________________
18
ਮੈਂ ਕੌਣ ਹਾਂ ਅੰਤ ਵਿੱਚ ਖੁਦ ਦਾ ਵੋਟ ਹੁੰਦਾ ਹੈ ਨਾ, ਉਸਦੇ ਅਧਾਰ ਤੇ ਖ਼ੁਦ ਕਹਿੰਦਾ ਹੈ ਕਿ ਇਹ ਤਾਂ ਮੈਨੂੰ ਕਰਨਾ ਹੋਏਗਾ | ਉਸ ਹਿਸਾਬ ਨਾਲ ਕਰਤਾ ਹੁੰਦਾ ਹੈ, ਇਸ ਤਰ੍ਹਾਂ ਯੋਜਨਾ ਦੀ ਉਤਪਤੀ ਹੁੰਦੀ ਹੈ। ਯੋਜਨਾ ਕਰਨ ਵਾਲਾ ਖ਼ੁਦ ਹੀ ਹੈ | ਕਰਤਾਪਨ ਕੇਵਲ ਯੋਜਨਾ ਵਿੱਚ ਹੀ ਹੁੰਦਾ ਹੈ | ਯੋਜਨਾ ਵਿੱਚ ਉਸਦੇ ਹਸਤਾਖਰ ਹਨ | ਪਰ ਸੰਸਾਰ ਦੇ ਲੋਕ ਇਹ ਜਾਣਦੇ ਨਹੀਂ | ਉਹ ਅਸ਼ਟੀ ਕੰਪਿਊਟਰ, ਛੋਟੇ ਕੰਪਿਊਟਰ ਵਰਗਾ ਹੈ | ਜਿਵੇਂ ਛੋਟੇ ਕੰਪਿਊਟਰ ਵਿੱਚੋਂ ਫੀਡ ਕੀਤਾ ਹੋਇਆ ਨਿਕਲੇ ਅਤੇ ਵੱਡੇ ਕੰਪਿਊਟਰ ਵਿੱਚ ਉਹ ਫ਼ੀਡ ਹੋ ਜਾਏ, ਇਸ ਤਰ੍ਹਾਂ ਇਹ ਯੋਜਨਾ ਉਤਪੰਨ ਹੋ ਕੇ ਵੱਡੇ ਕੰਪਿਊਟਰ ਵਿੱਚ ਜਾਂਦੀ ਹੈ | ਵੱਡਾ ਕੰਪਿਊਟਰ ਉਹ ਸਮਸ਼ਟੀ ਕੰਪਿਊਟਰ ਹੈ । ਉਹ ਫਿਰ ਉਸਦਾ ਵਿਸਰਜਨ (ਨਿਕਾਲ) ਕਰਦਾ ਹੈ | ਇਸ ਲਈ ਇਸ ਜਨਮ ਦੀ ਸਾਰੀ ਲਾਈਫ਼ ਵਿਸਰਜਨ (ਨਿਕਾਲ) ਸਰੂਪ ਵਿੱਚ ਹੈ, ਜਿਸਦਾ ਸਰਜਨ (ਉਤਪਤੀ) ਪਿਛਲੇ ਜਨਮ ਵਿੱਚ ਕੀਤਾ ਹੁੰਦਾ ਹੈ | ਇਸ ਲਈ ਇਸ ਭਵ ਵਿੱਚ ਜਨਮ ਤੋਂ ਲੈ ਕੇ ਮੌਤ ਤਕ ਵਿਸਰਜਨ (ਨਿਕਾਲ) ਸਰੂਪ ਹੀ ਹੈ | ਖੁਦ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਪਰਸੱਤਾ ਵਿੱਚ ਹੀ ਹੈ | ਇੱਕ ਵਾਰ ਯੋਜਨਾ ਹੋ ਗਈ ਕਿ ਸਭ ਪਰਸੱਤਾ ਵਿੱਚ ਚਲਾ ਜਾਂਦਾ ਹੈ | ਪਰਿਣਾਮ ਵਿੱਚ ਪਰਸੱਤਾ ਦਾ ਹੀ ਅਮਲ ਚਲਦਾ ਹੈ | ਅਰਥਾਤ ਪਰਿਣਾਮ ਅਲੱਗ ਹੈ | ਪਰਿਣਾਮ ਪਰਸੱਤਾ ਦੇ ਅਧੀਨ ਹੈ | ਤੁਹਾਨੂੰ ਸਮਝ ਵਿੱਚ ਆਉਂਦਾ ਹੈ ? ਇਹ ਗੱਲ ਬਹੁਤ ਡੂੰਘੀ ਹੈ ।
ਕਰਤਾਪ ਨਾਲ ਕਰਮਬੰਧਨ ! ਪ੍ਰਸ਼ਨ ਕਰਤਾ : ਇਸ ਕਰਮ ਦੇ ਬੰਧਨ ਵਿੱਚੋਂ ਛੁੱਟਣ ਦੇ ਲਈ ਕੀ ਕਰੀਏ ? ਦਾਦਾ ਸ੍ਰੀ : ਇਹ ਕਰਮ ਜੋ ਹਨ ਉਹ ਕਰਤਾ ਦੇ ਅਧੀਨ ਹਨ | ਇਸ ਲਈ ਕਰਤਾ ਹੋਵੋ ਤਾਂ ਹੀ ਕਰਮ ਹੋਵੇਗਾ | ਕਰਤਾ ਨਾ ਹੋਵੇ ਤਾਂ ਕਰਮ ਨਹੀਂ ਹੋਵੇਗਾ | ਕਰਤਾ ਕਿਵੇਂ ? ਆਰੋਪਿਤ ਭਾਵ ਵਿੱਚ ਜਾ ਬੈਠਾ ਇਸ ਲਈ ਕਰਤਾ ਹੋਇਆ | ਆਪਣੇ ਮੂਲ ਸੁਭਾਅ ਵਿੱਚ ਆਏ ਤਾਂ ਖ਼ੁਦ ਕਰਤਾ ਹੈ ਹੀ ਨਹੀਂ । ਮੈਂ ਕੀਤਾ’ ਏਦਾਂ ਕਿਹਾ ਇਸ ਲਈ ਕਰਤਾ ਹੋਇਆ | ਯਾਨੀ ਕਰਮ ਨੂੰ ਆਧਾਰ ਦਿੱਤਾ | ਹੁਣ ਖੁਦ ਕਰਤਾ ਨਾ ਹੋਵੇ ਤਾਂ ਕਰਮ ਡਿੱਗ ਜਾਏ, ਨਿਰਾਧਾਰ (ਬਿਨਾਂ ਅਧਾਰ ਤੇ) ਹੋਣ ਤੇ ਕਰਮ ਡਿੱਗ ਜਾਏਗਾ | ਯਾਨੀ ਕਰਤਾਪਨ ਹੈ। ਤਦ ਤੱਕ ਕਰਮ ਹੈ |