਥੇ ‘ਆਤਮਗਿਆਨ ਲੈਂਦੇ ਸਮੇਂ ਮੈਨੂੰ ਕੋਈ ਪੁੱਛੇ ਕਿ, “ਹੁਣ ਮੈਂ ਗੁਰੂ ਨੂੰ ਛੱਡ ਦੇਵਾਂ ?' ਤਦ ਮੈਂ ਕਹਾਂ ਕਿ, “ਨਹੀਂ ਛੱਡਣਾ | ਓਏ, ਉਸ ਗੁਰੂ ਦੇ ਪ੍ਰਤਾਪ ਨਾਲ ਤਾਂ ਇੱਥੇ ਪਹੁੰਚ ਸਕਿਆ ਹੈਂ | ਗੁਰੂ ਦੀ ਵਜ੍ਹਾ ਨਾਲ ਮਨੁੱਖ ਕੁਝ ਮਰਿਆਦਾ ਵਿੱਚ ਰਹਿ ਸਕਦਾ ਹੈ । ਗੁਰੂ ਨਾ ਹੋਵੇ ਤਾਂ ਮਰਿਆਦਾ ਵੀ ਨਹੀਂ ਹੋਵੇਗੀ | ਅਤੇ ਗੁਰੂ ਨੂੰ ਕਹਿਣਾ ਚਾਹੀਦਾ ਕਿ ਮੈਨੂੰ ਗਿਆਨੀ ਪੁਰਖ ਮਿਲੇ ਹਨ । ਉਹਨਾਂ ਦੇ ਦਰਸ਼ਨ ਕਰਨ ਜਾਂਦਾ ਹਾਂ | ਕੁਝ ਲੋਕ ਤਾਂ ਆਪਣੇ ਗੁਰੂ ਨੂੰ ਵੀ ਮੇਰੇ ਕੋਲ ਲੈ ਆਉਂਦੇ ਹਨ, ਕਿਉਂਕਿ ਗੁਰੂ ਨੂੰ ਵੀ ਮੋਕਸ਼ ਤਾਂ ਚਾਹੀਦਾ ਹੈ ਨਾ ! ਸੰਸਾਰ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ ਅਤੇ ਮੋਕਸ਼ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ | ਵਿਹਾਰ ਦੇ ਗੁਰੂ ‘ਵਿਹਾਰ ਦੇ ਲਈ ਹਨ ਅਤੇ ਗਿਆਨੀ ਪੁਰਖ ‘ਨਿਸ਼ਚੈ’ ਦੇ ਲਈ ਹਨ | ਵਿਹਾਰ ਰਿਲੇਟਿਵ ਹੈ ਅਤੇ ਨਿਸ਼ਚੈ ਰੀਅਲ ਹੈ | ਰਿਲੇਟਿਵ ਦੇ ਲਈ ਗੁਰੂ ਚਾਹੀਦੇ ਅਤੇ ਰੀਅਲ ਲਈ ਗਿਆਨੀ ਪੁਰਖ਼ ਚਾਹੀਦੇ ਹਨ |
(7) ਮੋਕਸ਼ ਦਾ ਸਰੂਪ ਕੀ ?
ਟੀਚਾ ਕੇਵਲ ਇਹੀ ਹੋਣਾ ਚਾਹੀਦਾ ! ਪ੍ਰਸ਼ਨ ਕਰਤਾ : ਮਨੁੱਖ ਦਾ ਟੀਚਾ ਕੀ ਹੋਣਾ ਚਾਹੀਦਾ ਹੈ ? ਦਾਦਾ ਸ੍ਰੀ : ਮੋਕਸ਼ ਵਿੱਚ ਜਾਣ ਦਾ ਹੀ ! ਇਹੀ ਟੀਚਾ ਹੋਣਾ ਚਾਹੀਦਾ ਹੈ | ਤੁਹਾਨੂੰ ਵੀ ਮੋਕਸ਼ ਵਿੱਚ ਹੀ ਜਾਣਾ ਹੈ ਨਾ ? ਕਿੱਥੋਂ ਤੱਕ ਭਟਕਣਾ ? ਅਨੰਤ ਜਨਮਾਂ ਤੋਂ ਭਟਕ ਭਟਕ ਭਟਕਣ ਵਿੱਚ ਕੁਝ ਬਾਕੀ ਹੀ ਨਹੀਂ ਛੱਡਿਆ ਹੈ ਨਾ ! ਤਿਰਅੰਚ (ਜਾਨਵਰ) ਗਤੀ ਵਿੱਚ, ਮਨੁੱਖ ਗਤੀ ਵਿੱਚ, ਦੇਵ ਗਤੀ ਵਿੱਚ, ਸਭ ਜਗਾ ਭਟਕਦਾ ਹੀ ਰਿਹਾ ਹੈ | ਕਿਸ ਲਈ ਭਟਕਣਾ ਹੋਇਆ ? ਕਿਉਂਕਿ “ਮੈਂ ਕੌਣ ਹਾਂ? ਇਹੀ ਨਹੀਂ ਜਾਇਆ | ਖ਼ੁਦ ਦੇ ਸਰੂਪ ਦੀ ਪਹਿਚਾਣ ਕਰਨੀ ਚਾਹੀਦੀ ਹੈ । ਖ਼ੁਦ ਕੌਣ ਹੈ? ਇਸਦੀ ਪਹਿਚਾਣ ਨਹੀਂ ਕਰਨੀ ਚਾਹੀਦੀ ? ਏਨਾ ਘੁੰਮੇ ਫਿਰ ਵੀ ਨਹੀਂ ਜਾਇਆ ਤੁਸੀਂ ? ਕੇਵਲ ਪੈਸੇ ਕਮਾਉਣ ਦੇ
Page #30
--------------------------------------------------------------------------
________________
22
ਮੈਂ ਕੌਣ ਹਾਂ ਪਿੱਛੇ ਪਏ ਹੋ ? ਮੋਕਸ਼ ਦੇ ਲਈ ਵੀ ਥੋੜਾ-ਬਹੁਤ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੈ ? ਪ੍ਰਸ਼ਨ ਕਰਤਾ : ਕਰਨਾ ਚਾਹੀਦਾ ਹੈ | ਦਾਦਾ ਸ੍ਰੀ : ਅਰਥਾਤ ਸੁਤੰਤਰ ਹੋਣ ਦੀ ਜ਼ਰੂਰਤ ਹੈ ਨਾ ? ਏਦਾਂ ਪਰਾਏ ਵੱਸ ਕਦੋਂ ਤੱਕ ਰਹਿਣਾ ? ਪ੍ਰਸ਼ਨ ਕਰਤਾ : ਸੁਤੰਤਰ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਸੁਤੰਤਰ ਹੋਣ ਦੀ ਸਮਝ ਦੀ ਜ਼ਰੂਰਤ ਹੈ, ਇਹੋ ਜਿਹਾ ਮੇਰਾ ਵਿਸ਼ਵਾਸ ਹੈ | ਦਾਦਾ ਸ੍ਰੀ : ਹਾਂ, ਉਸੇ ਸਮਝ ਦੀ ਹੀ ਜ਼ਰੂਰਤ ਹੈ | ਉਸੇ ਸਮਝ ਨੂੰ ਅਸੀਂ ਜਾਣ ਲਈਏ ਤਾਂ ਬਹੁਤ ਹੋ ਗਿਆ, ਭਲੇ ਹੀ ਸੁਤੰਤਰ ਨਾ ਹੋ ਸਕੀਏ | ਸੁਤੰਤਰ ਹੋ ਸਕੀਏ ਕਿ ਨਾ ਹੋ ਸਕੀਏ ਉਹ ਉਸਦੇ ਬਾਅਦ ਦੀ ਗੱਲ ਹੈ, ਪਰ ਉਸ ਸਮਝ ਦੀ ਜ਼ਰੂਰਤ ਤਾਂ ਹੈ ਨਾ ? ਪਹਿਲਾਂ ਸਮਝ ਪ੍ਰਾਪਤ ਹੋ ਗਈ, ਤਾਂ ਬਹੁਤ ਹੋ ਗਿਆ |
ਸੁਭਾਅ ਵਿੱਚ ਆਉਣ ਲਈ ਮਿਹਨਤ ਨਹੀਂ !
ਮੋਕਸ਼ ਯਾਅਨੀ ਆਪਣੇ ਸੁਭਾਅ ਵਿੱਚ ਆਉਣਾ ਅਤੇ ਸੰਸਾਰ ਯਾਅਨੀ ਆਪਣੇ ਵਿਸ਼ੇਸ਼ ਭਾਵ ਵਿੱਚ ਜਾਣਾ | ਯਾਨੀ ਸੌਖਾ ਕੀ ? ਸੁਭਾਅ ਵਿੱਚ ਰਹਿਣਾ ! ਯਾਨੀ ਮੋਕਸ਼ ਕਠਨ ਨਹੀਂ ਹੁੰਦਾ | ਸੰਸਾਰ ਹਮੇਸ਼ਾਂ ਹੀ ਕਠਨ ਰਿਹਾ ਹੈ | ਮੋਕਸ਼ ਤਾਂ ਖਿਚੜੀ ਬਣਾਉਣ ਤੋਂ ਵੀ ਸੌਖਾ ਹੈ । ਖਿਚੜੀ ਬਣਾਉਣ ਦੇ ਲਈ ਤਾਂ ਲੱਕੜ ਲਿਆਉਣੀ ਪਏ, ਦਾਲ-ਚਾਵਲ ਲਿਆਉਣੇ ਪੈਣ, ਪਤੀਲੀ ਲਿਆਉਣੀ ਪਏ, ਪਾਣੀ ਲਿਆਉਣਾ ਪਏ, ਤਦ ਜਾ ਕੇ ਖਿਚੜੀ ਬਣੇ | ਜਦੋਂ ਕਿ ਮੋਕਸ਼ ਤਾਂ ਖਿਚੜੀ ਤੋਂ ਵੀ ਸੌਖਾ ਹੈ ਪਰ ਮੋਕਸ਼ਦਾਤਾ ਗਿਆਨੀ ਮਿਲਣੇ ਚਾਹੀਦੇ ਹਨ | ਵਰਨਾ ਮੋਕਸ਼ ਕਦੇ ਨਹੀਂ ਹੋ ਸਕਦਾ । ਕਰੋੜਾਂ ਜਨਮ ਲੈਣ ਤੇ ਵੀ ਨਹੀਂ ਹੋਏਗਾ | ਅਨੰਤ ਜਨਮ ਹੋ ਹੀ ਚੁਕੇ ਹਨ ਨਾ ?
ਮਿਹਨਤ ਨਾਲ ਮੋਕਸ਼ ਪ੍ਰਾਪਤੀ ਨਹੀ !
ਇਹ ਅਸੀਂ ਕਹਿੰਦੇ ਹਾਂ ਨਾ, ਕਿ ਸਾਡੇ ਕੋਲ ਆ ਕੇ ਮੋਕਸ਼ ਲੈ ਜਾਓ, ਤਦ ਲੋਕ ਮਨ ਵਿੱਚ ਸੋਚਦੇ ਹਨ ਕਿ “ਏਦਾਂ ਦਿੱਤਾ ਗਿਆ ਮੋਕਸ਼ ਕਿਸ ਕੰਮ ਦਾ, ਆਪਣੀ ਮਿਹਨਤ
Page #31
--------------------------------------------------------------------------
________________
23
ਮੈਂ ਕੌਣ ਹਾਂ ਕੀਤੇ ਬਿਨਾਂ ?” ਤਾਂ ਭਾਈ, ਮਿਹਨਤ ਕਰਕੇ ਲਿਆਉਣਾ | ਦੇਖੋ, ਉਸਦੀ ਸਮਝ ਕਿੰਨੀ ਚੰਗੀ (!) ਹੈ ?? ਬਾਕੀ ਮਿਹਨਤ ਨਾਲ ਕੁਝ ਵੀ ਮਿਲਣ ਵਾਲਾ ਨਹੀਂ ਹੈ | ਮਿਹਨਤ ਨਾਲ ਕਦੇ ਕਿਸੇ ਨੂੰ ਮੋਕਸ਼ ਮਿਲਿਆ ਨਹੀਂ ਹੈ | ਪ੍ਰਸ਼ਨ ਕਰਤਾ : ਕੀ ਮੋਕਸ਼ ਦਿੱਤਾ ਜਾਂ ਲਿੱਤਾ ਜਾ ਸਕਦਾ ਹੈ ? ਦਾਦਾ ਸ੍ਰੀ : ਉਹ ਲੈਣ-ਦੇਣ ਦਾ ਹੁੰਦਾ ਹੀ ਨਹੀਂ ਹੈ | ਇਹ ਤਾਂ ਨੈਤਿਕ (ਕਾਰਨ, ਸੱਬਬ) ਹੈ । ਤੁਸੀਂ ਮੈਨੂੰ ਮਿਲੇ, ਇਹ ਸਬਬ (ਨਿਮਿਤ) ਹੋਇਆ | ਨਿਮਿੱਤ ਜ਼ਰੂਰੀ ਹੈ | ਬਾਕੀ, ਨਾ ਤਾਂ ਕੋਈ ਦੇਣ ਵਾਲਾ ਹੈ ਅਤੇ ਨਾ ਹੀ ਕੋਈ ਲੈਣ ਵਾਲਾ ਹੈ | ਦੇਣ ਵਾਲਾ ਕੌਣ ਕਹਾਉਂਦਾ ਹੈ ? ਕੋਈ ਤੁਹਾਨੂੰ ਵਸਤੂ ਦਿੰਦਾ ਹੋਵੇ, ਤਾਂ ਉਸ ਨੂੰ ਦੇਣ ਵਾਲਾ ਕਹਿੰਦੇ ਹਨ | ਪਰ ਮੋਕਸ਼ ਤਾਂ ਤੁਹਾਡੇ ਘਰ ਵਿੱਚ ਹੀ ਹੈ, ਸਾਨੂੰ ਤਾਂ ਕੇਵਲ ਤੁਹਾਨੂੰ ਦਿਖਾਉਣਾ ਹੈ, ਰੀਅਲਾਇਜ਼ ਕਰਾ ਦੇਣਾ ਹੈ | ਯਾਅਨੀ ਲੈਣ-ਦੇਣ ਦਾ ਹੁੰਦਾ ਹੀ ਨਹੀਂ, ਅਸੀਂ ਤਾਂ ਕੇਵਲ ਨਿਮਿੱਤ ਹਾਂ ।
ਮੋਕਸ਼ ਯਾਅਨੀ ਸਨਾਤਨ ਸੁੱਖ ! ਪ੍ਰਸ਼ਨ ਕਰਤਾ : ਮੋਕਸ਼ ਪਾ ਕੇ ਕੀ ਕਰਨਾ ? ਦਾਦਾ ਸ੍ਰੀ : ਕੁਝ ਲੋਕ ਮੈਨੂੰ ਮਿਲਣ ਤੇ ਕਹਿੰਦੇ ਹਨ ਕਿ ਮੈਨੂੰ ਮੋਕਸ਼ ਨਹੀਂ ਚਾਹੀਦਾ ਹੈ | ਤਦ ਮੈਂ ਕਹਿੰਦਾ ਹਾਂ ਕਿ, 'ਭਰਾਵਾ, ਤੁਹਾਨੂੰ ਮੋਕਸ਼ ਦੀ ਜ਼ਰੂਰਤ ਨਹੀਂ ਹੈ ਲੇਕਿਨ ਸੁੱਖ ਤਾਂ ਚਾਹੀਦਾ ਹੈ ਕਿ ਨਹੀਂ ? ਕਿ ਦੁੱਖ ਪਸੰਦ ਹੈ ? ਤਦ ਕਹਿੰਦੇ ਹਨ, “ਨਹੀਂ, ਸੁੱਖ ਤਾਂ ਚਾਹੁੰਦਾ ਹਾਂ |' ਮੈਂ ਕਿਹਾ, “ਸੁੱਖ ਥੋੜਾ-ਬਹੁਤ ਘੱਟ ਹੋਏਗਾ ਤਾਂ ਚੱਲੇਗਾ ?' ਤਦ ਉਹ ਕਹੇ, “ਨਹੀਂ ਸੁੱਖ ਤਾਂ ਪੂਰਾ ਹੀ ਚਾਹੀਦਾ ਹੈ | ਤਦ ਮੈਂ ਕਿਹਾ, “ਤਾਂ ਅਸੀਂ ਸੁੱਖ ਦੀ ਹੀ ਗੱਲ ਕਰੀਏ | ਮੋਕਸ਼ ਦੀ ਗੱਲ ਜਾਣ ਦਿਓ | ਮੋਕਸ਼ ਕੀ ਚੀਜ਼ ਹੈ, ਇਹ ਲੋਕ ਸਮਝਦੇ ਹੀ ਨਹੀਂ | ਸ਼ਬਦਾਂ ਵਿੱਚ ਬੋਲੀਏ ਏਨਾ ਹੀ ਹੈ | ਲੋਕ ਏਦਾਂ ਸਮਝਦੇ ਹਨ ਕਿ ਮੋਕਸ਼ ਨਾਂ ਦੀ ਕੋਈ ਜਗ੍ਹਾ ਹੈ ਅਤੇ ਉੱਥੇ ਜਾਣ ਨਾਲ ਸਾਨੂੰ ਮੋਕਸ਼ ਦਾ ਅਨੰਦ ਆਉਂਦਾ ਹੈ ! ਪਰ ਏਦਾਂ ਨਹੀਂ ਹੈ ਇਹ |
Page #32
--------------------------------------------------------------------------
________________
24
ਮੈਂ ਕੌਣ ਹਾਂ ਮੋਕਸ਼, ਦੋ ਸਟੇਜਾਂ ਵਿੱਚ ! ਪ੍ਰਸ਼ਨ ਕਰਤਾ : ਮੋਕਸ਼ ਦਾ ਅਰਥ, ਅਸੀਂ ਆਮ ਤੌਰ ਤੇ ‘ਜਨਮ-ਮਰਨ ਤੋਂ ਮੁਕਤੀ”, ਏਦਾਂ ਕਰਦੇ ਹਾਂ | ਦਾਦਾ ਸ੍ਰੀ : ਹਾਂ, ਇਹ ਸਹੀ ਹੈ | ਪਰ ਜਿਹੜੀ ਅੰਤਿਮ ਮੁਕਤੀ ਹੈ, ਉਹ ਸੈਕੰਡਰੀ ਸਟੇਜ ਹੈ | ਪਰ ਪਹਿਲੀ ਸਟੇਜ ਵਿੱਚ, ਪਹਿਲਾ ਮੋਕਸ਼ ਯਾਨੀ ਸੰਸਾਰੀ ਦੁੱਖ ਦਾ ਖਾਤਮਾ ਹੋਵੇ | ਸੰਸਾਰ ਦੇ ਦੁੱਖ ਵਿੱਚ ਵੀ ਦੁੱਖ ਲੱਗੇ ਨਹੀਂ, ਉਪਾਧੀ (ਦੁੱਖ) ਵਿੱਚ ਵੀ ਸਮਾਧੀ ਰਹੇ, ਉਹ ਪਹਿਲਾ ਮੋਕਸ਼ | ਅਤੇ ਫਿਰ ਇਹ ਦੇਹ ਛੁੱਟਣ ਤੇ ਆਤੀਅੰਤਿਕ (ਆਖਰੀ, ਚਰਮ ਸੀਮਾ ਤੇ ਪਹੁੰਚਿਆ ਹੋਇਆ) ਮੋਕਸ਼ ਹੈ | ਪਰ ਪਹਿਲਾ ਮੋਕਸ਼ ਇੱਥੇ ਹੋਣਾ ਚਾਹੀਦਾ ਹੈ | ਮੇਰਾ ਮੋਕਸ਼ ਹੋ ਹੀ ਗਿਆ ਹੈ ਨਾ ! ਸੰਸਾਰ ਵਿੱਚ ਰਹਿਣ ਤੇ ਵੀ ਸੰਸਾਰ ਛੂਹੇ ਨਹੀਂ, ਇਹੋ ਜਿਹਾ ਮੋਕਸ਼ ਹੋ ਹੀ ਜਾਣਾ ਚਾਹੀਦਾ ਹੈ | ਇਸ ਅਕ੍ਰਮ ਵਿਗਿਆਨ ਨਾਲ ਏਦਾਂ ਹੋ ਸਕਦਾ ਹੈ ।
ਜਿਉਂਦੇ ਜੀਅ ਹੀ ਮੁਕਤੀ ! ਪਸ਼ਨ ਕਰਤਾ : ਜੋ ਮੁਕਤੀ ਜਾਂ ਮੋਕਸ਼ ਹੈ, ਉਹ ਜਿਉਂਦੇ ਜੀਅ ਮੁਕਤੀ ਹੈ ਜਾਂ ਮਰਨ ਦੇ ਬਾਅਦ ਦੀ ਮੁਕਤੀ ਹੈ ? ਦਾਦਾ ਸ੍ਰੀ : ਮਰਨ ਦੇ ਬਾਅਦ ਦੀ ਮੁਕਤੀ ਕਿਸ ਕੰਮ ਦੀ ? ਮਰਨ ਦੇ ਬਾਅਦ ਮੁਕਤੀ ਹੋਵੇਗੀ, ਏਦਾਂ ਕਹਿ ਕੇ ਲੋਕਾਂ ਨੂੰ ਫਸਾਉਂਦੇ ਹਨ | ਓਏ, ਮੈਨੂੰ ਇੱਥੇ ਹੀ ਕੁਝ ਵਿਖਾ ਨਾ ! ਸੁਆਦ ਤਾਂ ਚਖਾ ਕੁਝ, ਕੁਝ ਪ੍ਰਮਾਣ ਤਾਂ ਦੇ | ਉੱਥੇ ਮੋਕਸ਼ ਹੋਵੇਗਾ, ਉਸਦਾ ਕੀ ਠਿਕਾਣਾ ? ਇਹੋ ਜਿਹਾ ਉਧਾਰ ਦਾ ਮੋਕਸ਼ ਅਸੀਂ ਕੀ ਕਰਨਾ ? ਉਧਾਰ ਵਿੱਚ ਬਰਕਤ ਨਹੀਂ ਹੁੰਦੀ | ਇਸ ਲਈ ਕੈਸ਼ (ਨਗਦ) ਹੀ ਚੰਗਾ | ਸਾਡੀ ਇੱਥੇ ਜਿਉਂਦੇ ਜੀਅ ਮੁਕਤੀ ਹੋਣੀ ਚਾਹੀਦੀ ਹੈ, ਜਿਵੇਂ ਜਨਕ ਰਾਜਾ ਦੀ ਮੁਕਤੀ ਤੁਸੀਂ ਨਹੀਂ ਸੁਣੀ ? ਪ੍ਰਸ਼ਨ ਕਰਤਾ : ਸੁਣੀ ਹੈ |
Page #33
--------------------------------------------------------------------------
________________
25
(8) ਅਕ੍ਰਮ ਮਾਰਗ ਕੀ ਹੈ ? ਅਕ੍ਰਮ ਗਿਆਨ ਨਾਲ ਅਨੋਖੀ ਸਿੱਧੀ !
