Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 34
________________ 26 ਮੈਂ ਕੌਣ ਹਾਂ ਹੋ ਜਾਂਦੀ ਹੈ । ਫਿਰ ਇੱਕ-ਦੋ ਜਨਮ ਵਿੱਚ ਅੰਤਿਮ ਮੁਕਤੀ ਮਿਲ ਜਾਏਗੀ | ਇੱਕ ਜਨਮ ਤਾਂ ਬਾਕੀ ਰਹੇ, ਇਹ ਕਾਲ ਇਹੋ ਜਿਹਾ ਹੈ | | ਤੁਸੀਂ ਇੱਕ ਦਿਨ ਮੇਰੇ ਕੋਲ ਆਉਣਾ | ਆਪਾਂ ਇੱਕ ਦਿਨ ਤੈਅ ਕਰਾਂਗੇ ਓਦੋਂ ਤੁਹਾਨੂੰ ਆਉਣਾ ਹੈ | ਉਸ ਦਿਨ ਸਾਰਿਆਂ ਦੀ ਰੱਸੀ ਪਿੱਛੋਂ ਦੀ ਕੱਟ ਦਿੰਦੇ ਹਾਂ (ਸਰੂਪ ਦੇ ਅਗਿਆਨ ਰੂਪੀ ਰੱਸੀ ਦਾ ਬੰਧਨ ਦੂਰ ਕਰਦੇ ਹਾਂ) । ਰੋਜ਼ ਰੋਜ਼ ਨਹੀਂ ਕੱਟਣਾ | ਰੋਜ਼ ਤਾਂ ਸਾਰੀਆਂ ਗੱਲਾਂ ਸਤਸੰਗ ਦੀਆਂ ਕਰਦੇ ਹਾਂ, ਲੇਕਿਨ ਇੱਕ ਦਿਨ ਤੈਅ ਕਰਕੇ ਉਸ ਦਿਨ ਬਲੇਡ ਨਾਲ ਇੰਝ ਰੱਸੀ ਕੱਟ ਦਿੰਦੇ ਹਾਂ (ਗਿਆਨਵਿਧੀ ਨਾਲ ਸਰੂਪ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਹਾਂ ) ਹੋਰ ਕੁਝ ਨਹੀਂ | ਫਿਰ ਤੁਰੰਤ ਹੀ ਤੁਸੀਂ ਸਮਝ ਜਾਓਗੇ ਕਿ ਇਹ ਸਭ ਖੁੱਲ ਗਿਆ | ਇਹ ਅਨੁਭਵ ਹੋਣ ਤੇ ਤੁਰੰਤ ਹੀ ਕਹੇ ਕਿ ਮੁਕਤ ਹੋ ਗਿਆ | ਅਰਥਾਤ ਮੁਕਤ ਹੋਇਆ, ਇਹੋ ਜਿਹਾ ਭਾਨ ਹੋਣਾ ਚਾਹੀਦਾ ਹੈ | ਮੁਕਤ ਹੋਣਾ, ਇਹ ਕੋਈ ਗੱਪ ਨਹੀਂ ਹੈ | ਯਾਅਨੀ ਅਸੀਂ ਤੁਹਾਨੂੰ ਮੁਕਤ ਕਰਾ ਦਿੰਦੇ ਹਾਂ । ਜਿਸ ਦਿਨ ਇਹ ‘ਗਿਆਨ ਦਿੰਦੇ ਹਾਂ ਉਸ ਦਿਨ ਕੀ ਹੁੰਦਾ ਹੈ ? ਗਿਆਨ ਅਗਨੀ ਨਾਲ ਉਸਦੇ ਜੋ ਕਰਮ ਹਨ, ਉਹ ਭਸਮੀਭੁਤ ਸੁਆਹ ਹੋ ਜਾਂਦੇ ਹਨ | ਦੋ ਤਰ੍ਹਾਂ ਦੇ ਕਰਮ ਭਸਮੀਭੂਤ ਹੋ ਜਾਂਦੇ ਹਨ ਅਤੇ ਇੱਕ ਤਰ੍ਹਾਂ ਦੇ ਕਰਮ ਬਾਕੀ ਰਹਿੰਦੇ ਹਨ | ਜੋ ਕਰਮ ਭਾਫ਼ ਰੂਪ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ | ਅਤੇ ਜੋ ਕਰਮ ਪਾਈ ਸਰੂਪ ਹਨ, ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਹੈ ਪਰ ਜਿਹੜੇ ਕਰਮ ਬਰਫ਼ ਵਰਗੇ ਹਨ, ਉਹਨਾਂ ਦਾ ਨਾਸ਼ ਨਹੀਂ ਹੁੰਦਾ ਹੈ | ਬਰਫ਼ ਸਰੂਪ ਜੋ ਕਰਮ ਹਨ, ਉਹਨਾਂ ਨੂੰ ਭੋਗਣਾ ਹੀ ਪੈਂਦਾ ਹੈ | ਕਿਉਂਕਿ ਉਹ ਜੰਮੇਂ ਹੋਏ ਹਨ | ਜਿਹੜਾ ਕਰਮ ਫਲ ਦੇਣ ਲਈ ਤਿਆਰ ਹੋ ਗਿਆ ਹੈ, ਉਹ ਫਿਰ ਛੱਡਦਾ ਨਹੀਂ | ਪਰ ਪਾਣੀ ਅਤੇ ਭਾਫ਼ ਸਰੂਪ ਜੋ ਕਰਮ ਹਨ, ਉਹਨਾਂ ਨੂੰ ਗਿਆਨ ਅਗਨੀ ਉਡਾ ਦਿੰਦੀ ਹੈ | ਇਸ ਲਈ ਗਿਆਨ ਪਾਉਂਦੇ ਹੀ ਲੋਕ ਇੱਕ ਦਮ ਹਲਕੇ ਹੋ ਜਾਂਦੇ ਹਨ, ਉਹਨਾਂ ਦੀ ਜਾਗ੍ਰਿਤੀ ਇੱਕ ਦਮ ਵੱਧ ਜਾਂਦੀ ਹੈ | ਕਿਉਂਕਿ ਜਦੋਂ ਤੱਕ ਕਰਮ ਭਸਮੀਭੂਤ ਨਹੀਂ ਹੁੰਦੇ ਤਦ ਤੱਕ ਜਾਗ੍ਰਿਤੀ ਵੱਧਦੀ ਹੀ ਨਹੀਂ ਹੈ ਮਨੁੱਖ ਦੀ | ਜੋ ਬਰਫ਼ ਸਰੂਪ ਕਰਮ ਹਨ ਉਹ ਤਾਂ ਸਾਨੂੰ ਭੋਗਣੇ ਹੀ ਹਨ | ਅਤੇ ਉਹ ਵੀ ਸਰਲ ਰੀਤ (ਤਰੀਕੇ) ਨਾਲ ਕਿਵੇਂ ਭੋਗੀਏ, ਉਸਦੇ ਸਾਰੇ ਰਸਤੇ ਅਸੀਂ ਦੱਸੇ ਹਨ ਕਿ, “ਭਾਈ, ਇਹ ‘ਦਾਦਾ ਭਗਵਾਨ ਦੇ ਅਸੀਮ ਜੈ ਜੈ ਕਾਰ ਹੋ ਬੋਲਣਾ`, ਭ੍ਰਮੰਤਰ ਬੋਲਣਾ, ਨੂੰ ਕਲਮਾਂ ਬੋਲਣਾ |

Loading...

Page Navigation
1 ... 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59