________________
ਚਿੰਤਾ
ਜਿੱਥੇ ਚਿੰਤਾ, ਉੱਥੇ ਅਨੁਭਵ ਕਿਸ ਤਰ੍ਹਾਂ ?
ਪ੍ਰਸ਼ਨ ਕਰਤਾ : ਚਿੰਤਾ ਤੋਂ ਦੂਰ ਹੋਣ ਲਈ ਭਗਵਾਨ ਤੋਂ ਅਸ਼ੀਰਵਾਦ ਮੰਗੀਏ ਕਿ ਇਸ ਤੋਂ ਮੈਂ ਕਦੋਂ ਛੁੱਟਾਂਗਾ, ਇਸ ਦੇ ਲਈ ‘ਭਗਵਾਨ, ਭਗਵਾਨ' ਕਰੀਏ, ਇਸ ਰਸਤੇ ਰਾਹੀਂ ਅਸੀਂ ਅੱਗੇ ਵੱਧਣਾ ਚਾਹੁੰਦੇ ਹਾਂ। ਫਿਰ ਵੀ ਮੈਨੂੰ ਆਪਣੇ ਅੰਦਰ ਵਾਲੇ ਭਗਵਾਨ ਦਾ ਅਨੁਭਵ ਨਹੀਂ ਹੁੰਦਾ ।
ਦਾਦਾ ਸ੍ਰੀ : ਕਿਵੇਂ ਹੋਵੇਗਾ ਅਨੁਭਵ ? ਚਿੰਤਾ ਵਿੱਚ ਅਨੁਭਵ ਨਹੀਂ ਹੁੰਦਾ ! ਚਿੰਤਾ ਅਤੇ ਅਨੁਭਵ ਦੋਵੇਂ ਇਕੱਠੇ ਨਹੀਂ ਹੁੰਦੇ। ਚਿੰਤਾ ਬੰਦ ਹੋਣ ਤੇ ਅਨੁਭਵ ਹੋਵੇਗਾ।
ਪ੍ਰਸ਼ਨ ਕਰਤਾ : ਚਿੰਤਾ ਕਿੰਝ ਖਤਮ ਹੋਵੇ ?
ਦਾਦਾ ਸ੍ਰੀ : ਇੱਥੇ ਸਤਿਸੰਗ ਵਿੱਚ ਰਹਿਣ ਤੇ। ਸਤਿਸੰਗ ਵਿੱਚ ਆਏ ਹੋ ਕਦੇ
ਪ੍ਰਸ਼ਨ ਕਰਤਾ : ਹੋਰ ਜਗ੍ਹਾ ਸਤਿਸੰਗ ਵਿੱਚ ਜਾਂਦਾ ਹਾਂ।
ਦਾਦਾ ਸ੍ਰੀ : ਜਿਸ ਸਤਿਸੰਗ ਵਿੱਚ ਜਾਣ ਤੇ ਜੇ ਚਿੰਤਾ ਬੰਦ ਨਹੀਂ ਹੁੰਦੀ ਤਾਂ ਉਹ ਸਤਿਸੰਗ ਛੱਡ ਦੇਣਾ ਚਾਹੀਦਾ ਹੈ। ਬਾਕੀ, ਸਤਿਸੰਗ ਵਿੱਚ ਜਾਣ ਤੇ ਚਿੰਤਾ ਬੰਦ ਹੋਈ ਹੀ ਚਾਹੀਦੀ ਹੈ।
ਪ੍ਰਸ਼ਨ ਕਰਤਾ : ਜਿੰਨੀ ਦੇਰ ਉੱਥੇ ਬੈਠੇ, ਓਨੀ ਦੇਰ ਸ਼ਾਂਤੀ ਰਹਿੰਦੀ ਹੈ। ਦਾਦਾ ਸ੍ਰੀ : ਨਹੀਂ, ਉਸ ਨੂੰ ਸ਼ਾਂਤੀ ਨਹੀਂ ਕਹਿੰਦੇ ਹਨ। ਉਸ ਵਿੱਚ ਸ਼ਾਂਤੀ ਨਹੀਂ ਹੈ। ਇਹੋ ਜਿਹੀ ਸ਼ਾਂਤੀ ਤਾਂ ਜੇ ਗੱਪਸ਼ੱਪ ਸੁਈਏ ਤਾਂ ਵੀ ਹੋਵੇਗੀ । ਸੱਚੀ ਸ਼ਾਂਤੀ ਤਾਂ ਹਮੇਸ਼ਾਂ ਰਹਿਣੀ ਚਾਹੀਦੀ ਹੈ, ਜਾਈ ਹੀ ਨਹੀਂ ਚਾਹੀਦੀ | ਭਾਵ ਜਿੱਥੇ ਚਿੰਤਾ ਹੋਵੇ ਉਸ ਸਤਿਸੰਗ ਵਿੱਚ ਜਾਣਾ ਹੀ ਕਿਸ ਲਈ ? ਸਤਿਸੰਗ ਵਾਲਿਆਂ ਨੂੰ ਕਹਿ ਦੇਣਾ ਕਿ, ‘ਭਰਾਵਾ, ਸਾਨੂੰ ਚਿੰਤਾ ਹੁੰਦੀ ਹੈ, ਇਸ ਲਈ ਹੁਣ ਅਸੀਂ ਇੱਥੇ ਆਉਣ ਵਾਲੇ ਨਹੀਂ ਹਾਂ, ਨਹੀਂ ਤਾਂ ਤੁਸੀਂ ਕੁਝ ਇਹੋ ਜਿਹੀ ਦਵਾ ਦਿਓ ਕਿ ਚਿੰਤਾ ਨਾ ਹੋਵੇ।
ਪ੍ਰਸ਼ਨ ਕਰਤਾ : ਆਫ਼ਿਸ ਜਾਵਾਂ, ਘਰ ਜਾਵਾਂ, ਤਾਂ ਵੀ ਕਿਤੇ ਮਨ ਨਹੀਂ ਲੱਗਦਾ।