________________
ਚਿੰਤਾ
33
ਅਨੰਤ ਜਨਮਾਂ ਤੋਂ ਸੰਸਾਰ ਕੌਣ ਖੜਾ ਕਰ ਰਿਹਾ ਸੀ ? ਕਰਤਾ ਬਣ ਬੈਠੇ ਸਨ, ਉਸਦੀ ਚਿੰਤਾ।
ਪ੍ਰਸ਼ਨ ਕਰਤਾ : ਇਸ ‘ਗਿਆਨ’ ਨਾਲ ਹੁਣ ਮੈਨੂੰ ਭਵਿੱਖ ਦੀ ਚਿੰਤਾ ਨਹੀਂ ਰਹਿੰਦੀ। ਦਾਦਾ ਸ੍ਰੀ : ਤੁਸੀਂ ਤਾਂ ‘ਇਹ ਵਿਵਸਥਿਤ ਹੈ’ ਇੰਝ ਕਹਿ ਦਿੰਦੇ ਹੋ ਨਾ ! ਵਿਵਸਥਿਤ ਤੁਹਾਡੀ ਸਮਝ ਵਿੱਚ ਆ ਗਿਆ ਹੈ ਨਾ ! ਕੋਈ ਪਰਿਵਰਤਨ ਹੋਣ ਵਾਲਾ ਨਹੀਂ ਹੈ। ਸਾਰੀ ਰਾਤ ਜਾਗ ਕੇ ਦੋ ਸਾਲ ਬਾਅਦ ਕੀ ਹੋਵੇਗਾ ਜੇ ਇਹ ਸੋਚੋਗੇ ਨਾ, ਤਾਂ ਵੀ ਉਹ ਯੂਜ਼ਨੈੱਸ (ਫਜ਼ੂਲ) ਵਿਚਾਰ ਹਨ, ਵੇਸਟ ਆਫ ਟਾਈਮ ਐਂਡ ਅਨਰਜ਼ੀ ( ਸਮੇਂ ਅਤੇ ਸ਼ਕਤੀ ਦਾ ਦੁਰਉਪਯੋਗ) ਹੈ।
ਪ੍ਰਸ਼ਨ ਕਰਤਾ : ਤੁਸੀਂ ਜੋ ‘ਰਿਯਲ’ ਅਤੇ ‘ਰਿਲੇਟਿਵ' ਸਮਝਾਇਆ, ਉਸਦੇ ਬਾਅਦ ਚਿੰਤਾ ਨਹੀਂ ਰਹੀ।
ਦਾਦਾ ਸ੍ਰੀ : ਬਾਅਦ ਵਿੱਚ ਤਾਂ ਚਿੰਤਾ ਹੀ ਨਹੀਂ ਹੁੰਦੀ ਨਾ ! ਇਸ ਗਿਆਨ ਦੇ ਬਾਅਦ ਚਿੰਤਾ ਹੋਵੇ ਏਦਾਂ ਹੈ ਹੀ ਨਹੀਂ। ਇਹ ਮਾਰਗ ਸੰਪੂਰਨ ਵੀਤਰਾਗ ਮਾਰਗ ਹੈ। ਸੰਪੂਰਨ ਵੀਤਰਾਗ ਮਾਰਗ ਭਾਵ ਕੀ, ਕਿ ਚਿੰਤਾ ਹੀ ਨਹੀਂ ਹੁੰਦੀ। ਇਹ ਸਾਰੇ ਆਤਮ ਗਿਆਨੀਆਂ ਦਾ, ਚੌਵੀ ਤੀਰਥੰਕਰਾਂ ਦਾ ਮਾਰਗ ਹੈ, ਇਹ ਹੋਰ ਕਿਸੇ ਦਾ ਮਾਰਗ ਨਹੀਂ ਹੈ।
―
ਜੈ ਸੱਚਿਦਾਨੰਦ