“ਮੈਂ” ਕੌਣ ਹਾਂ
ਪ੍ਰਸ਼ਨ ਕਰਤਾ : ਪਰ ਇਸ ਸੰਸਾਰ ਵਿੱਚ ਰਹਿੰਦੇ ਹੋਏ ਆਤਮਗਿਆਨ ਇਸ ਤਰ੍ਹਾਂ ਮਿਲ ਸਕਦਾ ਹੈ ?
ਦਾਦਾ ਸ੍ਰੀ : ਹਾਂ, ਇਹੋ ਜਿਹਾ ਰਸਤਾ ਹੈ | ਸੰਸਾਰ ਵਿੱਚ ਰਹਿ ਕੇ ਏਨਾ ਹੀ ਨਹੀਂ, ਪਰ ਵਾਈਫ ਦੇ ਨਾਲ ਰਹਿੰਦੇ ਹੋਏ ਵੀ ਆਤਮਗਿਆਨ ਮਿਲ ਸਕੇ, ਏਦਾਂ ਹੈ | ਕੇਵਲ ਸੰਸਾਰ ਵਿੱਚ ਰਹਿਣਾ ਹੀ ਨਹੀਂ, ਪਰ ਬੇਟੇ-ਬੇਟੀਆਂ ਨੂੰ ਵਿਆਹ ਕੇ, ਸਾਰੇ ਕਾਰਜ ਕਰਦੇ ਹੋਏ ਆਤਮ ਗਿਆਨ ਹੋ ਸਕਦਾ ਹੈ | ਮੈਂ ਸੰਸਾਰ ਵਿੱਚ ਰਹਿ ਕੇ ਹੀ ਤੁਹਾਨੂੰ ਇਹ ਕਰਵਾ ਦਿੰਦਾ ਹਾਂ | ਸੰਸਾਰ ਵਿੱਚ, ਅਰਥਾਤ ਸਿਨੇਮਾ ਦੇਖਣ ਜਾਣਾ ਆਦਿ ਤੁਹਾਨੂੰ ਸਾਰੀ ਛੋਟ ਦਿੰਦਾ ਹਾਂ | ਬੇਟੇ-ਬੇਟੀਆਂ ਨੂੰ ਵਿਆਹੁਣਾ ਅਤੇ ਚੰਗੇ ਕਪੜੇ ਪਾ ਕੇ ਵਿਆਹੁਣਾ | ਫਿਰ ਇਸ ਤੋਂ ਜ਼ਿਆਦਾ ਹੋਰ ਕੀ ਗਰੰਟੀ ਚਾਹੁੰਦੇ ਹੋ ?
ਹਾਂ |
ਪ੍ਰਸ਼ਨ ਕਰਤਾ : ਏਨੀ ਸਾਰੀ ਛੋਟ ਮਿਲੇ, ਤਦ ਤਾਂ ਜ਼ਰੂਰ ਆਤਮਾ ਵਿੱਚ ਰਹਿ ਸਕਦੇ
ਦਾਦਾ ਸ੍ਰੀ : ਸਾਰੀ ਛੋਟ ! ਇਹ ਅਪਵਾਦ ਮਾਰਗ ਹੈ | ਤੁਹਾਨੂੰ ਕੁਝ ਮਿਹਨਤ ਨਹੀਂ ਕਰਨੀ ਹੈ | ਤੁਹਾਨੂੰ ਆਤਮਾ ਵੀ ਤੁਹਾਡੇ ਹੱਥਾਂ ਵਿੱਚ ਦੇ ਦੇਵਾਂਗੇ, ਉਸਦੇ ਬਾਅਦ ਆਤਮਾ ਦੀ ਰਮਣਤਾ ਵਿੱਚ ਰਹਿਣਾ ਅਤੇ ਇਸ ਲਿਫਟ ਵਿੱਚ ਬੈਠੇ ਰਹਿਣਾ | ਤੁਹਾਨੂੰ ਹੋਰ ਕੁਝ ਵੀ ਨਹੀਂ ਕਰਨਾ ਹੈ | ਫਿਰ ਤੁਹਾਨੂੰ ਕਰਮ ਹੀ ਨਹੀਂ ਬੰਨਣਗੇ | ਇੱਕ ਹੀ ਜਨਮ ਦੇ ਕਰਮ ਬੰਨਣਗੇ, ਉਹ ਵੀ ਮੇਰੀ ਆਗਿਆ ਦੀ ਪਾਲਣਾ ਕਰਕੇ ਹੀ | ਸਾਡੀ ਆਗਿਆ ਵਿੱਚ ਰਹਿਣਾ ਇਸ ਲਈ ਜ਼ਰੂਰੀ ਹੈ ਕਿ ਲਿਫਟ ਵਿੱਚ ਬੈਠਦੇ ਸਮੇਂ ਜੇ ਹੱਥ ਇੱਧਰ-ਉੱਧਰ ਕਰੇ ਤਾਂ ਮੁਸ਼ਕਲ ਵਿੱਚ ਪੈ ਜਾਈਏ ਨਾ !
ਪ੍ਰਸ਼ਨ ਕਰਤਾ : ਯਾਅਨੀ ਅਗਲਾ ਜਨਮ ਹੋਏਗਾ ਜ਼ਰੂਰ ?
ਦਾਦਾ ਸ੍ਰੀ : ਪਿਛਲਾ ਜਨਮ ਵੀ ਸੀ ਅਤੇ ਅਗਲਾ ਜਨਮ ਵੀ ਹੈ ਪਰ ਇਹ ਗਿਆਨ ਇਹੋ
ਜਿਹਾ ਹੈ ਕਿ ਹੁਣ ਇਕ-ਦੋ ਜਨਮ ਹੀ ਬਾਕੀ ਰਹਿੰਦੇ ਹਨ | ਪਹਿਲਾਂ ਅਗਿਆਨ ਤੋਂ ਮੁਕਤੀ
Page #34
--------------------------------------------------------------------------
________________
26
ਮੈਂ ਕੌਣ ਹਾਂ ਹੋ ਜਾਂਦੀ ਹੈ । ਫਿਰ ਇੱਕ-ਦੋ ਜਨਮ ਵਿੱਚ ਅੰਤਿਮ ਮੁਕਤੀ ਮਿਲ ਜਾਏਗੀ | ਇੱਕ ਜਨਮ ਤਾਂ ਬਾਕੀ ਰਹੇ, ਇਹ ਕਾਲ ਇਹੋ ਜਿਹਾ ਹੈ |
| ਤੁਸੀਂ ਇੱਕ ਦਿਨ ਮੇਰੇ ਕੋਲ ਆਉਣਾ | ਆਪਾਂ ਇੱਕ ਦਿਨ ਤੈਅ ਕਰਾਂਗੇ ਓਦੋਂ ਤੁਹਾਨੂੰ ਆਉਣਾ ਹੈ | ਉਸ ਦਿਨ ਸਾਰਿਆਂ ਦੀ ਰੱਸੀ ਪਿੱਛੋਂ ਦੀ ਕੱਟ ਦਿੰਦੇ ਹਾਂ (ਸਰੂਪ ਦੇ ਅਗਿਆਨ ਰੂਪੀ ਰੱਸੀ ਦਾ ਬੰਧਨ ਦੂਰ ਕਰਦੇ ਹਾਂ) । ਰੋਜ਼ ਰੋਜ਼ ਨਹੀਂ ਕੱਟਣਾ | ਰੋਜ਼ ਤਾਂ ਸਾਰੀਆਂ ਗੱਲਾਂ ਸਤਸੰਗ ਦੀਆਂ ਕਰਦੇ ਹਾਂ, ਲੇਕਿਨ ਇੱਕ ਦਿਨ ਤੈਅ ਕਰਕੇ ਉਸ ਦਿਨ ਬਲੇਡ ਨਾਲ ਇੰਝ ਰੱਸੀ ਕੱਟ ਦਿੰਦੇ ਹਾਂ (ਗਿਆਨਵਿਧੀ ਨਾਲ ਸਰੂਪ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਹਾਂ ) ਹੋਰ ਕੁਝ ਨਹੀਂ | ਫਿਰ ਤੁਰੰਤ ਹੀ ਤੁਸੀਂ ਸਮਝ ਜਾਓਗੇ ਕਿ ਇਹ ਸਭ ਖੁੱਲ ਗਿਆ | ਇਹ ਅਨੁਭਵ ਹੋਣ ਤੇ ਤੁਰੰਤ ਹੀ ਕਹੇ ਕਿ ਮੁਕਤ ਹੋ ਗਿਆ | ਅਰਥਾਤ ਮੁਕਤ ਹੋਇਆ, ਇਹੋ ਜਿਹਾ ਭਾਨ ਹੋਣਾ ਚਾਹੀਦਾ ਹੈ | ਮੁਕਤ ਹੋਣਾ, ਇਹ ਕੋਈ ਗੱਪ ਨਹੀਂ ਹੈ | ਯਾਅਨੀ ਅਸੀਂ ਤੁਹਾਨੂੰ ਮੁਕਤ ਕਰਾ ਦਿੰਦੇ ਹਾਂ ।
ਜਿਸ ਦਿਨ ਇਹ ‘ਗਿਆਨ ਦਿੰਦੇ ਹਾਂ ਉਸ ਦਿਨ ਕੀ ਹੁੰਦਾ ਹੈ ? ਗਿਆਨ ਅਗਨੀ ਨਾਲ ਉਸਦੇ ਜੋ ਕਰਮ ਹਨ, ਉਹ ਭਸਮੀਭੁਤ ਸੁਆਹ ਹੋ ਜਾਂਦੇ ਹਨ | ਦੋ ਤਰ੍ਹਾਂ ਦੇ ਕਰਮ ਭਸਮੀਭੂਤ ਹੋ ਜਾਂਦੇ ਹਨ ਅਤੇ ਇੱਕ ਤਰ੍ਹਾਂ ਦੇ ਕਰਮ ਬਾਕੀ ਰਹਿੰਦੇ ਹਨ | ਜੋ ਕਰਮ ਭਾਫ਼ ਰੂਪ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ | ਅਤੇ ਜੋ ਕਰਮ ਪਾਈ ਸਰੂਪ ਹਨ, ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਹੈ ਪਰ ਜਿਹੜੇ ਕਰਮ ਬਰਫ਼ ਵਰਗੇ ਹਨ, ਉਹਨਾਂ ਦਾ ਨਾਸ਼ ਨਹੀਂ ਹੁੰਦਾ ਹੈ | ਬਰਫ਼ ਸਰੂਪ ਜੋ ਕਰਮ ਹਨ, ਉਹਨਾਂ ਨੂੰ ਭੋਗਣਾ ਹੀ ਪੈਂਦਾ ਹੈ | ਕਿਉਂਕਿ ਉਹ ਜੰਮੇਂ ਹੋਏ ਹਨ | ਜਿਹੜਾ ਕਰਮ ਫਲ ਦੇਣ ਲਈ ਤਿਆਰ ਹੋ ਗਿਆ ਹੈ, ਉਹ ਫਿਰ ਛੱਡਦਾ ਨਹੀਂ | ਪਰ ਪਾਣੀ ਅਤੇ ਭਾਫ਼ ਸਰੂਪ ਜੋ ਕਰਮ ਹਨ, ਉਹਨਾਂ ਨੂੰ ਗਿਆਨ ਅਗਨੀ ਉਡਾ ਦਿੰਦੀ ਹੈ | ਇਸ ਲਈ ਗਿਆਨ ਪਾਉਂਦੇ ਹੀ ਲੋਕ ਇੱਕ ਦਮ ਹਲਕੇ ਹੋ ਜਾਂਦੇ ਹਨ, ਉਹਨਾਂ ਦੀ ਜਾਗ੍ਰਿਤੀ ਇੱਕ ਦਮ ਵੱਧ ਜਾਂਦੀ ਹੈ | ਕਿਉਂਕਿ ਜਦੋਂ ਤੱਕ ਕਰਮ ਭਸਮੀਭੂਤ ਨਹੀਂ ਹੁੰਦੇ ਤਦ ਤੱਕ ਜਾਗ੍ਰਿਤੀ ਵੱਧਦੀ ਹੀ ਨਹੀਂ ਹੈ ਮਨੁੱਖ ਦੀ | ਜੋ ਬਰਫ਼ ਸਰੂਪ ਕਰਮ ਹਨ ਉਹ ਤਾਂ ਸਾਨੂੰ ਭੋਗਣੇ ਹੀ ਹਨ | ਅਤੇ ਉਹ ਵੀ ਸਰਲ ਰੀਤ (ਤਰੀਕੇ) ਨਾਲ ਕਿਵੇਂ ਭੋਗੀਏ, ਉਸਦੇ ਸਾਰੇ ਰਸਤੇ ਅਸੀਂ ਦੱਸੇ ਹਨ ਕਿ, “ਭਾਈ, ਇਹ ‘ਦਾਦਾ ਭਗਵਾਨ ਦੇ ਅਸੀਮ ਜੈ ਜੈ ਕਾਰ ਹੋ ਬੋਲਣਾ`, ਭ੍ਰਮੰਤਰ ਬੋਲਣਾ, ਨੂੰ ਕਲਮਾਂ ਬੋਲਣਾ |
Page #35
--------------------------------------------------------------------------
________________
“ਮੈਂ” ਕੌਣ ਹਾਂ
ਅਸੀਂ ਗਿਆਨ ਦਿੰਦੇ ਹਾਂ, ਉਸ ਨਾਲ ਕਰਮ ਭਸਮੀਭੂਤ ਹੋ ਜਾਂਦੇ ਹਨ ਅਤੇ ਉਸ ਸਮੇਂ ਕਈ ਆਵਰਣ (ਪਰਤਾਂ) ਟੁੱਟ ਜਾਂਦੇ ਹਨ | ਤਦ ਭਗਵਾਨ ਦੀ ਕਿਰਪਾ ਹੋਣ ਦੇ ਨਾਲ ਹੀ ਉਹ ਖ਼ੁਦ ਜਾਗ੍ਰਿਤ ਹੋ ਜਾਂਦਾ ਹੈ | ਉਹ ਜਾਗ੍ਰਿਤੀ ਫਿਰ ਜਾਂਦੀ ਨਹੀਂ, ਜਾਗਣ ਦੇ ਬਾਅਦ ਉਹ ਜਾਂਦੀ ਨਹੀਂ ਹੈ | ਲਗਾਤਾਰ ਜਾਗ੍ਰਿਤ ਰਹਿ ਸਕਦੇ ਹਾਂ | ਯਾਅਨੀ ਨਿਰੰਤਰ ਪ੍ਰਤੀਤੀ ਰਹੇਗੀ ਹੀ | ਪ੍ਰਤੀਤੀ ਕਦੋਂ ਰਹੇ ? ਜਾਗ੍ਰਿਤੀ ਹੋਵੇ ਤਾਂ ਪ੍ਰਤੀਤੀ ਰਹੇ | ਪਹਿਲਾਂ ਜਾਗ੍ਰਿਤੀ, ਫਿਰ ਪ੍ਰਤੀਤੀ | ਫਿਰ ਅਨੁਭਵ, ਲਕਸ਼ (ਟੀਚਾ) ਅਤੇ ਪ੍ਰਤੀਤੀ ਇਹ ਤਿੰਨੋਂ ਰਹਿਣਗੇ | ਪ੍ਰਤੀਤੀ ਹਮੇਸ਼ਾਂ ਦੇ ਲਈ ਰਹੇਗੀ | ਲਕਸ਼ ਤਾਂ ਕਦੇ-ਕਦੇ ਰਹੇਗਾ | ਕੁਝ ਧੰਧੇ ਵਿੱਚ ਜਾਂ ਕਿਸੇ ਕੰਮ ਵਿੱਚ ਲੱਗੇ ਕਿ ਫਿਰ ਤੋਂ ਲਕਸ਼ ਖੁੰਝ ਜਾਈਏ ਅਤੇ ਕੰਮ ਖਤਮ ਹੋਣ ਤੇ ਫਿਰ ਤੋਂ ਲਕਸ਼ ਵਿੱਚ ਆ ਜਾਈਏ | ਅਤੇ ਅਨੁਭਵ ਤਾਂ ਕਦੋਂ ਹੋਵੇ, ਕਿ ਕੰਮ ਤੋਂ, ਸਭ ਨਿਬੇੜ ਕੇ ਇੱਕਲੇ ਬੈਠੇ ਹੋਈਏ ਤਦ ਅਨੁਭਵ ਦਾ ਸੁਆਦ ਆਏ | ਜਦੋਂ ਕਿ ਅਨੁਭਵ ਤਾਂ ਵੱਧਦਾ ਹੀ ਰਹਿੰਦਾ ਹੈ, ਕਿਉਂਕਿ ਪਹਿਲਾਂ ਚੰਦੂਲਾਲ ਕੀ ਸਨ ਅਤੇ ਅੱਜ ਚੰਦੂਲਾਲ ਕੀ ਹਨ, ਉਹ ਸਮਝ ਵਿੱਚ ਆਉਂਦਾ ਹੈ | ਤਾਂ ਇਹ ਪਰਿਵਰਤਨ ਕਿਵੇਂ ? ਆਤਮ-ਅਨੁਭਵ ਤੋਂ ਂ ਪਹਿਲਾਂ ਦੇਹ ਦਾ ਅਨੁਭਵ ਸੀ ਅਤੇ ਹੁਣ ਇਹ ਆਤਮ-ਅਨੁਭਵ ਹੈ |
ਪ੍ਰਸ਼ਨ ਕਰਤਾ : ਆਤਮਾ ਦਾ ਅਨੁਭਵ ਹੋ ਜਾਣ ਤੇ ਕੀ ਹੁੰਦਾ ਹੈ ?
ਦਾਦਾ ਸ਼੍ਰੀ : ਆਤਮਾ ਦਾ ਅਨੁਭਵ ਹੋ ਗਿਆ, ਯਾਅਨੀ ਦੇਹ ਭਰਮ (ਧਿਆਸ) ਛੁੱਟ ਗਿਆ | ਦੇਹ ਭਰਮ ਛੁੱਟ ਗਿਆ, ਯਾਅਨੀ ਕਰਮ ਬੰਨ੍ਹਣਾ ਰੁੱਕ ਗਿਆ | ਫਿਰ ਹੋਰ ਕੀ ਚਾਹੀਦਾ ਹੈ ?
27
ਆਤਮਾ-ਅਨਾਤਮਾ ਦੇ ਵਿੱਚ ਭੇਦ-ਰੇਖਾ!
ਇਹ ਅਕ੍ਰਮ ਵਿਗਿਆਨ ਹੈ, ਇਸ ਲਈ ਏਨੀ ਜਲਦੀ ਸਮਯਕਤਵ (ਮੈਂ ਕੌਣ ਹਾਂ ਦਾ ਭਾਨ ਹੋਣਾ) ਹੁੰਦਾ ਹੈ | ਵਰਨਾ ਕ੍ਰਮਿਕ ਮਾਰਗ ਵਿੱਚ ਤਾਂ, ਅੱਜ ਸਮਯਕਤਵ ਹੋ ਸਕੇ ਏਦਾਂ ਹੈ ਹੀ ਨਹੀਂ | ਇਹ ਅਕ੍ਰਮ ਵਿਗਿਆਨ ਤਾਂ ਬਹੁਤ ਉੱਚ ਕੋਟੀ ਦਾ ਵਿਗਿਆਨ ਹੈ | ਇਸ ਲਈ ਆਤਮਾ ਅਤੇ ਅਨਾਤਮਾ ਦੇ ਵਿੱਚ ਯਾਅਨੀ ਤੁਹਾਡੀ ਅਤੇ ਪਰਾਈ ਚੀਜ਼ ਇਸ ਤਰ੍ਹਾਂ ਦੋਹਾਂ ਦਾ ਵਿਭਾਜਨ ਕਰ ਦਿੰਦਾ ਹੈ | ‘ਇਹ’ ਹਿੱਸਾ ਤੁਹਾਡਾ ਅਤੇ ‘ਇਹ’ ਤੁਹਾਡਾ ਨਹੀਂ, ਅਤੇ ਵਿੱਚ ਲਾਇਨ ਆਫ਼ ਡਿਮਾਰਕੇਸ਼ਨ, ਭੇਦ-ਰੇਖਾ ਲਗਾ ਦੇਵਾਂ ਉੱਥੇ | ਫਿਰ
Page #36
--------------------------------------------------------------------------
________________
28
ਮੈਂ ਕੌਣ ਹਾਂ ਗੁਆਂਢੀ ਦੇ ਖੇਤ ਦੀ ਭਿੰਡੀ ਅਸੀਂ ਨਹੀਂ ਖਾ ਸਕਦੇ ਨਾ ?
