Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 10
________________ ਮੈਂ ਕੌਣ ਹਾਂ ਪ੍ਰਸ਼ਨ ਕਰਤਾ : ਸਹੀ ਹੈ | ਦਾਦਾ ਸ੍ਰੀ : ਪਰ ਇਥੇ ਤਾਂ, “ਨਹੀਂ, ਮੈਂ ਹੀ ਚੰਦੂਲਾਲ ਹਾਂ ਏਦਾਂ ਕਹਾਂਗੇ | ਅਰਥਾਤ ਦੁਕਾਨ ਦਾ ਬੋਰਡ ਵੀ ਮੈਂ, ਅਤੇ ਸੇਠ ਵੀ ਮੈਂ ! ਤੁਸੀਂ ਚੰਦੂਲਾਲ ਹੋ, ਉਹ ਤਾਂ ਪਹਿਚਾਣ ਦਾ ਸਾਧਨ ਹੈ | | ਅਸਰ ਹੋਇਆ, ਤਾਂ ਆਤਮਸਰੂਪ ਨਹੀਂ ! ਤੁਸੀਂ ਚੰਦੂਲਾਲ ਬਿਲਕੁਲ ਨਹੀਂ ਹੋ ਇਹੋ ਜਿਹਾ ਵੀ ਨਹੀਂ । ਤੁਸੀਂ ਹੋ ਚੰਦੂਲਾਲ, ਪਰ 'ਬਾਇ ਰਿਲੇਟਿਵ ਵਿਊ ਪੁਆਇੰਟ (ਵਿਹਾਰਿਕ ਦ੍ਰਿਸ਼ਟੀ) ਤੋਂ ਯੂ ਆਰ ਚੰਦੂਲਾਲ, ਇਜ਼ ਕਰੈਕਟ | ਪ੍ਰਸ਼ਨ ਕਰਤਾ : ਮੈਂ ਤਾਂ ਆਤਮਾ ਹਾਂ, ਪਰ ਨਾਂ ਚੰਦੂਲਾਲ ਹੈ | ਦਾਦਾ ਸ੍ਰੀ : ਹਾਂ, ਪਰ ਹੁਣੇ ‘ਚੰਦੂ ਲਾਲ ਨੂੰ ਕੋਈ ਗਾਲ੍ਹ ਕੱਢੇ ਤਾਂ ਤੁਹਾਨੂੰ ਅਸਰ ਹੋਏਗਾ ਕਿ ਨਹੀਂ ? ਪ੍ਰਸ਼ਨ ਕਰਤਾ : ਅਸਰ ਤਾਂ ਹੋਏਗਾ ਹੀ । ਦਾਦਾ ਸ੍ਰੀ : ਤਦ ਤਾਂ ਤੁਸੀਂ ‘ਚੰਦੂਲਾਲ’ ਹੋ, “ਆਤਮਾ ਨਹੀਂ ਹੋ | ਆਤਮਾ ਹੁੰਦੇ ਤਾਂ ਤੁਹਾਨੂੰ ਅਸਰ ਨਹੀਂ ਹੁੰਦਾ, ਅਤੇ ਅਸਰ ਹੁੰਦਾ ਹੈ, ਇਸ ਲਈ ਤੁਸੀਂ ਚੰਦੂਲਾਲ ਹੀ ਹੋ | | ਚੰਦੂਲਾਲ ਦੇ ਨਾਂ ਤੋਂ ਕੋਈ ਗਾਲ੍ਹਾਂ ਕੱਢੇ ਤਾਂ ਤੁਸੀਂ ਉਸਨੂੰ ਫੜ ਲੈਂਦੇ ਹੋ | ਚੰਦੂ ਲਾਲ ਦਾ ਨਾਂ ਲੈ ਕੇ ਕੋਈ ਪੁੱਠਾ-ਸਿੱਧਾ ਬੋਲੇ ਤਾਂ ਤੁਸੀਂ ਕੰਧ ਨਾਲ ਕੰਨ ਲਾ ਕੇ ਸੁਣਦੇ ਹੋ | ਅਸੀਂ ਕਹੀਏ ਕਿ, “ਭਾਈ, ਕੰਧ ਤੁਹਾਨੂੰ ਕੀ ਕਹਿ ਰਹੀ ਹੈ ?' ਤਦ ਕਹਿੰਦੇ ਹੋ, ‘ਨਹੀਂ, ਕੰਧ ਨਹੀਂ, ਅੰਦਰ ਮੇਰੀ ਗੱਲ ਹੋ ਰਹੀ ਹੈ ਉਸਨੂੰ ਮੈਂ ਸੁਣ ਰਿਹਾ ਹਾਂ | ਕਿਸਦੀ ਗੱਲ ਹੋ ਰਹੀ ਹੈ ? ਤਦ ਕਰੋ, ਚੰਦੂਲਾਲ ਦੀ | ਓਏ, ਪਰ ਤੁਸੀਂ ਚੰਦੂ ਲਾਲ ਨਹੀਂ ਹੋ | ਜੇ ਤੁਸੀਂ ਆਤਮਾ ਹੋ ਤਾਂ ਚੰਦੂਲਾਲ ਦੀ ਗੱਲ ਆਪਣੇ ਉੱਤੇ ਨਹੀਂ ਲੈਂਦੇ | ਪ੍ਰਸ਼ਨ ਕਰਤਾ : ਅਸਲ ਵਿੱਚ ਤਾਂ ‘ਮੈਂ ਆਤਮਾ ਹੀ ਹਾਂ ਨਾ ? ਦਾਦਾ ਸ੍ਰੀ : ਅਜੇ ਤੁਸੀਂ ਆਤਮਾ ਹੋਏ ਨਹੀਂ ਹੋ ਨਾ ? ਚੰਦੂਲਾਲ ਹੀ ਹੋ ਨਾ ? ਮੈਂ ਚੰਦੂਲਾਲ ਹਾਂ` ਇਹ ਆਰੋਪਿਤ ਭਾਵ ਹੈ । ਤੁਹਾਨੂੰ “ਮੈਂ ਚੰਦੂਲਾਲ ਹੀ ਹਾਂ, ਇਹੋ ਜਿਹੀ

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59