________________
ਚਿੰਤਾ ਚਲਾਉਂਦਾ ਹੈ ਉਸ ਨੂੰ ਵੇਖਦੇ ਰਹੋ ਨਾ ! ਚਲਾਉਣ ਵਾਲਾ ਕੌਣ ਹੈ ਇਹ ਜਾਣ ਲਈਏ ਤਾਂ ਸਾਨੂੰ ਚਿੰਤਾ ਨਹੀਂ ਹੋਵੇਗੀ । ਤੁਸੀਂ ਰਾਤ ਦਿਨ ਚਿੰਤਾ ਕਰਦੇ ਹੋ ? ਕਿੱਥੋਂ ਤੱਕ ਕਰੋਗੇ ? ਉਸਦਾ ਅੰਤ ਕਦੋਂ ਆਵੇਗਾ ਇਹ ਮੈਨੂੰ ਦੱਸੋ ? | ਬੇਟੀ ਤਾਂ ਅਪਣਾ ਲੈ ਕੇ ਆਈ ਹੈ, ਕੀ ਤੁਸੀਂ ਅਪਣਾ ਲੈ ਕੇ ਨਹੀਂ ਆਏ ਸੀ ? ਇਹ ਸੇਠ ਜੀ ਤੁਹਾਨੂੰ ਮਿਲੇ ਜਾਂ ਨਹੀਂ ਮਿਲੇ ? ਜੇ ਸੇਠ ਜੀ ਤੁਹਾਨੂੰ ਮਿਲੇ, ਤਾਂ ਇਸ ਬੇਟੀ ਨੂੰ ਕਿਉਂ ਨਹੀਂ ਮਿਲਣਗੇ ? ਤੁਸੀਂ ਥੋੜਾ ਹੌਸਲਾ ਤਾਂ ਰੱਖੋ | ਵੀਰਾਗ ਮਾਰਗ ਵਿੱਚ ਹੋ ਅਤੇ ਇਹੋ ਜਿਹਾ ਹੌਸਲਾ ਨਹੀਂ ਰੱਖਾਂਗੇ ਤਾਂ ਉਸ ਨਾਲ ਤਾਂ ਆਰਤ ਧਿਆਨ ਹੋਵੇਗਾ, ਰੋ ਧਿਆਨ ਹੋਵੇਗਾ। ਪ੍ਰਸ਼ਨ ਕਰਤਾ : ਇੰਝ ਨਹੀਂ, ਪਰ ਸੁਭਾਵਿਕ ਫਿਕਰ ਤਾਂ ਹੋਵੇਗੀ ਨਾ ? ਦਾਦਾ ਸ੍ਰੀ : ਉਹ ਸੁਭਾਵਿਕ ਫਿਕਰ, ਉਹੀ ਆਰਤ ਧਿਆਨ ਅਤੇ ਰੋ ਧਿਆਨ ਕਹਾਉਂਦਾ ਹੈ, ਅੰਦਰ ਆਤਮਾ ਨੂੰ ਅਸੀਂ ਦੁੱਖ ਦਿੱਤਾ । ਕਿਸੇ ਹੋਰ ਨੂੰ ਦੁੱਖ ਨਾ ਦਿੰਦੇ ਤਾਂ ਠੀਕ, ਪਰ ਇਹ ਤਾਂ ਆਤਮਾ ਨੂੰ ਦੁੱਖ ਦਿੱਤਾ। | ਚਿੰਤਾ ਨਾਲ ਬੰਨੇ ਜਾਣ, ਅੰਤਰਾਏ ਕਰਮ
ਚਿੰਤਾ ਕਰਨ ਨਾਲ ਤਾਂ ਅੰਤਰਾਏ ਕਰਮ ਹੁੰਦਾ ਹੈ ਅਤੇ ਕੰਮ ਦੇਰ ਨਾਲ ਹੁੰਦਾ ਹੈ | ਤੁਹਾਨੂੰ ਕਿਸੇ ਨੇ ਕਿਹਾ ਹੋਵੇ ਕਿ ਫਲਾਣੀ ਥਾਂ ਮੁੰਡਾ ਹੈ, ਤਾਂ ਤੁਸੀਂ ਯਤਨ ਕਰੋ । ਚਿੰਤਾ ਕਰਨ ਨੂੰ ਤਾਂ ਰੱਬ ਨੇ ਵੀ ਮਨ੍ਹਾ ਕੀਤਾ ਹੈ। ਚਿੰਤਾ ਕਰਨ ਨਾਲ ਤਾਂ ਹੋਰ ਅੰਤਰਾਏ ਹੁੰਦਾ ਹੈ | ਅਤੇ ਵੀਰਾਗ ਭਗਵਾਨ ਨੇ ਕੀ ਕਿਹਾ ਹੈ ਕਿ, 'ਭਰਾਵਾ, ਜੇ ਤੁਸੀਂ ਚਿੰਤਾ ਕਰਦੇ ਹੋ ਤਾਂ ਮਾਲਕ ਤੁਸੀਂ ਹੀ ਹੋ ? ਤੁਸੀਂ ਹੀ ਸੰਸਾਰ ਚਲਾਉਂਦੇ ਹੋ ? ਇਸ ਨੂੰ ਇੰਝ ਵੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਖੁਦ ਨੂੰ ਸੰਡਾਸ (ਪਖਾਣਾ) ਜਾਣ ਦੀ ਵੀ ਸੁਤੰਤਰ ਸ਼ਕਤੀ ਨਹੀਂ ਹੈ। ਉਹ ਤਾਂ ਜਦ ਬੰਦ ਹੋ ਜਾਵੇ ਤਦ ਡਾਕਟਰ ਨੂੰ ਬੁਲਾਉਣਾ ਪੈਂਦਾ ਹੈ । ਤਦ ਤੱਕ ਉਹ ਸ਼ਕਤੀ ਸਾਡੀ ਹੈ, ਇਸ ਤਰ੍ਹਾਂ ਸਾਨੂੰ ਲਗਦਾ ਹੈ। ਪਰ ਉਹ ਸ਼ਕਤੀ ਸਾਡੀ ਨਹੀਂ ਹੈ। ਉਹ ਸ਼ਕਤੀ ਕਿਸ ਦੇ ਅਧੀਨ ਹੈ, ਇਹ ਸਾਰੀ ਜਾਣਕਾਰੀ ਕੀ ਨਹੀਂ ਰੱਖਣੀ ਚਾਹੀਦੀ ਹੈ ?