ਮਾਰਗ - ਕੁਮ” ਅਤੇ “ਅ” ! ਤੀਰਥੰਕਰਾਂ ਦਾ ਜੋ ਗਿਆਨ ਹੈ ਉਹ ਮਿਕ ਗਿਆਨ ਹੈ | ਮਿਕ ਯਾਨੀ ਪੌੜੀ ਦਰ ਪੌੜੀ ਚੜ੍ਹਣਾ | ਜਿਵੇਂ-ਜਿਵੇਂ ਪਰੀਗ੍ਰਹਿ ਘੱਟ ਕਰਦੇ ਜਾਈਏ, ਤਿਵੇਂ-ਤਿਵੇਂ ਮੋਕਸ਼ ਦੇ ਨਜ਼ਦੀਕ ਪਹੁੰਚਾਏ, ਉਹ ਵੀ ਲੰਬੇ ਅਰਸੇ ਦੇ ਬਾਅਦ, ਅਤੇ ਇਹ ਅਕ੍ਰਮ ਵਿਗਿਆਨ ਯਾਅਨੀ ਕੀ ? ਪੌੜੀਆਂ ਨਹੀਂ ਚੜ੍ਹਣਾ, ਲਿਫਟ ਵਿੱਚ ਬੈਠ ਜਾਣਾ ਅਤੇ ਬਾਰਵੀਂ ਮੰਜ਼ਿਲ ਉੱਤੇ ਚੜ ਜਾਣਾ, ਇਹੋ ਜਿਹਾ ਲਿਫਟ ਮਾਰਗ ਨਿਕਲਿਆ ਹੈ | ਜੋ ਇਸ ਲਿਫਟ ਵਿੱਚ ਬੈਠ ਗਏ, ਉਹਨਾਂ ਦਾ ਕਲਿਆਣ ਹੋ ਗਿਆ | ਮੈਂ ਤਾਂ ਨਿਮਿਤ (ਸਬੱਬ) ਹਾਂ | ਇਸ ਲਿਫਟ ਵਿੱਚ ਜੋ ਬੈਠ ਗਏ, ਉਹਨਾਂ ਦਾ ਹੱਲ ਨਿਕਲ ਆਇਆ ਨਾ ! ਹੱਲ ਤਾਂ ਕੱਢਣਾ ਹੀ ਹੋਵੇਗਾ ਨਾ ? ਅਸੀਂ ਮੋਕਸ਼ ਵਿੱਚ ਜਾਣ ਵਾਲੇ ਹੀ ਹਾਂ, ਉਸ ਲਿਫਟ ਵਿੱਚ ਬੈਠੇ ਹੋਣ ਦਾ ਪ੍ਰਮਾਣ ਤਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ? ਉਸਦਾ ਪ੍ਰਮਾਣ ਯਾਨੀ ਕ੍ਰੋਧ-ਮਾਨ-ਮਾਇਆਲੋਭ ਨਾ ਹੋਵੇ, ਆਰਤਧਿਆਨ-ਰੋਧਿਆਨ ਨਾ ਹੋਵੇ | ਯਾਅਨੀ ਪੂਰਾ ਕੰਮ ਹੋ ਗਿਆ ਨਾ ?
| ਜੋ ਮੈਨੂੰ ਮਿਲਿਆ ਉਹੀ ਪਾਤਰ ! ਪ੍ਰਸ਼ਨ ਕਰਤਾ : ਇਹ ਮਾਰਗ ਏਨਾ ਸੌਖਾ ਹੈ, ਤਾਂ ਫਿਰ ਕੋਈ ਅਧਿਕਾਰ (ਪਾਤਰਤਾ) ਜੈਸਾ ਵੇਖਣਾ ਹੀ ਨਹੀਂ ? ਹਰ ਕਿਸੇ ਦੇ ਲਈ ਇਹ ਸੰਭਵ ਹੈ ? ਦਾਦਾ ਸ੍ਰੀ : ਲੋਕ ਮੈਨੂੰ ਪੁੱਛਦੇ ਹਨ ਕਿ, ਕੀ ਮੈਂ ਅਧਿਕਾਰੀ (ਪਾਤਰ) ਹਾਂ ? ਤਦ ਮੈਂ ਕਿਹਾ, “ਮੈਨੂੰ ਮਿਲਿਆ, ਇਸ ਲਈ ਤੂੰ ਅਧਿਕਾਰੀ |ਇਹ ਮਿਲਣਾ, ਉਹ ਸਾਇੰਟਫ਼ਿਕ ਸਰਕਮਸਟੈਨਸ਼ਿਯਲ ਐਵੀਡੈਂਸ ਹਨ ਇਸਦੇ ਪਿੱਛੇ | ਇਸ ਲਈ ਸਾਨੂੰ ਜੋ ਕੋਈ ਮਿਲਿਆ, ਉਸਨੂੰ ਅਧਿਕਾਰੀ ਸਮਝਿਆ ਜਾਂਦਾ ਹੈ | ਜੋ ਨਹੀਂ ਮਿਲਿਆ ਉਹ ਅਧਿਕਾਰੀ ਨਹੀਂ ਹੈ | ਉਹ ਕਿਸ ਆਧਾਰ ਤੇ ਮਿਲਦਾ ਹੈ ? ਉਹ ਅਧਿਕਾਰੀ ਹੈ, ਇਸੇ ਆਧਾਰ ਤੇ ਤਾਂ ਮੈਨੂੰ ਮਿਲਦਾ ਹੈ | ਮੈਨੂੰ ਮਿਲਣ ਤੇ ਵੀ ਜੇ ਉਸਨੂੰ ਪ੍ਰਾਪਤੀ ਨਹੀਂ ਹੁੰਦੀ, ਤਾਂ ਫਿਰ ਉਸਦਾ ਅੰਤਰਾਏ ਕਰਮ ਅੜਿੱਕਾ (ਬਾਧਕ) ਰੂਪ ਹੈ |
Page #37
--------------------------------------------------------------------------
________________
29
ਮੈਂ ਕੌਣ ਹਾਂ ਕੁਮ ਵਿੱਚ ਕਰਨ ਦਾ ਅਤੇ ਅਕ੍ਰਮ ਵਿੱਚ...
ਇਕ ਭਾਈ ਨੇ ਇਕ ਵਾਰੀ ਪ੍ਰਸ਼ਨ ਕੀਤਾ ਕਿ ਕ੍ਰਮ ਅਤੇ ਅਕ੍ਰਮ ਵਿੱਚ ਫ਼ਰਕ ਕੀ ਹੈ ? ਤਦ ਮੈਂ ਦੱਸਿਆ ਕਿ, ਮ ਮਤਲਬ ਜਿਵੇਂ ਕਿ ਸਾਰੇ ਕਹਿੰਦੇ ਹਨ ਕਿ ਇਹ ਉਲਟਾ (ਗਲਤ) ਛੱਡੋ ਅਤੇ ਸਿੱਧਾ (ਸਹੀ) ਕਰੋ | ਸਾਰੇ ਇਹੀ ਕਿਹਾ ਕਰਨ ਬਾਰ-ਬਾਰ, ਉਸਦਾ ਨਾਂ ਮਿਕ ਮਾਰਗ | ਕ੍ਰਮ ਮਤਲਬ ਸਭ ਛੱਡਣ ਨੂੰ ਕਹਿਣ, ਇਹ ਕਪਟ-ਲੋਭ ਛੱਡੋ, ਅਤੇ ਚੰਗਾ ਕਰੋ | ਇਹੀ ਤੁਸੀਂ ਦੇਖਿਆ ਨਾ ਅੱਜ ਤੱਕ ? ਅਤੇ ਇਹ ਅਕ੍ਰਮ ਮਤਲਬ, ਕਰਨਾ ਨਹੀਂ, ਮੀ-ਸੀ-ਕਰੋਤਿ ਨਹੀਂ ! ਜੇਬ ਕੱਟਣ ਤੇ ਅਕ੍ਰਮ ਵਿੱਚ ਕਹਾਂਗੇ, “ਉਸਨੇ ਕੱਟੀ ਨਹੀਂ ਅਤੇ ਮੇਰੀ ਕੱਟੀ ਨਹੀਂ ਅਤੇ ਕ੍ਰਮ ਵਿੱਚ ਤਾਂ ਏਦਾਂ ਕਹਿਏ ਕਿ, “ਉਸਨੇ ਕੱਟੀ ਅਤੇ ਮੇਰੀ ਕੱਟੀ |
ਇਹ ਅਕ੍ਰਮ ਵਿਗਿਆਨ ਲਾਟਰੀ ਦੇ ਸਮਾਨ ਹੈ | ਲਾਟਰੀ ਵਿੱਚ ਇਨਾਂ ਮਿਲੇ, ਉਸ ਵਿੱਚ ਉਸਨੇ ਕੋਈ ਮਿਹਨਤ ਕੀਤੀ ਸੀ ? ਰੁਪਿਆ ਉਸਨੇ ਵੀ ਦਿੱਤਾ ਸੀ ਅਤੇ ਹੋਰਾਂ ਨੇ ਵੀ ਰੁਪਿਆ ਦਿੱਤਾ ਸੀ, ਪਰ ਉਸਦਾ ਚੱਲ ਨਿਕਲਿਆ | ਏਦਾਂ ਇਹ ਅਕ੍ਰਮ ਵਿਗਿਆਨ, ਤੁਰੰਤ ਹੀ ਮੋਕਸ਼ ਦੇ ਦਿੰਦਾ ਹੈ, ਨਕਦ ਹੀ !
ਅਮ ਨਾਲ ਅਮੂਲ ਪਰਿਵਰਤਨ ! ਅਕ੍ਰਮ ਵਿਗਿਆਨ ਤਾਂ ਬਹੁਤ ਵੱਡਾ ਅਜੂਬਾ ਕਹਾਉਂਦਾ ਹੈ | ਇੱਥੇ ‘ਆਤਮ ਗਿਆਨ ਲੈਣ ਤੋਂ ਬਾਅਦ ਦੂਜੇ ਦਿਨ ਤੋਂ ਮਨੁੱਖ ਵਿੱਚ ਪਰਿਵਰਤਨ ਹੋ ਜਾਂਦਾ ਹੈ | ਇਹ ਸੁਣਦੇ ਹੀ ਲੋਕਾਂ ਨੂੰ ਇਹ ਵਿਗਿਆਨ ਸਵੀਕਾਰ ਹੋ ਜਾਂਦਾ ਹੈ ਅਤੇ ਇੱਥੇ ਖਿੱਚੇ ਚਲੇ ਆਉਂਦੇ ਹਨ।
ਅਮ ਮਾਰਗ, ਵਿਸ਼ਵ ਵਿਆਪੀ !
ਇਹ ਸੰਜੋਗ ਤਾਂ ਬਹੁਤ ਉੱਚ-ਕੋਟੀ ਦਾ ਬਣਿਆ ਹੈ | ਇਹੋ ਜਿਹਾ ਹੋਰ ਕਿਸੇ ਜਗ੍ਹਾ ਹੋਇਆ ਨਹੀਂ ਹੈ | ਇੱਕ ਹੀ ਮਨੁੱਖ, ਦਾਦਾਜੀ` ਇੱਕਲੇ ਹੀ ਕੰਮ ਕਰ ਸਕਣ, ਦੂਜਾ ਨਹੀਂ ਕਰ ਸਕਦਾ |
Page #38
--------------------------------------------------------------------------
________________
30
ਮੈਂ ਕੌਣ ਹਾਂ
ਪ੍ਰਸ਼ਨ ਕਰਤਾ : ਬਾਅਦ ਵਿੱਚ ਵੀ ਦਾਦਾਜੀ ਦੀ ਕਿਰਪਾ ਰਹੇਗੀ ਨਾ ? ਤੁਹਾਡੇ ਬਾਅਦ ਕੀ ਹੋਵੇਗਾ ? ਦਾਦਾ ਸ੍ਰੀ : ਇਹ ਮਾਰਗ ਤਾਂ ਚੱਲਦਾ ਰਹੇਗਾ | ਮੇਰੀ ਇੱਛਾ ਹੈ ਕਿ ਕੋਈ ਵੀ ਤਿਆਰ ਹੋ ਜਾਏ, ਪਿੱਛੋਂ ਮਾਰਗ ਚਲਾਉਣ ਵਾਲਾ ਚਾਹੀਦਾ ਹੈ ਨਾ ? ਪ੍ਰਸ਼ਨ ਕਰਤਾ : ਚਾਹੀਦਾ | ਦਾਦਾ ਸ੍ਰੀ : ਮੇਰੀ ਇਛਾ ਪੂਰੀ ਹੋ ਜਾਏਗੀ | ਪ੍ਰਸ਼ਨ ਕਰਤਾ : “ਅਕ੍ਰਮ ਵਿਗਿਆਨ ਜੇ ਚਾਲੂ ਰਹੇਗਾ, ਤਾਂ ਉਹ ਨਿਮਿਤ ਨਾਲ ਚਾਲੂ ਰਹੇਗਾ ! ਦਾਦਾ ਸ੍ਰੀ : ਅਕ੍ਰਮ ਵਿਗਿਆਨ’ ਚਾਲੂ ਹੀ ਰਹੇਗਾ | ਅਕ੍ਰਮ ਵਿਗਿਆਨ ਸਾਲ ਦੋ ਸਾਲ ਏਦਾਂ ਹੀ ਚੱਲਦਾ ਰਿਹਾ ਤਾਂ ਸਾਰੀ ਦੁਨੀਆ ਵਿੱਚ ਇਸਦੀਆਂ ਹੀ ਗੱਲਾਂ ਚੱਲਣਗੀਆਂ ਅਤੇ ਪੁੱਜ ਜਾਏਗਾ ਚਰਮ ਤੱਕ ਫੈਲ ਜਾਏਗਾ ਸਭ ਜਗਾ) | ਕਿਉਂਕਿ ਜਿਵੇਂ ਝੂਠੀ ਗੱਲ ਸਿਰ ਚੜ ਕੇ ਬੋਲਦੀ ਹੈ, ਉਸੇ ਤਰ੍ਹਾਂ ਸੱਚੀ ਗਲ ਵੀ ਸਿਰ ਚੜ੍ਹ ਕੇ ਬੋਲਦੀ ਹੈ | ਸੱਚੀ ਗੱਲ ਦਾ ਅਮਲ ਦੇਰ ਨਾਲ ਹੁੰਦਾ ਹੈ ਅਤੇ ਝੂਠੀ ਗੱਲ ਦਾ ਅਮਲ ਜਲਦੀ ਹੁੰਦਾ ਹੈ |
ਅਮ ਦੁਆਰਾ ਇਸਤਰੀ ਦਾ ਵੀ ਮੋਕਸ਼
ਲੋਕ ਕਹਿੰਦੇ ਹਨ ਕਿ ਮੋਕਸ਼ ਪੁਰਖ ਦਾ ਹੀ ਹੁੰਦਾ ਹੈ, ਇਸਤਰੀਆਂ ਦਾ ਮੋਕਸ਼ ਨਹੀਂ ਹੁੰਦਾ | ਇਸ ਤੇ ਮੈਂ ਕਹਿੰਦਾ ਹਾਂ ਕਿ ਇਸਤਰੀਆਂ ਦਾ ਵੀ ਮੋਕਸ਼ ਹੁੰਦਾ ਹੈ | ਕਿਉਂ ਨਹੀਂ ਹੋਵੇਗਾ ? ਤਦ ਕਹਿੰਦੇ ਹਨ, ਉਹਨਾਂ ਦੀ ਕਪਟ ਦੀ ਅਤੇ ਮੋਹ ਦੀ ਗ੍ਰੰਥੀ (ਗੰਢ) ਬਹੁਤ ਵੱਡੀ ਹੈ | ਪੁਰਖ਼ ਦੀ ਛੋਟੀ ਗੰਢ ਹੁੰਦੀ ਹੈ, ਤਾਂ ਉਹਨਾਂ ਦੀ ਓਨੀ ਵੱਡੀ ਸੂਰਨ (ਜਿੰਮੀਕੰਦ) ਜਿੰਨੀ ਹੁੰਦੀ ਹੈ |
ਇਸਤਰੀ ਵੀ ਮੋਕਸ਼ ਵਿੱਚ ਜਾਏਗੀ | ਭਾਵੇਂ ਹੀ ਸਾਰੇ ਮਨਾ ਕਰਦੇ ਹੋਣ, ਪਰ ਇਸਤਰੀ ਮੋਕਸ਼ ਦੇ ਲਾਇਕ ਹੈ | ਕਿਉਂਕਿ ਉਹ ਆਤਮਾ ਹੈ ਅਤੇ ਪੁਰਖ਼ ਦੇ ਨਾਲ ਸੰਪਰਕ ਵਿੱਚ ਆਈ ਹੈ, ਇਸ ਲਈ ਉਸਦਾ ਵੀ ਹੱਲ ਨਿਕਲੇਗਾ, ਪਰ ਇਸਤਰੀ ਪ੍ਰਕ੍ਰਿਤੀ ਵਿੱਚ ਮੋਹ ਬਲਵਾਨ ਹੋਣ ਕਰਕੇ ਜ਼ਿਆਦਾ ਵਕਤ ਲੱਗੇਗਾ |
Page #39
--------------------------------------------------------------------------
________________
31
“ਮੈਂ” ਕੌਣ ਹਾਂ
ਕੰਮ ਕੱਢ ਲਵੋ !
ਆਪਣਾ ਕੰਮ ਕੱਢ ਲੈਣਾ, ਜਦੋਂ ਜ਼ਰੂਰਤ ਹੋਵੇ ਤਦ | ਏਦਾਂ ਵੀ ਨਹੀਂ ਹੈ ਕਿ ਤੁਸੀਂ ਜ਼ਰੂਰ ਆਉਣਾ ਹੀ | ਤੁਹਾਨੂੰ ਠੀਕ ਲੱਗੇ ਤਾਂ ਆਉਣਾ | ਅਤੇ ਸੰਸਾਰ ਪਸੰਦ ਹੋਵੇ, ਰਾਸ ਆਉਂਦਾ ਹੋਵੇ (ਜੱਚਦਾ ਹੋਵੇ), ਉਦੋਂ ਤੱਕ ਉਹ ਵਪਾਰ ਚਲਾਉਂਦੇ ਰਹਿਣਾ | ਸਾਨੂੰ ਏਦਾਂ ਨਹੀਂ ਹੈ ਕਿ ਤੁਸੀਂ ਏਦਾਂ ਹੀ ਕਰੋ | ਅਤੇ ਅਸੀਂ ਤੁਹਾਨੂੰ ਚਿੱਠੀ ਵੀ ਲਿਖਣ ਵਾਲੇ ਨਹੀਂ | ਇੱਥੇ ਆਏ ਹੋ ਤਾਂ ਤੁਹਾਨੂੰ ਕਹਾਂਗੇ ਕਿ, “ਭਾਈ, ਲਾਭ ਲੈ ਲਵੋ |' ਏਨਾ ਹੀ ਕਹਾਂਗੇ ਤੁਹਾਨੂੰ | ਹਜ਼ਾਰਾਂ ਸਾਲਾਂ ਵਿੱਚ ਇਹੋ ਜਿਹਾ ਵਿਗਿਆਨ ਪ੍ਰਗਟ ਨਹੀਂ ਹੋਇਆ ਹੈ | ਇਸ ਲਈ ਮੈਂ ਕਹਿੰਦਾ ਹਾਂ ਕਿ ਪਿੱਛੇ ਜੋ ਵੀ ਹੋਣਾ ਹੋਵੇ ਸੋ ਹੋਵੇ, ਪਰ ਇਹ ਕੰਮ ਕੱਢ ਲੈਣ ਜਿਹਾ ਹੈ | (9) ‘ਗਿਆਨੀ ਪੁਰਖ਼ ' ਕੌਣ ?
ਸੰਤ ਪੁਰਖ਼ : ਗਿਆਨੀ ਪੁਰਖ਼ !
ਪ੍ਰਸ਼ਨ ਕਰਤਾ : ਇਹ ਜੋ ਸੰਤ ਹੋ ਗਏ ਸਾਰੇ, ਉਹਨਾਂ ਵਿੱਚ ਅਤੇ ਗਿਆਨੀ ਵਿੱਚ ਕਿੰਨਾ ਅੰਤਰ ?
