________________
“ਮੈਂ” ਕੌਣ ਹਾਂ
43
ਅਰਾਧਨ ਨਹੀਂ ਹੁੰਦਾ | ਪਰ, ਇਹ ਤਾਂ ਅਸੀਂ ਜਾਣਦੇ ਹਾਂ ਕਿ ਇਹ ਅਕ੍ਰਮ ਹੈ | ਇਹ ਲੋਕ ਅਣਗਿਣਤ ‘ਫ਼ਾਈਲਾਂ’ ਲੈ ਕੇ ਆਏ ਹਨ | ਇਸ ਲਈ ਤੁਹਾਨੂੰ ਫ਼ਾਈਲਾਂ ਦੇ ਖ਼ਾਤਰ ਮੁਕਤ ਰੱਖਿਆ ਹੈ ਪਰ ਉਸਦਾ ਅਰਥ ਇਹ ਨਹੀਂ ਹੈ ਕਿ ਕੰਮ ਪੂਰਾ ਹੋ ਗਿਆ | ਅੱਜ-ਕਲ੍ਹ ਫ਼ਾਈਲਾਂ ਬਹੁਤ ਹਨ, ਇਸ ਲਈ ਤੁਹਾਨੂੰ ਮੇਰੇ ਇੱਥੇ ਰੱਖਾਂ ਤਾਂ ਤੁਹਾਡੀਆਂ ‘ਫ਼ਾਈਲਾਂ’ ਬੁਲਾਉਣ ਆਉਣਗੀਆਂ | ਇਸ ਲਈ ਛੋਟ ਦਿੱਤੀ ਹੈ ਕਿ ਘਰ ਜਾ ਕੇ ਫ਼ਾਈਲਾਂ ਦਾ ਸਮਭਾਵ ਨਾਲ ਨਿਕਾਲ (ਨਿਪਟਾਰਾ) ਕਰੋ | ਨਹੀਂ ਤਾਂ ਫਿਰ ਗਿਆਨੀ ਦੇ ਕੋਲ ਹੀ ਪਏ ਰਹਿਣਾ ਚਾਹੀਦਾ ਹੈ |
ਬਾਕੀ, ਸਾਡੇ ਤੋਂ ਜੇ ਪੂਰੀ ਤਰ੍ਹਾਂ ਲਾਭ ਨਹੀਂ ਲਿਆ ਜਾਂਦਾ, ਤਾਂ ਇਹ ਨਿਰੰਤਰ ਰਾਤ-ਦਿਨ ਖਟਕਣਾ ਚਾਹੀਦਾ ਹੈ | ਭਾਵੇਂ ਹੀ ਫ਼ਾਈਲਾਂ ਹਨ ਅਤੇ ਗਿਆਨੀ ਪੁਰਖ਼ ਨੇ ਕਿਹਾ ਹੈ ਨਾ, ਆਗਿਆ ਦਿੱਤੀ ਹੈ ਨਾ ਕਿ ਫ਼ਾਈਲਾਂ ਦਾ ਸਮਭਾਵ ਨਾਲ ਨਿਕਾਲ ਕਰਨਾ, ਉਹ ਆਗਿਆ ਹੀ ਧਰਮ ਹੈ ਨਾ ? ਉਹ ਤਾਂ ਸਾਡਾ ਧਰਮ ਹੈ | ਪਰ ਇਹ ਖਟਕਦੇ ਰਹਿਣਾ ਤਾਂ ਚਾਹੀਦਾ ਹੀ ਹੈ ਕਿ ਇਹੋ ਜਿਹੀਆਂ ਫ਼ਾਈਲਾਂ ਘੱਟ ਹੋਣ, ਤਾਂਕਿ ਮੈਂ ਲਾਭ ਲੈ ਸਕਾਂ |
ਉਸਨੂੰ ਤਾਂ ਮਹਾਂਵਿਦੇਹ ਖੇਤਰ ਸਾਹਮਣੇ ਆਏਗਾ !
ਜਿਸਨੂੰ ਸ਼ੁੱਧ ਆਤਮਾ ਦਾ ਟੀਚਾ (ਸੰਕਲਪ) ਬੈਠ ਗਿਆ ਹੋਵੇ, ਉਹ ਇੱਥੇ ਭਰਤ ਖੇਤਰ ਵਿੱਚ ਰਹਿ ਸਕਦਾ ਹੀ ਨਹੀਂ | ਜਿਸਨੂੰ ਆਤਮਾ ਦਾ ਟੀਚਾ ਬੈਠ ਗਿਆ ਹੋਵੇ, ਉਹ ਮਹਾਂਵਿਦੇਹ ਖੇਤਰ ਵਿੱਚ ਹੀ ਪਹੁੰਚ ਜਾਏ, ਇਹੋ ਜਿਹਾ ਨਿਯਮ ਹੈ | ਇੱਥੇ ਇਸ ਕਲਯੁਗ ਵਿੱਚ ਰਹਿ ਹੀ ਨਾ ਪਾਏ | ਇਹ ਸ਼ੁੱਧ ਆਤਮਾ ਦਾ ਟੀਚਾ ਬੈਠਾ, ਉਹ ਮਹਾਂਵਿਦੇਹ ਖੇਤਰ ਵਿੱਚ ਇੱਕ ਜਨਮ ਜਾਂ ਦੋ ਜਨਮ ਕਰਕੇ, ਤੀਰਥੰਕਰ ਦੇ ਦਰਸ਼ਣ ਕਰਕੇ ਮੋਕਸ਼ ਵਿੱਚ ਚਲਾ ਜਾਏ, ਇਹੋ ਜਿਹਾ ਸੌਖਾ, ਸਰਲ ਮਾਰਗ ਹੈ ਇਹ ! ਸਾਡੀ ਆਗਿਆ ਵਿੱਚ ਰਹਿਣਾ | ਆਗਿਆ ਹੀ ਧਰਮ ਅਤੇ ਆਗਿਆ ਹੀ ਤਪ ! ਸਮਭਾਵ ਨਾਲ ਨਿਕਾਲ (ਨਿਪਟਾਰਾ) ਕਰਨਾ ਹੋਵੇਗਾ | ਇਹ ਜੋ ਆਗਿਆਵਾਂ ਦੱਸੀਆਂ ਹਨ, ਉਹਨਾਂ ਵਿੱਚ ਜਿੰਨਾ ਰਹਿ ਪਾਏ ਓਨਾ ਰਹੀਏ, ਪੂਰੀ ਤਰ੍ਹਾਂ ਨਾਲ ਰਹੀਏ ਤਾਂ ਭਗਵਾਨ ਮਹਾਵੀਰ ਦੀ ਦਸ਼ਾ ਵਿੱਚ ਰਹਿ ਸਕਦੇ ਹਾਂ | ਤੁਸੀਂ ‘ਰੀਅਲ’ ਅਤੇ ‘ਰਿਲੇਟਿਵ’ ਦੇਖਦੇ ਜਾਓ, ਤਦ ਤੁਹਾਡਾ ਚਿੱਤ ਦੂਸਰੀ