Book Title: Main Kaun Hoo
Author(s): Dada Bhagwan
Publisher: Dada Bhagwan Aradhana Trust
View full book text
________________
10
“ਮੈਂ” ਕੌਣ ਹਾਂ
ਨਾਲ ਦਖ਼ਲ ਕਰਦੇ ਹਨ | ਤੁਸੀਂ ਜੋ (ਪਹਿਲਾਂ) ਦਖ਼ਲ ਕੀਤੀ ਸੀ, ਉਸਦਾ ਇਹ ਫਲ ਹੈ |
ਇਹ ਮੈਂ ਖ਼ੁਦ ‘ਦੇਖ ਕੇ” ਦੱਸਦਾ ਹਾਂ |
ਅਸੀਂ ਇਹਨਾਂ ਦੋ ਵਾਕਾਂ ਦੀ ਗਾਰੰਟੀ ਦਿੰਦੇ ਹਾਂ, ਇਸ ਵਿੱਚ ਮਨੁੱਖ ਮੁਕਤ ਰਹਿ ਸਕਦਾ ਹੈ | ਅਸੀਂ ਕੀ ਕਹਿੰਦੇ ਹਾਂ ਕਿ,
‘ਤੁਹਾਡਾ ਉੱਪਰੀ ਦੁਨੀਆ ਵਿੱਚ ਕੋਈ ਨਹੀਂ | ਤੁਹਾਡੇ ਉੱਪਰ ਤੁਹਾਡੇ ਬਲੰਡਰਜ਼ ਅਤੇ ਤੁਹਾਡੀਆਂ ਮਿਸਟੇਕਸ ਹਨ | ਇਹ ਦੋਨੋਂ ਨਾ ਹੋਣ ਤਾਂ ਤੁਸੀਂ ਪਰਮਾਤਮਾ ਹੀ ਹੋ |
ਅਤੇ ‘ਤੁਹਾਡੇ ਵਿੱਚ ਕਿਸੇ ਦਾ ਜ਼ਰਾ ਵੀ ਦਖ਼ਲ ਨਹੀਂ ਹੈ | ਕੋਈ ਜੀਵ ਕਿਸੇ ਜੀਵ ਵਿੱਚ ਜ਼ਰਾ ਜਿੰਨਾ ਵੀ ਦਖ਼ਲ ਕਰ ਸਕੇ ਇਹੋ ਜਿਹੀ ਸਥਿਤੀ ਵਿੱਚ ਹੀ ਨਹੀਂ ਹੈ, ਇਹੋ ਜਿਹਾ ਇਹ ਜਗਤ ਹੈ |
ਇਹ ਦੋ ਵਾਕ ਸਾਰਾ ਹੱਲ ਲਿਆ ਦਿੰਦੇ ਹਨ |
(5) ਜਗਤ ਵਿੱਚ ਕਰਤਾ ਕੌਣ ?
ਜਗਤ ਕਰਤਾ ਦੀ ਵਾਸਤਵਿਕਤਾ !
ਫੈਕਟ
ਵਸਤੂ _ ਨਹੀਂ ਜਾਣਨ ਕਰਕੇ ਹੀ ਇਹ ਸਭ ਉਲਝਿਆ ਹੋਇਆ ਹੈ | ਹੁਣ ਤੁਹਾਨੂੰ, ‘ਜੋ ਜਾਣਿਆ ਹੋਇਆ ਹੈ’ ਉਹ ਜਾਣਨਾ ਹੈ, ਜਾਂ “ਜੋ ਨਹੀਂ ਜਾਇਆ ਹੋਇਆ ਹੈ ਉਹ ਜਾਣਨਾ ਹੈ ?
ਜਗਤ ਕੀ ਹੈ ? ਕਿਸ ਤਰ੍ਹਾਂ ਬਣਿਆ ? ਬਣਾਉਣ ਵਾਲਾ ਕੌਣ ? ਸਾਨੂੰ ਇਸ ਜਗਤ ਤੋਂ ਕੀ ਲੈਣਾ-ਦੇਣਾ ? ਸਾਡੇ ਨਾਲ ਸਾਡੇ ਰਿਸ਼ਤੇਦਾਰਾਂ ਦਾ ਕੀ ਲੈਣਾ-ਦੇਣਾ ? ਬਿਜਨੈਸ ਕਿਸ ਅਧਾਰ ਤੇ ? ਮੈਂ ਕਰਤਾ ਹਾਂ ਜਾਂ ਕੋਈ ਹੋਰ ਕਰਤਾ ਹੈ ? ਇਹ ਸਭ ਜਾਣਨ ਦੀ ਜ਼ਰੂਰਤ ਤਾਂ ਹੈ ਹੀ ਨਾ ?
ਪ੍ਰਸ਼ਨ ਕਰਤਾ : ਜੀ ਹਾਂ |
ਦਾਦਾ ਸ਼੍ਰੀ : ਇਸ ਲਈ ਇਸ ਵਿੱਚ ਸ਼ੁਰੂ ਵਿੱਚ ਤੁਹਾਨੂੰ ਕੀ ਜਾਣਨਾ ਹੈ, ਉਸਦੀ ਗੱਲ ਪਹਿਲਾਂ ਕਰੀਏ | ਜਗਤ ਕਿਸ ਨੇ ਬਣਾਇਆ ਹੋਏਗਾ, ਤੁਹਾਨੂੰ ਕੀ ਲੱਗਦਾ ਹੈ ? ਕਿਸ ਨੇ ਬਣਾਇਆ ਹੋਏਗਾ ਇਹੋ ਜਿਹਾ ਉਲਝਣ ਭਰਿਆ ਜਗਤ ? ਤੁਹਾਡਾ ਕੀ ਮੱਤ ਹੈ ?

Page Navigation
1 ... 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59