ਦਾਦਾ ਸ੍ਰੀ : ਸੰਤ ਕਿਸਦਾ ਨਾਂ, ਕਿ ਜੋ ਬੁਰਾਈ ਛੁਡਾਵੇ ਅਤੇ ਚੰਗਿਆਈ ਸਿਖਾਏ | ਗਲਤ ਕਰਨਾ ਛੁਡਾਏ ਅਤੇ ਚੰਗਾ ਕਰਨਾ ਸਿਖਾਏ, ਉਸਦਾ ਨਾਂ ਸੰਤ |
ਪ੍ਰਸ਼ਨ ਕਰਤਾ : ਅਰਥਾਤ ਪਾਪ ਕਰਮ ਤੋਂ ਬਚਾਏ ਉਹ ਸੰਤ ? ਦਾਦਾ ਸ੍ਰੀ : ਹਾਂ, ਪਾਪ ਕਰਮ ਤੋਂ ਬਚਾਏ ਉਹ ਸੰਤ, ਪਰ ਪਾਪ-ਪੁੰਨ, ਦੋਹਾਂ ਤੋਂ ਬਚਾਏ, ਉਸਦਾ ਨਾਂ ਗਿਆਨੀ ਪੁਰਖ਼ |
ਸੰਤ ਪੁਰਖ਼ ਸਹੀ ਰਾਹ ਦੱਸੇ ਅਤੇ ਗਿਆਨੀ ਪੁਰਖ਼ ਮੁਕਤੀ ਦਿਵਾ ਦੇਣ | ਸੰਤ ਤਾਂ ਰਾਹਗੀਰ ਕਹਾਉਂਦੇ ਹਨ | ਰਾਹਗੀਰ ਮਤਲਬ ਉਹ ਖ਼ੁਦ ਚੱਲੇ ਅਤੇ ਦੂਜੇ ਰਾਹਗੀਰ ਨੂੰ ਕਹੇ, ‘ਚੱਲੋ, ਤੁਸੀਂ ਮੇਰੇ ਨਾਲ |' ਅਤੇ ਗਿਆਨੀ ਪੁਰਖ਼ ਤਾਂ ਆਖ਼ਰੀ ਸਟੇਸ਼ਨ ਕਹਾਉਣ, ਉੱਥੇ ਤਾਂ ਆਪਣਾ ਕੰਮ ਹੀ ਨਿਕਲ ਜਾਏ | ਸੱਚਾ, ਬਿਲਕੁਲ ਸੱਚਾ ਸੰਤ ਕੌਣ ? ਜੋ ਮਮਤਾ ਰਹਿਤ ਹੋਵੇ | ਅਤੇ ਜੋ ਦੂਸਰੇ ਹਨ, ਉਹ ਥੋੜੀ-ਬਹੁਤ ਮਮਤਾ ਵਾਲੇ ਹੁੰਦੇ ਹਨ | ਅਤੇ ਸੱਚਾ ਗਿਆਨੀ ਕੌਣ ? ਜਿਸਦੇ ਹੰਕਾਰ ਅਤੇ ਮਮਤਾ ਦੋਨੋਂ ਨਹੀਂ ਹੁੰਦੇ |
Page #40
--------------------------------------------------------------------------
________________
“ਮੈਂ” ਕੌਣ ਹਾਂ
ਇਸ ਲਈ ਸੰਤਾਂ ਨੂੰ ਗਿਆਨੀ ਪੁਰਖ਼ ਨਹੀਂ ਕਿਹਾ ਜਾ ਸਕਦਾ | ਸੰਤਾਂ ਨੂੰ ਆਤਮਾ ਦਾ ਭਾਨ ਨਹੀਂ ਹੁੰਦਾ | ਉਹ ਸੰਤ ਵੀ ਜਦੋਂ ਕਦੇ ਗਿਆਨੀ ਪੁਰਖ਼ ਨੂੰ ਮਿਲਣਗੇ, ਤਦ ਉਹਨਾਂ ਦਾ ਹੱਲ ਨਿਕਲੇਗਾ | ਸੰਤਾਂ ਨੂੰ ਵੀ ਇਹਨਾਂ ਦੀ ਜ਼ਰੂਰਤ ਹੈ | ਸਾਰਿਆਂ ਨੂੰ ਇੱਥੇ ਆਉਣਾ ਪਏ, ਛੁਟਕਾਰਾ ਹੀ ਨਹੀਂ ਨਾ ! ਹਰੇਕ ਦੀ ਇੱਛਾ ਇਹੀ ਹੁੰਦੀ ਹੈ | ਗਿਆਨੀ ਪੁਰਖ਼ ਦੁਨੀਆਂ ਦਾ ਅਜੂਬਾ ਕਹਾਉਂਦੇ ਹਨ | ਗਿਆਨੀ ਪੁਰਖ਼ ਪ੍ਰਗਟ ਦੀਵਾ ਕਹਾਉਂਦੇ ਹਨ |
32
ਗਿਆਨੀ ਪੁਰਖ਼ ਦੀ ਪਛਾਣ !
ਪ੍ਰਸ਼ਨ ਕਰਤਾ : ਗਿਆਨੀ ਪੁਰਖ਼ ਨੂੰ ਕਿਸ ਤਰ੍ਹਾਂ ਪਛਾਈਏ ?
ਦਾਦਾ ਸ੍ਰੀ : ਕਿਸ ਤਰ੍ਹਾਂ ਪਹਿਚਾਣਾਂਗੇ ? ਗਿਆਨੀ ਪੁਰਖ਼ ਤਾਂ ਬਿਨਾਂ ਕੁਝ ਕੀਤੇ ਹੀ ਪਛਾਣੇ ਜਾਣ ਇਹੋ ਜਿਹੇ ਹੁੰਦੇ ਹਨ | ਉਹਨਾਂ ਦੀ ਸੁਗੰਧ ਹੀ, ਪਛਾਈ ਜਾਏ ਇਹੋ ਜਿਹੀ ਹੁੰਦੀ ਹੈ | ਉਹਨਾਂ ਦਾ ਵਾਤਾਵਰਨ ਕੁਝ ਹੋਰ ਹੀ ਹੁੰਦਾ ਹੈ | ਉਹਨਾਂ ਦੀ ਬਾਈ ਵੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ | ਉਹਨਾਂ ਦੇ ਸ਼ਬਦਾਂ ਤੋਂ ਪਤਾ ਚੱਲ ਜਾਏ | ਓਏ, ਉਹਨਾਂ ਦੀਆਂ ਅੱਖਾਂ ਦੇਖਦੇ ਹੀ ਪਤਾ ਚੱਲ ਜਾਏ | ਗਿਆਨੀ ਬਹੁਤ ਹੀ ਵਿਸ਼ਵਾਸਯੋਗ ਹੁੰਦੇ ਹਨ, ਜ਼ਬਰਦਸਤ ਵਿਸ਼ਵਾਸਯੋਗ ! ਅਤੇ ਉਹਨਾਂ ਦਾ ਹਰ ਸ਼ਬਦ ਸ਼ਾਸਤਰ ਰੂਪ ਹੁੰਦਾ ਹੈ, ਜੇ ਸਮਝ ਵਿੱਚ ਆਏ ਤਾਂ | ਉਹਨਾਂ ਦੀ ਵਾਈ - ਵਰਤਣ ਅਤੇ ਵਿਨਯ ਮਨੋਹਰ ਹੁੰਦਾ ਹੈ, ਮਨ ਨੂੰ ਹਰਨ (ਮੋਹ ਲੈਣ ਵਾਲਾ) ਵਾਲਾ ਹੁੰਦਾ ਹੈ | ਇਹੋ ਜਿਹੇ ਬਹੁਤ ਸਾਰੇ ਲੱਛਣ ਹੁੰਦੇ ਹਨ | ਗਿਆਨੀ ਪੁਰਖ਼ ਵਿੱਚ ਬੁੱਧੀ ਲੇਸ਼ ਮਾਤਰ ਨਹੀਂ ਹੁੰਦੀ ! ਉਹ ਅਬੁੱਧ (ਬਿਨਾਂ ਬੁੱਧੀ ਵਾਲੇ) ਹੁੰਦੇ ਹਨ | ਬੁੱਧੀ ਲੇਸ਼ ਮਾਤਰ ਨਾ ਹੋਵੇ ਇਹੋ ਜਿਹੇ ਕਿੰਨੇ ਲੋਕ ਹੋਣਗੇ ? ਕਦੇ ਕਦਾਈਂ ਕਿਸੇ ਦਾ ਜਨਮ ਹੁੰਦਾ ਹੈ ਇਹੋ ਜਿਹਾ, ਅਤੇ ਉਦੋਂ ਲੋਕਾਂ ਦਾ ਕਲਿਆਣ ਹੋ ਜਾਂਦਾ ਹੈ | ਤਦ ਲੱਖਾਂ ਮਨੁੱਖ (ਸੰਸਾਰ ਸਾਗਰ) ਤੈਰ ਕੇ ਪਾਰ ਨਿਕਲ ਜਾਂਦੇ ਹਨ | ਗਿਆਨੀ ਪੁਰਖ਼ ਬਿਨਾਂ ਹੰਕਾਰ ਦੇ ਹੁੰਦੇ ਹਨ, ਜ਼ਰਾ ਜਿੰਨਾ ਵੀ ਹੰਕਾਰ ਨਹੀਂ ਹੁੰਦਾ ਹੈ | ਵੈਸੇ ਤਾਂ ਹੰਕਾਰ ਬਿਨਾਂ ਕੋਈ ਮਨੁੱਖ ਇਸ ਸੰਸਾਰ ਵਿੱਚ ਹੁੰਦਾ ਹੀ ਨਹੀਂ | ਕੇਵਲ ਗਿਆਨੀ ਪੁਰਖ਼ ਹੀ ਹੰਕਾਰ ਤੋਂ ਬਿਨਾਂ ਹੁੰਦੇ ਹਨ |
ਗਿਆਨੀ ਪੁਰਖ਼ ਤਾਂ ਹਜ਼ਾਰਾਂ ਸਾਲਾਂ ਵਿੱਚ ਇੱਕ-ਅੱਧਾ ਪੈਦਾ ਹੁੰਦਾ ਹੈ | ਬਾਕੀ,
Page #41
--------------------------------------------------------------------------
________________
ਮੈਂ ਕੌਣ ਹਾਂ ਸੰਤ, ਸ਼ਾਸਤਰ ਗਿਆਨੀ ਤਾਂ ਅਨੇਕਾਂ ਹੁੰਦੇ ਹਨ | ਸਾਡੇ ਇੱਥੇ ਸ਼ਾਸਤਰ ਦੇ ਗਿਆਨੀ ਤਾਂ ਬਹੁਤ ਹਨ ਪਰ ਆਤਮਾ ਦੇ ਗਿਆਨੀ ਨਹੀਂ ਹਨ । ਜੋ ਆਤਮਾ ਦੇ ਗਿਆਨੀ ਹੋਣਗੇ ਨਾ, ਉਹ ਤਾਂ ਪਰਮ ਸੁਖੀ ਹੋਣਗੇ, ਉਹਨਾਂ ਨੂੰ ਦੁੱਖ ਜ਼ਰਾ ਜਿੰਨਾ ਨਹੀਂ ਹੋਵੇਗਾ | ਇਸ ਲਈ ਇੱਥੇ ਆਪਣਾ ਕਲਿਆਣ ਹੋ ਜਾਏ । ਜੋ ਖੁਦ ਆਪਣਾ ਕਲਿਆਣ ਕਰਕੇ ਬੈਠੇ ਹੋਣ, ਉਹ ਹੀ ਸਾਡਾ ਕਲਿਆਣ ਕਰ ਸਕਦੇ ਹਨ | ਖ਼ੁਦ ਪਾਰ ਉਤਰੇ ਹੋਣ, ਉਹ ਸਾਨੂੰ ਤਾਰ ਸਕਦੇ ਹਨ | ਵਰਨਾ ਜੋ ਖ਼ੁਦ ਡੁੱਬ ਰਿਹਾ ਹੋਵੇ, ਉਹ ਕਦੇ ਵੀ ਨਹੀਂ ਤਾਰੇਗਾ
(10) “ਦਾਦਾ ਭਗਵਾਨਾ ਕੌਣ ?
“ਮੈਂ” ਅਤੇ “ਦਾਦਾ ਭਗਵਾਨ’, ਨਹੀਂ ਇੱਕ ਓਏ ! ਪ੍ਰਸ਼ਨ ਕਰਤਾ : ਤਾਂ ਤੁਸੀਂ ਭਗਵਾਨ ਕਿਸ ਤਰ੍ਹਾਂ ਕਹਾਉਂਦੇ ਹੋ ? ਦਾਦਾ ਸ੍ਰੀ : ਮੈਂ ਖ਼ੁਦ ਭਗਵਾਨ ਨਹੀਂ ਹਾਂ | ਭਗਵਾਨ ਨੂੰ ਦਾ ਭਗਵਾਨ ਨੂੰ ਤਾਂ ਮੈਂ ਵੀ ਨਮਸਕਾਰ ਕਰਦਾ ਹਾਂ । ਮੈਂ ਖ਼ੁਦ ਤਿੰਨ ਸੌ ਛਪੰਜਾ ਡਿਗਰੀ ਤੇ ਹਾਂ ਅਤੇ “ਦਾਦਾ ਭਗਵਾਨ ਤਿੰਨ ਸੌ ਸੱਠ ਡਿਗਰੀ ਤੇ ਹਨ | ਮੇਰੀ ਚਾਰ ਡਿਗਰੀ ਘੱਟ ਹੈ, ਇਸ ਲਈ ਮੈਂ ‘ਦਾਦਾ ਭਗਵਾਨ ਨੂੰ ਨਮਸਕਾਰ ਕਰਦਾ ਹਾਂ । ਪ੍ਰਸ਼ਨ ਕਰਤਾ : ਉਹ ਕਿਸ ਲਈ ? ਦਾਦਾ ਸ੍ਰੀ : ਕਿਉਂਕਿ ਮੈਨੂੰ ਤਾਂ ਚਾਰ ਡਿਗਰੀ ਪੂਰੀ ਕਰਨੀ ਹੈ | ਮੈਨੂੰ ਪੂਰੀ ਤਾਂ ਕਰਨੀ ਪਏਗੀ ਨਾ ? ਚਾਰ ਡਿਗਰੀ ਘਟ ਰਹੀ, ਪਾਸ ਨਹੀਂ ਹੋਇਆ ਪਰ ਪਾਸ ਹੋਏ ਬਿਨਾਂ ਛੁਟਕਾਰਾ ਹੈ ? ਪ੍ਰਸ਼ਨ ਕਰਤਾ : ਕੀ ਤੁਹਾਨੂੰ ਭਗਵਾਨ ਹੋਣ ਦਾ ਮੋਹ ਹੈ ? ਦਾਦਾ ਸ੍ਰੀ : ਮੈਨੂੰ ਤਾਂ ਭਗਵਾਨ ਹੋਣਾ ਬਹੁਤ ਭਾਰ (ਬੋਝ) ਲੱਗਦਾ ਹੈ | ਮੈਂ ਤਾਂ ਲਘੂਮ (ਛੋਟੇ ਤੋਂ ਛੋਟਾ) ਪੁਰਖ ਹਾਂ | ਇਸ ਦੁਨੀਆ ਵਿੱਚ ਮੇਰੇ ਤੋਂ ਕੋਈ ਛੋਟਾ (ਲਘੂ) ਨਹੀਂ ਹੈ ਇਹੋ ਜਿਹਾ ਲਘੂਤਮ (ਛੋਟੇ ਤੋਂ ਛੋਟਾ) ਹਾਂ | ਅਰਥਾਤ ਭਗਵਾਨ ਹੋਣਾ ਮੈਨੂੰ ਬੋਝ ਜਿਹਾ ਲੱਗੇ, ਉਲਟਾ ਸ਼ਰਮ ਆਉਂਦੀ ਹੈ । ਪ੍ਰਸ਼ਨ ਕਰਤਾ : ਭਗਵਾਨ ਨਹੀਂ ਹੋਣਾ ਹੋਵੇ ਤਾਂ ਫਿਰ ਇਹ ਚਾਰ ਡਿਗਰੀ ਪੂਰੀ ਕਰਨ
Page #42
--------------------------------------------------------------------------
________________
34
ਮੈਂ ਕੌਣ ਹਾਂ ਦਾ ਪੁਰਸ਼ਾਰਥ ਕਿਸ ਲਈ ਕਰਨਾ ਹੈ ? ਦਾਦਾ ਸ੍ਰੀ : ਉਹ ਤਾਂ ਮੋਕਸ਼ ਵਿੱਚ ਜਾਣ ਦੇ ਲਈ | ਮੈਨੂੰ ਭਗਵਾਨ ਹੋ ਕੇ ਕੀ ਕਰਨਾ ਹੈ ? ਭਗਵਾਨ ਤਾਂ, ਭਗਵਤ ਗੁਣ ਧਾਰਨ ਕਰਦੇ ਹੋਣ, ਉਹ ਸਾਰੇ ਭਗਵਾਨ ਹੁੰਦੇ ਹਨ | ਭਗਵਾਨ ਸ਼ਬਦ ਵਿਸ਼ੇਸ਼ਣ ਹੈ । ਕੋਈ ਵੀ ਮਨੁੱਖ ਉਸਦੇ ਯੋਗ ਵਾਲਾ ਹੋਵੇ, ਤਾਂ ਲੋਕ ਉਸਨੂੰ ਭਗਵਾਨ ਕਹਿੰਦੇ ਹੀ ਹਨ |
ਇੱਥੇ ਪ੍ਰਗਟ ਹੋਏ, ਚੌਦਾਂ ਲੋਕ ਦੇ ਨਾਥ ! ਪ੍ਰਸ਼ਨ ਕਰਤਾ : “ਦਾਦਾ ਭਗਵਾਨ’ ਸ਼ਬਦ ਪ੍ਰਯੋਗ ਕਿਸ ਦੇ ਲਈ ਕੀਤਾ ਗਿਆ ਹੈ ? ਦਾਦਾ ਸ੍ਰੀ : “ਦਾਦਾ ਭਗਵਾਨ ਦੇ ਲਈ | ਮੇਰੇ ਲਈ ਨਹੀਂ, ਮੈਂ ਤਾਂ ਗਿਆਨੀ ਪੁਰਖ ਹਾਂ । ਪ੍ਰਸ਼ਨ ਕਰਤਾ : ਕਿਹੜੇ ਭਗਵਾਨ ? ਦਾਦਾ ਸ੍ਰੀ : “ਦਾਦਾ ਭਗਵਾਨ’, ਜੋ ਚੌਦਾਂ ਲੋਕ ਦੇ ਨਾਥ ਹਨ | ਉਹ ਤੁਹਾਡੇ ਵਿੱਚ ਵੀ ਹਨ, ਪਰ ਤੁਹਾਡੇ ਵਿੱਚ ਪ੍ਰਗਟ ਨਹੀਂ ਹੋਏ | ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ਇੱਥੇ ਵਿਅਕਤ (ਪ੍ਰਗਟ) ਹੋਏ ਹਨ | ਵਿਅਕਤ (ਪ੍ਰਗਟ) ਹੋਏ, ਉਹ ਫਲ ਦੇਣ, ਇਹੋ ਜਿਹੇ ਹਨ | ਇੱਕ ਵਾਰੀਂ ਵੀ ਉਹਨਾਂ ਦਾ ਨਾਂ ਲਵੋ ਤਾਂ ਵੀ ਕੰਮ ਨਿਕਲ ਜਾਏ ਏਦਾਂ ਹੈ । ਪਰ ਪਛਾਣ ਕਰਕੇ ਬੋਲਣ ਤੇ ਤਾਂ ਕਲਿਆਣ ਹੋ ਜਾਏ ਅਤੇ ਸੰਸਾਰਿਕ ਚੀਜ਼ਾਂ ਦੀ ਜੇ ਰੁਕਾਵਟ ਹੋਵੇ ਤਾਂ ਉਹ ਵੀ ਦੂਰ ਹੋ ਜਾਏ | ਪਰ ਉਹਨਾਂ ਵਿੱਚ ਲੋਭ ਨਾ ਕਰਨਾ ਅਤੇ ਲੋਭ ਕਰਨ ਗਏ ਤਾਂ ਅੰਤ ਹੀ ਨਹੀਂ ਆਏਗਾ । ਤੁਹਾਡੀ ਸਮਝ ਵਿੱਚ ਆਇਆ, ਦਾਦਾ ਭਗਵਾਨ ਕੀ ਹਨ ?
| ਇਹ ਦਿਖਾਈ ਦਿੰਦੇ ਹਨ, ਉਹ “ਦਾਦਾ ਭਗਵਾਨ ਨਹੀਂ ਹਨ । ਤੁਸੀਂ, ਇਹ ਜੋ ਦਿਖਾਈ ਦਿੰਦੇ ਹਨ, ਉਹਨਾਂ ਨੂੰ “ਦਾਦਾ ਭਗਵਾਨ ਸਮਝਦੇ ਹੋਵੋਗੇ, ਨਹੀਂ ? ਪਰ ਇਹ ਦਿਖਾਈ ਦੇਣ ਵਾਲੇ ਤਾਂ ਭਾਦਰਣ ਦੇ ਪਟੇਲ ਹਨ | ਮੈਂ ‘ਗਿਆਨੀ ਪੁਰਖ਼ ਹਾਂ ਅਤੇ ‘ਦਾਦਾ ਭਗਵਾਨ’ ਤਾਂ ਅੰਦਰ ਬੈਠੇ ਹਨ, ਅੰਦਰ ਪ੍ਰਗਟ ਹੋਏ ਹਨ, ਉਹ ਹਨ । ਚੌਦਾਂ ਲੋਕ ਦੇ ਨਾਥ ਪ੍ਰਗਟ ਹੋਏ ਹਨ, ਉਹਨਾਂ ਨੂੰ ਮੈਂ ਖ਼ੁਦ ਵੇਖਿਆ ਹੈ, ਖ਼ੁਦ ਅਨੁਭਵ ਕੀਤਾ ਹੈ | ਇਸ ਲਈ ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿ ਉਹ ਅੰਦਰ ਪ੍ਰਗਟ ਹੋਏ ਹਨ ।
Page #43
--------------------------------------------------------------------------
________________
35
ਮੈਂ ਕੌਣ ਹਾਂ | ਅਤੇ ਇਹ ਗੱਲ ਕੌਣ ਕਰ ਰਿਹਾ ਹੈ ? “ਟੈਪਰਿਕਾਰਡਰ` ਗੱਲ ਕਰ ਰਿਹਾ ਹੈ | ਕਿਉਂਕਿ ਦਾਦਾ ਭਗਵਾਨ ਵਿੱਚ ਬੋਲਣ ਦੀ ਸ਼ਕਤੀ ਨਹੀਂ ਹੈ ਅਤੇ ਇਹ ਪਟੇਲ ਤਾਂ ਟੈਪਰਿਕਾਰਡਰ ਦੇ ਅਧਾਰ ਤੇ ਬੋਲ ਰਿਹਾ ਹੈ | ਕਿਉਂਕਿ ‘ਭਗਵਾਨ’ ਅਤੇ ‘ਪਟੇਲ ਦੋਨੋਂ ਅਲੱਗ ਹੋਏ, ਇਸ ਲਈ ਉੱਥੇ ਹੰਕਾਰ ਨਹੀਂ ਕਰ ਸਕਦੇ | ਇਹ ਟੈਪਰਿਕਾਰਡਰ ਬੋਲਦਾ ਹੈ, ਉਸਦਾ ਮੈਂ ਗਿਆਤਾ-ਦ੍ਰਸ਼ਟਾ ਰਹਿੰਦਾ ਹਾਂ । ਤੁਹਾਡਾ ਵੀ ਟੈਪਰਿਕਾਰਡਰ ਬੋਲਦਾ ਹੈ, ਪਰ ਤੁਹਾਡੇ ਮਨ ਵਿੱਚ ‘ਮੈਂ ਬੋਲਿਆ ਇਸ ਤਰ੍ਹਾਂ ਦਾ ਗਰਵਰਸ (ਹੰਕਾਰ) ਤੁਹਾਨੂੰ ਉਤਪੰਨ ਹੁੰਦਾ ਹੈ | ਬਾਕੀ, ਸਾਨੂੰ ਵੀ ਦਾਦਾ ਭਗਵਾਨ ਨੂੰ ਨਮਸਕਾਰ ਕਰਨੇ ਪੈਂਦੇ ਹਨ | ਸਾਡਾ ਦਾਦਾ ਭਗਵਾਨ ਨਾਲ ਜੁਦਾਪਨ (ਭਿੰਨਤਾ) ਦਾ ਵਿਹਾਰ ਹੀ ਹੈ | ਵਿਹਾਰ ਹੀ ਜੁਦਾਪਨ ਦਾ ਹੈ | ਪਰ ਲੋਕ ਇਸ ਤਰ੍ਹਾਂ ਸਮਝਦੇ ਹਨ ਕਿ ਇਹ ਖੁਦ ਹੀ ਦਾਦਾ ਭਗਵਾਨ ਹਨ | ਨਹੀਂ, ਖੁਦ ਦਾਦਾ ਭਗਵਾਨ ਕਿਵੇਂ ਹੋ ਸਕਦੇ ਹਾਂ ? ਇਹ ਤਾਂ ਪਟੇਲ ਹਨ, ਭਾਦਰਣ
ਦੇ |
(11) ਸੀਮੰਧਰ ਸੁਆਮੀ ਕੌਣ ?
