Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
ਮੈਂ ਕੌਣ ਹਾਂ
ਨਾਲ ਕਹਾਂਗੇ ਤਾਂ “ਲੌਜਿਕ (ਤਰਕ-ਸ਼ਾਸ਼ਤਰ) ਵਾਲੇ ਸਾਨੂੰ ਪੁੱਛਣਗੇ ਕਿ, “ਭਗਵਾਨ ਨੂੰ ਕਿਸ ਨੇ ਬਣਾਇਆ ?? ਇਸ ਲਈ ਪ੍ਰਸ਼ਨ ਖੜ੍ਹੇ ਹੁੰਦੇ ਹਨ | ਲੋਕ ਮੈਨੂੰ ਕਹਿੰਦੇ ਹਨ, ਸਾਨੂੰ ਲੱਗਦਾ ਹੈ ਕਿ ਭਗਵਾਨ ਹੀ ਦੁਨੀਆ ਦੇ ਕਰਤਾ ਹਨ | ਤੁਸੀਂ ਤਾਂ ਇਨਕਾਰ ਕਰਦੇ ਹੋ, ਪਰ ਤੁਹਾਡੀ ਗੱਲ ਮੰਨਣ ਵਿੱਚ ਨਹੀਂ ਆਉਂਦੀ ਹੈ । ਤਦ ਮੈਂ ਪੁੱਛਦਾ ਹਾਂ ਕਿ ਜੇ ਮੈਂ ਸਵੀਕਾਰ ਕਰਾਂ ਕਿ ਭਗਵਾਨ ਕਰਤਾ ਹੈ, ਤਾਂ ਉਸ ਭਗਵਾਨ ਨੂੰ ਕਿਸ ਨੇ ਬਣਾਇਆ ਹੈ ? ਇਹ ਤੁਸੀਂ ਮੈਨੂੰ ਦੱਸੋ | ਅਤੇ ਉਸ ਬਣਾਉਣ ਵਾਲੇ ਨੂੰ ਕਿਸ ਨੇ ਬਣਾਇਆ ? ਕੋਈ ਵੀ ਕਰਤਾ ਹੋਇਆ ਤਾਂ ਉਸਦਾ ਕਰਤਾ ਹੋਣਾ ਚਾਹੀਦਾ ਹੈ, ਇਹ “ਲੌਜਿਕ ਹੈ | ਪਰ ਫਿਰ ਉਸਦਾ ਐਂਡ (ਅੰਤ) ਹੀ ਨਹੀਂ ਆਏਗਾ, ਇਸ ਲਈ ਇਹ ਗੱਲ ਗਲਤ ਹੈ |
ਨਾ ਆਦਿ, ਨਾ ਹੀ ਅੰਤ, ਜਗਤ ਦਾ ! | ਯਾਨੀ ਕਿਸੇ ਦੇ ਬਣਾਏ ਬਗੈਰ ਬਣਿਆ ਹੈ, ਕਿਸੇ ਨੇ ਬਣਾਇਆ ਨਹੀਂ ਹੈ ਇਸਨੂੰ । ਕਿਸੇ ਨੇ ਬਣਾਇਆ ਨਹੀਂ ਹੈ, ਇਸ ਲਈ ਹੁਣ ਕਿਸ ਨੂੰ ਪੁੱਛਾਂਗੇ ਇਸ ਦੇ ਬਾਰੇ ਵਿੱਚ ਅਸੀਂ ? ਮੈਂ ਵੀ ਲੱਭਦਾ ਸੀ ਕਿ ਕੌਣ ਇਸਦਾ ਜਿੰਮੇਵਾਰ ਹੈ, ਜਿਸਨੇ ਇਹ ਸਾਰਾ ਝਮੇਲਾ ਕੀਤਾ ! ਮੈਂ ਸਭ ਥਾਂ ਤਲਾਸ਼ ਕੀਤਾ, ਪਰ ਕਿਤੇ ਨਹੀਂ ਮਿਲਿਆ | | ਮੈਂ ਫੌਰਅਨ ਦੇ ਸਾਇੰਟਿਸਟਾਂ ਨੂੰ ਕਿਹਾ ਕਿ, ਗੋਡ ਕ੍ਰਿਏਟਰ ਹੈ, ਇਸਨੂੰ ਸਾਬਿਤ (ਪ੍ਰਮਾਣਿਤ) ਕਰਨ ਦੇ ਲਈ ਤੁਸੀਂ ਮੇਰੇ ਨਾਲ ਥੋੜੀ ਗੱਲਬਾਤ ਕਰੋ । ਜੇ ਉਹ ਕ੍ਰਿਏਟਰ ਹੈ, ਤਾਂ ਉਸਨੇ ਕਿਹੜੇ ਸਾਲ ਵਿੱਚ ਕ੍ਰਿਏਟ ਕੀਤਾ ਉਹ ਦੱਸੋ | ਤਦ ਉਹ ਕਹਿੰਦੇ ਹਨ, “ਸਾਲ ਸਾਨੂੰ ਪਤਾ ਨਹੀਂ ਹੈ | ਮੈਂ ਪੁੱਛਿਆ, “ਪਰ ਉਸਦੀ ਬਿਗਨਿੰਗ ਹੋਈ ਕਿ ਨਹੀਂ ਹੋਈ ? ਤਦ ਕਹਿਣ, ਹਾਂ, ਬਿਗਨਿੰਗ ਹੋਈ | ਕ੍ਰਿਏਟਰ ਕਿਹਾ, ਮੰਨਿਆ ਬਿਗਨਿੰਗ ਹੋਏਗੀ ਹੀ ! ਜਿਸਦੀ ਬਿਗਨਿੰਗ ਹੋਏਗੀ, ਉਸਦਾ ਅੰਤ ਹੋਏਗਾ | ਪਰ ਇਹ ਤਾਂ ਬਿਨਾਂ ਐਂਡ ਦਾ ਜਗਤ ਹੈ | ਬਿਗਨਿੰਗ ਨਹੀਂ ਹੋਈ ਫਿਰ ਐਂਡ ਕਿੱਥੋਂ ਦੀ ਹੋਵੇਗਾ ? ਇਹ ਤਾਂ ਅਨਾਦਿ ਅਨੰਤ ਹੈ | ਜਿਸਦੀ ਬਿਗਨਿੰਗ ਨਾ ਹੋਈ ਹੋਵੇ, ਉਸਦਾ ਬਣਾਉਣ ਵਾਲਾ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਲੱਗਦਾ ?
ਭਗਵਾਨ ਦਾ ਸਹੀ ਪਤਾ ! ਤਦ ਇਹ ਫ਼ੈਰਅਨ ਦੇ ਸਾਇੰਟਿਸਟਾਂ ਨੇ ਪੁੱਛਿਆ ਕਿ, “ਤਾਂ ਕੀ ਭਗਵਾਨ ਨਹੀਂ

Page Navigation
1 ... 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59