Book Title: Worries
Author(s): Dada Bhagwan
Publisher: Dada Bhagwan Aradhana Trust
Catalog link: https://jainqq.org/explore/030159/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਦਾਦਾ ਭਗਵਾਨ ਰੁਪਿਤ ਚਿੰਤਾ ਇਸ ਦੁਨਿਆ ਵਿੱਚ ਚਿੰਤਾ ਕਰਨਾ, ਉਹ ਬੈਸਟ ਲਿਸ਼ਲੈੱਸ ਹੈ । Page #2 -------------------------------------------------------------------------- ________________ ਦਾਦਾ ਭਗਵਾਨ ਰੂਪਿਤ ਚਿੰਤਾ ਮੂਲ ਗੁਜਰਾਤੀ ਸੰਕਲਨ : ਡਾ . ਨੀਰੂ ਭੈਣ ਅਮੀਨ ਅਨੁਵਾਦ : ਮਹਾਤਮਾਗਣ Page #3 -------------------------------------------------------------------------- ________________ ਪ੍ਰਕਾਸ਼ਕ :ਸ਼੍ਰੀ ਅਜੀਤ ਸੀ, ਪਟੇਲ ਦਾਦਾ ਭਗਵਾਨ ਅਰਾਧਨਾ ਟ੍ਰਸਟ 5, ਮਮਤਾ ਪਾਰਕ ਸੋਸਾਇਟੀ, ਨਵ ਗੁਜਰਾਤ ਕਾਲੇਜ ਦੇ ਪਿੱਛੇ, ਉਸਮਾਨਪੁਰਾ, ਅਹਿਮਦਾਬਾਦ - 380014, ਗੁਜਰਾਤ ਫੋਨ-(079) 39830100 © All Rights reserved - Deepakbhai Desai Trimandir, Simandhar City,Ahmedabad- Kalol Highway, Adalaj, Dist. - Gandhinagar- 382421, Gujrat, India. No part of this book may be used or reproduced in any manner whatsoever without written permission from the holder of the copyright. ਪਹਿਲਾ ਸੰਸਕਰਨ : ਜੁਲਾਈ 2015, 2000 ਕਾਪੀ ਭਾਵ ਮੁੱਲ :'ਪਰਮ ਵਿਨਯ’ ਅਤੇ ‘ਮੈਂ ਕੁਝ ਨਹੀਂ ਜਾਣਦਾ,' ਇਹ ਭਾਵ ! ਦਯ ਮੁੱਲ :10 ਰੁਪਏ ਮੁਦਰਕ :ਅੰਬਾ ਓਫ਼ਸੇਟ, ਪਾਰਸ਼ਵਨਾਥ ਚੈਂਬਰਜ਼, ਨਵੀਂ ਰਿਜ਼ਰਵ ਬੈਂਕ ਦੇ ਕੋਲ ਇੰਕਮਟੈਕਸ, ਅਹਿਮਦਾਬਾਦ-380014. ਫੋਨ: (079) 27542964 Page #4 -------------------------------------------------------------------------- ________________ ਮੰਤਰ વર્તમાનતીર્થંકર શ્રીસીમંધરસ્વામી ਨਮੋ ਅਰਿਹੰਤਾਣੀ ਨਮੋ ਸਿੱਧਾਣੀ ਨਮੋ ਆਯਰਿਯਾਣੀ ਨਮੋ ਉਵਝਾਇਆਣੀ ਨਮੋ ਲੋਏ ਸਵਸਾਹੂਣੀ ਐਸੋ ਪੰਚ ਨਮੁਕਾਰੋ ਸਵੂ ਪਾਤਸ਼ਣੋ ਮੰਗਲਾਣਮ ਚ ਸਵੇ ਪੜ੍ਹਮੰ ਹਵਇ ਮੰਗਲੈ || 1 ਓਮ ਨਮੋ ਭਗਵਤੇ ਵਾਸੂਦੇਵਾਯ||2 ਓਮ ਨਮ: ਸ਼ਿਵਾਯ ||3 ਜੈ ਸੱਚਿਦਾਨੰਦ Page #5 -------------------------------------------------------------------------- ________________ ਆਤਮ ਗਿਆਨ ਪ੍ਰਾਪਤੀ ਦੀ ਪੱਤਖ ਲਿੰਕ “ਮੈਂ ਤਾਂ ਕੁਝ ਲੋਕਾਂ ਨੂੰ ਅਪਣੇ ਹੱਥੋਂ ਸਿੱਧੀ ਦੇਣ ਵਾਲਾ ਹਾਂ | ਪਿੱਛੇ ਅਨੁਯਾਈ ਚਾਹੀਦੇ ਹਨ ਕਿ ਨਹੀਂ ਚਾਹੀਦੇ ? ਪਿੱਛੇ ਲੋਕਾਂ ਨੂੰ ਮਾਰਗ ਤਾਂ ਚਾਹੀਦਾ ਹੈ ਨਾ ?' -ਦਾਦਾ ਸ੍ਰੀ ਪਰਮ ਪੂਜਨੀਕ ਦਾਦਾ ਸ੍ਰੀ ਪਿੰਡ-ਪਿੰਡ, ਦੇਸ਼-ਵਿਦੇਸ਼ ਘੁੰਮ ਕੇ ਸਾਧਕਾਂ ਨੂੰ ਸਤਿਸੰਗ ਅਤੇ ਆਤਮ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ | ਆਪ ਨੇ ਆਪਣੇ ਜੀਵਨਕਾਲ ਵਿਚ ਹੀ ਡਾ. ਨੀਰੂਭੈਣ ਅਮੀਨ (ਨੀਰੂਮਾਂ) ਨੂੰ ਆਤਮ ਗਿਆਨ ਪ੍ਰਾਪਤ ਕਰਵਾਉਣ ਦੀ ਸਿੱਧੀ ਦਿੱਤੀ ਸੀ | ਦਾਦਾ ਸ੍ਰੀ ਦੇ ਸ਼ਰੀਰ ਛੱਡਣ (ਅਕਾਲ ਚਲਾਣੇ ਤੋਂ ਬਾਅਦ ਨੀਰੂਮਾਂ ਉਸੇ ਤਰ੍ਹਾਂ ਹੀ ਸਾਧਕਾਂ ਨੂੰ ਸਤਿਸੰਗ ਅਤੇ ਆਤਮ ਗਿਆਨ ਦੀ ਪ੍ਰਾਪਤੀ, ਨਿਮਿਤ ਭਾਵ ਨਾਲ ਕਰਵਾ ਰਹੇ ਸਨ | ਪੂਜਨੀਕ ਦੀਪਕ ਭਾਈ ਦੇਸਾਈ ਨੂੰ ਵੀ ਦਾਦਾ ਸ੍ਰੀ ਨੇ ਸਤਿਸੰਗ ਕਰਨ ਦੀ ਸਿੱਧੀ ਦਿੱਤੀ ਸੀ | ਨੀਰੂਮਾਂ ਦੀ ਹਾਜ਼ਰੀ ਵਿੱਚ ਹੀ ਉਹਨਾਂ ਦੇ ਆਸ਼ੀਰਵਾਦ ਨਾਲ ਪੂਜਨੀਕ ਦੀਪਕ ਭਾਈ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਥਾਵਾਂ ਤੇ ਜਾ ਕੇ ਸਾਧਕਾਂ ਨੂੰ ਆਤਮ ਗਿਆਨ ਕਰਵਾ ਰਹੇ ਹਨ, ਜੋ ਨੀਰੂਮਾਂ ਦੇ ਸ਼ਰੀਰ ਛੱਡਣ ਤੋਂ ਬਾਅਦ ਅੱਜ ਵੀ ਜਾਰੀ ਹੈ | ਇਸ ਆਤਮ ਗਿਆਨ ਪ੍ਰਾਪਤੀ ਦੇ ਬਾਅਦ ਹਜ਼ਾਰਾਂ ਸਾਧਕ ਸੰਸਾਰ ਵਿੱਚ ਰਹਿੰਦੇ ਹੋਏ ਜਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਮੁਕਤ ਰਹਿ ਕੇ ਆਤਮ ਰਮਣਤਾ ਦਾ ਅਨੁਭਵ ਕਰਦੇ ਹਨ | ਰੰਥ ਵਿੱਚ ਲਿਖੀ ਬਾਈ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਬਹੁਤ ਜ਼ਿਆਦਾ ਉਪਯੋਗੀ ਸਿੱਧ ਹੋਵੇਗੀ, ਪਰ ਮੋਕਸ਼ ਪ੍ਰਾਪਤ ਕਰਨ ਵਾਲਿਆਂ ਲਈ ਆਤਮ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ | ਅਕ੍ਰਮ ਮਾਰਗ ਦੇ ਦੁਆਰਾ ਆਤਮ ਗਿਆਨ ਦੀ ਪ੍ਰਾਪਤੀ ਦਾ ਰਾਹ ਅੱਜ ਵੀ ਖੁੱਲਾ ਹੈ | ਜਿਵੇਂ ਜਗਦਾ ਹੋਇਆ ਦੀਵਾ ਹੀ ਦੂਜੇ ਦੀਵੇ ਨੂੰ ਜਗਾ ਸਕਦਾ ਹੈ, ਉਸੀ ਤਰ੍ਹਾਂ ਪੁੱਤਖ ਆਤਮ ਗਿਆਨੀ ਤੋਂ ਆਤਮ ਗਿਆਨ ਪ੍ਰਾਪਤ ਕਰਕੇ ਹੀ ਖੁਦ ਦਾ ਆਤਮਾ ਜਗਾ ਸਕਦਾ ਹੈ | Page #6 -------------------------------------------------------------------------- ________________ ਬੇਨਤੀ ਆਤਮਵਿਗਿਆਨੀ ਸ੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਜਿਹਨਾਂ ਨੂੰ ਲੋਕ ‘ਦਾਦਾ ਭਗਵਾਨ ਦੇ ਨਾਮ ਨਾਲ ਵੀ ਜਾਣਦੇ ਹਨ, ਉਹਨਾਂ ਦੇ ਸ੍ਰੀ ਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਸੰਬੰਧੀ ਜੋ ਵਾਣੀ ਨਿਕਲੀ, ਉਸਨੂੰ ਰਿਕਾਰਡ ਕਰਕੇ, ਸੰਕਲਨ ਅਤੇ ਸੰਪਾਦਨ ਕਰਕੇ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ | | ਗਿਆਨੀ ਪੁਰਖ਼ ਪੂਜਯ ਦਾਦਾ ਭਗਵਾਨ ਦੇ ਸ਼ੀਮੁੱਖ ਤੋਂ ਅਧਿਆਤਮ ਅਤੇ ਵਿਹਾਰ ਗਿਆਨ ਬਾਰੇ ਭਿੰਨ-ਭਿੰਨ ਵਿਸ਼ਿਆਂ ਤੇ ਨਿਕਲੀ ਸਰਸਵਤੀ ਦਾ ਅਦਭੁਤ (ਅਨੋਖਾ) ਸੰਕਲਨ ਇਸ ਕਿਤਾਬ ਵਿੱਚ ਹੋਇਆ ਹੈ, ਜਿਹੜੀ ਨਵੇਂ ਪਾਠਕਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ | ਪ੍ਰਸਤੁਤ ਅਨੁਵਾਦ ਵਿੱਚ ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੁਣਨ ਵਾਲੇ ਨੂੰ ਏਦਾਂ ਲੱਗੇ ਕਿ ਦਾਦਾ ਜੀ ਦੀ ਹੀ ਵਾਣੀ ਸੂਈ ਜਾ ਰਹੀ ਹੈ, ਜਿਸਦੇ ਕਾਰਨ ਸ਼ਾਇਦ ਕਈ ਥਾਵਾਂ ਤੇ ਅਨੁਵਾਦ ਦੀ ਵਾਕ ਰਚਨਾ ਦੀ ਪੰਜਾਬੀ ਵਿਆਕਰਣ ਦੇ ਅਨੁਸਾਰ ਕਮੀ ਲੱਗ ਸਕਦੀ ਹੈ, ਪ੍ਰੰਤੂ ਇੱਥੇ ਉਦੇਸ਼ ਨੂੰ ਸਮਝ ਕੇ ਪੜਿਆ ਜਾਵੇ ਤਾਂ ਜ਼ਿਆਦਾ ਲਾਭਦਾਇਕ ਹੋਵੇਗਾ | ਗਿਆਨੀ ਦੀ ਵਾਈ ਨੂੰ ਪੰਜਾਬੀ ਭਾਸ਼ਾ ਵਿੱਚ ਅਸਲ ਰੂਪ ਵਿੱਚ ਅਨੁਵਾਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਪ੍ਰਸਤੁਤ ਕਿਤਾਬ ਵਿੱਚ ਕਈ ਥਾਵਾਂ ਤੇ ਬਰੈਕਟ ਵਿੱਚ ਦਿਖਾਏ ਗਏ ਸ਼ਬਦ ਜਾਂ ਵਾਕ ਪਰਮ ਪੂਜਯ ਦਾਦਾ ਸ੍ਰੀ ਦੁਆਰਾ ਬੋਲੇ ਗਏ ਵਾਕਾਂ ਨੂੰ ਹੋਰ ਜ਼ਿਆਦਾ ਸਪਸ਼ੱਟ ਰੂਪ ਵਿੱਚ ਸਮਝਾਉਣ ਦੇ ਲਈ ਲਿਖੇ ਗਏ ਹਨ | ਜਦੋਂ ਕਿ ਕੁਝ ਥਾਵਾਂ ਤੇ ਅੰਗਰੇਜ਼ੀ ਸ਼ਬਦਾਂ ਦੇ ਪੰਜਾਬੀ ਅਰਥ ਦੇ ਰੂਪ ਵਿੱਚ ਰੱਖੇ ਗਏ ਹਨ | ਦਾਦਾ ਸ੍ਰੀ ਦੇ ਸ੍ਰੀ ਮੁੱਖ ਤੋਂ ਨਿਕਲੇ ਕੁਝ ਗੁਜਰਾਤੀ ਸ਼ਬਦ ਜਿਵੇਂ ਹਨ ਉਦਾਂ ਹੀ ਰੱਖੇ ਗਏ ਹਨ, ਕਿਉਂਕਿ ਉਹਨਾਂ ਸ਼ਬਦਾਂ ਦੇ ਲਈ ਪੰਜਾਬੀ ਵਿੱਚ ਇਹੋ ਜਿਹਾ ਕੋਈ ਸ਼ਬਦ ਨਹੀਂ ਹੈ, ਜੋ ਉਸਦਾ ਪੂਰਾ ਅਰਥ ਦੱਸ ਸਕੇ | ਜਦੋਂ ਕਿ ਉਹਨਾਂ ਸ਼ਬਦਾਂ ਦੇ ਸਮਾਨਤਾ ਵਾਲੇ ਸ਼ਬਦ ਅਰਥ ਦੇ ਰੂਪ ਵਿੱਚ ਬਰੈਕਟ ਵਿੱਚ ਅਤੇ ਪੁਸਤਕ ਦੇ ਅਖੀਰ ਵਿੱਚ ਦਿੱਤੇ ਗਏ ਹਨ | ਅਨੁਵਾਦ ਸੰਬੰਧੀ ਕਮੀਆਂ ਦੇ ਲਈ ਤੁਹਾਡੇ ਤੋਂ ਖਿਮਾ ਮੰਗਦੇ ਹਾਂ | Page #7 -------------------------------------------------------------------------- ________________ ਦਾਦਾ ਭਗਵਾਨ ਕੌਣ ? ਜੂਨ 1958 ਦੀ ਇੱਕ ਸ਼ਾਮ ਦਾ ਕਰੀਬ ਛੇ ਵਜੇ ਦਾ ਸਮਾਂ, ਭੀੜ ਨਾਲ ਭਰਿਆ ਸੂਰਤ ਸ਼ਹਿਰ ਦਾ ਰੇਲਵੇ ਸਟੇਸ਼ਨ, ਪਲੇਟਫਾਰਮ ਨੰ : 3 ਦੀ ਬੈਂਚ ਉੱਤੇ ਬੈਠੇ ਸ਼੍ਰੀ ਅੰਬਾਲਾਲ ਪਟੇਲ ਰੂਪੀ ਦੇਹ ਮੰਦਰ ਵਿੱਚ ਕੁਦਰਤੀ ਰੂਪ ਵਿੱਚ, ਅਕ੍ਰਮ ਰੂਪ ਵਿੱਚ, ਕਈ ਜਨਮਾਂ ਤੋਂ ਪ੍ਰਗਟ ਹੋਣ ਲਈ ਵਿਆਕੁਲ ‘ਦਾਦਾ ਭਗਵਾਨ' ਪੂਰਣ ਰੂਪ ਵਿੱਚ ਪ੍ਰਗਟ ਹੋਏ | ਅਤੇ ਕੁਦਰਤ ਨੇ ਸਿਰਜਿਆ ਅਧਿਆਤਮ ਦਾ ਅਧਭੁਤ ਅਚੰਭਾ | ਇੱਕ ਹੀ ਘੰਟੇ ਵਿੱਚ ਉਹਨਾਂ ਨੂੰ ਵਿਸ਼ਵ ਦਰਸ਼ਨ ਹੋਇਆ | ‘ਮੈਂ ਕੌਣ ? ਭਗਵਾਨ ਕੌਣ ? ਜਗਤ ਕੌਣ ਚਲਾਉਂਦਾ ਹੈ ? ਕਰਮ ਕੀ ਹਨ ? ਮੁਕਤੀ ਕੀ ਹੈ ?' ਆਦਿ ਜਗਤ ਦੇ ਸਾਰੇ ਅਧਿਆਤਮਿਕ ਪ੍ਰਸ਼ਨਾਂ ਦਾ ਸੰਪੂਰਨ ਰਹੱਸ ਪ੍ਰਗਟ ਹੋਇਆ | ਇਸ ਤਰ੍ਹਾਂ ਕੁਦਰਤ ਨੇ ਵਿਸ਼ਵ ਦੇ ਸਾਹਮਣੇ ਇੱਕ ਅਦੁੱਤੀ ਪੂਰਨ ਦਰਸ਼ਨ ਪੇਸ਼ ਕੀਤਾ ਅਤੇ ਉਸਦੇ ਮਾਧਿਅਮ ਬਣੇ ਸ਼੍ਰੀ ਅੰਬਾਲਾਲ ਮੂਲਜੀਭਾਈ ਪਟੇਲ, ਗੁਜਰਾਤ ਦੇ ਚਰੋਤਰ ਖੇਤਰ ਦੇ ਭਾਦਰਣ ਪਿੰਡ ਦੇ ਪਾਟੀਦਾਰ, ਕਾੱਨਟਰੈਕਟ ਦਾ ਵਪਾਰ ਕਰਨ ਵਾਲੇ, ਫਿਰ ਵੀ ਪੂਰੀ ਤਰ੍ਹਾਂ ਵੀਤਰਾਗ ਪੁਰਖ ! ‘ਵਪਾਰ (ਧੰਧਾ) ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਵਿੱਚ ਵਪਾਰ ਨਹੀਂ', ਇਸ ਸਿਧਾਂਤ ਨਾਲ ਉਹਨਾਂ ਨੇ ਪੂਰਾ ਜੀਵਨ ਬਤੀਤ ਕੀਤਾ | ਜੀਵਨ ਵਿੱਚ ਕਦੇ ਵੀ ਉਹਨਾਂ ਨੇ ਕਿਸੇ ਦੇ ਕੋਲੋਂ ਪੈਸਾ ਨਹੀਂ ਲਿਆ, ਸਗੋਂ ਅਪਣੀ ਕਮਾਈ ਨਾਲ ਭਗਤਾਂ ਨੂੰ ਯਾਤਰਾ ਕਰਵਾਉਂਦੇ ਸਨ | ਉਹਨਾਂ ਨੂੰ ਪ੍ਰਾਪਤ ਹੋਇਆ, ਉਸੇ ਤਰ੍ਹਾਂ ਬਸ ਦੋ ਹੀ ਘੰਟਿਆਂ ਵਿੱਚ ਹੋਰ ਭਗਤਾਂ ਨੂੰ ਵੀ ਉਹ ਆਤਮ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ, ਉਹਨਾਂ ਦੇ ਅਧਭੂਤ ਸਿੱਧ ਹੋਏ ਗਿਆਨ ਪ੍ਰਯੋਗ ਨਾਲ | ਉਸਨੂੰ ਅਕਰਮ ਮਾਰਗ ਕਿਹਾ | ਅਕ੍ਰਮ, ਭਾਵ ਬਿਨਾਂ ਕ੍ਰਮ ਦੇ, ਅਤੇ ਕ੍ਰਮ ਭਾਵ ਪੌੜੀਆਂ ਨਾਲ ਉੱਪਰ ਚੜਣਾ | ਅਕ੍ਰਮ ਭਾਵ ਲਿਫਟ ਮਾਰਗ, ਸ਼ਾਰਟ ਕਟ | ਉਹ ਖੁਦ ਹਰੇਕ ਨੂੰ ‘ਦਾਦਾ ਭਗਵਾਨ ਕੋਣ ? ਦਾ ਰਹੱਸ ਦੱਸਦੇ ਹੋਏ ਕਹਿੰਦੇ ਸਨ ਕਿ “ਇਹ ਜੋ ਤੁਹਾਨੂੰ ਦਿਖਾਈ ਦਿੰਦੇ ਹਨ ਉਹ ਦਾਦਾ ਭਗਵਾਨ ਨਹੀਂ ਹਨ, ਉਹ ਤਾਂ ‘ਏ .ਐੱਮ. ਪਟੇਲ ਹਨ | ਅਸੀਂ ਗਿਆਨੀ ਪੁਰਖ ਹਾਂ ਅਤੇ ਅੰਦਰ ਪ੍ਰਗਟ ਹੋਏ ਹਨ, ਉਹ ‘ਦਾਦਾ ਭਗਵਾਨ’ ਹਨ | ਦਾਦਾ ਭਗਵਾਨ ਤਾਂ ਚੌਦਾਂ ਲੋਕ ਦੇ ਨਾਥ ਹਨ | ਉਹ ਤੁਹਾਡੇ ਵਿੱਚ ਵੀ ਹਨ, ਸਾਰਿਆਂ ਵਿੱਚ ਹਨ | ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ‘ਇੱਥੇ’ ਸਾਡੇ ਅੰਦਰ ਸੰਪੂਰਨ ਰੂਪ ਵਿੱਚ ਵਿਅਕਤ (ਪ੍ਰਗਟ ) ਹੋਏ ਹਨ | ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ ।” Page #8 -------------------------------------------------------------------------- ________________ ਸੰਪਾਦਕੀ ਚਿੰਤਾ ਕਿਸ ਨੂੰ ਨਹੀਂ ਹੋਵੇਗੀ ? ਜੋ ਸੰਸਾਰ ਤੋਂ ਸੱਚਮੁਚ ਸੰਪੂਰਨ ਰੂਪ ਵਿੱਚ ਵਿਰਕਤ ਹੋ ਚੁੱਕੇ ਹੋਣ, ਉਹਨਾਂ ਨੂੰ ਹੀ ਚਿੰਤਾ ਨਹੀਂ ਹੁੰਦੀ | ਬਾਕੀ ਸਭ ਲੋਕਾਂ ਨੂੰ ਚਿੰਤਾ ਹੁੰਦੀ ਹੈ | ਚਿੰਤਾ ਕਿਉਂ ਹੁੰਦੀ ਹੈ ? ਚਿੰਤਾ ਦਾ ਨਤੀਜਾ ਕੀ ਹੈ ? ਅਤੇ ਚਿੰਤਾ ਤੋਂ ਮੁਕਤ ਕਿਵੇਂ ਹੋ ਸਕਦੇ ਹਾਂ, ਉਸਦੀ ਅਸਲ ਸਮਝ ਪਰਮ ਪੂਜਨੀਕ ਦਾਦਾ ਸ੍ਰੀ ਨੇ ਦਿੱਤੀ ਹੈ, ਜੋ ਇੱਥੇ ਪ੍ਰਕਾਸ਼ਿਤ ਹੋਈ ਹੈ | ਚਿੰਤਾ ਭਾਵ ਪ੍ਰਗਟ ਅਗਨੀ (ਬਲਦੀ ਅੱਗ) ! ਲਗਾਤਾਰ ਜਲਾਉਂਦੀ ਹੀ ਰਹਿੰਦੀ ਹੈ ! ਰਾਤ ਨੂੰ ਸੌਣ ਵੀ ਨਹੀਂ ਦਿੰਦੀ | ਭੁੱਖ-ਪਿਆਸ ਹਰਾਮ ਕਰ ਦਿੰਦੀ ਹੈ ਅਤੇ ਕਿੰਨੇ ਹੀ ਰੋਗਾਂ ਨੂੰ ਦਾਵਤ ਦਿੰਦੀ ਹੈ । ਇੰਨਾ ਹੀ ਨਹੀਂ ਸਗੋਂ ਅਗਲਾ ਜਨਮ ਜਾਨਵਰ ਗਤੀ ਦਾ ਬਣਾ ਦਿੰਦੀ ਹੈ ! ਇਹ ਜਨਮ ਅਤੇ ਅਗਲਾ ਜਨਮ, ਦੋਨੋਂ ਹੀ ਵਿਗਾੜ ਦਿੰਦੀ ਹੈ | | ਚਿੰਤਾ ਤਾਂ ਹੰਕਾਰ ਹੈ | ਕਿਸ ਆਧਾਰ ਤੇ ਇਹ ਸਭ ਚੱਲ ਰਿਹਾ ਹੈ, ਇਹ ਵਿਗਿਆਨ ਨਾ ਸਮਝਣ ਕਰਕੇ ਖੁਦ ਆਪਣੇ ਸਿਰ ਤੇ ਲੈ ਕੇ, ਕਰਤਾ ਬਣ ਬੈਠਦਾ ਹੈ ਅਤੇ ਭੁਗਤਦਾ ਹੈ | ਭੋਗਵਟਾ (ਸੁੱਖ ਦੁੱਖ ਦਾ ਅਸਰ) ਸਿਰਫ ਹੰਕਾਰ ਨੂੰ ਹੈ | ਕਰਤਾ-ਭੋਗਤਾਨ ਕੇਵਲ ਹੰਕਾਰ ਨੂੰ ਹੀ ਹੈ | ਚਿੰਤਾ ਕਰਨ ਨਾਲ ਕੰਮ ਵਿਗੜਦੇ ਹਨ, ਇਹ ਕੁਦਰਤ ਦਾ ਕਾਨੂੰਨ ਹੈ | ਚਿੰਤਾ ਮੁਕਤ ਹੋਣ ਤੇ ਉਹ ਕੰਮ ਆਪਣੇ ਆਪ ਸੁਧਰ ਜਾਂਦਾ ਹੈ ! ਵੱਡੇ ਲੋਕਾਂ ਨੂੰ ਵੱਡੀ ਚਿੰਤਾ, ਏਅਰਕੰਡੀਸ਼ਨ ਵਿੱਚ ਵੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ | ਮਜ਼ਦੂਰਾਂ ਨੂੰ ਚਿੰਤਾ ਨਹੀਂ ਹੁੰਦੀ, ਉਹ ਚੈਨ ਨਾਲ ਸੌਦੇ ਹਨ ਅਤੇ ਇਹਨਾਂ ਸੇਠਾਂ ਨੂੰ ਤਾਂ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਹਨ । ਇਹਨਾਂ ਜਾਨਵਰਾਂ ਨੂੰ ਕਦੇ ਵੀ ਚਿੰਤਾ ਨਹੀਂ ਹੁੰਦੀ ? ਧੀ ਦਸ ਸਾਲ ਦੀ ਹੋਵੇ, ਉਦੋਂ ਤੋਂ ਹੀ ਉਸਦੇ ਵਿਆਹ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ ! ਓਏ, ਉਸਦੇ ਲਈ ਲਾੜਾ ਪੈਦਾ ਹੋ ਗਿਆ ਹੋਵੇਗਾ ਜਾਂ ਪੈਦਾ ਹੋਣਾ ਬਾਕੀ ਹੋਵੇਗਾ ? ਚਿੰਤਾ ਵਾਲੇ ਦੇ ਘਰ ਲੱਛਮੀ ਨਹੀਂ ਟਿਕਦੀ | ਚਿੰਤਾ ਨਾਲ ਅੰਤਰਾਏ ਕਰਮ ਬੰਨੂ ਜਾਂਦੇ ਹਨ | ਚਿੰਤਾ ਕਿਸ ਨੂੰ ਕਹਾਂਗੇ ? ਵਿਚਾਰ ਕਰਨ ਵਿੱਚ ਹਰਜ਼ ਨਹੀਂ ਪਰ ਵਿਚਾਰਾਂ Page #9 -------------------------------------------------------------------------- ________________ ਦਾ ਚੱਕਰ ਚੱਲੇ, ਉਦੋਂ ਤੋਂ ਚਿੰਤਾ ਸ਼ੁਰੂ ਹੋ ਜਾਂਦੀ ਹੈ | ਵਿਚਾਰਾਂ ਦੇ ਕਾਰਨ ਘੁਟਨ ਹੋਣ ਲੱਗੇ, ਤਾਂ ਉੱਥੇ ਰੁੱਕ ਜਾਣਾ ਚਾਹੀਦਾ ਹੈ | ਅਸਲ ਵਿੱਚ ‘ਕਰਤਾ ਕੌਣ ਹੈ ਇਹ ਨਾ ਸਮਝਣ ਕਰਕੇ ਚਿੰਤਾ ਹੁੰਦੀ ਹੈ | ਕਰਤਾ ਸਾਇੰਟਿਫਿਕ ਸਰਕਮਸਟੈਨਸ਼ਿਅਲ ਐਵੀਡੈਂਸ ਹਨ, ਵਿਸ਼ਵ ਵਿੱਚ ਕੋਈ ਸਵਤੰਤਰ ਕਰਤਾ ਹੈ ਹੀ ਨਹੀਂ, ਸਿਰਫ਼ ਨਿਮਿਤ ਹੈ | ਚਿੰਤਾ ਸਦਾ ਦੇ ਲਈ ਜਾਵੇਗੀ ਕਿਵੇਂ ? ਕਰਤਾ ਪਦ ਛੁੱਟੇਗਾ ਉਦੋਂ ! ਕਰਤਾ ਪਦ ਛੁੱਟੇਗਾ ਕਦੋਂ ? ਆਤਮ ਗਿਆਨ ਪ੍ਰਾਪਤ ਕਰਾਂਗੇ ਉਦੋਂ ॥ ਡਾ. ਨੀਰੂ ਭੈਣ ਅਮੀਨ Page #10 -------------------------------------------------------------------------- ________________ ਚਿੰਤਾ ਚਿੰਤਾ ਕਿੱਥੋਂ ਆਉਂਦੀ ਹੈ? ਦਾਦਾ ਸ੍ਰੀ : ਕਦੇ ਚਿੰਤਾ ਕੀਤੀ ਹੈ ਕੀ ? ਪ੍ਰਸ਼ਨ ਕਰਤਾ : ਚਿੰਤਾ ਤਾਂ ਮਨੁੱਖ ਦਾ ਸੁਭਾਅ ਹੈ, ਇਸ ਲਈ ਕਿਸੇ ਨਾ ਕਿਸੇ ਰੂਪ ਵਿੱਚ ਚਿੰਤਾ ਹੁੰਦੀ ਹੀ ਹੈ। ਦਾਦਾ ਸ੍ਰੀ : ਮਨੁੱਖ ਦਾ ਸੁਭਾਅ ਕਿਹੋ ਜਿਹਾ ਹੈ ਕਿ ਉਸ ਨੂੰ ਜੇ ਕੋਈ ਥੱਪੜ ਮਾਰੇ, ਤਾਂ ਅੱਗੋਂ ਉਹ ਵੀ ਉਸਨੂੰ ਸਾਹਮਣੇ ਤੋਂ ਥੱਪੜ ਮਾਰਦਾ ਹੈ। ਪਰ ਜੇ ਕੋਈ ਸਮਝਦਾਰ ਹੋਵੇ, ਤਾਂ ਉਹ ਸੋਚੇਗਾ ਕਿ ਮੈਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ | ਕੁਝ ਲੋਕ ਕਾਨੂੰਨ ਹੱਥ ਵਿੱਚ ਵੀ ਲੈ ਲੈਂਦੇ ਹਨ। ਇਹ ਗੁਨਾਹ ਕਹਾਏ। ਚਿੰਤਾ ਕਿਵੇਂ ਕਰ ਸਕਦਾ ਹੈ ਮਨੁੱਖ ? ਹਰੇਕ ਭਗਵਾਨ ਇੰਝ ਕਹਿ ਕੇ ਗਏ ਹਨ ਕਿ ਕੋਈ ਵੀ ਚਿੰਤਾ ਨਾ ਕਰਨਾ | ਸਾਰੀ ਜ਼ਿੰਮੇਵਾਰੀ ਸਾਡੇ ਸਿਰ ਉੱਤੇ ਰੱਖਣਾ। ਪ੍ਰਸ਼ਨ ਕਰਤਾ : ਪਰ ਕਹਿਣਾ ਅਤੇ ਵਿਹਾਰ ਵਿੱਚ ਲਿਆਉਣਾ, ਦੋਹਾਂ ਵਿੱਚ ਭਾਰੀ ਅੰਤਰ ਹੈ। ਦਾਦਾ ਸ੍ਰੀ : ਨਹੀਂ, ਮੈਂ ਵਿਹਾਰ ਛੱਡਣ ਨੂੰ ਨਹੀਂ ਕਹਿੰਦਾ ਹਾਂ। ਇਹ ਤਾਂ ਖੁਲਾਸਾ ਕਰਦਾ ਹਾਂ। ਇੰਝ ਕੋਈ ਚਿੰਤਾ ਛੁੱਟਦੀ ਨਹੀਂ, ਪਰ ਇਹ ਚਿੰਤਾ ਨਹੀਂ ਕਰਨੀ ਹੈ | ਫਿਰ ਵੀ ਹੋ ਜਾਂਦੀ ਹੈ ਸਾਰਿਆਂ ਨੂੰ। ਹੁਣ ਇਹ ਚਿੰਤਾ ਹੋਣ ਤੇ ਕੀ ਦਵਾ-ਦਾਰੂ ਕਰਦੇ ਹੋ ? ਚਿੰਤਾ ਦੀ ਦਵਾਈ ਨਹੀਂ ਮਿਲਦੀ Page #11 -------------------------------------------------------------------------- ________________ ਚਿੰਤਾ ਜਿੱਥੇ ਚਿੰਤਾ, ਉੱਥੇ ਅਨੁਭਵ ਕਿਸ ਤਰ੍ਹਾਂ ? ਪ੍ਰਸ਼ਨ ਕਰਤਾ : ਚਿੰਤਾ ਤੋਂ ਦੂਰ ਹੋਣ ਲਈ ਭਗਵਾਨ ਤੋਂ ਅਸ਼ੀਰਵਾਦ ਮੰਗੀਏ ਕਿ ਇਸ ਤੋਂ ਮੈਂ ਕਦੋਂ ਛੁੱਟਾਂਗਾ, ਇਸ ਦੇ ਲਈ ‘ਭਗਵਾਨ, ਭਗਵਾਨ' ਕਰੀਏ, ਇਸ ਰਸਤੇ ਰਾਹੀਂ ਅਸੀਂ ਅੱਗੇ ਵੱਧਣਾ ਚਾਹੁੰਦੇ ਹਾਂ। ਫਿਰ ਵੀ ਮੈਨੂੰ ਆਪਣੇ ਅੰਦਰ ਵਾਲੇ ਭਗਵਾਨ ਦਾ ਅਨੁਭਵ ਨਹੀਂ ਹੁੰਦਾ । ਦਾਦਾ ਸ੍ਰੀ : ਕਿਵੇਂ ਹੋਵੇਗਾ ਅਨੁਭਵ ? ਚਿੰਤਾ ਵਿੱਚ ਅਨੁਭਵ ਨਹੀਂ ਹੁੰਦਾ ! ਚਿੰਤਾ ਅਤੇ ਅਨੁਭਵ ਦੋਵੇਂ ਇਕੱਠੇ ਨਹੀਂ ਹੁੰਦੇ। ਚਿੰਤਾ ਬੰਦ ਹੋਣ ਤੇ ਅਨੁਭਵ ਹੋਵੇਗਾ। ਪ੍ਰਸ਼ਨ ਕਰਤਾ : ਚਿੰਤਾ ਕਿੰਝ ਖਤਮ ਹੋਵੇ ? ਦਾਦਾ ਸ੍ਰੀ : ਇੱਥੇ ਸਤਿਸੰਗ ਵਿੱਚ ਰਹਿਣ ਤੇ। ਸਤਿਸੰਗ ਵਿੱਚ ਆਏ ਹੋ ਕਦੇ ਪ੍ਰਸ਼ਨ ਕਰਤਾ : ਹੋਰ ਜਗ੍ਹਾ ਸਤਿਸੰਗ ਵਿੱਚ ਜਾਂਦਾ ਹਾਂ। ਦਾਦਾ ਸ੍ਰੀ : ਜਿਸ ਸਤਿਸੰਗ ਵਿੱਚ ਜਾਣ ਤੇ ਜੇ ਚਿੰਤਾ ਬੰਦ ਨਹੀਂ ਹੁੰਦੀ ਤਾਂ ਉਹ ਸਤਿਸੰਗ ਛੱਡ ਦੇਣਾ ਚਾਹੀਦਾ ਹੈ। ਬਾਕੀ, ਸਤਿਸੰਗ ਵਿੱਚ ਜਾਣ ਤੇ ਚਿੰਤਾ ਬੰਦ ਹੋਈ ਹੀ ਚਾਹੀਦੀ ਹੈ। ਪ੍ਰਸ਼ਨ ਕਰਤਾ : ਜਿੰਨੀ ਦੇਰ ਉੱਥੇ ਬੈਠੇ, ਓਨੀ ਦੇਰ ਸ਼ਾਂਤੀ ਰਹਿੰਦੀ ਹੈ। ਦਾਦਾ ਸ੍ਰੀ : ਨਹੀਂ, ਉਸ ਨੂੰ ਸ਼ਾਂਤੀ ਨਹੀਂ ਕਹਿੰਦੇ ਹਨ। ਉਸ ਵਿੱਚ ਸ਼ਾਂਤੀ ਨਹੀਂ ਹੈ। ਇਹੋ ਜਿਹੀ ਸ਼ਾਂਤੀ ਤਾਂ ਜੇ ਗੱਪਸ਼ੱਪ ਸੁਈਏ ਤਾਂ ਵੀ ਹੋਵੇਗੀ । ਸੱਚੀ ਸ਼ਾਂਤੀ ਤਾਂ ਹਮੇਸ਼ਾਂ ਰਹਿਣੀ ਚਾਹੀਦੀ ਹੈ, ਜਾਈ ਹੀ ਨਹੀਂ ਚਾਹੀਦੀ | ਭਾਵ ਜਿੱਥੇ ਚਿੰਤਾ ਹੋਵੇ ਉਸ ਸਤਿਸੰਗ ਵਿੱਚ ਜਾਣਾ ਹੀ ਕਿਸ ਲਈ ? ਸਤਿਸੰਗ ਵਾਲਿਆਂ ਨੂੰ ਕਹਿ ਦੇਣਾ ਕਿ, ‘ਭਰਾਵਾ, ਸਾਨੂੰ ਚਿੰਤਾ ਹੁੰਦੀ ਹੈ, ਇਸ ਲਈ ਹੁਣ ਅਸੀਂ ਇੱਥੇ ਆਉਣ ਵਾਲੇ ਨਹੀਂ ਹਾਂ, ਨਹੀਂ ਤਾਂ ਤੁਸੀਂ ਕੁਝ ਇਹੋ ਜਿਹੀ ਦਵਾ ਦਿਓ ਕਿ ਚਿੰਤਾ ਨਾ ਹੋਵੇ। ਪ੍ਰਸ਼ਨ ਕਰਤਾ : ਆਫ਼ਿਸ ਜਾਵਾਂ, ਘਰ ਜਾਵਾਂ, ਤਾਂ ਵੀ ਕਿਤੇ ਮਨ ਨਹੀਂ ਲੱਗਦਾ। Page #12 -------------------------------------------------------------------------- ________________ ਚਿੰਤਾ ਦਾਦਾ ਸ੍ਰੀ : ਆਫ਼ਿਸ ਤਾਂ ਅਸੀਂ ਨੌਕਰੀ ਲਈ ਜਾਂਦੇ ਹਾਂ ਅਤੇ ਤਨਖਾਹ ਤਾਂ ਚਾਹੀਦੀ ਹੈ ਹੈ ਨਾ ? ਘਰ ਪਰਿਵਾਰ ਚਲਾਉਣਾ ਹੈ, ਇਸ ਲਈ ਘਰ ਨਹੀਂ ਛੱਡਣਾ, ਨੌਕਰੀ ਵੀ ਨਹੀਂ ਛੱਡਈ | ਪਰ ਜਿੱਥੇ ਚਿੰਤਾ ਨਹੀਂ ਖਤਮ ਹੁੰਦੀ ਕੇਵਲ ਉਹ ਸਤਿਸੰਗ ਛੱਡ ਦੇਣਾ ਹੈ। ਨਵਾਂ ਦੂਜਾ ਸਤਿਸੰਗ ਲੱਭਣਾ, ਤੀਜੇ ਸਤਿਸੰਗ ਵਿੱਚ ਜਾਣਾ | ਸਤਿਸੰਗ ਕਈ ਤਰ੍ਹਾਂ ਦੇ ਹੁੰਦੇ ਹਨ, ਪਰ ਸਤਿਸੰਗ ਨਾਲ ਚਿੰਤਾ ਜਾਣੀ ਚਾਹੀਦੀ ਹੈ । ਤੁਸੀਂ ਕਿਸੇ ਦੂਜੇ ਸਤਿਸੰਗ ਵਿੱਚ ਨਹੀਂ ਗਏ ? ਪ੍ਰਸ਼ਨ ਕਰਤਾ : ਪਰ ਸਾਨੂੰ ਏਦਾਂ ਕਿਹਾ ਗਿਆ ਹੈ ਕਿ ਭਗਵਾਨ ਤੁਹਾਡੇ ਅੰਦਰ ਹੀ ਹਨ। ਸ਼ਾਂਤੀ ਤੁਹਾਨੂੰ ਅੰਦਰੋਂ ਹੀ ਮਿਲੇਗੀ, ਬਾਹਰ ਭਟਕਣਾ ਬੰਦ ਕਰ ਦਿਓ। ਦਾਦਾ ਸ੍ਰੀ : ਹਾਂ, ਠੀਕ ਹੈ। ਪ੍ਰਸ਼ਨ ਕਰਤਾ : ਪਰ ਅੰਦਰ ਜੋ ਭਗਵਾਨ ਬੈਠੇ ਹਨ, ਉਹਨਾਂ ਦਾ ਜ਼ਰਾ ਵੀ ਅਨੁਭਵ ਨਹੀਂ ਹੁੰਦਾ। ਦਾਦਾ ਸ੍ਰੀ : ਚਿੰਤਾ ਵਿੱਚ ਅਨੁਭਵ ਨਹੀਂ ਹੁੰਦਾ । ਚਿੰਤਾ ਹੋਣ ਤੇ ਜੋ ਅਨੁਭਵ ਹੋਇਆ ਹੋਵੇਗਾ ਉਹ ਵੀ ਚਲਿਆ ਜਾਏਗਾ । ਚਿੰਤਾ ਤਾਂ ਇੱਕ ਤਰ੍ਹਾਂ ਦਾ ਹੰਕਾਰ ਕਹਾਉਂਦਾ ਹੈ । ਭਗਵਾਨ ਕਹਿੰਦੇ ਹਨ ਕਿ, “ਤੂੰ ਹੰਕਾਰ ਕਰਦਾ ਹੈਂ, ਤਾਂ ਚਲਿਆ ਜਾ ਸਾਡੇ ਕੋਲੋਂ |' ਜਿਸਨੂੰ “ਇਹ ਮੈਂ ਚਲਾਉਂਦਾ ਹਾਂ ਇੰਝ ਚਲਾਉਣ ਦਾ ਹੰਕਾਰ ਹੋਵੇ, ਉਹੀ ਚਿੰਤਾ ਕਰਦਾ ਹੈ ਨਾ ! ਜਿਸਨੂੰ ਭਗਵਾਨ ਤੇ ਜ਼ਰਾ ਵੀ ਵਿਸ਼ਵਾਸ ਨਾ ਹੋਵੇ, ਉਹੀ ਚਿੰਤਾ ਕਰਦਾ ਹੈ। ਪ੍ਰਸ਼ਨ ਕਰਤਾ : ਭਗਵਾਨ ਉੱਤੇ ਵਿਸ਼ਵਾਸ ਤਾਂ ਹੈ। ਦਾਦਾ ਸ੍ਰੀ : ਵਿਸ਼ਵਾਸ ਹੋਵੇ ਤਾਂ ਏਦਾਂ ਕਰੇਗਾ ਹੀ ਨਹੀਂ । ਰੱਬ ਤੇ ਡੋਰੀ ਛੱਡ ਕੇ, ਚੈਨ ਨਾਲ ਸੌਂ ਜਾਵੇਂ । ਫਿਰ ਚਿੰਤਾ ਭਲਾ ਕੌਣ ਕਰੇ ? ਇਸ ਲਈ ਭਗਵਾਨ ਉੱਤੇ ਭਰੋਸਾ ਰੱਖੋ | ਭਗਵਾਨ ਤੁਹਾਡਾ ਥੋੜਾ ਬਹੁਤ ਸੰਭਾਲਦਾ ਹੋਵੇਗਾ ਕਿ ਨਹੀਂ ? ਖਾਣਾ ਖਾ ਕੇ ਫਿਰ ਚਿੰਤਾ ਕਰਦੇ ਹੋ ? ਪਾਚਕ ਰਸ ਪਏ ਕਿ ਨਹੀਂ, ਪਿੱਤ ਪਿਆ, ਇਹੋ ਜਿਹੀਆਂ ਸਾਰੀਆਂ ਚਿੰਤਾਵਾਂ ਨਹੀਂ ਕਰਦੇ ? ਇਸਦਾ ਖੂਨ ਬਣੇਗਾ ਕਿ ਨਹੀਂ, ਇਸਦਾ ਸੰਡਾਸ ਹੋਵੇਗਾ ਕਿ ਨਹੀਂ, ਇਹੋ ਜਿਹੀ ਚਿੰਤਾ ਕਰਦੇ ਹੋ ? ਭਾਵ ਇਹ ਅੰਦਰ ਦਾ ਬਹੁਤ ਕੁਝ ਚਲਾਉਣ ਦਾ ਹੈ, ਬਾਹਰ ਤਾਂ Page #13 -------------------------------------------------------------------------- ________________ ਚਿੰਤਾ ਕੀ ਚਲਾਉਣਾ ਹੈ, ਜੋ ਚਿੰਤਾ ਕਰਦੇ ਹੋ ? ਫਿਰ ਭਗਵਾਨ ਨੂੰ ਬੁਰਾ ਹੀ ਲੱਗੇਗਾ ਨ ! ਹੰਕਾਰ ਕਰੋਗੇ ਤਾਂ ਚਿੰਤਾ ਹੋਵੇਗੀ । ਚਿੰਤਾ ਕਰਨ ਵਾਲਾ ਮਨੁੱਖ ਹੰਕਾਰੀ ਕਹਾਉਂਦਾ ਹੈ । ਇੱਕ ਹਫ਼ਤਾ ਭਗਵਾਨ ਨੂੰ ਸੌਂਪ ਕੇ ਚਿੰਤਾ ਕਰਨਾ ਛੱਡ ਦਿਓ। ਫਿਰ ਇੱਥੇ ਕਿਸੇ ਦਿਨ ਭਗਵਾਨ ਦਾ ਸਾਖਸ਼ਾਤਕਾਰ ਕਰਾ ਦੇਵਾਂਗੇ, ਜਿਸ ਨਾਲ ਹਮੇਸ਼ਾਂ ਦੇ ਲਈ ਚਿੰਤਾ ਮਿੱਟ ਜਾਵੇਗੀ । ਚਿੰਤਾ ਭਾਵ ਬੱਲਦੀ ਅੱਗ । | ਇਸ ਲਈ ਇਹ ਸਭ ਸਮਝਣਾ ਹੋਵੇਗਾ । ਐਵੇਂ ਹੀ ਚੋਪੜਣ ਦੀਆਂ ਦਵਾਈਆਂ ਪੀ ਜਾਈਏ ਤਾਂ ਕੀ ਹੋਵੇਗਾ ਫਿਰ ? ਇਹ ਸਭ ਚੋਪੜਣ ਦੀਆਂ ਦਵਾਈਆਂ ਪੀ ਗਏ ਹਨ, ਨਹੀਂ ਤਾਂ ਮਨੁੱਖ ਨੂੰ ਚਿੰਤਾ ਤਾਂ ਹੁੰਦੀ ਹੋਵੇਗੀ ? ਹਿੰਦੋਸਤਾਨ ਦੇ ਮਨੁੱਖ ਨੂੰ ਕਿਤੇ ਚਿੰਤਾ ਹੁੰਦੀ ਹੋਵੇਗੀ ? ਤੁਹਾਨੂੰ ਚਿੰਤਾ ਕਰਨ ਦਾ ਸ਼ੌਕ ਹੈ ? ਪ੍ਰਸ਼ਨ ਕਰਤਾ : ਨਹੀਂ, ਸ਼ਾਂਤੀ ਚਾਹੁੰਦੇ ਹਾਂ। ਦਾਦਾ ਸ੍ਰੀ : ਚਿੰਤਾ ਤਾਂ ਅੱਗ ਕਹਾਉਂਦੀ ਹੈ । ਏਦਾਂ ਹੋਵੇਗਾ ਅਤੇ ਓਦਾਂ ਹੋਵੇਗਾ । ਕਿਸੇ ਕਾਲ ਵਿੱਚ ਜਦੋਂ ਕਦੇ ਸੰਸਕਾਰੀ ਮਨੁੱਖ ਹੋਣ ਦਾ ਸੁਭਾਗ ਪ੍ਰਾਪਤ ਹੋਵੇ ਅਤੇ ਉਹ ਚਿੰਤਾ ਵਿੱਚ ਰਹੇ, ਤਾਂ ਮਨੁੱਖਤਾ ਵੀ ਚਲੀ ਜਾਵੇਗੀ । ਕਿੰਨਾ ਭਾਰੀ ਜੋਖਮ ਕਹਾਏ ? ਜੇ ਤੁਹਾਨੂੰ ਸ਼ਾਂਤੀ ਚਾਹੀਦੀ ਤਾਂ ਮੈਂ ਤੁਹਾਡੀ ਚਿੰਤਾ ਸਦਾ ਲਈ ਬੰਦ ਕਰ ਦੇਵਾਂ। ਚਿੰਤਾ ਬੰਦ ਹੋਵੇ, ਤਦ ਤੋਂ ਹੀ ਵੀਰਾਗ ਭਗਵਾਨ ਦਾ ਮੋਕਸ਼ ਮਾਰਗ ਕਹਾਉਂਦਾ ਹੈ। ਵੀਰਾਗ ਭਗਵਾਨ ਦੇ ਜਦੋਂ ਦਰਸ਼ਨ ਕਰੋ ਨਾ, ਤਦ ਤੋਂ ਹੀ ਚਿੰਤਾ ਬੰਦ ਹੋਣੀ ਚਾਹੀਦੀ ਹੈ | ਪਰ ਦਰਸ਼ਨ ਕਰਨਾ ਵੀ ਨਹੀਂ ਆਉਂਦਾ | ਦਰਸ਼ਨ ਕਰਨਾ ਤਾਂ ਗਿਆਨੀ ਪੁਰਖ ਸਿਖਾਉਂਦੇ ਹਨ, ਕਿ ਇੰਝ ਦਰਸ਼ਨ ਕਰਨਾ, ਤਦ ਕੰਮ ਹੋਵੇਗਾ। ਇਸ ਚਿੰਤਾ ਵਿੱਚ ਤਾਂ ਅੱਗ ਸੁਲਗਦੀ ਰਹਿੰਦੀ ਹੈ। ਸ਼ਕਰਕੰਦੀ ਦੇਖੀ ਹੈ ? ਸ਼ਕਰਕੰਦੀ ਨੂੰ ਭੱਠੀ ਵਿੱਚ ਰੱਖੋ ਅਤੇ ਭੁੰਨੋ, ਓਹੋ ਜਿਹੀ ਹਾਲਤ ਹੁੰਦੀ ਹੈ। ਗਿਆਨੀ ਕਿਰਪਾ ਨਾਲ ਚਿੰਤਾ ਮੁਕਤੀ ਪ੍ਰਸ਼ਨ ਕਰਤਾ : ਤਾਂ ਚਿੰਤਾ ਤੋਂ ਮੁਕਤ ਹੋਣ ਦੇ ਲਈ ਕੀ ਕਰਨਾ ਚਾਹੀਦਾ ਹੈ ? Page #14 -------------------------------------------------------------------------- ________________ ਚਿੰਤਾ ਦਾਦਾ ਸ੍ਰੀ : ਤੁਹਾਡੀ ਤਰ੍ਹਾਂ ਇਹ ਭਾਈ ਵੀ ਬਹੁਤ ਥਾਵਾਂ ਤੇ ਗਏ, ਪਰ ਕੋਈ ਫਾਇਦਾ ਨਹੀਂ ਹੋਇਆ। ਫਿਰ ਉਹਨਾਂ ਨੇ ਕੀ ਕੀਤਾ, ਇਹ ਉਹਨਾਂ ਤੋਂ ਪੁੱਛੋ। ਉਹਨਾਂ ਨੂੰ ਇੱਕ ਵੀ ਚਿੰਤਾ ਹੈ ? ਹੁਣੇ ਗਾਲ੍ਹਾਂ ਕੱਢੋ ਫਿਰ ਵੀ ਅਸ਼ਾਂਤੀ ਹੋਵੇਗੀ ਕੀ, ਉਹਨਾਂ ਤੋਂ ਪੁੱਛੋ। ਪ੍ਰਸ਼ਨ ਕਰਤਾ : ਪਰੰਤੂ ਚਿੰਤਾ ਬੰਦ ਕਰਨ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ ? ਦਾਦਾ ਸ੍ਰੀ : ਉਹ ਤਾਂ ‘ਗਿਆਨੀ ਪੁਰਖਦੇ ਕੋਲ ਆ ਕੇ ਕਿਰਪਾ ਲੈ ਜਾਣਾ । ਫਿਰ ਚਿੰਤਾ ਬੰਦ ਹੋ ਜਾਵੇਗੀ ਅਤੇ ਸੰਸਾਰ ਚਲਦਾ ਰਹੇਗਾ। ਚਿੰਤਾ ਜਾਵੇ ਤਦ ਤੋਂ ਸਮਾਧੀ | ਚਿੰਤਾ ਨਹੀਂ ਹੋਵੇ ਤਾਂ ਸੱਚ ਵਿੱਚ ਹੀ ਉਲਝਣ ਗਈ । ਚਿੰਤਾ ਨਹੀਂ ਹੋਵੇ, ਵਰੀਜ਼ ਨਾ ਹੋਣ ਅਤੇ ਉਪਾਧੀ ਵਿੱਚ ਸਮਾਧੀ ਰਹੇ ਤਾਂ ਸਮਝਣਾ ਕਿ ਸੱਚ ਵਿੱਚ ਉਲਝਣ ਗਈ। ਪ੍ਰਸ਼ਨ ਕਰਤਾ : ਇਹੋ ਜਿਹੀ ਸਮਾਧੀ ਲਿਆਉਣੀ ਹੋਵੇ ਤਾਂ ਵੀ ਨਹੀਂ ਆਉਂਦੀ। ਦਾਦਾ ਸ੍ਰੀ : ਉਹ ਤਾਂ ਐਵੇਂ ਲਿਆਉਣ ਨਾਲ ਨਹੀਂ ਆਉਂਦੀ। ਗਿਆਨੀ ਪੁਰਖ ਉਲਝਨ ਸੁਲਝਾ ਦੇਣ, ਪੂਰਨ ਸ਼ੁੱਧ ਕਰ ਦੇਣ, ਫਿਰ ਲਗਾਤਾਰ ਸਮਾਧੀ ਰਹੇਗੀ। | ਜੇ ਚਿੰਤਾ ਨਹੀਂ ਹੋਵੇ ਇਹੋ ਜਿਹੀ ਲਾਈਫ਼ ਹੋਵੇ, ਤਾਂ ਚੰਗੀ ਕਹਾਏਗੀ ਨ ? ਪ੍ਰਸ਼ਨ ਕਰਤਾ : ਉਹ ਤਾਂ ਚੰਗੀ ਹੀ ਕਹਾਏਗੀ ! ਦਾਦਾ ਸ੍ਰੀ : ਅਸੀਂ ਚਿੰਤਾ ਰਹਿਤ ਲਾਈਫ਼ ਬਣਾ ਦੇਵਾਂਗੇ । ਫਿਰ ਤੁਹਾਨੂੰ ਚਿੰਤਾ ਨਹੀਂ ਰਹੇਗੀ। ਇਸ ਕਾਲ ਦਾ ਇਹ ਇੱਕ ਮਹਾਨ ਅਚੰਭਾ ਹੈ। ਇਸ ਕਾਲ ਵਿੱਚ ਇਹੋ ਜਿਹਾ ਨਹੀਂ ਹੁੰਦਾ, ਪਰ ਵੇਖੋ ਇਹ ਹੋਇਆ ਹੈ ਨ ! “ਖੁਦਾ ਪਰਮਾਤਮਾ, ਫਿਰ ਚਿੰਤਾ ਕਿਉਂ ? | ਸਿਰਫ਼ ਗੱਲ ਹੀ ਸਮਝਣੀ ਹੈ । ਤੁਸੀਂ ਵੀ ਪਰਮਾਤਮਾ ਹੋ, ਭਗਵਾਨ ਹੀ ਹੋ, ਫਿਰ ਕਿਸ ਲਈ ਵਰੀਜ਼ (ਚਿੰਤਾ) ਕਰਨੀ ? ਚਿੰਤਾ ਕਿਸ ਲਈ ਕਰਦੇ ਹੋ ? ਇੱਕ ਪਲ ਲਈ ਵੀ ਚਿੰਤਾ ਕਰਨ ਜਿਹਾ ਇਹ ਸੰਸਾਰ ਨਹੀਂ ਹੈ। ਹੁਣ ਚਿੰਤਾ ਤੋਂ ਉਹ ਸੇਫ ਸਾਈਡ ਨਹੀਂ ਰਹਿ ਸਕਦੀ, ਕਿਉਂਕਿ ਜਿਹੜੀ ਸੇਫ਼ ਸਾਈਡ ਨੇਚੁਰਲ ਸੀ, ਉਸ ਵਿੱਚ ਤੁਸੀਂ ਉਲਝਣ ਪੈਦਾ ਕਰ Page #15 -------------------------------------------------------------------------- ________________ ਚਿੰਤਾ ਦਿੱਤੀ | ਫਿਰ ਹੁਣ ਚਿੰਤਾ ਕਿਉਂ ਕਰਦੇ ਹੋ ? ਉਲਝਣ ਆਉਣ ਤੇ ਉਸ ਦਾ ਸਾਹਮਣਾ ਕਰੋ ਅਤੇ ਹੱਲ ਕੱਢ ਲਵੋ। ਪ੍ਰਸ਼ਨ ਕਰਤਾ : ਜੇ ਅਸੀਂ ਪ੍ਰਤੀਕੂਲਤਾ ਦਾ ਸਾਹਮਣਾ ਕਰੀਏ, ਉਸਦੇ ਰਾਹ ਦੇ ਰੋੜੇ ਬਈਏ, ਉਸਦਾ ਵਿਰੋਧ ਕਰੀਏ, ਤਾਂ ਉਸ ਨਾਲ ਹੰਕਾਰ ਵੱਧੇਗਾ ? ਦਾਦਾ ਸ੍ਰੀ : ਚਿੰਤਾ ਕਰਨ ਨਾਲੋਂ ਸਾਹਮਣਾ ਕਰਨਾ ਚੰਗਾ | ਚਿੰਤਾ ਦੇ ਹੰਕਾਰ ਨਾਲੋਂ, ਸਾਹਮਣਾ ਕਰਨ ਦਾ ਹੰਕਾਰ ਛੋਟਾ ਹੈ | ਭਗਵਾਨ ਨੇ ਕਿਹਾ ਹੈ ਕਿ, “ ਇਹੋ ਜਿਹੀ ਹਾਲਤ ਵਿੱਚ ਸਾਹਮਣਾ ਕਰਨਾ, ਉਪਾਅ ਕਰਨਾ, ਪਰ ਚਿੰਤਾ ਨਾ ਕਰਨਾ।” ਚਿੰਤਾ ਕਰਨ ਵਾਲੇ ਨੂੰ ਦੋ ਦੰਡ (ਸਜ਼ਾਵਾਂ) ਭਗਵਾਨ ਕਹਿੰਦੇ ਹਨ ਕਿ ਚਿੰਤਾ ਕਰਨ ਵਾਲਿਆਂ ਨੂੰ ਦੋ ਦੰਡ ਹਨ ਅਤੇ ਚਿੰਤਾ ਨਾ ਕਰਨ ਵਾਲਿਆਂ ਨੂੰ ਇੱਕ ਹੀ ਦੰਡ ਹੈ। ਅਠਾਰਾਂ ਸਾਲ ਦਾ ਇਕਲੌਤਾ ਲੜਕਾ ਮਰ ਜਾਵੇ, ਉਸਦੇ ਪਿੱਛੇ ਕਿੰਨੀ ਚਿੰਤਾ ਕਰਦੇ ਹਨ, ਕਿੰਨੇ ਦੁਖੀ ਹੁੰਦੇ ਹਨ, ਸਿਰ ਭੰਨਦੇ ਹਨ, ਅਤੇ ਜੋ ਕੁਝ ਵੀ ਕਰਦੇ ਹਨ, ਉਹਨਾਂ ਨੂੰ ਦੋ ਦੰਡ ਹਨ। ਜੇ ਇਹ ਸਭ ਨਾ ਕਰੇ ਤਾਂ ਇੱਕ ਹੀ ਦੰਡ ਹੈ । ਲੜਕਾ ਮਰ ਗਿਆ ਓਨਾ ਹੀ ਦੰਡ ਹੈ ਅਤੇ ਸਿਰ ਭੰਨਿਆ ਉਹ ਵਾਧੂ ਦੰਡ ਹੈ। ਅਸੀਂ ਉਸ ਦੋਹਰੇ ਦੰਡ ਵਿੱਚ ਕਦੇ ਵੀ ਨਹੀਂ ਪੈਂਦੇ। ਇਸ ਲਈ ਅਸੀਂ ਇਹਨਾਂ ਲੋਕਾਂ ਨੂੰ ਕਿਹਾ ਹੈ ਕਿ ਪੰਜ ਹਜ਼ਾਰ ਦੀ ਜੇਬ ਕੱਟ ਜਾਵੇ ਤਦ ‘ਵਿਵਸਥਿਤ’( ਭਾਵ ਸਾਇੰਟੀਫਿਕ ਸਰਕਮਸਟੇਂਸ਼ਿਅਲ ਐਵੀਡੈਂਸ) ਹੈ, ਕਹਿ ਕੇ ਅੱਗੇ ਚਲ ਪੈਣਾ ਅਤੇ ਆਰਾਮ ਨਾਲ ਘਰ ਜਾਣਾ। ਇਹ ਇੱਕ ਦੰਡ ਸਾਡੇ ਖੁਦ ਦੇ ਹਿਸਾਬ ਦਾ ਹੀ ਹੈ, ਇਸ ਲਈ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਇਸ ਲਈ ਹੋ ਗਿਆ ਹੈ, ਉਸਨੂੰ ਤਾਂ ‘ਹੋਇਆ ਸੋ ਕਰੈਕੱਟ’ ਇੰਝ ਕਹੋ ! ਜਿਸਦੀ ਚਿੰਤਾ ਉਹੀ ਕੰਮ ਵਿਗੜੇ ਕੁਦਰਤ ਕੀ ਕਹਿੰਦੀ ਹੈ ਕਿ ਕੰਮ ਨਹੀਂ ਹੁੰਦਾ ਤਾਂ ਯਤਨ ਕਰੋ, ਜ਼ਬਰਦਸਤ ਯਤਨ ਕਰੋ ਪਰ ਚਿੰਤਾ ਨਾ ਕਰੋ | ਕਿਉਂਕਿ ਚਿੰਤਾ ਕਰਨ ਨਾਲ ਉਸ ਕੰਮ ਨੂੰ ਧੱਕਾ ਲੱਗਦਾ Page #16 -------------------------------------------------------------------------- ________________ ਚਿੰਤਾ । ਹੈ ਅਤੇ ਚਿੰਤਾ ਕਰਨ ਵਾਲਾ ਲਗਾਮ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ । ਮੰਨੋ ਮੈਂ ਹੀ ਚਲਾਉਂਦਾ ਹਾਂ । ਇਸ ਤਰ੍ਹਾਂ ਲਗਾਮ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ । ਉਸਦਾ ਗੁਨਾਹ ਲੱਗਦਾ ਹੈ। ਪਰਸੱਤਾ ਦੀ ਵਰਤੋਂ ਨਾਲ ਚਿੰਤਾ ਹੁੰਦੀ ਹੈ। ਵਿਦੇਸ਼ ਦੀ ਕਮਾਈ ਵਿਦੇਸ਼ ਵਿੱਚ ਹੀ ਰਹੇਗੀ । ਇਹ ਮੋਟਰ-ਬੰਗਲੇ, ਮਿੱਲਾਂ, ਬੀਵੀ-ਬੱਚੇ ਸਾਰਿਆਂ ਨੂੰ ਇੱਥੇ ਛੱਡ ਕੇ ਜਾਣਾ ਪਵੇਗਾ। ਉਸ ਆਖਿਰੀ ਸਟੇਸ਼ਨ ਤੇ ਤਾਂ ਕਿਸੇ ਦੇ ਬਾਪ ਦਾ ਵੀ ਨਾਲ ਨਹੀਂ ਚੱਲਣਾ । ਕੇਵਲ ਪੁੰਨ ਅਤੇ ਪਾਪ ਹੀ ਨਾਲ ਲੈ ਕੇ ਜਾਵਾਂਗੇ। ਦੂਜੀ ਸਧਾਰਨ ਭਾਸ਼ਾ ਵਿੱਚ ਕਹਾਂ ਤਾਂ ਇੱਥੇ ਜੋ ਜੋ ਗੁਨਾਹ ਕੀਤੇ ਉਸਦੀਆਂ ਧਾਰਾਵਾਂ ਨਾਲ ਜਾਣਗੀਆਂ। ਗੁਨਾਹ ਦੀ ਕਮਾਈ ਇੱਥੇ ਰਹੇਗੀ ਅਤੇ ਫਿਰ ਮੁਕੱਦਮਾ ਚੱਲੇਗਾ । ਤਦ ਧਾਰਾਵਾਂ ਦੇ ਅਨੁਸਾਰ ਨਵਾਂ ਸ਼ਰੀਰ ਪ੍ਰਾਪਤ ਕਰਕੇ, ਨਵੇਂ ਸਿਰਿਉਂ ਕਮਾਈ ਕਰਕੇ ਕਰਜ਼ ਚੁਕਾਉਣਾ ਪਵੇਗਾ। ਇਸ ਲਈ ਭਰਾਵਾ, ਪਹਿਲੇ ਤੋਂ ਹੀ ਸਿੱਧਾ ਹੋ ਜਾ ਨਾ ! ਸਵਦੇਸ਼ (ਆਤਮਾ) ਵਿੱਚ ਤਾਂ ਬਹੁਤ ਹੀ ਸੁੱਖ ਹੈ, ਪਰ ਸਵਦੇਸ਼ ਵੇਖਿਆ ਹੀ ਨਹੀਂ ਹੈ ਨਾ ! ਉਗਰਾਹੀ (ਵਸੂਲੀ) ਯਾਦ ਆਏ ਉੱਥੇ.......... ਰਾਤ ਨੂੰ ਸਾਰੇ ਕਹਿਣ ਕਿ, “ਗਿਆਰਾਂ ਵੱਜ ਗਏ ਹਨ, ਤੁਸੀਂ ਹੁਣ ਸੌ ਜਾਓ | ਸਰਦੀ ਦਾ ਦਿਨ ਹੈ ਅਤੇ ਤੁਸੀਂ ਮੱਛਰਦਾਨੀ ਵਿੱਚ ਵੜ ਗਏ | ਘਰ ਦੇ ਸਾਰੇ ਲੋਕ ਸੌਂ ਗਏ ਹਨ | ਮੱਛਰਦਾਨੀ ਵਿੱਚ, ਵੜਣ ਤੋਂ ਬਾਅਦ ਤੁਹਾਨੂੰ ਯਾਦ ਆਇਆ ਕਿ, “ਇੱਕ ਆਦਮੀ ਦਾ ਤਿੰਨ ਹਜ਼ਾਰ ਦਾ ਬਿਲ ਬਾਕੀ ਹੈ ਅਤੇ ਮੁਕੱਰਰ ਸਮਾਂ ਪੂਰਾ ਹੋ ਗਿਆ ਹੈ। ਅੱਜ ਹਸਤਾਖ਼ਰ ਕਰਵਾਏ ਹੁੰਦੇ ਤਾਂ ਹੋਰ ਸਮਾਂ ਮਿਲ ਜਾਂਦਾ । ਰਾਤੋ-ਰਾਤ ਕਿਤੇ ਹਸਤਾਖ਼ਰ ਹੁੰਦੇ ਹੋਣਗੇ ? ਨਹੀਂ ਨਾ ? ਤਾਂ ਚੈਨ ਨਾਲ ਸੌਂ ਜਾਓਗੇ, ਤਾਂ ਤੁਹਾਡਾ ਕੀ ਵਿਗੜੇਗਾ ? ਚਿੰਤਾ ਦਾ ਰੂਟ-ਕਾਂਜ਼ ਜੀ ਜਲਦਾ ਰਵੇ, ਇਹੋ ਜਿਹੀ ਚਿੰਤਾ ਤਾਂ ਕੰਮ ਦੀ ਨਹੀਂ। ਜੋ ਸ਼ਰੀਰ ਨੂੰ ਨੁਕਸਾਨ ਕਰੇ ਅਤੇ ਸਾਡੇ ਕੋਲ ਜੋ ਆਉਣ ਵਾਲੀ ਚੀਜ਼ ਸੀ ਉਸ ਵਿੱਚ ਰੁਕਾਵਟ ਪਾਵੇ । ਚਿੰਤਾ ਨਾਲ ਹੀ ਇਹੋ ਜਿਹੇ ਸੰਯੋਗ ਪੈਦਾ ਹੋ ਜਾਂਦੇ ਹਨ। ਸਾਰ-ਅਸਾਰ ਦੇ ਜਾਂ ਇਹੋ ਜਿਹੇ Page #17 -------------------------------------------------------------------------- ________________ ਚਿੰਤਾ ਵਿਚਾਰ ਕਰਨੇ ਚਾਹੀਦੇ ਹਨ, ਪਰ ਚਿੰਤਾ ਕਿਸ ਲਈ ? ਇਸਨੂੰ ਇਗੋਇਜ਼ਮ (ਹੰਕਾਰ) ਕਿਹਾ ਹੈ। ਉਸ ਤਰ੍ਹਾਂ ਦਾ ਇਗੋਇਜ਼ਮ ਨਹੀਂ ਹੋਣਾ ਚਾਹੀਦਾ।” ਮੈਂ ਕੁਝ ਹਾਂ ਅਤੇ ਮੈਂ ਹੀ ਚਲਾਉਂਦਾ ਹਾਂ, ਇਸ ਨਾਲ ਉਸਨੂੰ ਚਿੰਤਾ ਹੁੰਦੀ ਹੈ ਅਤੇ ‘ਮੈਂ ਹੋਵਾਂਗਾ ਤਦ ਹੀ ਇਹ ਕੇਸ ਦਾ ਹੱਲ ਹੋਵੇਗਾ,” ਉਸ ਨਾਲ ਚਿੰਤਾ ਹੁੰਦੀ ਰਹਿੰਦੀ ਹੈ। ਇਸ ਲਈ ਇਗੋਇਜ਼ਮ ਵਾਲੇ ਭਾਗ ਦਾ ਅਪਰੇਸ਼ਨ ਕਰ ਦੇਣਾ, ਫਿਰ ਜੋ ਸਾਰ ਅਸਾਰ ਦੇ ਵਿਚਾਰ ਰਹਿਣ, ਉਸ ਵਿੱਚ ਹਰਜ਼ ਨਹੀਂ ਹੈ। ਉਹ ਫਿਰ ਅੰਦਰ ਖੂਨ ਨਹੀਂ ਜਲਾਉਂਦੇ। ਨਹੀਂ ਤਾਂ ਚਿੰਤਾ ਤਾਂ ਖੂਨ ਜਲਾਉਂਦੀ ਹੈ, ਮਨ ਨੂੰ ਜਲਾਉਂਦੀ ਹੈ। ਚਿੰਤਾ ਹੁੰਦੀ ਹੋਵੇ, ਉਸ ਸਮੇਂ ਬੱਚਾ ਕੁਝ ਕਹਿਣ ਆਵੇ, ਤਾਂ ਉਸ ਦੇ ਉੱਤੇ ਵੀ ਗੁੱਸਾ ਹੋ ਜਾਂਦੇ ਹਾਂ ਭਾਵ ਹਰ ਤਰ੍ਹਾਂ ਨਾਲ ਨੁਕਸਾਨ ਕਰਦੀ ਹੈ। ਇਹ ਹੰਕਾਰ ਇਹੋ ਜਿਹੀ ਚੀਜ਼ ਹੈ ਕਿ ਪੈਸੇ ਹੋਣ ਜਾਂ ਨਾ ਹੋਣ, ਪਰ ਕੋਈ ਕਹੇਗਾ ਕਿ, “ਇਸ ਚੰਦੂ ਭਾਈ ਨੇ ਮੇਰਾ ਸਭ ਵਿਗਾੜਿਆ," ਤਦ ਬਹੁਤ ਚਿੰਤਾ ਅਤੇ ਬਹੁਤ ਦੁੱਖ ਹੋ ਜਾਂਦਾ ਹੈ। ਅਤੇ ਸੰਸਾਰ ਤਾਂ, ਅਸੀਂ ਨਹੀਂ ਵਿਗਾੜਿਆ ਹੋਵੇ ਤਾਂ ਵੀ ਕਹੇਗਾ ਨ ! ਚਿੰਤਾ ਦੇ ਨਤੀਜੇ ਕੀ ? ਇਸ ਸੰਸਾਰ ਵਿੱਚ ਬਾਈ ਪਰੋਡਕਟ ਦਾ ਹੰਕਾਰ ਹੁੰਦਾ ਹੀ ਹੈ ਅਤੇ ਉਹ ਸਹਿਜ ਹੰਕਾਰ ਹੈ। ਜਿਸ ਨਾਲ ਸੰਸਾਰ ਸਹਿਜਤਾ ਨਾਲ ਚੱਲੇ ਇੰਝ ਹੈ। ਉੱਥੇ ਹੰਕਾਰ ਦਾ ਪੂਰਾ ਕਾਰਖਾਨਾ ਖੜਾ ਕਰ ਦਿੱਤਾ ਅਤੇ ਹੰਕਾਰ ਦਾ ਵਾਧਾ ਕੀਤਾ ਅਤੇ ਏਨਾ ਵਾਧਾ ਕੀਤਾ ਕਿ ਜਿਸ ਨਾਲ ਚਿੰਤਾ ਦੀ ਹੱਦ ਹੀ ਨਹੀਂ ਰਹੀ। ਹੰਕਾਰ ਦਾ ਹੀ ਵਿਸਤਾਰ ਕੀਤਾ| ਸਹਿਜ ਹੰਕਾਰ ਨਾਲ, ਨਾਰਮਲ ਹੰਕਾਰ ਨਾਲ ਸੰਸਾਰ ਚੱਲੇ ਇੰਝ ਹੈ। ਪਰ ਉੱਥੇ ਹੰਕਾਰ ਦਾ ਵਿਸਤਾਰ ਕਰਕੇ ਫਿਰ ਚਾਚਾ ਏਨੀ ਉਮਰ ਵਿੱਚ ਕਹਿੰਦੇ ਹਨ ਕਿ, “ਮੈਨੂੰ ਚਿੰਤਾ ਹੁੰਦੀ ਹੈ। ਉਸ ਚਿੰਤਾ ਦਾ ਨਤੀਜਾ ਕੀ ? ਅੱਗੇ ਜਾਨਵਰ ਜੂਨੀਂ ਹੋਵੇਗੀ। ਇਸ ਲਈ ਸਾਵਧਾਨ ਹੋ ਜਾਓ। ਹੁਣ ਸਾਵਧਾਨ ਹੋਣਾ ਹੀ ਚਾਹੀਦਾ ਹੈ। ਮਨੁੱਖ ਵਿੱਚ ਹੋ ਤਦ ਤੱਕ ਸਾਵਧਾਨ ਹੋ ਜਾਓ, ਨਹੀਂ ਤਾਂ ਜਿੱਥੇ ਚਿੰਤਾ ਹੋਵੇ ਉੱਥੇ ਤਾਂ ਫਿਰ ਜਾਨਵਰ ਦਾ ਫਲ ਆਵੇਗਾ। ਭਗਤ ਤਾਂ ਭਗਵਾਨ ਨਾਲ ਵੀ ਝਗੜੇ ਭਗਵਾਨ ਦੇ ਸੱਚੇ ਭਗਤ ਨੂੰ ਜੇ ਚਿੰਤਾ ਹੋਵੇ ਤਾਂ ਉਹ ਭਗਵਾਨ ਨਾਲ ਵੀ ਝਗੜੇ। Page #18 -------------------------------------------------------------------------- ________________ ਚਿੰਤਾ ‘ਹੇ ਭਗਵਾਨ ! ਤੁਸੀਂ ਮਨ੍ਹਾਂ ਕਰਦੇ ਹੋ ਤਾਂ ਫਿਰ ਮੈਨੂੰ ਚਿੰਤਾ ਕਿਉਂ ਹੁੰਦੀ ਹੈ ? ਜਿਹੜਾ ਭਗਵਾਨ ਨਾਲ ਲੜਦਾ ਨਹੀਂ ਉਹ ਸੱਚਾ ਭਗਤ ਨਹੀਂ। ਜੇ ਕੋਈ ਦੁੱਖ ਆਵੇ, ਤਾਂ ਤੁਹਾਡੇ ਅੰਦਰ ਭਗਵਾਨ ਬੈਠੇ ਹਨ, ਉਹਨਾਂ ਨੂੰ ਝਿੜਕਣਾ-ਧਮਕਾਉਣਾ। ਜੋ ਭਗਵਾਨ ਨਾਲ ਵੀ ਝਗੜੇ, ਉਹ ਸੱਚਾ ਪ੍ਰੇਮ ਕਹਾਉਂਦਾ ਹੈ। ਅੱਜ ਤਾਂ ਭਗਵਾਨ ਦਾ ਸੱਚਾ ਭਗਤ ਮਿਲਣਾ ਵੀ ਮੁਸ਼ਕਲ ਹੈ। ਸਭ ਆਪਣੇ-ਆਪਣੇ ਮਤਲਬ ਨਾਲ ਘੁੰਮ ਰਹੇ ਹਨ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿੰਦੇ ਹਨ, ‘ਜੀਵ ਤੂੰ ਕਾਹੇ ਸੋਚ ਕਰੇ, ਕ੍ਰਿਸ਼ਨ ਕੋ ਕਰਨਾ ਹੋ ਸੋ ਕਰੇ ਤਦ ਇਹ ਲੋਕ ਕੀ ਕਹਿੰਦੇ ਹਨ ? ਕ੍ਰਿਸ਼ਨ ਭਗਵਾਨ ਤਾਂ ਕਹਿੰਦੇ ਹਨ, ਪਰ ਇਹ ਸੰਸਾਰ ਚਲਾਉਣਾ ਹੈ ਤਾਂ ਚਿੰਤਾ ਕੀਤੇ ਬਿਨਾਂ ਥੋੜੇ ਹੀ ਚੱਲੇਗਾ ? ਇਸ ਲਈ ਲੋਕਾਂ ਨੇ ਚਿੰਤਾ ਦੇ ਕਾਰਖਾਨੇ ਖੋਲ੍ਹੇ ਹਨ। ਉਹ ਮਾਲ ਵੀ ਨਹੀਂ ਵਿਕਦਾ। ਕਿੱਥੋਂ ਦੀ ਵਿਕੇ ? ਜਿੱਥੇ ਵੇਚਣ ਗਏ, ਉੱਥੇ ਵੀ ਉਸਦਾ ਕਾਰਖਾਨਾ ਤਾਂ ਹੋਵੇਗਾ ਹੀ ਨਾ। ਇਸ ਸੰਸਾਰ ਵਿੱਚ ਇੱਕ ਵੀ ਮਨੁੱਖ ਇਹੋ ਜਿਹਾ ਲੱਭੋ ਕਿ ਜਿਸਨੂੰ ਚਿੰਤਾ ਨਹੀਂ ਹੁੰਦੀ ਹੋਵੇ | ਇੱਕ ਪਾਸੇ ਕਹਿੰਦੇ ਹਨ ਕਿ ‘ਸ਼੍ਰੀ ਕ੍ਰਿਸ਼ਨ ਸ਼ਰਣਮ ਮਮ' ਅਤੇ ਜੇ ਸ਼੍ਰੀ ਕ੍ਰਿਸ਼ਨ ਦੀ ਸ਼ਰਣ ਲਈ ਹੈ ਤਾਂ ਫਿਰ ਚਿੰਤਾ ਕਿਉਂ ? ਭਗਵਾਨ ਮਹਾਵੀਰ ਨੇ ਵੀ ਚਿੰਤਾ ਕਰਨ ਤੋਂ ਮਨ੍ਹਾਂ ਕੀਤਾ ਹੈ। ਉਹਨਾਂ ਨੇ ਤਾਂ ਇੱਕ ਚਿੰਤਾ ਦਾ ਫਲ ਜਾਨਵਰ ਜੂਨੀਂ ਕਿਹਾ ਹੈ। ਚਿੰਤਾ ਤਾਂ ਸਭ ਤੋਂ ਵੱਡਾ ਹੰਕਾਰ ਹੈ।” ਮੈਂ ਹੀ ਇਹ ਸਭ ਚਲਾਉਂਦਾ ਹਾਂ' ਇਹ ਜ਼ਬਰਦਸਤ ਭੁੱਲ ਹੈ ਨਾ, ਉਸਦੇ ਕਾਰਨ ਚਿੰਤਾ ਪੈਦਾ ਹੁੰਦੀ ਹੈ। ਮਿਲੇ ਇੱਕੋ ਹੀ ਗੱਲ ਹਰ ਪਾਸਿਓਂ ਚਿੰਤਾ ਤਾਂ ਆਰਤ ਧਿਆਨ ਹੈ। ਇਹ ਸ਼ਰੀਰ ਜਿੰਨਾ ਸ਼ਾਤਾ-ਅਸ਼ਾਤਾ (ਸੁੱਖ-ਦੁੱਖ) ਦਾ ਉਦੈ ਲੈ ਕੇ ਆਇਆ ਹੈ, ਓਨਾ ਭੁਗਤਣ ਦੇ ਨਾਲ ਹੀ ਛੁਟਕਾਰਾ ਹੈ। ਇਸ ਲਈ ਕਿਸੇ ਦਾ ਦੋਸ਼ ਨਾ ਵੇਖਣਾ, ਕਿਸੇ ਦੇ ਦੋਸ਼ ਉੱਤੇ ਅੱਖ ਨਾ ਰੱਖਣਾ ਅਤੇ ਖੁਦ ਦੇ ਦੋਸ਼ ਨਾਲ ਹੀ ਬੰਧਨ ਹੈ ਇੰਝ ਸਮਝ ਜਾਓ। ਤੇਰੇ ਤੋਂ ਕੁਝ ਬਦਲਾਓ ਹੋਣ ਵਾਲਾ ਨਹੀਂ ਹੈ। ਇਸ ਉੱਤੇ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਕਿ, ‘ਜੀਵ ਤੂੰ ਕਾਹੇ ਸੋਚ ਕਰੇ, ਕ੍ਰਿਸ਼ਨ ਕੋ ਕਰਨਾ ਹੋ ਸੋ ਕਰੇ।” ਤਾਂ ਜੈਨ ਕੀ ਕਹਿੰਦੇ ਹਨ ਕਿ, “ਇਹ ਤਾਂ ਕ੍ਰਿਸ਼ਨ ਭਗਵਾਨ Page #19 -------------------------------------------------------------------------- ________________ 10 ਚਿੰਤਾ ਨੇ ਕਿਹਾ ਹੈ, ਮਹਾਵੀਰ ਭਗਵਾਨ ਨੇ ਏਦਾਂ ਨਹੀਂ ਕਿਹਾ|' ਮਹਾਵੀਰ ਭਗਵਾਨ ਨੇ ਇਸ ਉੱਤੇ ਕੀ ਕਿਹਾ ਕਿ ‘ਰਾਈ ਮਾਤਰ ਘੱਟ ਵੱਧ ਨਹੀਂ, ਦੇਖਾ ਕੇਵਲ ਗਿਆਨ, ਇਹ ਨਿਸ਼ਚੈ ਕਰ ਜਾਈਏ, ਤਜੀਏ ਆਰਤ ਧਿਆਨ।” ਚਿੰਤਾ ਅਤੇ ਔਰਤ ਧਿਆਨ ਛੱਡ ਦਿਓ । ਪਰੰਤੂ ਭਗਵਾਨ ਦੀ ਗੱਲ ਮੰਨੀ ਹੋਵੇ ਤਾਂ ਨਾ ? ਨਹੀਂ ਮੰਨਦਾ ਹੋਵੇ, ਉਸਨੂੰ ਅਸੀਂ ਕਿਵੇਂ ਝਿੜਕ ਸਕਦੇ ਹਾਂ ? ਮੈਨੂੰ ਇੰਝ ਕਿਹਾ ਸੀ ਤਦ ਮੈਂ ਤਾਂ ਮੰਨ ਗਿਆ ਸੀ। ਮੈਂ ਕਿਹਾ, ਹਾਂ ਭਰਾਵਾ, ਪਰ ਇਹ ਇੱਕੋ ਜਿਹੀ ਗੱਲ ਹੈ, ਇਸ ਲਈ ਮੈਂ ਹੋਰ ਦੂਜੀ ਖੋਜ ਕੀਤੀ। ਜੋ ਮਹਾਵੀਰ ਭਗਵਾਨ ਨੇ ਕਿਹਾ, ਉਹੀਓ ਕ੍ਰਿਸ਼ਨ ਭਗਵਾਨ ਨੇ ਕਿਹਾ, ਤਦ ਮੈਂ ਕਿਹਾ, ਇਹ ਤਾਲ ਮਿਲ ਰਿਹਾ ਹੈ, ਫਿਰ ਵੀ ਸ਼ਾਇਦ ਕਿਸੇ ਤੋਂ ਕੋਈ ਭੁੱਲ ਹੋ ਰਹੀ ਹੋਵੇ, ਤਾਂ ਅੱਗੇ ਲੱਭਦੇ ਹਾਂ। ਤਦ ਸਹਿਜਾਨੰਦ ਸੁਆਮੀ ਕਹਿੰਦੇ ਹਨ, ‘ਤੇਰੀ ਮਰਜ਼ੀ ਬਿਨਾਂ ਇੱਕ ਤਿਨਕਾ ਵੀ ਨਾ ਟੁੱਟੇ।” ਓਹੋ ! ਤੁਸੀਂ ਵੀ ਪੱਕੇ ਹੋ ! ਇਹ ‘ਤੁਹਾਡੇ ਬਿਨਾਂ ਇੱਕ ਤਿਨਕਾ ਵੀ ਨਹੀਂ ਟੁੱਟੇਗਾ ?” ਤਦ ਕਿਹਾ, ‘ਚਲੋ ਤਿੰਨ ਤਾਲ ਮਿਲੇ। ਤਦ ਮੈਂ ਕਿਹਾ, ਹੋਰ ਤਾਲ ਮਿਲਾਓ। . ਹੁਣ ਕਬੀਰ ਸਾਹਿਬ ਕੀ ਕਹਿੰਦੇ ਹਨ, ‘ਪ੍ਰਾਰਬਧ ਪਹਿਲੇ ਬਣਾ, ਪੀਛੇ ਬਣਾ ਸ਼ਰੀਰ, ਕਬੀਰ ਅਚੰਭਾ ਯਹ ਹੈ, ਮਨ ਨਹੀਂ ਬਾਂਧੇ ਧੀਰ। ਮਨ ਨੂੰ ਧੀਰਜ਼ ਨਹੀਂ ਰਹਿੰਦੀ ਇਹੀ ਵੱਡਾ ਅਚੰਭਾ ਹੈ। ਇਹ ਸਾਰੇ ਤਾਲ ਮਿਲਦੇ ਰਹੇ, ਸਾਰਿਆਂ ਤੋਂ ਪੁੱਛਦਾ ਰਿਹਾ।