Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 41
________________ ਮੈਂ ਕੌਣ ਹਾਂ ਸੰਤ, ਸ਼ਾਸਤਰ ਗਿਆਨੀ ਤਾਂ ਅਨੇਕਾਂ ਹੁੰਦੇ ਹਨ | ਸਾਡੇ ਇੱਥੇ ਸ਼ਾਸਤਰ ਦੇ ਗਿਆਨੀ ਤਾਂ ਬਹੁਤ ਹਨ ਪਰ ਆਤਮਾ ਦੇ ਗਿਆਨੀ ਨਹੀਂ ਹਨ । ਜੋ ਆਤਮਾ ਦੇ ਗਿਆਨੀ ਹੋਣਗੇ ਨਾ, ਉਹ ਤਾਂ ਪਰਮ ਸੁਖੀ ਹੋਣਗੇ, ਉਹਨਾਂ ਨੂੰ ਦੁੱਖ ਜ਼ਰਾ ਜਿੰਨਾ ਨਹੀਂ ਹੋਵੇਗਾ | ਇਸ ਲਈ ਇੱਥੇ ਆਪਣਾ ਕਲਿਆਣ ਹੋ ਜਾਏ । ਜੋ ਖੁਦ ਆਪਣਾ ਕਲਿਆਣ ਕਰਕੇ ਬੈਠੇ ਹੋਣ, ਉਹ ਹੀ ਸਾਡਾ ਕਲਿਆਣ ਕਰ ਸਕਦੇ ਹਨ | ਖ਼ੁਦ ਪਾਰ ਉਤਰੇ ਹੋਣ, ਉਹ ਸਾਨੂੰ ਤਾਰ ਸਕਦੇ ਹਨ | ਵਰਨਾ ਜੋ ਖ਼ੁਦ ਡੁੱਬ ਰਿਹਾ ਹੋਵੇ, ਉਹ ਕਦੇ ਵੀ ਨਹੀਂ ਤਾਰੇਗਾ (10) “ਦਾਦਾ ਭਗਵਾਨਾ ਕੌਣ ? “ਮੈਂ” ਅਤੇ “ਦਾਦਾ ਭਗਵਾਨ’, ਨਹੀਂ ਇੱਕ ਓਏ ! ਪ੍ਰਸ਼ਨ ਕਰਤਾ : ਤਾਂ ਤੁਸੀਂ ਭਗਵਾਨ ਕਿਸ ਤਰ੍ਹਾਂ ਕਹਾਉਂਦੇ ਹੋ ? ਦਾਦਾ ਸ੍ਰੀ : ਮੈਂ ਖ਼ੁਦ ਭਗਵਾਨ ਨਹੀਂ ਹਾਂ | ਭਗਵਾਨ ਨੂੰ ਦਾ ਭਗਵਾਨ ਨੂੰ ਤਾਂ ਮੈਂ ਵੀ ਨਮਸਕਾਰ ਕਰਦਾ ਹਾਂ । ਮੈਂ ਖ਼ੁਦ ਤਿੰਨ ਸੌ ਛਪੰਜਾ ਡਿਗਰੀ ਤੇ ਹਾਂ ਅਤੇ “ਦਾਦਾ ਭਗਵਾਨ ਤਿੰਨ ਸੌ ਸੱਠ ਡਿਗਰੀ ਤੇ ਹਨ | ਮੇਰੀ ਚਾਰ ਡਿਗਰੀ ਘੱਟ ਹੈ, ਇਸ ਲਈ ਮੈਂ ‘ਦਾਦਾ ਭਗਵਾਨ ਨੂੰ ਨਮਸਕਾਰ ਕਰਦਾ ਹਾਂ । ਪ੍ਰਸ਼ਨ ਕਰਤਾ : ਉਹ ਕਿਸ ਲਈ ? ਦਾਦਾ ਸ੍ਰੀ : ਕਿਉਂਕਿ ਮੈਨੂੰ ਤਾਂ ਚਾਰ ਡਿਗਰੀ ਪੂਰੀ ਕਰਨੀ ਹੈ | ਮੈਨੂੰ ਪੂਰੀ ਤਾਂ ਕਰਨੀ ਪਏਗੀ ਨਾ ? ਚਾਰ ਡਿਗਰੀ ਘਟ ਰਹੀ, ਪਾਸ ਨਹੀਂ ਹੋਇਆ ਪਰ ਪਾਸ ਹੋਏ ਬਿਨਾਂ ਛੁਟਕਾਰਾ ਹੈ ? ਪ੍ਰਸ਼ਨ ਕਰਤਾ : ਕੀ ਤੁਹਾਨੂੰ ਭਗਵਾਨ ਹੋਣ ਦਾ ਮੋਹ ਹੈ ? ਦਾਦਾ ਸ੍ਰੀ : ਮੈਨੂੰ ਤਾਂ ਭਗਵਾਨ ਹੋਣਾ ਬਹੁਤ ਭਾਰ (ਬੋਝ) ਲੱਗਦਾ ਹੈ | ਮੈਂ ਤਾਂ ਲਘੂਮ (ਛੋਟੇ ਤੋਂ ਛੋਟਾ) ਪੁਰਖ ਹਾਂ | ਇਸ ਦੁਨੀਆ ਵਿੱਚ ਮੇਰੇ ਤੋਂ ਕੋਈ ਛੋਟਾ (ਲਘੂ) ਨਹੀਂ ਹੈ ਇਹੋ ਜਿਹਾ ਲਘੂਤਮ (ਛੋਟੇ ਤੋਂ ਛੋਟਾ) ਹਾਂ | ਅਰਥਾਤ ਭਗਵਾਨ ਹੋਣਾ ਮੈਨੂੰ ਬੋਝ ਜਿਹਾ ਲੱਗੇ, ਉਲਟਾ ਸ਼ਰਮ ਆਉਂਦੀ ਹੈ । ਪ੍ਰਸ਼ਨ ਕਰਤਾ : ਭਗਵਾਨ ਨਹੀਂ ਹੋਣਾ ਹੋਵੇ ਤਾਂ ਫਿਰ ਇਹ ਚਾਰ ਡਿਗਰੀ ਪੂਰੀ ਕਰਨ

Loading...

Page Navigation
1 ... 39 40 41 42 43 44 45 46 47 48 49 50 51 52 53 54 55 56 57 58 59