Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
20
ਮੈਂ ਕੌਣ ਹਾਂ ਮਿਕਸਚਰ ਹੈ, ਉਹ ਕੰਪਾਊਂਡ ਸਰੂਪ ਨਹੀਂ ਹੋਏ | ਇਸ ਲਈ ਫਿਰ ਤੋਂ ਆਪਣੇ ਸੁਭਾਅ ਨੂੰ ਪ੍ਰਾਪਤ ਕਰ ਸਕਦੇ ਹਨ | ਕੰਪਾਊਂਡ ਹੋਇਆ ਹੁੰਦਾ ਤਾਂ ਪਤਾ ਹੀ ਨਹੀਂ ਲੱਗਦਾ | ਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਹੀਂ ਚੱਲਦਾ ਅਤੇ ਅਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਹੀਂ ਚੱਲਦਾ ਅਤੇ ਤੀਜਾ ਹੀ ਗੁਣ ਧਰਮ ਪੈਦਾ ਹੋ ਜਾਂਦਾ | ਪਰ ਏਦਾਂ ਨਹੀਂ ਹੈ । ਉਹ ਤਾਂ ਕੇਵਲ ਮਿਕਸਚਰ ਹੋਇਆ ਹੈ | ਇਸ ਲਈ ਗਿਆਨੀ ਪੁਰਖ ਇਹਨਾਂ ਨੂੰ ਅਲੱਗ ਕਰਕੇ ਦੇ ਦੇਣ ਤਾਂ ਆਤਮਾ ਦੀ ਪਹਿਚਾਣ ਹੋ ਜਾਏ ।
ਗਿਆਨ ਵਿਧੀ ਕੀ ਹੈ ? ਪ੍ਰਸ਼ਨ ਕਰਤਾ : ਤੁਹਾਡੀ ਗਿਆਨ ਵਿਧੀ ਕੀ ਹੈ ? ਦਾਦਾ ਸ੍ਰੀ : ਗਿਆਨ ਵਿਧੀ ਤਾਂ ਸੇਪਰੇਸ਼ਨ (ਅਲੱਗ) ਕਰਨਾ ਹੈ, ਪੁਦਗਲ (ਅਨਾਤਮਾ) ਅਤੇ ਆਤਮਾ ਦਾ ! ਸੁੱਧ ਚੇਤਨ ਅਤੇ ਪੁਦਰਾਲ ਦੋਹਾਂ ਦਾ ਸੇਪਰੇਸ਼ਨ | ਪ੍ਰਸ਼ਨ ਕਰਤਾ : ਇਹ ਸਿਧਾਂਤਿਕ ਤਾਂ ਠੀਕ ਹੀ ਹੈ ਪਰ ਉਸਦੀ ਪੱਧਤੀ ਕੀ ਹੈ ? ਦਾਦਾ ਸ੍ਰੀ : ਇਸ ਵਿੱਚ ਲੈਣ-ਦੇਣ ਕੁਝ ਹੁੰਦਾ ਨਹੀਂ ਹੈ, ਕੇਵਲ ਇੱਥੇ ਬੈਠ ਕੇ ਇਹ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਬੋਲਣ ਦੀ ਜ਼ਰੂਰਤ ਹੈ (“ਮੈਂ ਕੌਣ ਹਾਂ ਉਸਦੀ ਪਹਿਚਾਣ, ਗਿਆਨ ਕਰਾਉਣਾ, ਦੋ ਘੰਟੇ ਦਾ ਗਿਆਨ ਪ੍ਰਯੋਗ ਹੁੰਦਾ ਹੈ । ਉਸ ਵਿੱਚੋਂ ਅਠਤਾਲੀ ਮਿੰਟ ਆਤਮਾਅਨਾਤਮਾ ਦਾ ਭੇਦ ਕਰਨ ਵਾਲੇ ਭੇਦ ਵਿਗਿਆਨ ਦੇ ਵਾਕ ਬੁਲਾਏ ਜਾਂਦੇ ਹਨ | ਜੋ ਸਾਰਿਆਂ ਨੂੰ ਬੋਲਣੇ ਹੁੰਦੇ ਹਨ । ਉਸਦੇ ਬਾਅਦ ਇੱਕ ਘੰਟੇ ਵਿੱਚ ਪੰਜ ਆਗਿਆਵਾਂ ਉਦਾਹਰਣ ਦੇ ਕੇ ਵਿਸਤਾਰ ਨਾਲ ਸਮਝਾਈਆਂ ਜਾਂਦੀਆਂ ਹਨ, ਕਿ ਹੁਣ ਬਾਕੀ ਦਾ ਜੀਵਨ ਕਿਵੇਂ ਬਤੀਤ ਕਰਨਾ ਕਿ ਜਿਸ ਨਾਲ ਨਵੇਂ ਕਰਮ ਨਾ ਬੰਨ੍ਹੇ ਜਾਣ ਅਤੇ ਪੁਰਾਣੇ ਕਰਮ ਪੂਰੀ ਤਰ੍ਹਾਂ ਖਤਮ ਹੋ ਜਾਣ, ਨਾਲ ਹੀ ‘ਮੈਂ ਸ਼ੁਧ ਆਤਮਾ ਹਾਂ’ ਦਾ ਟੀਚਾ (ਲਕਸ਼) ਹਮੇਸ਼ਾਂ ਰਿਹਾ ਕਰੇ!)
ਲੋੜ ਗੁਰੁ ਦੀ ? ਗਿਆਨੀ ਦੀ ? . ਪ੍ਰਸ਼ਨ ਕਰਤਾ : ਦਾਦਾ ਜੀ ਮਿਲਣ ਤੋਂ ਪਹਿਲਾਂ ਕਿਸੇ ਨੂੰ ਗੁਰੂ ਮੰਨਿਆ ਹੋਵੇ ਤਾਂ ? ਤਾਂ ਉਹਨਾਂ ਦਾ ਕੀ ਕਰੀਏ ?

Page Navigation
1 ... 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59