Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
30
ਮੈਂ ਕੌਣ ਹਾਂ
ਪ੍ਰਸ਼ਨ ਕਰਤਾ : ਬਾਅਦ ਵਿੱਚ ਵੀ ਦਾਦਾਜੀ ਦੀ ਕਿਰਪਾ ਰਹੇਗੀ ਨਾ ? ਤੁਹਾਡੇ ਬਾਅਦ ਕੀ ਹੋਵੇਗਾ ? ਦਾਦਾ ਸ੍ਰੀ : ਇਹ ਮਾਰਗ ਤਾਂ ਚੱਲਦਾ ਰਹੇਗਾ | ਮੇਰੀ ਇੱਛਾ ਹੈ ਕਿ ਕੋਈ ਵੀ ਤਿਆਰ ਹੋ ਜਾਏ, ਪਿੱਛੋਂ ਮਾਰਗ ਚਲਾਉਣ ਵਾਲਾ ਚਾਹੀਦਾ ਹੈ ਨਾ ? ਪ੍ਰਸ਼ਨ ਕਰਤਾ : ਚਾਹੀਦਾ | ਦਾਦਾ ਸ੍ਰੀ : ਮੇਰੀ ਇਛਾ ਪੂਰੀ ਹੋ ਜਾਏਗੀ | ਪ੍ਰਸ਼ਨ ਕਰਤਾ : “ਅਕ੍ਰਮ ਵਿਗਿਆਨ ਜੇ ਚਾਲੂ ਰਹੇਗਾ, ਤਾਂ ਉਹ ਨਿਮਿਤ ਨਾਲ ਚਾਲੂ ਰਹੇਗਾ ! ਦਾਦਾ ਸ੍ਰੀ : ਅਕ੍ਰਮ ਵਿਗਿਆਨ’ ਚਾਲੂ ਹੀ ਰਹੇਗਾ | ਅਕ੍ਰਮ ਵਿਗਿਆਨ ਸਾਲ ਦੋ ਸਾਲ ਏਦਾਂ ਹੀ ਚੱਲਦਾ ਰਿਹਾ ਤਾਂ ਸਾਰੀ ਦੁਨੀਆ ਵਿੱਚ ਇਸਦੀਆਂ ਹੀ ਗੱਲਾਂ ਚੱਲਣਗੀਆਂ ਅਤੇ ਪੁੱਜ ਜਾਏਗਾ ਚਰਮ ਤੱਕ ਫੈਲ ਜਾਏਗਾ ਸਭ ਜਗਾ) | ਕਿਉਂਕਿ ਜਿਵੇਂ ਝੂਠੀ ਗੱਲ ਸਿਰ ਚੜ ਕੇ ਬੋਲਦੀ ਹੈ, ਉਸੇ ਤਰ੍ਹਾਂ ਸੱਚੀ ਗਲ ਵੀ ਸਿਰ ਚੜ੍ਹ ਕੇ ਬੋਲਦੀ ਹੈ | ਸੱਚੀ ਗੱਲ ਦਾ ਅਮਲ ਦੇਰ ਨਾਲ ਹੁੰਦਾ ਹੈ ਅਤੇ ਝੂਠੀ ਗੱਲ ਦਾ ਅਮਲ ਜਲਦੀ ਹੁੰਦਾ ਹੈ |
ਅਮ ਦੁਆਰਾ ਇਸਤਰੀ ਦਾ ਵੀ ਮੋਕਸ਼
ਲੋਕ ਕਹਿੰਦੇ ਹਨ ਕਿ ਮੋਕਸ਼ ਪੁਰਖ ਦਾ ਹੀ ਹੁੰਦਾ ਹੈ, ਇਸਤਰੀਆਂ ਦਾ ਮੋਕਸ਼ ਨਹੀਂ ਹੁੰਦਾ | ਇਸ ਤੇ ਮੈਂ ਕਹਿੰਦਾ ਹਾਂ ਕਿ ਇਸਤਰੀਆਂ ਦਾ ਵੀ ਮੋਕਸ਼ ਹੁੰਦਾ ਹੈ | ਕਿਉਂ ਨਹੀਂ ਹੋਵੇਗਾ ? ਤਦ ਕਹਿੰਦੇ ਹਨ, ਉਹਨਾਂ ਦੀ ਕਪਟ ਦੀ ਅਤੇ ਮੋਹ ਦੀ ਗ੍ਰੰਥੀ (ਗੰਢ) ਬਹੁਤ ਵੱਡੀ ਹੈ | ਪੁਰਖ਼ ਦੀ ਛੋਟੀ ਗੰਢ ਹੁੰਦੀ ਹੈ, ਤਾਂ ਉਹਨਾਂ ਦੀ ਓਨੀ ਵੱਡੀ ਸੂਰਨ (ਜਿੰਮੀਕੰਦ) ਜਿੰਨੀ ਹੁੰਦੀ ਹੈ |
ਇਸਤਰੀ ਵੀ ਮੋਕਸ਼ ਵਿੱਚ ਜਾਏਗੀ | ਭਾਵੇਂ ਹੀ ਸਾਰੇ ਮਨਾ ਕਰਦੇ ਹੋਣ, ਪਰ ਇਸਤਰੀ ਮੋਕਸ਼ ਦੇ ਲਾਇਕ ਹੈ | ਕਿਉਂਕਿ ਉਹ ਆਤਮਾ ਹੈ ਅਤੇ ਪੁਰਖ਼ ਦੇ ਨਾਲ ਸੰਪਰਕ ਵਿੱਚ ਆਈ ਹੈ, ਇਸ ਲਈ ਉਸਦਾ ਵੀ ਹੱਲ ਨਿਕਲੇਗਾ, ਪਰ ਇਸਤਰੀ ਪ੍ਰਕ੍ਰਿਤੀ ਵਿੱਚ ਮੋਹ ਬਲਵਾਨ ਹੋਣ ਕਰਕੇ ਜ਼ਿਆਦਾ ਵਕਤ ਲੱਗੇਗਾ |

Page Navigation
1 ... 36 37 38 39 40 41 42 43 44 45 46 47 48 49 50 51 52 53 54 55 56 57 58 59