Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 45
________________ 37 “ਮੈਂ” ਕੌਣ ਹਾਂ (12) ‘ਅਕ੍ਰਮ ਮਾਰਗ’ ਖੁੱਲ੍ਹਾ ਹੀ ਹੈ ! ਪਿੱਛੇ ਗਿਆਨੀਆਂ ਦੀ ਵੰਸ਼ਾਵਲੀ ਅਸੀਂ ਆਪਣੇ ਪਿੱਛੇ ਗਿਆਨੀਆਂ ਦੀ ਵੰਸ਼ਾਵਲੀ ਛੱਡ ਕੇ ਜਾਵਾਂਗੇ | ਸਾਡੇ ਉੱਤਰ-ਅਧਿਕਾਰੀ ਛੱਡ ਜਾਵਾਂਗੇ ਅਤੇ ਉਸਦੇ ਬਾਅਦ ਗਿਆਨੀ ਦੀ ਲਿੰਕ ਚਾਲੂ ਰਹੇਗੀ | ਇਸ ਲਈ ਜਿਉਂਦੀ ਮੂਰਤ ਲੱਭਣਾ | ਉਸਦੇ ਬਿਨਾਂ ਹੱਲ ਨਿਕਲਣ ਵਾਲਾ ਨਹੀਂ ਹੈ | ਮੈਂ ਤਾਂ ਕੁਝ ਲੋਕਾਂ ਨੂੰ ਆਪਣੇ ਹੱਥੋਂ ਸਿੱਧੀ ਪ੍ਰਦਾਨ ਕਰਨ ਵਾਲਾ ਹਾਂ | ਪਿੱਛੇ ਕੋਈ ਚਾਹੀਦਾ ਹੈ ਕਿ ਨਹੀਂ ਚਾਹੀਦਾ ? ਪਿੱਛੇ ਲੋਕਾਂ ਨੂੰ ਮਾਰਗ ਤਾਂ ਚਾਹੀਦਾ ਹੈ ਨਾ ? ਜਿਸਨੂੰ ਜਗਤ ਸਵੀਕਾਰੇਗਾ, ਉਸੇ ਦਾ ਚੱਲੇਗਾ ! ਪ੍ਰਸ਼ਨ ਕਰਤਾ : ਤੁਸੀਂ ਕਹਿੰਦੇ ਹੋ ਕਿ ਮੇਰੇ ਪਿੱਛੇ ਚਾਲੀ-ਪੰਜਾਹ ਹਜ਼ਾਰ ਰੋਣ ਵਾਲੇ ਹੋਣਗੇ ਪਰ ਸ਼ਿਸ਼ ਇੱਕ ਵੀ ਨਹੀਂ ਹੋਵੇਗਾ | ਯਾਅਨੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ? ਦਾਦਾ ਸ੍ਰੀ : ਮੇਰਾ ਕੋਈ ਸ਼ਿਸ਼ ਨਹੀਂ ਹੋਵੇਗਾ | ਇਹ ਕੋਈ ਗੱਦੀ ਨਹੀਂ ਹੈ | ਗੱਦੀ ਹੋਵੇ ਤਾਂ ਵਾਰਸ ਹੋਵੇ ਨਾ ! ਕੋਈ ਰਿਸ਼ਤੇਦਾਰ ਦੇ ਰੂਪ ਵਿੱਚ ਵਾਰਸ ਬਣਨ ਆਏ । ਇੱਥੇ ਜੋ ਵੀ ਸਵੀਕਾਰ ਕੀਤਾ ਜਾਏਗਾ, ਉਸਦਾ ਚੱਲੇਗਾ | ਜੋ ਸਭ ਦਾ ਸ਼ਿਸ਼ ਬਣੇਗਾ, ਉਸਦਾ ਕੰਮ ਹੋਵੇਗਾ | ਇੱਥੇ ਤਾਂ ਲੋਕ ਜਿਸਨੂੰ ਸਵੀਕਾਰ ਕਰਨਗੇ, ਉਸਦਾ ਚੱਲੇਗਾ | ਜੋ ਲਘੂਤਮ ਹੋਵੇਗਾ, ਉਸਨੂੰ ਜਗਤ ਸਵੀਕਾਰ ਕਰੇਗਾ | (13) ਆਤਮਦ੍ਰਿਸ਼ਟੀ ਹੋਣ ਦੇ ਬਾਅਦ... ਆਤਮਪ੍ਰਾਪਤੀ ਦੇ ਲੱਛਣ ! ‘ਗਿਆਨ’ ਮਿਲਣ ਤੋਂ ਪਹਿਲਾਂ ਤੁਸੀਂ ਚੰਦੂਭਾਈ ਸੀ ਅਤੇ ਗਿਆਨ ਲੈਣ ਤੋਂ ਬਾਅਦ ਸ਼ੁੱਧਆਤਮਾ ਹੋਏ, ਤਾਂ ਅਨੁਭਵ ਵਿੱਚ ਕੁਝ ਫ਼ਰਕ ਲੱਗਦਾ ਹੈ ? ਪ੍ਰਸ਼ਨ ਕਰਤਾ : ਹਾਂ ਜੀ | ਦਾਦਾ ਸ੍ਰੀ : ‘ਮੈਂ ਸ਼ੁੱਧਆਤਮਾ ਹਾਂ’ ਇਹ ਭਾਨ ਤੁਹਾਨੂੰ ਕਿੰਨੇ ਸਮੇਂ ਰਹਿੰਦਾ ਹੈ ? ਪ੍ਰਸ਼ਨ ਕਰਤਾ : ਇਕਾਂਤ ਵਿੱਚ ਇੱਕਲੇ ਬੈਠੇ ਹੋਈਏ ਤਦ |

Loading...

Page Navigation
1 ... 43 44 45 46 47 48 49 50 51 52 53 54 55 56 57 58 59