Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 40
________________ “ਮੈਂ” ਕੌਣ ਹਾਂ ਇਸ ਲਈ ਸੰਤਾਂ ਨੂੰ ਗਿਆਨੀ ਪੁਰਖ਼ ਨਹੀਂ ਕਿਹਾ ਜਾ ਸਕਦਾ | ਸੰਤਾਂ ਨੂੰ ਆਤਮਾ ਦਾ ਭਾਨ ਨਹੀਂ ਹੁੰਦਾ | ਉਹ ਸੰਤ ਵੀ ਜਦੋਂ ਕਦੇ ਗਿਆਨੀ ਪੁਰਖ਼ ਨੂੰ ਮਿਲਣਗੇ, ਤਦ ਉਹਨਾਂ ਦਾ ਹੱਲ ਨਿਕਲੇਗਾ | ਸੰਤਾਂ ਨੂੰ ਵੀ ਇਹਨਾਂ ਦੀ ਜ਼ਰੂਰਤ ਹੈ | ਸਾਰਿਆਂ ਨੂੰ ਇੱਥੇ ਆਉਣਾ ਪਏ, ਛੁਟਕਾਰਾ ਹੀ ਨਹੀਂ ਨਾ ! ਹਰੇਕ ਦੀ ਇੱਛਾ ਇਹੀ ਹੁੰਦੀ ਹੈ | ਗਿਆਨੀ ਪੁਰਖ਼ ਦੁਨੀਆਂ ਦਾ ਅਜੂਬਾ ਕਹਾਉਂਦੇ ਹਨ | ਗਿਆਨੀ ਪੁਰਖ਼ ਪ੍ਰਗਟ ਦੀਵਾ ਕਹਾਉਂਦੇ ਹਨ | 32 ਗਿਆਨੀ ਪੁਰਖ਼ ਦੀ ਪਛਾਣ ! ਪ੍ਰਸ਼ਨ ਕਰਤਾ : ਗਿਆਨੀ ਪੁਰਖ਼ ਨੂੰ ਕਿਸ ਤਰ੍ਹਾਂ ਪਛਾਈਏ ? ਦਾਦਾ ਸ੍ਰੀ : ਕਿਸ ਤਰ੍ਹਾਂ ਪਹਿਚਾਣਾਂਗੇ ? ਗਿਆਨੀ ਪੁਰਖ਼ ਤਾਂ ਬਿਨਾਂ ਕੁਝ ਕੀਤੇ ਹੀ ਪਛਾਣੇ ਜਾਣ ਇਹੋ ਜਿਹੇ ਹੁੰਦੇ ਹਨ | ਉਹਨਾਂ ਦੀ ਸੁਗੰਧ ਹੀ, ਪਛਾਈ ਜਾਏ ਇਹੋ ਜਿਹੀ ਹੁੰਦੀ ਹੈ | ਉਹਨਾਂ ਦਾ ਵਾਤਾਵਰਨ ਕੁਝ ਹੋਰ ਹੀ ਹੁੰਦਾ ਹੈ | ਉਹਨਾਂ ਦੀ ਬਾਈ ਵੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ | ਉਹਨਾਂ ਦੇ ਸ਼ਬਦਾਂ ਤੋਂ ਪਤਾ ਚੱਲ ਜਾਏ | ਓਏ, ਉਹਨਾਂ ਦੀਆਂ ਅੱਖਾਂ ਦੇਖਦੇ ਹੀ ਪਤਾ ਚੱਲ ਜਾਏ | ਗਿਆਨੀ ਬਹੁਤ ਹੀ ਵਿਸ਼ਵਾਸਯੋਗ ਹੁੰਦੇ ਹਨ, ਜ਼ਬਰਦਸਤ ਵਿਸ਼ਵਾਸਯੋਗ ! ਅਤੇ ਉਹਨਾਂ ਦਾ ਹਰ ਸ਼ਬਦ ਸ਼ਾਸਤਰ ਰੂਪ ਹੁੰਦਾ ਹੈ, ਜੇ ਸਮਝ ਵਿੱਚ ਆਏ ਤਾਂ | ਉਹਨਾਂ ਦੀ ਵਾਈ - ਵਰਤਣ ਅਤੇ ਵਿਨਯ ਮਨੋਹਰ ਹੁੰਦਾ ਹੈ, ਮਨ ਨੂੰ ਹਰਨ (ਮੋਹ ਲੈਣ ਵਾਲਾ) ਵਾਲਾ ਹੁੰਦਾ ਹੈ | ਇਹੋ ਜਿਹੇ ਬਹੁਤ ਸਾਰੇ ਲੱਛਣ ਹੁੰਦੇ ਹਨ | ਗਿਆਨੀ ਪੁਰਖ਼ ਵਿੱਚ ਬੁੱਧੀ ਲੇਸ਼ ਮਾਤਰ ਨਹੀਂ ਹੁੰਦੀ ! ਉਹ ਅਬੁੱਧ (ਬਿਨਾਂ ਬੁੱਧੀ ਵਾਲੇ) ਹੁੰਦੇ ਹਨ | ਬੁੱਧੀ ਲੇਸ਼ ਮਾਤਰ ਨਾ ਹੋਵੇ ਇਹੋ ਜਿਹੇ ਕਿੰਨੇ ਲੋਕ ਹੋਣਗੇ ? ਕਦੇ ਕਦਾਈਂ ਕਿਸੇ ਦਾ ਜਨਮ ਹੁੰਦਾ ਹੈ ਇਹੋ ਜਿਹਾ, ਅਤੇ ਉਦੋਂ ਲੋਕਾਂ ਦਾ ਕਲਿਆਣ ਹੋ ਜਾਂਦਾ ਹੈ | ਤਦ ਲੱਖਾਂ ਮਨੁੱਖ (ਸੰਸਾਰ ਸਾਗਰ) ਤੈਰ ਕੇ ਪਾਰ ਨਿਕਲ ਜਾਂਦੇ ਹਨ | ਗਿਆਨੀ ਪੁਰਖ਼ ਬਿਨਾਂ ਹੰਕਾਰ ਦੇ ਹੁੰਦੇ ਹਨ, ਜ਼ਰਾ ਜਿੰਨਾ ਵੀ ਹੰਕਾਰ ਨਹੀਂ ਹੁੰਦਾ ਹੈ | ਵੈਸੇ ਤਾਂ ਹੰਕਾਰ ਬਿਨਾਂ ਕੋਈ ਮਨੁੱਖ ਇਸ ਸੰਸਾਰ ਵਿੱਚ ਹੁੰਦਾ ਹੀ ਨਹੀਂ | ਕੇਵਲ ਗਿਆਨੀ ਪੁਰਖ਼ ਹੀ ਹੰਕਾਰ ਤੋਂ ਬਿਨਾਂ ਹੁੰਦੇ ਹਨ | ਗਿਆਨੀ ਪੁਰਖ਼ ਤਾਂ ਹਜ਼ਾਰਾਂ ਸਾਲਾਂ ਵਿੱਚ ਇੱਕ-ਅੱਧਾ ਪੈਦਾ ਹੁੰਦਾ ਹੈ | ਬਾਕੀ,

Loading...

Page Navigation
1 ... 38 39 40 41 42 43 44 45 46 47 48 49 50 51 52 53 54 55 56 57 58 59