ਤੀਰਥੰਕਰ ਭਗਵਾਨ ਸ੍ਰੀ ਸੀਮੰਧਰ ਸੁਆਮੀ ! ਪ੍ਰਸ਼ਨ ਕਰਤਾ : ਸੀਮੰਧਰ ਸੁਆਮੀ ਕੌਣ ਹਨ, ਇਹ ਸਮਝਾਉਣ ਦੀ ਕਿਰਪਾ ਕਰੋਗੇ ? ਦਾਦਾ ਸ੍ਰੀ : ਸੀਮੰਧਰ ਸੁਆਮੀ ਵਰਤਮਾਨ ਵਿੱਚ ਤੀਰਥੰਕਰ ਸਾਹਿਬ ਹਨ | ਉਹ ਦੂਜੇ ਖੇਤਰ ਵਿੱਚ ਹਨ | ਜਿਵੇਂ ਰਿਸ਼ਭਦੇਵ ਭਗਵਾਨ ਹੋਏ, ਮਹਾਵੀਰ ਭਗਵਾਨ ਹੋਏ ਏਦਾਂ ਹੀ ਸੀਮੰਧਰ ਸੁਆਮੀ ਤੀਰਥੰਕਰ ਹਨ | ਜੋ ਅਜ ਵੀ ਮਹਾਂਵਿਦੇਹ ਖੇਤਰ ਵਿੱਚ ਵਿਚਰਦੇ (ਹਿੰਦੇ ਹਨ |
| ਬਾਕੀ, ਮਹਾਵੀਰ ਭਗਵਾਨ ਤਾਂ ਸਭ ਦੱਸ ਕੇ ਗਏ ਹਨ | ਪਰ ਲੋਕਾਂ ਦੀ ਸਮਝ ਟੇਢੀ ਹੈ ਤਾਂ ਕੀ ਹੋ ਸਕਦਾ ਹੈ ? ਇਸ ਲਈ ਫਲ ਪ੍ਰਾਪਤ ਨਹੀਂ ਹੁੰਦਾ ਹੈ ਨਾ ?
ਭਗਵਾਨ ਮਹਾਵੀਰ ਕਹਿ ਗਏ ਸੀ ਕਿ, “ਹੁਣ ਚੌਵੀਸੀ ਬੰਦ ਹੁੰਦੀ ਹੈ, ਹੁਣ (ਭਰਤ ਖੇਤਰ ਵਿੱਚ) ਤੀਰਥੰਕਰ ਨਹੀਂ ਹੋਣ ਵਾਲੇ, ਇਸ ਲਈ ਮਹਾਂਵਿਦੇਰ ਖੇਤਰ ਵਿੱਚ ਜੋ ਤੀਰਥੰਕਰ ਹਨ, ਉਹਨਾਂ ਨੂੰ ਭਜਣਾ | ਉੱਥੇ ਵਰਤਮਾਨ ਤੀਰਥੰਕਰ ਹਨ, ਉਹਨਾਂ ਦੀ
Page #44
--------------------------------------------------------------------------
________________
36
ਮੈਂ ਕੌਣ ਹਾਂ ਭਜਣਾ ਕਰਨਾ | ਪਰ ਇਹ ਤਾਂ ਅਜੇ ਲੋਕਾਂ ਦੇ ਟੀਚੇ ਵਿੱਚ ਹੀ ਨਹੀਂ ਹੈ | ਅਤੇ ਇਹਨਾਂ ਚੌਵੀਆਂ ਨੂੰ ਹੀ ਤੀਰਥੰਕਰ ਕਹਿੰਦੇ ਹਨ ਸਾਰੇ ਲੋਕ !
ਖ਼ਿਆਲ ਵਿੱਚ ਤਾਂ ਸੀਮੰਧਰ ਸੁਆਮੀ ਹੀ !
ਲੋਕ ਮੈਨੂੰ ਕਹਿੰਦੇ ਹਨ ਕਿ ਤੁਸੀਂ ਸੀਮੰਧਰ ਸੁਆਮੀ ਦੀ ਭਜਣਾ ਕਿਉਂ ਕਰਵਾਉਂਦੇ ਹੋ ? ਚੌਵੀ ਤੀਰਥੰਕਰਾਂ ਦੀ ਕਿਉਂ ਨਹੀਂ ਕਰਵਾਉਂਦੇ ? ਮੈਂ ਕਿਹਾ, ਚੌਵੀ ਤੀਰਥੰਕਰਾਂ ਦਾ ਤਾਂ ਬੋਲਦੇ ਹੀ ਹਾਂ ਪਰ ਅਸੀਂ ਰੀਤ ਦੇ ਅਨੁਸਾਰ ਬੋਲਦੇ ਹਾਂ | ਸੀਮੰਧਰ ਸੁਆਮੀ ਦਾ ਜ਼ਿਆਦਾ ਬੋਲਦੇ ਹਾਂ । ਉਹ ਵਰਤਮਾਨ ਤੀਰਥੰਕਰ ਕਹਾਉਂਦੇ ਹਨ ਅਤੇ ਇਹ “ਨਮੋ ਅਰਿਹੰਤਾਣ ਉਹਨਾਂ ਨੂੰ ਹੀ ਪਹੁੰਚਦਾ ਹੈ | ਨਵਕਾਰ ਮੰਤਰ ਬੋਲਦੇ ਸਮੇਂ ਸੀਮੰਧਰ ਸੁਆਮੀ ਖ਼ਿਆਲ ਵਿੱਚ ਰਹਿਣੇ ਚਾਹੀਦੇ ਹਨ, ਤਾਂ ਹੀ ਤੁਹਾਡਾ ਨਵਕਾਰ ਮੰਤਰ ਸ਼ੁੱਧ ਹੋਇਆ ਕਿਹਾ ਜਾਏਗਾ |
| ਰਿਣ-ਅਨੁਬੰਧ, ਭਰਤ ਖੇਤਰ ਦਾ ! ਪ੍ਰਸ਼ਨ ਕਰਤਾ : ਸੀਮੰਧਰ ਸੁਆਮੀ ਦਾ ਵਰਣਨ ਕਰੋ | ਦਾਦਾ ਸ੍ਰੀ : ਸੀਮੰਧਰ ਸੁਆਮੀ ਦੀ ਉਮਰ ਅਜੇ ਪੌਣੇ ਦੋ ਲੱਖ ਸਾਲ ਦੀ ਹੈ । ਉਹ ਵੀ ਰਿਸ਼ਭਦੇਵ ਭਗਵਾਨ ਵਰਗੇ ਹਨ | ਰਿਸ਼ਭਦੇਵ ਭਗਵਾਨ ਸਾਰੇ ਬ੍ਰਹਿਮੰਡ ਦੇ ਭਗਵਾਨ ਕਹਾਉਂਦੇ ਹਨ | ਇਸੇ ਤਰ੍ਹਾਂ ਇਹ ਵੀ ਪੂਰੇ ਬ੍ਰਹਿਮੰਡ ਦੇ ਭਗਵਾਨ ਹਨ | ਉਹ ਸਾਡੇ ਇੱਥੇ ਨਹੀਂ ਹਨ ਪਰ ਦੂਜੀ ਭੂਮੀ ਵਿੱਚ, ਮਹਾਵਿਦੇਰ ਖੇਤਰ ਵਿੱਚ ਹਨ ਕਿ ਜਿੱਥੇ ਮਨੁੱਖ ਨਹੀਂ ਜਾ ਸਕਦਾ | ਗਿਆਨੀ ਨੂੰ ਭਗਵਾਨ ਤੋਂ ਜੇ ਕਿਸੇ ਪ੍ਰਸ਼ਨ ਦਾ ਉੱਤਰ ਪੁੱਛਣਾ ਹੋਵੇ ਤਾਂ) ਆਪਣੀ ਸ਼ਕਤੀ ਉੱਥੇ ਭੇਜਦੇ ਹਨ, ਜੋ ਪੁੱਛ ਕੇ ਆਉਂਦੀ ਹੈ | ਉੱਥੇ ਸਥੁਲ ਦੇਹ ਨਾਲ ਨਹੀਂ ਜਾ ਸਕਦੇ, ਪਰ ਉੱਥੇ ਜਨਮ ਹੋਣ ਤੇ ਜਾ ਸਕਦੇ ਹਾਂ | ਜੇ ਇੱਥੋਂ ਤੋਂ ਉੱਥੋਂ ਦੀ ਭੁਮੀ ਦੇ ਲਾਇਕ ਹੋ ਗਿਆ ਤਾਂ ਉੱਥੇ ਜਨਮ ਵੀ ਹੁੰਦਾ ਹੈ |
ਸਾਡੇ ਇੱਥੇ ਭਰਤ ਖੇਤਰ ਵਿੱਚ ਤੀਰਥੰਕਰਾਂ ਦਾ ਜਨਮ ਹੋਣਾ ਫਿਲਹਾਲ ਬੰਦ ਹੋ ਗਿਆ ਹੈ, ਢਾਈ ਹਜ਼ਾਰ ਸਾਲ ਤੋਂ | ਤੀਰਥੰਕਰ ਯਾਅਨੀ ਚਰਮ, ਫੁਲ ਮੂਨ (ਪੂਰਾ ਚੰਦਰਮਾ) | ਪਰ ਉੱਥੇ ਮਹਾਵਿਦੇਰ ਖੇਤਰ ਵਿੱਚ ਸਦਾ ਹੀ ਤੀਰਥੰਕਰ ਰਹਿੰਦੇ ਹਨ | ਸੀਮੰਧਰ ਸੁਆਮੀ ਉੱਥੇ ਅੱਜ ਵੀ ਜਿਉਂਦੇ ਹਨ | ਸਾਡੇ ਵਰਗੀ ਦੇਹ ਹੈ, ਸਭ ਕੁਝ ਹੈ |
Page #45
--------------------------------------------------------------------------
________________
37
“ਮੈਂ” ਕੌਣ ਹਾਂ
(12) ‘ਅਕ੍ਰਮ ਮਾਰਗ’ ਖੁੱਲ੍ਹਾ ਹੀ ਹੈ ! ਪਿੱਛੇ ਗਿਆਨੀਆਂ ਦੀ ਵੰਸ਼ਾਵਲੀ
ਅਸੀਂ ਆਪਣੇ ਪਿੱਛੇ ਗਿਆਨੀਆਂ ਦੀ ਵੰਸ਼ਾਵਲੀ ਛੱਡ ਕੇ ਜਾਵਾਂਗੇ | ਸਾਡੇ ਉੱਤਰ-ਅਧਿਕਾਰੀ ਛੱਡ ਜਾਵਾਂਗੇ ਅਤੇ ਉਸਦੇ ਬਾਅਦ ਗਿਆਨੀ ਦੀ ਲਿੰਕ ਚਾਲੂ ਰਹੇਗੀ | ਇਸ ਲਈ ਜਿਉਂਦੀ ਮੂਰਤ ਲੱਭਣਾ | ਉਸਦੇ ਬਿਨਾਂ ਹੱਲ ਨਿਕਲਣ ਵਾਲਾ ਨਹੀਂ ਹੈ |
ਮੈਂ ਤਾਂ ਕੁਝ ਲੋਕਾਂ ਨੂੰ ਆਪਣੇ ਹੱਥੋਂ ਸਿੱਧੀ ਪ੍ਰਦਾਨ ਕਰਨ ਵਾਲਾ ਹਾਂ | ਪਿੱਛੇ ਕੋਈ ਚਾਹੀਦਾ ਹੈ ਕਿ ਨਹੀਂ ਚਾਹੀਦਾ ? ਪਿੱਛੇ ਲੋਕਾਂ ਨੂੰ ਮਾਰਗ ਤਾਂ ਚਾਹੀਦਾ ਹੈ ਨਾ ? ਜਿਸਨੂੰ ਜਗਤ ਸਵੀਕਾਰੇਗਾ, ਉਸੇ ਦਾ ਚੱਲੇਗਾ !
ਪ੍ਰਸ਼ਨ ਕਰਤਾ : ਤੁਸੀਂ ਕਹਿੰਦੇ ਹੋ ਕਿ ਮੇਰੇ ਪਿੱਛੇ ਚਾਲੀ-ਪੰਜਾਹ ਹਜ਼ਾਰ ਰੋਣ ਵਾਲੇ ਹੋਣਗੇ ਪਰ ਸ਼ਿਸ਼ ਇੱਕ ਵੀ ਨਹੀਂ ਹੋਵੇਗਾ | ਯਾਅਨੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ? ਦਾਦਾ ਸ੍ਰੀ : ਮੇਰਾ ਕੋਈ ਸ਼ਿਸ਼ ਨਹੀਂ ਹੋਵੇਗਾ | ਇਹ ਕੋਈ ਗੱਦੀ ਨਹੀਂ ਹੈ | ਗੱਦੀ ਹੋਵੇ ਤਾਂ ਵਾਰਸ ਹੋਵੇ ਨਾ ! ਕੋਈ ਰਿਸ਼ਤੇਦਾਰ ਦੇ ਰੂਪ ਵਿੱਚ ਵਾਰਸ ਬਣਨ ਆਏ । ਇੱਥੇ ਜੋ ਵੀ ਸਵੀਕਾਰ ਕੀਤਾ ਜਾਏਗਾ, ਉਸਦਾ ਚੱਲੇਗਾ | ਜੋ ਸਭ ਦਾ ਸ਼ਿਸ਼ ਬਣੇਗਾ, ਉਸਦਾ ਕੰਮ ਹੋਵੇਗਾ | ਇੱਥੇ ਤਾਂ ਲੋਕ ਜਿਸਨੂੰ ਸਵੀਕਾਰ ਕਰਨਗੇ, ਉਸਦਾ ਚੱਲੇਗਾ | ਜੋ ਲਘੂਤਮ ਹੋਵੇਗਾ, ਉਸਨੂੰ ਜਗਤ ਸਵੀਕਾਰ ਕਰੇਗਾ |
(13) ਆਤਮਦ੍ਰਿਸ਼ਟੀ ਹੋਣ ਦੇ ਬਾਅਦ...
ਆਤਮਪ੍ਰਾਪਤੀ ਦੇ ਲੱਛਣ !
‘ਗਿਆਨ’ ਮਿਲਣ ਤੋਂ ਪਹਿਲਾਂ ਤੁਸੀਂ ਚੰਦੂਭਾਈ ਸੀ ਅਤੇ ਗਿਆਨ ਲੈਣ ਤੋਂ ਬਾਅਦ ਸ਼ੁੱਧਆਤਮਾ ਹੋਏ, ਤਾਂ ਅਨੁਭਵ ਵਿੱਚ ਕੁਝ ਫ਼ਰਕ ਲੱਗਦਾ ਹੈ ?
ਪ੍ਰਸ਼ਨ ਕਰਤਾ : ਹਾਂ ਜੀ |
ਦਾਦਾ ਸ੍ਰੀ : ‘ਮੈਂ ਸ਼ੁੱਧਆਤਮਾ ਹਾਂ’ ਇਹ ਭਾਨ ਤੁਹਾਨੂੰ ਕਿੰਨੇ ਸਮੇਂ ਰਹਿੰਦਾ ਹੈ ?
ਪ੍ਰਸ਼ਨ ਕਰਤਾ : ਇਕਾਂਤ ਵਿੱਚ ਇੱਕਲੇ ਬੈਠੇ ਹੋਈਏ ਤਦ |
Page #46
--------------------------------------------------------------------------
________________
38
“ਮੈਂ” ਕੌਣ ਹਾਂ
ਦਾਦਾ ਸ਼੍ਰੀ : ਹਾਂ | ਫਿਰ ਕਿਹੜਾ ਭਾਵ ਰਹਿੰਦਾ ਹੈ ? ਤੁਹਾਨੂੰ ‘ਮੈਂ ਚੰਦੂਭਾਈ ਹਾਂ’ ਇਹੋ ਜਿਹਾ ਭਾਵ ਹੁੰਦਾ ਹੈ ਕਦੇ ? ਤੁਹਾਨੂੰ ਰਿਅਲੀ ‘ਮੈਂ ਚੰਦੂਭਾਈ ਹਾਂ’ ਇਹੋ ਜਿਹਾ ਭਾਵ ਕੀ ਕਿਸੇ ਦਿਨ ਹੋਇਆ ਸੀ ?
ਪ੍ਰਸ਼ਨ ਕਰਤਾ : ਗਿਆਨ ਲੈਣ ਦੇ ਬਾਅਦ ਨਹੀਂ ਹੋਇਆ |
ਦਾਦਾ ਸ੍ਰੀ : ਤਦ ਤੁਸੀਂ ਸ਼ੁੱਧਆਤਮਾ ਹੀ ਹੈ | ਮਨੁੱਖ ਨੂੰ ਇੱਕ ਹੀ ਭਾਵ ਰਹਿ ਸਕਦਾ ਹੈ | ਯਾਅਨੀ ‘ਮੈਂ ਸ਼ੁੱਧਆਤਮਾ ਹਾਂ’ ਇਹ ਤੁਹਾਨੂੰ ਨਿਰੰਤਰ ਰਹਿੰਦਾ ਹੀ ਹੈ |
ਪ੍ਰਸ਼ਨ ਕਰਤਾ : ਪਰ ਕਈ ਵਾਰੀਂ ਵਿਹਾਰ ਵਿੱਚ ਸ਼ੁੱਧਆਤਮਾ ਦਾ ਖ਼ਿਆਲ ਨਹੀਂ ਰਹਿੰਦਾ |
ਦਾਦਾ ਸ੍ਰੀ : ਤਾਂ ‘ਮੈਂ ਚੰਦੂਭਾਈ ਹਾਂ’ ਉਹ ਧਿਆਨ ਰਹਿੰਦਾ ਹੈ ? ਤਿੰਨ ਘੰਟੇ ਸ਼ੁੱਧਆਤਮਾ ਦਾ ਧਿਆਨ ਨਹੀਂ ਰਿਹਾ ਅਤੇ ਤਿੰਨ ਘੰਟੇ ਦੇ ਬਾਅਦ ਪੁੱਛੀਏ, ‘ਤੁਸੀਂ ਚੰਦੂਭਾਈ ਹੋ ਜਾਂ ਸ਼ੁੱਧ ਆਤਮਾ ਹੋ ? ਤਦ ਤੁਸੀਂ ਕੀ ਕਹੋਗੇ ?
ਪ੍ਰਸ਼ਨ ਕਰਤਾ : ਸ਼ੁੱਧਆਤਮਾ |
ਦਾਦਾ ਸ੍ਰੀ : ਯਾਅਨੀ ਉਹ ਧਿਆਨ ਸੀ ਹੀ । ਇੱਕ ਸੇਠ ਹੋਵੇ, ਉਸਨੇ ਸ਼ਰਾਬ ਪੀ ਰੱਖੀ ਹੋਵੇ, ਉਸ ਸਮੇਂ ਧਿਆਨ ਸਾਰਾ ਚਲਾ ਜਾਏ, ਪਰ ਸ਼ਰਾਬ ਦਾ ਨਸ਼ਾ ਉਤਰਨ ਤੇ... ?
ਪ੍ਰਸ਼ਨ ਕਰਤਾ : ਫਿਰ ਜਾਗ੍ਰਿਤ ਹੋ ਜਾਏ |
ਦਾਦਾ ਸ੍ਰੀ : ਯਾਅਨੀ ਏਦਾਂ ਹੀ ਇਹ ਵੀ ਦੂਸਰਾ, ਬਾਹਰ ਦਾ ਅਸਰ ਹੈ |
ਮੇਰੇ ਪੁੱਛਣ ਤੇ ਕਿ ਅਸਲ ਵਿੱਚ ‘ਚੰਦੂਭਾਈ’ ਹੋ ਕਿ ‘ਸ਼ੁੱਧਆਤਮਾ’ ਹੋ ?ਤੁਸੀਂ ਕਹੋਗੇ ਕਿ ਸ਼ੁੱਧਆਤਮਾ | ਦੂਜੇ ਦਿਨ ਤੁਹਾਡੇ ਤੋਂ ਪੁੱਛਦਾ ਹਾਂ ਕਿ ‘ਤੁਸੀਂ ਅਸਲ ਵਿੱਚ ਕੌਣ ਹੋ ?? ਤਦ ਤੁਸੀਂ ਕਹੋ ਕਿ ‘ਸ਼ੁੱਧਆਤਮਾ’ | ਪੰਜ ਦਿਨਾਂ ਤੱਕ ਮੈਂ ਪੁੱਛਦਾ ਰਹਾਂ, ਇਸਦੇ ਬਾਅਦ ਮੈਂ ਸਮਝ ਜਾਵਾਂ ਕਿ ਤੁਹਾਡੇ ਮੋਕਸ਼ ਦੀ ਚਾਬੀ ਮੇਰੇ ਕੋਲ ਹੈ |
ਆਇਆ ਅਪੂਰਵ ਭਾਨ !
