________________
ਚਿੰਤਾ ਜੋ ਚਿੰਤਾ ਚਾਰਜ ਰੂਪ ਵਿੱਚ ਸੀ, ਉਹ ਹੁਣ ਡਿਸਚਾਰਜ ਰੂਪ ਵਿੱਚ ਹੁੰਦੀ ਹੈ, ਉਸਨੂੰ ਅਸੀਂ ਸਫੋਕੇਸ਼ਨ (ਘੁਟਣ) ਕਹਿੰਦੇ ਹਾਂ । ਕਿਉਂਕਿ ਅੰਦਰ ਛੂਹਣ ਨਹੀਂ ਦਿੰਦੇ ਨਾ ! ਹੰਕਾਰ ਤੋਂ ਆਤਮਾ ਵੱਖਰਾ ਵਰਤਦਾ ਹੈ ਨਾ ! ਜਦੋਂ ਇੱਕ ਮਿੱਕ ਹੁੰਦੇ ਸੀ, ਤਦ ਉਹ ਚਿੰਤਾ
ਸੀ।
ਹੁਣ ਜੋ ਫੋਕੇਸ਼ਨ ਹੈ ਉਹ ਚਾਰਜ਼ ਹੋਈ ਚਿੰਤਾ ਹੈ ਉਹ ਡਿਸਚਾਰਜ ਹੁੰਦੇ ਸਮੇਂ ਤਾਂ ਸਫੋਕੇਸ਼ਨ ਹੁੰਦਾ ਹੈ । ਜਿਵੇਂ ਕ੍ਰੋਧ ਚਾਰਜ਼ ਹੋਇਆ ਸੀ ਅਤੇ ਆਤਮਾ ਅਲੱਗ ਹੋਣ ਨਾਲ ਉਹ ਡਿਸਚਾਰਜ ਹੁੰਦੇ ਸਮੇਂ ਉਹ ਗੁੱਸਾ ਬਣ ਗਿਆ। ਉਸੀ ਤਰ੍ਹਾਂ ਜਿਸ ਵਿੱਚ ਆਤਮਾ ਦੇ ਵੱਖਰੇ ਵਰਤਨ ਦੇ ਕਾਰਨ ਜੋ ਵੀ ਹੁੰਦਾ ਹੈ, ਉਹ ਸਾਰਾ ਵੱਖਰਾ ਹੀ ਹੈ।
ਭਾਵ ਇਹ ਗਿਆਨ ਪ੍ਰਾਪਤ ਕਰਨ ਤੋਂ ਬਾਦ ਚਿੰਤਾ ਹੁੰਦੀ ਹੀ ਨਹੀਂ, ਉਹ ਸਕੇਸ਼ਨ ਹੀ ਹੈ ਖਾਲੀ । ਚਿੰਤਾ ਵਾਲੇ ਦਾ ਤਾਂ ਚਿਹਰੇ ਤੋਂ ਹੋ ਪਤਾ ਲੱਗ ਜਾਂਦਾ ਹੈ। ਇਹ ਜੋ ਹੁੰਦਾ ਹੈ, ਉਹ ਤਾਂ ਸਫੋਕੇਸ਼ਨ, ਘੁਟਣ ਹੁੰਦੀ ਹੈ।
ਅਸੀਂ ਰਸਤੇ ਦਾ ਨਕਸ਼ਾ ਬਣਾ ਕੇ ਦਿੱਤਾ ਹੋਵੇ, ਅਤੇ ਉਸਨੂੰ ਸਮਝਣ ਵਿੱਚ ਤੁਹਾਡੇ ਤੋਂ ਗਲਤੀ ਹੋ ਗਈ, ਤਾਂ ਫਿਰ ਸਾਨੂੰ ਉਲਝਣ ਹੋਵੇਗੀ, ਉਸਨੂੰ ਚਿੰਤਾ ਨਹੀਂ ਕਹਿੰਦੇ, ਉਹ ਘੁਟਣ ਕਹਾਉਂਦੀ ਹੈ । ਭਾਵ ਚਿੰਤਾਵਾਂ ਨਹੀਂ ਹੋਣਗੀਆਂ । ਚਿੰਤਾਵਾਂ ਵਿੱਚ ਤਾਂ ਤੁੰਨ-ਤੁੰਨ ਕੇ ਲਹੂ ਜਲਦਾ ਰਹਿੰਦਾ ਹੈ।
ਵਿਵਸਥਿਤਾ ਦਾ ਗਿਆਨ, ਉੱਥੇ ਚਿੰਤਾ ਛੂਹ-ਮੰਤਰ ਪਸ਼ਨ ਕਰਤਾ : ‘ਵਿਵਸਥਿਤ ਜੇ ਠੀਕ ਨਾਲ ਸਮਝ ਵਿੱਚ ਆ ਜਾਏ, ਤਾਂ ਚਿੰਤਾ ਜਾਂ ਟੈਨਸ਼ਨ ਕੁਝ ਵੀ ਨਹੀਂ ਰਹੇਗਾ ? ਦਾਦਾ ਸ੍ਰੀ : ਜ਼ਰਾ ਵੀ ਨਹੀਂ ਰਹਿੰਦਾ । ਵਿਵਸਥਿਤ ਭਾਵ ਸਾਇੰਟੀਫਿਕ ਸਰਕਮਸਟੈਨਸ਼ਿਅਲ ਐਵੀਡੈਂਸ / ਵਿਵਸਥਿਤ’ ਤਦ ਤੱਕ ਸਮਝਦੇ ਰਹਿਣਾ ਹੈ ਕਿ ਆਖਿਰੀ ‘ਵਿਵਸਥਿਤ’, ‘ਕੇਵਲ ਗਿਆਨ ਉਤਪੰਨ ਕਰੇ। ਅਤੇ ਵਿਵਸਥਿਤ ਸਮਝ ਵਿੱਚ ਆ ਗਿਆ ਤਾਂ ਕੇਵਲ ਗਿਆਨ ਸਮਝ ਜਾਵਾਂਗੇ । ਸਾਡੀ ‘ਵਿਵਸਥਿਤ’ ਦੀ ਖੋਜ ਬੀਨ ਕਿੰਨੀ ਸੁੰਦਰ ਹੈ। ਇਹ ਗਜ਼ਬ ਦੀ ਖੋਜ ਬੀਨ ਹੈ !!