________________
ਬੇਨਤੀ ਆਤਮਵਿਗਿਆਨੀ ਸ੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਜਿਹਨਾਂ ਨੂੰ ਲੋਕ “ਦਾਦਾ ਭਗਵਾਨ ਦੇ ਨਾਂ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ੍ਰੀ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸੰਬੰਧੀ ਜੋ ਵਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ । “ਮੈਂ ਕੌਣ ਹਾਂ ?? ਪੁਸਤਕ ਵਿੱਚ ਆਤਮਾ, ਆਤਮ ਗਿਆਨ ਅਤੇ ਜਗਤ ਕਰਤਾ ਦੇ ਬਾਰੇ ਵਿੱਚ ਬੁਨਿਆਦੀ ਗੱਲਾਂ ਸੰਖੇਪ ਵਿੱਚ ਸੰਕਲਨ ਕੀਤੀਆਂ ਗਈਆਂ ਹਨ | ਸਮਝਦਾਰ ਇੰਨਸਾਨ ਦੇ ਪੜ੍ਹਦੇ ਹੀ ਆਤਮ ਸਾਖ਼ਸ਼ਾਤਕਾਰ ਦੀ ਭੂਮਿਕਾ ਨਿਸ਼ਚਿਤ ਬਣ ਜਾਂਦੀ ਹੈ, ਇਸ ਤਰ੍ਹਾਂ ਦਾ ਬਹੁਤ ਲੋਕਾਂ ਦਾ ਅਨੁਭਵ ਹੈ |
‘ਅੰਬਾਲਾਲਭਾਈ ਨੂੰ ਸਭ ‘ਦਾਦਾਜੀ ਕਹਿੰਦੇ ਸਨ | ‘ਦਾਦਾਜੀ ਯਾਨੀ ਪਿਤਾਸ਼ੀ ਅਤੇ ‘ਦਾਦਾ ਭਗਵਾਨ ਤਾਂ ਉਹ ਅੰਦਰ ਵਾਲੇ ਪ੍ਰਮਾਤਮਾ ਨੂੰ ਕਹਿੰਦੇ ਸਨ | ਸਰੀਰ ਭਗਵਾਨ ਨਹੀਂ ਹੋ ਸਕਦਾ, ਉਹ ਤਾਂ ਵਿਨਾਸ਼ੀ ਹੈ | ਭਗਵਾਨ ਤਾਂ ਅਵਿਨਾਸ਼ੀ ਹੈ ਅਤੇ ਉਸਨੂੰ ਉਹ ‘ਦਾਦਾ ਭਗਵਾਨ ਕਹਿੰਦੇ ਸਨ, ਜੋ ਹਰੇਕ ਜੀਵ ਦੇ ਅੰਦਰ ਹੈ |
ਪਸਤੁਤ ਅਨੁਵਾਦ ਵਿੱਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੁਣਨ ਵਾਲੇ ਨੂੰ ਏਦਾਂ ਲੱਗੇ ਕਿ ਦਾਦਾ ਜੀ ਦੀ ਹੀ ਵਾਈ ਸੁਈ ਜਾ ਰਹੀ ਹੈ, ਇਹੋ ਜਿਹਾ ਅਨੁਭਵ ਹੋਵੇ । ਉਹਨਾਂ ਦੀ ਹਿੰਦੀ ਦੇ ਬਾਰੇ ਵਿੱਚ ਉਹਨਾਂ ਦੇ ਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ “ਸਾਡੀ ਹਿੰਦੀ ਯਾਮਨੀ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ ਦਾ ਮਿਕਸਚਰ ਹੈ, ਪਰ ਜਦੋਂ ‘ਟੀ (ਚਾਰ) ਬਣੇਗੀ, ਤਾਂ ਚੰਗੀ ਬਣੇਗੀ |
ਗਿਆਨੀ ਦੀ ਵਾਈ ਨੂੰ ਪੰਜਾਬੀ ਭਾਸ਼ਾ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਪਰ ਦਾਦਾਸ਼ੀ ਦੇ ਆਤਮ ਗਿਆਨ ਦਾ ਸਹੀ ਭਾਵ, ਜਿਉਂ ਦਾ ਤਿਉਂ ਤਾਂ, ਤੁਹਾਨੂੰ ਗੁਜਰਾਤੀ ਭਾਸ਼ਾ ਵਿੱਚ ਹੀ ਮਿਲੇਗਾ | ਜਿਹਨਾਂ ਨੇ ਗਿਆਨ ਦੀ ਡੂੰਘਾਈ ਵਿੱਚ ਜਾਣਾ ਹੋਵੇ, ਗਿਆਨ ਦਾ ਸਹੀ ਮਰਮ ਸਮਝਣਾ ਹੋਵੇ, ਉਹ ਇਸ ਦੇ ਲਈ ਗੁਜਰਾਤੀ ਭਾਸ਼ਾ ਸਿੱਖਣ, ਇਹੋ ਜਿਹੀ ਸਾਡੀ ਬੇਨਤੀ ਹੈ |
ਅਨੁਵਾਦ ਸੰਬੰਧੀ ਖਾਮੀਆਂ ਦੇ ਲਈ ਤੁਹਾਡੇ ਤੋਂ ਖਿਮਾ ਮੰਗਦੇ ਹਾਂ