ਸ਼੍ਰੀਮਦ ਰਾਜਚੰਦਰ ਜੀ ਕੀ ਕਹਿੰਦੇ ਹਨ ਕਿ,
‘ਸਦਗੁਰੂ ਕੇ ਉਪਦੇਸ਼ ਸੇ ਆਇਆ ਅਪੂਰਵ ਭਾਨ,
Page #47
--------------------------------------------------------------------------
________________
39
“ਮੈਂ” ਕੌਣ ਹਾਂ
ਨਿਜਪਦ, ਨਿਜ ਮਾਂਹੀ ਮਿਲਾ, ਦੂਰ ਭਇਆ ਅਗਿਆਨ |
ਪਹਿਲਾਂ ਦੇਹਾਧਿਆਸ ਦਾ ਹੀ ਭਾਨ ਸੀ | ਪਹਿਲਾਂ ਦੇਹਾਧਿਆਸ ਰਹਿਤ ਭਾਨ ਸਾਨੂੰ ਸੀ ਨਹੀਂ | ਉਹ ਅਪੂਰਵ ਭਾਨ, ਉਹ ਆਤਮਾ ਦਾ ਭਾਨ ਸਾਨੂੰ ਹੋਇਆ | ਜੋ ‘ਖ਼ੁਦ’ ਦਾ ਨਿਜਪਦ ਸੀ ਕਿ ਮੈਂ ਚੰਦੂਭਾਈ ਹਾਂ’ ਏਦਾਂ ਬੋਲਦਾ ਸੀ, ਉਹ ‘ਮੈਂ’ ਹੁਣ ਨਿਜ ਮਾਂਹੀ ਬੈਠ ਗਿਆ | ਜੋ ਨਿਜਪਦ ਸੀ, ਉਹ ਨਿਜ ਵਿੱਚ ਬੈਠ ਗਿਆ ਅਤੇ ਜੋ ਅਗਿਆਨ ਸੀ, ‘ਮੈਂ ਚੰਦੂ ਭਾਈ ਹਾਂ’ ਇਹ ਅਗਿਆਨ ਦੂਰ ਹੋ ਗਿਆ |
ਇਹ ਦੇਹਾਧਿਆਸ ਕਿਹਾ ਜਾਏਗਾ !
ਜਗਤ ਦੇਹਾਧਿਆਸ (ਕਲਪਨਾ) ਤੋਂ ਮੁਕਤ ਨਹੀਂ ਹੋ ਸਕਦਾ ਅਤੇ ਆਪਣੇ ਸਰੂਪ ਵਿੱਚ ਨਹੀਂ ਰਹਿ ਸਕਦਾ | ਤੁਸੀਂ ਸਰੂਪ ਵਿੱਚ ਰਹੇ ਯਾਅਨੀ ਹੰਕਾਰ ਗਿਆ ਮਮਤਾ ਗਈ | ‘ਮੈਂ ਚੰਦੂਭਾਈ ਹਾਂ’ ਇਹ ਦੇਹਾਧਿਆਸ ਕਹਾਏ ਅਤੇ ‘ਮੈਂ ਸ਼ੁੱਧ ਆਤਮਾ ਹਾਂ’ ਇਹ ਟੀਚਾ ਬੈਠਿਆ, ਤਦ ਤੋਂ ਕਿਸੇ ਤਰ੍ਹਾਂ ਦਾ ਅਧਯਾਸ ਨਹੀਂ ਰਿਹਾ | ਹੁਣ ਕੁਝ ਰਿਹਾ ਨਹੀਂ | ਫਿਰ ਵੀ ਭੁੱਲ-ਚੁੱਕ ਹੋਣ ਤੇ ਥੋੜੀ ਘੁੱਟਣ ਮਹਿਸੂਸ ਹੋਵੇਗੀ |
ਸ਼ੁੱਧ ਆਤਮਾ ਪਦ ਸ਼ੁੱਧ ਹੀ !
ਇਹ ‘ਗਿਆਨ’ ਲੈਣ ਤੋਂ ਬਾਅਦ ਪਹਿਲਾਂ ਜੋ ਭਰਮ ਸੀ ਕਿ ‘ਮੈਂ ਕਰਦਾ ਹਾਂ”, ਉਹ ਭਾਨ ਟੁੱਟ ਗਿਆ | ਇਸ ਲਈ ਸ਼ੁੱਧ ਹੀ ਹਾਂ, ਇਹ ਭਾਨ ਰਹਿਣ ਦੇ ਲਈ ‘ਸ਼ੁੱਧ ਆਤਮਾ” ਕਿਹਾ | ਕਿਸੇ ਦੇ ਨਾਲ ਕੁਝ ਵੀ ਹੋ ਜਾਏ, ‘ਚੰਦੂ ਭਾਈ’ ਗਾਲ੍ਹਾਂ ਕੱਢੇ, ਫਿਰ ਵੀ ਤੁਸੀਂ ਸ਼ੁੱਧ ਆਤਮਾ ਹੋ | ਫਿਰ ‘ਸਾਨੂੰ’ ਚੰਦੂਭਾਈ ਨੂੰ ਕਹਿਣਾ ਚਾਹੀਦਾ ਹੈ ਕਿ ‘ਭਰਾਵਾ, ਕਿਸੇ ਨੂੰ ਦੁੱਖ ਪੁੱਜੇ ਇਹੋ ਜਿਹਾ ਅਤਿਕ੍ਰਮਣ ਕਿਉਂ ਕਰਦੇ ਹੋ ? ਇਸ ਲਈ ਪ੍ਰਤਿਕਰਮ ਕਰੋ |
ਕਿਸੇ ਨੂੰ ਦੁੱਖ ਪੁੱਜੇ ਇਹੋ ਜਿਹਾ ਕੁਝ ਕਹਿ ਦਿੱਤਾ ਹੋਵੇ, ਉਹ ‘ਅਤਿਕ੍ਰਮਣ ਕੀਤਾ” ਕਿਹਾ ਜਾਏਗਾ | ਉਸਦਾ ਪ੍ਰਤੀਕਰਮਣ ਕਰਨਾ ਚਾਹੀਦਾ ਹੈ |
ਪ੍ਰਤੀਕਰਮਣ, ਯਾਅਨੀ ਤੁਹਾਡੀ ਸਮਝ ਵਿੱਚ ਆਏ, ਉਸ ਤਰ੍ਹਾਂ ਉਸਦੀ ਖ਼ਿਮਾ ਮੰਗਈ ਹੈ | ਦੋਸ਼ ਕੀਤਾ ਇਹ ਮੇਰੀ ਸਮਝ ਵਿੱਚ ਆਇਆ ਅਤੇ ਹੁਣ ਫਿਰ ਤੋਂ ਇਹੋ ਜਿਹਾ ਦੋਸ਼ ਨਹੀਂ ਕਰਾਂਗਾ ਇਸ ਤਰ੍ਹਾਂ ਦਾ ਨਿਸ਼ਚੈ ਕਰਨਾ ਚਾਹੀਦਾ ਹੈ | ਇੰਝ ਕੀਤਾ ਉਹ ਗਲਤ
Page #48
--------------------------------------------------------------------------
________________
40
ਮੈਂ ਕੌਣ ਹਾਂ ਕੀਤਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਫਿਰ ਇਹੋ ਜਿਹਾ ਦੁਬਾਰਾ ਨਹੀਂ ਕਰਾਂਗਾ, ਇਸ ਤਰ੍ਹਾਂ ਨਾਲ ਪ੍ਰਤਿੱਗਿਆ (ਵਚਨ) ਕਰਨਾ | ਫਿਰ ਵੀ ਦੂਜੀ ਵਾਰੀ ਹੋ ਜਾਏ, ਉਹੀ ਦੋਸ਼ ਹੋ ਜਾਏ ਤਾਂ ਫਿਰ ਤੋਂ ਪਛਤਾਵਾ ਕਰਨਾ | ਜਿੰਨੇ ਦੋਸ਼ ਵਿਖਾਈ ਦੇਣ, ਉਹਨਾਂ ਦਾ ਪਛਤਾਵਾ ਕੀਤਾ ਤਾਂ ਓਨੇ ਘੱਟ ਗਏ | ਏਦਾਂ ਕਰਦੇ ਕਰਦੇ ਅਖੀਰ ਹੌਲੀ ਹੌਲੀ ਖਤਮ ਹੋ ਜਾਏਗਾ | ਪ੍ਰਸ਼ਨ ਕਰਤਾ : ਕਿਸੇ ਵਿਅਕਤੀ ਦੇ ਪ੍ਰਤੀਕਰਮਣ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ ? ਦਾਦਾ ਸ੍ਰੀ : ਮਨ-ਵਚਨ-ਕਾਇਆ, ਭਾਵਕਰਮ-ਵਰਕਰਮ-ਨੋਕਰਮ, (ਉਸ ਵਿਅਕਤੀ ਦਾ) ਨਾਂ ਅਤੇ ਉਸਦੇ ਨਾਂ ਦੀ ਸਰਵ ਮਾਇਆ ਤੋਂ, ਭਿੰਨ ਇਹੋ ਜਿਹੇ ਉਸਦੇ ਸ਼ੁੱਧ ਆਤਮਾ ਨੂੰ ਯਾਦ ਕਰਨਾ, ਅਤੇ ਫਿਰ ਜੋ ਵੀ ਭੁੱਲਾਂ ਹੋਈਆਂ ਹੋਣ ਉਹਨਾਂ ਨੂੰ ਯਾਦ ਕਰਨਾ (ਆਲੋਚਨਾ), ਉਹਨਾਂ ਭੁੱਲਾਂ ਦਾ ਮੈਨੂੰ ਪਛਤਾਵਾ ਹੁੰਦਾ ਹੈ ਅਤੇ ਉਸਦੇ ਲਈ ਮੈਨੂੰ ਖ਼ਿਮਾ ਕਰਨਾ (ਪ੍ਰਤੀਕਰਮਣ), ਫਿਰ ਤੋਂ ਇਸ ਤਰ੍ਹਾਂ ਦੀਆਂ ਭੁੱਲਾਂ ਨਹੀਂ ਹੋਣਗੀਆਂ ਇਹੋ ਜਿਹਾ ਪੱਕਾ ਨਿਸ਼ਚੈ ਕਰਦਾ ਹਾਂ, ਇਸ ਤਰ੍ਹਾਂ ਤੈਅ ਕਰਨਾ (ਤਿਆਖਿਆਨ) । ਅਸੀਂ ਖੁਦ ਚੰਦੂਭਾਈ ਦੇ ਗਿਆਤਾ-ਦ੍ਰਸ਼ਟਾ ਰਹੀਏ ਅਤੇ ਜਾਈਏ ਕਿ ‘ਚੰਦੂਭਾਈ ਨੇ ਕਿੰਨੇ ਪ੍ਰਤੀਕਰਮਣ ਕੀਤੇ, ਕਿੰਨੇ ਸੁੰਦਰ ਕੀਤੇ ਅਤੇ ਕਿੰਨੀ ਵਾਰੀ ਕੀਤੇ |
ਗਿਆ ਅੰਦਰੋਂ ਸਚੇਤ ਕਰੇ ! ਇਹ ਵਿਗਿਆਨ ਹੈ ਇਸ ਲਈ ਸਾਨੂੰ ਇਸਦਾ ਅਨੁਭਵ ਹੈ ਅਤੇ ਅੰਦਰ ਤੋਂ ਹੀ ਸਚੇਤ ਕਰੇਗਾ | ਉੱਥੇ (ਮਿਕ ਵਿੱਚ) ਤਾਂ ਸਾਨੂੰ ਕਰਨਾ ਪਏ ਅਤੇ ਇੱਥੇ ਅੰਦਰੋਂ ਹੀ ਸਚੇਤ ਕਰਦਾ ਹੈ | ਪ੍ਰਸ਼ਨ ਕਰਤਾ : ਹੁਣ ਅੰਦਰੋਂ ਚਿਤਾਵਨੀ ਮਿਲਦੀ ਹੈ ਇਹ ਅਨੁਭਵ ਹੋਇਆ ਹੈ | ਦਾਦਾ ਸ੍ਰੀ : ਹੁਣ ਸਾਨੂੰ ਇਹ ਰਸਤਾ ਮਿਲ ਗਿਆ ਹੈ ਅਤੇ ਸ਼ੁੱਧ ਆਤਮਾ ਦੀ ਜੋ ਬਾਊਂਡਰੀ (ਸੀਮਾ-ਰੇਖਾ) ਹੈ, ਉਸਦੇ ਪਹਿਲੇ ਦਰਵਾਜ਼ੇ ਵਿੱਚ ਪ੍ਰਵੇਸ਼ ਮਿਲ ਗਿਆ ਹੈ, ਜਿੱਥੋਂ ਕੋਈ ਬਾਹਰ ਨਹੀਂ ਕੱਢ ਸਕਦਾ | ਕਿਸੇ ਨੂੰ ਵਾਪਸ ਕੱਢਣ ਦਾ ਅਧਿਕਾਰ ਨਹੀਂ ਹੈ, ਇਹੋ ਜਿਹੀ ਜਗ੍ਹਾ ਤੁਸੀਂ ਪ੍ਰਵੇਸ਼ ਪਾਇਆ ਹੈ |
ਬਾਰ-ਬਾਰ ਕੌਣ ਸਚੇਤ ਕਰਦਾ ਹੈ ? ਗਿਆ ! ਗਿਆਨ ਪ੍ਰਾਪਤੀ ਦੇ ਬਿਨਾਂ ਗਿਆ ਦੀ ਸ਼ੁਰੂਆਤ ਨਹੀਂ ਹੁੰਦੀ ਹੈ | ਜਾਂ ਫਿਰ ਸਮਯਕਤਵ (ਆਤਮ ਗਿਆਨ) ਪ੍ਰਾਪਤ
Page #49
--------------------------------------------------------------------------
________________
“ਮੈਂ” ਕੌਣ ਹਾਂ
41
ਹੋਇਆ ਹੋਵੇ ਤਾਂ ਪ੍ਰਗਿਆ ਦੀ ਸ਼ੁਰੂਆਤ ਹੁੰਦੀ ਹੈ | ਸਮਯਕਤਵ (ਆਤਮ ਗਿਆਨ) ਵਿੱਚ ਪ੍ਰਗਿਆ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ? ਦੂਜ ਦੇ ਚੰਦਰਮਾ ਜਿਹੀ ਸ਼ੁਰੂਆਤ ਹੁੰਦੀ ਹੈ, ਜਦ ਕਿ ਆਪਣੇ ਇੱਥੇ ਤਾਂ ਪੂਰਨ ਪ੍ਰਗਿਆ ਉਤਪੰਨ ਹੁੰਦੀ ਹੈ | ਫੁੱਲ (ਪੂਰਨ) ਪ੍ਰਗਿਆ ਯਾਅਨੀ ਫਿਰ ਉਹ ਮੋਕਸ਼ ਵਿੱਚ ਲੈ ਜਾਣ ਦੇ ਲਈ ਹੀ ਸੁਚੇਤ ਕਰਦੀ ਹੈ | ਭਰਤ ਰਾਜਾ ਨੂੰ ਤਾਂ ਸੁਚੇਤ ਕਰਨ ਵਾਲੇ ਰੱਖਣੇ ਪਏ ਸਨ, ਨੌਕਰ ਰੱਖਣੇ ਪਏ ਸਨ | ਜੋ ਹਰ ਪੰਦਰਾਂ ਮਿੰਟ ਤੇ ਆਵਾਜ਼ ਦਿੰਦੇ ਕਿ ‘ਭਰਤ ਰਾਜਾ ! ਚੇਤ, ਚੇਤ, ਚੇਤ ! ! !” ਤਿੰਨ ਵਾਰੀਂ ਆਵਾਜ਼ ਲਗਾਉਂਦੇ ਸਨ | ਵੇਖੋ, ਤੁਹਾਨੂੰ ਤਾਂ ਅੰਦਰ ਤੋਂ ਹੀ ਪ੍ਰਗਿਆ ਸਚੇਤ ਕਰਦੀ ਹੈ | ਪ੍ਰਗਿਆ ਨਿਰੰਤਰ ਸੁਚੇਤ ਕਰਦੀ ਰਹੇ, ਕਿ ‘ਓਏ, ਏਦਾਂ ਨਹੀਂ’ | ਸਾਰਾ ਦਿਨ ਸੁਚੇਤ ਕਰਦੀ ਰਹੇ ਅਤੇ ਇਹੀ ਹੈ ਆਤਮਾ ਦਾ ਅਨੁਭਵ, ਨਿਰੰਤਰ, ਸਾਰਾ ਦਿਨ ਹੀ ਆਤਮਾ ਦਾ ਅਨੁਭਵ ! ਅਨੁਭਵ ਅੰਦਰ ਹੋਏਗਾ ਹੀ!
ਜਿਸ ਦਿਨ ਗਿਆਨ ਦਿੰਦੇ ਹਾਂ, ਉਸ ਰਾਤ ਦਾ ਜੋ ਅਨੁਭਵ ਹੈ, ਉਹ ਜਾਂਦਾ ਨਹੀਂ ਹੈ | ਕਿਸ ਤਰ੍ਹਾਂ ਜਾਏ ਫਿਰ ? ਅਸੀਂ ਜਿਸ ਦਿਨ ਗਿਆਨ ਦਿੱਤਾ ਸੀ ਨਾ, ਉਸ ਰਾਤ ਦਾ ਅਨੁਭਵ ਸੀ ਉਹ ਹਮੇਸ਼ਾਂ ਦੇ ਲਈ ਹੈ | ਪਰ ਫਿਰ ਤੁਹਾਡੇ ਕਰਮ ਘੇਰ ਲੈਂਦੇ ਹਨ | ਪਿਛਲੇ (ਪੂਰਵਲੇ) ਕਰਮ, ਜਿਹੜੇ ਭੁਗਤਣੇ ਬਾਕੀ ਹਨ, ਉਹ ‘ਮੰਗਣ ਵਾਲੇ’ ਘੇਰ ਲੈਂਦੇ ਹਨ, ਉਸਦਾ ਮੈਂ ਕੀ ਕਰਾਂ ?
ਪ੍ਰਸ਼ਨ ਕਰਤਾ : ਦਾਦਾਜੀ, ਹੁਣ ਏਨਾ ਭੋਗਣਾ ਨਹੀਂ ਪੈਂਦਾ |
ਦਾਦਾ ਸ੍ਰੀ : ਉਹ ਨਹੀਂ ਲੱਗਦਾ ਇਹ ਵੱਖਰੀ ਗੱਲ ਹੈ, ਪਰ ਮੰਗਣ ਵਾਲੇ ਵਧੇਰੇ ਹੋਣ, ਤਾਂ ਉਸਨੂੰ ਵਧੇਰੇ ਘੇਰਣ | ਪੰਜ ਵਾਲਿਆਂ ਨੂੰ ਪੰਜ, ਦੋ ਵਾਲਿਆਂ ਨੂੰ ਦੋ ਅਤੇ ਵੀਹ ਵਾਲਿਆਂ ਨੂੰ ਵੀਹ | ਮੈਂ ਤਾਂ ਤੁਹਾਨੂੰ ਸ਼ੁੱਧ ਆਤਮਾ ਪਦ ਵਿੱਚ ਬਿਠਾ ਦਿੱਤਾ, ਪਰ ਫਿਰ ਮੰਗਣ ਵਾਲੇ ਦੂਜੇ ਦਿਨ ਆਉਣ ਤਾਂ ਜ਼ਰਾ ਸਫੋਕੇਸ਼ਨ ਹੋਏਗਾ |
ਹੁਣ ਰਿਹਾ ਕੀ ਬਾਕੀ ?
ਉਹ ਕ੍ਰਮਿਕ ਵਿਗਿਆਨ ਹੈ ਅਤੇ ਇਹ ਅਕ੍ਰਮ ਵਿਗਿਆਨ ਹੈ | ਇਹ ਗਿਆਨ ਤਾਂ ਵੀਤਰਾਗਾਂ ਦਾ ਹੀ ਹੈ | ਗਿਆਨ ਵਿੱਚ ਅੰਤਰ ਨਹੀਂ | ਸਾਡੇ ਗਿਆਨ ਦੇਣ ਦੇ ਬਾਅਦ ਤੁਹਾਨੂੰ ਆਤਮ ਅਨੁਭਵ ਹੋ ਜਾਣ ਤੇ ਕੀ ਕੰਮ ਬਾਕੀ ਰਹਿੰਦਾ ਹੈ ? ਗਿਆਨੀ ਪੁਰਖ਼ ਦੀ
Page #50
--------------------------------------------------------------------------
________________
42
ਮੈਂ ਕੌਣ ਹਾਂ “ਆਗਿਆ ਦਾ ਪਾਲਣ | ‘ਆਗਿਆ ਹੀ ਧਰਮ ਅਤੇ ‘ਆਗਿਆ` ਹੀ ਤਪ | ਅਤੇ ਸਾਡੀ ਆਗਿਆ ਸੰਸਾਰ ਵਿਹਾਰ) ਵਿੱਚ ਜ਼ਰਾ ਜਿੰਨੀ ਵੀ ਰੁਕਾਵਟ ਨਹੀਂ ਕਰਦੀ ਹੈ | ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਦਾ ਅਸਰ ਨਹੀਂ ਹੋਵੇ, ਇਹੋ ਜਿਹਾ ਇਹ ਅਕ੍ਰਮ ਵਿਗਿਆਨ
ਹੈ ।
| ਬਾਕੀ ਜੇ ਇੱਕ ਭਵ (ਜਨਮ) ਵਾਲਾ (ਇੱਕ ਅਵਤਾਰੀ) ਹੋਣਾ ਹੋਵੇ ਤਾਂ ਸਾਡੇ ਕਹੇ ਅਨੁਸਾਰ ਆਗਿਆ ਵਿੱਚ ਚਲੋ | ਤਾਂ ਇਹ ਵਿਗਿਆਨ ਇੱਕ ਅਵਤਾਰੀ ਹੈ | ਇਹ ਵਿਗਿਆਨ ਹੈ ਫਿਰ ਵੀ ਇੱਥੋਂ (ਭਰਤ ਖੇਤਰ ਤੋਂ ਸਿੱਧੇ ਮੋਕਸ਼ ਵਿੱਚ ਜਾ ਸਕੀਏ ਇੰਝ (ਸੰਭਵ) ਨਹੀਂ ਹੈ ।
ਮੋਕਸ਼ ਮਾਰਗ ਵਿੱਚ ਆਗਿਆ ਹੀ ਧਰਮ...
