Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
24
ਮੈਂ ਕੌਣ ਹਾਂ ਮੋਕਸ਼, ਦੋ ਸਟੇਜਾਂ ਵਿੱਚ ! ਪ੍ਰਸ਼ਨ ਕਰਤਾ : ਮੋਕਸ਼ ਦਾ ਅਰਥ, ਅਸੀਂ ਆਮ ਤੌਰ ਤੇ ‘ਜਨਮ-ਮਰਨ ਤੋਂ ਮੁਕਤੀ”, ਏਦਾਂ ਕਰਦੇ ਹਾਂ | ਦਾਦਾ ਸ੍ਰੀ : ਹਾਂ, ਇਹ ਸਹੀ ਹੈ | ਪਰ ਜਿਹੜੀ ਅੰਤਿਮ ਮੁਕਤੀ ਹੈ, ਉਹ ਸੈਕੰਡਰੀ ਸਟੇਜ ਹੈ | ਪਰ ਪਹਿਲੀ ਸਟੇਜ ਵਿੱਚ, ਪਹਿਲਾ ਮੋਕਸ਼ ਯਾਨੀ ਸੰਸਾਰੀ ਦੁੱਖ ਦਾ ਖਾਤਮਾ ਹੋਵੇ | ਸੰਸਾਰ ਦੇ ਦੁੱਖ ਵਿੱਚ ਵੀ ਦੁੱਖ ਲੱਗੇ ਨਹੀਂ, ਉਪਾਧੀ (ਦੁੱਖ) ਵਿੱਚ ਵੀ ਸਮਾਧੀ ਰਹੇ, ਉਹ ਪਹਿਲਾ ਮੋਕਸ਼ | ਅਤੇ ਫਿਰ ਇਹ ਦੇਹ ਛੁੱਟਣ ਤੇ ਆਤੀਅੰਤਿਕ (ਆਖਰੀ, ਚਰਮ ਸੀਮਾ ਤੇ ਪਹੁੰਚਿਆ ਹੋਇਆ) ਮੋਕਸ਼ ਹੈ | ਪਰ ਪਹਿਲਾ ਮੋਕਸ਼ ਇੱਥੇ ਹੋਣਾ ਚਾਹੀਦਾ ਹੈ | ਮੇਰਾ ਮੋਕਸ਼ ਹੋ ਹੀ ਗਿਆ ਹੈ ਨਾ ! ਸੰਸਾਰ ਵਿੱਚ ਰਹਿਣ ਤੇ ਵੀ ਸੰਸਾਰ ਛੂਹੇ ਨਹੀਂ, ਇਹੋ ਜਿਹਾ ਮੋਕਸ਼ ਹੋ ਹੀ ਜਾਣਾ ਚਾਹੀਦਾ ਹੈ | ਇਸ ਅਕ੍ਰਮ ਵਿਗਿਆਨ ਨਾਲ ਏਦਾਂ ਹੋ ਸਕਦਾ ਹੈ ।
ਜਿਉਂਦੇ ਜੀਅ ਹੀ ਮੁਕਤੀ ! ਪਸ਼ਨ ਕਰਤਾ : ਜੋ ਮੁਕਤੀ ਜਾਂ ਮੋਕਸ਼ ਹੈ, ਉਹ ਜਿਉਂਦੇ ਜੀਅ ਮੁਕਤੀ ਹੈ ਜਾਂ ਮਰਨ ਦੇ ਬਾਅਦ ਦੀ ਮੁਕਤੀ ਹੈ ? ਦਾਦਾ ਸ੍ਰੀ : ਮਰਨ ਦੇ ਬਾਅਦ ਦੀ ਮੁਕਤੀ ਕਿਸ ਕੰਮ ਦੀ ? ਮਰਨ ਦੇ ਬਾਅਦ ਮੁਕਤੀ ਹੋਵੇਗੀ, ਏਦਾਂ ਕਹਿ ਕੇ ਲੋਕਾਂ ਨੂੰ ਫਸਾਉਂਦੇ ਹਨ | ਓਏ, ਮੈਨੂੰ ਇੱਥੇ ਹੀ ਕੁਝ ਵਿਖਾ ਨਾ ! ਸੁਆਦ ਤਾਂ ਚਖਾ ਕੁਝ, ਕੁਝ ਪ੍ਰਮਾਣ ਤਾਂ ਦੇ | ਉੱਥੇ ਮੋਕਸ਼ ਹੋਵੇਗਾ, ਉਸਦਾ ਕੀ ਠਿਕਾਣਾ ? ਇਹੋ ਜਿਹਾ ਉਧਾਰ ਦਾ ਮੋਕਸ਼ ਅਸੀਂ ਕੀ ਕਰਨਾ ? ਉਧਾਰ ਵਿੱਚ ਬਰਕਤ ਨਹੀਂ ਹੁੰਦੀ | ਇਸ ਲਈ ਕੈਸ਼ (ਨਗਦ) ਹੀ ਚੰਗਾ | ਸਾਡੀ ਇੱਥੇ ਜਿਉਂਦੇ ਜੀਅ ਮੁਕਤੀ ਹੋਣੀ ਚਾਹੀਦੀ ਹੈ, ਜਿਵੇਂ ਜਨਕ ਰਾਜਾ ਦੀ ਮੁਕਤੀ ਤੁਸੀਂ ਨਹੀਂ ਸੁਣੀ ? ਪ੍ਰਸ਼ਨ ਕਰਤਾ : ਸੁਣੀ ਹੈ |

Page Navigation
1 ... 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59