________________
ਚਿੰਤਾ ਖਿੱਚ ਕੇ ਜਗਾਉਂਦੇ ਹਨ ਅਤੇ ਫਿਰ ਹਾਰਟ ਫੇਲ ਦੀ ਤਿਆਰੀ ਕਰਦੇ ਹਨ। | ਇਹਨਾਂ ਨੂੰ, ਕੀਮਤ ਕਿਸਦੀ ?
ਇੱਕ ਬੁੱਢਾ ਚਾਚਾ ਆਇਆ ਅਤੇ ਮੇਰੇ ਪੈਰਾਂ ਵਿੱਚ ਪੈ ਕੇ ਬਹੁਤ ਰੋਇਆ । ਮੈਂ ਪੁਛਿਆ, “ਕੀ ਦੁੱਖ ਹੈ ਤੁਹਾਨੂੰ ?' ਤਾਂ ਦੱਸਿਆ, “ਮੇਰੇ ਗਹਿਣੇ ਚੋਰੀ ਹੋ ਗਏ, ਲੱਭਦੇ ਹੀ ਨਹੀਂ ਹਨ। ਹੁਣ ਕਦੋਂ ਵਾਪਿਸ ਮਿਲਣਗੇ ?' ਤਦ ਮੈਂ ਉਹਨਾਂ ਨੂੰ ਕਿਹਾ, “ਉਹ ਗਹਿਣੇ ਕੀ ਨਾਲ ਲੈ ਕੇ ਜਾਣੇ ਸਨ ? ਤਦ ਉਹ ਕਹਿਣ ਲੱਗੇ, “ਨਹੀਂ ਨਾਲ ਲੈ ਕੇ ਨਹੀਂ ਜਾ ਸਕਦੇ। ਪਰ ਮੇਰੇ ਗਹਿਣੇ ਜੋ ਚੋਰੀ ਹੋ ਗਏ ਹਨ, ਉਹ ਵਾਪਿਸ ਕਦੋਂ ਮਿਲਣਗੇ ?? ਮੈਂ ਕਿਹਾ, ‘ਤੁਹਾਡੇ ਜਾਣ ਤੋਂ ਬਾਅਦ ਮਿਲਣਗੇ । ਗਹਿਣੇ ਗਏ ਉਸਦੇ ਲਈ ਏਨੀ ਹਾਏ,ਹਾਏ,ਹਾਏ ! ਓਏ, ਜੋ ਗਿਆ ਉਸਦੀ ਚਿੰਤਾ ਕਰਨੀ ਹੀ ਨਹੀਂ ਚਾਹੀਦੀ | ਸ਼ਾਇਦ ਅੱਗੇ ਦੀ ਚਿੰਤਾ, ਭਵਿੱਖ ਦੀ ਚਿੰਤਾ ਕਰੋ, ਉਹ ਅਸੀਂ ਸਮਝਦੇ ਹਾਂ ਕਿ ਬੁੱਧੀਮਾਨ (ਹੁਸ਼ਿਆਰ) ਮਨੁੱਖ ਨੂੰ ਚਿੰਤਾ ਤਾਂ ਹੁੰਦੀ ਹੀ ਹੈ, ਪਰ ਜੋ ਗਿਆ ਉਸਦੀ ਵੀ ਚਿੰਤਾ ? ਸਾਡੇ ਮੁਲਕ ਵਿੱਚ ਇਹੋ ਜਿਹੀ ਚਿੰਤਾ ਹੁੰਦੀ ਹੈ । ਕੁਝ ਦੇਰ ਪਹਿਲਾਂ ਹੋ ਗਿਆ, ਉਸਦੀ ਚਿੰਤਾ ਕਿਉਂ ? ਜਿਸਦਾ ਉਪਾਅ ਨਹੀਂ ਉਸਦੀ ਚਿੰਤਾ ਕਿਉਂ ? ਕੋਈ ਵੀ ਬੁੱਧੀਮਾਨ (ਹੁਸ਼ਿਆਰ) ਸਮਝਦਾ ਹੈ ਕਿ ਹੁਣ ਕੋਈ ਉਪਾਅ ਨਹੀਂ ਰਿਹਾ, ਇਸ ਲਈ ਉਸਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ। | ਉਹ ਚਾਚਾ ਰੋ ਰਹੇ ਸਨ ਪਰ ਮੈਂ ਉਹਨਾਂ ਨੂੰ ਦੋ ਹੀ ਮਿੰਟਾਂ ਵਿੱਚ ਹੀ ਬਦਲ ਦਿੱਤਾ। ਫਿਰ ਤਾਂ ‘ਦਾਦਾ ਭਗਵਾਨ ਦੇ ਅਸੀਮ ਜੈ ਜੈਕਾਰ ਹੋ ਬੋਲਣ ਲੱਗੇ । ਉਹ ਅੱਜ ਸਵੇਰੇ ਰਣਛੋੜ ਜੀ ਦੇ ਮੰਦਰ ਵਿੱਚ ਮਿਲੇ, ਤਦ ਵੀ ਕਹਿਣ ਲੱਗੇ, ਦਾਦਾ ਭਗਵਾਨ ?? ਮੈਂ ਕਿਹਾ, “ਹਾਂ, ਉਹੀ । ਫਿਰ ਬੋਲੇ, ਸਾਰੀ ਰਾਤ ਮੈਂ ਤਾਂ ਤੁਹਾਡਾ ਹੀ ਨਾਮ ਲੈਂਦਾ ਰਿਹਾ । ਇਹਨਾਂ ਨੂੰ ਤਾਂ ਇੰਝ ਘੁਮਾਈਏ ਤਾਂ ਇੰਝ, ਇਹਨਾਂ ਨੂੰ ਇਹੋ ਜਿਹਾ ਕੁਝ ਵੀ ਨਹੀਂ ਹੈ। ਪ੍ਰਸ਼ਨ ਕਰਤਾ : ਤੁਸੀਂ ਉਹਨਾਂ ਨੂੰ ਕੀ ਕਿਹਾ ? ਦਾਦਾ ਸ੍ਰੀ : ਮੈਂ ਕਿਹਾ, 'ਉਹ ਗਹਿਣੇ ਵਾਪਿਸ ਆਉਣ ਇਸ ਤਰ੍ਹਾਂ ਨਹੀਂ ਹੈ, ਹਾਂ, ਪਰ ਦੂਜੀ ਤਰ੍ਹਾਂ ਨਾਲ ਗਹਿਣੇ ਆਉਣਗੇ। ਪਸ਼ਨ ਕਰਤਾ : ਤੁਸੀਂ ਮਿਲ ਗਏ ਅਰਥਾਤ ਵੱਡਾ ਗਹਿਣਾ ਹੀ ਮਿਲ ਗਿਆ ਨਾ !