________________
“ਮੈਂ” ਕੌਣ ਹਾਂ
ਅਸੀਂ ਗਿਆਨ ਦਿੰਦੇ ਹਾਂ, ਉਸ ਨਾਲ ਕਰਮ ਭਸਮੀਭੂਤ ਹੋ ਜਾਂਦੇ ਹਨ ਅਤੇ ਉਸ ਸਮੇਂ ਕਈ ਆਵਰਣ (ਪਰਤਾਂ) ਟੁੱਟ ਜਾਂਦੇ ਹਨ | ਤਦ ਭਗਵਾਨ ਦੀ ਕਿਰਪਾ ਹੋਣ ਦੇ ਨਾਲ ਹੀ ਉਹ ਖ਼ੁਦ ਜਾਗ੍ਰਿਤ ਹੋ ਜਾਂਦਾ ਹੈ | ਉਹ ਜਾਗ੍ਰਿਤੀ ਫਿਰ ਜਾਂਦੀ ਨਹੀਂ, ਜਾਗਣ ਦੇ ਬਾਅਦ ਉਹ ਜਾਂਦੀ ਨਹੀਂ ਹੈ | ਲਗਾਤਾਰ ਜਾਗ੍ਰਿਤ ਰਹਿ ਸਕਦੇ ਹਾਂ | ਯਾਅਨੀ ਨਿਰੰਤਰ ਪ੍ਰਤੀਤੀ ਰਹੇਗੀ ਹੀ | ਪ੍ਰਤੀਤੀ ਕਦੋਂ ਰਹੇ ? ਜਾਗ੍ਰਿਤੀ ਹੋਵੇ ਤਾਂ ਪ੍ਰਤੀਤੀ ਰਹੇ | ਪਹਿਲਾਂ ਜਾਗ੍ਰਿਤੀ, ਫਿਰ ਪ੍ਰਤੀਤੀ | ਫਿਰ ਅਨੁਭਵ, ਲਕਸ਼ (ਟੀਚਾ) ਅਤੇ ਪ੍ਰਤੀਤੀ ਇਹ ਤਿੰਨੋਂ ਰਹਿਣਗੇ | ਪ੍ਰਤੀਤੀ ਹਮੇਸ਼ਾਂ ਦੇ ਲਈ ਰਹੇਗੀ | ਲਕਸ਼ ਤਾਂ ਕਦੇ-ਕਦੇ ਰਹੇਗਾ | ਕੁਝ ਧੰਧੇ ਵਿੱਚ ਜਾਂ ਕਿਸੇ ਕੰਮ ਵਿੱਚ ਲੱਗੇ ਕਿ ਫਿਰ ਤੋਂ ਲਕਸ਼ ਖੁੰਝ ਜਾਈਏ ਅਤੇ ਕੰਮ ਖਤਮ ਹੋਣ ਤੇ ਫਿਰ ਤੋਂ ਲਕਸ਼ ਵਿੱਚ ਆ ਜਾਈਏ | ਅਤੇ ਅਨੁਭਵ ਤਾਂ ਕਦੋਂ ਹੋਵੇ, ਕਿ ਕੰਮ ਤੋਂ, ਸਭ ਨਿਬੇੜ ਕੇ ਇੱਕਲੇ ਬੈਠੇ ਹੋਈਏ ਤਦ ਅਨੁਭਵ ਦਾ ਸੁਆਦ ਆਏ | ਜਦੋਂ ਕਿ ਅਨੁਭਵ ਤਾਂ ਵੱਧਦਾ ਹੀ ਰਹਿੰਦਾ ਹੈ, ਕਿਉਂਕਿ ਪਹਿਲਾਂ ਚੰਦੂਲਾਲ ਕੀ ਸਨ ਅਤੇ ਅੱਜ ਚੰਦੂਲਾਲ ਕੀ ਹਨ, ਉਹ ਸਮਝ ਵਿੱਚ ਆਉਂਦਾ ਹੈ | ਤਾਂ ਇਹ ਪਰਿਵਰਤਨ ਕਿਵੇਂ ? ਆਤਮ-ਅਨੁਭਵ ਤੋਂ ਂ ਪਹਿਲਾਂ ਦੇਹ ਦਾ ਅਨੁਭਵ ਸੀ ਅਤੇ ਹੁਣ ਇਹ ਆਤਮ-ਅਨੁਭਵ ਹੈ |
ਪ੍ਰਸ਼ਨ ਕਰਤਾ : ਆਤਮਾ ਦਾ ਅਨੁਭਵ ਹੋ ਜਾਣ ਤੇ ਕੀ ਹੁੰਦਾ ਹੈ ?
ਦਾਦਾ ਸ਼੍ਰੀ : ਆਤਮਾ ਦਾ ਅਨੁਭਵ ਹੋ ਗਿਆ, ਯਾਅਨੀ ਦੇਹ ਭਰਮ (ਧਿਆਸ) ਛੁੱਟ ਗਿਆ | ਦੇਹ ਭਰਮ ਛੁੱਟ ਗਿਆ, ਯਾਅਨੀ ਕਰਮ ਬੰਨ੍ਹਣਾ ਰੁੱਕ ਗਿਆ | ਫਿਰ ਹੋਰ ਕੀ ਚਾਹੀਦਾ ਹੈ ?
27
ਆਤਮਾ-ਅਨਾਤਮਾ ਦੇ ਵਿੱਚ ਭੇਦ-ਰੇਖਾ!
ਇਹ ਅਕ੍ਰਮ ਵਿਗਿਆਨ ਹੈ, ਇਸ ਲਈ ਏਨੀ ਜਲਦੀ ਸਮਯਕਤਵ (ਮੈਂ ਕੌਣ ਹਾਂ ਦਾ ਭਾਨ ਹੋਣਾ) ਹੁੰਦਾ ਹੈ | ਵਰਨਾ ਕ੍ਰਮਿਕ ਮਾਰਗ ਵਿੱਚ ਤਾਂ, ਅੱਜ ਸਮਯਕਤਵ ਹੋ ਸਕੇ ਏਦਾਂ ਹੈ ਹੀ ਨਹੀਂ | ਇਹ ਅਕ੍ਰਮ ਵਿਗਿਆਨ ਤਾਂ ਬਹੁਤ ਉੱਚ ਕੋਟੀ ਦਾ ਵਿਗਿਆਨ ਹੈ | ਇਸ ਲਈ ਆਤਮਾ ਅਤੇ ਅਨਾਤਮਾ ਦੇ ਵਿੱਚ ਯਾਅਨੀ ਤੁਹਾਡੀ ਅਤੇ ਪਰਾਈ ਚੀਜ਼ ਇਸ ਤਰ੍ਹਾਂ ਦੋਹਾਂ ਦਾ ਵਿਭਾਜਨ ਕਰ ਦਿੰਦਾ ਹੈ | ‘ਇਹ’ ਹਿੱਸਾ ਤੁਹਾਡਾ ਅਤੇ ‘ਇਹ’ ਤੁਹਾਡਾ ਨਹੀਂ, ਅਤੇ ਵਿੱਚ ਲਾਇਨ ਆਫ਼ ਡਿਮਾਰਕੇਸ਼ਨ, ਭੇਦ-ਰੇਖਾ ਲਗਾ ਦੇਵਾਂ ਉੱਥੇ | ਫਿਰ