Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 19
________________ 11 ਮੈਂ ਕੌਣ ਹਾਂ ਪ੍ਰਸ਼ਨ ਕਰਤਾ : ਈਸ਼ਵਰ ਨੇ ਹੀ ਬਣਾਇਆ ਹੋਏਗਾ | ਦਾਦਾ ਸ੍ਰੀ : ਤਾਂ ਫਿਰ ਸਾਰੇ ਸੰਸਾਰ ਨੂੰ ਚਿੰਤਾ ਵਿੱਚ ਕਿਉਂ ਰੱਖਿਆ ਹੈ ? ਚਿੰਤਾ ਤੋਂ ਬਾਹਰ ਦੀ ਅਵਸਥਾ ਹੀ ਨਹੀਂ ਹੈ | ਪ੍ਰਸ਼ਨ ਕਰਤਾ : ਸਾਰੇ ਲੋਕ ਚਿੰਤਾ ਕਰਦੇ ਹੀ ਹਨ ਨਾ ? ਦਾਦਾ ਸ੍ਰੀ : ਹਾਂ, ਪਰ ਉਸ ਨੇ ਇਹ ਸੰਸਾਰ ਬਣਾਇਆ ਤਾਂ ਚਿੰਤਾ ਵਾਲਾ ਕਿਉਂ ਬਣਾਇਆ ? ਉਸਨੂੰ ਫੜਵਾ ਦਿਓ, ਸੀਬੀਆਈ ਵਾਲਿਆਂ ਨੂੰ ਭੇਜ ਕੇ ਪਰ ਭਗਵਾਨ ਗੁਨਾਹਗਾਰ ਹੈ ਹੀ ਨਹੀਂ ! ਇਹ ਤਾਂ ਲੋਕਾਂ ਨੇ ਉਸਨੂੰ ਗੁਨਾਹਗਾਰ ਕਰਾਰ ਦਿਤਾ ਹੈ | ਅਸਲ ਵਿੱਚ ਤਾਂ, ਗੋਡ ਇਜ਼ ਨੋਟ ਕ੍ਰਿਏਟਰ ਆਫ਼ ਦਿਸ ਵਰਲਡ ਏਟ ਆਲ | ਓਨਲੀ ਸਾਇੰਟੀਫ਼ਿਕ ਸਰਕਮਸਟੈਂਨਸ਼ਿਯਲ ਐਵੀਡੈਂਸ ਹਨ | ਅਰਥਾਤ ਇਹ ਤਾਂ ਸਾਰੀ ਕੁਦਰਤੀ ਰਚਨਾ ਹੈ । ਉਸਨੂੰ ਗੁਜਰਾਤੀ ਵਿੱਚ ਮੈਂ ‘ਵਿਵਸਥਿਤ ਸ਼ਕਤੀ’ ਕਹਿੰਦਾ ਹਾਂ | ਇਹ ਤਾਂ ਬਹੁਤ ਸੂਖਮ ਗੱਲ ਹੈ । ਉਸਨੂੰ ਮੋਕਸ਼ ਕਹਿੰਦੇ ਹੀ ਨਹੀਂ ! ਛੋਟਾ ਬੱਚਾ ਹੋਵੇ ਉਹ ਵੀ ਕਹਿੰਦਾ ਹੈ ਕਿ, “ਭਗਵਾਨ ਨੇ ਬਣਾਇਆ | ਵੱਡੇ ਸੰਤ ਹੋਣ ਉਹ ਵੀ ਕਹਿੰਦੇ ਹਨ ਕਿ ‘ਭਗਵਾਨ ਨੇ ਬਣਾਇਆ | ਇਹ ਲੌਕਿਕ ਗੱਲ ਹੈ, ਅਲੌਕਿਕ (ਰੀਅਲ) ਨਹੀਂ ਹੈ | ਭਗਵਾਨ ਜੇ ਕ੍ਰਿਏਟਰ ਹੁੰਦਾ ਤਾਂ ਉਹ ਸਦਾ ਦੇ ਲਈ ਸਾਡੇ ਉੱਪਰ ਠਹਿਰਦਾ ਅਤੇ ਮੋਕਸ਼ ਜਿਹੀ ਚੀਜ਼ ਨਾ ਹੁੰਦੀ | ਪਰ ਮੋਕਸ਼ ਹੈ | ਭਗਵਾਨ ਕ੍ਰਿਏਟਰ ਨਹੀਂ ਹੈ | ਮੋਕਸ਼ ਨੂੰ ਸਮਝਣ ਵਾਲੇ ਲੋਕ ਭਗਵਾਨ ਨੂੰ ਕ੍ਰਿਏਟਰ ਨਹੀਂ ਮੰਨਦੇ । “ਮੋਕਸ਼ ਅਤੇ ‘ਭਗਵਾਨ ਕ੍ਰਿਏਟਰ` ਇਹ ਦੋਨੋਂ ਵਿਰੋਧਾਭਾਸੀ ਗੱਲਾਂ ਹਨ | ਕ੍ਰਿਏਟਰ ਤਾਂ ਹਮੇਸ਼ਾਂ ਦਾ ਉਪਕਾਰੀ ਹੋਇਆ ਅਤੇ ਉਪਕਾਰੀ ਹੋਇਆ ਇਸ ਲਈ ਅਖੀਰ ਤੱਕ ਤਾਂ ਉੱਪਰੀ ਦਾ ਉੱਪਰੀ ਹੀ ਰਿਹਾ । ਤਾਂ ਭਗਵਾਨ ਨੂੰ ਕਿਸ ਨੇ ਬਣਾਇਆ ? ਭਗਵਾਨ ਨੇ ਬਣਾਇਆ, ਜੇ ਇਸ ਤਰ੍ਹਾਂ ਅਸੀਂ ਅਲੌਕਿਕ (ਰੀਅਲ) ਤਰੀਕੇ

Loading...

Page Navigation
1 ... 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59