________________
ਮੈਂ ਕੌਣ ਹਾਂ ਅਤੇ “My’ ਨੂੰ ਸੇਪਰੇਟ ਕਰ ਸਕੋਗੇ ? | ਐਂਡ ‘My’ ਨੂੰ ਸੇਪਰੇਟ ਕਰਨਾ ਚਾਹੀਦਾ ਕਿ ਨਹੀਂ ? ਜਗਤ ਵਿੱਚ ਕਦੇ ਨਾ ਕਦੇ ਜਾਣਨਾ ਤਾਂ ਪਏਗਾ ਨਾ ! ਸੇਪਰੇਟ ‘I’ ਐਂਡ ‘My | ਜਿਵੇਂ ਦੁੱਧ ਦੇ ਲਈ ਸੇਪਰੇਟਰ ਹੁੰਦਾ ਹੈ ਨਾ, ਉਸ ਵਿੱਚੋਂ ਮਲਾਈ ਸੇਪਰੇਟ (ਵੱਖ) ਕਰਦੇ ਹਾਂ ਨਾ ? ਏਦਾਂ ਹੀ ਇਹ ਅਲੱਗ ਕਰਨਾ ਹੈ । ਤੁਹਾਡੇ ਕੋਲ “My’ ਜਿਹੀ ਕੋਈ ਚੀਜ਼ ਹੈ ? “ ਇਕੱਲਾ ਹੈ ਕਿ “My’ ਨਾਲ ਹੀ ਹੈ ? ਪ੍ਰਸ਼ਨ ਕਰਤਾ : “My’ ਨਾਲ ਹੀ ਹੋਏਗਾ ਨਾ ! ਦਾਦਾ ਸ੍ਰੀ : ਕੀ ਕੀ “My' ਹੈ ਤੁਹਾਡੇ ਕੋਲ ? ਪ੍ਰਸ਼ਨ ਕਰਤਾ : ਮੇਰਾ ਘਰ ਅਤੇ ਘਰ ਦੀਆਂ ਸਾਰੀਆਂ ਚੀਜ਼ਾਂ | ਦਾਦਾ ਸ੍ਰੀ : ਸਾਰੀਆਂ ਤੁਹਾਡੀਆਂ ਕਹਾਉਣ ? ਅਤੇ ਵਾਈਫ ਕਿਸ ਦੀ ਕਹੀ ਜਾਏਗੀ ? ਪ੍ਰਸ਼ਨ ਕਰਤਾ : ਉਹ ਵੀ ਮੇਰੀ । ਦਾਦਾ ਸ੍ਰੀ : ਅਤੇ ਬੱਚੇ ਕਿਸਦੇ ? ਪ੍ਰਸ਼ਨ ਕਰਤਾ : ਉਹ ਵੀ ਮੇਰੇ | ਦਾਦਾ ਸ੍ਰੀ : ਅਤੇ ਇਹ ਘੜੀ ਕਿਸਦੀ ? ਪ੍ਰਸ਼ਨ ਕਰਤਾ : ਉਹ ਵੀ ਮੇਰੀ । ਦਾਦਾ ਸ੍ਰੀ : ਅਤੇ ਇਹ ਹੱਥ ਕਿਸਦੇ ? ਪ੍ਰਸ਼ਨ ਕਰਤਾ : ਹੱਥ ਵੀ ਮੇਰੇ ਹਨ | ਦਾਦਾ ਸ੍ਰੀ : ਫਿਰ “ਮੇਰਾ ਸਿਰ, ਮੇਰਾ ਸਰੀਰ, ਮੇਰੇ ਪੈਰ, ਮੇਰੇ ਕੰਨ, ਮੇਰੀਆਂ ਅੱਖਾਂ ਇੰਝ ਕਹਾਂਗੇ | ਇਸ ਸ਼ਰੀਰ ਦੀਆਂ ਸਾਰੀਆਂ ਵਸਤੂਆਂ ਨੂੰ “ਮੇਰਾ` ਕਹਿੰਦੇ ਹਨ, ਤਦ “ਮੇਰਾ` ਕਹਿਣ ਵਾਲੇ ‘ਤੁਸੀਂ ਕੌਣ ਹੋ ? ਇਹ ਨਹੀਂ ਸੋਚਿਆ ? – My' ਨੇਮ ਇਜ਼ ਚੰਦੂਲਾਲ ਕਰੋ ਅਤੇ ਫਿਰ ਕਹੋ ‘ਮੈਂ ਚੰਦੂ ਲਾਲ ਹਾਂ, ਇਸ ਵਿੱਚ ਕੋਈ ਵਿਰੋਧਾਭਾਸ ਨਹੀਂ ਲੱਗਦਾ ? ਪ੍ਰਸ਼ਨ ਕਰਤਾ : ਲੱਗਦਾ ਹੈ |