Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 54
________________ “ਮੈਂ” ਕੌਣ ਹਾਂ 46 ਲਈ ਜਾਗ੍ਰਿਤੀ ਚਾਹੀਦੀ ਹੈ | ਆਗਿਆ ਪਾਲਣ ਕਰਨਾ ਭੁੱਲ ਜਾਈਏ ਤਾਂ ਪ੍ਰਤੀਕ੍ਰਮਣ ਕਰਨਾ | ਮਨੁੱਖ ਹਾਂ, ਭੁੱਲ ਤਾਂ ਜਾਵਾਂਗੇ | ਪਰ ਭੁੱਲ ਜਾਣ ਤੇ ਪ੍ਰਤੀਕ੍ਰਮਣ ਕਰਨਾ ਕਿ ‘ਹੇ ਦਾਦਾਜੀ, ਇਹ ਦੋ ਘੰਟੇ ਭੁੱਲ ਗਿਆ, ਤੁਹਾਡੀ ਆਗਿਆ ਭੁੱਲ ਗਿਆ | ਪਰ ਮੈਨੂੰ ਤਾਂ ਆਗਿਆ ਪਾਲਣ ਕਰਨਾ ਹੀ ਹੈ | ਮੈਨੂੰ ਖ਼ਿਮਾ ਕਰਨਾ |' ਤਾਂ ਪਿੱਛਲਾ ਸਾਰਾ ਮੁਆਫ਼ | ਸੌ ਵਿੱਚੋਂ ਸੌ ਮਾਰਕ ਪੂਰੇ | ਇਸ ਲਈ ਜਿੰਮੇਵਾਰੀ ਨਹੀਂ ਰਹੀ | ਆਗਿਆ ਵਿੱਚ ਆ ਜਾਈਏ ਤਾਂ ਉਸਨੂੰ ਸਾਰੀ ਦੁਨੀਆਂ ਛੂਹ ਨਹੀਂ ਸਕਦੀ | ਸਾਡੀ ਆਗਿਆ ਦਾ ਪਾਲਣ ਕਰਨ ਤੇ ਤੁਹਾਨੂੰ ਕੁਝ ਛੂਹੇਗਾ ਨਹੀਂ | ਤਾਂ ਆਗਿਆ ਦੇਣ ਵਾਲੇ ਨੂੰ ਚਿਪਕੇਗਾ ? ਨਹੀਂ, ਕਿਉਂਕਿ ਪਰਹੇਤੂ ਦੇ ਲਈ ਹੈ, ਇਸ ਲਈ ਉਸਨੂੰ ਛੂਹੇ ਨਹੀਂ ਅਤੇ ਡਿਜ਼ਾਲਵ ਹੋ ਜਾਏ | ਇਹ ਤਾਂ ਹੈ ਭਗਵਾਨ ਦੀ ਆਗਿਆ ! ! ! ਦਾਦਾ ਜੀ ਦੀ ਆਗਿਆ ਦਾ ਪਾਲਣ ਕਰਨਾ ਯਾਅਨੀ ਉਹ ‘ਏ.ਐੱਮ.ਪਟੇਲ ਦੀ ਆਗਿਆ ਨਹੀਂ ਹੈ | ਖ਼ੁਦ ‘ਦਾਦਾ ਭਗਵਾਨ’ ਦੀ, ਜੋ ਚੌਦਾਂ ਲੋਕ ਦੇ ਨਾਥ ਹਨ, ਉਹਨਾਂ ਦੀ ਆਗਿਆ ਹੈ | ਉਸਦੀ ਗਰੰਟੀ ਦਿੰਦਾ ਹਾਂ | ਇਹ ਤਾਂ ਮੇਰੇ ਮਾਰਫਤ ਇਹ ਸਾਰੀਆਂ ਗੱਲਾਂ ਨਿਕਲੀਆਂ ਹਨ | ਇਸ ਲਈ ਤੁਹਾਨੂੰ ਉਸ ਆਗਿਆ ਦਾ ਪਾਲਣ ਕਰਨਾ ਹੈ | ‘ਮੇਰੀ ਆਗਿਆ' ਨਹੀਂ ਹੈ, ਇਹ ਦਾਦਾ ਭਗਵਾਨ ਦੀ ਆਗਿਆ ਹੈ | ਮੈਂ ਵੀ ਉਸ ਭਗਵਾਨ ਦੀ ਆਗਿਆ ਵਿੱਚ ਰਹਿੰਦਾ ਹਾਂ ਨਾ ! ਜੈ ਸੱਚਿਦਾਨੰਦ

Loading...

Page Navigation
1 ... 52 53 54 55 56 57 58 59