Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
36
ਮੈਂ ਕੌਣ ਹਾਂ ਭਜਣਾ ਕਰਨਾ | ਪਰ ਇਹ ਤਾਂ ਅਜੇ ਲੋਕਾਂ ਦੇ ਟੀਚੇ ਵਿੱਚ ਹੀ ਨਹੀਂ ਹੈ | ਅਤੇ ਇਹਨਾਂ ਚੌਵੀਆਂ ਨੂੰ ਹੀ ਤੀਰਥੰਕਰ ਕਹਿੰਦੇ ਹਨ ਸਾਰੇ ਲੋਕ !
ਖ਼ਿਆਲ ਵਿੱਚ ਤਾਂ ਸੀਮੰਧਰ ਸੁਆਮੀ ਹੀ !
ਲੋਕ ਮੈਨੂੰ ਕਹਿੰਦੇ ਹਨ ਕਿ ਤੁਸੀਂ ਸੀਮੰਧਰ ਸੁਆਮੀ ਦੀ ਭਜਣਾ ਕਿਉਂ ਕਰਵਾਉਂਦੇ ਹੋ ? ਚੌਵੀ ਤੀਰਥੰਕਰਾਂ ਦੀ ਕਿਉਂ ਨਹੀਂ ਕਰਵਾਉਂਦੇ ? ਮੈਂ ਕਿਹਾ, ਚੌਵੀ ਤੀਰਥੰਕਰਾਂ ਦਾ ਤਾਂ ਬੋਲਦੇ ਹੀ ਹਾਂ ਪਰ ਅਸੀਂ ਰੀਤ ਦੇ ਅਨੁਸਾਰ ਬੋਲਦੇ ਹਾਂ | ਸੀਮੰਧਰ ਸੁਆਮੀ ਦਾ ਜ਼ਿਆਦਾ ਬੋਲਦੇ ਹਾਂ । ਉਹ ਵਰਤਮਾਨ ਤੀਰਥੰਕਰ ਕਹਾਉਂਦੇ ਹਨ ਅਤੇ ਇਹ “ਨਮੋ ਅਰਿਹੰਤਾਣ ਉਹਨਾਂ ਨੂੰ ਹੀ ਪਹੁੰਚਦਾ ਹੈ | ਨਵਕਾਰ ਮੰਤਰ ਬੋਲਦੇ ਸਮੇਂ ਸੀਮੰਧਰ ਸੁਆਮੀ ਖ਼ਿਆਲ ਵਿੱਚ ਰਹਿਣੇ ਚਾਹੀਦੇ ਹਨ, ਤਾਂ ਹੀ ਤੁਹਾਡਾ ਨਵਕਾਰ ਮੰਤਰ ਸ਼ੁੱਧ ਹੋਇਆ ਕਿਹਾ ਜਾਏਗਾ |
| ਰਿਣ-ਅਨੁਬੰਧ, ਭਰਤ ਖੇਤਰ ਦਾ ! ਪ੍ਰਸ਼ਨ ਕਰਤਾ : ਸੀਮੰਧਰ ਸੁਆਮੀ ਦਾ ਵਰਣਨ ਕਰੋ | ਦਾਦਾ ਸ੍ਰੀ : ਸੀਮੰਧਰ ਸੁਆਮੀ ਦੀ ਉਮਰ ਅਜੇ ਪੌਣੇ ਦੋ ਲੱਖ ਸਾਲ ਦੀ ਹੈ । ਉਹ ਵੀ ਰਿਸ਼ਭਦੇਵ ਭਗਵਾਨ ਵਰਗੇ ਹਨ | ਰਿਸ਼ਭਦੇਵ ਭਗਵਾਨ ਸਾਰੇ ਬ੍ਰਹਿਮੰਡ ਦੇ ਭਗਵਾਨ ਕਹਾਉਂਦੇ ਹਨ | ਇਸੇ ਤਰ੍ਹਾਂ ਇਹ ਵੀ ਪੂਰੇ ਬ੍ਰਹਿਮੰਡ ਦੇ ਭਗਵਾਨ ਹਨ | ਉਹ ਸਾਡੇ ਇੱਥੇ ਨਹੀਂ ਹਨ ਪਰ ਦੂਜੀ ਭੂਮੀ ਵਿੱਚ, ਮਹਾਵਿਦੇਰ ਖੇਤਰ ਵਿੱਚ ਹਨ ਕਿ ਜਿੱਥੇ ਮਨੁੱਖ ਨਹੀਂ ਜਾ ਸਕਦਾ | ਗਿਆਨੀ ਨੂੰ ਭਗਵਾਨ ਤੋਂ ਜੇ ਕਿਸੇ ਪ੍ਰਸ਼ਨ ਦਾ ਉੱਤਰ ਪੁੱਛਣਾ ਹੋਵੇ ਤਾਂ) ਆਪਣੀ ਸ਼ਕਤੀ ਉੱਥੇ ਭੇਜਦੇ ਹਨ, ਜੋ ਪੁੱਛ ਕੇ ਆਉਂਦੀ ਹੈ | ਉੱਥੇ ਸਥੁਲ ਦੇਹ ਨਾਲ ਨਹੀਂ ਜਾ ਸਕਦੇ, ਪਰ ਉੱਥੇ ਜਨਮ ਹੋਣ ਤੇ ਜਾ ਸਕਦੇ ਹਾਂ | ਜੇ ਇੱਥੋਂ ਤੋਂ ਉੱਥੋਂ ਦੀ ਭੁਮੀ ਦੇ ਲਾਇਕ ਹੋ ਗਿਆ ਤਾਂ ਉੱਥੇ ਜਨਮ ਵੀ ਹੁੰਦਾ ਹੈ |
ਸਾਡੇ ਇੱਥੇ ਭਰਤ ਖੇਤਰ ਵਿੱਚ ਤੀਰਥੰਕਰਾਂ ਦਾ ਜਨਮ ਹੋਣਾ ਫਿਲਹਾਲ ਬੰਦ ਹੋ ਗਿਆ ਹੈ, ਢਾਈ ਹਜ਼ਾਰ ਸਾਲ ਤੋਂ | ਤੀਰਥੰਕਰ ਯਾਅਨੀ ਚਰਮ, ਫੁਲ ਮੂਨ (ਪੂਰਾ ਚੰਦਰਮਾ) | ਪਰ ਉੱਥੇ ਮਹਾਵਿਦੇਰ ਖੇਤਰ ਵਿੱਚ ਸਦਾ ਹੀ ਤੀਰਥੰਕਰ ਰਹਿੰਦੇ ਹਨ | ਸੀਮੰਧਰ ਸੁਆਮੀ ਉੱਥੇ ਅੱਜ ਵੀ ਜਿਉਂਦੇ ਹਨ | ਸਾਡੇ ਵਰਗੀ ਦੇਹ ਹੈ, ਸਭ ਕੁਝ ਹੈ |

Page Navigation
1 ... 42 43 44 45 46 47 48 49 50 51 52 53 54 55 56 57 58 59