________________
ਚਿੰਤਾ
ਦਾਦਾ ਸ੍ਰੀ : ਹਾਂ, ਇਹ ਤਾਂ ਹੈਰਾਨੀ ਹੈ । ਪਰੰਤੂ ਇਹ ਉਸਨੂੰ ਕਿਸ ਤਰ੍ਹਾਂ ਸਮਝ ਆਵੇ ? ਉਸਨੂੰ ਤਾਂ ਉਹਨਾਂ ਗਹਿਣਿਆਂ ਅੱਗੇ ਇਸਦੀ ਕੀਮਤ ਹੀ ਨਹੀਂ ਹੋਵੇਗੀ ਨਾ ! ਓਏ, ਉਸਨੂੰ ਚਾਹ ਪੀਣੀ ਹੋਵੇ ਅਤੇ ਅਸੀਂ ਕਹੀਏ ਕਿ, “ਮੈਂ ਹਾਂ ਨਾ, ਤੈਨੂੰ ਚਾਹ ਦਾ ਕੀ ਕੰਮ ਹੈ ?' ਤਦ ਉਹ ਕਹੇਗਾ, “ਮੈਨੂੰ ਬਿਨਾਂ ਚਾਹ ਦੇ ਚੈਨ ਨਹੀਂ ਆਉਂਦਾ, ਤੁਸੀਂ ਹੋਵੋ ਜਾਂ ਨਾ ਹੋਵੋ। ਇਹਨਾਂ ਲਈ ਕੀਮਤ ਕਿਸਦੀ ? ਜਿਸਦੀ ਇੱਛਾ ਹੈ ਉਸਦੀ।
ਕੁਦਰਤ ਦੇ ਗੈਸਟ ਦੇ ਠਾਠ-ਬਾਠ ਤਾਂ ਦੇਖੋ !
ਇਸ ਵਰਲਡ (ਸੰਸਾਰ) ਵਿੱਚ ਕੋਈ ਵੀ ਚੀਜ਼ ਜੋ ਸਭ ਤੋਂ ਕੀਮਤੀ ਹੁੰਦੀ ਹੈ, ਉਹ ਵੀ ਆਫ਼ ਕੋਸਟ (ਮੁਫ਼ਤ) ਹੀ ਹੁੰਦੀ ਹੈ । ਉਸ ਤੇ ਕੋਈ ਵੀ ਸਰਕਾਰੀ ਟੈਕਸ ਨਹੀਂ ਲਾ ਸਕਦੇ। ਕਿਹੜੀ ਚੀਜ਼ ਕੀਮਤੀ ਹੈ ? ਪ੍ਰਸ਼ਨ ਕਰਤਾ : ਹਵਾ, ਪਾਣੀ। ਦਾਦਾ ਸ੍ਰੀ : ਹਵਾ ਹੀ, ਪਾਣੀ ਨਹੀਂ । ਹਵਾ ਉੱਤੇ ਸਰਕਾਰੀ ਟੈਕਸ ਬਿਲਕੁਲ ਨਹੀਂ ਹੈ, ਕੁਝ ਨਹੀਂ । ਜਿੱਥੇ ਵੇਖੋ ਉੱਥੇ, ਤੁਸੀਂ ਜਿੱਥੇ ਮਰਜ਼ੀ ਜਾਓ, ਐਨੀ ਵੇਅਰ, ਐਨੀ ਪਲੇਸ, (ਕਿਤੇ ਵੀ, ਕਿਸੇ ਵੀ ਜਗ੍ਹਾ) ਉੱਥੇ ਤੁਹਾਨੂੰ ਉਹ ਮਿਲੇਗੀ । ਕੁਦਰਤ ਨੇ ਕਿੰਨੀ ਰੱਖਿਆ ਕੀਤੀ ਹੈ ਤੁਹਾਡੀ। ਤੁਸੀਂ ਕੁਦਰਤ ਦੇ ਗੈਸਟ (ਮਹਿਮਾਨ) ਹੋ ਅਤੇ ਗੈਸੱਟ ਹੋ ਕੇ ਤੁਸੀਂ ਸ਼ੋਰ ਮਚਾਉਂਦੇ ਹੋ, ਚਿੰਤਾ ਕਰਦੇ ਹੋ। ਇਸ ਲਈ ਕੁਦਰਤ ਨੂੰ ਮਨ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇਹ, ਮੇਰੇ ਗੈਸਟ ਬਣੇ ਹਨ, ਪਰੰਤੂ ਇਸ ਆਦਮੀ ਨੂੰ ਗੈਸੱਟ ਬਨਣਾ ਵੀ ਨਹੀਂ ਆਉਂਦਾ । ਤਦ ਫਿਰ ਰਸੋਈ ਵਿੱਚ ਜਾ ਕੇ ਕਹਿਣਗੇ, “ਕੜੀ ਵਿੱਚ ਨਮਕ ਜ਼ਰਾ ਜ਼ਿਆਦਾ ਪਾਉਣਾ | ਓਏ ਮੂਰਖਾ, ਗੈਸੱਟ ਹੋ ਕੇ ਰਸੋਈ ਵਿੱਚ ਜਾਂਦਾ ਹੈਂ। ਉਹ ਜਿਹੋ ਜਿਹਾ ਪਰੋਸਣ ਉਦਾਂ ਦਾ ਖਾ ਲੈ। ਗੈਸਟ ਹੋ ਕੇ ਰਸੋਈ ਵਿੱਚ ਕਿਵੇਂ ਜਾ ਸਕਦੇ ਹਾਂ ? ਭਾਵ ਇਹ ਬਹੁਮੁੱਲੀ ਹਵਾ ਫਰੀ ਆਫ਼ ਕੋਸਟ।ਉਸ ਤੋਂ ਸੈਕੰਡ ਨੰਬਰ ਤੇ ਕੀ ਆਉਂਦਾ ਹੈ ? ਪਾਈ ਆਉਂਦਾ ਹੈ। ਪਾਣੀ ਥੋੜੇ-ਬਹੁਤ ਪੈਸਿਆਂ ਨਾਲ ਮਿਲਦਾ ਹੈ । ਅਤੇ ਫਿਰ ਤੀਜੇ ਤੇ ਆਉਂਦਾ ਹੈ ਅੰਨ (ਅਨਾਜ), ਉਹ ਵੀ ਥੋੜੇ-ਬਹੁਤ ਪੈਸਿਆਂ ਨਾਲ ਮਿਲ ਜਾਂਦਾ ਹੈ। ਪ੍ਰਸ਼ਨ ਕਰਤਾ : ਪ੍ਰਕਾਸ਼