Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
28
ਮੈਂ ਕੌਣ ਹਾਂ ਗੁਆਂਢੀ ਦੇ ਖੇਤ ਦੀ ਭਿੰਡੀ ਅਸੀਂ ਨਹੀਂ ਖਾ ਸਕਦੇ ਨਾ ?
ਮਾਰਗ - ਕੁਮ” ਅਤੇ “ਅ” ! ਤੀਰਥੰਕਰਾਂ ਦਾ ਜੋ ਗਿਆਨ ਹੈ ਉਹ ਮਿਕ ਗਿਆਨ ਹੈ | ਮਿਕ ਯਾਨੀ ਪੌੜੀ ਦਰ ਪੌੜੀ ਚੜ੍ਹਣਾ | ਜਿਵੇਂ-ਜਿਵੇਂ ਪਰੀਗ੍ਰਹਿ ਘੱਟ ਕਰਦੇ ਜਾਈਏ, ਤਿਵੇਂ-ਤਿਵੇਂ ਮੋਕਸ਼ ਦੇ ਨਜ਼ਦੀਕ ਪਹੁੰਚਾਏ, ਉਹ ਵੀ ਲੰਬੇ ਅਰਸੇ ਦੇ ਬਾਅਦ, ਅਤੇ ਇਹ ਅਕ੍ਰਮ ਵਿਗਿਆਨ ਯਾਅਨੀ ਕੀ ? ਪੌੜੀਆਂ ਨਹੀਂ ਚੜ੍ਹਣਾ, ਲਿਫਟ ਵਿੱਚ ਬੈਠ ਜਾਣਾ ਅਤੇ ਬਾਰਵੀਂ ਮੰਜ਼ਿਲ ਉੱਤੇ ਚੜ ਜਾਣਾ, ਇਹੋ ਜਿਹਾ ਲਿਫਟ ਮਾਰਗ ਨਿਕਲਿਆ ਹੈ | ਜੋ ਇਸ ਲਿਫਟ ਵਿੱਚ ਬੈਠ ਗਏ, ਉਹਨਾਂ ਦਾ ਕਲਿਆਣ ਹੋ ਗਿਆ | ਮੈਂ ਤਾਂ ਨਿਮਿਤ (ਸਬੱਬ) ਹਾਂ | ਇਸ ਲਿਫਟ ਵਿੱਚ ਜੋ ਬੈਠ ਗਏ, ਉਹਨਾਂ ਦਾ ਹੱਲ ਨਿਕਲ ਆਇਆ ਨਾ ! ਹੱਲ ਤਾਂ ਕੱਢਣਾ ਹੀ ਹੋਵੇਗਾ ਨਾ ? ਅਸੀਂ ਮੋਕਸ਼ ਵਿੱਚ ਜਾਣ ਵਾਲੇ ਹੀ ਹਾਂ, ਉਸ ਲਿਫਟ ਵਿੱਚ ਬੈਠੇ ਹੋਣ ਦਾ ਪ੍ਰਮਾਣ ਤਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ? ਉਸਦਾ ਪ੍ਰਮਾਣ ਯਾਨੀ ਕ੍ਰੋਧ-ਮਾਨ-ਮਾਇਆਲੋਭ ਨਾ ਹੋਵੇ, ਆਰਤਧਿਆਨ-ਰੋਧਿਆਨ ਨਾ ਹੋਵੇ | ਯਾਅਨੀ ਪੂਰਾ ਕੰਮ ਹੋ ਗਿਆ ਨਾ ?
| ਜੋ ਮੈਨੂੰ ਮਿਲਿਆ ਉਹੀ ਪਾਤਰ ! ਪ੍ਰਸ਼ਨ ਕਰਤਾ : ਇਹ ਮਾਰਗ ਏਨਾ ਸੌਖਾ ਹੈ, ਤਾਂ ਫਿਰ ਕੋਈ ਅਧਿਕਾਰ (ਪਾਤਰਤਾ) ਜੈਸਾ ਵੇਖਣਾ ਹੀ ਨਹੀਂ ? ਹਰ ਕਿਸੇ ਦੇ ਲਈ ਇਹ ਸੰਭਵ ਹੈ ? ਦਾਦਾ ਸ੍ਰੀ : ਲੋਕ ਮੈਨੂੰ ਪੁੱਛਦੇ ਹਨ ਕਿ, ਕੀ ਮੈਂ ਅਧਿਕਾਰੀ (ਪਾਤਰ) ਹਾਂ ? ਤਦ ਮੈਂ ਕਿਹਾ, “ਮੈਨੂੰ ਮਿਲਿਆ, ਇਸ ਲਈ ਤੂੰ ਅਧਿਕਾਰੀ |ਇਹ ਮਿਲਣਾ, ਉਹ ਸਾਇੰਟਫ਼ਿਕ ਸਰਕਮਸਟੈਨਸ਼ਿਯਲ ਐਵੀਡੈਂਸ ਹਨ ਇਸਦੇ ਪਿੱਛੇ | ਇਸ ਲਈ ਸਾਨੂੰ ਜੋ ਕੋਈ ਮਿਲਿਆ, ਉਸਨੂੰ ਅਧਿਕਾਰੀ ਸਮਝਿਆ ਜਾਂਦਾ ਹੈ | ਜੋ ਨਹੀਂ ਮਿਲਿਆ ਉਹ ਅਧਿਕਾਰੀ ਨਹੀਂ ਹੈ | ਉਹ ਕਿਸ ਆਧਾਰ ਤੇ ਮਿਲਦਾ ਹੈ ? ਉਹ ਅਧਿਕਾਰੀ ਹੈ, ਇਸੇ ਆਧਾਰ ਤੇ ਤਾਂ ਮੈਨੂੰ ਮਿਲਦਾ ਹੈ | ਮੈਨੂੰ ਮਿਲਣ ਤੇ ਵੀ ਜੇ ਉਸਨੂੰ ਪ੍ਰਾਪਤੀ ਨਹੀਂ ਹੁੰਦੀ, ਤਾਂ ਫਿਰ ਉਸਦਾ ਅੰਤਰਾਏ ਕਰਮ ਅੜਿੱਕਾ (ਬਾਧਕ) ਰੂਪ ਹੈ |

Page Navigation
1 ... 34 35 36 37 38 39 40 41 42 43 44 45 46 47 48 49 50 51 52 53 54 55 56 57 58 59