________________
ਚਿੰਤਾ ਕਿ ਇਹ ਵੱਡੀ ਹੋਵੇਗੀ ਤਾਂ ਵਿਆਹੁਣੀ ਹੋਵੇਗੀ, ਉਸ ਵਿੱਚ ਖ਼ਰਚਾ ਹੋਵੇਗਾ । ਇਹੋ ਜਿਹੀ ਚਿੰਤਾ ਕਰਨ ਨੂੰ ਮਨਾ ਕੀਤਾ ਹੈ । ਕਿਉਂਕਿ ਜਦੋਂ ਉਸਦਾ ਟਾਇਮਿੰਗ ਮਿਲੇਗਾ, ਤਦ ਸਾਰੇ ਐਵੀਡੈਂਸ (ਸੰਯੋਗ) ਇਕੱਠੇ ਹੋ ਜਾਣਗੇ। ਇਸ ਲਈ ਟਾਇਮਿੰਗ (ਸਮਾਂ ਆਉਣ ਤੱਕ ਤੁਸੀਂ ਉਸ ਵਿੱਚ ਹੱਥ ਨਾ ਪਾਉਣਾ । ਤੁਸੀਂ ਅਪਣੇ ਤਰੀਕੇ ਨਾਲ ਕੁੜੀ ਨੂੰ ਖੁਆਓ-ਪਿਆਓ, ਪੜਾਓ, ਲਿਖਾਓ ਪਰ ਅੱਗੇ ਦੀ ਸਾਰੀ ਚਿੰਤਾ ਨਾ ਕਰੋ, ਵਰਤਮਾਨ ਨੂੰ ਨਿਗਾਹ ਵਿੱਚ ਰੱਖ ਕੇ, ਅੱਜ ਦੇ ਦਿਨ ਲਈ ਹੀ ਵਿਹਾਰ ਕਰੋ । ਭੂਤਕਾਲ ਤਾਂ ਬੀਤ ਗਿਆ । ਜੋ ਤੁਹਾਡਾ ਭੂਤਕਾਲ ਹੈ, ਉਸਨੂੰ ਕਿਉਂ ਉਧੇੜਦੇ ਹੋ ? ਨਹੀਂ ਉਧੇੜਦੇ ਨਾ ! ਭੂਤਕਾਲ ਬੀਤ ਗਿਆ, ਉਸਨੂੰ ਤਾਂ ਕੋਈ ਮੂਰਖ ਮਨੁੱਖ ਵੀ ਨਹੀਂ ਉਧੇੜਦਾ । ਭਵਿੱਖ ਵਿਵਸਥਿਤ ਦੇ ਹੱਥਾਂ ਵਿੱਚ ਹੈ, ਤਦ ਫਿਰ ਅਸੀਂ ਵਰਤਮਾਨ ਵਿੱਚ ਰਹੀਏ । ਹੁਣ ਚਾਹ ਪੀਂਦੇ ਹੋ ਤਾਂ ਆਰਾਮ ਨਾਲ ਚਾਹ ਪੀਓ, ਕਿਉਂਕਿ ਭਵਿੱਖ ਵਿਵਸਥਿਤ ਦੇ ਹੱਥਾਂ ਵਿੱਚ ਹੈ । ਸਾਨੂੰ ਕੀ ਝੰਝਟ ? ਇਸ ਲਈ ਵਰਤਮਾਨ ਵਿੱਚ ਹੀ ਰਹਿਣਾ | ਖਾਣਾ ਖਾਂਦੇ ਸਮੇਂ ਖਾਣੇ ਵਿੱਚ ਪੂਰਾ ਚਿੱਤ ਰੱਖ ਕੇ ਖਾਣਾ ॥ ਪਕੌੜੇ ਕਿਸ ਦੇ ਬਣੇ ਹਨ, ਇਹ ਸਭ ਆਰਾਮ ਨਾਲ ਜਾਣਨਾ । ਵਰਤਮਾਨ ਵਿੱਚ ਰਹਿਣਾ’ ਭਾਵ ਕਿ ਵਹੀ ਖਾਤਾ ਲਿਖੋ ਤਾਂ ਪੂਰਾ ਐਕੂਰੇਟ (ਪੂਰੀ ਤਰ੍ਹਾਂ) ਉਸ ਵਿੱਚ ਹੀ ਚਿੱਤ ਰੱਖਣਾ ਚਾਹੀਦਾ । ਕਿਉਂਕਿ ਚਿੱਤ ਭਵਿੱਖ ਵਿੱਚ ਅੱਗੇ ਭੱਜਦਾ ਹੈ ਤਾਂ ਉਸ ਨਾਲ ਅੱਜ ਦਾ ਵਹੀ ਖਾਤਾ ਵਿਗੜਦਾ ਹੈ । ਭਵਿੱਖ ਦੇ ਵਿਚਾਰ ਨਾਲ ਹੋਣ ਵਾਲੀ ਕਿਚਕਿਚ ਦੇ ਕਾਰਣ, ਅੱਜ ਦਾ ਵਹੀ ਖਾਤਾ ਵਿਗੜ ਜਾਂਦਾ ਹੈ । ਭੁੱਲ-ਚੁੱਕ ਹੋ ਜਾਂਦੀ ਹੈ, ਲਿਖਾਵਟ ਠੀਕ ਨਾਲ ਨਹੀਂ ਹੁੰਦੀ। ਪਰ ਜੋ ਵਰਤਮਾਨ ਵਿੱਚ ਰਹਿੰਦਾ ਹੈ, ਉਸ ਦੀ ਇੱਕ ਵੀ ਭੁੱਲ ਨਹੀਂ ਹੁੰਦੀ, ਉਸਨੂੰ ਚਿੰਤਾ ਨਹੀਂ ਹੁੰਦੀ।
ਚਿੰਤਾ, ਨਹੀ ਹੈ ਡਿਸਚਾਰਜ ਪ੍ਰਸ਼ਨ ਕਰਤਾ : ਕੀ ਚਿੰਤਾ ਡਿਸਚਾਰਜ ਹੈ ? ਦਾਦਾ ਸ੍ਰੀ : ਚਿੰਤਾ ਡਿਸਚਾਰਜ ਵਿੱਚ ਨਹੀਂ ਆਉਂਦੀ, ਕਿਉਂਕਿ ਉਸ ਵਿੱਚ ‘ਕਰਨ ਵਾਲਾ ਹੁੰਦਾ ਹੈ।