________________
ਚਿੰਤਾ
ਉਸ ਵੇਲੇ ਅੰਦਰੋਂ ਹੀ ਉੱਤਰ ਮਿਲਿਆ ਕਿ ਇਸ ਘਾਟੇ ਦੀ ਚਿੰਤਾ ਹੋਰ ਕੌਣ-ਕੌਣ ਕਰ ਰਿਹਾ ਹੋਵੇਗਾ ? ਮੈਨੂੰ ਲੱਗਿਆ ਕਿ ਮੇਰੇ ਹਿੱਸੇਦਾਰ ਤਾਂ ਹੋ ਸਕਦਾ ਹੈ ਕਿ ਚਿੰਤਾ ਨਹੀਂ ਵੀ ਕਰਦੇ ਹੋਣਗੇ । ਕੇਵਲ ਮੈਂ ਇਕੱਲਾ ਹੀ ਚਿੰਤਾ ਕਰਦਾ ਹੋਵਾਂ | ਅਤੇ ਬੀਵੀ-ਬੱਚੇ ਸਾਰੇ ਦੇ ਸਾਰੇ ਸਾਂਝੇਦਾਰੀ ਵਿੱਚ ਹਨ, ਪਰ ਉਹ ਤਾਂ ਕੁਝ ਜਾਂਦੇ ਹੀ ਨਹੀਂ। ਹੁਣ ਉਹ ਕੁਝ ਜਾਣਦੇ ਨਹੀਂ, ਤਦ ਵੀ ਉਹਨਾਂ ਦਾ ਚੱਲਦਾ ਹੈ। ਤਾਂ ਮੈਂ ਇਕੱਲਾ ਹੀ ਘੱਟ ਅਕਲ ਵਾਲਾ ਹਾਂ, ਜੋ ਇਹ ਸਾਰੀ ਚਿੰਤਾਵਾਂ ਲੈ ਕੇ ਬੈਠਾ ਹਾਂ । ਫਿਰ ਮੈਨੂੰ ਅਕਲ ਆ ਗਈ। ਕਿਉਂਕਿ ਉਹ ਸਾਰੇ ਸਾਂਝੇਦਾਰੀ ਵਿੱਚ ਹੋ ਕੇ ਵੀ ਚਿੰਤਾ ਨਹੀਂ ਕਰਦੇ, ਤਾਂ ਕੀ ਮੈਂ ਇਕੱਲਾ ਹੀ ਚਿੰਤਾ ਕਰਾਂ ?
| ਸੋਚੋ ਪਰ ਚਿੰਤਾ ਨਾ ਕਰੋ
ਚਿੰਤਾ ਭਾਵ ਕੀ ? ਇਹ ਸਮਝ ਲੈਣਾ ਚਾਹੀਦਾ ਹੈ ਕਿ ਮਨ ਦਾ ਵਿਚਾਰ ਇਸ ਤਰ੍ਹਾਂ ਉੱਠ ਰਿਹਾ ਹੈ । ਸਾਨੂੰ ਕਿਸੇ ਵੀ ਗੱਲ ਨੂੰ ਲੈ ਕੇ, ਧੰਧੇ ਸੰਬੰਧੀ, ਹੋਰ ਕਿਸੇ ਦੇ ਸੰਬੰਧ ਵਿੱਚ, ਜਾਂ ਕੋਈ ਬਿਮਾਰੀ ਹੋਵੇ ਅਤੇ ਉਸ ਸੰਬੰਧੀ ਮਨ ਵਿੱਚ ਵਿਚਾਰ ਆਵੇ, ਕੁਝ ਹੱਦ ਤੱਕ ਫਿਰ ਉਹ ਵਿਚਾਰ ਸਾਨੂੰ ਘੁੰਮਣਘੇਰੀਆਂ ਵਿੱਚ ਪਾ ਦੇਵੇ ਅਤੇ ਚੱਕਰ ਚਲਦਾ ਰਹੇ ਤਾਂ ਸਮਝਣਾ ਕਿ ਇਹ ਪੁੱਠੇ ਰਾਹ ਚੱਲਿਆ ਹੈ, ਭਾਵ ਵਿਗੜ ਗਿਆ। ਉੱਥੋਂ ਹੀ ਫਿਰ ਚਿੰਤਾ ਸ਼ੁਰੂ ਹੋ ਜਾਂਦੀ ਹੈ।
ਸੋਚਣ ਵਿੱਚ ਹਰਜ਼ ਨਹੀਂ ਹੈ। ਪਰ ਸੋਚ ਭਾਵ ਕੀ ? ਇੱਕ ਵਿਚਾਰ ਸ਼ੁਰੂ ਹੋਇਆ ਅਤੇ ਸੀਮਾ ਤੋਂ ਅੱਗੇ ਲੰਘ ਗਿਆ ਉਹ ਚਿੰਤਾ ਕਹਾਉਂਦੀ ਹੈ। ਸੀਮਾ ਦੇ ਅੰਦਰ ਹੀ ਸੋਚਣਾ ਚਾਹੀਦਾ ਹੈ । ਵਿਚਾਰਾਂ ਦੀ ਨਾਰਮਲਟੀ ਕਿੰਨੀ ? ਅੰਦਰ ਭੁਚਾਲ ਨਾ ਉਠੇ, ਉਦੋਂ ਤੱਕ ॥ ਭੁਚਾਲ ਉੱਠਣ ਲੱਗੇ ਤਾਂ ਬੰਦ ਕਰ ਦਿਓ | ਭੁਚਾਲ ਤੋਂ ਬਾਦ ਚਿੰਤਾ ਸ਼ੁਰੂ ਹੋ ਜਾਂਦੀ ਹੈ। ਇਹ ਸਾਡੀ ਖੋਜ ਹੈ।
| ਚਿੰਤਾ ਕਰਨ ਦਾ ਅਧਿਕਾਰ ਨਹੀਂ ਹੈ | ਸੋਚਣ ਦਾ ਅਧਿਕਾਰ ਹੈ । ਭਰਾਵੋ, ਉੱਥੋਂ ਤੱਕ ਸੋਚੋ ਪਰ ਜਦੋਂ ਸੋਚ ਚਿੰਤਾ ਵਿਚ ਬਦਲਣ ਲੱਗੇ ਤਾਂ ਸੋਚਣਾ ਬੰਦ ਕਰ ਦਿਓ । ਇਹ ਅਬੱਵ ਨਾਰਮਲ ਵਿਚਾਰ ਚਿੰਤਾ ਕਹਾਉਂਦੇ ਹਨ । ਇਸ ਲਈ ਜਦੋਂ ਅਸੀਂ ਸੋਚਦੇ ਹਾਂ, ਜਦੋਂ ਅਬੱਵ ਨਾਰਮਲ ਹੋਏ ਅਤੇ ਪੇਟ ਵਿਚ ਵੱਟ ਉਠਣ ਤਾਂ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