________________
10
ਚਿੰਤਾ
ਨੇ ਕਿਹਾ ਹੈ, ਮਹਾਵੀਰ ਭਗਵਾਨ ਨੇ ਏਦਾਂ ਨਹੀਂ ਕਿਹਾ|' ਮਹਾਵੀਰ ਭਗਵਾਨ ਨੇ ਇਸ ਉੱਤੇ ਕੀ ਕਿਹਾ ਕਿ ‘ਰਾਈ ਮਾਤਰ ਘੱਟ ਵੱਧ ਨਹੀਂ, ਦੇਖਾ ਕੇਵਲ ਗਿਆਨ, ਇਹ ਨਿਸ਼ਚੈ ਕਰ ਜਾਈਏ, ਤਜੀਏ ਆਰਤ ਧਿਆਨ।” ਚਿੰਤਾ ਅਤੇ ਔਰਤ ਧਿਆਨ ਛੱਡ ਦਿਓ । ਪਰੰਤੂ ਭਗਵਾਨ ਦੀ ਗੱਲ ਮੰਨੀ ਹੋਵੇ ਤਾਂ ਨਾ ? ਨਹੀਂ ਮੰਨਦਾ ਹੋਵੇ, ਉਸਨੂੰ ਅਸੀਂ ਕਿਵੇਂ ਝਿੜਕ ਸਕਦੇ ਹਾਂ ? ਮੈਨੂੰ ਇੰਝ ਕਿਹਾ ਸੀ ਤਦ ਮੈਂ ਤਾਂ ਮੰਨ ਗਿਆ ਸੀ। ਮੈਂ ਕਿਹਾ, ਹਾਂ ਭਰਾਵਾ, ਪਰ ਇਹ ਇੱਕੋ ਜਿਹੀ ਗੱਲ ਹੈ, ਇਸ ਲਈ ਮੈਂ ਹੋਰ ਦੂਜੀ ਖੋਜ ਕੀਤੀ। ਜੋ ਮਹਾਵੀਰ ਭਗਵਾਨ ਨੇ ਕਿਹਾ, ਉਹੀਓ ਕ੍ਰਿਸ਼ਨ ਭਗਵਾਨ ਨੇ ਕਿਹਾ, ਤਦ ਮੈਂ ਕਿਹਾ, ਇਹ ਤਾਲ ਮਿਲ ਰਿਹਾ ਹੈ, ਫਿਰ ਵੀ ਸ਼ਾਇਦ ਕਿਸੇ ਤੋਂ ਕੋਈ ਭੁੱਲ ਹੋ ਰਹੀ ਹੋਵੇ, ਤਾਂ ਅੱਗੇ ਲੱਭਦੇ ਹਾਂ।
ਤਦ ਸਹਿਜਾਨੰਦ ਸੁਆਮੀ ਕਹਿੰਦੇ ਹਨ, ‘ਤੇਰੀ ਮਰਜ਼ੀ ਬਿਨਾਂ ਇੱਕ ਤਿਨਕਾ ਵੀ ਨਾ ਟੁੱਟੇ।” ਓਹੋ ! ਤੁਸੀਂ ਵੀ ਪੱਕੇ ਹੋ ! ਇਹ ‘ਤੁਹਾਡੇ ਬਿਨਾਂ ਇੱਕ ਤਿਨਕਾ ਵੀ ਨਹੀਂ ਟੁੱਟੇਗਾ ?” ਤਦ ਕਿਹਾ, ‘ਚਲੋ ਤਿੰਨ ਤਾਲ ਮਿਲੇ। ਤਦ ਮੈਂ ਕਿਹਾ, ਹੋਰ ਤਾਲ ਮਿਲਾਓ।
.
ਹੁਣ ਕਬੀਰ ਸਾਹਿਬ ਕੀ ਕਹਿੰਦੇ ਹਨ, ‘ਪ੍ਰਾਰਬਧ ਪਹਿਲੇ ਬਣਾ, ਪੀਛੇ ਬਣਾ ਸ਼ਰੀਰ, ਕਬੀਰ ਅਚੰਭਾ ਯਹ ਹੈ, ਮਨ ਨਹੀਂ ਬਾਂਧੇ ਧੀਰ। ਮਨ ਨੂੰ ਧੀਰਜ਼ ਨਹੀਂ ਰਹਿੰਦੀ ਇਹੀ ਵੱਡਾ ਅਚੰਭਾ ਹੈ। ਇਹ ਸਾਰੇ ਤਾਲ ਮਿਲਦੇ ਰਹੇ, ਸਾਰਿਆਂ ਤੋਂ ਪੁੱਛਦਾ ਰਿਹਾ।ਤੁਸੀਂ ਕੀ ਕਹਿੰਦੇ ਹੋ ? ਬੋਲੋ, ਕਹਿ ਦਿਓ।
ਹਾਂ, ਬੇਸ਼ਕ ਇੱਕ ਵਿਅਕਤੀ ਦੀ ਭੁੱਲ ਹੋ ਸਕਦੀ ਹੈ, ਪਰ ਵੀਤਰਾਗਾਂ ਦਾ ਗਲਤ ਤਾਂ ਕਹਿ ਹੀ ਨਹੀਂ ਸਕਦੇ। ਲਿੱਖਣ ਵਾਲੇ ਦੀ ਭੁੱਲ ਹੋ ਗਈ ਹੋਵੇ ਤਾਂ ਇੰਝ ਹੋ ਸਕਦਾ ਹੈ। ਵੀਤਰਾਗਾਂ ਦੀ ਭੁੱਲ ਤਾਂ ਮੈਂ ਕਦੇ ਮੰਨਾਂਗਾ ਹੀ ਨਹੀਂ। ਮੈਨੂੰ ਕਿਵੇਂ ਵੀ ਘੁੰਮਾ ਫਿਰਾ ਕੇ ਸਮਝਾਇਆ ਪਰ ਵੀਤਰਾਗ ਦੀ ਭੁੱਲ ਮੈਂ ਮੰਨੀ ਹੀ ਨਹੀਂ। ਬਚਪਨ ਤੋਂ, ਜਨਮ ਤੋਂ, ਵੈਸ਼ਨੂੰ ਹੋਣ ਤੇ ਵੀ ਮੈਂ ਉਹਨਾਂ ਦੀ ਭੁੱਲ ਨਹੀਂ ਮੰਨੀ। ਕਿਉਂਕਿ ਏਨੇ ਸਿਆਣੇ ਪੁਰਖ ! ਜਿਨ੍ਹਾਂ ਦਾ ਨਾਮ ਲੈਣ ਨਾਲ ਹੀ ਕਲਿਆਣ ਹੋ ਜਾਵੇ !! ਅਤੇ ਵੇਖੋ, ਸਾਡੀ ਦਸ਼ਾ ਵੇਖੋ ! ਰਾਈ ਜਿੰਨੀ ਘਟੀ -ਵਧੀ ਨਹੀਂ। ਵੇਖਿਆ ਹੈ ਤੁਸੀਂ ਰਾਈ ਦਾ ਦਾਣਾ ? ਤਦ ਕਹੋ, ਲਓ, ਨਹੀਂ ਵੇਖਿਆ ਹੋਵੇਗਾ ਰਾਈ ਦਾ ਦਾਣਾ ? ਇੱਕ ਰਾਈ ਦੇ ਦਾਣੇ ਜਿੰਨਾ ਫਰਕ ਹੋਣ ਵਾਲਾ ਨਹੀਂ ਹੈ ਅਤੇ
ਵੇਖੋ, ਲੋਕ ਕਮਰ ਕਸ ਕੇ, ਜਿੱਥੋਂ ਤੱਕ ਜਾਗ ਸਕਣ ਜਾਗਦੇ ਰਹਿੰਦੇ ਹਨ। ਸ਼ਰੀਰ ਨੂੰ ਖਿੱਚ