Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 24
________________ 16 ਮੈਂ ਕੌਣ ਹਾਂ ਦਾਦਾ ਸ੍ਰੀ : ਹਾਂ, ਇੱਛਾ ਸੀ ਤੁਹਾਡੀ, ਇਸ ਲਈ ਆਏ | ਪਰ ਇਹ ਪੈਰ ਆਦਿ ਸਭ ਠੀਕ ਸਨ ਤਾਂ ਹੀ ਆ ਸਕੇ ਨਾ ? ਠੀਕ ਨਾ ਹੁੰਦੇ ਤਾਂ ? ਪ੍ਰਸ਼ਨ ਕਰਤਾ : ਪਰ ਤਦ ਤਾਂ ਨਹੀਂ ਆ ਪਾਉਂਦਾ, ਸਹੀ ਗੱਲ ਹੈ । ਦਾਦਾ ਸ੍ਰੀ : ਯਾਅਨੀ ਤੁਸੀਂ ਇੱਕਲੇ ਆ ਪਾਉਂਦੇ ਹੋ ? ਜਿਵੇਂ ਇੱਕ ਆਦਮੀ ਰੱਥ ਵਿੱਚ ਬੈਠ ਕੇ ਇੱਥੇ ਆਇਆ ਅਤੇ ਕਹੇ, “ਮੈਂ ਆਇਆ, ਮੈਂ ਆਇਆ | ਤਦ ਅਸੀਂ ਪੁੱਛੀਏ, ‘ਤੁਹਾਡੇ ਪੈਰ ਨੂੰ ਤਾਂ ਪੈਰੇਲੀਸਿਸ ਹੋਇਆ ਹੈ, ਤਾਂ ਤੁਸੀਂ ਆਏ ਕਿਵੇਂ ? ਤਦ ਉਹ ਕਹੇ, “ਰੱਥ ਵਿੱਚ ਆਇਆ | ਪਰ ਮੈਂ ਹੀ ਆਇਆ, ਮੈਂ ਹੀ ਆਇਆ | “ਓਏ ! ਪਰ ਰੱਥ ਆਇਆ ਕਿ ਤੁਸੀਂ ਆਏ ?' ਤਦ ਉਹ ਕਹੇ, 'ਰੱਥ ਆਇਆ | ਫਿਰ ਮੈਂ ਕਹਾਂ ਕਿ, “ਰੱਥ ਆਇਆ ਕਿ ਬਲਦ ਆਏ ?? | ਅਰਥਾਤ ਗੱਲ ਕਿੱਥੇ ਦੀ ਕਿੱਥੇ ਹੈ ਇਹ ਤਾਂ ! ਪਰ ਵੇਖੋ ਪੁੱਠਾ (ਉਲਟਾ) ਮੰਨ ਲਿਆ ਹੈ ਨਾ ! ਸਾਰੇ ਸੰਜੋਗ ਅਨੁਕੂਲ ਹੋਣ, ਤਾਂ ਆ ਸਕੇ, ਵਰਨਾ ਨਹੀਂ ਆ ਸਕਦੇ | | ਸਿਰ ਦੁੱਖਦਾ ਹੋਵੇ ਤਾਂ, ਤੁਸੀਂ ਆਏ ਹੋਵੋ ਤਾਂ ਵੀ ਵਾਪਸ ਚਲੇ ਜਾਓਗੇ ? ਅਸੀਂ ਹੀ ਆਉਣ-ਜਾਣ ਵਾਲੇ ਹੋਈਏ, ਤਾਂ ਸਿਰ ਦਰਦ ਦਾ ਬਹਾਨਾ ਨਹੀਂ ਬਣਾ ਸਕਦੇ ਨਾ ? ਓਏ, ਤਦ ਸਿਰ ਆਇਆ ਸੀ ਕਿ ਤੁਸੀਂ ਆਏ ਸੀ ? ਜੇ ਕੋਈ ਰਸਤੇ ਵਿੱਚ ਮਿਲੇ ਅਤੇ ਕਹੇ, ਚਲੋ ਚੰਦੂਲਾਲ ਮੇਰੇ ਨਾਲ ਤਾਂ ਵੀ ਤੁਸੀਂ ਵਾਪਸ ਚਲੇ ਜਾਓਗੇ | ਇਸ ਲਈ ਸੰਜੋਗ ਅਨੁਕੂਲ ਹੋਣ, ਇੱਥੇ ਪੁੱਜਣ ਤੱਕ ਕੋਈ ਰੋਕਣ ਵਾਲਾ ਨਾ ਮਿਲੇ ਤਾਂ ਹੀ ਆ ਸਕੋਗੇ | ਖ਼ੁਦ ਦੀ ਸੱਤਾ ਕਿੰਨੀ ? ਤੁਸੀਂ ਤਾਂ ਕਦੇ ਖਾਧਾ ਵੀ ਨਹੀਂ ਹੈ ਨਾ ! ਇਹ ਤਾਂ ਸਾਰਾ ਚੰਦੂਲਾਲ ਖਾਂਦੇ ਹਨ ਅਤੇ ਤੁਸੀਂ ਮਨ ਵਿੱਚ ਮੰਨਦੇ ਹੋ ਕਿ ਮੈਂ ਖਾਧਾ | ਚੰਦੂਲਾਲ ਖਾਂਦੇ ਹਨ ਅਤੇ ਸੰਡਾਸ (ਜੰਗਲ-ਪਾਣੀ) ਵੀ ਚੰਦੂਲਾਲ ਜਾਂਦੇ ਹਨ | ਬਿਨਾਂ ਵਜਾ ਇਸ ਵਿੱਚ ਫਸੇ ਹੋ | ਇਹ ਤੁਹਾਡੀ ਸਮਝ ਵਿੱਚ ਆਉਂਦਾ ਹੈ ? ਪ੍ਰਸ਼ਨ ਕਰਤਾ : ਸਮਝਾਓ | ਦਾਦਾ ਸ੍ਰੀ : ਹਾਂ ਇਸ ਸੰਸਾਰ ਵਿੱਚ ਕੋਈ ਮਨੁੱਖ ਸੰਡਾਸ ਜਾਣ ਦੀ ਵੀ ਸੁਤੰਤਰ ਹਕੂਮਤ

Loading...

Page Navigation
1 ... 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59