Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 42
________________ 34 ਮੈਂ ਕੌਣ ਹਾਂ ਦਾ ਪੁਰਸ਼ਾਰਥ ਕਿਸ ਲਈ ਕਰਨਾ ਹੈ ? ਦਾਦਾ ਸ੍ਰੀ : ਉਹ ਤਾਂ ਮੋਕਸ਼ ਵਿੱਚ ਜਾਣ ਦੇ ਲਈ | ਮੈਨੂੰ ਭਗਵਾਨ ਹੋ ਕੇ ਕੀ ਕਰਨਾ ਹੈ ? ਭਗਵਾਨ ਤਾਂ, ਭਗਵਤ ਗੁਣ ਧਾਰਨ ਕਰਦੇ ਹੋਣ, ਉਹ ਸਾਰੇ ਭਗਵਾਨ ਹੁੰਦੇ ਹਨ | ਭਗਵਾਨ ਸ਼ਬਦ ਵਿਸ਼ੇਸ਼ਣ ਹੈ । ਕੋਈ ਵੀ ਮਨੁੱਖ ਉਸਦੇ ਯੋਗ ਵਾਲਾ ਹੋਵੇ, ਤਾਂ ਲੋਕ ਉਸਨੂੰ ਭਗਵਾਨ ਕਹਿੰਦੇ ਹੀ ਹਨ | ਇੱਥੇ ਪ੍ਰਗਟ ਹੋਏ, ਚੌਦਾਂ ਲੋਕ ਦੇ ਨਾਥ ! ਪ੍ਰਸ਼ਨ ਕਰਤਾ : “ਦਾਦਾ ਭਗਵਾਨ’ ਸ਼ਬਦ ਪ੍ਰਯੋਗ ਕਿਸ ਦੇ ਲਈ ਕੀਤਾ ਗਿਆ ਹੈ ? ਦਾਦਾ ਸ੍ਰੀ : “ਦਾਦਾ ਭਗਵਾਨ ਦੇ ਲਈ | ਮੇਰੇ ਲਈ ਨਹੀਂ, ਮੈਂ ਤਾਂ ਗਿਆਨੀ ਪੁਰਖ ਹਾਂ । ਪ੍ਰਸ਼ਨ ਕਰਤਾ : ਕਿਹੜੇ ਭਗਵਾਨ ? ਦਾਦਾ ਸ੍ਰੀ : “ਦਾਦਾ ਭਗਵਾਨ’, ਜੋ ਚੌਦਾਂ ਲੋਕ ਦੇ ਨਾਥ ਹਨ | ਉਹ ਤੁਹਾਡੇ ਵਿੱਚ ਵੀ ਹਨ, ਪਰ ਤੁਹਾਡੇ ਵਿੱਚ ਪ੍ਰਗਟ ਨਹੀਂ ਹੋਏ | ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ਇੱਥੇ ਵਿਅਕਤ (ਪ੍ਰਗਟ) ਹੋਏ ਹਨ | ਵਿਅਕਤ (ਪ੍ਰਗਟ) ਹੋਏ, ਉਹ ਫਲ ਦੇਣ, ਇਹੋ ਜਿਹੇ ਹਨ | ਇੱਕ ਵਾਰੀਂ ਵੀ ਉਹਨਾਂ ਦਾ ਨਾਂ ਲਵੋ ਤਾਂ ਵੀ ਕੰਮ ਨਿਕਲ ਜਾਏ ਏਦਾਂ ਹੈ । ਪਰ ਪਛਾਣ ਕਰਕੇ ਬੋਲਣ ਤੇ ਤਾਂ ਕਲਿਆਣ ਹੋ ਜਾਏ ਅਤੇ ਸੰਸਾਰਿਕ ਚੀਜ਼ਾਂ ਦੀ ਜੇ ਰੁਕਾਵਟ ਹੋਵੇ ਤਾਂ ਉਹ ਵੀ ਦੂਰ ਹੋ ਜਾਏ | ਪਰ ਉਹਨਾਂ ਵਿੱਚ ਲੋਭ ਨਾ ਕਰਨਾ ਅਤੇ ਲੋਭ ਕਰਨ ਗਏ ਤਾਂ ਅੰਤ ਹੀ ਨਹੀਂ ਆਏਗਾ । ਤੁਹਾਡੀ ਸਮਝ ਵਿੱਚ ਆਇਆ, ਦਾਦਾ ਭਗਵਾਨ ਕੀ ਹਨ ? | ਇਹ ਦਿਖਾਈ ਦਿੰਦੇ ਹਨ, ਉਹ “ਦਾਦਾ ਭਗਵਾਨ ਨਹੀਂ ਹਨ । ਤੁਸੀਂ, ਇਹ ਜੋ ਦਿਖਾਈ ਦਿੰਦੇ ਹਨ, ਉਹਨਾਂ ਨੂੰ “ਦਾਦਾ ਭਗਵਾਨ ਸਮਝਦੇ ਹੋਵੋਗੇ, ਨਹੀਂ ? ਪਰ ਇਹ ਦਿਖਾਈ ਦੇਣ ਵਾਲੇ ਤਾਂ ਭਾਦਰਣ ਦੇ ਪਟੇਲ ਹਨ | ਮੈਂ ‘ਗਿਆਨੀ ਪੁਰਖ਼ ਹਾਂ ਅਤੇ ‘ਦਾਦਾ ਭਗਵਾਨ’ ਤਾਂ ਅੰਦਰ ਬੈਠੇ ਹਨ, ਅੰਦਰ ਪ੍ਰਗਟ ਹੋਏ ਹਨ, ਉਹ ਹਨ । ਚੌਦਾਂ ਲੋਕ ਦੇ ਨਾਥ ਪ੍ਰਗਟ ਹੋਏ ਹਨ, ਉਹਨਾਂ ਨੂੰ ਮੈਂ ਖ਼ੁਦ ਵੇਖਿਆ ਹੈ, ਖ਼ੁਦ ਅਨੁਭਵ ਕੀਤਾ ਹੈ | ਇਸ ਲਈ ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿ ਉਹ ਅੰਦਰ ਪ੍ਰਗਟ ਹੋਏ ਹਨ ।

Loading...

Page Navigation
1 ... 40 41 42 43 44 45 46 47 48 49 50 51 52 53 54 55 56 57 58 59