________________
“ਮੈਂ” ਕੌਣ ਹਾਂ
3
ਬਿਲੀਫ਼ (ਮਾਨਤਾ) ਘਰ ਕਰ ਗਈ ਹੈ (ਬੈਠ ਗਈ ਹੈ), ਇਹ ਰੰਗ ਬਿਲੀਫ਼ ਹੈ | (2) ਬਿਲੀਫ਼ - ਰੰਗ, ਰਾਇਟ ! ਕਿੰਨੀਆਂ ਸਾਰੀਆਂ ਰੰਗ ਬਿਲੀਫ਼ !
‘ਮੈਂ ਚੰਦੂਲਾਲ ਹਾਂ’ ਇਹ ਮਾਨਤਾ, ਇਹ ਬਿਲੀਫ਼ ਤਾਂ ਤੁਹਾਡੀ, ਰਾਤ ਨੂੰ ਨੀਂਦ ਵਿੱਚ ਵੀ ਨਹੀਂ ਹਟਦੀ ਹੈ ਨਾ ! ਫਿਰ ਲੋਕ ਸਾਡਾ ਵਿਆਹ ਕਰਵਾ ਕੇ ਸਾਨੂੰ ਕਹਿਣਗੇ ਕਿ ਤੂੰ ਤਾਂ ਇਸ ਇਸਤਰੀ ਦਾ ਪਤੀ ਹੈ |' ਇਸ ਲਈ ਅਸੀਂ ਫਿਰ ਅਧਿਕਾਰ(ਮਲਕੀਅਤ) ਮੰਨ ਲਿਆ | ਫਿਰ ‘ਮੈਂ ਇਸਦਾ ਪਤੀ ਹਾਂ, ਪਤੀ ਹਾਂ” ਕਰਦੇ ਰਹੇ | ਕੋਈ ਹਮੇਸ਼ਾ ਦੇ ਲਈ ਪਤੀ ਹੁੰਦਾ ਹੈ ਕੀ ? ਡਾਇਵੋਰਸ ਹੋਣ ਦੇ ਬਾਅਦ ਦੂਜੇ ਦਿਨ ਉਸਦਾ ਪਤੀ ਰਹੇਗਾ ਕੀ? ਅਰਥਾਤ ਇਹ ਸਾਰੀ ਰੰਗ ਬਿਲੀਫ਼ ਬੈਠ ਗਈ ਹੈ |
‘ਮੈਂ ਚੰਦੂਲਾਲ ਹਾਂ’ ਇਹ ਰੌਂਗ ਬਿਲੀਫ਼ ਹੈ | ਫਿਰ ‘ਇਸ ਇਸਤਰੀ ਦਾ ਪਤੀ ਹਾਂ’ ਇਹ ਦੂਜੀ ਲੌਂਗ ਬਿਲੀਫ਼ | ‘ਮੈਂ ਵੈਸ਼ਨੂੰ ਹਾਂ’ ਇਹ ਤੀਸਰੀ ਲੌਂਗ ਬਿਲੀਫ਼ | ‘ਮੈਂ ਵਕੀਲ ਹਾਂ” ਇਹ ਚੌਥੀ ਰੰਗ ਬਿਲੀਫ਼ | ‘ਮੈਂ ਇਸ ਲੜਕੇ ਦਾ ਫਾਦਰ ਹਾਂ” ਇਹ ਪੰਜਵੀਂ ਰੰਗ ਬਿਲੀਫ਼ | ‘ਇਸਦਾ ਮਾਮਾ ਹਾਂ', ਇਹ ਛੇਵੀਂ ਰੌਂਗ ਬਿਲੀਫ਼ | ‘ਮੈਂ ਗੋਰਾ ਹਾਂ” ਇਹ ਸੱਤਵੀਂ ਰੰਗ ਬਿਲੀਫ਼ | ‘ਮੈਂ ਪੰਤਾਲੀ ਸਾਲ ਦਾ ਹਾਂ', ਇਹ ਅੱਠਵੀਂ ਲੌਂਗ ਬਿਲੀਫ਼ | ‘ਮੈਂ ਇਸਦਾ ਭਾਗੀ (ਹਿੱਸੇਦਾਰ) ਹਾਂ’ ਇਹ ਵੀ ਰੰਗ ਬਿਲੀਫ਼ | ‘ਮੈਂ ਇਨਕਮ-ਟੈਕਸ ਪੇਅਰ ਹਾਂ' ਇਸ ਤਰ੍ਹਾਂ ਤੁਸੀਂ ਕਹੋ ਤਾਂ ਉਹ ਵੀ ਲੌਂਗ ਬਿਲੀਫ਼ | ਇਹੋ ਜਿਹੀਆਂ ਕਿੰਨੀਆਂ ਰੌਂਗ ਬਿਲੀਫ਼ ਬੈਠ ਗਈਆਂ ਹੋਣਗੀਆਂ ?
“ਮੈਂ” ਦਾ ਸਥਾਨ ਪਰਿਵਰਤਨ!
‘ਮੈਂ ਚੰਦੂਲਾਲ ਹਾਂ’ ਇਹ ਹੰਕਾਰ ਹੈ | ਕਿਉਂਕਿ ਜਿੱਥੇ ‘ਮੈਂ’ ਨਹੀਂ, ਉੱਥੇ ‘ਮੈਂ’ ਦਾ ਆਰੋਪਣ ਕੀਤਾ, ਉਸਦਾ ਨਾਂ ਹੰਕਾਰ |
ਪ੍ਰਸ਼ਨ ਕਰਤਾ : ‘ਮੈਂ ਚੰਦੂਲਾਲ ਹਾਂ’ ਕਿਹਾ, ਉਸ ਵਿੱਚ ਹੰਕਾਰ ਕਿੱਥੋਂ ਆਇਆ ? ‘ਮੈਂ ਇਹੋ ਜਿਹਾ ਹਾਂ, ਓਹੋ ਜਿਹਾ ਹਾਂ’ ਏਦਾਂ ਕਰੇ ਉਹ ਵੱਖਰੀ ਗੱਲ ਹੈ, ਪਰ ਸਹਿਜ-ਸੁਭਾਅ ਨਾਲ ਕਹੀਏ, ਉਸ ਵਿੱਚ ਹੰਕਾਰ ਕਿਥੋਂ ਆਇਆ ?