Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
ਮੈਂ ਕੌਣ ਹਾਂ ਛੂਟੇ ਦੇਹਾਧਿਆਸ ਤੋ ਨਹੀਂ ਕਰਤਾ ਤੂੰ ਕਰਮ, ਨਹੀਂ ਭੋਗਤਾ ਤੂੰ ਇਸਕਾ, ਯਹੀ ਧਰਮ ਕਾ ਮਰਮ’
| ਸ਼ੀਮਦ ਰਾਜਚੰਦਰ ਅਜੇ ਤੁਸੀਂ “ਮੈਂ ਚੰਦੂ ਲਾਲ ਹਾਂ ਇਸ ਤਰ੍ਹਾਂ ਮੰਨ ਬੈਠੇ ਹੋ, ਇਸ ਲਈ ਸਾਰਾ ਏਕਾਕਾਰ ਹੋ ਗਿਆ ਹੈ | ਅੰਦਰ ਦੋ ਵਸਤੂਆਂ ਅਲੱਗ-ਅਲੱਗ ਹਨ | ਤੁਸੀਂ ਅਲੱਗ ਅਤੇ ਚੰਦੂਲਾਲ ਅਲੱਗ ਹਨ | ਪਰ ਇਹ ਤੁਸੀਂ ਨਹੀਂ ਜਾਣਦੇ, ਤਦ ਤੱਕ ਕੀ ਹੋ ਸਕਦਾ ਹੈ ? ਗਿਆਨੀ ਪੁਰਖ਼ ਭੇਦ ਵਿਗਿਆਨ ਨਾਲ ਅਲੱਗ-ਅਲੱਗ ਕਰ ਦੇਣ, ਫਿਰ ਜਦੋਂ ‘ਤੁਸੀਂ (‘ਚੰਦੂਲਾਲ` ਤੋਂ ਅਲੱਗ ਹੋ ਜਾਓ, ਤਦ ‘ਤੁਹਾਨੂੰ ਕੁਝ ਵੀ ਕਰਨ ਦਾ ਨਹੀਂ, ਸਭ ‘ਚੰਦੂ ਲਾਲ’ ਕਰਿਆ ਕਰਣਗੇ ।
(6) ਭੇਦ ਗਿਆਨ ਕੌਣ ਕਰਾਏ ? ਆਤਮਾ-ਅਨਾਤਮਾ ਦਾ ਵਿਗਿਆਨਿਕ ਵਿਭਾਜਨ !
ਜਿਵੇਂ ਇਸ ਮੁੰਦਰੀ (ਅੰਗੁਠੀ) ਵਿੱਚ ਸੋਨਾ ਅਤੇ ਤਾਂਬਾ ਦੋਨੋਂ ਮਿਲੇ ਹੋਏ ਹਨ, ਉਸਨੂੰ ਅਸੀਂ ਪਿੰਡ ਵਿੱਚ ਲੈ ਜਾ ਕੇ ਕਿਸੇ ਨੂੰ ਕਹੀਏ ਕਿ, 'ਭਰਾਵਾ, ਅਲੱਗ ਅਲੱਗ ਕਰ ਦਿਓ ਨਾ ! ਤਾਂ ਕੀ ਕੋਈ ਵੀ ਕਰ ਦੇਵੇਗਾ ? ਕੌਣ ਕਰ ਸਕੇਗਾ ? ਪ੍ਰਸ਼ਨ ਕਰਤਾ : ਸੁਨਿਆਰਾ ਹੀ ਕਰ ਸਕੇਗਾ | ਦਾਦਾ ਸ੍ਰੀ : ਜਿਸਦਾ ਇਹ ਕੰਮ ਹੈ, ਜੋ ਇਸ ਵਿੱਚ ਐਕਸਪਰਟ ਹੈ, ਉਹ ਸੋਨਾ ਅਤੇ ਤਾਂਬਾ ਦੋਨੋਂ ਅਲੱਗ ਕਰ ਦੇਵੇਗਾ | ਸੌ ਦਾ ਸੌ ਟੱਚ ਸੋਨਾ ਅਲੱਗ ਕਰ ਦੇਵੇਗਾ, ਕਿਉਂਕਿ ਉਹ ਦੋਹਾਂ ਦੇ ਗੁਣਧਰਮ ਜਾਣਦਾ ਹੈ ਕਿ ਸੋਨੇ ਦੇ ਗੁਣਧਰਮ ਇਹ ਹਨ ਅਤੇ ਤਾਂਬੇ ਦੇ ਗੁਣ ਧਰਮ ਇਹੋ ਜਿਹੇ ਹਨ | ਉਸੇ ਤਰ੍ਹਾਂ ਗਿਆਨੀ ਪੁਰਖ ਆਤਮਾ ਦੇ ਗੁਣ ਧਰਮ ਨੂੰ ਜਾਣਦੇ ਹਨ ਅਤੇ ਅਨਾਤਮਾ ਦੇ ਗੁਣ ਧਰਮ ਨੂੰ ਵੀ ਜਾਣਦੇ ਹਨ |
ਜਿਵੇਂ ਮੁੰਦਰੀ (ਅੰਗੂਠੀ) ਵਿੱਚ ਸੋਨੇ ਅਤੇ ਤਾਂਬੇ ਦਾ ‘ਮਿਕਸਚਰ’ ਹੋਵੇ ਤਾਂ ਉਸਨੂੰ ਅਲੱਗ ਕੀਤਾ ਜਾ ਸਕਦਾ ਹੈ | ਸੋਨਾ ਅਤੇ ਤਾਂਬਾ ਦੋਨੋਂ ਕੰਪਾਊਂਡ ਸਰੂਪ ਹੋ ਜਾਣ ਤਾਂ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ | ਕਿਉਂਕਿ ਇਸ ਨਾਲ ਗੁਣਧਰਮ ਅਲੱਗ ਹੀ ਤਰ੍ਹਾਂ ਦੇ ਹੋ ਜਾਂਦੇ ਹਨ | ਇਸੇ ਤਰ੍ਹਾਂ ਜੀਵ ਦੇ ਅੰਦਰ ਚੇਤਨ ਅਤੇ ਅਚੇਤਨ ਦਾ

Page Navigation
1 ... 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59