ਤੁਸੀਂ ਕੀ ਕਹਿੰਦੇ ਹੋ ? ਬੋਲੋ, ਕਹਿ ਦਿਓ। ਹਾਂ, ਬੇਸ਼ਕ ਇੱਕ ਵਿਅਕਤੀ ਦੀ ਭੁੱਲ ਹੋ ਸਕਦੀ ਹੈ, ਪਰ ਵੀਤਰਾਗਾਂ ਦਾ ਗਲਤ ਤਾਂ ਕਹਿ ਹੀ ਨਹੀਂ ਸਕਦੇ। ਲਿੱਖਣ ਵਾਲੇ ਦੀ ਭੁੱਲ ਹੋ ਗਈ ਹੋਵੇ ਤਾਂ ਇੰਝ ਹੋ ਸਕਦਾ ਹੈ। ਵੀਤਰਾਗਾਂ ਦੀ ਭੁੱਲ ਤਾਂ ਮੈਂ ਕਦੇ ਮੰਨਾਂਗਾ ਹੀ ਨਹੀਂ। ਮੈਨੂੰ ਕਿਵੇਂ ਵੀ ਘੁੰਮਾ ਫਿਰਾ ਕੇ ਸਮਝਾਇਆ ਪਰ ਵੀਤਰਾਗ ਦੀ ਭੁੱਲ ਮੈਂ ਮੰਨੀ ਹੀ ਨਹੀਂ। ਬਚਪਨ ਤੋਂ, ਜਨਮ ਤੋਂ, ਵੈਸ਼ਨੂੰ ਹੋਣ ਤੇ ਵੀ ਮੈਂ ਉਹਨਾਂ ਦੀ ਭੁੱਲ ਨਹੀਂ ਮੰਨੀ। ਕਿਉਂਕਿ ਏਨੇ ਸਿਆਣੇ ਪੁਰਖ ! ਜਿਨ੍ਹਾਂ ਦਾ ਨਾਮ ਲੈਣ ਨਾਲ ਹੀ ਕਲਿਆਣ ਹੋ ਜਾਵੇ !! ਅਤੇ ਵੇਖੋ, ਸਾਡੀ ਦਸ਼ਾ ਵੇਖੋ ! ਰਾਈ ਜਿੰਨੀ ਘਟੀ -ਵਧੀ ਨਹੀਂ। ਵੇਖਿਆ ਹੈ ਤੁਸੀਂ ਰਾਈ ਦਾ ਦਾਣਾ ? ਤਦ ਕਹੋ, ਲਓ, ਨਹੀਂ ਵੇਖਿਆ ਹੋਵੇਗਾ ਰਾਈ ਦਾ ਦਾਣਾ ? ਇੱਕ ਰਾਈ ਦੇ ਦਾਣੇ ਜਿੰਨਾ ਫਰਕ ਹੋਣ ਵਾਲਾ ਨਹੀਂ ਹੈ ਅਤੇ ਵੇਖੋ, ਲੋਕ ਕਮਰ ਕਸ ਕੇ, ਜਿੱਥੋਂ ਤੱਕ ਜਾਗ ਸਕਣ ਜਾਗਦੇ ਰਹਿੰਦੇ ਹਨ। ਸ਼ਰੀਰ ਨੂੰ ਖਿੱਚ Page #20 -------------------------------------------------------------------------- ________________ ਚਿੰਤਾ ਖਿੱਚ ਕੇ ਜਗਾਉਂਦੇ ਹਨ ਅਤੇ ਫਿਰ ਹਾਰਟ ਫੇਲ ਦੀ ਤਿਆਰੀ ਕਰਦੇ ਹਨ। | ਇਹਨਾਂ ਨੂੰ, ਕੀਮਤ ਕਿਸਦੀ ? ਇੱਕ ਬੁੱਢਾ ਚਾਚਾ ਆਇਆ ਅਤੇ ਮੇਰੇ ਪੈਰਾਂ ਵਿੱਚ ਪੈ ਕੇ ਬਹੁਤ ਰੋਇਆ । ਮੈਂ ਪੁਛਿਆ, “ਕੀ ਦੁੱਖ ਹੈ ਤੁਹਾਨੂੰ ?' ਤਾਂ ਦੱਸਿਆ, “ਮੇਰੇ ਗਹਿਣੇ ਚੋਰੀ ਹੋ ਗਏ, ਲੱਭਦੇ ਹੀ ਨਹੀਂ ਹਨ। ਹੁਣ ਕਦੋਂ ਵਾਪਿਸ ਮਿਲਣਗੇ ?' ਤਦ ਮੈਂ ਉਹਨਾਂ ਨੂੰ ਕਿਹਾ, “ਉਹ ਗਹਿਣੇ ਕੀ ਨਾਲ ਲੈ ਕੇ ਜਾਣੇ ਸਨ ? ਤਦ ਉਹ ਕਹਿਣ ਲੱਗੇ, “ਨਹੀਂ ਨਾਲ ਲੈ ਕੇ ਨਹੀਂ ਜਾ ਸਕਦੇ। ਪਰ ਮੇਰੇ ਗਹਿਣੇ ਜੋ ਚੋਰੀ ਹੋ ਗਏ ਹਨ, ਉਹ ਵਾਪਿਸ ਕਦੋਂ ਮਿਲਣਗੇ ?? ਮੈਂ ਕਿਹਾ, ‘ਤੁਹਾਡੇ ਜਾਣ ਤੋਂ ਬਾਅਦ ਮਿਲਣਗੇ । ਗਹਿਣੇ ਗਏ ਉਸਦੇ ਲਈ ਏਨੀ ਹਾਏ,ਹਾਏ,ਹਾਏ ! ਓਏ, ਜੋ ਗਿਆ ਉਸਦੀ ਚਿੰਤਾ ਕਰਨੀ ਹੀ ਨਹੀਂ ਚਾਹੀਦੀ | ਸ਼ਾਇਦ ਅੱਗੇ ਦੀ ਚਿੰਤਾ, ਭਵਿੱਖ ਦੀ ਚਿੰਤਾ ਕਰੋ, ਉਹ ਅਸੀਂ ਸਮਝਦੇ ਹਾਂ ਕਿ ਬੁੱਧੀਮਾਨ (ਹੁਸ਼ਿਆਰ) ਮਨੁੱਖ ਨੂੰ ਚਿੰਤਾ ਤਾਂ ਹੁੰਦੀ ਹੀ ਹੈ, ਪਰ ਜੋ ਗਿਆ ਉਸਦੀ ਵੀ ਚਿੰਤਾ ? ਸਾਡੇ ਮੁਲਕ ਵਿੱਚ ਇਹੋ ਜਿਹੀ ਚਿੰਤਾ ਹੁੰਦੀ ਹੈ । ਕੁਝ ਦੇਰ ਪਹਿਲਾਂ ਹੋ ਗਿਆ, ਉਸਦੀ ਚਿੰਤਾ ਕਿਉਂ ? ਜਿਸਦਾ ਉਪਾਅ ਨਹੀਂ ਉਸਦੀ ਚਿੰਤਾ ਕਿਉਂ ? ਕੋਈ ਵੀ ਬੁੱਧੀਮਾਨ (ਹੁਸ਼ਿਆਰ) ਸਮਝਦਾ ਹੈ ਕਿ ਹੁਣ ਕੋਈ ਉਪਾਅ ਨਹੀਂ ਰਿਹਾ, ਇਸ ਲਈ ਉਸਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ। | ਉਹ ਚਾਚਾ ਰੋ ਰਹੇ ਸਨ ਪਰ ਮੈਂ ਉਹਨਾਂ ਨੂੰ ਦੋ ਹੀ ਮਿੰਟਾਂ ਵਿੱਚ ਹੀ ਬਦਲ ਦਿੱਤਾ। ਫਿਰ ਤਾਂ ‘ਦਾਦਾ ਭਗਵਾਨ ਦੇ ਅਸੀਮ ਜੈ ਜੈਕਾਰ ਹੋ ਬੋਲਣ ਲੱਗੇ । ਉਹ ਅੱਜ ਸਵੇਰੇ ਰਣਛੋੜ ਜੀ ਦੇ ਮੰਦਰ ਵਿੱਚ ਮਿਲੇ, ਤਦ ਵੀ ਕਹਿਣ ਲੱਗੇ, ਦਾਦਾ ਭਗਵਾਨ ?? ਮੈਂ ਕਿਹਾ, “ਹਾਂ, ਉਹੀ । ਫਿਰ ਬੋਲੇ, ਸਾਰੀ ਰਾਤ ਮੈਂ ਤਾਂ ਤੁਹਾਡਾ ਹੀ ਨਾਮ ਲੈਂਦਾ ਰਿਹਾ । ਇਹਨਾਂ ਨੂੰ ਤਾਂ ਇੰਝ ਘੁਮਾਈਏ ਤਾਂ ਇੰਝ, ਇਹਨਾਂ ਨੂੰ ਇਹੋ ਜਿਹਾ ਕੁਝ ਵੀ ਨਹੀਂ ਹੈ। ਪ੍ਰਸ਼ਨ ਕਰਤਾ : ਤੁਸੀਂ ਉਹਨਾਂ ਨੂੰ ਕੀ ਕਿਹਾ ? ਦਾਦਾ ਸ੍ਰੀ : ਮੈਂ ਕਿਹਾ, 'ਉਹ ਗਹਿਣੇ ਵਾਪਿਸ ਆਉਣ ਇਸ ਤਰ੍ਹਾਂ ਨਹੀਂ ਹੈ, ਹਾਂ, ਪਰ ਦੂਜੀ ਤਰ੍ਹਾਂ ਨਾਲ ਗਹਿਣੇ ਆਉਣਗੇ। ਪਸ਼ਨ ਕਰਤਾ : ਤੁਸੀਂ ਮਿਲ ਗਏ ਅਰਥਾਤ ਵੱਡਾ ਗਹਿਣਾ ਹੀ ਮਿਲ ਗਿਆ ਨਾ ! Page #21 -------------------------------------------------------------------------- ________________ ਚਿੰਤਾ ਦਾਦਾ ਸ੍ਰੀ : ਹਾਂ, ਇਹ ਤਾਂ ਹੈਰਾਨੀ ਹੈ । ਪਰੰਤੂ ਇਹ ਉਸਨੂੰ ਕਿਸ ਤਰ੍ਹਾਂ ਸਮਝ ਆਵੇ ? ਉਸਨੂੰ ਤਾਂ ਉਹਨਾਂ ਗਹਿਣਿਆਂ ਅੱਗੇ ਇਸਦੀ ਕੀਮਤ ਹੀ ਨਹੀਂ ਹੋਵੇਗੀ ਨਾ ! ਓਏ, ਉਸਨੂੰ ਚਾਹ ਪੀਣੀ ਹੋਵੇ ਅਤੇ ਅਸੀਂ ਕਹੀਏ ਕਿ, “ਮੈਂ ਹਾਂ ਨਾ, ਤੈਨੂੰ ਚਾਹ ਦਾ ਕੀ ਕੰਮ ਹੈ ?' ਤਦ ਉਹ ਕਹੇਗਾ, “ਮੈਨੂੰ ਬਿਨਾਂ ਚਾਹ ਦੇ ਚੈਨ ਨਹੀਂ ਆਉਂਦਾ, ਤੁਸੀਂ ਹੋਵੋ ਜਾਂ ਨਾ ਹੋਵੋ। ਇਹਨਾਂ ਲਈ ਕੀਮਤ ਕਿਸਦੀ ? ਜਿਸਦੀ ਇੱਛਾ ਹੈ ਉਸਦੀ। ਕੁਦਰਤ ਦੇ ਗੈਸਟ ਦੇ ਠਾਠ-ਬਾਠ ਤਾਂ ਦੇਖੋ ! ਇਸ ਵਰਲਡ (ਸੰਸਾਰ) ਵਿੱਚ ਕੋਈ ਵੀ ਚੀਜ਼ ਜੋ ਸਭ ਤੋਂ ਕੀਮਤੀ ਹੁੰਦੀ ਹੈ, ਉਹ ਵੀ ਆਫ਼ ਕੋਸਟ (ਮੁਫ਼ਤ) ਹੀ ਹੁੰਦੀ ਹੈ । ਉਸ ਤੇ ਕੋਈ ਵੀ ਸਰਕਾਰੀ ਟੈਕਸ ਨਹੀਂ ਲਾ ਸਕਦੇ। ਕਿਹੜੀ ਚੀਜ਼ ਕੀਮਤੀ ਹੈ ? ਪ੍ਰਸ਼ਨ ਕਰਤਾ : ਹਵਾ, ਪਾਣੀ। ਦਾਦਾ ਸ੍ਰੀ : ਹਵਾ ਹੀ, ਪਾਣੀ ਨਹੀਂ । ਹਵਾ ਉੱਤੇ ਸਰਕਾਰੀ ਟੈਕਸ ਬਿਲਕੁਲ ਨਹੀਂ ਹੈ, ਕੁਝ ਨਹੀਂ । ਜਿੱਥੇ ਵੇਖੋ ਉੱਥੇ, ਤੁਸੀਂ ਜਿੱਥੇ ਮਰਜ਼ੀ ਜਾਓ, ਐਨੀ ਵੇਅਰ, ਐਨੀ ਪਲੇਸ, (ਕਿਤੇ ਵੀ, ਕਿਸੇ ਵੀ ਜਗ੍ਹਾ) ਉੱਥੇ ਤੁਹਾਨੂੰ ਉਹ ਮਿਲੇਗੀ । ਕੁਦਰਤ ਨੇ ਕਿੰਨੀ ਰੱਖਿਆ ਕੀਤੀ ਹੈ ਤੁਹਾਡੀ। ਤੁਸੀਂ ਕੁਦਰਤ ਦੇ ਗੈਸਟ (ਮਹਿਮਾਨ) ਹੋ ਅਤੇ ਗੈਸੱਟ ਹੋ ਕੇ ਤੁਸੀਂ ਸ਼ੋਰ ਮਚਾਉਂਦੇ ਹੋ, ਚਿੰਤਾ ਕਰਦੇ ਹੋ। ਇਸ ਲਈ ਕੁਦਰਤ ਨੂੰ ਮਨ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇਹ, ਮੇਰੇ ਗੈਸਟ ਬਣੇ ਹਨ, ਪਰੰਤੂ ਇਸ ਆਦਮੀ ਨੂੰ ਗੈਸੱਟ ਬਨਣਾ ਵੀ ਨਹੀਂ ਆਉਂਦਾ । ਤਦ ਫਿਰ ਰਸੋਈ ਵਿੱਚ ਜਾ ਕੇ ਕਹਿਣਗੇ, “ਕੜੀ ਵਿੱਚ ਨਮਕ ਜ਼ਰਾ ਜ਼ਿਆਦਾ ਪਾਉਣਾ | ਓਏ ਮੂਰਖਾ, ਗੈਸੱਟ ਹੋ ਕੇ ਰਸੋਈ ਵਿੱਚ ਜਾਂਦਾ ਹੈਂ। ਉਹ ਜਿਹੋ ਜਿਹਾ ਪਰੋਸਣ ਉਦਾਂ ਦਾ ਖਾ ਲੈ। ਗੈਸਟ ਹੋ ਕੇ ਰਸੋਈ ਵਿੱਚ ਕਿਵੇਂ ਜਾ ਸਕਦੇ ਹਾਂ ? ਭਾਵ ਇਹ ਬਹੁਮੁੱਲੀ ਹਵਾ ਫਰੀ ਆਫ਼ ਕੋਸਟ।ਉਸ ਤੋਂ ਸੈਕੰਡ ਨੰਬਰ ਤੇ ਕੀ ਆਉਂਦਾ ਹੈ ? ਪਾਈ ਆਉਂਦਾ ਹੈ। ਪਾਣੀ ਥੋੜੇ-ਬਹੁਤ ਪੈਸਿਆਂ ਨਾਲ ਮਿਲਦਾ ਹੈ । ਅਤੇ ਫਿਰ ਤੀਜੇ ਤੇ ਆਉਂਦਾ ਹੈ ਅੰਨ (ਅਨਾਜ), ਉਹ ਵੀ ਥੋੜੇ-ਬਹੁਤ ਪੈਸਿਆਂ ਨਾਲ ਮਿਲ ਜਾਂਦਾ ਹੈ। ਪ੍ਰਸ਼ਨ ਕਰਤਾ : ਪ੍ਰਕਾਸ਼ Page #22 -------------------------------------------------------------------------- ________________ ਚਿੰਤਾ 13 ਦਾਦਾ ਸ੍ਰੀ : ਲਾਈਟ ਤਾਂ ਹੁੰਦੀ ਹੀ ਹੈ ਨਾ। ਲਾਈਟ ਤਾਂ, ਸੂਰਜ ਦੇਵਤਾ ਮੰਨੋ ਤੁਹਾਡੀ ਸੇਵਾ ਵਿੱਚ ਹੀ ਬੈਠੇ ਹੋਣ, ਇਸ ਤਰ੍ਹਾਂ ਰੋਜ਼ ਸਾਢੇ ਛੇ ਵਜੇ ਆ ਕੇ ਖੜੇ ਹੋ ਜਾਂਦੇ ਹਨ। ਕਿਤੇ ਵੀ ਭਰੋਸਾ ਹੀ ਨਹੀਂ ਇਹ ਤਾਂ ਸਾਡੇ ਹਿੰਦੋਸਤਾਨ ਦੇ ਲੋਕ ਏਨੀ ਚਿੰਤਾ ਵਾਲੇ ਹਨ ਕਿ ਇਹ ਸੂਰਜ ਦੇਵਤਾ ਜੇ ਇੱਕ ਹੀ ਦਿਨ ਦੀ ਛੁੱਟੀ ਲੈ ਲੈਣ ਅਤੇ ਕਹਿਣ ਕਿ, ‘ਹੁਣ ਫਿਰ ਕਦੇ ਛੁੱਟੀ ਨਹੀਂ ਲਵਾਂਗਾ।” ਤਾਂ ਵੀ ਦੂਜੇ ਦਿਨ ਇਹਨਾਂ ਲੋਕਾਂ ਨੂੰ ਸ਼ਸ਼ੋਪੰਜ ਰਹੇਗਾ ਕਿ ਕੱਲ ਸੂਰਜ ਦੇਵਤਾ ਆਉਣਗੇ ਜਾਂ ਨਹੀਂ ਆਉਣਗੇ ? ਸਵੇਰ ਹੋਵੇਗੀ ਜਾਂ ਨਹੀਂ ਹੋਵੇਗੀ ? ਅਰਥਾਤ ਨੇਚਰ ਤੇ ਵੀ ਭਰੋਸਾ ਨਹੀਂ ਹੈ, ਖੁਦ ਆਪਣੇ ਉੱਤੇ ਵੀ ਭਰੋਸਾ ਨਹੀਂ ਹੈ, ਰੱਬ ਤੇ ਵੀ ਭਰੋਸਾ ਨਹੀਂ ਹੈ। ਕਿਸੇ ਵੀ ਚੀਜ਼ ਉੱਤੇ ਭਰੋਸਾ ਨਹੀਂ ਹੈ। ਖੁਦ ਦੀ ਵਾਈਫ਼ ਉੱਤੇ ਵੀ ਭਰੋਸਾ ਨਹੀਂ ਹੈ। ਖ਼ੁਦ ਹੀ ਸੱਦਾ ਦੇ ਕੇ ਬੁਲਾਈ ਚਿੰਤਾ ਚਿੰਤਾ ਕਰਦਾ ਹੈ ਉਹ ਵੀ ਗੁਆਂਢੀ ਨੂੰ ਵੇਖ ਕੇ। ਗੁਆਂਢੀ ਦੇ ਘਰ ਗੱਡੀ ਹੈ ਅਤੇ ਸਾਡੇ ਘਰ ਨਹੀਂ ਹੈ। ਉਏ, ਜੀਵਨ ਜਿਉਣ ਦੇ ਲਈ ਕਿੰਨਾ ਚਾਹੀਦਾ ਹੈ ? ਤੂੰ ਇੱਕ ਵਾਰੀਂ ਤੈਅ ਕਰ ਲੈ ਕਿ ਐਨੀਆਂ-ਐਨੀਆਂ ਮੇਰੀਆਂ ਲੋੜਾਂ ਹਨ। ਜਿਵੇਂ ਘਰ ਵਿੱਚ ਖਾਣ-ਪੀਣ ਨੂੰ ਲੋੜ ਅਨੁਸਾਰ ਹੋਵੇ, ਰਹਿਣ ਨੂੰ ਘਰ ਚਾਹੀਦਾ, ਘਰ ਚਲਾਉਣ ਲਈ ਲੋੜ ਅਨੁਸਾਰ ਪੈਸੇ ਹੋਣ। ਤਾਂ ਏਨਾ ਤੈਨੂੰ ਜ਼ਰੂਰ ਮਿਲੇਗਾ ਹੀ। ਪਰ ਜੇ ਗੁਆਂਢੀ ਦੇ ਦਸ ਹਜ਼ਾਰ ਬੈਂਕ ਵਿੱਚ ਪਏ ਹੋਣ, ਤਾਂ ਤੈਨੂੰ ਮਨ ਵਿੱਚ ਖਟਕੀ ਜਾਵੇ | ਇੰਝ ਤਾਂ ਦੁੱਖ ਪੈਦਾ ਹੁੰਦੇ ਹਨ। ਦੁੱਖਾਂ ਨੂੰ ਖੁਦ ਹੀ ਬੁਲਾਵਾ ਦਿੰਦਾ ਹੈ। ਜਿਊਂਣ ਦਾ ਆਧਾਰ, ਹੰਕਾਰ ਜਦੋਂ ਪੈਸੇ ਬਹੁਤੇ ਆਉਣ ਨਾ, ਤਾਂ ਵਿਆਕੁਲ ਰਹਿੰਦਾ ਹੈ, ਚਿੰਤਤ ਰਹਿੰਦਾ ਹੈ। ਇਹਨਾਂ ਅਹਿਮਦਾਬਾਦ ਦੇ ਮਿੱਲਾਂ ਵਾਲੇ ਸੇਠਾਂ ਦੀ ਗੱਲ ਕਰਾਂ ਤਾਂ ਤੁਹਾਨੂੰ ਲੱਗੇਗਾ ਕਿ ਹੇ ਰੱਬਾ ! ਇਹੋ ਜਿਹਾ ਹਾਲ ਇੱਕ ਦਿਨ ਦੇ ਲਈ ਵੀ ਨਾ ਹੋਣ ਦੇਣਾ | ਜਿਵੇਂ ਸਾਰਾ ਦਿਨ ਸ਼ਕਰਕੰਦੀ ਭੱਠੀ ਵਿੱਚ ਰੱਖੀ ਹੋਵੇ, ਉਸੀ ਤਰ੍ਹਾਂ ਭੁੰਨੀ ਜਾਂਦੇ ਹਾਂ। ਪਤਾ ਨਹੀਂ ਕਿਸ ਆਸਰੇ ਜਿਉਂਦੇ ਹਨ ? ਮੈਂ ਇੱਕ ਸੇਠ ਨੂੰ ਪੁੱਛਿਆ, ‘ਕਿਸ ਆਸਰੇ ਤੇ ਤੁਸੀਂ ਜਿਉਂਦੇ ਹੋ ?” ਉਹ ਬੋਲਿਆ, ‘ਇਹ Page #23 -------------------------------------------------------------------------- ________________ 14 ਚਿੰਤਾ ਤਾਂ ਮੈਨੂੰ ਵੀ ਪਤਾ ਨਹੀਂ ਲੱਗਦਾ। ਤਦ ਮੈਂ ਕਿਹਾ, 'ਦੱਸਾਂ ? ਸਭ ਤੋਂ ਵੱਡਾ ਤਾਂ ਮੈਂ ਹੀ ਹਾਂ ! ਬਸ, ਇਸੇ ਆਸਰੇ ਤੇ ਜੀ ਰਹੇ ਹੋ। ਬਾਕੀ ਕੁਝ ਵੀ ਸੁੱਖ ਨਹੀਂ ਮਿਲਦਾ। ਜੋ ਨਾ ਮਿਲੇ ਉਸ ਦੀ ਚਿੰਤਾ ਨਾ ਕਰੋ ਅਹਿਮਦਾਬਾਦ ਦੇ ਇੱਕ ਸੇਠ ਮਿਲੇ ਸੀ । ਉਹਨਾਂ ਦਾ ਚਿੱਤ ਭੋਜਨ ਸਮੇਂ ਮਿੱਲ ਚਲਾ ਜਾਂਦਾ ਸੀ । ਮੇਰੇ ਨਾਲ ਪ੍ਰਸ਼ਾਦਾ ਖਾਣ ਬੈਠੇ ਸਨ। ਤਦ ਸੇਠਾਨੀ ਸਾਹਮਣੇ ਆ ਕੇ ਬੈਠੀ। ਮੈਂ ਪੁੱਛਿਆ, “ਸੇਠਾਨੀ ਜੀ, ਤੁਸੀਂ ਕਿਓਂ ਸਾਹਮਣੇ ਆ ਕੇ ਬੈਠੇ ? ਤਾਂ ਕਹਿਣ ਲੱਗੀ, ' ਸੇਠ ਜੀ ਠੀਕ ਤਰ੍ਹਾਂ ਭੋਜਨ ਨਹੀਂ ਕਰਦੇ ਹਨ, ਇੱਕ ਦਿਨ ਵੀ। ਭੋਜਨ ਛੱਕਦੇ ਸਮੇਂ ਮਿੱਲ ਵਿੱਚ ਗਏ ਹੁੰਦੇ ਹਨ, ਇਹ ਤਾਂ ਮੈਂ ਸਮਝ ਗਿਆ । ਜਦ ਮੈਂ ਸੇਠ ਨੂੰ ਟੋਕਿਆ ਤਾਂ ਆਖਣ ਲੱਗੇ, “ਮੇਰਾ ਚਿੱਤ ਸਾਰਾ ਉੱਥੇ (ਮਿੱਲ ਵਿੱਚ) ਚਲਾ ਜਾਂਦਾ ਹੈ। ਮੈਂ ਕਿਹਾ, “ਇੰਝ ਨਾ ਕਰੋ। ਵਰਤਮਾਨ ਵਿੱਚ ਥਾਲੀ ਆਈ ਉਸਨੂੰ ਪਹਿਲਾਂ, ਭਾਵ ਪ੍ਰਾਪਤ ਨੂੰ ਭੁਗਤੋ, ਜੋ ਨਹੀਂ ਮਿਲਿਆ ਉਸ ਦੀ ਚਿੰਤਾ ਨਾ ਕਰੋ। ਜੋ ਵਰਤਮਾਨ ਮਿਲਿਆ ਹੈ ਉਸ ਨੂੰ ਭੋਗੋ। ਚਿੰਤਾ ਹੁੰਦੀ ਹੋਵੇ ਤਾਂ ਫਿਰ ਭੋਜਨ ਲੈਣ ਲਈ ਰਸੋਈ ਵਿੱਚ ਜਾਣਾ ਪਵੇ ? ਫਿਰ ਬੈਡਰੂਮ ਵਿੱਚ ਸੌਣ ਲਈ ਜਾਣਾ ਪਵੇ ? ਅਤੇ ਆਫਿਸ ਵਿੱਚ ਕੰਮ ਤੇ......... ? ਸ਼ਨ ਕਰਤਾ : ਉਹ ਵੀ ਜਾਂਦੇ ਹਨ। ਦਾਦਾ ਸ੍ਰੀ : ਉਹ ਸਾਰੇ ਡਿਪਾਰਟਮੈਂਟ ਹਨ । ਇਸ ਲਈ ਇੱਕ ਹੀ ਡਿਪਾਰਟਮੈਂਟ ਦਾ ਦੁੱਖ ਹੋਵੇ, ਉਹਨੂੰ ਦੂਜੇ ਡਿਪਾਰਟਮੈਂਟ ਵਿੱਚ ਨਾ ਲੈ ਕੇ ਜਾਣਾ । ਇੱਕ ਡਿਵੀਜ਼ਨ ਵਿੱਚ ਜਾਓ ਤਾਂ ਉੱਥੇ ਜੋ ਹੋਵੇ ਉਹ ਸਾਰਾ ਕੰਮ ਪੂਰੀ ਤਰ੍ਹਾਂ ਕਰ ਲੈਣਾ | ਪਰ ਦੂਜੇ ਡਿਵੀਜ਼ਨ ਵਿੱਚ ਭੋਜਨ ਛੱਕਣ ਗਏ, ਤਾਂ ਪਹਿਲੇ ਡਿਵੀਜ਼ਨ ਦਾ ਦੁੱਖ ਉੱਥੇ ਛੱਡ ਕੇ, ਉੱਥੇ ਭੋਜਨ ਛੱਕਣ ਬੈਠੇ ਤਾਂ ਸਵਾਦ ਨਾਲ ਭੋਜਨ ਛੱਕਣਾ । ਬੈਡਰੂਮ ਵਿੱਚ ਜਾਣਾ ਹੋਵੇ ਤਾਂ ਵੀ ਪਹਿਲੇ ਵਾਲਾ ਦੁੱਖ ਉੱਥੇ ਦਾ ਉੱਥੇ ਰੱਖਣਾ । ਜਿਸਦਾ ਇਹੋ ਜਿਹਾ ਪ੍ਰਬੰਧ ਨਹੀਂ ਹੋਵੇਗਾ, ਉਹ ਮਨੁੱਖ ਮਾਰਿਆ ਜਾਵੇਗਾ | ਖਾਣਾ ਖਾਣ ਬੈਠਾ ਹੋਵੇ ਤਦ ਚਿੰਤਾ ਕਰੇ ਕਿ ਆਫਿਸ ਵਿੱਚ ਸਾਹਿਬ ਨੇ ਧਮਕਾਇਆ ਤਾਂ ਕੀ ਕਰਾਂਗੇ ? ਓਏ, ਧਮਕਾਇਆ ਤਦ ਵੇਖ ਲਵਾਂਗੇ, ਹੁਣ ਤਾਂ ਚੈਨ ਨਾਲ ਪ੍ਰਸ਼ਾਦਾ ਛੱਕ ਲੈ ਨ ! Page #24 -------------------------------------------------------------------------- ________________ ਚਿੰਤਾ 15 ਭਗਵਾਨ ਨੇ ਕੀ ਕਿਹਾ ਸੀ ਕਿ, “ਜੋ ਮਿਲਿਆ ਹੈ ਉਸ ਨੂੰ ਭੋਗੋ, ਜੋ ਨਹੀਂ ਮਿਲਿਆ ਉਸ ਦੀ ਚਿੰਤਾ ਨਾ ਕਰੋ। ਭਾਵ ਕਿ, “ਜੋ ਮਿਲਿਆ ਹੈ ਉਸ ਨੂੰ ਭੋਗੋ। ਏਅਰਕੰਡੀਸ਼ਨ ਵਿੱਚ ਵੀ ਚਿੰਤਾ ਪਸ਼ਨ ਕਰਤਾ : ਹੋਰ ਵੀ ਚਿੰਤਾਵਾਂ ਹੋਣਗੀਆਂ ਨਾ ਦਿਮਾਗ ਵਿੱਚ। ਦਾਦਾ ਸ੍ਰੀ : ਖਾਣਾ ਖਾਂਦਾ ਹੋਵੇ ਤਦ ਵੀ ਨਾਲ ਚਿੰਤਾ ਹੀ ਹੁੰਦੀ ਹੈ। ਭਾਵ ਉਹ ਤਲਵਾਰ ਸਿਰ ਦੇ ਉੱਤੇ ਲਟਕਦੀ ਹੀ ਰਹਿੰਦੀ ਹੋਵੇਗੀ ਕਿ, “ਹੁਣ ਡਿੱਗੀ, ਹੁਣ ਡਿੱਗੀ, ਹੁਣ ਡਿੱਗੀ !! ਹੁਣ ਕਹੋ ! ਇਹੋ ਜਿਹੇ ਡਰ ਦੇ ਘੇਰੇ ਅੰਦਰ ਇਹ ਸਾਰਾ ਕੁਝ ਭੋਗਣਾ ਹੈ। ਭਾਵ ਇਹ ਸਾਰਾ ਕੁਝ ਕਿਸ ਹੱਦ ਤੱਕ ਚੰਗਾ ਲੱਗੇਗਾ ? ਫਿਰ ਵੀ ਲੋਕ ਬੇਸ਼ਰਮ ਹੋ ਕੇ ਭੋਗਦੇ ਵੀ ਹਨ। ਜੋ ਹੋਣਾ ਹੋਵੇਗਾ, ਉਹ ਹੋਵੇਗਾ, ਪਰ ਭੋਗੋ । ਇਹ ਸੰਸਾਰ ਵਿੱਚ ਭੋਗਣ ਲਾਇਕ ਹੈ ਕੁਝ ? ਵਿਦੇਸ਼ ਵਿੱਚ ਇਹੋ ਜਿਹਾ ਨਹੀਂ ਹੁੰਦਾ । ਕਿਸੇ ਦੇਸ਼ ਵਿੱਚ ਇਹੋ ਜਿਹਾ ਨਹੀਂ ਹੁੰਦਾ । ਇਹ ਸਾਰਾ ਤਾਂ ਇੱਥੇ ਹੀ ਹੈ। ਬੁੱਧੀ ਦਾ ਭੰਡਾਰ, ਥੋਕ ਵਿੱਚ ਬੁੱਧੀ, ਚਿੰਤਾ ਵੀ ਥੋਕ ਵਿੱਚ, ਕਾਰਖਾਨੇ ਖੋਲੇ ਹਨ ਸਾਰਿਆਂ ਨੇ। ਇਹ ਵੱਡੇ-ਵੱਡੇ ਕਾਰਖਾਨੇ, ਜ਼ਬਰਦਸਤ ਪੱਖੇ ਚੱਲਣ ਉੱਪਰ ਤੋਂ, ਸਾਰਾ ਕੁਝ ਚੱਲੇ । ਚਿੰਤਾ ਵੀ ਕਰਦੇ ਹਨ ਅਤੇ ਉਪਾਅ ਵੀ ਕਰਦੇ ਰਹਿੰਦੇ ਹਨ। ਫਿਰ ਉਹ ਠੰਡਾ ਕਰਦਾ ਹੈ, ਕੀ ਕਹਿੰਦੇ ਹਨ ਉਸਨੂੰ ? ਪ੍ਰਸ਼ਨ ਕਰਤਾ : ਏਅਰਕੰਡੀਸ਼ਨ। ਦਾਦਾ ਸ੍ਰੀ : ਹਾਂ, ਏਅਰਕੰਡੀਸ਼ਨ। ਹਿੰਦੁਸਤਾਨ ਵਿੱਚ ਅਜੂਬਾ ਹੀ ਹੈ ਨ ! ਪ੍ਰਸ਼ਨ ਕਰਤਾ : ਹੁਣ ਸਾਰੀਆਂ ਚਿੰਤਾਵਾਂ ਏਅਰਕੰਡੀਸ਼ਨ ਵਿੱਚ ਹੀ ਹੁੰਦੀਆਂ ਹਨ। ਦਾਦਾ ਸ੍ਰੀ : ਹਾਂ, ਅਰਥਾਤ ਉਹ ਨਾਲ ਹੀ ਹੁੰਦੀਆਂ ਹਨ। ਇਹਨਾਂ ਚਿੰਤਾਵਾਂ ਦੇ ਨਾਲ ਏਅਰਕੰਡੀਸ਼ਨ। ਸਾਨੂੰ ਏਅਰਕੰਡੀਸ਼ਨ ਦੀ ਲੋੜ ਨਹੀਂ ਪੈਂਦੀ। ਇਹ ਅਮਰੀਕਾ ਦੀਆਂ ਕੁੜੀਆਂ ਸਭ ਘਰੋਂ ਚਲੀਆਂ ਜਾਂਦੀਆਂ ਹਨ। ਉਸਦੀ ਚਿੰਤਾ ਉਹਨਾਂ (ਮਾਂ-ਪਿਓ) ਨੂੰ ਨਹੀਂ ਹੁੰਦੀ ਅਤੇ ਇੱਥੇ ਸਾਡੇ ਲੋਕਾਂ ਨੂੰ ? ਕਿਉਂਕਿ ਹਰ ਇੱਕ ਦੀਆਂ ਮਾਨਤਾਵਾਂ ਵੱਖੋ-ਵੱਖ ਹਨ। Page #25 -------------------------------------------------------------------------- ________________ 16 . ਚਿੰਤਾ ਉਮਰ ਦਾ ਐਕਸਟੈਨਸ਼ਨ ਮਿਲਿਆ ? ਤੁਸੀਂ ਇਸ ਸੰਸਾਰ ਵਿੱਚ ਹਾਲੇ ਦੋ ਸੌ ਇੱਕ ਸਾਲ ਤਾਂ ਰਹੋਗੇ ਨਾ ! ਕੀ ਐਕਸਟੈਨਸ਼ਨ ਨਹੀਂ ਲਿਆ ? ਪ੍ਰਸ਼ਨ ਕਰਤਾ : ਐਕਸਟੈਨਸ਼ਨ ਕਿੰਝ ਮਿਲੇ ? ਸਾਡੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ, ਮੈਨੂੰ ਤਾਂ ਨਹੀਂ ਲੱਗਦਾ। ਦਾਦਾ ਸ੍ਰੀ : ਕੀ ਗੱਲ ਕਰਦੇ ਹੋ ? ਜੇ ਜਿਓਣਾ ਹੱਥ ਵਿੱਚ ਹੁੰਦਾ ਤਾਂ ਮਰਦੇ ਨਹੀਂ । ਜੇ ਉਮਰ ਦਾ ਐਕਸਟੈਨਸ਼ਨ ਨਹੀਂ ਮਿਲਦਾ ਹੈ ਤਾਂ ਕਿਓਂ ਚਿੰਤਾ ਕਰਦੇ ਹੋ ? ਜੋ ਮਿਲਿਆ ਹੈ, ਉਸ ਨੂੰ ਆਰਾਮ ਨਾਲ ਭੋਗੋ ਨਾ ! ਚਿੰਤਾ ਮੁੱਲ ਲੈਣਾ, ਮਨੁੱਖੀ ਸੁਭਾਅ ਚਿੰਤਾ ਨਾਲ ਹੀ ਤਾਂ ਕੰਮ ਵਿਗੜਦਾ ਹੈ। ਇਹ ਚਿੰਤਾ ਹੈ ਜੋ ਕੰਮ ਨੂੰ ਸੌ ਪ੍ਰਤੀਸ਼ਤ ਦੀ ਥਾਂ ਸੱਤਰ ਪ੍ਰਤੀਸ਼ਤ ਕਰ ਦਿੰਦੀ ਹੈ। ਚਿੰਤਾ ਕੰਮ ਨੂੰ ਬਸਕਟ (ਵਿਘਨ ਪਾਉਣਾ) ਕਰਦੀ ਹੈ। ਜੇ ਚਿੰਤਾ ਨਾ ਹੋਵੇ ਤਾਂ ਬੜਾ ਚੰਗਾ ਨਤੀਜਾ ਆਵੇ। ਜਿਵੇਂ “ਅਸੀਂ ਮਰਨ ਵਾਲੇ ਹਾਂ, ਇਹ ਸਭ ਨੂੰ ਪਤਾ ਹੈ । ਮੌਤ ਯਾਦ ਆਉਂਦੀ ਹੈ ਤਾਂ ਕੀ ਕਰਦੇ ਹਨ ਲੋਕ ? ਜੇ ਆ ਜਾਵੇ ਤਾਂ ਕੀ ਕਰਦੇ ਹਨ ? ਉਸਨੂੰ ਧੱਕਾ ਮਾਰ ਦਿੰਦੇ ਹਨ | ਸਾਨੂੰ ਕੁਝ ਹੋ ਜਾਵੇਗਾ ਤਾਂ, ਇੰਝ ਯਾਦ ਆਉਂਦੇ ਹੀ ਧੱਕਾ ਮਾਰ ਦਿੰਦੇ ਹਨ । ਉਸੀਂ ਤਰ੍ਹਾਂ ਜਦੋਂ ਅੰਦਰ ਚਿੰਤਾ ਹੋਣ ਲੱਗੇ, ਤਦ ਉਸਨੂੰ ਧੱਕਾ ਮਾਰ ਦੇਣਾ ਕਿ ਨਹੀਂ ਭਰਾਵਾ ! ਚਿੰਤਾ ਨਾਲ ਹਮੇਸ਼ਾਂ ਸਭ ਵਿਗੜਦਾ ਹੈ । ਚਿੰਤਾ ਨਾਲ ਜੇ ਗੱਡੀ ਚਲਾਵਾਂਗੇ ਤਾਂ ਟੱਕਰ ਹੋ ਜਾਵੇਗੀ । ਚਿੰਤਾ ਨਾਲ ਧੰਧਾ ਕਰੀਏ, ਉੱਥੇ ਕੰਮ ਪੁੱਠਾ ਹੋ ਜਾਏ । ਚਿੰਤਾ ਨਾਲ ਸੰਸਾਰ ਵਿੱਚ ਇਹ ਸਭ ਵਿਗੜਿਆ ਹੈ। ਚਿੰਤਾ ਕਰਨ ਜਿਹਾ ਸੰਸਾਰ ਹੈ ਹੀ ਨਹੀਂ । ਇਸ ਸੰਸਾਰ ਵਿੱਚ ਚਿੰਤਾ ਕਰਨਾ ਇਹ ਬੈਸਟ ਫੂਲਿਸ਼ਨੇਸ (ਸਭ ਤੋਂ ਵੱਡੀ ਮੂਰਖਤਾ) ਹੈ । ਸੰਸਾਰ ਚਿੰਤਾ ਕਰਨ ਦੇ ਲਈ ਹੈ ਹੀ ਨਹੀਂ । ਇਹ ਇਟਸੈਲਫ ਕ੍ਰਿਏਸ਼ਨ (ਆਪਣੇ ਆਪ ਬਇਆ) ਹੈ । ਰੱਬ ਨੇ ਇਹ ਕ੍ਰਿਏਸ਼ਨ (ਉਤਪਤੀ) ਨਹੀਂ ਕੀਤੀ ਹੈ। ਇਸ ਲਈ ਚਿੰਤਾ ਕਰਨ ਲਈ ਇਹ ਕ੍ਰਿਏਸ਼ਨ ਨਹੀਂ ਹੈ। ਇਹ Page #26 -------------------------------------------------------------------------- ________________ ਚਿੰਤਾ 17 ਮਨੁੱਖ ਇਕੱਲੇ ਹੀ ਚਿੰਤਾ ਕਰਦੇ ਹਨ, ਹੋਰ ਕੋਈ ਜੀਵ ਚਿੰਤਾ ਨਹੀਂ ਕਰਦਾ । ਹੋਰ ਚੌਰਾਸੀ ਲੱਖ ਜੂਨਾਂ ਹਨ, ਪਰ ਕੋਈ ਚਿੰਤਾ ਨਹੀਂ ਕਰਦਾ । ਇਹ ਮਨੁੱਖ ਨਾਮੀ ਜੀਵ ਲੋੜ ਤੋਂ ਵੱਧ ਅਕਲ ਵਾਲੇ ਹਨ, ਜਿਹੜੇ ਸਾਰਾ ਦਿਨ ਚਿੰਤਾ ਵਿੱਚ ਬਲਦੇ ਰਹਿੰਦੇ ਹਨ। ਚਿੰਤਾ ਤਾਂ ਪਿਓਰ ਈਗੋਇਜ਼ਮ (ਖ਼ਰਾ ਹੰਕਾਰ) ਹੈ। ਇਹ ਜਾਨਵਰ ਕੋਈ ਚਿੰਤਾ ਨਹੀਂ ਕਰਦੇ ਅਤੇ ਇਹਨਾਂ ਮਨੁੱਖਾਂ ਨੂੰ ਚਿੰਤਾ ? ਓਹੋ ਹੋ ਹੋ ! ਅਣਗਿਣਤ ਜਾਨਵਰ ਹਨ, ਕਿਸੇ ਨੂੰ ਚਿੰਤਾ ਨਹੀਂ ਹੈ ਅਤੇ ਇਹ ਮਨੁੱਖ ਇਕੱਲਾ ਹੀ ਜੜ੍ਹ ਵਰਗਾ ਹੈ ਕਿ ਸਾਰਾ ਦਿਨ ਚਿੰਤਾ ਵਿੱਚ ਬਲਦੇ ਰਹਿੰਦੇ ਹਨ। ਪ੍ਰਸ਼ਨ ਕਰਤਾ : ਜਾਨਵਰਾਂ ਤੋਂ ਵੀ ਗਏ-ਗੁਜ਼ਰੇ ਹਨ ਨਾ ਇਹ ? ਦਾਦਾ ਸ੍ਰੀ : ਜਾਨਵਰ ਤਾਂ ਕਈ ਗੁਣਾ ਚੰਗੇ ਹਨ। ਜਾਨਵਰ ਨੂੰ ਤਾਂ ਰੱਬ ਨੇ ਅਧੀਨ (ਨਿਰਭਰ) ਕਿਹਾ ਹੈ। ਇਸ ਸੰਸਾਰ ਵਿੱਚ ਜੇ ਕੋਈ ਬੇਸਹਾਰਾ ਹੈ, ਤਾਂ ਉਹ ਇਕੱਲੇ ਮਨੁੱਖ ਹੀ ਹਨ ਅਤੇ ਉਹਨਾਂ ਵਿੱਚੋਂ ਵੀ ਹਿੰਦੋਸਤਾਨ ਦੇ ਮਨੁੱਖ ਹੀ ਸੌ ਪ੍ਰਤੀਸ਼ਤ ਬੇਸਹਾਰਾ ਹਨ, ਫਿਰ ਇਹਨਾਂ ਨੂੰ ਦੁੱਖ ਹੀ ਹੋਵੇਗਾ ਨਾ ! ਕਿ ਜਿਹਨਾਂ ਨੂੰ ਕਿਸੇ ਤਰ੍ਹਾਂ ਦਾ ਸਹਾਰਾ ਹੀ ਨਹੀਂ ਹੈ। ਮਜ਼ਦੂਰ ਚਿੰਤਾ ਨਹੀਂ ਕਰਦੇ ਅਤੇ ਸੇਠ ਲੋਕ ਚਿੰਤਾ ਕਰਦੇ ਹਨ। ਮਜ਼ਦੂਰ ਇੱਕ ਵੀ ਚਿੰਤਾ ਨਹੀਂ ਕਰਦੇ, ਕਿਉਂਕਿ ਮਜ਼ਦੂਰ ਉੱਚੀ ਜੂਨੀਂ ਵਿੱਚ ਜਾਣ ਵਾਲੇ ਹਨ ਅਤੇ ਸੇਠ ਲੋਕ ਨੀਵੀਂ ਜੂਨਾਂ ਵਿੱਚ ਜਾਣ ਵਾਲੇ ਹਨ । ਚਿੰਤਾ ਨਾਲ ਨੀਵੀਂ ਜੂਨੀਂ ਹੁੰਦੀ ਹੈ, ਇਸ ਲਈ ਚਿੰਤਾ ਨਹੀਂ ਕਰਨੀ ਚਾਹੀਦੀ ਹੈ। | ਕੇਵਲ ਵਰੀਜ਼, ਵਰੀਜ਼, ਵਰੀਜ਼ । ਸ਼ਕਰਕੰਦੀ ਭੱਠੀ ਵਿੱਚ ਭੁੰਣਦੇ ਹਾਂ ਇੰਝ ਸੰਸਾਰ ਭੁੱਜ ਰਿਹਾ ਹੈ। ਮੱਛੀਆਂ ਤੇਲ ਵਿੱਚ ਤਲੀਏ ਇਹੋ ਜਿਹੀ ਤੜਫਨ, ਤੜਫਨ ਹੋ ਰਹੀ ਹੈ। ਇਸਨੂੰ ਲਾਈਫ (ਜੀਵਨ) ਕਿਵੇਂ ਕਹਾਂਗੇ ? ਮੈਂ ਕਰਦਾ ਹਾਂ ਇਸ ਲਈ ਚਿੰਤਾ ਪ੍ਰਸ਼ਨ ਕਰਤਾ : ‘ਚਿੰਤਾ ਨਾ ਹੋਵੇ ਉਸਦਾ ਪਤਾ ਲੱਗਣਾ, ਇਹ ਚਿੰਤਾ ਦਾ ਦੂਜਾ ਰੂਪ ਨਹੀਂ ਹੈ ? Page #27 -------------------------------------------------------------------------- ________________ 18 ਚਿੰਤਾ ਦਾਦਾ ਸ੍ਰੀ : ਨਹੀਂ । ਚਿੰਤਾ ਤਾਂ ਈਗੋਇਜ਼ਮ ਹੈ, ਕੇਵਲ ਈਗੋਇਜ਼ਮ | ਖੁਦ ਦੇ ਸਰੂਪ ਤੋਂ ਵੱਖ ਹੋ ਕੇ ਉਹ ਈਗੋਇਜ਼ਮ ਕਰਦਾ ਹੈ ਕਿ “ਮੈਂ ਹੀ ਚਲਾਉਣ ਵਾਲਾ ਹਾਂ । ਪਖਾਨਾ (ਸੰਡਾਸ) ਜਾਣ ਦੀ ਹਿੰਮਤ ਨਹੀਂ ਹੈ ਅਤੇ ‘ਮੈਂ ਚਲਾਉਂਦਾ ਹਾਂ ਇੰਝ ਕਹਿੰਦਾ ਹੈ। ਚਿੰਤਾ ਉਹੀ ਹੰਕਾਰ | ਬੱਚਿਆਂ ਨੂੰ ਚਿੰਤਾ ਕਿਓਂ ਨਹੀਂ ਹੁੰਦੀ ਹੈ ? ਕਿਉਂਕਿ ਉਹ ਜਾਣਦਾ ਹੈ ਕਿ ਮੈਂ ਨਹੀਂ ਚਲਾਉਂਦਾ ਹਾਂ। ਕੌਣ ਚਲਾਉਂਦਾ ਹੈ, ਉਸ ਤੋਂ ਉਸ ਨੇ ਕੀ ਲੈਣਾ-ਦੇਣਾ ‘ਮੈਂ ਕਰਦਾ ਹਾਂ, ਮੈਂ ਕਰਦਾ ਹਾਂ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ, ਇਸ ਲਈ ਚਿੰਤਾ ਹੁੰਦੀ ਹੈ। ਚਿੰਤਾ ਹੀ ਸਭ ਤੋਂ ਵੱਡਾ ਹੰਕਾਰ ਪ੍ਰਸ਼ਨ ਕਰਤਾ : ਚਿੰਤਾ ਹੀ ਹੰਕਾਰ ਦੀ ਨਿਸ਼ਾਨੀ ਹੈ, ਇਸ ਨੂੰ ਜ਼ਰਾ ਸਮਝਾਓ। ਦਾਦਾ ਸ੍ਰੀ : ਚਿੰਤਾ ਹੰਕਾਰ ਦੀ ਨਿਸ਼ਾਨੀ ਕਿਉਂ ਕਹਾਉਂਦੀ ਹੈ ? ਕਿਉਂਕਿ ਉਸ ਨੂੰ ਮਨ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ “ਮੈਂ ਹੀ ਇਸ ਨੂੰ ਚਲਾ ਰਿਹਾ ਹਾਂ । ਇਸ ਨਾਲ ਉਸਨੂੰ ਚਿੰਤਾ ਹੁੰਦੀ ਹੈ। ਇਸਦਾ ਚਲਾਉਣ ਵਾਲਾ ਮੈਂ ਹੀ ਹਾਂ, ਇਸ ਲਈ ਉਸਨੂੰ ‘ਇਸ ਕੁੜੀ ਦਾ ਕੀ ਹੋਵੇਗਾ ? ਇਹਨਾਂ ਨਿਆਣਿਆਂ ਦਾ ਕੀ ਹੋਵੇਗਾ ? ਇਹ ਕੰਮ ਪੂਰਾ ਨਹੀਂ ਹੋਇਆ ਤਾਂ ਕੀ ਹੋਵੇਗਾ ?? ਇਹ ਚਿੰਤਾ ਖੁਦ ਦੇ ਸਿਰ ਲੈਂਦਾ ਹੈ । ਖੁਦ ਅਪਣੇ ਆਪ ਨੂੰ ਹੀ ਕਰਨ ਵਾਲਾ ਸਮਝਦਾ ਹੈ ਕਿ “ਮੈਂ ਹੀ ਮਾਲਕ ਹਾਂ ਅਤੇ ਮੈਂ ਹੀ ਕਰਨ ਵਾਲਾ ਹਾਂ। ਪਰ ਉਹ ਖੁਦ ਕਰਨ ਵਾਲਾ ਹੈ ਹੀ ਨਹੀਂ ਅਤੇ ਫਾਲਤੂ ਵਿੱਚ ਚਿੰਤਾਵਾਂ ਮੁੱਲ ਲੈਂਦਾ ਹੈ। | ਸੰਸਾਰ ਵਿੱਚ ਹੋਈਏ ਤੇ ਚਿੰਤਾ ਵਿੱਚ ਰਹੀਏ ਅਤੇ ਚਿੰਤਾ ਨਾ ਮੁੱਕੇ ਤਾਂ ਫਿਰ ਉਸਨੂੰ ਕਿੰਨੇ ਹੀ ਜਨਮ ਲੈਣੇ ਪੈਣਗੇ। ਕਿਉਂਕਿ ਚਿੰਤਾ ਨਾਲ ਹੀ ਜਨਮ ਬੰਨ੍ਹੇ ਜਾਂਦੇ ਹਨ। ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ ਹਾਂ। ਇਹ ਬਰੀਕੀ ਦੀ ਗੱਲ ਤੁਹਾਨੂੰ ਦੱਸਦਾ ਹਾਂ, ਕਿ ਇਸ ਸੰਸਾਰ ਵਿੱਚ ਕੋਈ ਮਨੁੱਖ ਇਹੋ ਜਿਹਾ ਪੈਦਾ ਨਹੀਂ ਹੋਇਆ ਕਿ ਜਿਸਨੂੰ ਪਖਾਨਾ (ਸੰਡਾਸ) ਜਾਣ ਦੀ ਸੁਤੰਤਰ ਸ਼ਕਤੀ ਹੋਵੇ । ਤਦ ਫਿਰ ਇਹਨਾਂ ਲੋਕਾਂ ਨੂੰ ਈਗੋਇਜ਼ਮ ਕਰਨ ਦਾ ਕੀ ਮਤਲਬ ਹੈ ? ਇਹ ਦੂਜੀ ਸ਼ਕਤੀ ਕੰਮ ਕਰ ਰਹੀ ਹੈ। ਹੁਣ, ਉਹ ਸ਼ਕਤੀ ਸਾਡੀ ਨਹੀਂ ਹੈ, ਉਹ ਪਰ- ਸ਼ਕਤੀ ਹੈ ਅਤੇ ਖੁਦ-ਸ਼ਕਤੀ ਨੂੰ ਜਾਣਦਾ ਹੀ Page #28 -------------------------------------------------------------------------- ________________ ਚਿੰਤਾ 19 ਨਹੀਂ ਹੈ, ਇਸ ਲਈ ਖੁਦ ਵੀ ਪਰ-ਸ਼ਕਤੀ ਦੇ ਅਧੀਨ ਹੈ, ਅਤੇ ਕੇਵਲ ਅਧੀਨ ਹੀ ਨਹੀਂ ਪ੍ਰੰਤੂ ਗੁਲਾਮ ਵੀ ਹੈ। ਪੂਰਾ ਜੀਵਨ ਹੀ ਗੁਲਾਮ ਹੈ। ਕੁੜੀ ਵਿਆਹੁਣ ਦੀ ਚਿੰਤਾ ਇਸ ਤਰ੍ਹਾਂ ਹੈ ਕਿ ਸਾਡੇ ਤਾਂ ਧੀ ਤਿੰਨ ਸਾਲ ਦੀ ਹੋ ਜਾਵੇ ਤਦ ਤੋਂ ਹੀ ਸੋਚਣ ਲੱਗਦੇ ਹਨ ਕਿ ਇਹ ਵੱਡੀ ਹੋ ਗਈ, ਇਹ ਵੱਡੀ ਹੋ ਗਈ। ਵਿਆਹੁਲੀ ਤਾਂ ਵੀਹਵੇਂ ਸਾਲ ਹੁੰਦੀ ਹੈ ਪ੍ਰੰਤੂ ਛੋਟੀ ਹੁੰਦੀ ਹੈ ਤਦ ਤੋਂ ਹੀ ਚਿੰਤਾ ਕਰਨੀ ਸ਼ੁਰੂ ਕਰ ਦਿੰਦਾ ਹੈ। ਧੀ ਵਿਆਹੁਣ ਦੀ ਚਿੰਤਾ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ, ਇਹੋ ਜਿਹਾ ਕਿਸ ਸ਼ਾਸ਼ਤਰ ਵਿੱਚ ਲਿਖਿਆ ਹੈ ? ਅਤੇ ਵੀਹਵੇਂ ਸਾਲ ਵਿਆਹੁਣੀ ਹੋਵੇ ਤਾਂ ਚਿੰਤਾ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ? ਦੋ-ਤਿੰਨ ਸਾਲ ਦੀ ਹੋਵੇ, ਤਦ ਤੋਂ ? ਪ੍ਰਸ਼ਨ ਕਰਤਾ : ਧੀ ਚੌਦਾਂ-ਪੰਦਰਾਂ ਸਾਲ ਦੀ ਹੋ ਜਾਵੇ, ਤਦ ਤਾਂ ਮਾਂ-ਪਿਓ ਸੋਚਦੇ ਹਨ ਨਾ ! ਦਾਦਾ ਸ੍ਰੀ : ਨਹੀਂ, ਤਦ ਵੀ ਤਾਂ ਪੰਜ ਸਾਲ ਰਹੇ ਨਾ ! ਉਹਨਾਂ ਪੰਜ ਸਾਲਾਂ ਵਿੱਚ ਚਿੰਤਾ ਕਰਨ ਵਾਲਾ ਮਰ ਜਾਵੇਗਾ ਜਾਂ ਜਿਸਦੀ ਚਿੰਤਾ ਕਰਦਾ ਹੈ, ਉਹ ਮਰ ਜਾਵੇਗੀ, ਇਸਦਾ ਕੀ ਪਤਾ ? ਪੰਜ ਸਾਲ ਬਾਕੀ ਰਹੇ, ਉਸ ਤੋਂ ਪਹਿਲਾਂ ਚਿੰਤਾ ਕਿਵੇਂ ਕਰ ਸਕਦੇ ਹਾਂ ? ਫਿਰ ਉਹ ਵੀ ਵੇਖੋ ਵੇਖੀ ਕਿ ਫਲਾਣਾ ਭਰਾ ਨੂੰ ਤਾਂ ਵੇਖੋ, ਧੀ ਵਿਆਹੁਣ ਦੀ ਕਿੰਨੀ ਚਿੰਤਾ ਕਰਦਾ ਹੈ ਅਤੇ ਮੈਨੂੰ ਤਾਂ ਚਿੰਤਾ ਨਹੀਂ। ਫਿਰ ਚਿੰਤਾ ਹੀ ਚਿੰਤਾ ਵਿੱਚ ਤਰਬੂਜ ਵਰਗਾ ਹੋ ਜਾਂਦਾ ਹੈ। ਅਤੇ ਧੀ ਵਿਆਹੁਣ ਦਾ ਸਮਾਂ ਆਵੇ ਤਾਂ ਹੱਥ ਵਿੱਚ ਚਾਰ ਆਨੇ ਵੀ ਨਹੀਂ ਹੁੰਦੇ। ਚਿੰਤਾ ਵਾਲਾ ਰੁਪਈਏ ਕਿੱਥੋਂ ਲਿਆਵੇਂਗਾ ? ਤੁਹਾਨੂੰ ਚਿੰਤਾ ਕਦੋਂ ਕਰਨੀ ਚਾਹੀਦੀ ਹੈ ? ਕਿ ਜਦੋਂ ਆਸੇ-ਪਾਸੇ ਦੇ ਲੋਕ ਕਹਿਣ ਕਿ, ‘ਧੀ ਦਾ ਕੁਝ ਕੀਤਾ ?” ਤਦ ਅਸੀਂ ਸਮਝੀਏ ਕਿ ਹੁਣ ਸੋਚਣ ਦਾ ਸਮਾਂ ਆ ਗਿਆ ਹੈ ਅਤੇ ਤਦ ਤੋਂ ਉਸਦੇ ਲਈ ਕੋਸ਼ਿਸ਼ ਕਰਦੇ ਰਹਿਣਾ। ਇਹ ਤਾਂ ਆਸੇ-ਪਾਸੇ ਦੇ ਲੋਕ ਕੁਝ ਕਹਿੰਦੇ ਨਹੀਂ ਅਤੇ ਉਸ ਤੋਂ ਪਹਿਲਾਂ, ਪੰਦਰਾਂ ਸਾਲ ਪਹਿਲਾਂ ਤੋਂ ਹੀ ਚਿੰਤਾ ਕਰਨ ਲੱਗੇ। ਫਿਰ ਅਪਣੀ ਘਰਵਾਲੀ ਨੂੰ ਵੀ ਕਹੇਗਾ ਕਿ, ‘ਤੈਨੂੰ ਪਤਾ ਹੈ ਕਿ ਸਾਡੀ ਧੀ ਵੱਡੀ ਹੋ ਰਹੀ ਹੈ ਅਤੇ ਵਿਆਹੁਣੀ ਵੀ ਹੈ ?” ਹੁਣ ਘਰਵਾਲੀ ਨੂੰ ਕਿਉਂ ਚਿੰਤਾ ਕਰਵਾਉਂਦਾ ਹੈਂ ? Page #29 -------------------------------------------------------------------------- ________________ 20 ਚਿੰਤਾ ਮਾੜੇ ਸਮੇਂ ਦੀ ਚਿੰਤਾ ਸਤਾਰਾਂ ਸਾਲ ਪਹਿਲਾਂ ਧੀ ਵਿਆਹੁਣ ਦੀ ਚਿੰਤਾ ਕਰਦਾ ਹੈ, ਤਾਂ ਮੌਤ ਦੀ ਚਿੰਤਾ ਕਿਉਂ ਨਹੀਂ ਕਰਦਾ ? ਤਦ ਕਹੇਗਾ ਕਿ, ‘ਨਹੀਂ ਮੌਤ ਤਾਂ ਯਾਦ ਹੀ ਨਾ ਕਰਵਾਓ।" ਤਦ ਮੈਂ ਪੁਛਿਆ ਕਿ, ‘ਮੌਤ ਨੂੰ ਯਾਦ ਕਰਨ ਵਿੱਚ ਕੀ ਹਰਜ਼ ਹੈ ? ਕੀ ਤੁਸੀਂ ਨਹੀਂ ਮਰਨ ਵਾਲੇ ? ਤਦ ਕਹੇ ਕਿ, ‘ਜੇ ਮੌਤ ਯਾਦ ਕਰਵਾਓਗੇ ਤਾਂ ਅੱਜ ਦਾ ਸੁੱਖ ਵੀ ਚਲਿਆ ਜਾਵੇਗਾ ਅਤੇ ਸਾਡਾ ਸਾਰਾ ਸੁਆਦ ਵਿਗੜ ਜਾਵੇਗਾ।” ‘ਤਾਂ ਫਿਰ ਧੀ ਦੇ ਵਿਆਹ ਨੂੰ ਕਿਉਂ ਯਾਦ ਕਰਦਾ ਹੈਂ ?” ਤਦ ਵੀ ਤੇਰਾ ਸੁਆਦ ਚਲਾ ਜਾਵੇਗਾ ਨਾ ? ਅਤੇ ਧੀ ਅਪਣੇ ਵਿਆਹ ਦਾ ਸਭ ਕੁਝ ਲੈ ਕੇ ਆਈ ਹੈ । ਮਾਂ-ਪਿਓ ਤਾਂ ਇਸ ਵਿੱਚ ਨਿਮਿਤ (ਕਾਰਨ, ਸਬੱਬ) ਹਨ। ਧੀ ਅਪਣੇ ਵਿਆਹ ਦੇ ਸਾਰੇ ਸਾਧਨ ਲੈ ਕੇ ਆਈ ਹੁੰਦੀ ਹੈ। ਬੈਂਕ ਬੈਲੰਸ, ਪੈਸੇ, ਸਾਰਾ ਕੁਝ ਲੈ ਕੇ ਆਈ ਹੈ। ਘੱਟ ਜਾਂ ਵੱਧ ਜਿੰਨਾ ਖਰਚਾ ਹੋਵੇ ਉਹ ਐਗਜੈਕਟਲੀ (ਨਿਸ਼ਚਿਤ ਤੌਰ ਤੰ) ਸਭ ਕੁਝ ਲੈ ਕੇ ਆਈ ਹੁੰਦੀ ਹੈ। ਧੀ ਦੀ ਚਿੰਤਾ ਤੁਹਾਨੂੰ ਨਹੀਂ ਕਰਨੀ ਚਾਹੀਦੀ ਹੈ। ਤੁਸੀਂ ਧੀ ਨੂੰ ਪਾਲਣ ਵਾਲੇ ਹੋ । ਧੀ ਅਪਣੇ ਲਈ ਮੁੰਡਾ ਵੀ ਲੈ ਕੇ ਆਈ ਹੁੰਦੀ ਹੈ। ਸਾਨੂੰ ਕਿਸੇ ਨੂੰ ਕਹਿਣ ਜਾਣ ਦੀ ਲੋੜ ਨਹੀਂ ਹੈ ਕਿ ਮੁੰਡਾ ਪੈਦਾ ਕਰਨਾ | ਸਾਡੀ ਧੀ ਹੈ, ਉਸ ਦੇ ਲਈ ਮੁੰਡਾ ਪੈਦਾ ਕਰਨਾ, ਇੰਝ ਕਹਿਣ ਜਾਣਾ ਪੈਂਦਾ ? ਭਾਵ ਸਾਰਾ ਸਮਾਨ ਲੈ ਕੇ ਆਈ ਹੁੰਦੀ ਹੈ। ਤਦ ਪਿਓ ਕਹੇਗਾ, ‘ਇਹ ਪੱਚੀ ਸਾਲਾਂ ਦੀ ਹੋ ਗਈ ਹੈ, ਅਜੇ ਤੱਕ ਉਸਦਾ ਠਿਕਾਣਾ ਨਹੀਂ ਲੱਭਦਾ। ਇੰਝ ਹੈ, ਉਂਝ ਹੈ। ਉਹ ਸਾਰਾ ਦਿਨ ਅਲਾਪਦਾ ਰਹਿੰਦਾ ਹੈ। ਓਏ, ਉੱਥੇ ਮੁੰਡਾ ਸਤਾਈ ਸਾਲਾਂ ਦਾ ਹੋ ਗਿਆ ਹੈ, ਪਰ ਤੈਨੂੰ ਮਿਲਿਆ ਨਹੀਂ ਹੈ, ਤਾਂ ਸ਼ੋਰ ਕਿਉਂ ਪਾਉਂਦਾ ਹੈਂ ? ਸੌਂ ਜਾ ਨਾ ਚੁੱਪ ਚਾਪ । ਉਹ ਕੁੜੀ ਅਪਣੇ ਟਾਇਮਿੰਗ ਆਦਿ ਦਾ ਪ੍ਰਬੰਧ ਕਰਕੇ ਆਈ ਹੈ। ਜੋ ਆਪਣੇ ਵਸ ਵਿੱਚ ਨਹੀਂ ਹੈ, ਉਸ ਨੂੰ ਨਾ ਉਲੀਕੋ (ਸੋਚੋ) | ਪਿਛਲੇ ਜਨਮ ਵਿੱਚ ਦੋ-ਤਿੰਨ ਛੋਟੀਆਂ ਕੁੜੀਆਂ ਸਨ, ਮੁੰਡੇ ਸਨ, ਉਹਨਾਂ ਸਾਰਿਆਂ ਨੂੰ ਏਨੇ ਛੋਟੇ-ਛੋਟੇ ਛੱਡ ਕੇ ਆਏ ਸੀ, ਤਾਂ ਉਹਨਾਂ ਸਾਰਿਆਂ ਦੀ ਚਿੰਤਾ ਕਰਦੇ ਹੋ ? ਕਿਉਂ ? ਅਤੇ ਇੰਝ ਮੌਤ ਦੇ ਸਮੇਂ ਤਾਂ ਬਹੁਤ ਚਿੰਤਾ ਹੁੰਦੀ ਹੈ ਨਾ, ਕਿ ਛੋਟੀ ਕੁੜੀ ਦਾ ਕੀ ਬਣੇਗਾ ? ਪਰ ਇੱਥੇ ਫਿਰ ਨਵਾਂ ਜਨਮ ਲੈਂਦਾ ਹੈ ਤਾਂ ਪਿਛਲੇ ਜਨਮ ਦੀ ਕੋਈ ਚਿੰਤਾ ਹੀ ਨਹੀਂ ਨਾ ! ਚਿੱਠੀ-ਵਿੱਠੀ ਕੁਝ ਵੀ ? Page #30 -------------------------------------------------------------------------- ________________ ਚਿੰਤਾ 21 ਨਹੀਂ !! ਭਾਵ ਇਹ ਸਾਰੀ ਦੂਜੀ ਸ਼ਕਤੀ (ਪਰਸੱਤਾ) ਹੈ, ਉਸ ਵਿੱਚ ਹੱਥ ਹੀ ਨਹੀਂ ਪਾਉਣਾ ਚਾਹੀਦਾ। ਇਸ ਲਈ ਜੋ ਹੁੰਦਾ ਹੈ ਉਹ ‘ਵਿਵਸਥਿਤ ਵਿੱਚ ਤਾਂ ਭਲੇ ਹੀ ਹੋਵੇ, ਅਤੇ ਨਾ ਹੋਵੇ ਤਾਂ ਭਲੇ ਹੀ ਨਾ ਹੋਵੇ | ਚਿੰਤਾ ਕਰਨ ਦੀ ਥਾਂ ਧਰਮ ਦੇ ਵੱਲ ਮੋੜੋ ਪ੍ਰਸ਼ਨ ਕਰਤਾ : ਘਰ ਦਾ ਜੋ ਮੁੱਖਿਆ ਹੁੰਦਾ ਹੈ, ਉਸਨੂੰ ਨੂੰ ਜੋ ਚਿੰਤਾ ਹੁੰਦੀ ਹੈ, ਉਹ ਕਿਵੇਂ ਦੂਰ ਕਰੀਏ ਦਾਦਾ ਸ਼੍ਰੀ : ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਕਿ ‘ਜੀਵ ਤੂੰ ਕਾਹੇ ਸੋਚ ਕਰੇ, ਕ੍ਰਿਸ਼ਨ ਕੋ ਕਰਨਾ ਹੋ ਸੋ ਕਰੇ।” ਇਹੋ ਜਿਹਾ ਪੜ੍ਹਨ ਵਿੱਚ ਆਇਆ ਹੈ ? ਤਾਂ ਫਿਰ ਚਿੰਤਾ ਕਰਨ ਦੀ ਕੀ ਲੋੜ ਹੈ ? ਬੱਚਿਆਂ ਨੂੰ ਲੈ ਕੇ ਕਲੇਸ਼ ਕਿਉਂ ਕਰਦੇ ਹੋ ? ਧਰਮ ਦੀ ਰਾਹ ਉੱਤੇ ਮੋੜ ਦਿਓ ਉਹਨਾਂ ਨੂੰ, ਸੁਧਰ ਜਾਣਗੇ | ਕੁਝ ਤਾਂ ਕਾਰੋਬਾਰ ਨੂੰ ਲੈ ਕੇ ਚਿੰਤਾ ਕਰਦੇ ਹੀ ਰਹਿੰਦੇ ਹਨ। ਉਹ ਕਿਉਂ ਚਿੰਤਾ ਕਰਦੇ ਹਨ ? ਮਨ ਵਿੱਚ ਇੰਝ ਲੱਗਦਾ ਹੈ ਕਿ, ‘ਮੈਂ ਹੀ ਚਲਾਉਂਦਾ ਹਾਂ’ । ਇਸ ਲਈ ਚਿੰਤਾ ਹੁੰਦੀ ਹੈ। ਉਹ ਚਲਾਉਣ ਵਾਲਾ ਕੌਣ ਹੈ' ਇਹੋ ਜਿਹਾ ਕੋਈ ਸਾਧਾਰਣ ਵੀ ਕਿਸੇ ਵੀ ਤਰ੍ਹਾਂ ਦਾ ਸਹਾਰਾ ਨਹੀਂ ਲੈਂਦਾ ਹੈ। ਭਾਵੇਂ ਹੀ, ਤੂੰ ਗਿਆਨ ਨਾਲ ਨਾ ਜਾਣਦਾ ਹੋਵੇ, ਪਰ ਹੋਰ ਕਿਸੇ ਤਰ੍ਹਾਂ ਦਾ ਸਹਾਰਾ ਤਾਂ ਲੈ | ਕਿਉਂਕਿ ਤੂੰ ਨਹੀਂ ਚਲਾਉਣ ਵਾਲਾ ਹੈਂ ਇਹੋ ਜਿਹਾ ਥੋੜਾ-ਬਹੁਤ ਤੇਰੇ ਅਨੁਭਵ ਵਿੱਚ ਤਾਂ ਆਇਆ ਹੈ। ਚਿੰਤਾ ਤਾਂ ਸਭ ਤੋਂ ਵੱਡਾ ਇਗੋਇਜ਼ਮ ਹੈ। ਜ਼ਿਆਦਾ ਚਿੰਤਾ ਵਾਲੇ ਕੌਣ ? ਪ੍ਰਸ਼ਨ ਕਰਤਾ : ਜਿਸਨੂੰ ਦੋ ਵਕਤ ਦੀ ਰੋਟੀ ਵੀ ਨਾ ਮਿਲਦੀ ਹੋਵੇ, ਉਸਨੂੰ ਤਾਂ ਰੋਜ਼ ਦੀ ਚਿੰਤਾ ਹੁੰਦੀ ਹੈ ਕਿ ਨਹੀਂ, ‘ਕੱਲ੍ਹ ਕੀ ਕਰਾਂਗੇ ? ਕੱਲ੍ਹ ਕੀ ਖਾਵਾਂਗੇ ?” ਦਾਦਾ ਸ੍ਰੀ : ਨਹੀਂ, ਉਹ ਏਦਾਂ ਹੈ ਨਾ, ਸਰਪਲੱਸ (ਵਾਧੂ) ਦੀ ਚਿੰਤਾ ਰਹਿੰਦੀ ਹੈ, ਭੋਜਨ Page #31 -------------------------------------------------------------------------- ________________ ਚਿੰਤਾ 22 ਦੀ ਚਿੰਤਾ ਕਿਸੇ ਨੂੰ ਵੀ ਨਹੀਂ ਹੁੰਦੀ ਹੈ। ਸਰਪਲਸ ਦੀ ਹੀ ਚਿੰਤਾ ਹੁੰਦੀ ਹੈ। ਇਹ ਕੁਦਰਤ ਇਹੋ ਜਿਹੀ ਵਿਵਸਥਿਤ ਹੈ ਕਿ ਸਰਪਲਸ ਦੀ ਹੀ ਚਿੰਤਾ । ਬਾਕੀ, ਛੋਟੇ ਤੋਂ ਛੋਟਾ ਬੂਟਾ ਚਾਹੇ ਜਿੱਥੇ ਵੀ ਉਗਿਆ ਹੋਵੇ, ਉੱਥੇ ਜਾ ਕੇ ਪਾਣੀ ਦਾ ਛਿੜਕਾਅ ਕਰ ਆਉਂਦੀ ਹੈ । ਏਨੀ ਸਾਰੀ ਤਾਂ ਵਿਵਸਥਾ ਹੈ। ਇਹ ਰੈਗੂਲੇਟਰ ਆਫ਼ ਦਾ ਵਰਲਡ ਹੈ । ਉਹ ਵਰਲਡ ਨੂੰ ਰੈਗੂਲੇਸ਼ਨ ਵਿੱਚ ਹੀ ਰੱਖਦਾ ਹੈ ਲਗਾਤਾਰ। ਇਹ ਇਹੋ ਜਿਹੀ ਕੋਈ ਗੱਪ ਨਹੀਂ ਹੈ, ਇਸ ਲਈ ਸਰਪਲੱਸ ਦੀ ਹੀ ਚਿੰਤਾ ਹੈ। ਉਸਨੂੰ ਭੋਜਨ ਦੀ ਚਿੰਤਾ ਨਹੀਂ ਹੈ। ਪ੍ਰਸ਼ਨ ਕਰਤਾ : ਤੁਹਾਨੂੰ ਸਾਰੇ ਇਹੋ ਜਿਹੇ ਸਰਪਲਸ ਵਾਲੇ ਹੀ ਮਿਲੇ ਲੱਗਦੇ ਹਨ ਕਿ ਜਿਹਨਾਂ ਲੋਕਾਂ ਨੂੰ ਚਿੰਤਾ ਹੁੰਦੀ ਹੀ ਹੈ, ਡੇਫਿਸ਼ਿਟ ਵਾਲਾ (ਘਾਟੇ ਵਾਲਾ) ਕੋਈ ਮਿਲਿਆ ਨਹੀਂ ਲੱਗਦਾ। ਦਾਦਾ ਸ੍ਰੀ : ਨਹੀਂ ਏਦਾਂ ਨਹੀਂ ਹੈ, ਡੇਫਿਸ਼ਿਟ ਵਾਲੇ ਵੀ ਬਹੁਤ ਮਿਲੇ ਹਨ, ਪਰ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ। ਉਹਨਾਂ ਨੂੰ ਮਨ ਵਿੱਚ ਜ਼ਰਾ ਇੰਝ ਲਗਦਾ ਹੈ ਕਿ ਅੱਜ ਏਨਾ ਲਿਆਉਣਾ ਹੈ, ਉਹ ਲੈ ਆਉਂਦੇ ਹਨ। ਭਾਵ ਜੋ ਚਿੰਤਾ-ਵਿੰਤਾ ਕਰਨ ਉਹ ਹੋਰ ਹੋਣਗੇ, ਇਹ ਤਾਂ ਰੱਬ ਨੂੰ ਸੌਂਪ ਦਿੰਦੇ ਹਨ। ਉਸਨੂੰ ਚੰਗਾ ਲੱਗਿਆ ਉਹੀ ਸਹੀਂ ਇੰਝ ਕਹਿ ਕੇ ਚਲਾਉਂਦੇ ਰਹਿੰਦੇ ਹਨ | ਅਤੇ ਇਹ ਤਾਂ ਰੱਬ ਨਹੀਂ, ਇਹ ਤਾਂ ਖੁਦ ਕਰਤਾ ਹਨ ਨਾ ! ਕਰਮ ਦਾ ਕਰਤਾ ਮੈਂ ਅਤੇ ਭੁਗਤਣ ਵਾਲਾ ਵੀ ਮੈਂ, ਇਸ ਲਈ ਫਿਰ ਚਿੰਤਾ ਸਿਰ ਉੱਤੇ ਲੈਂਦਾ ਹੈ। ਚਿੰਤਾ, ਉੱਥੇ ਲੱਛਮੀ ਟਿਕੇ ? ਪ੍ਰਸ਼ਨ ਕਰਤਾ : ਜੇ ਏਦਾਂ ਹੋਵੇ ਤਦ ਤਾਂ ਫਿਰ ਲੋਕ ਕਮਾਉਣ ਹੀ ਨਾ ਜਾਣ ਅਤੇ ਚਿੰਤਾ ਹੀ ਨਾ ਕਰਨ। ਦਾਦਾ ਸ੍ਰੀ : ਨਹੀਂ, ਕਮਾਉਣ ਜਾਂਦੇ ਹਨ। ਉਹ ਵੀ ਉਹਨਾਂ ਦੇ ਹੱਥ ਵਿੱਚ ਨਹੀਂ ਹੈ ਨਾ ! ਉਹ ਲੱਟੂ ਹਨ, ਕੁਦਰਤ ਦੇ ਘੁੰਮਾਏ ਘੁੰਮਦੇ ਹਨ ਅਤੇ ਮੂੰਹ ਨਾਲ ਹੰਕਾਰ ਕਰਦੇ ਹਨ ਕਿ ਮੈਂ ਕਮਾਉਣ ਗਿਆ ਸੀ । ਅਤੇ ਬਿਨਾਂ ਵਜਾ ਚਿੰਤਾ ਕਰਦੇ ਹਨ। ਚਿੰਤਾ ਕਰਨ ਵਾਲਾ ਰੁਪਏ ਲਿਆਏਗਾ ਕਿੱਥੋਂ ? ਲੱਛਮੀ ਜੀ ਦਾ ਸੁਭਾਅ ਕਿਹੋ ਜਿਹਾ ਹੈ ? ਲੱਛਮੀ ਚਿੰਤਾ ਕਰਨ ਵਾਲੇ Page #32 -------------------------------------------------------------------------- ________________ ਚਿੰਤਾ 23 ਦੇ ਘਰ ਡੇਰਾ ਨਹੀਂ ਲਾਉਂਦੀ ਹੈ। ਜੋ ਅਨੰਦ ਵਿੱਚ ਹੋਵੇ, ਜੋ ਰੱਬ ਨੂੰ ਯਾਦ ਕਰਦਾ ਹੋਵੇ, ਉਸਦੇ ਘਰ ਲੱਛਮੀ ਜੀ ਜਾਂਦੀ ਹੈ। ਚਿੰਤਾ ਨਾਲ ਧੰਧੇ ਦੀ ਮੌਤ ਪ੍ਰਸ਼ਨ ਕਰਤਾ : ਧੰਧੇ ਦੀ ਚਿੰਤਾ ਹੁੰਦੀ ਹੈ, ਬਹੁਤ ਰੁਕਾਵਟਾਂ ਆਉਂਦੀਆਂ ਹਨ। ਦਾਦਾ ਸ੍ਰੀ : ਚਿੰਤਾ ਹੋਣ ਲੱਗੇ ਤਾਂ ਸਮਝਣਾ ਕਿ ਕੰਮ ਹੋਰ ਵਿਗੜੇਗਾ। ਚਿੰਤਾ ਨਹੀਂ ਹੁੰਦੀ ਤਾਂ ਸਮਝਣਾ ਕਿ ਕੰਮ ਨਹੀਂ ਵਿਗੜੇਗਾ | ਚਿੰਤਾ ਕੰਮ ਦੀ ਰੁਕਾਵਟ ਹੈ। ਚਿੰਤਾ ਨਾਲ ਤਾਂ ਧੰਧੇ ਦੀ ਮੌਤ ਆਉਂਦੀ ਹੈ। ਜੋ ਚੜ੍ਹੇ-ਉਤਰੇ ਉਸੀ ਦਾ ਨਾਮ ਧੰਧਾ, ਪੂਰਣ-ਗਲਨ (ਭਰਨਾਖਾਲੀ ਹੋਣਾ) ਹੈ ਉਹ। ਪੂਰਣ ਹੋਇਆ ਉਸਦਾ ਗਲਨ ਹੋਏ ਬਿਨਾਂ ਰਹੇਗਾ ਹੀ ਨਹੀਂ। ਇਸ ਪੂਰਣ-ਗਲਨ ਵਿੱਚ ਸਾਡਾ ਕੋਈ ਅਧਿਕਾਰ ਨਹੀਂ ਹੈ। ਅਤੇ ਜਿਸ ਉੱਤੇ ਤੁਹਾਡਾ ਅਧਿਕਾਰ ਹੈ, ਉਸ ਵਿੱਚ ਕੁਝ ਵੀ ਪੂਰਣ-ਗਲਨ ਹੁੰਦਾ ਨਹੀਂ ਹੈ। ਇਹੋ ਜਿਹਾ ਸ਼ੁੱਧ ਵਿਹਾਰ ਹੈ। ਤੁਹਾਡੇ ਘਰ ਵਿੱਚ ਤੁਹਾਡੀ ਬੀਵੀ-ਬੱਚੇ ਸਾਰੇ ਪਾਰਟਨਰ ਹਨ ਨਾ ! ਪ੍ਰਸ਼ਨ ਕਰਤਾ : ਸੁੱਖ ਦੁੱਖ ਦੇ ਭੁਗਤਣ ਵਿੱਚ ਹਨ। ਦਾਦਾ ਸ੍ਰੀ : ਤੁਸੀਂ ਅਪਣੀ ਬੀਵੀ ਅਤੇ ਬੱਚਿਆਂ ਦੇ ਰੱਖਿਅਕ ਕਹਾਉਂਦੇ ਹੋ। ਇਕੱਲੇ ਰੱਖਿਅਕ ਨੂੰ ਹੀ ਚਿੰਤਾ ਕਿਉਂ ਕਰਨੀ ਚਾਹੀਦੀ ਹੈ ? ਅਤੇ ਘਰਵਾਲੇ ਤਾਂ ਉਲਟਾ ਕਹਿੰਦੇ ਹਨ ਕਿ ਤੁਸੀਂ ਸਾਡੀ ਚਿੰਤਾ ਨਾ ਕਰਨਾ | ਚਿੰਤਾ ਨਾਲ ਕੁਝ ਵੱਧ ਜਾਂਦਾ ਹੈ ਕੀ ? ਪ੍ਰਸ਼ਨ ਕਰਤਾ : ਨਹੀਂ ਵੱਧਦਾ। ? ਦਾਦਾ ਸ੍ਰੀ : ਨਹੀਂ ਵੱਧਦਾ ਤਾਂ ਫਿਰ ਉਹ ਗਲਤ ਵਪਾਰ ਕੌਣ ਕਰੇ ? ਜੇ ਚਿੰਤਾ ਨਾਲ ਵੱਧ ਜਾਂਦਾ ਹੋਵੇ ਤਾਂ ਜ਼ਰੂਰ ਕਰਨਾ ਉਸ ਸਮਝ ਨਾਲ ਚਿੰਤਾ ਗਈ.... ਧੰਧਾ ਕਰਨ ਲਈ ਤਾਂ ਬਹੁਤ ਵੱਡਾ ਕਾਲਜਾ ਚਾਹੀਦਾ ਹੈ। ਕਾਲਜਾ ਟੁੱਟ ਜਾਵੇ ਤਾਂ ਧੰਧਾ ਠੱਪ ਹੋ ਜਾਵੇ। ਪਹਿਲਾਂ ਇੱਕ ਵਾਰੀ ਸਾਡੀ ਕੰਪਨੀ ਨੂੰ ਘਾਟਾ ਹੋਇਆ ਸੀ। ਸਾਨੂੰ ਗਿਆਨ ਹੋਣ ਤੋਂ ਪਹਿਲਾਂ। ਤਦ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ, ਚਿੰਤਾ ਹੁੰਦੀ ਰਹੀ। Page #33 -------------------------------------------------------------------------- ________________ ਚਿੰਤਾ ਉਸ ਵੇਲੇ ਅੰਦਰੋਂ ਹੀ ਉੱਤਰ ਮਿਲਿਆ ਕਿ ਇਸ ਘਾਟੇ ਦੀ ਚਿੰਤਾ ਹੋਰ ਕੌਣ-ਕੌਣ ਕਰ ਰਿਹਾ ਹੋਵੇਗਾ ? ਮੈਨੂੰ ਲੱਗਿਆ ਕਿ ਮੇਰੇ ਹਿੱਸੇਦਾਰ ਤਾਂ ਹੋ ਸਕਦਾ ਹੈ ਕਿ ਚਿੰਤਾ ਨਹੀਂ ਵੀ ਕਰਦੇ ਹੋਣਗੇ । ਕੇਵਲ ਮੈਂ ਇਕੱਲਾ ਹੀ ਚਿੰਤਾ ਕਰਦਾ ਹੋਵਾਂ | ਅਤੇ ਬੀਵੀ-ਬੱਚੇ ਸਾਰੇ ਦੇ ਸਾਰੇ ਸਾਂਝੇਦਾਰੀ ਵਿੱਚ ਹਨ, ਪਰ ਉਹ ਤਾਂ ਕੁਝ ਜਾਂਦੇ ਹੀ ਨਹੀਂ। ਹੁਣ ਉਹ ਕੁਝ ਜਾਣਦੇ ਨਹੀਂ, ਤਦ ਵੀ ਉਹਨਾਂ ਦਾ ਚੱਲਦਾ ਹੈ। ਤਾਂ ਮੈਂ ਇਕੱਲਾ ਹੀ ਘੱਟ ਅਕਲ ਵਾਲਾ ਹਾਂ, ਜੋ ਇਹ ਸਾਰੀ ਚਿੰਤਾਵਾਂ ਲੈ ਕੇ ਬੈਠਾ ਹਾਂ । ਫਿਰ ਮੈਨੂੰ ਅਕਲ ਆ ਗਈ। ਕਿਉਂਕਿ ਉਹ ਸਾਰੇ ਸਾਂਝੇਦਾਰੀ ਵਿੱਚ ਹੋ ਕੇ ਵੀ ਚਿੰਤਾ ਨਹੀਂ ਕਰਦੇ, ਤਾਂ ਕੀ ਮੈਂ ਇਕੱਲਾ ਹੀ ਚਿੰਤਾ ਕਰਾਂ ? | ਸੋਚੋ ਪਰ ਚਿੰਤਾ ਨਾ ਕਰੋ ਚਿੰਤਾ ਭਾਵ ਕੀ ? ਇਹ ਸਮਝ ਲੈਣਾ ਚਾਹੀਦਾ ਹੈ ਕਿ ਮਨ ਦਾ ਵਿਚਾਰ ਇਸ ਤਰ੍ਹਾਂ ਉੱਠ ਰਿਹਾ ਹੈ । ਸਾਨੂੰ ਕਿਸੇ ਵੀ ਗੱਲ ਨੂੰ ਲੈ ਕੇ, ਧੰਧੇ ਸੰਬੰਧੀ, ਹੋਰ ਕਿਸੇ ਦੇ ਸੰਬੰਧ ਵਿੱਚ, ਜਾਂ ਕੋਈ ਬਿਮਾਰੀ ਹੋਵੇ ਅਤੇ ਉਸ ਸੰਬੰਧੀ ਮਨ ਵਿੱਚ ਵਿਚਾਰ ਆਵੇ, ਕੁਝ ਹੱਦ ਤੱਕ ਫਿਰ ਉਹ ਵਿਚਾਰ ਸਾਨੂੰ ਘੁੰਮਣਘੇਰੀਆਂ ਵਿੱਚ ਪਾ ਦੇਵੇ ਅਤੇ ਚੱਕਰ ਚਲਦਾ ਰਹੇ ਤਾਂ ਸਮਝਣਾ ਕਿ ਇਹ ਪੁੱਠੇ ਰਾਹ ਚੱਲਿਆ ਹੈ, ਭਾਵ ਵਿਗੜ ਗਿਆ। ਉੱਥੋਂ ਹੀ ਫਿਰ ਚਿੰਤਾ ਸ਼ੁਰੂ ਹੋ ਜਾਂਦੀ ਹੈ। ਸੋਚਣ ਵਿੱਚ ਹਰਜ਼ ਨਹੀਂ ਹੈ। ਪਰ ਸੋਚ ਭਾਵ ਕੀ ? ਇੱਕ ਵਿਚਾਰ ਸ਼ੁਰੂ ਹੋਇਆ ਅਤੇ ਸੀਮਾ ਤੋਂ ਅੱਗੇ ਲੰਘ ਗਿਆ ਉਹ ਚਿੰਤਾ ਕਹਾਉਂਦੀ ਹੈ। ਸੀਮਾ ਦੇ ਅੰਦਰ ਹੀ ਸੋਚਣਾ ਚਾਹੀਦਾ ਹੈ । ਵਿਚਾਰਾਂ ਦੀ ਨਾਰਮਲਟੀ ਕਿੰਨੀ ? ਅੰਦਰ ਭੁਚਾਲ ਨਾ ਉਠੇ, ਉਦੋਂ ਤੱਕ ॥ ਭੁਚਾਲ ਉੱਠਣ ਲੱਗੇ ਤਾਂ ਬੰਦ ਕਰ ਦਿਓ | ਭੁਚਾਲ ਤੋਂ ਬਾਦ ਚਿੰਤਾ ਸ਼ੁਰੂ ਹੋ ਜਾਂਦੀ ਹੈ। ਇਹ ਸਾਡੀ ਖੋਜ ਹੈ। | ਚਿੰਤਾ ਕਰਨ ਦਾ ਅਧਿਕਾਰ ਨਹੀਂ ਹੈ | ਸੋਚਣ ਦਾ ਅਧਿਕਾਰ ਹੈ । ਭਰਾਵੋ, ਉੱਥੋਂ ਤੱਕ ਸੋਚੋ ਪਰ ਜਦੋਂ ਸੋਚ ਚਿੰਤਾ ਵਿਚ ਬਦਲਣ ਲੱਗੇ ਤਾਂ ਸੋਚਣਾ ਬੰਦ ਕਰ ਦਿਓ । ਇਹ ਅਬੱਵ ਨਾਰਮਲ ਵਿਚਾਰ ਚਿੰਤਾ ਕਹਾਉਂਦੇ ਹਨ । ਇਸ ਲਈ ਜਦੋਂ ਅਸੀਂ ਸੋਚਦੇ ਹਾਂ, ਜਦੋਂ ਅਬੱਵ ਨਾਰਮਲ ਹੋਏ ਅਤੇ ਪੇਟ ਵਿਚ ਵੱਟ ਉਠਣ ਤਾਂ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ Page #34 -------------------------------------------------------------------------- ________________ ਚਿੰਤਾ ਪ੍ਰਸ਼ਨ ਕਰਤਾ : ਅਸਲ ਵਿੱਚ ਅੰਦਰ ਵੇਖਦੇ ਰਹੀਏ ਤਦ ਤੱਕ ਵਿਚਾਰ ਕਿਹਾ ਜਾਂਦਾ ਹੈ। ਅਤੇ ਅੰਦਰ ਚਿੰਤਾ ਹੋਣ ਤੇ ਉਲਝ ਗਿਆ ਕਹਾਉਂਦਾ ਹੈ। ਦਾਦਾ ਸ੍ਰੀ : ਚਿੰਤਾ ਹੋਈ ਭਾਵ ਉਲਝਣ ਵਿਚ ਆ ਗਿਆ ਹੀ ਨਾ ! ਚਿੰਤਾ ਹੋਈ ਭਾਵ ਉਹ ਸਮਝਦਾ ਹੈ ਕਿ ਮੇਰੇ ਕਾਰਨ ਹੀ ਚੱਲਦਾ ਹੈ, ਇੰਝ ਸਮਝ ਬੈਠਦਾ ਹੈ । ਇਸ ਲਈ ਇਹੋ ਜਿਹੇ ਝਮੇਲਿਆਂ ਵਿੱਚ ਪੈਣ ਦੀ ਲੋੜ ਹੀ ਨਹੀਂ ਹੈ ਅਤੇ ਹੈ ਵੀ ਏਦਾਂ ਹੀ । ਇਹ ਤਾਂ ਸਾਰੇ ਮਨੁੱਖਾਂ ਨੂੰ ਇਹ ਰੋਗ ਘਰ ਕਰ ਗਿਆ ਹੈ। ਹੁਣ ਜਲਦੀ ਕਿਵੇਂ ਨਿਕਲੇ ? ਜਲਦੀ ਨਿਕਲੇਗਾ ਨਹੀਂ ਨਾ ! ਆਦਤ ਹੋ ਗਈ ਹੈ, ਉਹ ਜਾਵੇਗੀ ਨਹੀਂ ਨਾ ! ਹੈਬੀਚੂਏਟਿਡ (ਆਦਤ ਬਣਨੀ) ਪ੍ਰਸ਼ਨ ਕਰਤਾ : ਤੁਹਾਡੇ ਕੋਲ ਆਈਏ ਤਾਂ ਠੀਕ ਹੋ ਜਾਵੇਗਾ ਨ ? ਦਾਦਾ ਸ੍ਰੀ : ਹਾਂ, ਠੀਕ ਹੋ ਜਾਂਦਾ ਹੈ ਪਰ ਹੌਲੀ ਹੌਲੀ ਠੀਕ ਹੁੰਦਾ ਹੈ, ਫਟਾਫਟ ਨਹੀਂ ਠੀਕ ਹੁੰਦਾ ਨਾ ! ਪਰਸੱਤਾ ਹੱਥ ਵਿੱਚ ਲਈਏ, ਉੱਥੇ ਵੀ ਚਿੰਤਾ ਤੁਹਾਨੂੰ ਕਿਵੇਂ ਹੈ ? ਕਦੇ ਪਰੇਸ਼ਾਨੀ ਹੁੰਦੀ ਹੈ ? ਚਿੰਤਾ ਹੋ ਜਾਂਦੀ ਹੈ ? ਪ੍ਰਸ਼ਨ ਕਰਤਾ : ਇਹ ਸਾਡੀ ਵੱਡੀ ਕੁੜੀ ਦੀ ਸਗਾਈ ਤੈਅ ਨਹੀਂ ਹੁੰਦੀ, ਇਸ ਲਈ ਪਰੇਸ਼ਾਨੀ ਹੋ ਜਾਂਦੀ ਹੈ। ਦਾਦਾ ਸ੍ਰੀ : ਤੁਹਾਡੇ ਹੱਥ ਵਿੱਚ ਹੋਵੇ ਤਾਂ ਪਰੇਸ਼ਾਨ ਰਹੋ ਨਾ, ਪਰੰਤੂ ਇਹ ਗੱਲ ਤੁਹਾਡੇ ਹੱਥ ਵਿੱਚ ਹੈ ? ਨਹੀਂ ਹੈ ? ਤਾਂ ਫਿਰ ਕਿਉਂ ਪਰੇਸ਼ਾਨ ਹੁੰਦੇ ਹੋ ? ਤਾਂ ਕੀ ਇਸ ਸੇਠ ਜੀ ਦੇ ਹੱਥ ਵਿੱਚ ਹੈ ? ਇਸ ਭੈਣ ਦੇ ਹੱਥ ਵਿੱਚ ਹੈ ? ਪ੍ਰਸ਼ਨ ਕਰਤਾ : ਨਹੀਂ । ਦਾਦਾ ਸ੍ਰੀ : ਤਾਂ ਕਿਸਦੇ ਹੱਥ ਵਿੱਚ ਹੈ, ਇਹ ਜਾਣੇ ਬਿਨਾਂ ਹੀ ਤੁਸੀਂ ਪਰੇਸ਼ਾਨ ਰਹੋ ਤਾਂ, ਇਹ ਕਿਸ ਤਰ੍ਹਾਂ ਹੈ ਕਿ ਟਾਂਗਾ ਚੱਲ ਰਿਹਾ ਹੈ, ਉਸ ਤੇ ਅਸੀਂ ਦੱਸ ਆਦਮੀ ਬੈਠੇ ਹਾਂ, ਵੱਡੀ ਦੋ ਘੋੜਿਆਂ ਵਾਲੀ ਘੋੜਾ ਗੱਡੀ ਹੋਵੇ, ਹੁਣ ਉਸਨੂੰ ਚਲਾਉਣ ਵਾਲਾ ਚਲਾ ਰਿਹਾ ਹੈ ਅਤੇ ਅੰਦਰ ਤੁਸੀਂ ਰੌਲਾ ਪਾਓ ਕਿ, “ਓਏ, ਇੰਝ ਚਲਾ, ਓਏ, ਇੰਝ ਚਲਾ’ ਤਾਂ ਕੀ ਹੋਵੇਗਾ ? ਜੋ Page #35 -------------------------------------------------------------------------- ________________ ਚਿੰਤਾ ਚਲਾਉਂਦਾ ਹੈ ਉਸ ਨੂੰ ਵੇਖਦੇ ਰਹੋ ਨਾ ! ਚਲਾਉਣ ਵਾਲਾ ਕੌਣ ਹੈ ਇਹ ਜਾਣ ਲਈਏ ਤਾਂ ਸਾਨੂੰ ਚਿੰਤਾ ਨਹੀਂ ਹੋਵੇਗੀ । ਤੁਸੀਂ ਰਾਤ ਦਿਨ ਚਿੰਤਾ ਕਰਦੇ ਹੋ ? ਕਿੱਥੋਂ ਤੱਕ ਕਰੋਗੇ ? ਉਸਦਾ ਅੰਤ ਕਦੋਂ ਆਵੇਗਾ ਇਹ ਮੈਨੂੰ ਦੱਸੋ ? | ਬੇਟੀ ਤਾਂ ਅਪਣਾ ਲੈ ਕੇ ਆਈ ਹੈ, ਕੀ ਤੁਸੀਂ ਅਪਣਾ ਲੈ ਕੇ ਨਹੀਂ ਆਏ ਸੀ ? ਇਹ ਸੇਠ ਜੀ ਤੁਹਾਨੂੰ ਮਿਲੇ ਜਾਂ ਨਹੀਂ ਮਿਲੇ ? ਜੇ ਸੇਠ ਜੀ ਤੁਹਾਨੂੰ ਮਿਲੇ, ਤਾਂ ਇਸ ਬੇਟੀ ਨੂੰ ਕਿਉਂ ਨਹੀਂ ਮਿਲਣਗੇ ? ਤੁਸੀਂ ਥੋੜਾ ਹੌਸਲਾ ਤਾਂ ਰੱਖੋ | ਵੀਰਾਗ ਮਾਰਗ ਵਿੱਚ ਹੋ ਅਤੇ ਇਹੋ ਜਿਹਾ ਹੌਸਲਾ ਨਹੀਂ ਰੱਖਾਂਗੇ ਤਾਂ ਉਸ ਨਾਲ ਤਾਂ ਆਰਤ ਧਿਆਨ ਹੋਵੇਗਾ, ਰੋ ਧਿਆਨ ਹੋਵੇਗਾ। ਪ੍ਰਸ਼ਨ ਕਰਤਾ : ਇੰਝ ਨਹੀਂ, ਪਰ ਸੁਭਾਵਿਕ ਫਿਕਰ ਤਾਂ ਹੋਵੇਗੀ ਨਾ ? ਦਾਦਾ ਸ੍ਰੀ : ਉਹ ਸੁਭਾਵਿਕ ਫਿਕਰ, ਉਹੀ ਆਰਤ ਧਿਆਨ ਅਤੇ ਰੋ ਧਿਆਨ ਕਹਾਉਂਦਾ ਹੈ, ਅੰਦਰ ਆਤਮਾ ਨੂੰ ਅਸੀਂ ਦੁੱਖ ਦਿੱਤਾ । ਕਿਸੇ ਹੋਰ ਨੂੰ ਦੁੱਖ ਨਾ ਦਿੰਦੇ ਤਾਂ ਠੀਕ, ਪਰ ਇਹ ਤਾਂ ਆਤਮਾ ਨੂੰ ਦੁੱਖ ਦਿੱਤਾ। | ਚਿੰਤਾ ਨਾਲ ਬੰਨੇ ਜਾਣ, ਅੰਤਰਾਏ ਕਰਮ ਚਿੰਤਾ ਕਰਨ ਨਾਲ ਤਾਂ ਅੰਤਰਾਏ ਕਰਮ ਹੁੰਦਾ ਹੈ ਅਤੇ ਕੰਮ ਦੇਰ ਨਾਲ ਹੁੰਦਾ ਹੈ | ਤੁਹਾਨੂੰ ਕਿਸੇ ਨੇ ਕਿਹਾ ਹੋਵੇ ਕਿ ਫਲਾਣੀ ਥਾਂ ਮੁੰਡਾ ਹੈ, ਤਾਂ ਤੁਸੀਂ ਯਤਨ ਕਰੋ । ਚਿੰਤਾ ਕਰਨ ਨੂੰ ਤਾਂ ਰੱਬ ਨੇ ਵੀ ਮਨ੍ਹਾ ਕੀਤਾ ਹੈ। ਚਿੰਤਾ ਕਰਨ ਨਾਲ ਤਾਂ ਹੋਰ ਅੰਤਰਾਏ ਹੁੰਦਾ ਹੈ | ਅਤੇ ਵੀਰਾਗ ਭਗਵਾਨ ਨੇ ਕੀ ਕਿਹਾ ਹੈ ਕਿ, 'ਭਰਾਵਾ, ਜੇ ਤੁਸੀਂ ਚਿੰਤਾ ਕਰਦੇ ਹੋ ਤਾਂ ਮਾਲਕ ਤੁਸੀਂ ਹੀ ਹੋ ? ਤੁਸੀਂ ਹੀ ਸੰਸਾਰ ਚਲਾਉਂਦੇ ਹੋ ? ਇਸ ਨੂੰ ਇੰਝ ਵੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਖੁਦ ਨੂੰ ਸੰਡਾਸ (ਪਖਾਣਾ) ਜਾਣ ਦੀ ਵੀ ਸੁਤੰਤਰ ਸ਼ਕਤੀ ਨਹੀਂ ਹੈ। ਉਹ ਤਾਂ ਜਦ ਬੰਦ ਹੋ ਜਾਵੇ ਤਦ ਡਾਕਟਰ ਨੂੰ ਬੁਲਾਉਣਾ ਪੈਂਦਾ ਹੈ । ਤਦ ਤੱਕ ਉਹ ਸ਼ਕਤੀ ਸਾਡੀ ਹੈ, ਇਸ ਤਰ੍ਹਾਂ ਸਾਨੂੰ ਲਗਦਾ ਹੈ। ਪਰ ਉਹ ਸ਼ਕਤੀ ਸਾਡੀ ਨਹੀਂ ਹੈ। ਉਹ ਸ਼ਕਤੀ ਕਿਸ ਦੇ ਅਧੀਨ ਹੈ, ਇਹ ਸਾਰੀ ਜਾਣਕਾਰੀ ਕੀ ਨਹੀਂ ਰੱਖਣੀ ਚਾਹੀਦੀ ਹੈ ? Page #36 -------------------------------------------------------------------------- ________________ 27 ਇਸਨੂੰ ਚਲਾਉਣ ਵਾਲਾ ਕੌਣ ਹੋਵੇਗਾ ? ਭੈਣ, ਤੂੰ ਤਾਂ ਜਾਣਦੀ ਹੋਵੇਂਗੀ ? ਇਹ ਸੇਠ ਜੀ ਜਾਣਦੇ ਹੋਣਗੇ ? ਕੌਣ ਹੋਵੇਗਾ ਚਲਾਉਣ ਵਾਲਾ, ਜਾਂ ਤੁਸੀਂ ਹੋ ਚਲਾਉਣ ਵਾਲੇ ? ਚਲਾਉਣ ਵਾਲੇ ਸੰਯੋਗ ਚਿੰਤਾ ...... ਕਰਤਾ ਕੌਣ ਹੈ ? ਇਹ ਸੰਯੋਗ ਕਰਤਾ ਹਨ। ਇਹ ਸਾਰੇ ਸੰਯੋਗ, ਸਾਇੰਟੀਫਿਕ ਸਰਕਮਸਟੇਨਸ਼ਿਅਲ ਐਵਿਡੈਂਸ ਇਕੱਠੇ ਹੁੰਦੇ ਹਨ, ਤਦ ਕੰਮ ਹੋਵੇ ਇਸ ਤਰ੍ਹਾਂ ਹੈ। ਤੁਹਾਡੇ ਹੱਥ ਵਿੱਚ ਸੱਤਾ ਨਹੀਂ ਹੈ। ਤੁਹਾਨੂੰ ਤਾਂ ਸੰਯੋਗਾਂ ਨੂੰ ਵੇਖਦੇ ਰਹਿਣਾ ਹੈ ਕਿ ਸੰਯੋਗ ਕਿਹੋ ਜਿਹੇ ਹਨ। ਸੰਯੋਗ ਇਕੱਠੇ ਹੁੰਦੇ ਹਨ ਤਾਂ ਕੰਮ ਹੋ ਹੀ ਜਾਂਦਾ ਹੈ। ਕੋਈ ਮਨੁੱਖ ਮਾਰਚ ਮਹੀਨੇ ਵਿੱਚ ਮੀਂਹ ਦੀ ਲਾਲਸਾ ਰੱਖੇ ਉਹ ਗਲਤ ਕਹਾਉਂਦਾ ਹੈ। ਅਤੇ ਜੂਨ ਦੀ ਪੰਦਰਾਂ ਤਾਰੀਖ ਆਈ ਕਿ ਸੰਯੋਗ ਇਕੱਠੇ ਹੋਏ। ਕਾਲ ਦਾ ਸੰਯੋਗ ਇਕੱਠਾ ਹੋਇਆ, ਪਰ ਬੱਦਲਾਂ ਦਾ ਸੰਯੋਗ ਨਹੀਂ ਮਿਲਿਆ ਹੋਵੇ, ਤਾਂ ਬਿਨਾਂ ਬੱਦਲਾਂ ਦੇ ਮੀਂਹ ਕਿਵੇਂ ਪਏਗਾ ? ਪਰ ਬੱਦਲ ਇਕੱਠੇ ਹੋਏ, ਕਾਲ ਆ ਮਿਲਿਆ, ਫਿਰ ਬਿਜਲੀ ਚਮਕੀ ਅਤੇ ਹੋਰ ਐਵੀਡੈਂਸ ਇਕੱਠੇ ਹੋਏ, ਤਾਂ ਮੀਂਹ ਪਏਗਾ ਹੀ| ਭਾਵ ਸੰਯੋਗ ਮਿਲਣੇ ਚਾਹੀਦੇ ਹਨ | ਮਨੁੱਖ ਸੰਯੋਗਾਂ ਦੇ ਵੱਸ ਹੈ, ਪਰ ਖੁਦ ਇੰਝ ਮੰਨਦਾ ਹੈ ਕਿ, ‘ਮੈਂ ਕੁਝ ਕਰਦਾ ਹਾਂ'। ਪਰ ਉਸਦਾ ਕਰਤਾ ਹੋਣਾ, ਉਹ ਵੀ ਸੰਯੋਗਾਂ ਦੇ ਵੱਸ ਹੈ। ਇੱਕ ਵੀ ਸੰਯੋਗ ਅੱਡ ਹੋ ਗਿਆ, ਤਾਂ ਉਸ ਨਾਲ ਉਹ ਕੰਮ ਨਹੀਂ ਹੋ ਸਕਦਾ। “ਮੈਂ ਕੌਣ ਹਾਂ” ਇਹ ਜਾਣਨ ਨਾਲ ਸਦੀਵੀ ਹੱਲ ਅਸਲ ਵਿੱਚ ਤਾਂ ‘ਮੈਂ ਕੌਣ ਹਾਂ” ਇਹ ਜਾਣਨਾ ਚਾਹੀਦਾ ਹੈ ਨਾ, ਖੁਦ ਦੇ ਉੱਪਰ ਬਿਜਨਸ ਕਰਾਂਗੇ, ਤਾਂ ਨਾਲ ਆਵੇਗਾ | ਨਾਮ ਉੱਤੇ ਬਿਜਨਸ ਕਰਾਂਗੇ ਤਾਂ ਸਾਡੇ ਹੱਥ ਕੁਝ ਨਹੀਂ ਰਹੇਗਾ। ਥੋੜਾ-ਬਹੁਤ ਸਮਝਣਾ ਪਵੇਗਾ ਕਿ ਨਹੀਂ ?' ਮੈਂ ਕੌਣ ਹਾਂ' ਇਹ ਜਾਣਨਾ ਹੋਵੇਗਾ ਨਾ ! ਇੱਥੇ ਤੁਹਾਡਾ ਹੱਲ ਕੱਢ ਦਿੰਦੇ ਹਾਂ, ਫਿਰ ਚਿੰਤਾ-ਵਰੀਜ਼ ਕੁਝ ਨਹੀਂ ਹੋਵੇਗਾ ਕਦੀ । ਚਿੰਤਾ ਹੁੰਦੀ ਹੈ, ਇਹ ਚੰਗਾ ਲੱਗਦਾ ਹੈ ? ਕਿਉਂ ਨਹੀਂ ਲੱਗਦਾ ? Page #37 -------------------------------------------------------------------------- ________________ ਚਿੰਤਾ ਅਨੰਤ ਕਾਲ ਤੋਂ ਭਟਕ ਭਟਕ ਕਰਦੇ ਹਨ ਇਹ ਜੀਵ, ਅਨੰਤ ਕਾਲ ਤੋਂ। ਤਦ ਕਿਸੇ ਸਮੇਂ ਕਈ ਵਾਰੀਂ ਇਹੋ ਜਿਹੇ ਪ੍ਰਕਾਸ਼ ਰੂਪੀ ਗਿਆਨੀ ਪੁਰਖ਼ ਮਿਲ ਜਾਂਦੇ ਹਨ, ਤਦ ਛੁਟਕਾਰਾ ਕਰਵਾ ਦਿੰਦੇ ਹਨ। ਟੈਨਸ਼ਨ ਵੱਖਰੀ ! ਚਿੰਤਾ ਵੱਖਰੀ ! ਪ੍ਰਸ਼ਨ ਕਰਤਾ : ਤਾਂ ਉਸ ਚਿੰਤਾ ਦੇ ਨਾਲ ਹੰਕਾਰ ਕਿਸ ਤਰ੍ਹਾਂ ਹੈ ? ਦਾਦਾ ਸ੍ਰੀ : ਮੈਂ ਨਾ ਹੋਵਾਂ ਤਾਂ ਚੱਲੇਗਾ ਨਹੀਂ, ਇੰਝ ਉਸਨੂੰ ਲੱਗਦਾ ਹੈ । ਇਹ ਮੈਂ ਹੀ ਕਰਦਾ ਹਾਂ। ਮੈਂ ਨਾ ਕਰਾਂ ਤਾਂ ਨਹੀਂ ਹੋਵੇਗਾ, ਹੁਣ ਇਹ ਹੋਵੇਗਾ ? ਸਵੇਰੇ ਕੀ ਹੋਵੇਗਾ ?' ਇੰਝ ਕਰਕੇ ਚਿੰਤਾ ਕਰਦਾ ਹੈ। ਪ੍ਰਸ਼ਨ ਕਰਤਾ : ਚਿੰਤਾ ਕਿਸਨੂੰ ਕਹਿੰਦੇ ਹਨ ? ਦਾਦਾ ਸ੍ਰੀ : ਕਿਸੇ ਵੀ ਚੀਜ਼ ਨੂੰ ਸਭ ਕੁਝ ਮੰਨ ਕੇ ਉਸਨੂੰ ਯਾਦ ਕਰਨਾ, ਉਸਨੂੰ ਚਿੰਤਾ ਕਹਿੰਦੇ ਹਨ | ਪਤਨੀ ਬੀਮਾਰ ਹੋ ਗਈ ਹੋਵੇ, ਹੁਣ ਪੈਸਿਆਂ ਤੋਂ ਵੀ ਵੱਧ ਕੇ ਜੇ ਪਤਨੀ ਹੀ ਸਭ ਕੁਝ ਲੱਗਦੀ ਹੋਵੇ, ਤਾਂ ਉੱਥੋਂ ਹੀ ਉਸਨੂੰ ਚਿੰਤਾ ਹੋਣ ਲਗਦੀ ਹੈ । ਉਸਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ, ਇਸ ਲਈ ਚਿੰਤਾ ਘਰ ਕਰ ਜਾਵੇਗੀ ਅਤੇ ਜਿਸਦੇ ਲਈ ਸਭ ਕੁਝ ਆਤਮਾ ਹੀ ਹੈ, ਉਸਨੂੰ ਫਿਰ ਕਿਸ ਦੀ ਚਿੰਤਾ ਹੋਵੇਗੀ ? ਪ੍ਰਸ਼ਨ ਕਰਤਾ: ਟੈਨਸ਼ਨ ਭਾਵ ਕੀ ? ਚਿੰਤਾ ਤਾਂ ਸਮਝ ਆ ਗਈ, ਹੁਣ ਟੈਨਸ਼ਨ ਦੀ ਵਿਆਖਿਆ ਕਰੋ ਕਿ ਟੈਨਸ਼ਨ ਕਿਸਨੂੰ ਕਹਿੰਦੇ ਹਨ ? ਦਾਦਾ ਸ੍ਰੀ : ਟੈਨਸ਼ਨ ਉਸਦੇ ਵਰਗਾ ਹੀ ਰੂਪ ਹੈ। ਪਰ ਉਸ ਵਿੱਚ ਸਭ ਕੁਝ ਨਹੀਂ ਹੁੰਦਾ, ਸਾਰੇ ਤਰ੍ਹਾਂ ਦੇ ਤਨਾਓ ਹੁੰਦੇ ਹਨ। ਨੌਕਰੀ ਦਾ ਠਿਕਾਣਾ ਲੱਗਦਾ ਨਹੀਂ ਹੈ, ਕੀ ਹੋਵੇਗਾ ? ਇੱਕ ਪਾਸੇ ਘਰਵਾਲੀ ਬੀਮਾਰ ਹੈ, ਉਸਦਾ ਕੀ ਹੋਵੇਗਾ ? ਮੁੰਡਾ ਠੀਕ ਤਰ੍ਹਾਂ ਨਾਲ ਸਕੂਲ ਨਹੀਂ ਜਾਂਦਾ, ਉਸਦਾ ਕੀ ? ਇਹ ਸਾਰੇ ਤਨਾਓ- ਟੈਨਸ਼ਨ ਕਹੇ ਜਾਂਦੇ ਹਨ | ਅਸੀਂ ਤਾਂ ਸਤਾਈ ਸਾਲਾਂ ਤੋਂ ਟੈਨਸ਼ਨ ਹੀ ਨਹੀਂ ਵੇਖਿਆ ਹੈ ਨਾ ! Page #38 -------------------------------------------------------------------------- ________________ 29 ਹੁਣ ਸਾਵਧਾਨੀ ਅਤੇ ਚਿੰਤਾ ਵਿੱਚ ਬਹੁਤ ਫ਼ਰਕ ਹੈ। ਸਾਵਧਾਨੀ ਤਾਂ ਜਾਗ੍ਰਿਤੀ (ਜਾਗ ਜਾਣਾ) ਹੈ ਅਤੇ ਚਿੰਤਾ ਭਾਵ ਕਿ ਜੀ ਜਲਾਉਂਦੇ ਰਹਿਣਾ। ਨਾਰਮੈਲਿਟੀ ਨਾਲ ਹੈ ਮੁਕਤੀ ਚਿੰਤਾ ਪ੍ਰਸ਼ਨ ਕਰਤਾ : ਪਰਵਸ਼ਤਾ ਅਤੇ ਚਿੰਤਾ ਦੋਨੋਂ ਇੱਕ ਨਹੀਂ ਹਨ ? ਦਾਦਾ ਸ੍ਰੀ : ਚਿੰਤਾ ਤਾਂ ਅਬਵ ਨਾਰਮਲ ਇਗੋਇਜ਼ਮ ਹੈ ਅਤੇ ਪਰਵਸ਼ਤਾ (ਕਿਸੇ ਹੋਰ ਦੇ ਅਧੀਨ) ਉਹ ਇਗੋਇਜ਼ਮ ਨਹੀਂ ਹੈ। ਪਰਾਧੀਨਤਾ ਤਾਂ ਲਾਚਾਰੀ ਹੈ ਅਤੇ ਚਿੰਤਾ ਉਹ ਅਬਵ ਨਾਰਮਲ ਇਗੋਇਜ਼ਮ ਹੈ। ਅਬਵ ਨਾਰਮਲ ਇਗੋਇਜ਼ਮ ਹੋਵੇ ਤਾਂ ਚਿੰਤਾ ਹੋਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਇਹ ਰਾਤ ਨੂੰ ਘਰ ਵਿੱਚ ਨੀਂਦ ਕਿਸਨੂੰ ਨਹੀਂ ਆਉਂਦੀ ਹੋਵੇਗੀ ? ਤਦ ਕਹੋਗੇ, ਜਿਸਨੂੰ ਇਗੋਇਜ਼ਮ ਜ਼ਿਆਦਾ ਹੈ ਉਸਨੂੰ। ਇਗੋਇਜ਼ਮ ਵਰਤਨ ਨੂੰ ਕਿਹਾ ਹੈ, ਅਬਵ ਨਾਰਮਲ ਇਗੋਇਜ਼ਮ ਵਰਤਨ ਨੂੰ ਨਹੀਂ ਕਿਹਾ ਹੈ। ਭਾਵ ਚਿੰਤਾ ਕਰਨਾ ਗੁਨਾਹ ਹੈ ਅਤੇ ਉਸਦਾ ਨਤੀਜਾ ਜਾਨਵਰ ਜੂਨੀ ਹੁੰਦਾ ਹੈ। ਪ੍ਰਸ਼ਨ ਕਰਤਾ : ਚਿੰਤਾ ਨਾ ਹੋਵੇ ਉਸਦੇ ਲਈ ਕੀ ਉਪਾਅ ਹੈ ? ਦਾਦਾ ਸ੍ਰੀ : ਵਾਪਸ ਪਰਤਣਾ। ਵਾਪਸ ਪਰਤਣਾ ਚਾਹੀਦਾ ਜਾਂ ਇਗੋਇਜ਼ਮ ਪੂਰੀ ਤਰ੍ਹਾਂ ਖਤਮ ਕਰਨਾ ਚਾਹੀਦਾ ਹੈ। ਗਿਆਨੀ ਪੁਰਖ ਹੋਣ ਤਾਂ ਗਿਆਨੀ ਪੁਰਖ ‘ਗਿਆਨ’ ਦੇਣ ਤਾਂ ਸਭ ਹੋ ਜਾਂਦਾ ਹੈ। ਚਿੰਤਾ ਕਿੰਝ ਜਾਵੇ ? ਪ੍ਰਸ਼ਨ ਕਰਤਾ : ਚਿੰਤਾ ਕਿਉਂ ਨਹੀਂ ਛੁੱਟਦੀ ? ਚਿੰਤਾ ਤੋਂ ਮੁਕਤ ਹੋਣ ਦੇ ਲਈ ਕੀ ਕਰੀਏ ? ਦਾਦਾ ਸ੍ਰੀ : ਚਿੰਤਾ ਬੰਦ ਹੋ ਜਾਏ, ਇਹੋ ਜਿਹਾ ਮਨੁੱਖ ਮਿਲੇਗਾ ਹੀ ਨਹੀਂ। ਕ੍ਰਿਸ਼ਨ ਗਵਾਨ ਦੇ ਭਗਤ ਨੂੰ ਵੀ ਚਿੰਤਾ ਹੋਣਾ ਬੰਦ ਨਹੀਂ ਹੁੰਦੀ ਹੈ ਨਾ ! ਅਤੇ ਚਿੰਤਾ ਨਾਲ ਸਾਰਾ ਗਿਆਨ ਅੰਨਾ ਹੋ ਜਾਂਦਾ ਹੈ, ਫ੍ਰੈਕਚਰ ਹੋ ਜਾਂਦਾ ਹੈ। Page #39 -------------------------------------------------------------------------- ________________ ਚਿੰਤਾ ਸੰਸਾਰ ਵਿੱਚ ਇੱਕ ਵੀ ਮਨੁੱਖ ਇਹੋ ਜਿਹਾ ਨਹੀਂ ਹੋਵੇਗਾ ਕਿ ਜਿਸਨੂੰ ਚਿੰਤਾ ਨਹੀਂ ਹੁੰਦੀ ਹੋਵੇ । ਸਾਧੂ-ਸਾਧਵੀ ਸਭ ਨੂੰ ਕਦੇ ਨਾ ਕਦੇ ਚਿੰਤਾ ਹੁੰਦੀ ਹੀ ਹੈ । ਸਾਧੂ ਨੂੰ ਇਨਕਮਟੈਕੱਸ ਨਹੀਂ ਹੁੰਦਾ, ਸੇਲਜ਼ਟੈਕੱਸ ਨਹੀਂ ਹੁੰਦਾ, ਨਾ ਕਿਰਾਇਆ ਹੁੰਦਾ ਹੈ, ਫਿਰ ਵੀ ਕਦੇ ਨ ਕਦੇ ਚਿੰਤਾ ਹੁੰਦੀ ਹੈ। ਚੇਲੇ ਦੇ ਨਾਲ ਝੰਝਟ ਹੋ ਜਾਵੇ ਤਾਂ ਵੀ ਚਿੰਤਾ ਹੋ ਜਾਂਦੀ ਹੈ। ਆਤਮ ਗਿਆਨ ਬਿਨਾਂ ਚਿੰਤਾ ਜਾਂਦੀ ਨਹੀਂ ਹੈ। ਇੱਕ ਘੰਟੇ ਵਿੱਚ ਤਾਂ ਤੇਰੀ ਸਾਰੀਆਂ ਚਿੰਤਾਵਾਂ ਮੈਂ ਲੈ ਲੈਂਦਾ ਹਾਂ ਅਤੇ ਗਰੰਟੀ ਦਿੰਦਾ ਹਾਂ ਕਿ ਜੇ ਇੱਕ ਵੀ ਚਿੰਤਾ ਹੋਵੇ ਤਾਂ ਅਦਾਲਤ ਵਿੱਚ ਮੇਰੇ ਤੇ ਕੇਸ ਕਰਨਾ । ਇਸ ਤਰ੍ਹਾਂ ਹਜ਼ਾਰਾਂ ਲੋਕਾਂ ਨੂੰ ਅਸੀਂ ਚਿੰਤਾ ਮੁਕਤ ਕੀਤਾ ਹੈ । ਓਏ ਮੰਗ ! ਜੋ ਮੰਗੇ ਉਹੀ ਦੇਵਾਂ, ਪਰ ਠੀਕ ਤਰ੍ਹਾਂ ਮੰਗੀ, ਇਹੋ ਜਿਹਾ ਕੁਝ ਮੰਗਣਾ ਜੋ ਤੇਰੇ ਕੋਲੋਂ ਕਦੇ ਨਾ ਜਾਏ । ਇਹ ਨਾਸ਼ਵੰਤ ਚੀਜਾਂ ਨਾ ਮੰਗਣਾ | ਸਦਾ ਰਹਿਣ ਵਾਲਾ (ਸ਼ਾਸ਼ਵਤ) ਸੁੱਖ ਮੰਗ ਲੈਣਾ। | ਸਾਡੀ ਆਗਿਆ ਵਿੱਚ ਰਹੋ ਅਤੇ ਇੱਕ ਵੀ ਚਿੰਤਾ ਹੋਵੇ ਤਾਂ ਫਿਰ ਦਾਵਾ ਦਾਇਰ ਕਰਨ ਦੀ ਖੁੱਲੀ ਛੁੱਟੀ ਦਿੱਤੀ ਹੈ। ਸਾਡੀ ਆਗਿਆ ਵਿੱਚ ਰਹਿਣਾ । ਇੱਥੇ ਸਭ ਮਿਲੇ ਏਦਾਂ ਹੈ ਇਹਨਾਂ ਸਾਰੀਆਂ ਨਾਲ ਸ਼ਰਤ ਕੀ ਰੱਖੀ ਹੈ ਜਾਂਣਦੇ ਹੋ ਤੁਸੀਂ ? ਇੱਕ ਚਿੰਤਾ ਹੋਵੇ ਤਾਂ ਮੇਰੇ ਉੱਤੇ ਦੋ ਲੱਖ ਦਾ ਦਾਵਾ ਦਾਇਰ ਕਰਨਾ। ਪ੍ਰਸ਼ਨ ਕਰਤਾ : ਤੁਹਾਡੇ ਕੋਲੋਂ ਗਿਆਨ ਪਾਇਆ, ਮਨ, ਵਚਨ (ਬਾਣੀ), ਕਾਇਆ (ਸ਼ਰੀਰ) ਤੁਹਾਨੂੰ ਸੌਂਪ ਦਿਤੇ, ਫਿਰ ਚਿੰਤਾ ਹੀ ਨਹੀਂ ਹੁੰਦੀ ਹੈ। ਦਾਦਾ ਸ੍ਰੀ : ਹੋਵੇਗੀ ਹੀ ਨਹੀਂ । ਚਿੰਤਾ ਗਈ, ਉਸਦਾ ਨਾਮ ਸਮਾਧੀ । ਉਸ ਕੋਲੋਂ ਫਿਰ ਪਹਿਲਾਂ ਤੋਂ ਕੰਮ ਵੀ ਜ਼ਿਆਦਾ ਹੋਵੇਗਾ, ਕਿਉਂਕਿ ਉਲਝਨ ਨਹੀਂ ਰਹੀ ਨਾ ਫਿਰ ! ਆਫ਼ਿਸ ਜਾ ਕੇ ਬੈਠੇ ਕਿ ਕੰਮ ਹੁੰਦਾ ਰਹਿੰਦਾ ਹੈ। ਘਰ ਦੇ ਵਿਚਾਰ ਨਹੀਂ ਆਉਂਦੇ, ਬਾਹਰ ਦੇ ਵਿਚਾਰ ਨਹੀਂ ਆਉਂਦੇ, ਅਤੇ ਕਿਸੇ ਤਰ੍ਹਾਂ ਦੇ ਵਿਚਾਰ ਹੀ ਨਹੀਂ ਆਉਂਦੇ ਅਤੇ ਪੂਰੀ ਤਰ੍ਹਾਂ ਇੱਕ ਚਿੱਤ ਰਹੀਏ। ਵਰਤਮਾਨ ਵਿੱਚ ਰਹੀਏ ਉਹ ਸਹੀ ਲੋਕਾਂ ਦੀ ਤਿੰਨ ਸਾਲ ਦੀ ਇਕਲੌਤੀ ਬੇਟੀ ਹੋਵੇ ਤਾਂ, ਮਨ ਵਿੱਚ ਇੰਝ ਹੁੰਦਾ ਹੈ। Page #40 -------------------------------------------------------------------------- ________________ ਚਿੰਤਾ ਕਿ ਇਹ ਵੱਡੀ ਹੋਵੇਗੀ ਤਾਂ ਵਿਆਹੁਣੀ ਹੋਵੇਗੀ, ਉਸ ਵਿੱਚ ਖ਼ਰਚਾ ਹੋਵੇਗਾ । ਇਹੋ ਜਿਹੀ ਚਿੰਤਾ ਕਰਨ ਨੂੰ ਮਨਾ ਕੀਤਾ ਹੈ । ਕਿਉਂਕਿ ਜਦੋਂ ਉਸਦਾ ਟਾਇਮਿੰਗ ਮਿਲੇਗਾ, ਤਦ ਸਾਰੇ ਐਵੀਡੈਂਸ (ਸੰਯੋਗ) ਇਕੱਠੇ ਹੋ ਜਾਣਗੇ। ਇਸ ਲਈ ਟਾਇਮਿੰਗ (ਸਮਾਂ ਆਉਣ ਤੱਕ ਤੁਸੀਂ ਉਸ ਵਿੱਚ ਹੱਥ ਨਾ ਪਾਉਣਾ । ਤੁਸੀਂ ਅਪਣੇ ਤਰੀਕੇ ਨਾਲ ਕੁੜੀ ਨੂੰ ਖੁਆਓ-ਪਿਆਓ, ਪੜਾਓ, ਲਿਖਾਓ ਪਰ ਅੱਗੇ ਦੀ ਸਾਰੀ ਚਿੰਤਾ ਨਾ ਕਰੋ, ਵਰਤਮਾਨ ਨੂੰ ਨਿਗਾਹ ਵਿੱਚ ਰੱਖ ਕੇ, ਅੱਜ ਦੇ ਦਿਨ ਲਈ ਹੀ ਵਿਹਾਰ ਕਰੋ । ਭੂਤਕਾਲ ਤਾਂ ਬੀਤ ਗਿਆ । ਜੋ ਤੁਹਾਡਾ ਭੂਤਕਾਲ ਹੈ, ਉਸਨੂੰ ਕਿਉਂ ਉਧੇੜਦੇ ਹੋ ? ਨਹੀਂ ਉਧੇੜਦੇ ਨਾ ! ਭੂਤਕਾਲ ਬੀਤ ਗਿਆ, ਉਸਨੂੰ ਤਾਂ ਕੋਈ ਮੂਰਖ ਮਨੁੱਖ ਵੀ ਨਹੀਂ ਉਧੇੜਦਾ । ਭਵਿੱਖ ਵਿਵਸਥਿਤ ਦੇ ਹੱਥਾਂ ਵਿੱਚ ਹੈ, ਤਦ ਫਿਰ ਅਸੀਂ ਵਰਤਮਾਨ ਵਿੱਚ ਰਹੀਏ । ਹੁਣ ਚਾਹ ਪੀਂਦੇ ਹੋ ਤਾਂ ਆਰਾਮ ਨਾਲ ਚਾਹ ਪੀਓ, ਕਿਉਂਕਿ ਭਵਿੱਖ ਵਿਵਸਥਿਤ ਦੇ ਹੱਥਾਂ ਵਿੱਚ ਹੈ । ਸਾਨੂੰ ਕੀ ਝੰਝਟ ? ਇਸ ਲਈ ਵਰਤਮਾਨ ਵਿੱਚ ਹੀ ਰਹਿਣਾ | ਖਾਣਾ ਖਾਂਦੇ ਸਮੇਂ ਖਾਣੇ ਵਿੱਚ ਪੂਰਾ ਚਿੱਤ ਰੱਖ ਕੇ ਖਾਣਾ ॥ ਪਕੌੜੇ ਕਿਸ ਦੇ ਬਣੇ ਹਨ, ਇਹ ਸਭ ਆਰਾਮ ਨਾਲ ਜਾਣਨਾ । ਵਰਤਮਾਨ ਵਿੱਚ ਰਹਿਣਾ’ ਭਾਵ ਕਿ ਵਹੀ ਖਾਤਾ ਲਿਖੋ ਤਾਂ ਪੂਰਾ ਐਕੂਰੇਟ (ਪੂਰੀ ਤਰ੍ਹਾਂ) ਉਸ ਵਿੱਚ ਹੀ ਚਿੱਤ ਰੱਖਣਾ ਚਾਹੀਦਾ । ਕਿਉਂਕਿ ਚਿੱਤ ਭਵਿੱਖ ਵਿੱਚ ਅੱਗੇ ਭੱਜਦਾ ਹੈ ਤਾਂ ਉਸ ਨਾਲ ਅੱਜ ਦਾ ਵਹੀ ਖਾਤਾ ਵਿਗੜਦਾ ਹੈ । ਭਵਿੱਖ ਦੇ ਵਿਚਾਰ ਨਾਲ ਹੋਣ ਵਾਲੀ ਕਿਚਕਿਚ ਦੇ ਕਾਰਣ, ਅੱਜ ਦਾ ਵਹੀ ਖਾਤਾ ਵਿਗੜ ਜਾਂਦਾ ਹੈ । ਭੁੱਲ-ਚੁੱਕ ਹੋ ਜਾਂਦੀ ਹੈ, ਲਿਖਾਵਟ ਠੀਕ ਨਾਲ ਨਹੀਂ ਹੁੰਦੀ। ਪਰ ਜੋ ਵਰਤਮਾਨ ਵਿੱਚ ਰਹਿੰਦਾ ਹੈ, ਉਸ ਦੀ ਇੱਕ ਵੀ ਭੁੱਲ ਨਹੀਂ ਹੁੰਦੀ, ਉਸਨੂੰ ਚਿੰਤਾ ਨਹੀਂ ਹੁੰਦੀ। ਚਿੰਤਾ, ਨਹੀ ਹੈ ਡਿਸਚਾਰਜ ਪ੍ਰਸ਼ਨ ਕਰਤਾ : ਕੀ ਚਿੰਤਾ ਡਿਸਚਾਰਜ ਹੈ ? ਦਾਦਾ ਸ੍ਰੀ : ਚਿੰਤਾ ਡਿਸਚਾਰਜ ਵਿੱਚ ਨਹੀਂ ਆਉਂਦੀ, ਕਿਉਂਕਿ ਉਸ ਵਿੱਚ ‘ਕਰਨ ਵਾਲਾ ਹੁੰਦਾ ਹੈ। Page #41 -------------------------------------------------------------------------- ________________ ਚਿੰਤਾ ਜੋ ਚਿੰਤਾ ਚਾਰਜ ਰੂਪ ਵਿੱਚ ਸੀ, ਉਹ ਹੁਣ ਡਿਸਚਾਰਜ ਰੂਪ ਵਿੱਚ ਹੁੰਦੀ ਹੈ, ਉਸਨੂੰ ਅਸੀਂ ਸਫੋਕੇਸ਼ਨ (ਘੁਟਣ) ਕਹਿੰਦੇ ਹਾਂ । ਕਿਉਂਕਿ ਅੰਦਰ ਛੂਹਣ ਨਹੀਂ ਦਿੰਦੇ ਨਾ ! ਹੰਕਾਰ ਤੋਂ ਆਤਮਾ ਵੱਖਰਾ ਵਰਤਦਾ ਹੈ ਨਾ ! ਜਦੋਂ ਇੱਕ ਮਿੱਕ ਹੁੰਦੇ ਸੀ, ਤਦ ਉਹ ਚਿੰਤਾ ਸੀ। ਹੁਣ ਜੋ ਫੋਕੇਸ਼ਨ ਹੈ ਉਹ ਚਾਰਜ਼ ਹੋਈ ਚਿੰਤਾ ਹੈ ਉਹ ਡਿਸਚਾਰਜ ਹੁੰਦੇ ਸਮੇਂ ਤਾਂ ਸਫੋਕੇਸ਼ਨ ਹੁੰਦਾ ਹੈ । ਜਿਵੇਂ ਕ੍ਰੋਧ ਚਾਰਜ਼ ਹੋਇਆ ਸੀ ਅਤੇ ਆਤਮਾ ਅਲੱਗ ਹੋਣ ਨਾਲ ਉਹ ਡਿਸਚਾਰਜ ਹੁੰਦੇ ਸਮੇਂ ਉਹ ਗੁੱਸਾ ਬਣ ਗਿਆ। ਉਸੀ ਤਰ੍ਹਾਂ ਜਿਸ ਵਿੱਚ ਆਤਮਾ ਦੇ ਵੱਖਰੇ ਵਰਤਨ ਦੇ ਕਾਰਨ ਜੋ ਵੀ ਹੁੰਦਾ ਹੈ, ਉਹ ਸਾਰਾ ਵੱਖਰਾ ਹੀ ਹੈ। ਭਾਵ ਇਹ ਗਿਆਨ ਪ੍ਰਾਪਤ ਕਰਨ ਤੋਂ ਬਾਦ ਚਿੰਤਾ ਹੁੰਦੀ ਹੀ ਨਹੀਂ, ਉਹ ਸਕੇਸ਼ਨ ਹੀ ਹੈ ਖਾਲੀ । ਚਿੰਤਾ ਵਾਲੇ ਦਾ ਤਾਂ ਚਿਹਰੇ ਤੋਂ ਹੋ ਪਤਾ ਲੱਗ ਜਾਂਦਾ ਹੈ। ਇਹ ਜੋ ਹੁੰਦਾ ਹੈ, ਉਹ ਤਾਂ ਸਫੋਕੇਸ਼ਨ, ਘੁਟਣ ਹੁੰਦੀ ਹੈ। ਅਸੀਂ ਰਸਤੇ ਦਾ ਨਕਸ਼ਾ ਬਣਾ ਕੇ ਦਿੱਤਾ ਹੋਵੇ, ਅਤੇ ਉਸਨੂੰ ਸਮਝਣ ਵਿੱਚ ਤੁਹਾਡੇ ਤੋਂ ਗਲਤੀ ਹੋ ਗਈ, ਤਾਂ ਫਿਰ ਸਾਨੂੰ ਉਲਝਣ ਹੋਵੇਗੀ, ਉਸਨੂੰ ਚਿੰਤਾ ਨਹੀਂ ਕਹਿੰਦੇ, ਉਹ ਘੁਟਣ ਕਹਾਉਂਦੀ ਹੈ । ਭਾਵ ਚਿੰਤਾਵਾਂ ਨਹੀਂ ਹੋਣਗੀਆਂ । ਚਿੰਤਾਵਾਂ ਵਿੱਚ ਤਾਂ ਤੁੰਨ-ਤੁੰਨ ਕੇ ਲਹੂ ਜਲਦਾ ਰਹਿੰਦਾ ਹੈ। ਵਿਵਸਥਿਤਾ ਦਾ ਗਿਆਨ, ਉੱਥੇ ਚਿੰਤਾ ਛੂਹ-ਮੰਤਰ ਪਸ਼ਨ ਕਰਤਾ : ‘ਵਿਵਸਥਿਤ ਜੇ ਠੀਕ ਨਾਲ ਸਮਝ ਵਿੱਚ ਆ ਜਾਏ, ਤਾਂ ਚਿੰਤਾ ਜਾਂ ਟੈਨਸ਼ਨ ਕੁਝ ਵੀ ਨਹੀਂ ਰਹੇਗਾ ? ਦਾਦਾ ਸ੍ਰੀ : ਜ਼ਰਾ ਵੀ ਨਹੀਂ ਰਹਿੰਦਾ । ਵਿਵਸਥਿਤ ਭਾਵ ਸਾਇੰਟੀਫਿਕ ਸਰਕਮਸਟੈਨਸ਼ਿਅਲ ਐਵੀਡੈਂਸ / ਵਿਵਸਥਿਤ’ ਤਦ ਤੱਕ ਸਮਝਦੇ ਰਹਿਣਾ ਹੈ ਕਿ ਆਖਿਰੀ ‘ਵਿਵਸਥਿਤ’, ‘ਕੇਵਲ ਗਿਆਨ ਉਤਪੰਨ ਕਰੇ। ਅਤੇ ਵਿਵਸਥਿਤ ਸਮਝ ਵਿੱਚ ਆ ਗਿਆ ਤਾਂ ਕੇਵਲ ਗਿਆਨ ਸਮਝ ਜਾਵਾਂਗੇ । ਸਾਡੀ ‘ਵਿਵਸਥਿਤ’ ਦੀ ਖੋਜ ਬੀਨ ਕਿੰਨੀ ਸੁੰਦਰ ਹੈ। ਇਹ ਗਜ਼ਬ ਦੀ ਖੋਜ ਬੀਨ ਹੈ !! Page #42 -------------------------------------------------------------------------- ________________ ਚਿੰਤਾ 33 ਅਨੰਤ ਜਨਮਾਂ ਤੋਂ ਸੰਸਾਰ ਕੌਣ ਖੜਾ ਕਰ ਰਿਹਾ ਸੀ ? ਕਰਤਾ ਬਣ ਬੈਠੇ ਸਨ, ਉਸਦੀ ਚਿੰਤਾ। ਪ੍ਰਸ਼ਨ ਕਰਤਾ : ਇਸ ‘ਗਿਆਨ’ ਨਾਲ ਹੁਣ ਮੈਨੂੰ ਭਵਿੱਖ ਦੀ ਚਿੰਤਾ ਨਹੀਂ ਰਹਿੰਦੀ। ਦਾਦਾ ਸ੍ਰੀ : ਤੁਸੀਂ ਤਾਂ ‘ਇਹ ਵਿਵਸਥਿਤ ਹੈ’ ਇੰਝ ਕਹਿ ਦਿੰਦੇ ਹੋ ਨਾ ! ਵਿਵਸਥਿਤ ਤੁਹਾਡੀ ਸਮਝ ਵਿੱਚ ਆ ਗਿਆ ਹੈ ਨਾ ! ਕੋਈ ਪਰਿਵਰਤਨ ਹੋਣ ਵਾਲਾ ਨਹੀਂ ਹੈ। ਸਾਰੀ ਰਾਤ ਜਾਗ ਕੇ ਦੋ ਸਾਲ ਬਾਅਦ ਕੀ ਹੋਵੇਗਾ ਜੇ ਇਹ ਸੋਚੋਗੇ ਨਾ, ਤਾਂ ਵੀ ਉਹ ਯੂਜ਼ਨੈੱਸ (ਫਜ਼ੂਲ) ਵਿਚਾਰ ਹਨ, ਵੇਸਟ ਆਫ ਟਾਈਮ ਐਂਡ ਅਨਰਜ਼ੀ ( ਸਮੇਂ ਅਤੇ ਸ਼ਕਤੀ ਦਾ ਦੁਰਉਪਯੋਗ) ਹੈ। ਪ੍ਰਸ਼ਨ ਕਰਤਾ : ਤੁਸੀਂ ਜੋ ‘ਰਿਯਲ’ ਅਤੇ ‘ਰਿਲੇਟਿਵ' ਸਮਝਾਇਆ, ਉਸਦੇ ਬਾਅਦ ਚਿੰਤਾ ਨਹੀਂ ਰਹੀ। ਦਾਦਾ ਸ੍ਰੀ : ਬਾਅਦ ਵਿੱਚ ਤਾਂ ਚਿੰਤਾ ਹੀ ਨਹੀਂ ਹੁੰਦੀ ਨਾ ! ਇਸ ਗਿਆਨ ਦੇ ਬਾਅਦ ਚਿੰਤਾ ਹੋਵੇ ਏਦਾਂ ਹੈ ਹੀ ਨਹੀਂ। ਇਹ ਮਾਰਗ ਸੰਪੂਰਨ ਵੀਤਰਾਗ ਮਾਰਗ ਹੈ। ਸੰਪੂਰਨ ਵੀਤਰਾਗ ਮਾਰਗ ਭਾਵ ਕੀ, ਕਿ ਚਿੰਤਾ ਹੀ ਨਹੀਂ ਹੁੰਦੀ। ਇਹ ਸਾਰੇ ਆਤਮ ਗਿਆਨੀਆਂ ਦਾ, ਚੌਵੀ ਤੀਰਥੰਕਰਾਂ ਦਾ ਮਾਰਗ ਹੈ, ਇਹ ਹੋਰ ਕਿਸੇ ਦਾ ਮਾਰਗ ਨਹੀਂ ਹੈ। ― ਜੈ ਸੱਚਿਦਾਨੰਦ Page #43 -------------------------------------------------------------------------- ________________ ਮਾਫ਼ੀਨਾਮਾ ਪ੍ਰਸਤੁਤ ਕਿਤਾਬ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ | ਏਦਾਂ ਇਸ ਲਈ ਕੀਤਾ ਗਿਆ ਹੈ ਕਿ ਪੜ੍ਹਨ ਵਾਲੇ ਨੂੰ ਇਹੋ ਜਿਹਾ ਅਨੁਭਵ ਹੋਵੇ, ਕਿ ਦਾਦਾ ਜੀ ਦੀ ਹੀ ਬਾਈ ਸੁਈ ਜਾ ਰਹੀ ਹੈ | ਇਸ ਦੇ ਕਾਰਨ ਸ਼ਾਇਦ ਕੁਝ ਜਗ੍ਹਾ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪ੍ਰੰਤੂ ਇੱਥੇ ਦਾਦਾ ਜੀ ਦੇ ਭਾਵ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਪੜ੍ਹਨ ਵਾਲੇ ਨੂੰ ਜ਼ਿਆਦਾ ਫਾਇਦਾ ਮਿਲੇਗਾ | ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖ਼ਿਮਾ ਮੰਗਦੇ ਹਾਂ| Page #44 -------------------------------------------------------------------------- ________________ ਦਾਦਾ ਭਗਵਾਨ ਫਾਊਂਡੇਸ਼ਨ ਪ੍ਰਕਾਸ਼ਿਤ ਹਿੰਦੀ ਪੁਸਤਕਾਂ ੧.ਗਿਆਨੀ ਪੁਰਖ ਦੀ ਪਹਿਚਾਨ 2.ਸਰਵ ਦੁੱਖੋਂ ਸੇ ਮੁਕਤੀ ੩. ਕਰਮ ਕਾ ਸਿਧਾਂਤ ੪. ਆਤਮ ਬੋਧ ੫. ਮੈਂ ਕੌਣ ਹੈ ? ੬. ਵਰਤਮਾਨ ਤੀਰਥੰਕਰ ਸ਼ੀ ਸੀਮੰਧਰ ਸਵਾਮੀ 2. ਭੁਗਤੇ ਉਸ ਦੀ ਭੁੱਲ ੮. ਐਡਜਸਟ ਐਵਰੀਵੇਅਰ ੯. ਟਕਰਾਵ ਟਾਲੀਏ ੧੦. ਹੂਆ ਸੋ ਨਿਆਏ ੧੧.ਦਾਦਾ ਭਗਵਾਨ ਕੌਣ ੧੨. ਚਿੰਤਾ ੧੩. ਕ੍ਰੋਧ ੧੪. ਪ੍ਰਤੀਕਰਮਣ ੧੫. ਪੈਸੋਂ ਕਾ ਵਿਵਹਾਰ ੧੬. ਅੰਤਹਕਰਣ ਕਾ ਸਵਰੂਪ ੧2. ਜਗਤ ਕਰਤਾ ਕੌਣ ੧੮. ਤ੍ਰਿਮੰਤਰ ੧੯.ਭਾਵਨਾ ਸੇ ਸੁਧਰੇ ਜਨਮੋਂਜਨਮ ੨੦, ਪ੍ਰੇਮ ੨੧. ਮਾਤਾ-ਪਿਤਾ ਔਰ ਬੱਚੋਂ ਕਾ ਵਿਵਹਾਰ ੨੨. ਸਮਝ ਸੇ ਪ੍ਰਾਪਤ ਬਰ੍ਹਮਚਰਯਾ ੨੩. ਦਾਨ ੨੪. ਮਾਨਵ ਧਰਮ ੨੫. ਸੇਵਾ-ਪਰੋਪਕਾਰ ੨੬. ਮਿਤਹੂ ਸਮੇਂ, ਪਹਿਲੇ ਔਰ ਪਸ਼ਚਾਤ 22. ਨਿਰਦੋਸ਼ ਦਰਸ਼ਨ ਸੇ ......... ਦੋਸ਼ ੨੮. ਪਤੀ-ਪਤਨੀ ਕਾ ਦਿਵਯ ਵਿਵਹਾਰ ੨੯. ਕਲੇਸ਼ ਰਹਿਤ ਜੀਵਨ ੩੦. ਗੁਰੂ - ਸ਼ਿਸ਼ਯ ੩੧. ਅਹਿੰਸਾ ੩੨. ਸਤਯ-ਅਸਤਯ ਕੇ ਰਹੱਸ ੩੩. ਚਮਤਕਾਰ ੩੪. ਪਾਪ-ਪੁਸ਼ ੩੫. ਵਾਈ,ਵਿਵਹਾਰ ਮੇਂ ੩੬. ਕਰਮ ਕਾ ਵਿਗਿਆਨ ੩2. ਪਤਵਾਈ-1 ੩੮. ਆਪਣਵਾਈ-2 ੩੯. ਪਤਵਾਈ-ਤ ੪੦, ਆਪਤਵਾਈ-4 ੪੧. ਆਪਤਵਾਈ-5 ੪੨. ਆਪਤਵਾਈ-6 ੪੩, ਆਪਤਵਾਈ-7 ੪੪. ਆਪਤਵਾਈ-8 ੪੫. ਆਪਤਵਾਈ-13 ੪੬. ਸਮਝ ਤੋਂ ਪ੍ਰਾਪਤ ਬ੍ਰਹਮਚਰਿਆ ਦਾਦਾ ਭਗਵਾਨ ਫ਼ਾਉਂਡੇਸ਼ਨ ਦੇ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਵੀ ਕਈ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਵੇਬਸਾਇਟ www.dadabhagwan.org ਉੱਤੇ ਵੀ ਤੁਸੀਂ ਇਹ ਸਭ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਦਾਦਾ ਭਗਵਾਨ ਫ਼ਾਉਂਡੇਸ਼ਨ ਦੇ ਦੁਆਰਾ ਹਰ ਮਹੀਨੇ ਹਿੰਦੀ, ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ‘ਦਾਦਾਵਾਈਂ ਮੈਗਜ਼ੀਨ ਪ੍ਰਕਾਸ਼ਿਤ ਹੁੰਦਾ ਹੈ। Page #45 -------------------------------------------------------------------------- ________________ ਪ੍ਰਾਪਤੀ ਸਥਾਨ ਦਾਦਾ ਭਗਵਾਨ ਪਰਿਵਾਰ : ਤ੍ਰਿਮੰਦਿਰ, ਸਿਮੰਧਰ ਸਿਟੀ, ਅਹਿਮਦਾਬਾਦ-ਕਲੋਲ ਹਾਈਵੇ,ਪੋਸਟ : ਅਡਾਲਜ਼, ਜਿ ਗਾਂਧੀਨਗਰ, ਗੁਜਰਾਤ-382421.ਫੋਨ : (079) 39830100, E-mail : info@dadabhagwan.org ਅਹਿਮਦਾਬਾਦ : ਦਾਦਾ ਦਰਸ਼ਨ, 5, ਮਮਤਾ ਪਾਰਕ ਸੋਸਾਇਟੀ, ਨਵਗੁਜਰਾਤ ਕਾਲੇਜ਼ ਦੇ ਪਿਛੇ, ਉਸਮਾਨਪੁਰਾ, ਅਹਿਮਦਾਬਾਦ ਅਡਾਲਜ਼ ਵਡੋਦਰਾ ਗੋਧਰਾ ਰਾਜਕੋਟ 380014.: (079) 27540408 : ਦਾਦਾ ਮੰਦਿਰ, 17, ਮਾਮਾ ਦੀ ਪੋਲ-ਮੁਹੱਲਾ, ਰਾਵਪੁਰਾ ਪੁਲਿਸ ਸਟੇਸ਼ਨ ਦੇ ਸਾਹਮਣੇ, ਸਲਾਟਵਾੜਾ, ਵਡੋਦਰਾ, ਫੋਨ : 9924343335 : ਤ੍ਰਿਮੰਦਿਰ, ਭਾਮੈਯਾ ਪਿੰਡ, ਐਫ਼ਸੀਆਈ ਗੋਡਾਊਨ ਦੇ ਸਾਹਮਣੇ, ਗੋਧਰਾ (ਜਿ-ਪੰਚਮਹਾਲ), ਫੋਨ : (02672) 262300 ਪੋਸਟ : ਸੁਰੇਂਦਰਨਗਰ : ਤ੍ਰਿਮੰਦਿਰ, ਲੋਕਵਿਧਿਆਯ ਦੇ ਕੋਲ, ਸੁਰੇਂਦਰਨਗਰ-ਰਾਜਕੋਟ ਹਾਈਵੇ, ਮੂਲ਼ੀ ਰੋਡ ਮੋਰਬੀ ਭੱਜ U.S.A: : ਤ੍ਰਿਮੰਦਿਰ, ਅਹਿਮਦਾਬਾਦ-ਰਾਜਕੋਟ ਹਾਈਵੇ, ਤਰਘੜਿਆ ਚੌਕੜੀ (ਸਰਕਲ), ਮਾਲਿਯਾਸਣ, ਜ਼ਿ-ਰਾਜਕੋਟ, ਫੋਨ : 9274111393 UK: UAE: : ਤ੍ਰਿਮੰਦਿਰ, ਮੋਰਬੀ-ਨਵਲਖੀ ਹਾਈਵੇ, ਪੋ-ਜੇਪੁਰ, ਤਾ.-ਮੋਰਬੀ, ਜ਼ਿ-ਰਾਜਕੋਟ, ਫੋਨ : (02822) 297097 : ਤ੍ਰਿਮੰਦਿਰ, ਹਿਲ ਗਾਰਡਨ ਦੇ ਪਿੱਛੇ, ਏਅਰਪੋਰਟ ਰੋਡ, ਫੋਨ : (02832) 290123 ਮੁੰ ਬਈ : 9323528901 ਕਲਕੱਤਾ : 9830093230 : 8560894235 ਜੈਪੁਰ ਇੰਦੋਰ : 9039936173 ਰਾਏਪੁਰ : 9329644433 ਪਟਨਾ 7352723132 ਬੰਗਲੂਰੂ 1 9590979099 ਪੂਨਾ : 9422660497 Dada Bhagwan Vigynan Instt. 100, SW RedBud Lane, Topeka Kansas 66606 Tel. : +1877-505-DADA (3232), Email : info@us.dadabhagwan.org +44330111DADA (3232) +971 557316937 Singapore: +6581129229 : ਦਿੱਲੀ ਚੇਨਈ ਭੋਪਾਲ ਜੱਬਲਪੁਰ ਭਿਲਾਈ ਅਮਰਾਵਤੀ ਹੈਦਰਾਬਾਦ ਜਲੰਧਰ Kenya: New Zealand : Australia: Website: www.dadabhagwan.org 9810098564 9380159957 : 9425676774 : 9425160428 : 9827481336 : 9422915064 : 9989877786 9814063043 : 50 +254 722722063 +64 210376434 +61 421127947 Page #46 -------------------------------------------------------------------------- ________________ ਚਿੰਤਾ ਕੰਮ ਦੇ ਲਈ ਰੁਕਾਵਟ ਚਿੰਤਾ ਹੋਣ ਲੱਗੇ ਤਾਂ ਸਮਝਣਾ ਕਿ ਕੰਮ ਵਿਗੜਨ ਵਾਲਾ ਹੈ ਚਿੰਤਾ ਨਾ ਹੋਵੇ ਤਾਂ ਸਮਝਣਾ ਕਿ ਕੰਮ ਨਹੀਂ ਵਿਗੜੇਗਾ ਚਿੰਤਾ ਕੰਮ ਦੇ ਲਈ ਰੁਕਾਵਟ ਹੈ | ਚਿੰਤਾ ਨਾਲ ਵਪਾਰ ਦੀ ਮੌਤ ਆ ਜਾਂਦੀ ਹੈ। ਕੁਝ ਲੋਕ ਤਾਂ ਵਪਾਰ ਦੀ ਚਿੰਤਾ ਜੀ ਕਰਦੇ ਰਹਿੰਦੇ ਹਨ। ਉਹ ਚਿੰਤਾ ਕਿਉਂ ਕਰਦੇ ਹਨ ? ਉਹਨਾਂ ਨੂੰ ਮਨ ਵਿੱਚ ਏਦਾਂ ਲੱਗਦਾ ਹੈ ਕਿ ਮੈਂ ਹੀ ਚਲਾ ਰਿਹਾ ਹਾਂ, ਇਸ ਲਈ ਚਿੰਤਾ ਹੁੰਦੀ ਹੈ | ਇਸਨੂੰ ਚਲਾਉਣ ਵਾਲਾ ਕੌਣ ਹੈ। ਇਹੋ ਜਿਹਾ ਕੁਝ, ਕਿਸੇ ਵੀ ਤਰ੍ਹਾਂ ਦਾ ਸਾਰਨ ਆਧਾਰ ਵੀ ਨਹੀਂ ਲੈਂਦਾ / ਚਿੰਤਾ ਤਾਂ ਸਭ ਤੋਂ ਵੱਡਾ ਈਗੋਇਜ਼ਮ ਹੈ / ਦਾਦਾ ਸ੍ਰੀ * - -- 999Jy Printed in India Price 10 dadabhagwan.org