________________
ਚਿੰਤਾ
23
ਦੇ ਘਰ ਡੇਰਾ ਨਹੀਂ ਲਾਉਂਦੀ ਹੈ। ਜੋ ਅਨੰਦ ਵਿੱਚ ਹੋਵੇ, ਜੋ ਰੱਬ ਨੂੰ ਯਾਦ ਕਰਦਾ ਹੋਵੇ, ਉਸਦੇ ਘਰ ਲੱਛਮੀ ਜੀ ਜਾਂਦੀ ਹੈ।
ਚਿੰਤਾ ਨਾਲ ਧੰਧੇ ਦੀ ਮੌਤ
ਪ੍ਰਸ਼ਨ ਕਰਤਾ : ਧੰਧੇ ਦੀ ਚਿੰਤਾ ਹੁੰਦੀ ਹੈ, ਬਹੁਤ ਰੁਕਾਵਟਾਂ ਆਉਂਦੀਆਂ ਹਨ। ਦਾਦਾ ਸ੍ਰੀ : ਚਿੰਤਾ ਹੋਣ ਲੱਗੇ ਤਾਂ ਸਮਝਣਾ ਕਿ ਕੰਮ ਹੋਰ ਵਿਗੜੇਗਾ। ਚਿੰਤਾ ਨਹੀਂ ਹੁੰਦੀ ਤਾਂ ਸਮਝਣਾ ਕਿ ਕੰਮ ਨਹੀਂ ਵਿਗੜੇਗਾ | ਚਿੰਤਾ ਕੰਮ ਦੀ ਰੁਕਾਵਟ ਹੈ। ਚਿੰਤਾ ਨਾਲ ਤਾਂ ਧੰਧੇ ਦੀ ਮੌਤ ਆਉਂਦੀ ਹੈ। ਜੋ ਚੜ੍ਹੇ-ਉਤਰੇ ਉਸੀ ਦਾ ਨਾਮ ਧੰਧਾ, ਪੂਰਣ-ਗਲਨ (ਭਰਨਾਖਾਲੀ ਹੋਣਾ) ਹੈ ਉਹ। ਪੂਰਣ ਹੋਇਆ ਉਸਦਾ ਗਲਨ ਹੋਏ ਬਿਨਾਂ ਰਹੇਗਾ ਹੀ ਨਹੀਂ। ਇਸ ਪੂਰਣ-ਗਲਨ ਵਿੱਚ ਸਾਡਾ ਕੋਈ ਅਧਿਕਾਰ ਨਹੀਂ ਹੈ। ਅਤੇ ਜਿਸ ਉੱਤੇ ਤੁਹਾਡਾ ਅਧਿਕਾਰ ਹੈ, ਉਸ ਵਿੱਚ ਕੁਝ ਵੀ ਪੂਰਣ-ਗਲਨ ਹੁੰਦਾ ਨਹੀਂ ਹੈ। ਇਹੋ ਜਿਹਾ ਸ਼ੁੱਧ ਵਿਹਾਰ ਹੈ। ਤੁਹਾਡੇ ਘਰ ਵਿੱਚ ਤੁਹਾਡੀ ਬੀਵੀ-ਬੱਚੇ ਸਾਰੇ ਪਾਰਟਨਰ ਹਨ ਨਾ !
ਪ੍ਰਸ਼ਨ ਕਰਤਾ : ਸੁੱਖ ਦੁੱਖ ਦੇ ਭੁਗਤਣ ਵਿੱਚ ਹਨ।
ਦਾਦਾ ਸ੍ਰੀ : ਤੁਸੀਂ ਅਪਣੀ ਬੀਵੀ ਅਤੇ ਬੱਚਿਆਂ ਦੇ ਰੱਖਿਅਕ ਕਹਾਉਂਦੇ ਹੋ। ਇਕੱਲੇ ਰੱਖਿਅਕ ਨੂੰ ਹੀ ਚਿੰਤਾ ਕਿਉਂ ਕਰਨੀ ਚਾਹੀਦੀ ਹੈ ? ਅਤੇ ਘਰਵਾਲੇ ਤਾਂ ਉਲਟਾ ਕਹਿੰਦੇ ਹਨ ਕਿ ਤੁਸੀਂ ਸਾਡੀ ਚਿੰਤਾ ਨਾ ਕਰਨਾ | ਚਿੰਤਾ ਨਾਲ ਕੁਝ ਵੱਧ ਜਾਂਦਾ ਹੈ ਕੀ ?
ਪ੍ਰਸ਼ਨ ਕਰਤਾ : ਨਹੀਂ ਵੱਧਦਾ।
?
ਦਾਦਾ ਸ੍ਰੀ : ਨਹੀਂ ਵੱਧਦਾ ਤਾਂ ਫਿਰ ਉਹ ਗਲਤ ਵਪਾਰ ਕੌਣ ਕਰੇ ? ਜੇ ਚਿੰਤਾ ਨਾਲ ਵੱਧ ਜਾਂਦਾ ਹੋਵੇ ਤਾਂ ਜ਼ਰੂਰ ਕਰਨਾ
ਉਸ ਸਮਝ ਨਾਲ ਚਿੰਤਾ ਗਈ....
ਧੰਧਾ ਕਰਨ ਲਈ ਤਾਂ ਬਹੁਤ ਵੱਡਾ ਕਾਲਜਾ ਚਾਹੀਦਾ ਹੈ। ਕਾਲਜਾ ਟੁੱਟ ਜਾਵੇ ਤਾਂ ਧੰਧਾ ਠੱਪ ਹੋ ਜਾਵੇ। ਪਹਿਲਾਂ ਇੱਕ ਵਾਰੀ ਸਾਡੀ ਕੰਪਨੀ ਨੂੰ ਘਾਟਾ ਹੋਇਆ ਸੀ। ਸਾਨੂੰ ਗਿਆਨ ਹੋਣ ਤੋਂ ਪਹਿਲਾਂ। ਤਦ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ, ਚਿੰਤਾ ਹੁੰਦੀ ਰਹੀ।