ਜਿਸਨੂੰ ਮੋਕਸ਼ ਵਿੱਚ ਜਾਣਾ ਹੋਵੇ, ਉਸਨੂੰ ਕ੍ਰਿਆਵਾਂ ਦੀ ਜ਼ਰੂਰਤ ਨਹੀਂ ਹੈ | ਜਿਸਨੂੰ ਦੇਵ ਜੂਨਾਂ ਵਿੱਚ ਜਾਣਾ ਹੋਵੇ, ਭੌਤਿਕ ਸੁੱਖਾਂ ਦੀ ਲਾਲਸਾ ਹੋਵੇ, ਉਸਨੂੰ ਕਿਰਿਆਵਾਂ ਦੀ ਜ਼ਰੂਰਤ ਹੈ | ਮੋਕਸ਼ ਵਿੱਚ ਜਾਣਾ ਹੋਵੇ, ਉਸਨੂੰ ਤਾਂ ਗਿਆਨ ਅਤੇ ਗਿਆਨੀ ਦੀ ਆਗਿਆ, ਇਹਨਾਂ ਦੋਹਾਂ ਦੀ ਹੀ ਜ਼ਰੂਰਤ ਹੈ |
ਮੋਕਸ਼ ਮਾਰਗ ਵਿੱਚ ਤਪ-ਤਿਆਗ ਕੁਝ ਵੀ ਕਰਨਾ ਹੁੰਦਾ ਨਹੀਂ ਹੈ | ਕੇਵਲ ਗਿਆਨੀ ਪਰਖ਼ ਮਿਲੇ ਤਾਂ ਗਿਆਨੀ ਦੀ ਆਗਿਆ ਹੀ ਧਰਮ ਆਗਿਆ ਹੀ ਤਪ ਅਤੇ ਇਹੀ ਗਿਆਨ, ਦਰਸ਼ਨ, ਚਰਿੱਤਰ ਅਤੇ ਤਪ ਹੈ, ਜਿਸਦਾ ਪ੍ਰਤੱਖ ਫਲ ਮੋਕਸ਼ ਹੈ |
ਗਿਆਨੀ ਦੇ ਕੋਲ ਰਹਿਣਾ ! ਗਿਆਨੀ ਦੇ ਉੱਪਰ ਕਦੇ ਪ੍ਰੇਮ ਭਾਵ ਨਹੀਂ ਆਇਆ | ਗਿਆਨੀ ਉੱਤੇ ਪ੍ਰੇਮ ਭਾਵ ਆਏ ਤਾਂ, ਉਸੇ ਨਾਲ ਸਾਰਾ ਹੱਲ ਨਿਕਲ ਜਾਏ | ਹਰੇਕ ਜਨਮ ਵਿੱਚ ਬੀਵੀ-ਬੱਚੇ ਦੇ ਇਲਾਵਾ ਹੋਰ ਕੁਝ ਹੁੰਦਾ ਹੀ ਨਹੀਂ ਨਾ !
ਭਗਵਾਨ ਨੇ ਕਿਹਾ ਕਿ ਗਿਆਨੀ ਪੁਰਖ਼ ਦੇ ਕੋਲ ਤਾਂ ਸਮਯਕਤਵ (ਆਤਮ ਗਿਆਨ) ਪ੍ਰਾਪਤ ਹੋਣ ਦੇ ਬਾਅਦ ਗਿਆਨੀ ਪੁਰਖ ਦੇ ਪਿੱਛੇ ਲੱਗੇ ਰਹਿਣਾ । ਪ੍ਰਸ਼ਨ ਕਰਤਾ : ਕਿਸ ਅਰਥ ਵਿੱਚ ਪਿੱਛੇ ਲੱਗੇ ਰਹਿਣਾ ? ਦਾਦਾ ਸ੍ਰੀ : ਪਿੱਛੇ ਲੱਗੇ ਰਹਿਣਾ ਯਾਅਨੀ ਇਹ ਗਿਆਨ ਮਿਲਣ ਦੇ ਬਾਅਦ ਹੋਰ ਕੋਈ
Page #51
--------------------------------------------------------------------------
________________
“ਮੈਂ” ਕੌਣ ਹਾਂ
43
ਅਰਾਧਨ ਨਹੀਂ ਹੁੰਦਾ | ਪਰ, ਇਹ ਤਾਂ ਅਸੀਂ ਜਾਣਦੇ ਹਾਂ ਕਿ ਇਹ ਅਕ੍ਰਮ ਹੈ | ਇਹ ਲੋਕ ਅਣਗਿਣਤ ‘ਫ਼ਾਈਲਾਂ’ ਲੈ ਕੇ ਆਏ ਹਨ | ਇਸ ਲਈ ਤੁਹਾਨੂੰ ਫ਼ਾਈਲਾਂ ਦੇ ਖ਼ਾਤਰ ਮੁਕਤ ਰੱਖਿਆ ਹੈ ਪਰ ਉਸਦਾ ਅਰਥ ਇਹ ਨਹੀਂ ਹੈ ਕਿ ਕੰਮ ਪੂਰਾ ਹੋ ਗਿਆ | ਅੱਜ-ਕਲ੍ਹ ਫ਼ਾਈਲਾਂ ਬਹੁਤ ਹਨ, ਇਸ ਲਈ ਤੁਹਾਨੂੰ ਮੇਰੇ ਇੱਥੇ ਰੱਖਾਂ ਤਾਂ ਤੁਹਾਡੀਆਂ ‘ਫ਼ਾਈਲਾਂ’ ਬੁਲਾਉਣ ਆਉਣਗੀਆਂ | ਇਸ ਲਈ ਛੋਟ ਦਿੱਤੀ ਹੈ ਕਿ ਘਰ ਜਾ ਕੇ ਫ਼ਾਈਲਾਂ ਦਾ ਸਮਭਾਵ ਨਾਲ ਨਿਕਾਲ (ਨਿਪਟਾਰਾ) ਕਰੋ | ਨਹੀਂ ਤਾਂ ਫਿਰ ਗਿਆਨੀ ਦੇ ਕੋਲ ਹੀ ਪਏ ਰਹਿਣਾ ਚਾਹੀਦਾ ਹੈ |
ਬਾਕੀ, ਸਾਡੇ ਤੋਂ ਜੇ ਪੂਰੀ ਤਰ੍ਹਾਂ ਲਾਭ ਨਹੀਂ ਲਿਆ ਜਾਂਦਾ, ਤਾਂ ਇਹ ਨਿਰੰਤਰ ਰਾਤ-ਦਿਨ ਖਟਕਣਾ ਚਾਹੀਦਾ ਹੈ | ਭਾਵੇਂ ਹੀ ਫ਼ਾਈਲਾਂ ਹਨ ਅਤੇ ਗਿਆਨੀ ਪੁਰਖ਼ ਨੇ ਕਿਹਾ ਹੈ ਨਾ, ਆਗਿਆ ਦਿੱਤੀ ਹੈ ਨਾ ਕਿ ਫ਼ਾਈਲਾਂ ਦਾ ਸਮਭਾਵ ਨਾਲ ਨਿਕਾਲ ਕਰਨਾ, ਉਹ ਆਗਿਆ ਹੀ ਧਰਮ ਹੈ ਨਾ ? ਉਹ ਤਾਂ ਸਾਡਾ ਧਰਮ ਹੈ | ਪਰ ਇਹ ਖਟਕਦੇ ਰਹਿਣਾ ਤਾਂ ਚਾਹੀਦਾ ਹੀ ਹੈ ਕਿ ਇਹੋ ਜਿਹੀਆਂ ਫ਼ਾਈਲਾਂ ਘੱਟ ਹੋਣ, ਤਾਂਕਿ ਮੈਂ ਲਾਭ ਲੈ ਸਕਾਂ |
ਉਸਨੂੰ ਤਾਂ ਮਹਾਂਵਿਦੇਹ ਖੇਤਰ ਸਾਹਮਣੇ ਆਏਗਾ !
ਜਿਸਨੂੰ ਸ਼ੁੱਧ ਆਤਮਾ ਦਾ ਟੀਚਾ (ਸੰਕਲਪ) ਬੈਠ ਗਿਆ ਹੋਵੇ, ਉਹ ਇੱਥੇ ਭਰਤ ਖੇਤਰ ਵਿੱਚ ਰਹਿ ਸਕਦਾ ਹੀ ਨਹੀਂ | ਜਿਸਨੂੰ ਆਤਮਾ ਦਾ ਟੀਚਾ ਬੈਠ ਗਿਆ ਹੋਵੇ, ਉਹ ਮਹਾਂਵਿਦੇਹ ਖੇਤਰ ਵਿੱਚ ਹੀ ਪਹੁੰਚ ਜਾਏ, ਇਹੋ ਜਿਹਾ ਨਿਯਮ ਹੈ | ਇੱਥੇ ਇਸ ਕਲਯੁਗ ਵਿੱਚ ਰਹਿ ਹੀ ਨਾ ਪਾਏ | ਇਹ ਸ਼ੁੱਧ ਆਤਮਾ ਦਾ ਟੀਚਾ ਬੈਠਾ, ਉਹ ਮਹਾਂਵਿਦੇਹ ਖੇਤਰ ਵਿੱਚ ਇੱਕ ਜਨਮ ਜਾਂ ਦੋ ਜਨਮ ਕਰਕੇ, ਤੀਰਥੰਕਰ ਦੇ ਦਰਸ਼ਣ ਕਰਕੇ ਮੋਕਸ਼ ਵਿੱਚ ਚਲਾ ਜਾਏ, ਇਹੋ ਜਿਹਾ ਸੌਖਾ, ਸਰਲ ਮਾਰਗ ਹੈ ਇਹ ! ਸਾਡੀ ਆਗਿਆ ਵਿੱਚ ਰਹਿਣਾ | ਆਗਿਆ ਹੀ ਧਰਮ ਅਤੇ ਆਗਿਆ ਹੀ ਤਪ ! ਸਮਭਾਵ ਨਾਲ ਨਿਕਾਲ (ਨਿਪਟਾਰਾ) ਕਰਨਾ ਹੋਵੇਗਾ | ਇਹ ਜੋ ਆਗਿਆਵਾਂ ਦੱਸੀਆਂ ਹਨ, ਉਹਨਾਂ ਵਿੱਚ ਜਿੰਨਾ ਰਹਿ ਪਾਏ ਓਨਾ ਰਹੀਏ, ਪੂਰੀ ਤਰ੍ਹਾਂ ਨਾਲ ਰਹੀਏ ਤਾਂ ਭਗਵਾਨ ਮਹਾਵੀਰ ਦੀ ਦਸ਼ਾ ਵਿੱਚ ਰਹਿ ਸਕਦੇ ਹਾਂ | ਤੁਸੀਂ ‘ਰੀਅਲ’ ਅਤੇ ‘ਰਿਲੇਟਿਵ’ ਦੇਖਦੇ ਜਾਓ, ਤਦ ਤੁਹਾਡਾ ਚਿੱਤ ਦੂਸਰੀ
Page #52
--------------------------------------------------------------------------
________________
ਮੈਂ ਕੌਣ ਹਾਂ ਜਗ੍ਹਾ ਨਹੀਂ ਭਟਕੇਗਾ, ਪਰ ਉਸ ਸਮੇਂ ਮਨ ਦੇ ਵਿਚੋਂ ਕੁਝ ਨਿਕਲੇ ਤਾਂ ਤੁਸੀਂ ਉਲਝ ਜਾਂਦੇ ਹੋ ।
(14) ਪੰਜ ਆਗਿਆਵਾਂ ਦੀ ਮਹੱਤਤਾ !
ਗਿਆਨ ਤੋਂ ਬਾਅਦ ਕਿਹੜੀ ਸਾਧਨਾ ? ਪ੍ਰਸ਼ਨ ਕਰਤਾ : ਇਸ ਗਿਆਨ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਸਾਧਨਾ ਕਰਨੀ ਚਾਹੀਦੀ ਹੈ ? ਦਾਦਾ ਸ੍ਰੀ : ਸਾਧਨਾ ਤਾਂ, ਇਹ ਪੰਜ ਆਗਿਆਵਾਂ ਦਾ ਪਾਲਣ ਕਰਦੇ ਹਾਂ ਨਾ, ਓਹੀ ! ਹੁਣ ਹੋਰ ਕੋਈ ਸਾਧਨ ਨਹੀਂ ਹੁੰਦੀ | ਦੂਸਰੀ ਸਾਧਨਾ ਬੰਧਨ ਕਰਨ ਵਾਲੀ ਹੈ | ਇਹ ਪੰਜ ਆਗਿਆਵਾਂ ਛੁਡਾਉਣ ਵਾਲੀਆਂ ਹਨ |
| ਸਮਾਧੀ ਰਹੇ, ਐਸੀ ਆਗਿਆਵਾਂ ! ਪ੍ਰਸ਼ਨ ਕਰਤਾ : ਇਹ ਜੋ ਪੰਜ ਆਗਿਆਵਾਂ ਹਨ, ਇਸਦੇ ਇਲਾਵਾ ਹੋਰ ਕੁਝ ਹੈ ? ਦਾਦਾ ਸ੍ਰੀ : ਪੰਜ ਆਗਿਆਵਾਂ ਤੁਹਾਡੇ ਲਈ ਇੱਕ ਵਾੜ ਹੈ, ਤਾਂ ਕਿ ਤੁਹਾਡਾ ਮਾਲ ਅੰਦਰੋਂ ਕੋਈ ਚੁਰਾ ਨਾ ਲਵੇ | ਇਹ ਵਾੜ ਰੱਖਣ ਨਾਲ ਤੁਹਾਡੇ ਅੰਦਰ, ਅਸੀਂ ਜੋ ਦਿੱਤਾ ਹੈ ਉਹ ਐਗਜ਼ੈਕਟ, ਉੱਥੇ ਦਾ ਉੱਥੇ ਰਹੇਗਾ, ਅਤੇ ਵਾੜ ਕਮਜ਼ੋਰ ਹੋਈ ਤਾਂ ਕੋਈ ਅੰਦਰ ਆ ਕੇ ਵਿਗਾੜ ਦੇਵੇਗਾ | ਤਦ ਫਿਰ ਮੈਨੂੰ ਰਿਪੇਅਰ ਕਰਨ ਆਉਣਾ ਪਵੇਗਾ | ਇਸ ਲਈ ਇਹਨਾਂ ਪੰਜ ਆਗਿਆਵਾਂ ਵਿੱਚ ਰਹੋ ਤਦ ਤੱਕ ਨਿਰੰਤਰ ਸਮਾਧੀ ਦੀ ਅਸੀਂ ਗਰੰਟੀ ਦਿੰਦੇ ਹਾਂ |
ਮੈਂ ਪੰਜ ਵਾਕ ਤੁਹਾਨੂੰ ਪ੍ਰੋਟੈਕਸ਼ਨ ਦੇ ਲਈ ਦਿੰਦਾ ਹਾਂ | ਇਹ ਗਿਆਨ ਤਾਂ ਮੈਂ ਤੁਹਾਨੂੰ ਦਿੱਤਾ ਅਤੇ ‘ਭੇਦ ਗਿਆਨ ਨਾਲ ‘ਅਲੱਗ ਵੀ ਕੀਤਾ | ਪਰ ਹੁਣ ਉਹ ‘ਅਲੱਗ ਹੀ ਰਹੇ, ਇਸ ਲਈ ਪ੍ਰੋਟੈਕਸ਼ਨ ਦਿੰਦਾ ਹਾਂ ਕਿ ਜਿਸ ਨਾਲ ਇਹ ਕਾਲ ਜੋ ਕਲਜੁਗ ਹੈ, ਇਸ ਕਲਜੁਗ ਵਾਲੇ ਕਿਤੇ ਉਸਨੂੰ ਲੁੱਟ ਨਾ ਲੈਣ | ਬੋਧਬੀਜ ਉੱਗਣ ਤੇ ਪਾਈ ਆਦਿ ਸਭ ਛਿੜਕਣਾ ਹੋਏਗਾ ਨਾ ? ਵਾੜ ਕਰਨੀ ਹੋਏਗੀ ਕਿ ਨਹੀਂ ਕਰਨੀ ਹੋਏਗੀ ?
ਦ੍ਰਿੜ੍ਹ ਨਿਸ਼ਚਾ ਹੀ ਕਰਾਏ ਪਾਲਣ, ਆਗਿਆ ਦਾ ! ਦਾਦਾਜੀ ਦੀ ਆਗਿਆ ਦਾ ਪਾਲਣ ਕਰਨਾ ਹੈ, ਇਹੀ ਸਭ ਤੋਂ ਵੱਡੀ ਚੀਜ਼ ਹੈ |
Page #53
--------------------------------------------------------------------------
________________
“ਮੈਂ” ਕੌਣ ਹਾਂ
45
ਸਾਡੀ ਆਗਿਆ ਦਾ ਪਾਲਣ ਕਰਨ ਦਾ ਨਿਸ਼ਚਾ ਕਰਨਾ ਚਾਹੀਦਾ ਹੈ | ਤੁਹਾਨੂੰ ਇਹ ਨਹੀਂ ਵੇਖਣਾ ਹੈ ਕਿ ਆਗਿਆ ਦਾ ਪਾਲਣ ਹੁੰਦਾ ਹੈ ਜਾਂ ਨਹੀਂ | ਆਗਿਆ ਦਾ ਪਾਲਣ ਜਿੰਨਾ ਹੋ ਸਕੇ ਓਨਾ ਸਹੀ, ਪਰ ਸਾਨੂੰ ਨਿਸ਼ਚੈ ਕਰਨਾ ਹੈ ਕਿ ਆਗਿਆ ਦਾ ਪਾਲਣ ਕਰਨਾ ਹੈ | ਪ੍ਰਸ਼ਨ ਕਰਤਾ : ਘੱਟ-ਜ਼ਿਆਦਾ ਪਾਲਣ ਹੋਵੇ, ਉਸ ਵਿੱਚ ਕੋਈ ਹਰਕਤ (ਹਰਜ) ਨਹੀਂ ਹੈ ਨਾ ?
