Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
14
ਮੈਂ ਕੌਣ ਹਾਂ ਸੰਯੋਗਾਂ ਨੂੰ ਮੰਨਦੇ ਹਨ ਨਾ, ਸਾਡੇ ਲੋਕ ? ਪ੍ਰਸ਼ਨ ਕਰਤਾ : ਹਾਂ | ਦਾਦਾ ਸ੍ਰੀ : ਕਮਾਈ ਹੁੰਦੀ ਹੈ ਤਾਂ ਉਸਦਾ ਗਵਰਸ ਲੈਂਦਾ ਹੈ ਅਤੇ ਜਦੋਂ ਘਾਟਾ ਹੁੰਦਾ ਹੈ ਤਾਂ ਕੁਝ ਬਹਾਨਾ ਬਣਾਉਂਦਾ ਹੈ | ਅਸੀਂ ਪੁੱਛੀਏ, “ਸੇਠ ਜੀ, ਏਦਾਂ ਕਿਉਂ ਹੋ ਗਏ ਹਨ ਹੁਣ ?' ਤਦ ਉਹ ਕਹਿਣਗੇ, “ਭਗਵਾਨ ਰੁੱਸ ਗਏ ਹਨ | ਪ੍ਰਸ਼ਨ ਕਰਤਾ : ਮਨ ਦੇ ਅਨੁਕੂਲ ਦਾ ਸਿਧਾਂਤ ਹੋ ਗਿਆ | ਦਾਦਾ ਸ੍ਰੀ : ਹਾਂ, ਮਨ ਦੇ ਅਨੁਕੂਲ, ਪਰ ਇਹੋ ਜਿਹਾ ਆਰੋਪ ਉਸਦੇ ਉੱਪਰ (ਭਗਵਾਨ ਉੱਤੇ) ਨਹੀਂ ਲਗਾਉਣਾ ਚਾਹੀਦਾ | ਵਕੀਲ ਉੱਤੇ ਆਰੋਪ ਲਗਾਈਏ ਜਾਂ ਹੋਰ ਕਿਸੇ ਤੇ ਆਰੋਪ ਲਗਾਈਏ ਉਹ ਤਾਂ ਠੀਕ ਹੈ, ਪਰ ਕੀ ਭਗਵਾਨ ਉੱਤੇ ਆਰੋਪ ਲਗਾ ਸਕਦੇ ਹਨ ? ਵਕੀਲ ਤਾਂ ਦਾਦਾ ਦਾਇਰ ਕਰਕੇ ਹਿਸਾਬ ਮੰਗੇ ਪਰ ਇਸਦਾ ਦਾਵਾ ਕੌਣ ਦਾਇਰ ਕਰੇਗਾ ? ਇਸਦਾ ਫਲ ਤਾਂ ਅਗਲੇ ਜਨਮ ਵਿੱਚ ਸੰਸਾਰ ਦੀ ਭਿਆਨਕ ਹਥਕੜੀ ਮਿਲੇ | ਕੀ ਭਗਵਾਨ ਦੇ ਉੱਪਰ ਆਰੋਪ ਲਗਾ ਸਕਦੇ ਹਾਂ ? ਪ੍ਰਸ਼ਨ ਕਰਤਾ : ਨਹੀਂ ਲਗਾ ਸਕਦੇ । ਦਾਦਾ ਸ੍ਰੀ : ਜਾਂ ਫਿਰ ਕਹੇਗਾ, “ਸਟਾਰਜ਼ ਫ਼ੇਵਰੇਬਲ (ਹਿ ਅਨੁਕੂਲ ਨਹੀਂ ਹਨ | ਜਾਂ ਫਿਰ ‘ਹਿੱਸੇਦਾਰ ਮੋਇਆ ਵਿੰਗਾ ਹੈ। ਇੰਝ ਕਹੇ | ਨਹੀਂ ਤਾਂ ‘ਮੁੰਡੇ ਦੀ ਬਹੂ ਮਨਹੂਸ ਹੈ ਏਦਾਂ ਕਹੇ | ਪਰ ਆਪਣੇ ਸਿਰ ਨਹੀਂ ਆਉਣ ਦਿੰਦਾ ! ਆਪਣੇ ਸਿਰ ਕਦੇ ਗੁਨਾਹਗਾਰੀ ਨਹੀਂ ਲੈਂਦਾ | ਇਸਦੇ ਬਾਰੇ ਵਿੱਚ ਮੇਰੀ ਇੱਕ ਫੌਰਅਨ ਵਾਲੇ ਨਾਲ ਗੱਲਬਾਤ ਹੋਈ ਸੀ | ਉਸਨੇ ਪੁੱਛਿਆ ਕਿ ‘ਤੁਹਾਡੇ ਇੰਡੀਅਨ ਲੋਕ ਗੁਨਾਹ ਆਪਣੇ ਸਿਰ ਕਿਉਂ ਨਹੀਂ ਆਉਣ ਦਿੰਦੇ ?? ਮੈਂ ਕਿਹਾ, “ਇਹੀ ਇੰਡੀਅਨ ਪਜ਼ਲ ਹੈ । ਇੰਡੀਆ ਦਾ ਸਭ ਤੋਂ ਵੱਡਾ ਪਜ਼ਲ (ਸੱਮਸਿਆ) ਹੋਵੇ ਤਾਂ, ਇਹੀ ਹੈ |
ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ !
ਇਸ ਲਈ ਗੱਲਬਾਤ ਕਰੋ, ਜੋ ਕੁਝ ਵੀ ਗੱਲਬਾਤ ਕਰਨੀ ਹੋਵੇ ਉਹ ਸਭ ਕਰੋ | ਇਹੋ ਜਿਹੀ ਗੱਲਬਾਤ ਕਰੋ ਕਿ ਜਿਸ ਨਾਲ ਤੁਹਾਨੂੰ ਸਾਰਾ ਖ਼ੁਲਾਸਾ ਹੋ ਜਾਏ ।

Page Navigation
1 ... 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59