Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 49
________________ “ਮੈਂ” ਕੌਣ ਹਾਂ 41 ਹੋਇਆ ਹੋਵੇ ਤਾਂ ਪ੍ਰਗਿਆ ਦੀ ਸ਼ੁਰੂਆਤ ਹੁੰਦੀ ਹੈ | ਸਮਯਕਤਵ (ਆਤਮ ਗਿਆਨ) ਵਿੱਚ ਪ੍ਰਗਿਆ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ? ਦੂਜ ਦੇ ਚੰਦਰਮਾ ਜਿਹੀ ਸ਼ੁਰੂਆਤ ਹੁੰਦੀ ਹੈ, ਜਦ ਕਿ ਆਪਣੇ ਇੱਥੇ ਤਾਂ ਪੂਰਨ ਪ੍ਰਗਿਆ ਉਤਪੰਨ ਹੁੰਦੀ ਹੈ | ਫੁੱਲ (ਪੂਰਨ) ਪ੍ਰਗਿਆ ਯਾਅਨੀ ਫਿਰ ਉਹ ਮੋਕਸ਼ ਵਿੱਚ ਲੈ ਜਾਣ ਦੇ ਲਈ ਹੀ ਸੁਚੇਤ ਕਰਦੀ ਹੈ | ਭਰਤ ਰਾਜਾ ਨੂੰ ਤਾਂ ਸੁਚੇਤ ਕਰਨ ਵਾਲੇ ਰੱਖਣੇ ਪਏ ਸਨ, ਨੌਕਰ ਰੱਖਣੇ ਪਏ ਸਨ | ਜੋ ਹਰ ਪੰਦਰਾਂ ਮਿੰਟ ਤੇ ਆਵਾਜ਼ ਦਿੰਦੇ ਕਿ ‘ਭਰਤ ਰਾਜਾ ! ਚੇਤ, ਚੇਤ, ਚੇਤ ! ! !” ਤਿੰਨ ਵਾਰੀਂ ਆਵਾਜ਼ ਲਗਾਉਂਦੇ ਸਨ | ਵੇਖੋ, ਤੁਹਾਨੂੰ ਤਾਂ ਅੰਦਰ ਤੋਂ ਹੀ ਪ੍ਰਗਿਆ ਸਚੇਤ ਕਰਦੀ ਹੈ | ਪ੍ਰਗਿਆ ਨਿਰੰਤਰ ਸੁਚੇਤ ਕਰਦੀ ਰਹੇ, ਕਿ ‘ਓਏ, ਏਦਾਂ ਨਹੀਂ’ | ਸਾਰਾ ਦਿਨ ਸੁਚੇਤ ਕਰਦੀ ਰਹੇ ਅਤੇ ਇਹੀ ਹੈ ਆਤਮਾ ਦਾ ਅਨੁਭਵ, ਨਿਰੰਤਰ, ਸਾਰਾ ਦਿਨ ਹੀ ਆਤਮਾ ਦਾ ਅਨੁਭਵ ! ਅਨੁਭਵ ਅੰਦਰ ਹੋਏਗਾ ਹੀ! ਜਿਸ ਦਿਨ ਗਿਆਨ ਦਿੰਦੇ ਹਾਂ, ਉਸ ਰਾਤ ਦਾ ਜੋ ਅਨੁਭਵ ਹੈ, ਉਹ ਜਾਂਦਾ ਨਹੀਂ ਹੈ | ਕਿਸ ਤਰ੍ਹਾਂ ਜਾਏ ਫਿਰ ? ਅਸੀਂ ਜਿਸ ਦਿਨ ਗਿਆਨ ਦਿੱਤਾ ਸੀ ਨਾ, ਉਸ ਰਾਤ ਦਾ ਅਨੁਭਵ ਸੀ ਉਹ ਹਮੇਸ਼ਾਂ ਦੇ ਲਈ ਹੈ | ਪਰ ਫਿਰ ਤੁਹਾਡੇ ਕਰਮ ਘੇਰ ਲੈਂਦੇ ਹਨ | ਪਿਛਲੇ (ਪੂਰਵਲੇ) ਕਰਮ, ਜਿਹੜੇ ਭੁਗਤਣੇ ਬਾਕੀ ਹਨ, ਉਹ ‘ਮੰਗਣ ਵਾਲੇ’ ਘੇਰ ਲੈਂਦੇ ਹਨ, ਉਸਦਾ ਮੈਂ ਕੀ ਕਰਾਂ ? ਪ੍ਰਸ਼ਨ ਕਰਤਾ : ਦਾਦਾਜੀ, ਹੁਣ ਏਨਾ ਭੋਗਣਾ ਨਹੀਂ ਪੈਂਦਾ | ਦਾਦਾ ਸ੍ਰੀ : ਉਹ ਨਹੀਂ ਲੱਗਦਾ ਇਹ ਵੱਖਰੀ ਗੱਲ ਹੈ, ਪਰ ਮੰਗਣ ਵਾਲੇ ਵਧੇਰੇ ਹੋਣ, ਤਾਂ ਉਸਨੂੰ ਵਧੇਰੇ ਘੇਰਣ | ਪੰਜ ਵਾਲਿਆਂ ਨੂੰ ਪੰਜ, ਦੋ ਵਾਲਿਆਂ ਨੂੰ ਦੋ ਅਤੇ ਵੀਹ ਵਾਲਿਆਂ ਨੂੰ ਵੀਹ | ਮੈਂ ਤਾਂ ਤੁਹਾਨੂੰ ਸ਼ੁੱਧ ਆਤਮਾ ਪਦ ਵਿੱਚ ਬਿਠਾ ਦਿੱਤਾ, ਪਰ ਫਿਰ ਮੰਗਣ ਵਾਲੇ ਦੂਜੇ ਦਿਨ ਆਉਣ ਤਾਂ ਜ਼ਰਾ ਸਫੋਕੇਸ਼ਨ ਹੋਏਗਾ | ਹੁਣ ਰਿਹਾ ਕੀ ਬਾਕੀ ? ਉਹ ਕ੍ਰਮਿਕ ਵਿਗਿਆਨ ਹੈ ਅਤੇ ਇਹ ਅਕ੍ਰਮ ਵਿਗਿਆਨ ਹੈ | ਇਹ ਗਿਆਨ ਤਾਂ ਵੀਤਰਾਗਾਂ ਦਾ ਹੀ ਹੈ | ਗਿਆਨ ਵਿੱਚ ਅੰਤਰ ਨਹੀਂ | ਸਾਡੇ ਗਿਆਨ ਦੇਣ ਦੇ ਬਾਅਦ ਤੁਹਾਨੂੰ ਆਤਮ ਅਨੁਭਵ ਹੋ ਜਾਣ ਤੇ ਕੀ ਕੰਮ ਬਾਕੀ ਰਹਿੰਦਾ ਹੈ ? ਗਿਆਨੀ ਪੁਰਖ਼ ਦੀ

Loading...

Page Navigation
1 ... 47 48 49 50 51 52 53 54 55 56 57 58 59