________________
ਚਿੰਤਾ
15 ਭਗਵਾਨ ਨੇ ਕੀ ਕਿਹਾ ਸੀ ਕਿ, “ਜੋ ਮਿਲਿਆ ਹੈ ਉਸ ਨੂੰ ਭੋਗੋ, ਜੋ ਨਹੀਂ ਮਿਲਿਆ ਉਸ ਦੀ ਚਿੰਤਾ ਨਾ ਕਰੋ। ਭਾਵ ਕਿ, “ਜੋ ਮਿਲਿਆ ਹੈ ਉਸ ਨੂੰ ਭੋਗੋ।
ਏਅਰਕੰਡੀਸ਼ਨ ਵਿੱਚ ਵੀ ਚਿੰਤਾ ਪਸ਼ਨ ਕਰਤਾ : ਹੋਰ ਵੀ ਚਿੰਤਾਵਾਂ ਹੋਣਗੀਆਂ ਨਾ ਦਿਮਾਗ ਵਿੱਚ। ਦਾਦਾ ਸ੍ਰੀ : ਖਾਣਾ ਖਾਂਦਾ ਹੋਵੇ ਤਦ ਵੀ ਨਾਲ ਚਿੰਤਾ ਹੀ ਹੁੰਦੀ ਹੈ। ਭਾਵ ਉਹ ਤਲਵਾਰ ਸਿਰ ਦੇ ਉੱਤੇ ਲਟਕਦੀ ਹੀ ਰਹਿੰਦੀ ਹੋਵੇਗੀ ਕਿ, “ਹੁਣ ਡਿੱਗੀ, ਹੁਣ ਡਿੱਗੀ, ਹੁਣ ਡਿੱਗੀ !! ਹੁਣ ਕਹੋ ! ਇਹੋ ਜਿਹੇ ਡਰ ਦੇ ਘੇਰੇ ਅੰਦਰ ਇਹ ਸਾਰਾ ਕੁਝ ਭੋਗਣਾ ਹੈ। ਭਾਵ ਇਹ ਸਾਰਾ ਕੁਝ ਕਿਸ ਹੱਦ ਤੱਕ ਚੰਗਾ ਲੱਗੇਗਾ ? ਫਿਰ ਵੀ ਲੋਕ ਬੇਸ਼ਰਮ ਹੋ ਕੇ ਭੋਗਦੇ ਵੀ ਹਨ। ਜੋ ਹੋਣਾ ਹੋਵੇਗਾ, ਉਹ ਹੋਵੇਗਾ, ਪਰ ਭੋਗੋ । ਇਹ ਸੰਸਾਰ ਵਿੱਚ ਭੋਗਣ ਲਾਇਕ ਹੈ ਕੁਝ ?
ਵਿਦੇਸ਼ ਵਿੱਚ ਇਹੋ ਜਿਹਾ ਨਹੀਂ ਹੁੰਦਾ । ਕਿਸੇ ਦੇਸ਼ ਵਿੱਚ ਇਹੋ ਜਿਹਾ ਨਹੀਂ ਹੁੰਦਾ । ਇਹ ਸਾਰਾ ਤਾਂ ਇੱਥੇ ਹੀ ਹੈ। ਬੁੱਧੀ ਦਾ ਭੰਡਾਰ, ਥੋਕ ਵਿੱਚ ਬੁੱਧੀ, ਚਿੰਤਾ ਵੀ ਥੋਕ ਵਿੱਚ, ਕਾਰਖਾਨੇ ਖੋਲੇ ਹਨ ਸਾਰਿਆਂ ਨੇ। ਇਹ ਵੱਡੇ-ਵੱਡੇ ਕਾਰਖਾਨੇ, ਜ਼ਬਰਦਸਤ ਪੱਖੇ ਚੱਲਣ ਉੱਪਰ ਤੋਂ, ਸਾਰਾ ਕੁਝ ਚੱਲੇ । ਚਿੰਤਾ ਵੀ ਕਰਦੇ ਹਨ ਅਤੇ ਉਪਾਅ ਵੀ ਕਰਦੇ ਰਹਿੰਦੇ ਹਨ। ਫਿਰ ਉਹ ਠੰਡਾ ਕਰਦਾ ਹੈ, ਕੀ ਕਹਿੰਦੇ ਹਨ ਉਸਨੂੰ ? ਪ੍ਰਸ਼ਨ ਕਰਤਾ : ਏਅਰਕੰਡੀਸ਼ਨ। ਦਾਦਾ ਸ੍ਰੀ : ਹਾਂ, ਏਅਰਕੰਡੀਸ਼ਨ। ਹਿੰਦੁਸਤਾਨ ਵਿੱਚ ਅਜੂਬਾ ਹੀ ਹੈ ਨ ! ਪ੍ਰਸ਼ਨ ਕਰਤਾ : ਹੁਣ ਸਾਰੀਆਂ ਚਿੰਤਾਵਾਂ ਏਅਰਕੰਡੀਸ਼ਨ ਵਿੱਚ ਹੀ ਹੁੰਦੀਆਂ ਹਨ। ਦਾਦਾ ਸ੍ਰੀ : ਹਾਂ, ਅਰਥਾਤ ਉਹ ਨਾਲ ਹੀ ਹੁੰਦੀਆਂ ਹਨ। ਇਹਨਾਂ ਚਿੰਤਾਵਾਂ ਦੇ ਨਾਲ ਏਅਰਕੰਡੀਸ਼ਨ। ਸਾਨੂੰ ਏਅਰਕੰਡੀਸ਼ਨ ਦੀ ਲੋੜ ਨਹੀਂ ਪੈਂਦੀ। ਇਹ ਅਮਰੀਕਾ ਦੀਆਂ ਕੁੜੀਆਂ ਸਭ ਘਰੋਂ ਚਲੀਆਂ ਜਾਂਦੀਆਂ ਹਨ। ਉਸਦੀ ਚਿੰਤਾ ਉਹਨਾਂ (ਮਾਂ-ਪਿਓ) ਨੂੰ ਨਹੀਂ ਹੁੰਦੀ ਅਤੇ ਇੱਥੇ ਸਾਡੇ ਲੋਕਾਂ ਨੂੰ ? ਕਿਉਂਕਿ ਹਰ ਇੱਕ ਦੀਆਂ ਮਾਨਤਾਵਾਂ ਵੱਖੋ-ਵੱਖ ਹਨ।