________________
ਚਿੰਤਾ
13
ਦਾਦਾ ਸ੍ਰੀ : ਲਾਈਟ ਤਾਂ ਹੁੰਦੀ ਹੀ ਹੈ ਨਾ। ਲਾਈਟ ਤਾਂ, ਸੂਰਜ ਦੇਵਤਾ ਮੰਨੋ ਤੁਹਾਡੀ ਸੇਵਾ ਵਿੱਚ ਹੀ ਬੈਠੇ ਹੋਣ, ਇਸ ਤਰ੍ਹਾਂ ਰੋਜ਼ ਸਾਢੇ ਛੇ ਵਜੇ ਆ ਕੇ ਖੜੇ ਹੋ ਜਾਂਦੇ ਹਨ। ਕਿਤੇ ਵੀ ਭਰੋਸਾ ਹੀ ਨਹੀਂ
ਇਹ ਤਾਂ ਸਾਡੇ ਹਿੰਦੋਸਤਾਨ ਦੇ ਲੋਕ ਏਨੀ ਚਿੰਤਾ ਵਾਲੇ ਹਨ ਕਿ ਇਹ ਸੂਰਜ ਦੇਵਤਾ ਜੇ ਇੱਕ ਹੀ ਦਿਨ ਦੀ ਛੁੱਟੀ ਲੈ ਲੈਣ ਅਤੇ ਕਹਿਣ ਕਿ, ‘ਹੁਣ ਫਿਰ ਕਦੇ ਛੁੱਟੀ ਨਹੀਂ ਲਵਾਂਗਾ।” ਤਾਂ ਵੀ ਦੂਜੇ ਦਿਨ ਇਹਨਾਂ ਲੋਕਾਂ ਨੂੰ ਸ਼ਸ਼ੋਪੰਜ ਰਹੇਗਾ ਕਿ ਕੱਲ ਸੂਰਜ ਦੇਵਤਾ ਆਉਣਗੇ ਜਾਂ ਨਹੀਂ ਆਉਣਗੇ ? ਸਵੇਰ ਹੋਵੇਗੀ ਜਾਂ ਨਹੀਂ ਹੋਵੇਗੀ ? ਅਰਥਾਤ ਨੇਚਰ ਤੇ ਵੀ ਭਰੋਸਾ ਨਹੀਂ ਹੈ, ਖੁਦ ਆਪਣੇ ਉੱਤੇ ਵੀ ਭਰੋਸਾ ਨਹੀਂ ਹੈ, ਰੱਬ ਤੇ ਵੀ ਭਰੋਸਾ ਨਹੀਂ ਹੈ। ਕਿਸੇ ਵੀ ਚੀਜ਼ ਉੱਤੇ ਭਰੋਸਾ ਨਹੀਂ ਹੈ। ਖੁਦ ਦੀ ਵਾਈਫ਼ ਉੱਤੇ ਵੀ ਭਰੋਸਾ ਨਹੀਂ ਹੈ। ਖ਼ੁਦ ਹੀ ਸੱਦਾ ਦੇ ਕੇ ਬੁਲਾਈ ਚਿੰਤਾ
ਚਿੰਤਾ ਕਰਦਾ ਹੈ ਉਹ ਵੀ ਗੁਆਂਢੀ ਨੂੰ ਵੇਖ ਕੇ। ਗੁਆਂਢੀ ਦੇ ਘਰ ਗੱਡੀ ਹੈ ਅਤੇ ਸਾਡੇ ਘਰ ਨਹੀਂ ਹੈ। ਉਏ, ਜੀਵਨ ਜਿਉਣ ਦੇ ਲਈ ਕਿੰਨਾ ਚਾਹੀਦਾ ਹੈ ? ਤੂੰ ਇੱਕ ਵਾਰੀਂ ਤੈਅ ਕਰ ਲੈ ਕਿ ਐਨੀਆਂ-ਐਨੀਆਂ ਮੇਰੀਆਂ ਲੋੜਾਂ ਹਨ। ਜਿਵੇਂ ਘਰ ਵਿੱਚ ਖਾਣ-ਪੀਣ ਨੂੰ ਲੋੜ ਅਨੁਸਾਰ ਹੋਵੇ, ਰਹਿਣ ਨੂੰ ਘਰ ਚਾਹੀਦਾ, ਘਰ ਚਲਾਉਣ ਲਈ ਲੋੜ ਅਨੁਸਾਰ ਪੈਸੇ ਹੋਣ। ਤਾਂ ਏਨਾ ਤੈਨੂੰ ਜ਼ਰੂਰ ਮਿਲੇਗਾ ਹੀ। ਪਰ ਜੇ ਗੁਆਂਢੀ ਦੇ ਦਸ ਹਜ਼ਾਰ ਬੈਂਕ ਵਿੱਚ ਪਏ ਹੋਣ, ਤਾਂ ਤੈਨੂੰ ਮਨ ਵਿੱਚ ਖਟਕੀ ਜਾਵੇ | ਇੰਝ ਤਾਂ ਦੁੱਖ ਪੈਦਾ ਹੁੰਦੇ ਹਨ। ਦੁੱਖਾਂ ਨੂੰ ਖੁਦ ਹੀ ਬੁਲਾਵਾ ਦਿੰਦਾ ਹੈ।
ਜਿਊਂਣ ਦਾ ਆਧਾਰ, ਹੰਕਾਰ
ਜਦੋਂ ਪੈਸੇ ਬਹੁਤੇ ਆਉਣ ਨਾ, ਤਾਂ ਵਿਆਕੁਲ ਰਹਿੰਦਾ ਹੈ, ਚਿੰਤਤ ਰਹਿੰਦਾ ਹੈ। ਇਹਨਾਂ ਅਹਿਮਦਾਬਾਦ ਦੇ ਮਿੱਲਾਂ ਵਾਲੇ ਸੇਠਾਂ ਦੀ ਗੱਲ ਕਰਾਂ ਤਾਂ ਤੁਹਾਨੂੰ ਲੱਗੇਗਾ ਕਿ ਹੇ ਰੱਬਾ ! ਇਹੋ ਜਿਹਾ ਹਾਲ ਇੱਕ ਦਿਨ ਦੇ ਲਈ ਵੀ ਨਾ ਹੋਣ ਦੇਣਾ | ਜਿਵੇਂ ਸਾਰਾ ਦਿਨ ਸ਼ਕਰਕੰਦੀ ਭੱਠੀ ਵਿੱਚ ਰੱਖੀ ਹੋਵੇ, ਉਸੀ ਤਰ੍ਹਾਂ ਭੁੰਨੀ ਜਾਂਦੇ ਹਾਂ। ਪਤਾ ਨਹੀਂ ਕਿਸ ਆਸਰੇ ਜਿਉਂਦੇ ਹਨ ? ਮੈਂ ਇੱਕ ਸੇਠ ਨੂੰ ਪੁੱਛਿਆ, ‘ਕਿਸ ਆਸਰੇ ਤੇ ਤੁਸੀਂ ਜਿਉਂਦੇ ਹੋ ?” ਉਹ ਬੋਲਿਆ, ‘ਇਹ