________________
“ਮੈਂ” ਕੌਣ ਹਾਂ
ਪ੍ਰਸ਼ਨ ਕਰਤਾ : ਇਹ ‘ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ' ਸਮਝ ਵਿੱਚ ਨਹੀਂ ਆਇਆ |
15
ਦਾਦਾ ਸ੍ਰੀ : ਇਹ ਸਭ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ (ਵਿਗਿਆਨਿਕ ਸੰਯੋਗਿਕ ਪ੍ਰਮਾਣਾਂ) ਦੇ ਆਧਾਰ ਉੱਤੇ ਹੈ | ਸੰਸਾਰ ਵਿੱਚ ਇੱਕ ਵੀ ਪਰਮਾਣੂ ਚੇਂਜ ਹੋ ਸਕੇ ਏਦਾਂ ਨਹੀਂ ਹੈ | ਹੁਣੇ ਤੁਸੀਂ ਭੋਜਨ ਕਰਨ ਬੈਠੇ, ਤਾਂ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਕੀ ਖਾਣ ਵਾਲਾ ਹਾਂ ? ਬਣਾਉਣ ਵਾਲਾ ਨਹੀਂ ਜਾਣਦਾ ਕਿ ਕੱਲ੍ਹ ਖਾਣੇ ਵਿੱਚ ਕੀ ਬਣਾਉਣਾ ਹੈ ? ਇਹ ਕਿਵੇਂ ਹੋ ਜਾਂਦਾ ਹੈ, ਇਹੀ ਅਜੂਬਾ ਹੈ | ਤੁਹਾਡੇ ਤੋਂ ਕਿੰਨਾ ਖਾਧਾ ਜਾਏਗਾ ਅਤੇ ਕਿੰਨਾ ਨਹੀਂ, ਉਹ ਸਾਰਾ ਪਰਮਾਣੂ ਮਾਤਰ, ਨਿਸ਼ਚਿਤ ਹੈ |
ਤੁਸੀਂ ਅੱਜ ਮੈਨੂੰ ਮਿਲੇ ਨਾ, ਉਹ ਕਿਸ ਅਧਾਰ ਤੇ ਮਿਲ ਸਕੇ ? ਓਨਲੀ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ ਹਨ | ਅਤਿ-ਅਤਿ ਗੁਪਤ (ਗਹਿਰੇ) ਕਾਰਣ ਹਨ | ਉਸ ਕਾਰਣ ਨੂੰ ਲੱਭ ਲਓ |
ਪ੍ਰਸ਼ਨ ਕਰਤਾ : ਪਰ ਉਹ ਲੱਭੀਏ ਕਿਸ ਤਰ੍ਹਾਂ ?
ਦਾਦਾ ਸ੍ਰੀ : ਜਿਵੇਂ ਹੁਣ ਤੁਸੀਂ ਇੱਥੇ ਆਏ, ਉਸ ਵਿੱਚ ਤੁਹਾਡੇ ਵੱਸ ਵਿੱਚ ਕੁਝ ਹੈ ਨਹੀਂ | ਉਹ ਤਾਂ ਤੁਸੀਂ ਮੰਨਦੇ ਹੋ, ਈਗੋਇਜ਼ਮ ਕਰਦੇ ਹੋ ਕਿ, ‘ਮੈਂ ਆਇਆ ਅਤੇ ਗਿਆ |' ਇਹ ਜੋ ਤੁਸੀਂ ਕਹਿੰਦੇ ਹੋ, ‘ਮੈਂ ਆਇਆ’ ਅਤੇ ਮੈਂ ਕਹਾਂ ਕਿ, ‘ਕੱਲ੍ਹ ਕਿਉਂ ਨਹੀਂ ਆਏ ਸੀ ?? ਤਦ ‘ਇੰਝ’ ਪੈਰ ਦਿਖਾਏ, ਇਸ ਤੋਂ ਕੀ ਸਮਝਿਆ ਜਾਏ ?
ਪ੍ਰਸ਼ਨ ਕਰਤਾ : ਪੈਰ ਦੁੱਖਦੇ ਸਨ |
ਦਾਦਾ ਸ੍ਰੀ : ਹਾਂ, ਪੈਰ ਦੁੱਖਦੇ ਸਨ | ਪੈਰ ਦਾ ਬਹਾਨਾ ਕਰੇ ਤਾਂ ਨਹੀਂ ਸਮਝ ਜਾਈਏ ਕਿ ਆਉਣ ਵਾਲੇ ਤੁਸੀਂ, ਕਿ ਪੈਰ ਆਉਣ ਵਾਲੇ ?
ਪ੍ਰਸ਼ਨ ਕਰਤਾ : ਪਰ ਮੈਂ ਹੀ ਆਇਆ ਕਿਹਾ ਜਾਏਗਾ ਨਾ ?
ਦਾਦਾ ਸ੍ਰੀ : ਤੁਸੀਂ ਹੀ ਆਏ ਹੋ ਨਾ, ਨਹੀਂ ? ਜੇ ਪੈਰ ਦਰਦ ਕਰਦੇ ਹੋਣ ਤਦ ਵੀ ਤੁਸੀਂ ਆਓਗੇ ?
ਪ੍ਰਸ਼ਨ ਕਰਤਾ : ਮੇਰੀ ਖ਼ੁਦ ਦੀ ਇੱਛਾ ਸੀ ਆਉਣ ਦੀ, ਇਸ ਲਈ ਆਇਆ ਹਾਂ |