________________
ਚਿੰਤਾ ਪ੍ਰਸ਼ਨ ਕਰਤਾ : ਅਸਲ ਵਿੱਚ ਅੰਦਰ ਵੇਖਦੇ ਰਹੀਏ ਤਦ ਤੱਕ ਵਿਚਾਰ ਕਿਹਾ ਜਾਂਦਾ ਹੈ। ਅਤੇ ਅੰਦਰ ਚਿੰਤਾ ਹੋਣ ਤੇ ਉਲਝ ਗਿਆ ਕਹਾਉਂਦਾ ਹੈ। ਦਾਦਾ ਸ੍ਰੀ : ਚਿੰਤਾ ਹੋਈ ਭਾਵ ਉਲਝਣ ਵਿਚ ਆ ਗਿਆ ਹੀ ਨਾ ! ਚਿੰਤਾ ਹੋਈ ਭਾਵ ਉਹ ਸਮਝਦਾ ਹੈ ਕਿ ਮੇਰੇ ਕਾਰਨ ਹੀ ਚੱਲਦਾ ਹੈ, ਇੰਝ ਸਮਝ ਬੈਠਦਾ ਹੈ । ਇਸ ਲਈ ਇਹੋ ਜਿਹੇ ਝਮੇਲਿਆਂ ਵਿੱਚ ਪੈਣ ਦੀ ਲੋੜ ਹੀ ਨਹੀਂ ਹੈ ਅਤੇ ਹੈ ਵੀ ਏਦਾਂ ਹੀ । ਇਹ ਤਾਂ ਸਾਰੇ ਮਨੁੱਖਾਂ ਨੂੰ ਇਹ ਰੋਗ ਘਰ ਕਰ ਗਿਆ ਹੈ। ਹੁਣ ਜਲਦੀ ਕਿਵੇਂ ਨਿਕਲੇ ? ਜਲਦੀ ਨਿਕਲੇਗਾ ਨਹੀਂ ਨਾ ! ਆਦਤ ਹੋ ਗਈ ਹੈ, ਉਹ ਜਾਵੇਗੀ ਨਹੀਂ ਨਾ ! ਹੈਬੀਚੂਏਟਿਡ (ਆਦਤ ਬਣਨੀ) ਪ੍ਰਸ਼ਨ ਕਰਤਾ : ਤੁਹਾਡੇ ਕੋਲ ਆਈਏ ਤਾਂ ਠੀਕ ਹੋ ਜਾਵੇਗਾ ਨ ? ਦਾਦਾ ਸ੍ਰੀ : ਹਾਂ, ਠੀਕ ਹੋ ਜਾਂਦਾ ਹੈ ਪਰ ਹੌਲੀ ਹੌਲੀ ਠੀਕ ਹੁੰਦਾ ਹੈ, ਫਟਾਫਟ ਨਹੀਂ ਠੀਕ ਹੁੰਦਾ ਨਾ !
ਪਰਸੱਤਾ ਹੱਥ ਵਿੱਚ ਲਈਏ, ਉੱਥੇ ਵੀ ਚਿੰਤਾ
ਤੁਹਾਨੂੰ ਕਿਵੇਂ ਹੈ ? ਕਦੇ ਪਰੇਸ਼ਾਨੀ ਹੁੰਦੀ ਹੈ ? ਚਿੰਤਾ ਹੋ ਜਾਂਦੀ ਹੈ ? ਪ੍ਰਸ਼ਨ ਕਰਤਾ : ਇਹ ਸਾਡੀ ਵੱਡੀ ਕੁੜੀ ਦੀ ਸਗਾਈ ਤੈਅ ਨਹੀਂ ਹੁੰਦੀ, ਇਸ ਲਈ ਪਰੇਸ਼ਾਨੀ ਹੋ ਜਾਂਦੀ ਹੈ। ਦਾਦਾ ਸ੍ਰੀ : ਤੁਹਾਡੇ ਹੱਥ ਵਿੱਚ ਹੋਵੇ ਤਾਂ ਪਰੇਸ਼ਾਨ ਰਹੋ ਨਾ, ਪਰੰਤੂ ਇਹ ਗੱਲ ਤੁਹਾਡੇ ਹੱਥ ਵਿੱਚ ਹੈ ? ਨਹੀਂ ਹੈ ? ਤਾਂ ਫਿਰ ਕਿਉਂ ਪਰੇਸ਼ਾਨ ਹੁੰਦੇ ਹੋ ? ਤਾਂ ਕੀ ਇਸ ਸੇਠ ਜੀ ਦੇ ਹੱਥ ਵਿੱਚ ਹੈ ? ਇਸ ਭੈਣ ਦੇ ਹੱਥ ਵਿੱਚ ਹੈ ? ਪ੍ਰਸ਼ਨ ਕਰਤਾ : ਨਹੀਂ । ਦਾਦਾ ਸ੍ਰੀ : ਤਾਂ ਕਿਸਦੇ ਹੱਥ ਵਿੱਚ ਹੈ, ਇਹ ਜਾਣੇ ਬਿਨਾਂ ਹੀ ਤੁਸੀਂ ਪਰੇਸ਼ਾਨ ਰਹੋ ਤਾਂ, ਇਹ ਕਿਸ ਤਰ੍ਹਾਂ ਹੈ ਕਿ ਟਾਂਗਾ ਚੱਲ ਰਿਹਾ ਹੈ, ਉਸ ਤੇ ਅਸੀਂ ਦੱਸ ਆਦਮੀ ਬੈਠੇ ਹਾਂ, ਵੱਡੀ ਦੋ ਘੋੜਿਆਂ ਵਾਲੀ ਘੋੜਾ ਗੱਡੀ ਹੋਵੇ, ਹੁਣ ਉਸਨੂੰ ਚਲਾਉਣ ਵਾਲਾ ਚਲਾ ਰਿਹਾ ਹੈ ਅਤੇ ਅੰਦਰ ਤੁਸੀਂ ਰੌਲਾ ਪਾਓ ਕਿ, “ਓਏ, ਇੰਝ ਚਲਾ, ਓਏ, ਇੰਝ ਚਲਾ’ ਤਾਂ ਕੀ ਹੋਵੇਗਾ ? ਜੋ