Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
25
(8) ਅਕ੍ਰਮ ਮਾਰਗ ਕੀ ਹੈ ? ਅਕ੍ਰਮ ਗਿਆਨ ਨਾਲ ਅਨੋਖੀ ਸਿੱਧੀ !
“ਮੈਂ” ਕੌਣ ਹਾਂ
ਪ੍ਰਸ਼ਨ ਕਰਤਾ : ਪਰ ਇਸ ਸੰਸਾਰ ਵਿੱਚ ਰਹਿੰਦੇ ਹੋਏ ਆਤਮਗਿਆਨ ਇਸ ਤਰ੍ਹਾਂ ਮਿਲ ਸਕਦਾ ਹੈ ?
ਦਾਦਾ ਸ੍ਰੀ : ਹਾਂ, ਇਹੋ ਜਿਹਾ ਰਸਤਾ ਹੈ | ਸੰਸਾਰ ਵਿੱਚ ਰਹਿ ਕੇ ਏਨਾ ਹੀ ਨਹੀਂ, ਪਰ ਵਾਈਫ ਦੇ ਨਾਲ ਰਹਿੰਦੇ ਹੋਏ ਵੀ ਆਤਮਗਿਆਨ ਮਿਲ ਸਕੇ, ਏਦਾਂ ਹੈ | ਕੇਵਲ ਸੰਸਾਰ ਵਿੱਚ ਰਹਿਣਾ ਹੀ ਨਹੀਂ, ਪਰ ਬੇਟੇ-ਬੇਟੀਆਂ ਨੂੰ ਵਿਆਹ ਕੇ, ਸਾਰੇ ਕਾਰਜ ਕਰਦੇ ਹੋਏ ਆਤਮ ਗਿਆਨ ਹੋ ਸਕਦਾ ਹੈ | ਮੈਂ ਸੰਸਾਰ ਵਿੱਚ ਰਹਿ ਕੇ ਹੀ ਤੁਹਾਨੂੰ ਇਹ ਕਰਵਾ ਦਿੰਦਾ ਹਾਂ | ਸੰਸਾਰ ਵਿੱਚ, ਅਰਥਾਤ ਸਿਨੇਮਾ ਦੇਖਣ ਜਾਣਾ ਆਦਿ ਤੁਹਾਨੂੰ ਸਾਰੀ ਛੋਟ ਦਿੰਦਾ ਹਾਂ | ਬੇਟੇ-ਬੇਟੀਆਂ ਨੂੰ ਵਿਆਹੁਣਾ ਅਤੇ ਚੰਗੇ ਕਪੜੇ ਪਾ ਕੇ ਵਿਆਹੁਣਾ | ਫਿਰ ਇਸ ਤੋਂ ਜ਼ਿਆਦਾ ਹੋਰ ਕੀ ਗਰੰਟੀ ਚਾਹੁੰਦੇ ਹੋ ?
ਹਾਂ |
ਪ੍ਰਸ਼ਨ ਕਰਤਾ : ਏਨੀ ਸਾਰੀ ਛੋਟ ਮਿਲੇ, ਤਦ ਤਾਂ ਜ਼ਰੂਰ ਆਤਮਾ ਵਿੱਚ ਰਹਿ ਸਕਦੇ
ਦਾਦਾ ਸ੍ਰੀ : ਸਾਰੀ ਛੋਟ ! ਇਹ ਅਪਵਾਦ ਮਾਰਗ ਹੈ | ਤੁਹਾਨੂੰ ਕੁਝ ਮਿਹਨਤ ਨਹੀਂ ਕਰਨੀ ਹੈ | ਤੁਹਾਨੂੰ ਆਤਮਾ ਵੀ ਤੁਹਾਡੇ ਹੱਥਾਂ ਵਿੱਚ ਦੇ ਦੇਵਾਂਗੇ, ਉਸਦੇ ਬਾਅਦ ਆਤਮਾ ਦੀ ਰਮਣਤਾ ਵਿੱਚ ਰਹਿਣਾ ਅਤੇ ਇਸ ਲਿਫਟ ਵਿੱਚ ਬੈਠੇ ਰਹਿਣਾ | ਤੁਹਾਨੂੰ ਹੋਰ ਕੁਝ ਵੀ ਨਹੀਂ ਕਰਨਾ ਹੈ | ਫਿਰ ਤੁਹਾਨੂੰ ਕਰਮ ਹੀ ਨਹੀਂ ਬੰਨਣਗੇ | ਇੱਕ ਹੀ ਜਨਮ ਦੇ ਕਰਮ ਬੰਨਣਗੇ, ਉਹ ਵੀ ਮੇਰੀ ਆਗਿਆ ਦੀ ਪਾਲਣਾ ਕਰਕੇ ਹੀ | ਸਾਡੀ ਆਗਿਆ ਵਿੱਚ ਰਹਿਣਾ ਇਸ ਲਈ ਜ਼ਰੂਰੀ ਹੈ ਕਿ ਲਿਫਟ ਵਿੱਚ ਬੈਠਦੇ ਸਮੇਂ ਜੇ ਹੱਥ ਇੱਧਰ-ਉੱਧਰ ਕਰੇ ਤਾਂ ਮੁਸ਼ਕਲ ਵਿੱਚ ਪੈ ਜਾਈਏ ਨਾ !
ਪ੍ਰਸ਼ਨ ਕਰਤਾ : ਯਾਅਨੀ ਅਗਲਾ ਜਨਮ ਹੋਏਗਾ ਜ਼ਰੂਰ ?
ਦਾਦਾ ਸ੍ਰੀ : ਪਿਛਲਾ ਜਨਮ ਵੀ ਸੀ ਅਤੇ ਅਗਲਾ ਜਨਮ ਵੀ ਹੈ ਪਰ ਇਹ ਗਿਆਨ ਇਹੋ
ਜਿਹਾ ਹੈ ਕਿ ਹੁਣ ਇਕ-ਦੋ ਜਨਮ ਹੀ ਬਾਕੀ ਰਹਿੰਦੇ ਹਨ | ਪਹਿਲਾਂ ਅਗਿਆਨ ਤੋਂ ਮੁਕਤੀ

Page Navigation
1 ... 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59