ਦਾਦਾ ਸ੍ਰੀ : “ਹਰਕਤ (ਹਰਜ) ਨਹੀਂ', ਇਸ ਤਰ੍ਹਾਂ ਨਹੀਂ | ਅਸੀਂ ਨਿਸ਼ਚੇ ਕਰੀਏ ਕਿ ਆਗਿਆ ਦਾ ਪਾਲਣ ਕਰਨਾ ਹੀ ਹੈ | ਸਵੇਰੇ ਤੋਂ ਹੀ ਨਿਸ਼ਚੇ ਕਰੀਏ ਕਿ ‘ਪੰਜ ਆਗਿਆ ਵਿੱਚ ਹੀ ਰਹਿਣਾ ਹੈ, ਪਾਲਣ ਕਰਨਾ ਹੀ ਹੈ |' ਨਿਸ਼ਚਾ ਕੀਤਾ, ਓਦੋਂ ਤੋਂ ਸਾਡੀ ਆਗਿਆ ਵਿੱਚ ਆ ਗਿਆ, ਮੈਨੂੰ ਏਨਾ ਹੀ ਚਾਹੀਦਾ ਹੈ |ਪਾਲਣ ਨਹੀਂ ਹੁੰਦਾ, ਉਸਦੇ ਕਾਜ਼ੇਜ (ਕਾਰਨ) ਮੈਨੂੰ ਪਤਾ ਹਨ | ਸਾਨੂੰ ਪਾਲਣ ਕਰਨਾ ਹੈ, ਇਹੋ ਜਿਹਾ ਨਿਸ਼ਚੇ ਹੀ ਕਰਨਾ ਹੈ |
ਸਾਡੇ ਗਿਆਨ ਨਾਲ ਤਾਂ ਮੋਕਸ਼ ਹੋਣ ਹੀ ਵਾਲਾ ਹੀ ਹੈ | ਜੇ ਕੋਈ ਆਗਿਆ ਵਿੱਚ ਰਹੇਗਾ ਤਾਂ ਉਸਦਾ ਮੋਕਸ਼ ਹੋਵੇਗਾ, ਉਸ ਵਿੱਚ ਦੋ ਰਾਵਾਂ ਨਹੀਂ ਹਨ | ਫਿਰ ਕੋਈ ਨਹੀਂ ਪਾਲਦਾ ਹੋਵੇ, ਪਰ ਉਸਨੇ ਗਿਆਨ ਲਿਆ ਹੋਵੇ ਜੇ, ਤਾਂ ਉਹ ਉੱਗੇ ਬਿਨਾਂ ਰਹਿਣ ਵਾਲਾ ਨਹੀਂ ਹੈ | ਇਸ ਲਈ ਲੋਕ ਮੈਨੂੰ ਕਹਿੰਦੇ ਹਨ ਕਿ, ‘ਗਿਆਨ ਪਾਏ ਹੋਏ ਕੁਝ ਲੋਕ ਆਗਿਆ ਦਾ ਪਾਲਣ ਨਹੀਂ ਕਰਦੇ ਹਨ, ਉਹਨਾਂ ਦਾ ਕੀ ?’ ਮੈਂ ਕਿਹਾ, ‘ਇਹ ਤੈਨੂੰ ਵੇਖਣ ਦੀ ਜ਼ਰੂਰਤ ' ਨਹੀਂ ਹੈ, ਇਹ ਮੈਨੂੰ ਵੇਖਣ ਦੀ ਜ਼ਰੂਰਤ ਹੈ | ਗਿਆਨ ਮੇਰੇ ਕੋਲੋਂ ਲੈ ਗਏ ਹਨ ਨਾ | ਤੇਰਾ ਘਾਟਾ ਤਾਂ ਨਹੀਂ ਹੋਇਆ ਨਾ ?' ਕਿਉਂਕਿ ਪਾਪ ਭਸਮੀਭੂਤ ਹੋਏ ਬਿਨਾਂ ਰਹਿੰਦੇ ਨਹੀਂ | ਸਾਡੇ ਇਹਨਾਂ ਪੰਜ ਵਾਕਾਂ ਵਿੱਚ ਰਹੋਗੇ ਤਾਂ ਪਹੁੰਚ ਜਾਓਗੇ | ਅਸੀਂ ਨਿਰੰਤਰ ਪੰਜ ਵਾਕਾਂ ਵਿੱਚ ਹੀ ਰਹਿੰਦੇ ਹਾਂ ਅਤੇ ਅਸੀਂ ਜਿਸ ਵਿੱਚ ਰਹਿੰਦੇ ਹਾਂ ਉਹੀ ‘ਦਸ਼ਾ ਤੁਹਾਨੂੰ ਦਿੱਤੀ ਹੈ | ਆਗਿਆ ਵਿੱਚ ਰਹਿਣ ਤੇ ਕੰਮ ਹੋਵੇਗਾ | ਖ਼ੁਦ ਦੀ ਸਮਝ ਨਾਲ ਲੱਖ ਜਨਮ ਸਿਰ ਭੰਨਾਂਗੇ ਤਾਂ ਵੀ ਕੁਝ ਹੋਣ ਵਾਲਾ ਨਹੀਂ ਹੈ | ਪਰ ਇਹ ਤਾਂ ਆਗਿਆ ਵੀ ਖ਼ੁਦ ਦੀ ਅਕਲ ਨਾਲ ਪਾਲ਼ੇ | ਫਿਰ, ਆਗਿਆ ਵੀ ਸਮਝਾਂਗੇ ਆਪਣੀ ਸਮਝ ਨਾਲ ਹੀ ਨਾ ! ਇਸ ਲਈ ਉੱਥੇ ਵੀ ਥੋੜਾ-ਥੋੜਾ ਲੀਕੇਜ਼ ਹੁੰਦਾ ਰਹਿੰਦਾ ਹੈ | ਫਿਰ ਵੀ ਆਗਿਆ ਪਾਲਣ ਦੇ ਪਿੱਛੇ ਉਸਦਾ ਆਪਣਾ ਭਾਵ ਤਾਂ ਇਹੋ ਜਿਹਾ ਹੀ ਹੈ ਕਿ ‘ਆਗਿਆ ਪਾਲਣ ਕਰਨਾ ਹੀ ਹੈ |' ਇਸ
Page #54
--------------------------------------------------------------------------
________________
“ਮੈਂ” ਕੌਣ ਹਾਂ
46
ਲਈ ਜਾਗ੍ਰਿਤੀ ਚਾਹੀਦੀ ਹੈ |
ਆਗਿਆ ਪਾਲਣ ਕਰਨਾ ਭੁੱਲ ਜਾਈਏ ਤਾਂ ਪ੍ਰਤੀਕ੍ਰਮਣ ਕਰਨਾ | ਮਨੁੱਖ ਹਾਂ, ਭੁੱਲ ਤਾਂ ਜਾਵਾਂਗੇ | ਪਰ ਭੁੱਲ ਜਾਣ ਤੇ ਪ੍ਰਤੀਕ੍ਰਮਣ ਕਰਨਾ ਕਿ ‘ਹੇ ਦਾਦਾਜੀ, ਇਹ ਦੋ ਘੰਟੇ ਭੁੱਲ ਗਿਆ, ਤੁਹਾਡੀ ਆਗਿਆ ਭੁੱਲ ਗਿਆ | ਪਰ ਮੈਨੂੰ ਤਾਂ ਆਗਿਆ ਪਾਲਣ ਕਰਨਾ ਹੀ ਹੈ | ਮੈਨੂੰ ਖ਼ਿਮਾ ਕਰਨਾ |' ਤਾਂ ਪਿੱਛਲਾ ਸਾਰਾ ਮੁਆਫ਼ | ਸੌ ਵਿੱਚੋਂ ਸੌ ਮਾਰਕ ਪੂਰੇ | ਇਸ ਲਈ ਜਿੰਮੇਵਾਰੀ ਨਹੀਂ ਰਹੀ | ਆਗਿਆ ਵਿੱਚ ਆ ਜਾਈਏ ਤਾਂ ਉਸਨੂੰ ਸਾਰੀ ਦੁਨੀਆਂ ਛੂਹ ਨਹੀਂ ਸਕਦੀ | ਸਾਡੀ ਆਗਿਆ ਦਾ ਪਾਲਣ ਕਰਨ ਤੇ ਤੁਹਾਨੂੰ ਕੁਝ ਛੂਹੇਗਾ ਨਹੀਂ | ਤਾਂ ਆਗਿਆ ਦੇਣ ਵਾਲੇ ਨੂੰ ਚਿਪਕੇਗਾ ? ਨਹੀਂ, ਕਿਉਂਕਿ ਪਰਹੇਤੂ ਦੇ ਲਈ ਹੈ, ਇਸ ਲਈ ਉਸਨੂੰ ਛੂਹੇ ਨਹੀਂ ਅਤੇ ਡਿਜ਼ਾਲਵ ਹੋ ਜਾਏ |
ਇਹ ਤਾਂ ਹੈ ਭਗਵਾਨ ਦੀ ਆਗਿਆ ! ! !
ਦਾਦਾ ਜੀ ਦੀ ਆਗਿਆ ਦਾ ਪਾਲਣ ਕਰਨਾ ਯਾਅਨੀ ਉਹ ‘ਏ.ਐੱਮ.ਪਟੇਲ ਦੀ ਆਗਿਆ ਨਹੀਂ ਹੈ | ਖ਼ੁਦ ‘ਦਾਦਾ ਭਗਵਾਨ’ ਦੀ, ਜੋ ਚੌਦਾਂ ਲੋਕ ਦੇ ਨਾਥ ਹਨ, ਉਹਨਾਂ ਦੀ ਆਗਿਆ ਹੈ | ਉਸਦੀ ਗਰੰਟੀ ਦਿੰਦਾ ਹਾਂ | ਇਹ ਤਾਂ ਮੇਰੇ ਮਾਰਫਤ ਇਹ ਸਾਰੀਆਂ ਗੱਲਾਂ ਨਿਕਲੀਆਂ ਹਨ | ਇਸ ਲਈ ਤੁਹਾਨੂੰ ਉਸ ਆਗਿਆ ਦਾ ਪਾਲਣ ਕਰਨਾ ਹੈ | ‘ਮੇਰੀ ਆਗਿਆ' ਨਹੀਂ ਹੈ, ਇਹ ਦਾਦਾ ਭਗਵਾਨ ਦੀ ਆਗਿਆ ਹੈ | ਮੈਂ ਵੀ ਉਸ ਭਗਵਾਨ ਦੀ ਆਗਿਆ ਵਿੱਚ ਰਹਿੰਦਾ ਹਾਂ ਨਾ !
ਜੈ ਸੱਚਿਦਾਨੰਦ
Page #55
--------------------------------------------------------------------------
________________
ਮੈਂ ਕੌਣ ਹਾਂ
ਮਾਫ਼ੀਨਾਮਾ
ਪ੍ਰਸਤੁਤ ਪੁਸਤਕ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ ਕਿ ਪੜ੍ਹਨ ਵਾਲੇ ਨੂੰ ਲੱਗੇ ਕਿ ਦਾਦਾ ਜੀ ਦੀ ਹੀ ਬਾਣੀ ਸੁਣੀ ਜਾ ਰਹੀ ਹੈ, ਇਹੋ ਜਿਹਾ ਅਨੁਭਵ ਹੋਵੇ, ਜਿਸਦੇ ਕਾਰਨ ਸ਼ਾਇਦ ਕੁਝ ਥਾਵਾਂ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪ੍ਰੰਤੂ ਇੱਥੇ ਭਾਵ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਜ਼ਿਆਦਾ ਫਾਇਦਾ ਹੋਵੇਗਾ।
ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਪਾਠਕਾਂ ਤੋਂ ਖਿਮਾ ਮੰਗਦੇ ਹਾਂ।
ਸ਼ਿਕਾਇਤਸੁਝਾਅ ਦੇ ਲਈ ਸੰਪਰਕ : 0779-39830100 email: info@dadabhagwan.org
Page #56
--------------------------------------------------------------------------
________________
ਦਾਦਾ ਭਗਵਾਨ ਫਾਊਂਡੇਸ਼ਨ ਪ੍ਰਕਾਸ਼ਿਤ ਹਿੰਦੀ ਪੁਸਤਕਾਂ
੨੪. ਮਾਨਵ ਧਰਮ ੨੫. ਸੇਵਾ-ਪਰੋਪਕਾਰ ੨੬. ਮ੍ਰਿਤਯੂ ਸਮੇਂ, ਪਹਿਲੇ ਔਰ ਪਸ਼ਚਾਤ 22. ਨਿਰਦੋਸ਼ ਦਰਸ਼ਨ ਸੇ ........ ਦੋਸ਼ ੨੮. ਪਤੀ-ਪਤਨੀ ਕਾ ਦਿਵਯ ਵਿਵਹਾਰ ੨੯. ਕਲੇਸ਼ ਰਹਿਤ ਜੀਵਨ ੩੦. ਗੁਰੂ - ਸ਼ਿਸ਼ਯ ੩੧. ਅਹਿੰਸਾ
੩੨. ਸਤਯ-ਅਸਤਯ ਕੇ ਰਹੱਸ
੧.ਗਿਆਨੀ ਪੁਰਖ਼ ਦੀ ਪਹਿਚਾਨ 2.ਸਰਵ ਦੁੱਖੋਂ ਸੇ ਮੁਕਤੀ ੩. ਕਰਮ ਕਾ ਸਿਧਾਂਤ ੪. ਆਤਮ ਬੋਧ ੫. ਮੈਂ ਕੌਣ ਹੂੰ ? ੬. ਵਰਤਮਾਨ ਤੀਰਥੰਕਰ ਸ਼ੈ ਮੰਧਰ ਸਵਾਮੀ 2. ਭੁਗਤੇ ਉਸ ਦੀ ਭੁੱਲ ੮. ਐਡਜਸਟ ਐਵਰੀਵੇਅਰ ੯. ਟਕਰਾਵ ਟਾਲੀਏ ੧੦. ਹੂਆ ਸੋ ਨਿਆਏ ੧੧.ਦਾਦਾ ਭਗਵਾਨ ਕੌਣ ੧੨. ਚਿੰਤਾ १३. वेप ੧੪. ਪ੍ਰਤੀਕਰਮਣ ੧੫, ਪੈਸੋਂ ਕਾ ਵਿਵਹਾਰ ੧੬. ਅੰਤਹਕਰਣ ਕਾ ਸਵਰੂਪ ੧੭. ਜਗਤ ਕਰਤਾ ਕੌਣ ੧੮. ਤ੍ਰਿਮੰਤਰ ੧੯.ਭਾਵਨਾ ਸੇ ਸੁਧਰੇ ਜਨਮੋਂਜਨਮ ੨੦. ਪ੍ਰੇਮ ੨੧. ਮਾਤਾ-ਪਿਤਾ ਔਰ ਬੱਚੋਂ ਕਾ ਵਿਵਹਾਰ ੨੨. ਸਮਝ ਸੇ ਪ੍ਰਾਪਤ ਬ੍ਰਹਮਚਰਯਾ 2੩. ਦਾਨ
੩੩. ਚਮਤਕਾਰ ੩੪. ਪਾਪ-ਪੁਸ਼ ੩੫. ਵਾ,ਵਿਵਹਾਰ ਮੇਂ ੩੬. ਕਰਮ ਕਾ ਵਿਗਿਆਨ ੩. ਆਪਤਵਾਈ-1 ੩੮. ਪਤਵਾਈ-2 ੩੯. ਪਤਵਾਈ-3 ੪੦, ਆਪਤਵਾਈ੪੧. ਆਪਤਵਾਈ-5 ੪੨. ਆਪਣਵਾਈ-6 ੪੩. ਪਤਵਾਈ-7 ੪੪. ਆਪਤਵਾਈ-8 ੪੫. ਆਪਤਵਾਈ-13 ੪੬. ਸਮਝ ਤੋਂ ਪ੍ਰਾਪਤ ਬ੍ਰਹਮਚਰਿਆ
ਦਾਦਾ ਭਗਵਾਨ ਫ਼ਾਉਂਡੇਸ਼ਨ ਦੇ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਵੀ ਕਈ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ | ਵੇਬਸਾਇਟ www.dadabhagwan.org ਉੱਤੇ ਵੀ ਤੁਸੀਂ ਇਹ ਸਭ ਕਿਤਾਬਾਂ ਪ੍ਰਾਪਤ ਕਰ ਸਕਦੇ
ਹੋ।
ਦਾਦਾ ਭਗਵਾਨ ਫ਼ਾਉਂਡੇਸ਼ਨ ਦੇ ਦੁਆਰਾ ਹਰ ਮਹੀਨੇ ਹਿੰਦੀ, ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ‘ਦਾਦਾਵਾ ਮੈਗਜ਼ੀਨ ਪ੍ਰਕਾਸ਼ਿਤ ਹੁੰਦਾ ਹੈ।
Page #57
--------------------------------------------------------------------------
________________
ਪ੍ਰਾਪਤੀ ਸਥਾਨ ਦਾਦਾ ਭਗਵਾਨ ਪਰਿਵਾਰ
ਅਡਾਲਜ਼ : ਤਿਮੰਦਿਰ, ਸਿਮੰਧਰ ਸਿਟੀ, ਅਹਿਮਦਾਬਾਦ-ਕਲੋਲ ਹਾਈਵੇ,ਪੋਸਟ : ਅਡਾਲਜ਼, ਜਿ.
ਗਾਂਧੀਨਗਰ, ਗੁਜਰਾਤ-382421.ਫੋਨ : (079) 39830100, E-mail : info@dadabhagwan.org ਅਹਿਮਦਾਬਾਦ: ਦਾਦਾ ਦਰਸ਼ਨ, 5, ਮਮਤਾ ਪਾਰਕ ਸੋਸਾਇਟੀ, ਨਵਗੁਜਰਾਤ ਕਾਲੇਜ਼ ਦੇ ਪਿਛੇ, ਉਸਮਾਨਪੁਰਾ, ਅਹਿਮਦਾਬਾਦ
380014. ਫੋਨ : 079) 27540408 ਵਡੋਦਰਾ : ਦਾਦਾ ਮੰਦਿਰ, 17, ਮਾਮਾ ਦੀ ਪੋਲ-ਮੁਹੱਲਾ, ਰਾਵਪੁਰਾ ਪੁਲਿਸ ਸਟੇਸ਼ਨ ਦੇ ਸਾਹਮਣੇ, ਸਲਾਟਵਾੜਾ,
ਵਡੋਦਰਾ, ਫੋਨ : 9924343335 ਗੋਧਰਾ :ਤਿਮੰਦਿਰ, ਭਾਮੈਯਾ ਪਿੰਡ, ਐਫ਼ਸੀਆਈ ਗੋਡਾਉਨ ਦੇ ਸਾਹਮਣੇ, ਗੋਧਰਾ (ਜਿ.-ਪੰਚਮਰਾਲ), ਫੋਨ : (02672)
262300 ਰਾਜਕੋਟ : ਤਿਮੰਦਿਰ, ਅਹਿਮਦਾਬਾਦ-ਰਾਜਕੋਟ ਹਾਈਵੇ, ਤਰੁਘੜਿਆ ਚੌਕੜੀ (ਸਰਕਲ), ਪੋਸਟ :
ਮਾਲਿਯਾਸਣ, ਜਿ.-ਰਾਜਕੋਟ, ਫੋਨ : 9274111393 ਸੁਰੇਂਦਰਨਗਰ : ਤ੍ਰਿਮੰਦਿਰ, ਲੋਕਵਿਧਿਆਲਯ ਦੇ ਕੋਲ, ਸੁਰੇਂਦਰਨਗਰ-ਰਾਜਕੋਟ ਹਾਈਵੇ, ਮੂਲੀ ਰੋਡ, ਮੋਰਬੀ : ਤ੍ਰਿਮੰਦਿਰ, ਮੋਰਬੀ-ਨਵਲਖੀ ਹਾਈਵੇ, ਪੋ-ਜੇਪੁਰ, ਤਾ-ਮੋਰਬੀ, ਜਿ.-ਰਾਜਕੋਟ, ਫੋਨ : (02822) 297097
| : ਤਿਮੰਦਿਰ, ਹਿਲ ਗਾਰਡਨ ਦੇ ਪਿੱਛੇ, ਏਅਰਪੋਰਟ ਰੋਡ, ਫੋਨ : (02832) 290123
ਭੁੱਜ
ਮੁੰਬਈ : 9323528901
ਦਿੱਲੀ : 9810098564 ਕਲਕੱਤਾ : 9830093230
ਚੇਨਈ : 9380159957 ਜੈਪੁਰ : 8560894235
ਭੋਪਾਲ : 9425676774 ਇੰਦੋਰ : 9039936173
ਜੱਬਲਪੁਰ: 9425160428 ਰਾਏਪੁਰ : 9329644433
ਭਿਲਾਈ : 9827481336 ਪਟਨਾ : 7352723132
ਅਮਰਾਵਤੀ : 9422915064 ਬੰਗਲੂਰੂ : 9590979099
ਹੈਦਰਾਬਾਦ : 9989877786 ਪੂਨਾ :9422660497
ਜਲੰਧਰ : 9814063043 U.S.A: Dada Bhagwan Vigynan Instt.
100, SW RedBud Lane, Topeka Kansas 66606 Tel.: +1877-505-DADA (3232),
Email : info@us.dadabhagwan.org UK: +44330111DADA (3232)
Kenya: UAE: +971557316937
New Zealand : Singapore: +6581129229
Australia: Website: www.dadabhagwan.org
+254722722063 +64210376434 +61421127947
Page #58
--------------------------------------------------------------------------
________________
ਜੀਵਨ ਦਾ ਉਦੇਸ਼ ਜੇ ਇਹ ਸੰਸਾਰ ਤੁਹਾਨੂੰ ਭਾਉਂਦਾ (ਹਰਕਤ ਨਹੀਂ ਕਰਦਾ) ਹੋਵੇ ਤਾਂ ਅੱਗੇ ਕੁਝ ਵੀ ਸਮਝਣ ਦੀ ਜ਼ਰੂਰਤ ਨਹੀਂ ਹੈ ਅਤੇ ਜੇ ਇਹ ਸੰਸਾਰ ਤੁਹਾਨੂੰ ਕੁਝ ਹਰਕਤ ਕਰਦਾ ਹੋਵੇ ਤਾਂ ਅਧਿਆਤਮ ਜਾਣਨ ਦੀ ਜ਼ਰੂਰਤ ਹੈ | ਅਧਿਆਤਮ ਵਿੱਚ ‘ਸਵ-ਰੂਪ ਨੂੰ ਜਾਣਨ ਦੀ ਜ਼ਰੂਰਤ ਹੈ | ਮੈਂ ਕੌਣ ਹਾਂ, ਇਹ ਜਾਣਨ ਤੇ ਸਾਰੇ ਪਜ਼ਲ ਸਾਲਵ ਹੋ ਜਾਣਗੇ ।
-ਦਾਦਾ ਸ੍ਰੀ
= = =
=
= = =
Page #59
--------------------------------------------------------------------------
________________ ਜੀਵਨ ਦਾ ਉਦੇਸ਼ ਜੇ ਇਹ ਸੰਸਾਰ ਤੁਹਾਨੂੰ ਭਾਉਂਦਾ (ਹਰਕਤ ਨਹੀਂ ਕਰਦਾ) ਹੋਵੇ ਤਾਂ ਅੱਗੇ ਕੁਝ ਵੀ ਸਮਝਣ ਦੀ ਜ਼ਰੂਰਤ ਨਹੀਂ ਹੈ ਅਤੇ ਜੇ ਇਹ ਸੰਸਾਰ ਤੁਹਾਨੂੰ ਕੁਝ ਹਰਕਤ ਕਰਦਾ ਹੋਵੇ ਤਾਂ ਅਧਿਆਤਮ ਜਾਣਨ ਦੀ ਜ਼ਰੂਰਤ ਹੈ। ਅਧਿਆਤਮ ਵਿੱਚ 'ਸਵ-ਰੂਪ ਨੂੰ ਜਾਣਨ ਦੀ ਜ਼ਰੂਰਤ ਹੈ | ਮੈਂ / ਕੌਣ ਹਾਂ, ' ਇਹ ਜਾਣਨ ਤੇ ਸਾਰੇ ਪਜ਼ਲ ਸਾਲਵ ਹੋ ਜਾਣਗੇ / -ਦਾਦਾ ਸ੍ਰੀ dadabhagwan.org Price 310