Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 43
________________ 35 ਮੈਂ ਕੌਣ ਹਾਂ | ਅਤੇ ਇਹ ਗੱਲ ਕੌਣ ਕਰ ਰਿਹਾ ਹੈ ? “ਟੈਪਰਿਕਾਰਡਰ` ਗੱਲ ਕਰ ਰਿਹਾ ਹੈ | ਕਿਉਂਕਿ ਦਾਦਾ ਭਗਵਾਨ ਵਿੱਚ ਬੋਲਣ ਦੀ ਸ਼ਕਤੀ ਨਹੀਂ ਹੈ ਅਤੇ ਇਹ ਪਟੇਲ ਤਾਂ ਟੈਪਰਿਕਾਰਡਰ ਦੇ ਅਧਾਰ ਤੇ ਬੋਲ ਰਿਹਾ ਹੈ | ਕਿਉਂਕਿ ‘ਭਗਵਾਨ’ ਅਤੇ ‘ਪਟੇਲ ਦੋਨੋਂ ਅਲੱਗ ਹੋਏ, ਇਸ ਲਈ ਉੱਥੇ ਹੰਕਾਰ ਨਹੀਂ ਕਰ ਸਕਦੇ | ਇਹ ਟੈਪਰਿਕਾਰਡਰ ਬੋਲਦਾ ਹੈ, ਉਸਦਾ ਮੈਂ ਗਿਆਤਾ-ਦ੍ਰਸ਼ਟਾ ਰਹਿੰਦਾ ਹਾਂ । ਤੁਹਾਡਾ ਵੀ ਟੈਪਰਿਕਾਰਡਰ ਬੋਲਦਾ ਹੈ, ਪਰ ਤੁਹਾਡੇ ਮਨ ਵਿੱਚ ‘ਮੈਂ ਬੋਲਿਆ ਇਸ ਤਰ੍ਹਾਂ ਦਾ ਗਰਵਰਸ (ਹੰਕਾਰ) ਤੁਹਾਨੂੰ ਉਤਪੰਨ ਹੁੰਦਾ ਹੈ | ਬਾਕੀ, ਸਾਨੂੰ ਵੀ ਦਾਦਾ ਭਗਵਾਨ ਨੂੰ ਨਮਸਕਾਰ ਕਰਨੇ ਪੈਂਦੇ ਹਨ | ਸਾਡਾ ਦਾਦਾ ਭਗਵਾਨ ਨਾਲ ਜੁਦਾਪਨ (ਭਿੰਨਤਾ) ਦਾ ਵਿਹਾਰ ਹੀ ਹੈ | ਵਿਹਾਰ ਹੀ ਜੁਦਾਪਨ ਦਾ ਹੈ | ਪਰ ਲੋਕ ਇਸ ਤਰ੍ਹਾਂ ਸਮਝਦੇ ਹਨ ਕਿ ਇਹ ਖੁਦ ਹੀ ਦਾਦਾ ਭਗਵਾਨ ਹਨ | ਨਹੀਂ, ਖੁਦ ਦਾਦਾ ਭਗਵਾਨ ਕਿਵੇਂ ਹੋ ਸਕਦੇ ਹਾਂ ? ਇਹ ਤਾਂ ਪਟੇਲ ਹਨ, ਭਾਦਰਣ ਦੇ | (11) ਸੀਮੰਧਰ ਸੁਆਮੀ ਕੌਣ ? ਤੀਰਥੰਕਰ ਭਗਵਾਨ ਸ੍ਰੀ ਸੀਮੰਧਰ ਸੁਆਮੀ ! ਪ੍ਰਸ਼ਨ ਕਰਤਾ : ਸੀਮੰਧਰ ਸੁਆਮੀ ਕੌਣ ਹਨ, ਇਹ ਸਮਝਾਉਣ ਦੀ ਕਿਰਪਾ ਕਰੋਗੇ ? ਦਾਦਾ ਸ੍ਰੀ : ਸੀਮੰਧਰ ਸੁਆਮੀ ਵਰਤਮਾਨ ਵਿੱਚ ਤੀਰਥੰਕਰ ਸਾਹਿਬ ਹਨ | ਉਹ ਦੂਜੇ ਖੇਤਰ ਵਿੱਚ ਹਨ | ਜਿਵੇਂ ਰਿਸ਼ਭਦੇਵ ਭਗਵਾਨ ਹੋਏ, ਮਹਾਵੀਰ ਭਗਵਾਨ ਹੋਏ ਏਦਾਂ ਹੀ ਸੀਮੰਧਰ ਸੁਆਮੀ ਤੀਰਥੰਕਰ ਹਨ | ਜੋ ਅਜ ਵੀ ਮਹਾਂਵਿਦੇਹ ਖੇਤਰ ਵਿੱਚ ਵਿਚਰਦੇ (ਹਿੰਦੇ ਹਨ | | ਬਾਕੀ, ਮਹਾਵੀਰ ਭਗਵਾਨ ਤਾਂ ਸਭ ਦੱਸ ਕੇ ਗਏ ਹਨ | ਪਰ ਲੋਕਾਂ ਦੀ ਸਮਝ ਟੇਢੀ ਹੈ ਤਾਂ ਕੀ ਹੋ ਸਕਦਾ ਹੈ ? ਇਸ ਲਈ ਫਲ ਪ੍ਰਾਪਤ ਨਹੀਂ ਹੁੰਦਾ ਹੈ ਨਾ ? ਭਗਵਾਨ ਮਹਾਵੀਰ ਕਹਿ ਗਏ ਸੀ ਕਿ, “ਹੁਣ ਚੌਵੀਸੀ ਬੰਦ ਹੁੰਦੀ ਹੈ, ਹੁਣ (ਭਰਤ ਖੇਤਰ ਵਿੱਚ) ਤੀਰਥੰਕਰ ਨਹੀਂ ਹੋਣ ਵਾਲੇ, ਇਸ ਲਈ ਮਹਾਂਵਿਦੇਰ ਖੇਤਰ ਵਿੱਚ ਜੋ ਤੀਰਥੰਕਰ ਹਨ, ਉਹਨਾਂ ਨੂੰ ਭਜਣਾ | ਉੱਥੇ ਵਰਤਮਾਨ ਤੀਰਥੰਕਰ ਹਨ, ਉਹਨਾਂ ਦੀ

Loading...

Page Navigation
1 ... 41 42 43 44 45 46 47 48 49 50 51 52 53 54 55 56 57 58 59