________________
ਚਿੰਤਾ
21
ਨਹੀਂ !! ਭਾਵ ਇਹ ਸਾਰੀ ਦੂਜੀ ਸ਼ਕਤੀ (ਪਰਸੱਤਾ) ਹੈ, ਉਸ ਵਿੱਚ ਹੱਥ ਹੀ ਨਹੀਂ ਪਾਉਣਾ ਚਾਹੀਦਾ। ਇਸ ਲਈ ਜੋ ਹੁੰਦਾ ਹੈ ਉਹ ‘ਵਿਵਸਥਿਤ ਵਿੱਚ ਤਾਂ ਭਲੇ ਹੀ ਹੋਵੇ, ਅਤੇ ਨਾ ਹੋਵੇ ਤਾਂ ਭਲੇ ਹੀ ਨਾ ਹੋਵੇ |
ਚਿੰਤਾ ਕਰਨ ਦੀ ਥਾਂ ਧਰਮ ਦੇ ਵੱਲ ਮੋੜੋ
ਪ੍ਰਸ਼ਨ ਕਰਤਾ : ਘਰ ਦਾ ਜੋ ਮੁੱਖਿਆ ਹੁੰਦਾ ਹੈ, ਉਸਨੂੰ ਨੂੰ ਜੋ ਚਿੰਤਾ ਹੁੰਦੀ ਹੈ, ਉਹ ਕਿਵੇਂ ਦੂਰ ਕਰੀਏ
ਦਾਦਾ ਸ਼੍ਰੀ : ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਕਿ ‘ਜੀਵ ਤੂੰ ਕਾਹੇ ਸੋਚ ਕਰੇ, ਕ੍ਰਿਸ਼ਨ ਕੋ ਕਰਨਾ ਹੋ ਸੋ ਕਰੇ।” ਇਹੋ ਜਿਹਾ ਪੜ੍ਹਨ ਵਿੱਚ ਆਇਆ ਹੈ ? ਤਾਂ ਫਿਰ ਚਿੰਤਾ ਕਰਨ ਦੀ ਕੀ ਲੋੜ ਹੈ ?
ਬੱਚਿਆਂ ਨੂੰ ਲੈ ਕੇ ਕਲੇਸ਼ ਕਿਉਂ ਕਰਦੇ ਹੋ ? ਧਰਮ ਦੀ ਰਾਹ ਉੱਤੇ ਮੋੜ ਦਿਓ ਉਹਨਾਂ ਨੂੰ, ਸੁਧਰ ਜਾਣਗੇ |
ਕੁਝ ਤਾਂ ਕਾਰੋਬਾਰ ਨੂੰ ਲੈ ਕੇ ਚਿੰਤਾ ਕਰਦੇ ਹੀ ਰਹਿੰਦੇ ਹਨ। ਉਹ ਕਿਉਂ ਚਿੰਤਾ ਕਰਦੇ ਹਨ ? ਮਨ ਵਿੱਚ ਇੰਝ ਲੱਗਦਾ ਹੈ ਕਿ, ‘ਮੈਂ ਹੀ ਚਲਾਉਂਦਾ ਹਾਂ’ । ਇਸ ਲਈ ਚਿੰਤਾ ਹੁੰਦੀ ਹੈ। ਉਹ ਚਲਾਉਣ ਵਾਲਾ ਕੌਣ ਹੈ' ਇਹੋ ਜਿਹਾ ਕੋਈ ਸਾਧਾਰਣ ਵੀ ਕਿਸੇ ਵੀ ਤਰ੍ਹਾਂ ਦਾ ਸਹਾਰਾ ਨਹੀਂ ਲੈਂਦਾ ਹੈ। ਭਾਵੇਂ ਹੀ, ਤੂੰ ਗਿਆਨ ਨਾਲ ਨਾ ਜਾਣਦਾ ਹੋਵੇ, ਪਰ ਹੋਰ ਕਿਸੇ ਤਰ੍ਹਾਂ ਦਾ ਸਹਾਰਾ ਤਾਂ ਲੈ | ਕਿਉਂਕਿ ਤੂੰ ਨਹੀਂ ਚਲਾਉਣ ਵਾਲਾ ਹੈਂ ਇਹੋ ਜਿਹਾ ਥੋੜਾ-ਬਹੁਤ ਤੇਰੇ ਅਨੁਭਵ ਵਿੱਚ ਤਾਂ ਆਇਆ ਹੈ। ਚਿੰਤਾ ਤਾਂ ਸਭ ਤੋਂ ਵੱਡਾ ਇਗੋਇਜ਼ਮ ਹੈ।
ਜ਼ਿਆਦਾ ਚਿੰਤਾ ਵਾਲੇ ਕੌਣ ?
ਪ੍ਰਸ਼ਨ ਕਰਤਾ : ਜਿਸਨੂੰ ਦੋ ਵਕਤ ਦੀ ਰੋਟੀ ਵੀ ਨਾ ਮਿਲਦੀ ਹੋਵੇ, ਉਸਨੂੰ ਤਾਂ ਰੋਜ਼ ਦੀ ਚਿੰਤਾ ਹੁੰਦੀ ਹੈ ਕਿ ਨਹੀਂ, ‘ਕੱਲ੍ਹ ਕੀ ਕਰਾਂਗੇ ? ਕੱਲ੍ਹ ਕੀ ਖਾਵਾਂਗੇ ?”
ਦਾਦਾ ਸ੍ਰੀ : ਨਹੀਂ, ਉਹ ਏਦਾਂ ਹੈ ਨਾ, ਸਰਪਲੱਸ (ਵਾਧੂ) ਦੀ ਚਿੰਤਾ ਰਹਿੰਦੀ ਹੈ, ਭੋਜਨ