________________
ਚਿੰਤਾ
ਚਿੰਤਾ ਕਿੱਥੋਂ ਆਉਂਦੀ ਹੈ?
ਦਾਦਾ ਸ੍ਰੀ : ਕਦੇ ਚਿੰਤਾ ਕੀਤੀ ਹੈ ਕੀ ?
ਪ੍ਰਸ਼ਨ ਕਰਤਾ : ਚਿੰਤਾ ਤਾਂ ਮਨੁੱਖ ਦਾ ਸੁਭਾਅ ਹੈ, ਇਸ ਲਈ ਕਿਸੇ ਨਾ ਕਿਸੇ ਰੂਪ ਵਿੱਚ ਚਿੰਤਾ ਹੁੰਦੀ ਹੀ ਹੈ।
ਦਾਦਾ ਸ੍ਰੀ : ਮਨੁੱਖ ਦਾ ਸੁਭਾਅ ਕਿਹੋ ਜਿਹਾ ਹੈ ਕਿ ਉਸ ਨੂੰ ਜੇ ਕੋਈ ਥੱਪੜ ਮਾਰੇ, ਤਾਂ ਅੱਗੋਂ ਉਹ ਵੀ ਉਸਨੂੰ ਸਾਹਮਣੇ ਤੋਂ ਥੱਪੜ ਮਾਰਦਾ ਹੈ। ਪਰ ਜੇ ਕੋਈ ਸਮਝਦਾਰ ਹੋਵੇ, ਤਾਂ ਉਹ ਸੋਚੇਗਾ ਕਿ ਮੈਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ | ਕੁਝ ਲੋਕ ਕਾਨੂੰਨ ਹੱਥ ਵਿੱਚ ਵੀ ਲੈ ਲੈਂਦੇ ਹਨ। ਇਹ ਗੁਨਾਹ ਕਹਾਏ। ਚਿੰਤਾ ਕਿਵੇਂ ਕਰ ਸਕਦਾ ਹੈ ਮਨੁੱਖ ? ਹਰੇਕ ਭਗਵਾਨ ਇੰਝ ਕਹਿ ਕੇ ਗਏ ਹਨ ਕਿ ਕੋਈ ਵੀ ਚਿੰਤਾ ਨਾ ਕਰਨਾ | ਸਾਰੀ ਜ਼ਿੰਮੇਵਾਰੀ ਸਾਡੇ ਸਿਰ ਉੱਤੇ ਰੱਖਣਾ।
ਪ੍ਰਸ਼ਨ ਕਰਤਾ : ਪਰ ਕਹਿਣਾ ਅਤੇ ਵਿਹਾਰ ਵਿੱਚ ਲਿਆਉਣਾ, ਦੋਹਾਂ ਵਿੱਚ ਭਾਰੀ ਅੰਤਰ ਹੈ।
ਦਾਦਾ ਸ੍ਰੀ : ਨਹੀਂ, ਮੈਂ ਵਿਹਾਰ ਛੱਡਣ ਨੂੰ ਨਹੀਂ ਕਹਿੰਦਾ ਹਾਂ। ਇਹ ਤਾਂ ਖੁਲਾਸਾ ਕਰਦਾ ਹਾਂ। ਇੰਝ ਕੋਈ ਚਿੰਤਾ ਛੁੱਟਦੀ ਨਹੀਂ, ਪਰ ਇਹ ਚਿੰਤਾ ਨਹੀਂ ਕਰਨੀ ਹੈ | ਫਿਰ ਵੀ ਹੋ ਜਾਂਦੀ ਹੈ ਸਾਰਿਆਂ ਨੂੰ।
ਹੁਣ ਇਹ ਚਿੰਤਾ ਹੋਣ ਤੇ ਕੀ ਦਵਾ-ਦਾਰੂ ਕਰਦੇ ਹੋ ? ਚਿੰਤਾ ਦੀ ਦਵਾਈ ਨਹੀਂ
ਮਿਲਦੀ