Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 25
________________ “ਮੈਂ” ਕੌਣ ਹਾਂ 17 (ਸੱਤਾ) ਵਾਲਾ ਜਨਮਿਆ ਨਹੀਂ ਹੈ | ਸੰਡਾਸ ਜਾਣ ਦੀ ਵੀ ਸੁਤੰਤਰ ਸੱਤਾ ਨਹੀਂ ਹੈ ਕਿਸੇ ਦੀ, ਫਿਰ ਹੋਰ ਕਿਹੜੀ ਸੱਤਾ ਹੋਏਗੀ ? ਇਹ ਤਾਂ, ਜਿੱਥੋਂ ਤੱਕ ਤੁਹਾਡੀ ਮਰਜ਼ੀ ਦੇ ਅਨੁਸਾਰ ਥੋੜਾ ਬਹੁਤ ਹੁੰਦਾ ਹੈ, ਤਾਂ ਮਨ ਵਿੱਚ ਮੰਨ ਲੈਂਦੇ ਹਾਂ ਕਿ ਮੇਰੇ ਤੋਂ ਹੀ ਹੁੰਦਾ ਹੈ ਸਭ ਕੁਝ | ਕਦੇ ਜਦੋਂ ਅਟਕੇ ਨਾ, ਤਦ ਪਤਾ ਲਗੇ | ਮੈਂ ਫ਼ੌਰਅਨ ਰਿਟਰਨ ਡਾਕਟਰਾਂ ਨੂੰ ਇੱਥੇ ਬੜੌਦਾ ਵਿੱਚ ਬੁਲਾਇਆ ਸੀ, ਦਸਬਾਰਾਂ ਜਾਇਆਂ ਨੂੰ | ਉਹਨਾਂ ਨੂੰ ਮੈਂ ਕਿਹਾ, ‘ਸੰਡਾਸ ਜਾਣ ਦੀ ਸੁਤੰਤਰ ਸ਼ਕਤੀ ਤੁਹਾਡੀ ਨਹੀਂ ਹੈ |' ਇਸ ਉੱਤੇ ਉਹਨਾਂ ਵਿੱਚ ਖ਼ਲਬਲੀ ਮਚ ਗਈ | ਅੱਗੋਂ ਕਿਹਾ ਕਿ, ਉਹ ਤਾਂ ਕਦੇ ਰੁੱਕ ਜਾਣ ਤੇ ਹੀ ਪਤਾ ਚੱਲੇਗਾ | ਤਦ ਉੱਥੇ ਕਿਸੇ ਦੀ ਹੈਲਪ ਲੈਣੀ ਪਏਗੀ | ਇਸ ਲਈ ਇਹ ਤੁਹਾਡੀ ਸੁਤੰਤਰ ਸ਼ਕਤੀ ਹੈ ਹੀ ਨਹੀਂ | ਇਹ ਤਾਂ ਭਰਮ-ਭੁਲੇਖੇ ਨਾਲ ਤੁਸੀਂ ਕੁਦਰਤ ਦੀ ਸ਼ਕਤੀ ਨੂੰ ਖ਼ੁਦ ਦੀ ਸ਼ਕਤੀ ਮੰਨ ਲਿਆ ਹੈ | ਪਰਾਈ ਸੱਤਾ ਨੂੰ ਖ਼ੁਦ ਦੀ ਸੱਤਾ ਮੰਨਦੇ ਹੋ, ਉਸੇ ਦਾ ਨਾਂ ਭਰਮ-ਭੁਲੇਖਾ | ਇਹ ਗੱਲ ਥੋੜੀ ਬਹੁਤ ਸਮਝ ਵਿੱਚ ਆਈ ਤੁਹਾਨੂੰ ? ਦੋ ਆਨੇ ਜਾਂ ਚਾਰ ਆਨੇ, ਜਿੰਨਾ ਵੀ ਸਮਝ ਵਿੱਚ ਆਇਆ ? ਪ੍ਰਸ਼ਨ ਕਰਤਾ : ਹਾਂ, ਸਮਝ ਵਿੱਚ ਆਉਂਦਾ ਹੈ | ਦਾਦਾ ਸ੍ਰੀ : ਓਨਾ ਸਮਝ ਵਿੱਚ ਆਏ ਤਾਂ ਵੀ ਹੱਲ ਨਿਕਲ ਆਏ | ਇਹ ਲੋਕ ਜੋ ਬੋਲਦੇ ਹਨ ਨਾ ਕਿ, “ਮੈਂ ਏਨਾ ਤਪ ਕੀਤਾ, ਏਦਾਂ ਜਾਪ ਕੀਤੇ, ਵਰਤ ਰੱਖੇ? ਇਹ ਸਭ ਕ੍ਰਾਂਤੀ (ਭਰਮ-ਭੁਲੇਖਾ) ਹੈ | ਫਿਰ ਵੀ ਜੁਗਤ ਤਾਂ ਏਦਾਂ ਦਾ ਏਦਾਂ ਹੀ ਰਹੇਗਾ | ਹੰਕਾਰ ਕੀਤੇ ਬਿਨਾਂ ਨਹੀਂ ਰਹੇਗਾ | ਸੁਭਾਅ ਹੈ ਨਾ ? ਕਰਤਾ, ਨਿਮਿੱਤ ਕਰਤਾ : ਪ੍ਰਸ਼ਨ ਕਰਤਾ : ਜੇਕਰ ਅਸਲੀਅਤ ਵਿੱਚ ਖ਼ੁਦ ਕਰਤਾ ਨਹੀਂ ਹੈ, ਤਾਂ ਫਿਰ ਕਰਤਾ ਕੌਣ ਹੈ ? ਅਤੇ ਉਸਦਾ ਸਰੂਪ ਕੀ ਹੈ ? ਦਾਦਾ ਸ੍ਰੀ : ਏਦਾਂ ਹੈ, ਨਿਮਿੱਤ ਕਰਤਾ ਤਾਂ ਖ਼ੁਦ ਹੀ ਹੈ | ਖ਼ੁਦ ਸੁਤੰਤਰ ਕਰਤਾ ਤਾਂ ਹੀ ਨਹੀਂ ਪਰ ਨੈਮੀਤਿਕ ਕਰਤਾ ਹੈ | ਯਾਅਨੀ ਪਾਰਲੀਮੈਂਟਰੀ ਪੱਧਤੀ ਨਾਲ ਕਰਤਾ ਹੈ | ਪਾਰਲੀਮੈਂਟਰੀ ਪੱਧਤੀ ਯਾਅਨੀ ? ਜਿਵੇਂ ਪਾਰਲੀਮੈਂਟ ਵਿੱਚ ਵੋਟਿੰਗ ਹੁੰਦੀ ਹੈ ਅਤੇ ਫਿਰ

Loading...

Page Navigation
1 ... 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59