________________
14
ਚਿੰਤਾ ਤਾਂ ਮੈਨੂੰ ਵੀ ਪਤਾ ਨਹੀਂ ਲੱਗਦਾ। ਤਦ ਮੈਂ ਕਿਹਾ, 'ਦੱਸਾਂ ? ਸਭ ਤੋਂ ਵੱਡਾ ਤਾਂ ਮੈਂ ਹੀ ਹਾਂ ! ਬਸ, ਇਸੇ ਆਸਰੇ ਤੇ ਜੀ ਰਹੇ ਹੋ। ਬਾਕੀ ਕੁਝ ਵੀ ਸੁੱਖ ਨਹੀਂ ਮਿਲਦਾ।
ਜੋ ਨਾ ਮਿਲੇ ਉਸ ਦੀ ਚਿੰਤਾ ਨਾ ਕਰੋ
ਅਹਿਮਦਾਬਾਦ ਦੇ ਇੱਕ ਸੇਠ ਮਿਲੇ ਸੀ । ਉਹਨਾਂ ਦਾ ਚਿੱਤ ਭੋਜਨ ਸਮੇਂ ਮਿੱਲ ਚਲਾ ਜਾਂਦਾ ਸੀ । ਮੇਰੇ ਨਾਲ ਪ੍ਰਸ਼ਾਦਾ ਖਾਣ ਬੈਠੇ ਸਨ। ਤਦ ਸੇਠਾਨੀ ਸਾਹਮਣੇ ਆ ਕੇ ਬੈਠੀ। ਮੈਂ ਪੁੱਛਿਆ, “ਸੇਠਾਨੀ ਜੀ, ਤੁਸੀਂ ਕਿਓਂ ਸਾਹਮਣੇ ਆ ਕੇ ਬੈਠੇ ? ਤਾਂ ਕਹਿਣ ਲੱਗੀ, ' ਸੇਠ ਜੀ ਠੀਕ ਤਰ੍ਹਾਂ ਭੋਜਨ ਨਹੀਂ ਕਰਦੇ ਹਨ, ਇੱਕ ਦਿਨ ਵੀ। ਭੋਜਨ ਛੱਕਦੇ ਸਮੇਂ ਮਿੱਲ ਵਿੱਚ ਗਏ ਹੁੰਦੇ ਹਨ, ਇਹ ਤਾਂ ਮੈਂ ਸਮਝ ਗਿਆ । ਜਦ ਮੈਂ ਸੇਠ ਨੂੰ ਟੋਕਿਆ ਤਾਂ ਆਖਣ ਲੱਗੇ, “ਮੇਰਾ ਚਿੱਤ ਸਾਰਾ ਉੱਥੇ (ਮਿੱਲ ਵਿੱਚ) ਚਲਾ ਜਾਂਦਾ ਹੈ। ਮੈਂ ਕਿਹਾ, “ਇੰਝ ਨਾ ਕਰੋ। ਵਰਤਮਾਨ ਵਿੱਚ ਥਾਲੀ ਆਈ ਉਸਨੂੰ ਪਹਿਲਾਂ, ਭਾਵ ਪ੍ਰਾਪਤ ਨੂੰ ਭੁਗਤੋ, ਜੋ ਨਹੀਂ ਮਿਲਿਆ ਉਸ ਦੀ ਚਿੰਤਾ ਨਾ ਕਰੋ। ਜੋ ਵਰਤਮਾਨ ਮਿਲਿਆ ਹੈ ਉਸ ਨੂੰ ਭੋਗੋ।
ਚਿੰਤਾ ਹੁੰਦੀ ਹੋਵੇ ਤਾਂ ਫਿਰ ਭੋਜਨ ਲੈਣ ਲਈ ਰਸੋਈ ਵਿੱਚ ਜਾਣਾ ਪਵੇ ? ਫਿਰ ਬੈਡਰੂਮ ਵਿੱਚ ਸੌਣ ਲਈ ਜਾਣਾ ਪਵੇ ? ਅਤੇ ਆਫਿਸ ਵਿੱਚ ਕੰਮ ਤੇ......... ?
ਸ਼ਨ ਕਰਤਾ : ਉਹ ਵੀ ਜਾਂਦੇ ਹਨ। ਦਾਦਾ ਸ੍ਰੀ : ਉਹ ਸਾਰੇ ਡਿਪਾਰਟਮੈਂਟ ਹਨ । ਇਸ ਲਈ ਇੱਕ ਹੀ ਡਿਪਾਰਟਮੈਂਟ ਦਾ ਦੁੱਖ ਹੋਵੇ, ਉਹਨੂੰ ਦੂਜੇ ਡਿਪਾਰਟਮੈਂਟ ਵਿੱਚ ਨਾ ਲੈ ਕੇ ਜਾਣਾ । ਇੱਕ ਡਿਵੀਜ਼ਨ ਵਿੱਚ ਜਾਓ ਤਾਂ ਉੱਥੇ ਜੋ ਹੋਵੇ ਉਹ ਸਾਰਾ ਕੰਮ ਪੂਰੀ ਤਰ੍ਹਾਂ ਕਰ ਲੈਣਾ | ਪਰ ਦੂਜੇ ਡਿਵੀਜ਼ਨ ਵਿੱਚ ਭੋਜਨ ਛੱਕਣ ਗਏ, ਤਾਂ ਪਹਿਲੇ ਡਿਵੀਜ਼ਨ ਦਾ ਦੁੱਖ ਉੱਥੇ ਛੱਡ ਕੇ, ਉੱਥੇ ਭੋਜਨ ਛੱਕਣ ਬੈਠੇ ਤਾਂ ਸਵਾਦ ਨਾਲ ਭੋਜਨ ਛੱਕਣਾ । ਬੈਡਰੂਮ ਵਿੱਚ ਜਾਣਾ ਹੋਵੇ ਤਾਂ ਵੀ ਪਹਿਲੇ ਵਾਲਾ ਦੁੱਖ ਉੱਥੇ ਦਾ ਉੱਥੇ ਰੱਖਣਾ । ਜਿਸਦਾ ਇਹੋ ਜਿਹਾ ਪ੍ਰਬੰਧ ਨਹੀਂ ਹੋਵੇਗਾ, ਉਹ ਮਨੁੱਖ ਮਾਰਿਆ ਜਾਵੇਗਾ | ਖਾਣਾ ਖਾਣ ਬੈਠਾ ਹੋਵੇ ਤਦ ਚਿੰਤਾ ਕਰੇ ਕਿ ਆਫਿਸ ਵਿੱਚ ਸਾਹਿਬ ਨੇ ਧਮਕਾਇਆ ਤਾਂ ਕੀ ਕਰਾਂਗੇ ? ਓਏ, ਧਮਕਾਇਆ ਤਦ ਵੇਖ ਲਵਾਂਗੇ, ਹੁਣ ਤਾਂ ਚੈਨ ਨਾਲ ਪ੍ਰਸ਼ਾਦਾ ਛੱਕ ਲੈ ਨ !