Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 12
________________ 4 “ਮੈਂ” ਕੌਣ ਹਾਂ ਦਾਦਾ ਸ੍ਰੀ : ਸਹਿਜ-ਸੁਭਾਅ ਨਾਲ ਬੋਲੀਏ ਤਾਂ ਵੀ ਹੰਕਾਰ ਕੀ ਚਲਾ ਜਾਂਦਾ ਹੈ ? ‘ਮੇਰਾ ਨਾਂ ਚੰਦੂਲਾਲ ਹੈ” ਇਸ ਤਰ੍ਹਾਂ ਸਹਿਜ ਬੋਲਣ ਤੇ ਵੀ ਉਹ ਹੰਕਾਰ ਹੀ ਹੈ | ਕਿਉਂਕਿ ਤੁਸੀਂ ‘ਜੋ ਹੋ” ਉਹ ਜਾਣਦੇ ਨਹੀਂ ਹੋ ਅਤੇ ‘ਜੋ ਨਹੀਂ ਹੋ’ ਉਸਦਾ ਆਰੋਪਣ (ਮੜ੍ਹਨਾ) ਕਰਦੇ ਹਾਂ, ਉਹ ਸਾਰਾ ਹੰਕਾਰ ਹੀ ਹੈ ਨਾ ! ‘ਤੁਸੀਂ ਚੰਦੂ ਲਾਲ ਹੋ’ ਉਹ ਡਰਾਮੈਟਿਕ ਵਸਤੂ ਹੈ | ਅਰਥਾਤ ‘ਮੈਂ ਚੰਦੂ ਲਾਲ ਹਾਂ' ਇਸ ਤਰ੍ਹਾਂ ਬੋਲਣ ਵਿੱਚ ਹਰਜ਼ ਨਹੀਂ ਹੈ ਪਰ ‘ਮੈਂ ਚੰਦੂ ਲਾਲ ਹਾਂ’ ਇਹ ਬਿਲੀਫ਼ ਨਹੀਂ ਹੋਈ ਚਾਹੀਦੀ | ਪ੍ਰਸ਼ਨ ਕਰਤਾ : ਹਾਂ, ਵਰਨਾ ‘ਮੈਂ’ ਪਦ ਆ ਗਿਆ | ਦਾਦਾ ਸ਼੍ਰੀ : ‘ਮੈਂ’ ‘ਮੈਂ ਦੀ ਥਾਂ ਤੇ ਬੈਠੇ ਤਾਂ ਹੰਕਾਰ ਨਹੀਂ ਹੈ | ਪਰ ‘ਮੈਂ’ ਮੂਲ ਜਗ੍ਹਾ ਉੱਤੇ ਨਹੀਂ ਹੈ, ਆਰੋਪਿਤ ਜਗ੍ਹਾ ਉੱਤੇ ਹੈ ਇਸ ਲਈ ਹੰਕਾਰ | ਆਰੋਪਿਤ ਜਗ੍ਹਾ ਤੋਂ ‘ਮੈਂ” ਹਟ ਜਾਏ ਅਤੇ ਮੂਲ ਜਗ੍ਹਾ ਉੱਤੇ ਬੈਠ ਜਾਏ ਤਾਂ ਹੰਕਾਰ ਗਿਆ ਸਮਝੋ । ਅਰਥਾਤ ‘ਮੈਂ” ਕੱਢਣਾ ਨਹੀਂ ਹੈ, ‘ਮੈਂ’ ਨੂੰ ਉਸਦੇ ਇਗਜ਼ੈਕਟ ਪਲੇਸ (ਸਹੀ ਥਾਂ) ਉੱਤੇ ਰੱਖਣਾ ਹੈ | ‘ਖ਼ੁਦ” ਖ਼ੁਦ ਤੋਂ ਹੀ ਅਗਿਆਨੀ (ਅਣਜਾਣ) ! ਇਹ ਤਾਂ ਅਨੰਤ ਜਨਮਾਂ ਤੋਂ, ਖ਼ੁਦ, ‘ਖ਼ੁਦ’ ਤੋਂ ਗੁਪਤ (ਅਣਜਾਣ) ਰਹਿਣ ਦੀ ਕੋਸ਼ਿਸ਼ ਹੈ | ਖ਼ੁਦ, ‘ਖ਼ੁਦ’ ਤੋਂ ਗੁਪਤ ਰਹੇ ਅਤੇ ਪਰਾਇਆ ਸਭ ਕੁਝ ਜਾਣਿਆ, ਇਹ ਅਜੂਬਾ ਹੀ ਹੈ ਨਾ ! ਖ਼ੁਦ, ਖ਼ੁਦ ਤੋਂ ਕਿੰਨੇ ਸਮੇਂ ਤੱਕ ਗੁਪਤ ਰਹੋਗੇ ? ਕਦੋਂ ਤੱਕ ਰਹੋਗੇ ? ‘ਖ਼ੁਦ ਕੌਣ ਹੈ’ ਇਸ ਪਹਿਚਾਣ ਦੇ ਲਈ ਹੀ ਇਹ ਜਨਮ ਹੈ | ਮਨੁੱਖੀ ਜਨਮ ਇਸ ਲਈ ਹੀ ਹੈ ਕਿ ‘ਖ਼ੁਦ ਕੌਣ ਹੈ’ ਉਸਦੀ ਖੋਜ ਕਰ ਲਈਏ | ਨਹੀਂ ਤਾਂ ਤਦ ਤੱਕ ਭਟਕਦੇ ਰਹੋਗੇ | ‘ਮੈਂ ਕੌਣ ਹਾਂ’ ਇਹ ਜਾਣਨਾ ਪਏਗਾ ਨਾ ? ਤੁਸੀਂ ‘ਖ਼ੁਦ ਕੌਣ ਹੋ’ ਇਹ ਜਾਣਨਾ ਹੋਏਗਾ ਕਿ ਨਹੀਂ ਜਾਣਨਾ ਹੋਏਗਾ ? (3) ‘I” ਅਤੇ ‘My” ਨੂੰ ਅਲੱਗ ਕਰਨ ਦਾ ਪ੍ਰਯੋਗ ! ਸੇਪਰੇਟ, ‘।” ਐਂਡ ‘My ! ਤੁਹਾਨੂੰ ਕਿਹਾ ਜਾਏ ਕਿ, Separate “I” and “My' with Separator, ਤਾਂ ਕੀ ਤੁਸੀਂ ‘।”

Loading...

Page Navigation
1 ... 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59